when sick husband and wife give each other together

ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ

ਸ਼ਾਦੀ ਆਪਣੇ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਲੈ ਕੇ ਆਉਂਦੀ ਹੈ ਅਤੇ ਜੇਕਰ ਪਤੀ, ਪਤਨੀ ’ਚੋਂ ਕਿਸੇ ਇੱਕ ਨੂੰ ਗੰਭੀਰ ਬਿਮਾਰੀ ਹੋ ਜਾਵੇ ਤਾਂ ਮਾਮਲਾ ਗੰਭੀਰ ਹੋ ਜਾਂਦਾ ਹੈ ਕੁਝ ਲੋਕ ਇੱਕ-ਦੂਸਰੇ ਦਾ ਸਾਥ ਦੇਣ ਦੀ ਬਜਾਇ ਪ੍ਰੇਸ਼ਾਨ ਤੇ ਹਤਾਸ਼ ਹੋ ਜਾਂਦੇ ਹਨ ਅਜਿਹੇ ’ਚ ਜਦੋਂ ਪਤੀ ਜਾਂ ਪਤਨੀ ’ਚੋਂ ਕੋਈ ਇੱਕ ਬਿਮਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਮਨ ’ਚ ਕਈ ਤਰ੍ਹਾਂ ਦੇ ਸਵਾਲ ਆਉਣ ਲਗਦੇ ਹਨ

ਕਿ ਜੇਕਰ ਹੋਰ ਜ਼ਿਆਦਾ ਤਬੀਅਤ ਖਰਾਬ ਹੋ ਗਈ ਤਾਂ ਮੈਂ ਕੀ ਕਰਾਂਗਾ ਜਾਂ ਕਰਾਂਗੀ? ਅਜਿਹਾ ਕਿੰਨੇ ਸਮੇਂ ਤੱਕ ਚੱਲੇਗਾ, ਘਰ ਦਾ ਖਰਚਾ ਕਿਸ ਦੇ ਸਿਰ ’ਤੇ ਚੱਲੇਗਾ ਆਦਿ ਇੱਕ-ਦੂਸਰੇ ਦੇ ਰਿਸ਼ਤਿਆਂ ’ਤੇ ਵੀ ਅਸਰ ਪੈਣ ਲੱਗਦਾ ਹੈ ਅਤੇ ਛੋਟੀਆਂ-ਛੋਟੀਆਂ ਗੱਲਾਂ ਕਦੇ-ਕਦੇ ਬਤੰਗਡ ਬਣ ਜਾਂਦੀਆਂ ਹਨ ਜਦੋਂ ਜੀਵਨਸਾਥੀ ਜ਼ਿਆਦਾ ਸਮੇਂ ਤੱਕ ਬਿਮਾਰ ਰਹਿੰਦੇ ਹਨ ਤਾਂ ਉਹ ਸਥਿਤੀ ਬਹੁਤ ਕਸ਼ਟ ਦੇਣ ਵਾਲੀ ਹੁੰਦੀ ਹੈ ਕੁਝ ਲੋਕ ਇੱਕ-ਦੂਸਰੇ ਤੋਂ ਦੂਰ ਭੱਜਣ ਲੱਗਦੇ ਹਨ ਤਾਂ ਕੁਝ ਮੈਨੇਜ ਕਰ ਲੈਂਦੇ ਹਨ

ਦੁੱਖ ਦੀ ਹੀ ਗੱਲ ਹੈ ਕਿ ਜਦੋਂ ਪਤੀ, ਪਤਨੀ ’ਚੋਂ ਕੋਈ ਇੱਕ ਗੰਭੀਰ ਰੂਪ ਨਾਲ ਬਿਮਾਰ ਹੋ ਜਾਂਦਾ ਹੈ ਤਾਂ ਕਈ ਜੋੜੇ ਇਹ ਸਭ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਤਲਾਕ ਤੱਕ ਲੈ ਲੈਂਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀ ਸ਼ਾਦੀ ਦਾ ਵੀ ਇਹੀ ਅੰਜ਼ਾਮ ਹੋਵੇਗਾ ਅਜਿਹੇ ਬਹੁਤ ਸਾਰੇ ਜੋੜੇ ਹਨ ਜੋ ਆਪਣੀ ਜਿੰਦਗੀ ਦੇ ਮੁਸ਼ਕਲ ਦੌਰ ’ਚ ਵੀ ਇੱਕ-ਦੂਸਰੇ ਦਾ ਸਾਥ ਦਿੰਦੇ ਹਨ

ਕੁਝ ਅਜਿਹੇ ਵੀ ਹੁੰਦੇ ਹਨ ਜੋ ਬਿਮਾਰੀ ਤੋਂ ਖੁਦ ਤਾਂ ਪ੍ਰੇਸ਼ਾਨ ਰਹਿੰਦੇ ਹੀ ਹਨ, ਆਪਣੇ ਸਾਥੀ ਨੂੰ ਵੀ ਪ੍ਰੇਸ਼ਾਨ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਇਹ ਬਿਮਾਰੀ ਤਨ ਦੇ ਨਾਲ ਮਨ ਦੀ ਵੀ ਹੋ ਜਾਂਦੀ ਹੈ ਪਰ ਹਿੰਮਤ ਹਾਰਨਾ ਅਤੇ ਸਾਥੀ ਨੂੰ ਛੱਡ ਕੇ ਚਲੇ ਜਾਣਾ ਇਸ ਦਾ ਹੱਲ ਨਹੀਂ ਹੈ, ਸਗੋਂ ਤੁਹਾਨੂੰ ਕੁਝ ਅਜਿਹੇ ਤਰੀਕੇ ਅਪਣਾਉਣੇ ਹੋਣਗੇ ਜਿਸ ਨਾਲ ਤੁਸੀਂ ਸਾਰੇ ਕੁਝ ਚੰਗੀ ਤਰ੍ਹਾਂ ਮੈਨੇਜ ਕਰ ਸਕੋ ਅਤੇ ਬਿਮਾਰ ਵਿਅਕਤੀ ਵੀ ਇਸ ’ਚ ਤੁਹਾਡਾ ਪੂਰਾ ਸਹਿਯੋਗ ਦੇ ਸਕੇ

ਆਓ ਜਾਣੀਏ, ਅਜਿਹੇ ਹੀ ਕੁਝ ਤਰੀਕਿਆਂ ਬਾਰੇ:

ਬਿਮਾਰ ਨਾਲ ਡੀਲ ਕਰੋ:

ਕਿਸੇ ਵੀ ਨੌਜਵਾਨ ਮਰੀਜ਼ ਨੂੰ ਬਿਮਾਰੀ ਦੀ ਅਵਸਥਾ ’ਚ ਜੋ ਸਵਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ ਉਹ ਇਹ ਹੈ ਕਿ ਇਹ ਮੇਰੇ ਨਾਲ ਹੀ ਕਿਉਂ ਹੋਇਆ ਸਭ ਤੋਂ ਪਹਿਲਾਂ ਤਾਂ ਉਸ ਨੂੰ ਇਸ ਲੂਪ ’ਚੋਂ ਬਾਹਰ ਕੱਢੋ ਅਤੇ ਸੱਚਾਈ ਨਾਲ ਰੂਬਰੂ ਕਰਵਾ ਕੇ ਇਸ ਸਥਿਤੀ ਨੂੰ ਥੋੜ੍ਹਾ ਠੀਕ ਕਰਨ ਬਾਰੇ ਸੋਚੋ ਇਸ ਤੋਂ ਬਾਅਦ ਇੱਕ ਲਿਸਟ ਬਣਾਓ ਜਿਸ ’ਚ ਉਨ੍ਹਾਂ ਤਰੀਕਿਆਂ ਨੂੰ ਲਿਖੋ ਜਿਨ੍ਹਾਂ ਨਾਲ ਤੁਹਾਡਾ ਸਾਥੀ ਮੌਜ਼ੂਦਾ ਹਾਲਤ ਨੂੰ ਸਹਿਣਾ ਆਸਾਨ ਮਹਿਸੂਸ ਕਰ ਸਕਦਾ ਹੈ ਇੱਕ ਅਜਿਹੀ ਹੀ ਲਿਸਟ ਸਾਥੀ ਨੂੰ ਵੀ ਬਣਾਉਣ ਲਈ ਕਹੋ ਫਿਰ ਦੋਵੇਂ ਇਕੱਠੇ ਮਿਲ ਕੇ ਉਨ੍ਹਾਂ ’ਚੋਂ ਕੁਝ ਸੁਝਾਅ ਚੁਣੋ, ਜਿਨ੍ਹਾਂ ’ਤੇ ਅਮਲ ਕੀਤਾ ਜਾ ਸਕਦਾ ਹੈ

ਭਵਿੱਖ ਨਾਲ ਜੁੜੀਆਂ ਗੱਲਾਂ ਕਰੋ:

ਜਿਸ ਤਰ੍ਹਾਂ ਪਹਿਲਾਂ ਤੁਸੀਂ ਭਵਿੱਖ ਨਾਲ ਜੁੜੀਆਂ ਗੱਲਾਂ ਕਰਦੇ ਸੀ, ਵੈਸਾ ਹੁਣ ਵੀ ਕਰੋ ਉਨ੍ਹਾਂ ਨਾਲ ਬੱਚਿਆਂ, ਪਰਿਵਾਰ ਆਦਿ ਦੇ ਭਵਿੱਖ ਬਾਰੇ ਗੱਲ ਕਰੋ ਉਨ੍ਹਾਂ ਦੇ ਅਤੇ ਆਪਣੇ ਸੁਫਨਿਆਂ ਨਾਲ ਜੁੜੀਆਂ ਗੱਲਾਂ ਕਰੋ ਇਸ ਨਾਲ ਉਨ੍ਹਾਂ ਦਾ ਜ਼ਿੰਦਗੀ ਜਿਉਣ ਦਾ ਜਜ਼ਬਾ ਬਣਿਆ ਰਹੇਗਾ ਉਨ੍ਹਾਂ ਦਾ ਇਹ ਜਜ਼ਬਾ ਉਨ੍ਹਾਂ ਨੂੰ ਜਲਦ ਸਿਹਤਮੰੰਦ ਹੋਣ ’ਚ ਮੱਦਦ ਕਰੇਗਾ

ਸਾਥੀ ਨੂੰ ਬਿਜ਼ੀ ਰੱਖੋ:

ਸਾਥੀ ਲੰਬੀ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਹਰ ਸਮੇਂ ਬਿਸਤਰ ’ਤੇ ਖਾਲੀ ਪਏ-ਪਏ ਉਸ ਦਾ ਮਨ ਅੱਕ ਜਾਏਗਾ, ਇਸ ਲਈ ਉਸ ਨੂੰ ਵਿਅਸਥ ਰੱਖਣ ਦੀ ਕੋਸ਼ਿਸ਼ ਕਰੋ ਉਸ ਦਾ ਜੇਕਰ ਕੋਈ ਸ਼ੌਂਕ ਹੈ ਜਿਵੇਂ ਕਿ ਲਿਖਣਾ ਜਾਂ ਫਿਰ ਗਾਣੇ ਗਾਉਣਾ ਜਾਂ ਫਿਰ ਕੋਈ ਹੋਰ, ਜੋ ਉਹ ਬਿਮਾਰੀ ਦੇ ਨਾਲ ਵੀ ਆਸਾਨੀ ਨਾਲ ਕਰ ਸਕੇ, ਉਸ ਨੂੰ ਕਰਨ ਨੂੰ ਪ੍ਰੇਰਿਤ ਕਰੋ ਬੱਚੇ ਦੇ ਨਾਲ ਵਿਅਸਥ ਰੱਖੋ, ਟੀਵੀ ਦੇਖਣ, ਅਖਬਾਰ ਪੜ੍ਹਨ ਆਦਿ ਕੰਮਾਂ ’ਚ ਬਿਜ਼ੀ ਰੱਖੋ

ਨਵਾਂ ਕਰਨ ਦੀ ਸੋਚੋ:

ਕੀ ਤੁਸੀਂ ਦੋਵੇਂ ਅਜਿਹਾ ਕੋਈ ਕੰਮ ਕਰ ਸਕਦੇ ਹੋ ਜਿਸ ਨੂੰ ਕਰਨ ’ਤੇ ਤੁਹਾਨੂੰ ਬਿਮਾਰੀ ਤੋਂ ਪਹਿਲਾਂ ਖੁਸ਼ੀ ਮਿਲਦੀ ਸੀ? ਜੇਕਰ ਨਹੀਂ, ਤਾਂ ਕੁਝ ਨਵਾਂ ਕਰਨ ਬਾਰੇ ਸੋਚੋ ਤੁਸੀਂ ਕੋਈ ਅਜਿਹਾ ਕੰਮ ਲੱਭੋ ਜਿਸ ’ਚ ਬਿਮਾਰੀ ਰੁਕਾਵਟ ਨਾ ਬਣ ਸਕੇ, ਜਿਵੇਂ ਅੰਤਾਕਸ਼ਰੀ ਖੇਡਣਾ, ਇੱਕ-ਦੂਸਰੇ ਨੂੰ ਪੁਸਤਕ ਪੜ੍ਹ ਕੇ ਸੁਣਾਉਣਾ, ਕੋਈ ਨਵੀਂ ਭਾਸ਼ਾ ਸਿੱਖਣਾ ਆਦਿ

ਦੇਖਭਾਲ ਦੀ ਜ਼ਰੂਰਤ:

ਤੁਹਾਡਾ ਪਤੀ ਜੇਕਰ ਬਿਮਾਰ ਹੈ ਤਾਂ ਉਸ ਨੂੰ ਥੋੜ੍ਹੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਮੰਨ ਲਓ, ਜੇਕਰ ਤੁਹਾਡੇ ਪਤੀ ਨੂੰ ਕਿਸੇ ਬਿਮਾਰੀ ਦੇ ਨਾਲ ਡਾਈਬਿਟੀਜ਼ ਵੀ ਹੈ ਤਾਂ ਉਨ੍ਹਾਂ ਨੂੰ ਵੱਖ ਕੇਅਰ ਦੀ ਜ਼ਰੂਰਤ ਹੋਵੇਗੀ ਜਿਵੇਂ ਬਿਨਾਂ ਮਿੱਠੇ ਵਾਲੀ ਚਾਹ ਬਣਾਉਣ ਦੇ ਆਲਸ ’ਚ ਉਨ੍ਹਾਂ ਨੂੰ ਖੰਡ ਵਾਲੀ ਚਾਹ ਨਾ ਦਿਓ ਇਹ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜੀਆਂ-ਕਿਹੜੀਆਂ ਵਸਤੂਆਂ ’ਚ ਡਾਈਬਿਟੀਜ਼ ਕੰਟਰੋਲ ਹੋਵੇਗੀ ਜੇਕਰ ਪਤੀ ਨੂੰ ਡਾਕਟਰ ਨੇ ਤੇਜ਼ ਮਸਾਲੇ ਅਤੇ ਪਰਹੇਜ਼ ਵਾਲਾ ਭੋਜਨ ਖਾਣ ਦੀ ਸਲਾਹ ਦਿੱਤੀ ਹੈ ਤਾਂ ਤੁਸੀਂ ਖਾਣੇ ’ਚ ਮਸਾਲਿਆਂ ਦੀ ਮਾਤਰਾ ਹੌਲੀ-ਹੌਲੀ ਕੁਝ ਇਸ ਤਰ੍ਹਾਂ ਘੱਟ ਕਰੋ ਕਿ ਪਤੀ ਨੂੰ ਪਤਾ ਹੀ ਨਾ ਚੱਲੇ ਹੌਲੀ-ਹੌਲੀ ਉਹ ਅਜਿਹੇ ਭੋਜਨ ਦੇ ਆਦੀ ਹੋ ਜਾਣਗੇ ਖਾਣੇ ’ਚ ਮਸਾਲੇ ਅਤੇ ਘਿਓ-ਤੇਲ ਦੀ ਮਾਤਰਾ ਜੇਕਰ ਪਤੀ ਨੂੰ ਦੱਸ ਕੇ ਘੱਟ ਕਰੋਂਗੇ ਤਾਂ ਉਨ੍ਹਾਂ ਨੂੰ ਅਲੱਗ ਜਿਹਾ ਲੱਗੇਗਾ

ਨਵੇਂ-ਨਵੇਂ ਵਿਸ਼ਿਆਂ ’ਤੇ ਗੱਲਬਾਤ ਕਰੋ:

ਘਰ ’ਚ ਹਰ ਸਮੇਂ ਬਿਮਾਰ ਵਿਅਕਤੀ ਦੀ ਬਿਮਾਰੀ ਦੀ ਹੀ ਚਰਚਾ ਨਹੀਂ ਹੋਣੀ ਚਾਹੀਦੀ ਗੱਲਬਾਤ ਦੇ ਵਿਸ਼ੇ ਨੂੰ ਬਦਲੋ ਕਰੰਟ ਅਫੇਅਰਸ ਨਾਲ ਜੁੜੇ ਅਤੇ ਰੋਜ਼ਾਨਾ ਦੇ ਅਖਬਾਰ ਪੜ੍ਹ ਕੇ ਸਾਥੀ ਨਾਲ ਨਵੇਂ ਵਿਸ਼ਿਆਂ ’ਤੇ ਉਨ੍ਹਾਂ ਦੀ ਰਾਇ ਲੈ ਕੇ ਆਪਣੀ ਰਾਇ ਦਿਓ ਇਸ ਨਾਲ ਉਨ੍ਹਾਂ ਦੇ ਮਨ ’ਚ ਪਾਜ਼ੀਟਿਵ ਤਰੰਗਾਂ ਦਾ ਸੰਚਾਰ ਹੋਵੇਗਾ ਅਤੇ ਉਹ ਜਲਦ ਬਿਮਾਰੀ ਤੋਂ ਰਿਕਵਰ ਹੋਣਗੇ

ਕਹੋ ਕਿ ਤੁਸੀਂ ਠੀਕ ਹੋ ਰਹੇ ਹੋ:

ਜੇਕਰ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡੇ ਪਤੀ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਜ਼ਰੂਰ ਦੱਸੋ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਸਮਝਾਓ ਕਿ ਉਹ ਠੀਕ ਹੋ ਰਹੇ ਹਨ ਅਤੇ ਕੁਝ ਦਿਨਾਂ ’ਚ ਹੀ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਅਜਿਹਾ ਕਰਨ ’ਤੇ ਉਨ੍ਹਾਂ ਨੂੰ ਬਿਮਾਰੀ ਨਾਲ ਲੜਨ ਦੀ ਹਿੰਮਤ ਮਿਲੇਗੀ

ਘਰ ਦਾ ਮਾਹੌਲ ਆਮ ਬਣਾਈ ਰੱਖੋ:

ਤੁਹਾਡੇ ਪਤੀ ਦੇ ਬਿਮਾਰ ਹੋਣ ਦੀ ਵਜ੍ਹਾ ਨਾਲ ਜੇਕਰ ਘਰ ਦਾ ਮਾਹੌਲ ਗੰਮਗੀਨ ਬਣਿਆ ਰਹੇਗਾ ਤਾਂ ਇਹ ਉਨ੍ਹਾਂ ਨੂੰ ਚੰਗਾ ਨਹੀਂ ਲੱਗੇਗਾ ਘਰ ਦੇ ਕਿਸੇ ਵੀ ਮੈਂਬਰ ਦੇ ਮੱਥੇ ’ਤੇ ਚਿੰਤਾ ਨਹੀਂ ਦਿਸਣੀ ਚਾਹੀਦੀ ਸਾਥੀ ਦੇ ਬਿਮਾਰ ਹੋਣ ਦੀ ਵਜ੍ਹਾ ਨਾਲ ਆਪਣੇ ਜ਼ਰੂਰੀ ਕੰਮਾਂ ਨੂੰ ਨਾ ਟਾਲੋ ਬੱਚਿਆਂ ਨੂੰ ਸਕੂਲ-ਕਾਲਜ ਭੇਜਦੇ ਰਹੋ ਸ਼ਾੱਪਿੰਗ ’ਤੇ ਵੀ ਜਾਓ, ਘਰ ’ਚ ਮਹਿਮਾਨਾਂ ਦਾ ਆਉਣਾ ਜਾਣਾ ਵੀ ਰੱਖੋ ਸਾਥੀ ਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਤੁਹਾਡੀ ਜ਼ਿੰਦਗੀ ਵੀ ਰੁਕ ਜਿਹੀ ਗਈ ਹੈ ਜੇਕਰ ਅਜਿਹਾ ਹੋਇਆ ਤਾਂ ਉਹ ਇਸ ਦੇ ਲਈ ਖੁਦ ਨੂੰ ਕਸੂਰਵਾਰ ਮੰਨਣਗੇ ਅਤੇ ਖੁਦ ਨੂੰ ਕਦੇ ਮੁਆਫ਼ ਨਹੀਂ ਕਰ ਸਕਣਗੇ

ਮਹਿਮਾਨਾਂ ਨੂੰ ਕਹੋ ਕਿ ਉਹ ਮਿਲਣ ਆਉਣ:

ਅਕਸਰ ਦੇਖਣ ’ਚ ਆਉਂਦਾ ਹੈ ਕਿ ਜਦੋਂ ਘਰ ’ਚ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਮਹਿਮਾਨਾਂ ਦਾ ਆਉਣਾ ਬਹੁਤ ਬੁਰਾ ਲਗਦਾ ਹੈ ਕਿ ਬਿਮਾਰ ਦੀ ਸੇਵਾ ਕਰਾਂ ਜਾਂ ਮਹਿਮਾਨਾਂ ਦੀ, ਪਰ ਅਜਿਹਾ ਸੋਚ ਕੇ ਲੋਕਾਂ ਤੋਂ ਕਿਨਾਰਾ ਕਰ ਲੈਣਾ ਵੀ ਸਹੀ ਨਹੀਂ ਹੈ ਇਸ ਨਾਲ ਇਕੱਲਾਪਣ ਵਧਦਾ ਹੈ ਅਤੇ ਦਿਮਾਗ ’ਤੇ ਬੁਰਾ ਅਸਰ ਪੈਂਦਾ ਹੈ ਇਸ ਦੇ ਉਲਟ ਕਦੇ-ਕਦੇ ਲੋਕਾਂ ਨਾਲ ਮਿਲਣ-ਜੁਲਣ ਨਾਲ ਸਿਹਤ ’ਤੇ ਕਾਫੀ ਚੰਗਾ ਪ੍ਰਭਾਵ ਪੈਂਦਾ ਹੈ ਇਸ ਲਈ ਲੋਕਾਂ ਨੂੰ ਆਪਣੇ ਘਰ ਬੁਲਾਉਂਦੇ ਰਹੋ

ਆਪਣੇ ਕੰਮ ਖੁਦ ਕਰਨ ਦਿਓ:

ਜੇਕਰ ਤੁਹਾਡਾ ਪਤੀ ਆਪਣਾ ਨਹਾਉਣ, ਖਾਣ-ਪੀਣ ਅਤੇ ਦੂਸਰੇ ਜ਼ਰੂਰੀ ਕੰਮ ਖੁਦ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਰਨ ਦਿਓ ਕਿਉਂਕਿ ਜੇਕਰ ਬਿਮਾਰੀ ਲੰਬੀ ਹੈ ਤਾਂ ਤੁਸੀਂ ਵੀ ਇਹ ਸਭ ਕੰਮ ਕਰਦੇ ਹੋਏ ਪ੍ਰੇਸ਼ਾਨ ਹੋ ਜਾਓਗੇ ਅਤੇ ਸਾਥੀ ਨੂੰ ਵੀ ਦੂਸਰਿਆਂ ’ਤੇ ਨਿਰਭਰ ਹੋਣ ਦੀ ਆਦਤ ਪੈ ਜਾਏਗੀ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਰਹੋ ਪਰ ਜੋ ਕੰਮ ਉਹ ਖੁਦ ਕਰ ਸਕਦੇ ਹਨ, ਉਨ੍ਹਾਂ ਨੂੰ ਕਰਨ ਦਿਓ

ਬਾਹਰ ਨਹੀਂ ਤਾਂ ਘਰ ’ਚ ਮਨੋਰੰਜਨ ਕਰਵਾਓ:

ਜੇਕਰ ਤੁਹਾਡਾ ਪਤੀ ਬਿਮਾਰੀ ਦੀ ਵਜ੍ਹਾ ਨਾਲ ਬਾਹਰ ਜਾਣ ’ਚ ਅਸਮੱਰਥ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੂੰ ਮਨੋਰੰਜਨ ਕਰਨ ਦਾ ਅਧਿਕਾਰ ਨਹੀਂ ਹੈ ਜੇਕਰ ਉਹ ਬਾਹਰ ਮੂਵੀ ਦੇਖਣ ਨਹੀਂ ਜਾ ਸਕਦੇ, ਤਾਂ ਕੀ ਹੋਇਆ? ਉਨ੍ਹਾਂ ਲਈ ਘਰ ’ਚ ਹੀ ਅਜਿਹਾ ਮਾਹੌਲ ਤਿਆਰ ਕਰੋ ਕਿ ਉਹ ਥਿਏਟਰ ’ਚ ਮੂਵੀ ਦੇਖ ਰਹੇ ਹਨ ਕੋਈ ਚੰਗੀ ਜਿਹੀ ਮੂਵੀ ਡੀਵੀਡੀ ’ਤੇ ਲਾਓ ਅਤੇ ਕਮਰੇ ’ਚ ਹਨੇ੍ਹਰਾ ਕਰਕੇ ਸਾਰਾ ਪਰਿਵਾਰ ਉਸ ਨੂੰ ਦੇਖ ਕੇ ਮਨੋਰੰਜਨ ਕਰੋ

ਸਾਥੀ ਨੂੰ ਡਿਪ੍ਰੈਸ਼ਨ ’ਚੋਂ ਬਾਹਰ ਕੱਢੋ:

ਆਪਣੀ ਬਿਮਾਰੀ ਤੋਂ ਤੰਗ ਆ ਕੇ ਅਜਿਹਾ ਸਮਾਂ ਵੀ ਆਏਗਾ ਜਦੋਂ ਸਾਥੀ ਨੂੰ ਆਪਣੀ ਜ਼ਿੰਦਗੀ ਬੇਮਾਨੀ ਲੱਗਣ ਲੱਗੇਗੀ ਅਤੇ ਉਸ ਨੂੰ ਲੱਗੇਗਾ ਕਿ ਉਹ ਬੇਵਜ੍ਹਾ ਸਭ ’ਤੇ ਬੋਝ ਬਣਿਆ ਹÇੋੲਆ ਹੈ ਇਹੀ ਉਸ ਦੇ ਡਿਪ੍ਰੈਸ਼ਨ ਦੀ ਸ਼ੁਰੂਆਤ ਹੋਵੇਗੀ, ਪਰ ਉਹ ਅਜਿਹੀ ਸਥਿਤੀ ’ਚ ਆ ਹੀ ਨਾ ਪਾਵੇ, ਇਸ ਦਾ ਤੁਹਾਨੂੰ ਪੂਰਾ ਧਿਆਨ ਰੱਖਣਾ ਹੋਵੇਗਾ ਜੇਕਰ ਉਹ ਡਿਪ੍ਰੈਸ਼ਨ ’ਚ ਆ ਗਿਆ ਤਾਂ ਉਸ ਦੀ ਬਿਮਾਰੀ ਤਨ ਤੋਂ ਜ਼ਿਆਦਾ ਮਨ ਦੀ ਹੋ ਜਾਏਗੀ ਅਤੇ ਫਿਰ ਉਸ ਨੂੰ ਠੀਕ ਕਰ ਪਾਉਣਾ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਉਸ ਦੀ ਨੀਂਦ ਦਾ ਪੂਰਾ ਧਿਆਨ ਰੱਖੋ, ਜੇਕਰ ਉਹ ਥੋੜ੍ਹਾ ਵੀ ਡਿਪ੍ਰੈੱਸ ਹੈੈ ਤਾਂ ਉਸ ਨਾਲ ਗੱਲ ਕਰੋ, ਉਸ ਦੀਆਂ ਸਮੱਸਿਆਵਾਂ ਦਾ ਹੱਲ ਕੱਢੋ ਉਸ ਨੂੰ ਦੱਸੋ ਕਿ ਤੁਹਾਨੂੰ ਉਸ ਦੀ ਕਿੰਨੀ ਜ਼ਰੂਰਤ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!