New hacks will get rid of dust and dirt in the house

ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ

ਰੋਜ਼ਾਨਾ ਲਗਾਤਾਰ ਸਾਫ਼-ਸਫਾਈ ਦੇ ਬਾਵਜ਼ੂਦ ਵੀ ਘਰ ਦੇ ਕੋਨਿਆਂ ’ਚ ਹਰ ਸਮੇਂ ਧੂੜ-ਮਿੱਟੀ ਨਜ਼ਰ ਆਉਂਦੀ ਹੈ ਕਾਰਨ ਖਿੜਕੀ ਦਰਵਾਜਿਆਂ ਦਾ ਖੁੱਲ੍ਹੇੇ ਰਹਿਣਾ ਅਜਿਹੇ ’ਚ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੰਸਟਰੱਕਸ਼ਨ ਕਾਰਜ ਚੱਲ ਰਿਹਾ ਹੈ

ਤਾਂ ਸ਼ਾਮ ਹੋਣ ਤੱਕ ਘਰ ਦੇ ਜ਼ਿਆਦਾਤਰ ਸਮਾਨ ’ਤੇ ਧੂੜ ਅਤੇ ਮਿੱਟੀ ਦੀ ਪਰਤ ਜੰਮਣ ਲੱਗ ਜਾਂਦੀ ਹੈ ਇਹ ਹਰ ਘਰ ਦੀ ਸਮੱਸਿਆ ਹੈ ਅਤੇ ਹੁਣ ਹਰ ਰੋਜ਼ ਧੂੜ ਤਾਂ ਘਰ ਦੇ ਅੰਦਰ ਆ ਜਾਂਦੀ ਹੈ, ਪਰ ਹਰ ਰੋਜ਼ ਡਸਟਿੰਗ ਕਰ ਪਾਉਣਾ ਜ਼ਿਆਦਾ ਆਸਾਨ ਨਹੀਂ ਹੁੰਦਾ, ਅਜਿਹੇ ’ਚ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਘਰ ਨੂੰ ਇਸ ਧੂੜ ਤੋਂ ਦੂਰ ਰੱਖੋ

ਆਓ ਜਾਣਦੇ ਹਾਂ, ਕੁਝ ਖਾਸ ਉਪਾਅ

ਵੈਕਿਊਮ ਕਲੀਨਰ ਦਾ ਇਸਤੇਮਾਲ:

ਤੁਸੀਂ ਕੋਈ ਵੀ ਹੈਂਡ ਵੈਕਿਊਮ ਕਲੀਨਰ ਇਸਤੇਮਾਲ ਕਰ ਸਕਦੇ ਹੋ ਵੈਕਿਊਮ ਕਲੀਨਰ ਧੂੜ ਨੂੰ ਕੱਪੜੇ ਦੇ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਸਾਫ਼ ਕਰਦਾ ਹੈ ਕੱਪੜੇ ਨਾਲ ਚਾਹੇ ਤੁਸੀਂ ਜਿੰਨਾ ਵੀ ਜਲਦੀ-ਜਲਦੀ ਸਾਫ ਕਰੋ ਉਹ ਧੂੜ ਨੂੰ ਉਸ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦਾ ਜਿਸ ਤਰ੍ਹਾਂ ਤੁਹਾਡੇ ਘਰ ਲਈ ਜ਼ਰੂਰੀ ਹੈ ਵੈਕਿਊਮ ਕਲੀਨਰ ਨਾਲ ਤੁਸੀਂ ਸਭ ਤੋਂ ਚੰਗੀ ਤਰ੍ਹਾਂ ਪਰਦੇ ਸਾਫ ਕਰ ਸਕਦੇ ਹੋ, ਗੱਦੇ ਸਾਫ਼ ਕਰ ਸਕਦੇ ਹੋ, ਕੋਨਿਆਂ ’ਚ ਜੰਮੀ ਧੂੜ, ਫਰਿੱਜ਼, ਸੈਲਫ ਆਦਿ ਸਾਫ਼ ਕਰ ਸਕਦੇ ਹੋ ਦਰਵਾਜ਼ਿਆਂ ’ਤੇ ਜੰਮੀ ਮਿੱਟੀ ਨੂੰ ਸਾਫ਼ ਕੀਤਾ ਜਾ ਸਕਦਾ ਹੈ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  7. ਸੰਕਰਮਿਤ ਹੋਣ ਤੋਂ ਬਚਾਓ ਘਰ
  8. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  9. ਘਰ ਨੂੰ ਬਣਾਓ ਕੂਲ-ਕੂਲ

ਮਾਈਕ੍ਰੋਫਾਈਬਰ ਡਸਟਰ:

ਧੂੜ ਨੂੰ ਸਾਫ਼ ਕਰਨ ਲਈ ਮਾਈਕ੍ਰੋਫਾਈਬਰ ਵਾਲਾ ਡਸਟਰ ਲਓ ਅਤੇ ਉਸ ’ਚ ਥੋੜ੍ਹਾ ਜਿਹਾ ਸਫੈਦ ਸਿਰਕਾ ਪਾ ਕੇ ਧੂੜ ਸਾਫ ਕਰਨ ਦੀ ਕੋਸ਼ਿਸ਼ ਕਰੋ ਇਸ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਧੂੜ ਦੇ ਪਾਰਟੀਕਲ ਕੱਪੜੇ ’ਚ ਚਿਪਣਗੇ ਤੁਸੀਂ ਸਫੈਦ ਸਿਰਕੇ ਅਤੇ ਪਾਣੀ ਦਾ ਸਪਰੇਅ ਵੀ ਛਿੜਕ ਕੇ ਉਸ ਨੂੰ ਕੱਪੜੇ ਨਾਲ ਪੂੰਝ ਵੀ ਸਕਦੇ ਹੋ

ਚੱਪਲਾਂ ਦੀ ਧੂੜ ਨੂੰ ਨਜ਼ਰਅੰਦਾਜ਼ ਨਾ ਕਰੋ:

ਘਰ ’ਚ ਜ਼ਿਆਦਾਤਰ ਧੂੜ ਬੂਟ ਚੱਪਲਾਂ ਦੀ ਵਜ੍ਹਾ ਨਾਲ ਆਉਂਦੀ ਹੈ ਇਸ ਦੇ ਲਈ ਘਰ ’ਚ ਅੰਦਰ ਵੜਦੇ ਹੀ ਬੂਟਾਂ ਨੂੰ ਬਾਹਰ ਜਾਂ ਸ਼ੂ ਰੈਕ ’ਤੇ ਰੱਖਣਾ ਸ਼ੁਰੂ ਕਰੋ ਇਸ ਦੇ ਨਾਲ ਹੀ ਨਾਲ ਤੁਸੀਂ ਆਪਣੇ ਦਰਵਾਜਿਆਂ ‘ਤੇ ਮੋਟੋ ਡੋਰਮੈਟ ਰੱਖੋ ਇਸ ਨਾਲ ਘਰ ’ਚ ਧੂੜ-ਮਿੱਟੀ ਖੁਦ-ਬ-ਖੁਦ ਘੱਟ ਹੋਣ ਲੱਗੇਗੀ

ਏਸੀ ਅਤੇ ਕੂਲਰ ਦੇ ਫਿਲਟਰ ਬਦਲੋ:

ਏਸੀ ਦੀ ਸਰਵਸਿੰਗ ਕਰਵਾਉਂਦੇ ਸਮੇਂ ਅਸੀਂ ਆਮ ਤੌਰ ’ਤੇ ਏਅਰ ਫਿਲਟਰ ਨਹੀਂ ਬਦਲਵਾਉਂਦੇ ਹਾਂ ਪਰ ਇਹ ਗਲਤ ਹੈ ਮੌਜ਼ੂਦਾ ਕੂੰਲਿਗ ਜਾਂ ਹੀਟਿੰਗ ਸਿਸਟਮ ਦੇ ਫਿਲਟਰ ਬਦਲਵਾਉਣੇ ਚਾਹੀਦੇ ਹਨ ਇਹ ਤੁਹਾਡੇ ਘਰ ਦੀ ਮਿੱਟੀ ਨੂੰ 50 ਪ੍ਰਤੀਸ਼ਤ ਤੱਕ ਘੱਟ ਕਰ ਸਕਦੇ ਹਨ

ਦੀਵਾਰਾਂ ਨੂੰ ਸਾਫ਼ ਕਰੋ:

ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਘਰ ਦੀਆਂ ਦੀਵਾਰਾਂ ਆਦਿ ਨੂੰ ਪੂੰਝੋ ਇਨ੍ਹਾਂ ਦੀ ਸਫਾਈ ਸਾਫ਼ ਕੱਪੜਿਆਂ ਨਾਲ ਹੋਣੀ ਚਾਹੀਦੀ ਹੈ ਨਾ ਕਿ ਤੁਸੀਂ ਗੰਦੇ ਕੱਪੜੇ ਨਾਲ ਇਨ੍ਹਾਂ ਦੀ ਸਫਾਈ ਕਰੋ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਤੁਹਾਡੀਆਂ ਦੀਵਾਰਾਂ ’ਤੇ ਕਿੰਨੀ ਮਿੱਟੀ ਚਿਪਕੀ ਹੋਵੇਗੀ ਤੁਸੀਂ ਇਸ ਦੇ ਲਈ ਵੀ ਵੈਕਿਊਮ ਕਲੀਨਰ ਦਾ ਇਸਤੇਮਾਲ ਕਰ ਸਕਦੇ ਹੋ ਇਹ ਡਸਟ ਪਾਰਟੀਕਲਾਂ ਨੂੰ ਆਸਾਨੀ ਨਾਲ ਹਟਾ ਸਕਦਾ ਹੈ

ਏਅਰ ਪਿਊਰੀਫਾਇੰਗ ਪਲਾਂਟ:

ਤੁਸੀਂ ਘਰ ਦੇ ਅੰਦਰ ਏਅਰ ਪਿਊਰੀਫਾਇੰਗ ਪਲਾਂਟ ਰੱਖੋ ਜਿਵੇਂ ਕਈ ਪਲਾਂਟ ਆਦਿ ਜੋ ਘਰ ਤੋਂ ਧੂੜ ਨੂੰ ਗਾਇਬ ਕਰਨ ’ਚ ਮੱਦਦ ਕਰਨਗੇ ਇਹ ਜ਼ਰੂਰੀ ਹੈ ਕਿ ਤੁਸੀਂ ਫਾਇਨ ਡਸਟ ਪਾਰਟੀਕਲਸ ਨੂੰ ਹੌਲੀ-ਹੌਲੀ ਸਾਫ ਕਰਦੇ ਰਹੋ

ਵਾਲ ਹੈਂਗਿੰਗ ਜਾਂ ਫਿਰ ਦਰਵਾਜ਼ਿਆਂ ਦੇ ਟਾੱਪ:

ਅਕਸਰ ਅਸੀਂ ਦਰਵਾਜ਼ਿਆਂ ਦੇ ਹੈਂਡਲ ਅਤੇ ਦੀਵਾਰਾਂ ’ਤੇ ਲੱਗੀ ਪੇਂਟਿੰਗ ਦੇ ਹੇਠਾਂ ਦੇ ਹਿੱਸੇ ਨੂੰ ਤਾਂ ਸਾਫ ਕਰ ਦਿੰਦੇ ਹਾਂ, ਪਰ ਉੱਪਰ ਦਾ ਹਿੱਸਾ ਗੰਦਾ ਰਹਿ ਜਾਂਦਾ ਹੈ ਇਸ ਨਾਲ ਘਰ ਦੀ ਠੀਕ ਤਰ੍ਹਾਂ ਸਫਾਈ ਨਹੀਂ ਹੋ ਪਾਉਂਦੀ ਹੈ ਅਕਸਰ ਡੋਰ ਬੈੱਲ ਬਾਕਸ, ਫੋਟੋ ਫਰੇਮ, ਡੋਰ ਫਰੇਮ ਅਤੇ ਕੁਝ ਘਰਾਂ ’ਚ ਡਿਟੈਕਟਰ ਆਦਿ ਬਹੁਤ ਗੰਦੇ ਹੋ ਜਾਂਦੇ ਹਨ ਇਨ੍ਹਾਂ ਦੀ ਵੀ ਸਮੇਂ-ਸਮੇਂ ’ਤੇ ਘਰ ਦੀ ਡਸਟਿੰਗ ਜ਼ਰੂਰੀ ਹੁੰਦੀ ਹੈ ਇਨ੍ਹਾਂ ਥਾਵਾਂ ਨੂੰ ਸਾਫ ਕਰਨ ਲਈ ਹੈਂਡ ਹੈਲਡ ਵੈਕਿਊਮ ਕਲੀਨਰ ਸਭ ਤੋਂ ਵਧੀਆ ਹੁੰਦਾ ਹੈ ਉਸ ਨਾਲ ਤੁਹਾਡੇ ਪਰਦੇ ਵੀ ਸਾਫ਼ ਹੋ ਜਾਂਦੇ ਹਨ

ਕਿਚਨ ਕਾਊਂਟਰ:

ਕਿਚਨ ਕਾਊਂਟਰ ਦੀ ਸਫਾਈ ਤਾਂ ਅਸੀਂ ਸ਼ਾਇਦ ਹਰ ਰੋਜ਼ ਕਰਦੇ ਹਾਂ, ਪਰ ਜਿਸ ਥਾਂ ਨੂੰ ਅਸੀਂ ਸਾਫ ਨਹੀਂ ਕਰਦੇ ਹਾਂ, ਉਹ ਹੈ ਕਿਚਨ ਕਾਊਂਟਰ ਦੇ ਆਸ-ਪਾਸ ਰੱਖੇ ਅਪਲਾਇਸੈਂਸ ਦੇ ਪਿੱਛੇ ਕਾਫ਼ੀ ਧੂੜ ਅਤੇ ਗੰਦਗੀ ਜੰਮੀ ਰਹਿੰਦੀ ਹੈ ਕਾੱਫ਼ੀ ਮੇਕਰ, ਟੋਸਟਰ, ਮਿਕਸਰ, ਗੈਸ ਚੁੱਲ੍ਹਾ ਹੀ ਆਪਣੇ ਹੇਠਾਂ ਏਨੀ ਗੰਦਗੀ ਸਮੇਟੇ ਰਹਿੰਦੇ ਹਨ ਕਿ ਸ਼ਾਇਦ ਤੁਹਾਨੂੰ ਇਸ ਬਾਰੇ ਜਾਣ ਕੇ ਹੈਰਾਨ ਹੋੋਵੇਗੇ ਸਿਰਕੇ ’ਚ ਨਿੰਬੂ ਦੇ ਛਿਲਕੇ ਡੁਬੋ ਕੇ ਉਸ ਨਾਲ ਕਿਚਨ ਦੀ ਤੇਲ ਵਾਲੀ ਗੰਦਗੀ ਨੂੰ ਸਾਫ਼ ਕਰੋ ਇਹ ਬਹੁਤ ਆਸਾਨੀ ਨਾਲ ਨਿਕਲ ਜਾਏਗੀ

ਵਾਇਪਰ ਦੀ ਕਰੋ ਵਰਤੋਂ:

ਜੇਕਰ ਡਸਟਰ ਨਾਲ ਸਫਾਈ ਨਹੀਂ ਹੋ ਪਾ ਰਹੀ ਹੈ ਤਾਂ ਤੁਸੀਂ ਵਾਇਪਰ ਦੀ ਵਰਤੋਂ ਕਰੋ ਤੁਸੀਂ ਇੱਕ ਸਪਰੇਅ ਬੋਤਲ ’ਚ ਦੋ ਗਿਲਾਸ ਪਾਣੀ ਅਤੇ ਚਾਰ ਚਮਚ ਵਿਨੇਗਰ ਪਾ ਕੇ ਰੱਖੋ ਅਤੇ ਜਿੱਥੇ ਸਫਾਈ ਕਰਨੀ ਹੈ ਉੱਥੇ ਸਪਰੇਅ ਕਰਦੇ ਜਾਓ ਅਤੇ ਇੱਕ ਕੱਪੜੇ ਦੀ ਮੱਦਦ ਨਾਲ ਪੂੰਝਦੇ ਜਾਓ ਇਨ੍ਹਾਂ ਦੀ ਮੱਦਦ ਨਾਲ ਤੁਸੀਂ ਘਰ ਦਾ ਹਰ ਕੋਨਾ ਸਾਫ਼ ਕਰ ਸਕਦੇ ਹੋ ਵਾਇਪਰ ਦੀ ਵਰਤੋਂ ਨਾਲ ਧੂੜ ਉੱਡੇਗੀ ਨਹੀਂ ਅਤੇ ਤੁਸੀਂ ਡਸਟ ਐਲਰਜੀ ਤੋਂ ਵੀ ਖੁਦ ਨੂੰ ਬਚਾ ਸਕੋਂਗੇ

ਏਅਰ ਪਿਊਰੀਫਾਇਰ ਦੀ ਕਰੋ ਵਰਤੋਂ:

ਹਵਾ ਦੀ ਧੂੜ ਕਣਾਂ ਤੋਂ ਬਚਣ ਲਈ ਤੁਸੀਂ ਬਾਜ਼ਾਰ ਤੋਂ ਏਅਰ ਪਿਊਰੀਫਾਇਰ ਲਿਆ ਸਕਦੇ ਹੋ ਇਸ ਨੂੰ ਘਰ ਦੇ ਕੇਂਦਰ ’ਚ ਰੱਖੋ ਇਹ ਘਰ ਨੂੰ 100 ਪ੍ਰਤੀਸ਼ਤ ਤੱਕ ਡਸਟ ਫ੍ਰੀ ਰੱਖ ਸਕਦਾ ਹੈ ਜੇਕਰ ਤੁਸੀਂ ਵਰਕਿੰਗ ਹੋ ਅਤੇ ਡਸਟਿੰਗ ਲਈ ਸਮਾਂ ਨਹੀਂ ਦੇ ਪਾਉਂਦੇ ਹੋ ਤਾਂ ਤੁਹਾਡੇ ਲਈ ਇਹ ਬੈਸਟ ਆੱਪਸ਼ਨ ਹੋ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!