Old-fashioned pottery

ਫਿਰ ਵਾਪਸ ਆ ਰਿਹਾ ਪੁਰਾਣੇ ਜ਼ਮਾਨੇ ਦੇ ਬਰਤਨਾਂ ਦਾ ਚਲਨ
ਇਸ ਸਮੇਂ ਆਧੁਨਿਕ ਬਰਤਨ ਹੋਣ ਦੇ ਬਾਵਜ਼ੂਦ ਅਸੀਂ ਪੁਰਾਣੇ ਸਮੇਂ ’ਚ ਇਸਤੇਮਾਲ ਹੋਣ ਵਾਲੇ ਧਾਤੂਆਂ ਦੇ ਬਰਤਨਾਂ ਵੱਲ ਵਾਪਸ ਆ ਰਹੇ ਹਾਂ

ਨਾੱਨ-ਸਟਿੱਕ ਅਤੇ ਕਈ ਆਕਰਸ਼ਕ ਰੰਗਾਂ ’ਚ ਆਉਣ ਵਾਲੇ ਬਰਤਨਾਂ ਦੀ ਬਜਾਇ ਸਵਾਦ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਲਈ ਭੋਜਨ ਪਕਾਉਣ ਦੇ ਪੁਰਾਣੇ ਤਰੀਕਿਆਂ ਅਤੇ ਧਾਤੂਆਂ ਦੇ ਬਰਤਨਾਂ ਨੂੰ ਅਪਣਾਇਆ ਜਾ ਰਿਹਾ ਹੈ ਸਮਾਂ ਬਦਲਣ ਦੇ ਨਾਲ ਲੋਕ ਮਿੱਟੀ ਤੋਂ ਦੂਰ ਹੁੰਦੇ ਜਾ ਰਹੇ ਹਨ ਪਰ ਮਿੱਟੀ ਪ੍ਰਤੀ ਲੋਕਾਂ ਦਾ ਮੋਹ ਹਾਲੇ ਖ਼ਤਮ ਨਹੀਂ ਹੋਇਆ ਹੈ

ਪਰੰਪਰਿਕ ਚੀਜ਼ਾਂ ਕੁਝ ਅਜਿਹੀਆਂ ਹਨ, ਜਿਨ੍ਹਾਂ ਦੀ ਮੰਗ ਹੁਣ ਵੀ ਮਹਿਸੂਸ ਕੀਤੀ ਜਾਂਦੀ ਹੈ ਇਨ੍ਹਾਂ ’ਚੋੋਂ ਇੱਕ ਮਿੱਟੀ ਦੇ ਬਰਤਨ ਹਨ

Also Read: 

ਸਦੀਆਂ ਤੋਂ ਹੁਣ ਤੱਕ ਮਿੱਟੀ ਦੀ ਵਸਤੂ ਦਾ ਚਲਨ ਕਿਤੇ ਨਾ ਕਿਤੇ ਕਾਇਮ ਹੈ ਮਿੱਟੀ ਦੇ ਬਰਤਨਾਂ ’ਚ ਪੱਕਣ ਵਾਲੀ ਸਬਜ਼ੀ ਤੇ ਹੋਰ ਪਦਾਰਥਾਂ ਦੀ ਡਿਮਾਂਡ ਵਧਣ ਨਾਲ ਹੋਟਲ, ਢਾਬੇ ’ਚ ਪੁਰਾਣੇ ਮਿੱਟੀ ਦੇ ਬਰਤਨ ਵਾਪਸ ਆਏ ਹਨ

ਇੱਥੋਂ ਤੱਕ ਕਿ ਘਰਾਂ ’ਚ ਵੀ ਇਨ੍ਹਾਂ ਬਰਤਨਾਂ ਦਾ ਇਸਤੇਮਾਲ ਹੋ ਰਿਹਾ ਹੈ ਲੋਕ ਹੁਣ ਮਿੱਟੀ ਦੇ ਬਰਤਨਾਂ ਨੂੰ ਇੱਕ ਵਾਰ ਫਿਰ ਤੋਂ ਤਵੱਜੋ ਦੇਣ ਲੱਗੇ ਹਨ ਖਾਸ ਗੱਲ ਇਹ ਹੈ ਕਿ ਬਰਤਨ ਤਿਆਰ ਕਰਨ ਵਾਲੇ ਘੁਮਿਆਰਾਂ ਦੇ ਚਿਹਰੇ ’ਤੇ ਵੀ ਕਾਰੋਬਾਰ ਨੂੰ ਲੈ ਕੇ ਰੌਣਕ ਹੈ

ਮਿੱਟੀ ਦੇ ਬਰਤਨਾਂ ਨੂੰ ਹੋਟਲ-ਰੈਸਟੋਰੈਂਟਾਂ ਦੇ ਨਾਲ-ਨਾਲ ਲੋਕ ਵੀ ਖੂਬ ਪਸੰਦ ਕਰ ਰਹੇ ਹਨ

ਲੱਕੜੀ ਅਤੇ ਬਾਂਸ ਦੇ ਬਰਤਨ:

ਰਸੋਈ ’ਚ ਲੱਕੜੀ ਨਾਲ ਬਣਿਆ ਚਕਲਾ, ਵੇਲਣ, ਚਾੱਪਿੰਗ ਬੋਰਡ, ਸਪੈਚੁਲਾ (ਚਮਚਾ), ਸਟੀਮਰ ਦਾ ਇਸਤੇਮਾਲ ਹਮੇਸ਼ਾ ਤੋਂ ਹੁੰਦਾ ਆਇਆ ਹੈ ਹੁਣ ਆਟਾ ਗੁੰਨ੍ਹਣ ਲਈ ਲੱਕੜੀ ਦਾ ਵੇਲਣ ਤੇ ਚਕਲਾ ਹੈ, ਚਾਹ ਅਤੇ ਪਾਣੀ ਲਈ ਕੱਪ ਅਤੇ ਗਿਲਾਸ ਵੀ ਹੈ ਭੋਜਨ ਨੂੰ ਢਕਣ ਲਈ ਅਤੇ ਪਰੋਸਣ ਲਈ ਵੀ ਲੱਕੜੀ ਦੇ ਢੱਕਣ ਅਤੇ ਪਲੇਟ ਕਟੋਰੀ ਇਸਤੇਮਾਲ ਹੋਣ ਲੱਗੀ ਹੈ ਬਾਂਸ ਅਤੇ ਨਾਰੀਅਲ ਨਾਲ ਬਣੇ ਬਰਤਨ ਵਰਤੋਂ ’ਚ ਲਏ ਜਾਂਦੇ ਹਨ, ਪਰ ਇਨ੍ਹਾਂ ਤੋਂ ਇਲਾਵਾ ਵਾੱਲਨਟ, ਚੇਰੀ ਆਦਿ ਦੇ ਵੀ ਬਰਤਨ ਹਨ ਦੂਜੇ ਪਾਸੇ ਹਲਕੇ ਕੰਮਾਂ ਲਈ ਅਖਰੋਟ ਦੇ ਦਰੱਖਤ ਦੇ ਪੱਤਿਆਂ ਨਾਲ ਤਿਆਰ ਕੀਤੀਆਂ ਗਈਆਂ ਪਲੇਟਾਂ ਅਤੇ ਕਟੋਰੀ ਵੀ ਵਰਤੋਂ ’ਚ ਆਉਣ ਲੱਗੀ ਹੈ

ਲੋਹੇ ਦੇ ਬਰਤਨ:

ਪਹਿਲਾਂ ਲੋਹੇ ਦਾ ਤਵਾ ਹਰ ਘਰ ’ਚ ਮਿਲ ਜਾਂਦਾ ਸੀ, ਪਰ ਨਾੱਨ-ਸਟਿੱਕ ਪੈਨ ਆਉਣ ਤੋਂ ਬਾਅਦ ਇਸ ਦੀ ਵਰਤੋਂ ਘੱਟ ਹੋ ਗਈ ਪਰ ਹੁਣ ਲੋਹੇ ਦੇ ਤਵੇ ਦੇ ਨਾਲ ਕੜਾਹੀ, ਪੈਨ, ਭਗੋਣਿਆਂ ਦੀ ਵਰਤੋਂ ਵੀ ਵਧ ਗਈ ਹੈ ਇਨ੍ਹਾਂ ਦੇ ਨਾਲ ਲੋਹੇ ਦਾ ਢੱਕਣ ਵੀ ਉਪਯੋਗੀ ਹੈ ਢੱਕਣ ’ਤੇ ਗਰਮ ਅੰਗਿਆਰੇ ਰੱਖ ਕੇ ਭੋਜਨ ਨੂੰ ਬਿਹਤਰ ਤਰੀਕੇ ਨਾਲ ਪਕਾਇਆ ਜਾ ਸਕਦਾ ਹੈ ਕਈ ਯਾਤਰੀ ਇਸੇ ਤਰ੍ਹਾਂ ਲੋਹੇ ਦੇ ਬਰਤਨਾਂ ’ਚ ਭੋਜਨ ਪਕਾਉਂਦੇ ਹਨ ਕਿਉਂਕਿ ਇਸ ’ਚ ਭੋਜਨ ਚੰਗੀ ਤਰ੍ਹਾਂ ਪਕਦਾ ਹੈ ਅਤੇ ਅੰਗਾਰਿਆਂ ’ਚ ਬਰਤਨ ਜਲਦੇ ਨਹੀਂ ਹਨ ਲੋਹੇ ਦਾ ਇੱਕ ਫਾਇਦਾ ਇਹ ਵੀ ਹੈ ਕਿ ਨਾੱਨ-ਸਟਿੱਕ ਪੈਨ ਵਾਂਗ ਇਸ ਦੀ ਕਾਲੀ ਪਰਤ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ

ਭਾਰੀ ਪੱਥਰ ਦੇ ਬਰਤਨ:

ਪੱਥਰ ਦੇ ਬਰਤਨ ਭਾਰੀ ਹੁੰਦੇ ਹਨ ਇਸ ਲਈ ਘਰਾਂ ’ਚ ਸਿਰਫ਼ ਇਸ ਦਾ ਸਿਲਬਟਾ ਅਤੇ ਅੋਖਲ-ਮੂਸਲ ਵਰਤੋਂ ਕੀਤਾ ਜਾਂਦਾ ਹੈ ਹੁਣ ਪੱਥਰ ਦਾ ਪਤੀਲਾ, ਤਵਾ, ਕੜਾਹੀ ਵੀ ਭੋਜਨ ਪਕਾਉਣ ’ਚ ਵਰਤੋਂ ਹੋਣ ਲੱਗੇ ਹਨ ਇੱਥੋਂ ਤੱਕ ਕਿ ਅੱਪੇ ਦਾ ਸਾਂਚਾ, ਰੋਟੀ ਮੇਕਰ ਵੀ ਪੱਥਰ ਨਾਲ ਬਣਾਏ ਜਾ ਰਹੇ ਹਨ ਪਹਿਲਾਂ ਦੇ ਸਮੇਂ ’ਚ ਭਾਰੀ ਪੱਥਰ ਦੀ ਚੱਕੀ ਜ਼ਿਆਦਾਤਰ ਘਰਾਂ ’ਚ ਮਿਲ ਜਾਂਦੀ ਸੀ ਜਿਸ ’ਚ ਹਰ ਤਰ੍ਹਾਂ ਦਾ ਅਨਾਜ ਬਾਰੀਕ ਪਿਸ ਜਾਂਦਾ ਸੀ ਹੁਣ ਇਹ ਸਿਰਫ਼ ਪਿੰਡਾਂ ’ਚ ਮਿਲ ਸਕਦੀ ਹੈ ਪਰ ਆਧੁਨਿਕ ਹੋਣ ਦੇ ਨਾਲ-ਨਾਲ ਅਸੀਂ ਪੁਰਾਣੇ ਜ਼ਮਾਨੇ ’ਚ ਵਾਪਸ ਆ ਰਹੇ ਹਾਂ

ਖ਼ਤਰਨਾਕ ਹਨ ਐਲੂਮੀਨੀਅਮ ਦੇ ਬਰਤਨ

ਸੇਕੇ ਦੇ ਸੰਪਰਕ ’ਚ ਆਉਣ ’ਤੇ ਐਲੂਮੀਨੀਅਮ ਦੇ ਕਣ ਜਲਦੀ ਐਕਟਿਵ ਹੁੰਦੇ ਹਨ ਅਤੇ ਇਹ ਜਲਦੀ ਗਰਮ ਹੋ ਜਾਂਦਾ ਹੈ ਐਲੂਮੀਨੀਅਮ ਦੇ ਬਰਤਨ ’ਚ ਖਾਣਾ ਪਕਾਉਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਹ ਵੀ ਅਮਲ ਜਾਂ ਫਿਰ ਖੱਟੀਆਂ ਚੀਜ਼ਾਂ ਦੇ ਨਾਲ ਬਹੁਤ ਜਲਦੀ ਰਸਾਇਣਕ ਪ੍ਰਤੀਕਿਰਿਆ ਕਰਦਾ ਹੈ, ਇਸ ਲਈ ਐਲੂਮੀਨੀਅਮ ਦੇ ਬਰਤਨਾਂ ’ਚ ਖੱਟਾਈ ਵਾਲੀਆਂ ਚੀਜ਼ਾਂ ਨਹੀਂ ਪਕਾਉਣੀਆਂ ਚਾਹੀਦੀਆਂ

ਪਿੱਤਲ ਵੀ ਘੱਟ ਹਾਨੀਕਾਰਕ ਨਹੀਂ

ਪਿੱਤਲ ਦੇ ਬਰਤਨ ਲੂਣ ਅਤੇ ਅਮਲ ਦੇ ਨਾਲ ਪ੍ਰਤੀਕਿਰਿਆ ਕਰਦੇ ਹਨ, ਇਸ ਲਈ ਖੱਟੀਆਂ ਚੀਜ਼ਾਂ ਦਾ ਜਾਂ ਜ਼ਿਆਦਾ ਲੂਣ ਵਾਲੀਆਂ ਚੀਜ਼ਾਂ ਨੂੰ ਪਿੱਤਲ ਦੇ ਬਰਤਨਾਂ ’ਚ ਨਹੀਂ ਪਕਾਉਣਾ ਚਾਹੀਦਾ ਨਾ ਹੀ ਖਾਣਾ, ਖਾਣਾ ਚਾਹੀਦਾ ਹੈ

ਤਾਂਬੇ ਦੇ ਬਰਤਨ ’ਚ ਪਾਣੀ ਪੀਣਾ ਠੀਕ

ਤਾਂਬੇ ਦੇ ਬਰਤਨ ’ਚ ਪਾਣੀ ਤਾਂ ਠੀਕ ਹੈ, ਪਰ ਇਸ ’ਚ ਖਾਣਾ ਬਣਾਉਣਾ ਜਾਂ ਖਾਣਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ ਤਾਂਬਾ ਵੀ ਪਿੱਤਲ ਵਾਂਗ ਅਮਲ ਅਤੇ ਲੂਣ ਨਾਲ ਪ੍ਰਤੀਕਿਰਿਆ ਕਰਦਾ ਹੈ ਕਈ ਵਾਰ ਪਕਾਏ ਜਾ ਰਹੇ ਭੋਜਨ ’ਚ ਮੌਜ਼ੂਦ ਆਰਗੈਨਿਕ ਐਸਿਡ ਬਰਤਨਾਂ ਨਾਲ ਪ੍ਰਤੀਕਿਰਿਆ ਕਰਕੇ ਜ਼ਿਆਦਾ ਕਾੱਪਰ ਪੈਦਾ ਕਰ ਸਕਦੇ ਹਨ ਤੁਸੀਂ ਦੇਖਿਆ ਹੋਵੇਗਾ ਤਾਂਬੇ ਦੇ ਬਰਤਨ ’ਚ ਨਿੰਬੂ ਪਾਣੀ ਜਾਂ ਫਿਰ ਖੱਟਾਈ ਵਾਲੀਆਂ ਚੀਜ਼ਾਂ ਪਾਉਣ ਨਾਲ ਉਨ੍ਹਾਂ ’ਚ ਧੱਬੇ ਪੈ ਜਾਂਦੇ ਹਨ

ਨਾੱਨ ਸਟਿੱਕ ਨੂੰ ਕਹਿ ਦਿਓ ਨਾਂਹ

ਅੱਜ-ਕੱਲ੍ਹ ਹਰ ਘਰ ’ਚ ਨਾੱਨ-ਸਟਿੱਕ ਬਰਤਨ ਮਿਲ ਜਾਣਗੇ ਘੱਟ ਤੇਲ ਜਾਂ ਫਿਰ ਤੇਜ਼ੀ ਦੀ ਬੱਚਤ ਲਈ ਲੋਕ ਅਜਿਹੇ ਬਰਤਨਾਂ ਦਾ ਧੜੱਲੇ ਨਾਲ ਇਸਤੇਮਾਲ ਕਰ ਰਹੇ ਹਨ ਕਿਉਂਕਿ ਇਸ ’ਚ ਖਾਣਾ ਚਿੱਪਕਦਾ ਨਹੀਂ ਹੈ, ਪਰ ਇਨ੍ਹਾਂ ਬਰਤਨਾਂ ਨੂੰ ਜ਼ਿਆਦਾ ਸੇਕੇ ਨਾਲ ਗਰਮ ਕਰਨ ਜਾਂ ਫਿਰ ਖਰੌਂਚ ਲੱਗਣ ’ਤੇ ਰਸਾਇਣ ਕਿਰਿਆ ਕਰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ

ਸਟੇਨਲੈੱਸ ਸਟੀਲ, ਸਸਤਾ ਨਹੀਂ ਸਭ ਤੋਂ ਵਧੀਆ:

ਸਟੇਨਲੈੱਸ ਸਟੀਲ ਦੇ ਬਰਤਨਾਂ ਲਈ ਸਸਤਾ ਨਹੀਂ ਸਭ ਤੋਂ ਵਧੀਆ ਵਰਗੀ ਪੰਚ ਲਾਈਨ ਵਧੀਆ ਹੋਵੇਗੀ ਆਮ ਤੌਰ ’ਤੇ ਹਰ ਘਰ ’ਚ ਖਾਣਾ ਬਣਾਉਣ ਲਈ ਸਟੀਲ ਦੇ ਬਰਤਨ ਕੰਮ ’ਚ ਲਿਆਂਦੇ ਜਾਂਦੇ ਹਨ ਇਹ ਇੱਕ ਮਿਕਸ ਮੈਟਲ ਹੈ ਜੋ ਲੋਹੇ ’ਚ ਕਾਰਬਨ, ਕ੍ਰੋਮੀਅਮ ਅਤੇ ਨਿਕਲ ਮਿਲਾ ਕੇ ਬਣਾਈ ਜਾਂਦੀ ਹੈ ਇਨ੍ਹਾਂ ਬਰਤਨਾਂ ਦਾ ਤਾਪਮਾਨ ਬਹੁਤ ਜਲਦੀ ਵਧਦਾ ਹੈ, ਪਰ ਇਸ ’ਚ ਖਾਣਾ ਪਕਾਉਣ ਜਾਂ ਖਾਣੇ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!