struggle-to-save-human-life-on-inaccessible-mountains

ਵਿਲੱਖਣੇ ਪਹਾੜਾਂ ‘ਤੇ ਇਨਸਾਨੀ ਜੀਵਨ ਨੂੰ ਬਚਾਉਣ ਦੀ ਜੱਦੋ-ਜਹਿਦ

ਕੁਝ ਵਿਰਲੇ ਸ਼ਖ਼ਸ ਅਜਿਹੇ ਹੁੰਦੇ ਹਨ ਜੋ ਖੁਦ ਦੀ ਸੁਰੱਖਿਆ ਦੇ ਬਜਾਇ ਦੂਜਿਆਂ ਦੀ ਸੁਰੱਖਿਆ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਅਮਰਨਾਥ, ਚਾਰਧਾਮ ਵਰਗੀਆਂ ਮੁਸ਼ਕਲ ਯਾਤਰਾਵਾਂ ਦੌਰਾਨ ਤੀਰਥ ਯਾਤਰੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਖੁਦ ਨੂੰ ਸੁਰੱਖਿਅਤ ਰੱਖਣਾ ਤੀਰਥ ਯਾਤਰੀਆਂ ਦੀ ਸਿਹਤ ਕਦੋਂ ਖਰਾਬ ਹੋ ਜਾਵੇ,

ਪਤਾ ਨਹੀਂ ਚਲਦਾ ਕੁਝ ਸਮੇਂ ਬਾਅਦ ਕੇਦਾਰਨਾਥ ਯਾਤਰਾ ਸ਼ੁਰੂ ਹੋਣੀ ਹੈ ਉੱਥੇ ਇੱਕੋਦਮ ਡਾਕਟਰੀ ਸਮੱਸਿਆ ਨਾਲ ਨਜਿੱਠਣ ਦਾ ਬੀੜਾ ਉੱਤਰਾਖੰਡ ਸਰਕਾਰ ਨੇ ਲਗਾਤਾਰ ਦੂਜੀ ਵਾਰ ਵੀ ਡਾ. ਅਨੀਤਾ ਭਾਰਦਵਾਜ ਨੂੰ ਦਿੱਤਾ ਹੈ ਅਨੀਤਾ ਨੂੰ ਮਾਊਟਿੰਗ ਲੇਡੀ ਕਿਹਾ ਜਾਂਦਾ ਹੈ ਉਨ੍ਹਾਂ ਦਾ ਡਾਕਟਰੀ ਕਾਫਿਲਾ ਪਿਛਲੇ ਕਈ ਸਾਲਾਂ ਤੋਂ ਤੀਰਥ ਯਾਤਰੀਆਂ ਦੀ ਸੇਵਾ ‘ਚ ਲੱਗਿਆ ਹੋਇਆ ਹੈ ਇਨ੍ਹਾਂ ਦੇ ਇਨਸਾਨੀਅਤ ਭਰੇ ਕੰਮ ਨੂੰ ਦੇਖਦੇ ਹੋਏ ਹਾਲ ਹੀ ਰਾਸ਼ਟਰਪਤੀ ਨੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਸੀ ਮੁਸ਼ਕਲ ਪਹਾੜੀਆਂ ‘ਤੇ ਲੋਕਾਂ ਨੂੰ ਇਲਾਜ ਸਹੂਲਤ ਮੁਹੱਈਆ ਕਰਾਉਣ ਨੂੰ ਲੈ ਕੇ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਪੇਸ਼ ਹੈ ਗੱਲਬਾਤ ਦੇ ਮੁੱਖ ਹਿੱਸੇ

ਵਧਾਈ ਹੋਵੇ ਉੱਤਰਾਖੰਡ ਸਰਕਾਰ ਨੇ ਤੁਹਾਡੇ ‘ਤੇ ਦੁਬਾਰਾ ਵਿਸ਼ਵਾਸ ਦਿਖਾਇਆ?

ਧੰਨਵਾਦ ਕਰਨਾ ਚਾਹਾਂਗੀ ਉੱਤਰਾਖੰਡ ਸਰਕਾਰ ਦਾ ਦਰਅਸਲ, ਇਹ ਸਾਡੇ ਕੰਮ ਦਾ ਇਨਾਮ ਹੈ ਅਸੀਂ ਸਾਲਾਂ ਤੋਂ ਦੇਸ਼ ਦੇ ਮੁਸ਼ਕਲ ਇਲਾਕਿਆਂ ‘ਚ ਯਾਤਰੀਆਂ ਨੂੰ ਇਲਾਜ ਸਹੂਲਤ ਦਿੰਦੇ ਆ ਰਹੇ ਹਾਂ ਪਿਛਲੇ ਸਾਲ ਵੀ ਕ ੇਦਾਰਨਾਥ ਯਾਤਰਾ ‘ਚ ਮੇਰੀ ਸੰਸਥਾ ‘ਸਿਕਸ ਸਿਗਮਾ ਹੈਲਥ ਕੇਅਰ’ ਨੇ ਲੋਕਾਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਾਈਆਂ ਸਨ, ਜਿਸ ‘ਚ ਅਖਿਲ ਭਾਰਤੀ ਆਯੂਰਵਿਗਿਆਨ, ਸੰਸਥਾਨ, ਰਿਸ਼ੀਕੇਸ ਦਾ ਵੀ ਸਹਿਯੋਗ ਰਿਹਾ ਸੀ ਸਫਲ ਡਾਕਟਰੀ ਸਹੂਲਤ ਨੂੰ ਦੇਖਦੇ ਹੋਏ ਸਰਕਾਰ ਨੇ ਦੁਬਾਰਾ ਸੇਵਾ ਦਾ ਮੌਕਾ ਦਿੱਤਾ ਹੈ ਸਿਹਤ ਸਹੂਲਤਾਂ ਨਾਲ ਹੀ ਕਿਸੇ ਵੀ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ 95 ਡਾਕਟਰਾਂ ਦੀ ਟੀਮ ਬਣਾਈ ਗਈ ਹੈ

ਪਹਾੜਾਂ ‘ਤੇ ਡਾਕਟਰੀ ਸਹੂਲਤ ਦੇਣ ਨੂੰ ਲੈ ਕੇ ਕਿਸ ਤਰ੍ਹਾਂ ਰੋਡਮੈਪ ਤਿਆਰ ਕਰਦੇ ਹੋ ਤੁਸੀਂ?

ਬਹੁਤ ਚੁਣੌਤੀ ਭਰਿਆ ਕੰਮ ਹੈ ਪਹਾੜਾਂ ‘ਤੇ ਜਾਣ ਲਈ ਕਈ ਵਾਰ ਡਾਕਟਰ ਤਿਆਰ ਵੀ ਨਹੀਂ ਹੁੰਦੇ, ਉਨ੍ਹਾਂ ਨੂੰ ਮਨਾਉਣਾ ਪੈਂਦਾ ਹੈ ਪਿਛਲੀ ਵਾਰ ਉੱਤਰਾਖੰਡ ਦੇ ਚਾਰੇ ਧਾਮਾਂ ਦੀ ਸਮੁੱਚੀ ਯਾਤਰਾ ‘ਚ ਸਾਡਾ ਕਾਫਿਲਾ ਯਾਤਰੀਆਂ ਦੇ ਇਰਦ-ਗਿਰਦ ਰਿਹਾ ਸੀ ਮੁੱਖ ਥਾਵਾਂ ‘ਤੇ ਡਾਕਟਰੀ ਕੈਂਪ ਤੈਨਾਤ ਕੀਤੇ ਸਨ ਪੋਟਾ ਕੇਬਿਨਾਂ ‘ਚ ਅਸਥਾਈ ਹਸਪਤਾਲ ਬਣਾਏ ਜਿਨ੍ਹਾਂ ‘ਚ ਹਰੇਕ ਖੇਤਰ ਦੇ ਡਾਕਟਰਾਂ ਨੂੰ ਪਾਲੀ ਦੇ ਅਧਾਰ ‘ਤੇ ਡਿਊਟੀ ਦਿੱਤੀ ਸਾਡੇ ਕੰਮ ‘ਚ ਆਰਮੀ ਦੇ ਜਵਾਨ ਵੀ ਲੱਗਦੇ ਹਨ ਪੂਰਵ ‘ਚ ਹੋਏ ਕੇਦਾਰਨਾਥ ਹਾਦਸੇ ਤੋਂ ਬਾਅਦ ਸੁਰੱਖਿਆ-ਸਹੂਲਤਾਂ ਦੇ ਹਰ ਪਹਿਲੂ ‘ਤੇ ਸਾਵਧਾਨੀ ਦਿਖਾਈ ਗਈ ਤੁੰਗਨਾਥ ਬਹੁਤ ਮੁਸ਼ਕਲ ਇਲਾਕਾ ਮੰਨਿਆ ਜਾਂਦਾ ਹੈ ਉੱਥੇ ਉ ੱਚ ਐਲਟੀਟੂਟ ਡਾਕਟਰੀ ਪ੍ਰਬੰਧ ਕੀਤੇ ਗਏ ਨਾਲ ਹੀ ਰੈਸਕਿਊ ਟੀਮ ਵੀ ਕਿਸੇ ਐਮਰਜੰਸੀ ਸਥਿਤੀ ਦੇ ਮੁਕਾਬਲੇ ਲਈ ਤੈਨਾਤ ਸੀ

ਇਹ ਵੱਡੀ ਗੱਲ ਹੈ ਇੱਕ ਮਹਿਲਾ ਡਾਕਟਰ ਲਈ ਇਹ ਸਭ ਕਰ ਪਾਉਣਾ?

ਮੈਨੂੰ ਚੁਣੌਤੀਪੂਰਨ ਕੰਮ ਕਰਨ ‘ਚ ਹੀ ਮਜ਼ਾ ਆਉਂਦਾ ਹੈ ਮੈਨੂੰ ਲੱਗਦਾ ਹੈ ਆਧੁਨਿਕ ਯੁੱਗ ‘ਚ ਵੂਮੈਨ ਬਹੁਤ ਮਜ਼ਬੂਤ ਹੁੰਦੀ ਹੈ, ਇਸ ਲਈ ਹੁਣ ਘੱਟ ਨਹੀਂ ਪਰਖਣਾ ਚਾਹੀਦਾ ਹਾਂ, ਉਹ ਵੱਖਰੀ ਗੱਲ ਹੈ ਫੀਮੇਲ ਡਾਕਟਰ ਜ਼ਿਆਦਾਤਰ ਆਪਣਾ ਹਸਪਤਾਲ ਖੋਲ੍ਹ ਕੇ ਪ੍ਰੈਕਟਿਸ ਕਰਦੇ ਹਨ ਪਰ ਮੈਂ ਸ਼ੁਰੂ ਤੋਂ ਠਾਨ ਰੱਖਿਆ ਸੀ ਕਿ ਮੈਂ ਉਨ੍ਹਾਂ ਲੋਕਾਂ ਨੂੰ ਡਾਕਟਰੀ ਸਹੂਲਤ ਦੇਵਾਂਗੀ, ਜੋ ਅਸਲ ‘ਚ ਜ਼ਰੂਰਤਮੰਦ ਹਨ ਇਸ ‘ਚ ਮੇਰਾ ਸਾਥ ਹਮੇਸ਼ਾ ਮੇਰੇ ਪਤੀ ਡਾਕਟਰ ਪ੍ਰਦੀਪ ਭਾਰਦਵਾਜ਼ ਦਿੰਦੇ ਰਹੇ ਹਨ ਦੇਸ਼ ਨੂੰ ਡਾਕਟਰੀ ਸਹੂਲਤਾਂ ਲਈ ਮੈਨੂੰ ਹੁਣ ਤੱਕ ਛੇ ਵਾਰ ਰਾਸ਼ਟਰਪਤੀ ਪੁਰਸਕਾਰ ਦਿੱਤੇ ਗਏ ਹਨ ਸਰਕਾਰ ਨੇ ਮੈਨੂੰ ਆਰਮੀ ਹਸਪਤਾਲਾਂ ‘ਚ ਤੈਨਾਤ ਕਰਨ ਦਾ ਵੀ ਆਫ਼ਰ ਦਿੱਤਾ ਹੈ ਪਰ ਮੇਰਾ ਪਹਿਲਾ ਮਕਸਦ ਉਨ੍ਹਾਂ ਥਾਵਾਂ ‘ਤੇ ਸੇਵਾ ਦੇਣਾ ਹੈ ਜਿੱਥੇ ਲੋਕ ਜਾਣਾ ਪਸੰਦ ਨਹੀਂ ਕਰਦੇ ਮੈਨੂੰ ਮਰੀਜ਼ਾਂ ਦੀ ਸੇਵਾ ਤੋਂ ਇਲਾਵਾ ਪਰਿਵਾਰ ਦੇ ਨਾਲ ਵੀ ਤਾਲਮੇਲ ਬਿਠਾਉਣਾ ਹੁੰਦਾ ਹੈ, ਉਸ ਨੂੰ ਅਸਾਨੀ ਨਾਲ ਕਰ ਲੈਂਦੀ ਹਾਂ ਸਾਡੇ ਘਰ ਦਾ ਮਾਹੌਲ ਆਰਮੀ ਨਾਲ ਜੁੜਿਆ ਰਿਹਾ
ਹੈ ਸਹੁਰਾ ਕਰਨਲ ਰਹੇ ਹਨ ਇਸ ਲਈ ਅਨੁਸ਼ਾਸਨ ਸਾਡੇ ਲਈ ਪੂਜਾ ਦੇ ਬਰਾਬਰ ਹੈ

ਡਾਕਟਰੀ ਸਹੂਲਤ ਦੇ ਇਸ ਕੰਮ ‘ਚ ਕਾਫ਼ੀ ਖਰਚ ਵੀ ਆਉਂਦਾ ਹੋਵੇਗਾ?

ਹਾਂ ਜੀ ਪਰ ਸਿਕਸ ਸਿਗਮਾ ਹੈਲਥ ਕੇਅਰ ਹਮੇਸ਼ਾ ਤੋਂ ਨਿਹਸੁਆਰਥ ਭਾਵ ਨਾਲ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਸ਼ੁਰੂਆਤ ‘ਚ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਬਿਨਾਂ ਕਹੇ ਸਰਕਾਰਾਂ ਸਾਡੇ ਮੁਹਿ ੰਮ ‘ਚ ਸ਼ਾਮਲ ਹੋ ਰਹੀਆਂ ਹਨ ਸੇਵਾ ‘ਚ ਆਹੂਤੀ ਦੇਣ ਵਾਲਿਆਂ ਦੀ ਅੱਜ ਵੀ ਕਮੀ ਨਹੀਂ ਹੈ ਪੂਰੇ ਦੇਸ਼ ਦੇ ਡਾਕਟਰ ਸਾਡੇ ਨਾਲ ਸੰਪਰਕ ਕਰਦੇ ਹਨ ਕਿ ਉਨ੍ਹਾਂ ਦੇ ਕਾਫਿਲੇ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਏਨਾ ਹੋਣ ਦੇ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਪਵੇਗੀ ਮੈਂ ਇਨਸਾਨੀਅਤ ਸੇਵਾ ਨੂੰ ਸਭ ਤੋਂ ਵੱਡਾ ਧਰਮ ਸਮਝਦੀ ਹਾਂ ਅਜਿਹੀ ਲਲਕ ਸਾਰਿਆਂ ‘ਚ ਜਗੇ ਇਸ ਦੇ ਲਈ ਯਤਨਸ਼ੀਲ ਰਹਿੰਦੀ ਹਾਂ

ਅਗਲੇ ਮਹੀਨੇ ਆਰਮੀ ਟੀਮ ਦੇ ਨਾਲ ਗੁਲਮਾਰਗ ‘ਚ ਵੀ ਡੁਹਾਡਾ ਕੋਈ ਪ੍ਰੋਗਰਾਮ ਹੋਣਾ ਤਜਵੀਜ਼ਤ ਹੈ?

ਸਾਡੀ ਸੰਸਥਾ ਅਤੇ ਆਰਮੀ ਜਵਾਨਾਂ ਦੇ ਨਾਲ ਇੱਕ ਜੁਵਾਇੰਟਵੈਚਰ ਡਾਕਟਰੀ ਹਾਈ ਅਟੀਚਿਊਟ ਪ੍ਰੋਗਰਾਮ ਕਰੇਗੀ ਜਿਸ ‘ਚ ਅਸੀਂ ਉਨ੍ਹਾਂ ਨੂੰ ਇਹ ਦੱਸਾਂਗੇ ਕਿ ਉਲਟੇ ਹਾਲਾਤਾਂ ‘ਚ ਕਿਹੜੀ ਚੁਣੌਤੀ ਨਾਲ ਲੜਿਆ ਜਾਵੇ ਪ੍ਰੋਗਰਾਮ ‘ਚ ਕਰਨਲ ਵਰਗੇ ਅਧਿਕਾਰੀ ਸ਼ਾਮਲ ਹੋਣਗੇ

ਅਗਲਾ ਪੜਾਅ ਤੁਹਾਡਾ ਕੇਦਾਰਨਾਥ ਯਾਤਰਾ ‘ਚ ਸ਼ਰਧਾਲੂਆਂ ਨੂੰ ਡਾਕਟਰੀ ਸਹੂਲਤ ਦੇਣ ਦਾ ਹੈ?

ਕੇਦਾਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੇ ਹਨ 26 ਅਪਰੈਲ ਤੋਂ ਯਾਤਰਾ ਸ਼ੁਰੂ ਹੋ ਜਾਏਗੀ ਉੱਥੋਂ ਲਈ ਸਾਡੀ ਡਾਕਟਰੀ ਟੀਮਾਂ ਦਾ ਗਠਨ ਹੋ ਚੁੱਕਿਆ ਹੈ ਉੱਥੇ ਹਸਪਤਾਲਾਂ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਅਮਰਨਾਥ ਯਾਤਰਾ ‘ਚ ਡਾਕਟਰੀ ਸਹੂਲਤ ਦੇਣ ਦਾ ਸਾਡਾ ਲੰਮਾ ਅਨੁਭਵ ਹੈ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਦੇ 95 ਡਾਕਟਰੀ ਸਹੂਲਤਾਂ ਦੇਣਗੇ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!