planning is necessary three to four years in advance the way will be easy study abroad

ਤਿੰਨ-ਚਾਰ ਸਾਲ ਪਹਿਲਾਂ ਪਲਾਨਿੰਗ ਜ਼ਰੂਰੀ, ਰਾਹ ਹੋਵੇਗਾ ਆਸਾਨ

ਵਿਦੇਸ਼ ’ਚ ਪੜ੍ਹਾਈ ਕਰਨਾ ਸਟੂਡੈਂਟਾਂ ਲਈ ਕਿਸੇ ਸੁਫਨੇ ਵਾਂਗ ਹੁੰਦਾ ਹੈ ਹਾਲਾਂਕਿ ਅਮੀਰਾਂ ਲਈ ਵਿਦੇਸ਼ ’ਚ ਪੜ੍ਹਾਈ ਲਈ ਪੈਸੇ ਜੁਟਾਉਣਾ ਕੋਈ ਵੱਡੀ ਗੱਲ ਨਹੀਂ ਹੈ ਦੂਜੇ ਪਾਸੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ,

ਜਿਸ ਨਾਲ ਉਨ੍ਹਾਂ ਦਾ ਆਰਥਿਕ ਬੋਝ ਘੱਟ ਹੋ ਜਾਂਦਾ ਹੈ, ਪਰ ਸਾਧਾਰਨ ਪਰਿਵਾਰ ਦੇ ਆਮ ਵਿਦਿਆਰਥੀਆਂ ਨੂੰ ਵਿਦੇਸ਼ ’ਚ ਪੜ੍ਹਾਈ ਲਈ ਪੈਸੇ ਦੇ ਵਿਵਸਥਾ ਕਰਨ ’ਚ ਭਾਰੀ ਸਮੱਸਿਆ ਆਉਂਦੀ ਹੈ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਹੀ ਪਲਾਨਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ ਇੱਕ ਮਾਤਾ-ਪਿਤਾ ਦੇ ਰੂਪ ’ਚ ਤੁਸੀਂ ਹਮੇਸ਼ਾ ਆਪਣੇ ਬੱਚੇ ਨੂੰ ਬੈਸਟ ਦੇਣਾ ਚਾਹੁੰਦੇ ਹੋ ਇਸ ’ਚ ਜੇਕਰ ਉਸ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣਾ ਵੀ ਸ਼ਾਮਲ ਹੈ

ਤਾਂ ਇਸ ਦੀ ਤਿਆਰੀ ਜਿੰਨੀ ਜਲਦੀ ਸ਼ੁਰੂ ਕਰ ਸਕੋ, ਓਨਾ ਹੀ ਬਿਹਤਰ ਹੋਵੇਗਾ ਜੇਕਰ ਤੁਹਾਡਾ ਬੱਚਾ ਹਾਲੇ ਛੋਟਾ ਹੈ, ਤਾਂ ਤੁਸੀਂ ਉਸ ਦੀ ਪੜ੍ਹਾਈ ਦੇ ਪੈਸੇ ਆਰਾਮ ਨਾਲ ਜੋੜ ਸਕਦੇ ਹੋ ਪਰ ਜੇਕਰ ਤੁਹਾਡਾ ਬੱਚਾ ਇੱਕ-ਦੋ ਸਾਲ ’ਚ ਹੀ ਵਿਦੇਸ਼ ਜਾਣਾ ਵਾਲਾ ਹੈ ਤਾਂ ਤੁਹਾਨੂੰ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਸ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈ ਸਕਦੀ ਹੈ

ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਬੱਚੇ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ

ਕਦੋਂ ਪਲਾਨਿੰਗ ਸ਼ੁਰੂ ਕਰੋ:

ਵਿਦੇਸ਼ ’ਚ ਪੜ੍ਹਾਈ ਕਰਨ ਲਈ ਜਾਣ ’ਚ ਕਈ ਗੱਲਾਂ ਹਨ ਹਰ ਕਦਮ ਬਾਰੇ ਪਹਿਲਾਂ ਤੋਂ ਯੋਜਨਾ ਬਣਾਕੇ ਚੱਲਣਾ ਬਿਹਤਰ ਕਦਮ ਹੋ ਸਕਦਾ ਹੈ ਜਲਦ ਯੋਜਨਾ ਬਣਾਉਣ ਨਾਲ ਹਰ ਕਦਮ ਦੀ ਬਿਹਤਰ ਤਰੀਕੇ ਨਾਲ ਤਿਆਰੀ ਹੋ ਸਕੇਗੀ ਆਮ ਤੌਰ ’ਤੇ ਬੱਚੇ 11ਵੀਂ ਜਾਂ 12ਵੀਂ ਕਲਾਸ ’ਚ ਇਸ ਬਾਰੇ ਸੋਚਣਾ ਸ਼ੁਰੂ ਕਰਦੇ ਹਨ ਇਸ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਕਾਫੀ ਦੇਰ ਹੋ ਚੁੱਕੀ ਹੈ ਜੇਕਰ ਤੁਹਾਡਾ ਬੱਚਾ ਤੁਹਾਨੂੰ ਇਹ 9ਵੀਂ ਕਲਾਸ ’ਚ ਦੱਸ ਦੇਵੇ ਕਿ ਉਸ ਨੂੰ ਬਿਹਤਰ ਪੜ੍ਹਾਈ ਲਈ ਵਿਦੇਸ਼ ਜਾਣਾ ਹੈ, ਤਾਂ ਤੁਹਾਨੂੰ ਕਾਫ਼ੀ ਆਸਾਨੀ ਹੋ ਸਕਦੀ ਹੈ

ਕਾਊਂਸÇਲੰਗ ਸੈਸ਼ਨ:

ਕਿਸੇ ਸੈਂਟਰ ਦੀ ਤਲਾਸ਼ ਕਰੋ ਜੇਕਰ ਕੋਈ ਉੱਥੇ ਪੜ੍ਹਨ ਵਾਲਾ ਜਾਂ ਪੜ੍ਹ ਚੁੱਕਿਆ ਵਿਅਕਤੀ ਮਿਲ ਜਾਵੇ ਤਾਂ ਉਸ ਤੋਂ ਤੁਹਾਨੂੰ ਸਹੀ ਸਥਿਤੀ ਦੀ ਜਾਣਕਾਰੀ ਮਿਲ ਸਕਦੀ ਹੈ ਕਾਊਂਸÇਲੰਗ ਸੈਸ਼ਨ ’ਚ ਵੀ ਐਪਟੀਚਿਊਡ, ਕੋਰਸ, ਕਾਲਜ, ਐਪਲੀਕੇਸ਼ਨ ਪ੍ਰੋਸੈੱਸ, ਬੈਸਟ ਆੱਪਸ਼ਨ, ਵੀਜ਼ਾ ਸਬੰਧੀ ਰਸਮੀਂ ਤਿਆਰੀ, ਡਿਪਾਰਚਰ ਤੋਂ ਪਹਿਲਾਂ ਦੇ ਵਰਕਸ਼ਾਪ ਅਤੇ ਫਾਈਨਲ ਡਿਪਾਰਚਰ ਆਦਿ ਬਾਰੇ ਜਾਣਕਾਰੀ ਮਿਲ ਸਕਦੀ ਹੈ ਇਨ੍ਹਾਂ ਸਭ ’ਚ ਹਾਲਾਂਕਿ 8-10 ਮਹੀਨੇ ਦਾ ਸਮਾਂ ਲਗਦਾ ਹੈ, ਇਸ ਨਾਲ ਬੱਚੇ ਨੂੰ ਤਿਆਰੀ ’ਚ ਕਾਫੀ ਮੱਦਦ ਮਿਲਦੀ ਹੈ ਇਹ ਧਿਆਨ ਰੱਖੋ ਕਿ ਕੁਝ ਕਾਊਂਸਲਰ ਬੱਚੇ ਨੂੰ ਕਿਸੇ ਖਾਸ ਕੋਰਸ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਉਹ ਕਿਸੇ ਖਾਸ ਯੂਨੀਵਰਸਿਟੀ ਲਈ ਵੀ ਜ਼ੋਰ ਦਿੰਦੇ ਹਨ, ਕਿਉਂਕਿ ਇਸ ’ਚ ਉਨ੍ਹਾਂ ਦੀ ਰੁਚੀ ਹੁੰਦੀ ਹੈ ਉਨ੍ਹਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਾਰੀ ਤਿਆਰੀ ਰੱਖੋ ਆਪਣਾ ਸਵਾਲ ਵੀ ਰੱਖੋ ਅਤੇ ਹਰ ਸਮੇਂ ਕਾਊਂਸਲਰ ਦੀ ਗੱਲ ਹੀ ਨਾ ਸੁਣੋ

ਨਿਯਮਾਂ ਨੂੰ ਜਾਣਨਾ ਜ਼ਰੂਰੀ:

ਤੁਹਾਡੀ ਪਹਿਲ ਵੱਖਰੀ ਹੋ ਸਕਦੀ ਹੈ ਕੋਰਸ ਚੁਣਨਾ, ਕਿਸ ਦੇਸ਼ ’ਚ ਜਾਣਾ ਹੈ ਅਤੇ ਆਖਰ ’ਚ ਕਿਸ ਯੂਨੀਵਰਸਿਟੀ ’ਚ ਦਾਖਲਾ ਲਿਆ ਜਾਵੇ, ਇਹ ਫੈਸਲਾ ਲੰਮੇ ਸਮੇਂ ’ਚ ਬੱਚੇ ਲਈ ਲਾਭਦਾਇਕ ਹੋ ਸਕਦਾ ਹੈ ਕੁਝ ਕੇਸਾਂ ’ਚ ਹੋ ਸਕਦਾ ਹੈ ਕਿ ਬੈਸਟ ਯੂਨੀਵਰਸਿਟੀ ’ਚ ਹੀ ਕੋਰਸ ਕਰਨਾ ਚਾਹੇ, ਇਸ ’ਚ ਉਹੀ ਡੈਸਟੀਨੇਸ਼ਨ ਕੰਟਰੀ ਬਣ ਜਾਂਦੀ ਹੈ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਗਲੋਬਲਾਈਜੇਸ਼ਨ ਦਾ ਟਰੈਂਡ ਵਧ ਰਿਹਾ ਹੈ, ਉੱਥੇ ਵਿਦਿਆਰਥੀਆਂ ਦੀ ਰੁਚੀ ਵਿਦੇਸ਼ਾਂ ’ਚ ਪੜ੍ਹਾਈ ਕਰਨ ਅਤੇ ਕੰਮ ਕਰਨ ਦੀ ਜ਼ਿਆਦਾ ਰੁਚੀ ਹੈ ਇਸ ਦੇ ਲਈ ਉਸ ਦੇਸ਼ ’ਚ ਕੰਮ ਕਰਨ ਸਬੰਧੀ ਵੀਜ਼ੇ ਦੇੇ ਨਿਯਮ, ਰਿਸਰਚ ਦੀਆਂ ਸੰਭਾਵਨਾਵਾਂ, ਇੰਟਰਨੈਸ਼ਨਲ ਸਟੂਡੈਂਟ ਸੈਟੀਸਫਿਕੇਸ਼ਨ ਸੂਚਕਾਂਕ, ਰਹਿਣ ਦਾ ਖਰਚ ਆਦਿ ’ਤ ਵਿਚਾਰ ਕਰਨਾ ਚਾਹੀਦਾ ਹੈ

ਕੋਰਸ ਦੀ ਚੋਣ:

ਯੂਨੀਵਰਸਿਟੀ ’ਚ ਲਗਾਤਾਰ ਨਵੇਂ ਕੋਰਸ ਲਾਂਚ ਕੀਤੇ ਜਾਂਦੇ ਹਨ, ਹਾਲਾਂਕਿ ਇਹ ਹਰ ਜਗ੍ਹਾ ਉਪਲੱਬਧ ਨਹੀਂ ਹੁੰਦੇ ਸੋੋੋੋਸ਼ਲ ਕੋਰਸ ਲਈ ਪਹਿਲਾਂ ਹੀ ਸੰਪਰਕ ਕਰੋ, ਜੋ ਤੁਹਾਡਾ ਬੱਚਾ ਕਰਨਾ ਚਾਹੁੰਦਾ ਹੈ ਤੁਸੀਂ ਸ਼ੁਰੂਆਤ ’ਚ ਹੀ ਕੋਰਸ ਸਲੈਕਟ ਕਰਕੇ ਆਪਣਾ ਸਮਾਂ ਬਚਾ ਸਕਦੇ ਹੋ

ਦੇਸ਼ ਦੀ ਚੋਣ:

ਇੱਕ ਵਾਰ ਕੋਰਸ ਚੁਣਨ ਤੋਂ ਬਾਅਦ ਤੁਹਾਨੂੰ ਉਹ ਦੇਸ਼ ਚੁਣਨਾ ਚਾਹੀਦਾ ਹੈ, ਜਿੱਥੇ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ ਹਰ ਦੇਸ਼ ’ਚ ਕਿਸੇ ਕੋਰਸ ਲਈ ਬਿਨੈ ਕਰਨ ਦੇ ਨਿਯਮ ਵੱਖਰੇ ਹੋ ਸਕਦੇ ਹਨ ਕੁਝ ਦੇਸ਼ਾਂ ’ਚ ਇੱਕ ਤੋਂ ਜ਼ਿਆਦਾ ਕਾਲਜਾਂ ਲਈ ਵੀ ਇੱਕ ਹੀ ਬਿਨੈ ਕਾਫੀ ਹੁੰਦਾ ਹੈ, ਜਦਕਿ ਕਈ ਦੇਸ਼ਾਂ ’ਚ ਤੁਹਾਨੂੰ ਹਰ ਕਾਲਜ ’ਚ ਵੱਖ-ਵੱਖ ਬਿਨੈ ਕਰਨਾ ਹੁੰਦਾ ਹੈ ਇਸ ਵਿੱਚ ਤੁਹਾਨੂੰ ਸਮਾਜਿਕ ਅਤੇ ਸੰਸਕ੍ਰਿਤਕ ਚੁਣੌਤੀਆਂ ਨਾਲ ਵੀ ਜੂਝਣਾ ਪੈਂਦਾ ਹੈ ਉਦਾਹਰਨ ਦੇ ਤੌਰ ’ਤੇ ਤੁਸੀਂ ਪੜ੍ਹਾਈ ਲਈ ਕਿਸੇ ਦੇਸ਼ ਨੂੰ ਚੁਣਿਆ ਅਤੇ ਤੁਹਾਡੇ ਪਰਿਵਾਰ ਦੇ ਲੋਕ ਚਾਹੁੰਦੇ ਹਨ ਕਿ ਤੁਸੀਂ ਉੱਥੇ ਨਾ ਜਾਓ ਇਹ ਵੀ ਧਿਆਨ ਰੱਖੋ ਹਰ ਦੇਸ਼ ’ਚ ਤੁਹਾਨੂੰ ਪੜ੍ਹਾਈ ਤੋਂ ਬਾਅਦ ਕੰਮ ਕਰਨ ਲਈ ਵੀਜ਼ਾ ਨਹੀਂ ਮਿਲਦਾ

ਯੂਨੀਵਰਸਿਟੀ ਚੁਣੋ:

ਤੁਸੀਂ ਆਪਣੇ ਬਜ਼ਟ ਅਤੇ ਯੂਨੀਵਰਸਿਟੀ ਦੇ ਰੈਂਕਿੰਗ ਦੇ ਹਿਸਾਬ ਨਾਲ ਇਸ ਦੀ ਚੋਣ ਕਰ ਸਕਦੇ ਹੋ ਤੁਸੀਂ ਉੱਥੋਂ ਦੇ ਫੈਕਲਟੀ ਅਤੇ ਪਲੇਸਮੈਂਟ ਰਿਕਾਰਡਾਂ ਨੂੰ ਵੀ ਦੇਖ ਸਕਦੇ ਹੋ ਪੰਜ-ਦਸ ਕਾਲਜਾਂ ਦੀ ਇੱਕ ਲਿਸਟ ਤਿਆਰ ਕਰੋ ਅਤੇ ਸਾਵਧਾਨੀ ਨਾਲ ਕਿਸੇ ਇੱਕ ਕਾਲਜ ਨੂੰ ਚੁਣੋ

ਖਰਚ:

ਆਖਰੀ ਸਮੇਂ ’ਚ ਤੁਹਾਨੂੰ ਫੰਡ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਖਾਸ ਤੌਰ ’ਤੇ ਜਦੋਂ ਤੁਹਾਡਾ ਬੱਚਾ ਪੜ੍ਹਾਈ ਲਈ ਵਿਦੇਸ਼ ਜਾਣਾ ਨੂੰ ਬਿਲਕੁਲ ਤਿਆਰ ਹੋਵੇ ਇਸ ਦੇ ਲਈ ਤੁਸੀਂ ਬ੍ਰੇਕ-ਅੱਪ ਤਿਆਰ ਕਰੋ ਅਤੇ ਖਰਚ ਦਾ ਅੰਦਾਜਾ ਲਾਉਂਦੇ ਸਮੇਂ ਸਹੀ ਖਰਚ ਜੋੜੋ ਅਮਰੀਕਾ ’ਚ ਪੜ੍ਹਾਈ ਲਈ ਭੇਜਣ ’ਚ ਸਾਲਾਨਾ 25-50 ਲੱਖ ਰੁਪਏ ਦਾ ਖਰਚ ਆ ਸਕਦਾ ਹੈ ਦੂਸਰੇ ਕਈ ਦੇਸ਼ਾਂ ’ਚ ਹਾਲਾਂਕਿ ਇਹ ਸਸਤਾ ਹੈ ਇੰਟਰਨੈਸ਼ਨਲ ਸਟੱਡੀਜ਼ ਦੇ ਮਾਮਲੇ ’ਚ ਕਾਊਂਸÇਲੰਗ ਸੈਸ਼ਨ ਦਾ ਖਰਚ ਹਰ ਸੈਸ਼ਨ 5000 ਰੁਪਏ ਆ ਸਕਦਾ ਹੈ ਜੇਕਰ ਆਲ ਇਨਕਲੂਸਿਵ ਪੈਕੇਜ਼ ਦੀ ਗੱਲ ਕਰੀਏ ਤਾਂ ਇਹ 75000-100000 ਲੱਖ ਰੁਪਏ ਦੇ ਵਿੱਚ ਆਉਂਦਾ ਹੈ ਔਸਤ ਰੂਪ ਨਾਲ ਹਰ ਕਾਲਜ ਲਈ ਐਪਲੀਕੇਸ਼ਨ ਫੀਸ ਕਰੀਬ 75 ਡਾਲਰ ਹੁੰਦੀ ਹੈ ਅਤੇ ਤੁਹਾਨੂੰ ਇੱਕ ਵਾਰ ’ਚ 5-10 ਕਾਲਜਾਂ ’ਚ ਬਿਨੈ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਰਹਿਣ, ਖਾਣ ਅਤੇ ਆਉਣ-ਜਾਣ ਦਾ ਖਰਚ ਸ਼ਾਮਲ ਹੈ

ਸਕਾੱਲਰਸ਼ਿਪ:

ਜੇਕਰ ਕੋਈ ਬੱਚਾ ਸਕਾੱਲਰਸ਼ਿਪ ਲੈਣਾ ਚਾਹੁੰਦਾ ਹੈ ਅਤੇ ਇਸ ਦੇ ਜ਼ਰੀਏ ਪੜ੍ਹਾਈ ਕਰਨ ’ਚ ਰੁਚੀ ਲੈ ਰਿਹਾ ਹੈ ਤਾਂ ਇਸ ਨਾਲ ਟਿਊਸ਼ਨ ਫੀਸ ਘੱਟ ਰੱਖਣ ’ਚ ਕਾਫ਼ੀ ਮੱਦਦ ਮਿਲਦੀ ਹੈ ਕੁਝ ਸਕਾੱਲਰਸ਼ਿਪਾਂ ’ਚ ਟਿਊਸ਼ਨ ਫੀਸ ਦਾ ਕੁਝ ਹਿੱਸਾ ਕਵਰ ਹੁੰਦਾ ਹੈ, ਜਦਕਿ ਕਈ ’ਚ ਪੂਰੀ ਫੀਸ ਸ਼ਾਮਲ ਹੁੰਦੀ ਹੈ ਜਿੰਨਾ ਹਿੱਸਾ ਸਕਾੱਲਰਸ਼ਿਪ ਤੋਂ ਮਿਲ ਜਾਵੇ, ਉਸ ਤੋਂ ਬਾਅਦ ਬਚੀ ਰਕਮ ਮਾਪਿਆਂ ਜਾਂ ਬੈਂਕ ਲੋਨ ਤੋਂ ਪੂਰੀ ਕੀਤੀ ਜਾ ਸਕਦੀ ਹੈ

ਹੁਣ ਤੋਂ ਕਰੋਂਗੇ ਨਿਵੇਸ਼ ਤਾਂ ਨਹੀਂ ਪਵੇਗਾ ਬੋਝ

ਵਿਦੇਸ਼ ’ਚ ਪੜ੍ਹਾਈ ਕਰਨਾ ਹੁਣ ਸਿਰਫ਼ ਸੁਫਨਾ ਨਹੀਂ ਰਹਿ ਗਿਆ ਹੈ ਹੁਣ ਕੋਈ ਵੀ ਮੀਡੀਅਮ ਵਰਗ ਪਰਿਵਾਰ ਦਾ ਬੱਚਾ ਆਪਣੇ ਇਸ ਸੁਫਨੇ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ ਇਸ ਦਾ ਕਾਰਨ ਹੈ ਮਿਡਲ ਕਲਾਸ ਦੀ ਲਗਾਤਾਰ ਵਧਦੀ ਖਰਚ ਸ਼ਕਤੀ, ਦੂਜੇ ਪਾਸੇ ਮਹਾਂਮਾਰੀ ਦੌਰਾਨ ਵੀ ਭਾਰਤੀ ਵਿਦਿਆਰਥੀਆਂ ਦਾ ਵਿਦੇਸ਼ੀ ਸੰਸਥਾਨਾਂ ’ਚ ਜਾਣ ਦਾ ਸਿਲਸਿਲਾ ਘੱਟ ਨਹੀਂ ਹੋਇਆ ਹੈ ਇੱਕ ਰਿਪੋਰਟ ਅਨੁਸਾਰ 2019-2020 ਦੇ ਸੈਸ਼ਨ ਤੀ ਤੁਲਨਾ ’ਚ ਕੌਮਾਂਤਰੀ ਵਿਦਿਆਰਥੀ ਬਿਨੈ ਦੀ ਗਿਣਤੀ ’ਚ 10 ਫੀਸਦੀ ਜਿਨ੍ਹਾਂ ’ਚ ਭਾਰਤੀ ਵਿਦਿਆਰਥੀਆਂ ਦੇ ਬਿਨੈ ਦੀ ਗਿਣਤੀ ’ਚ 28 ਫੀਸਦੀ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ

ਹੁਣ ਸਵਾਲ ਇਹ ਹੈ ਕਿ ਸਾਰੇ ਵਿਦਿਆਰਥੀ ਵਿਦੇਸ਼ ’ਚ ਪੜ੍ਹਾਈ ਕਰਨ ਦੇ ਆਪਣੇ ਸੁਫਨੇ ਨੂੰ ਕਿਵੇਂ ਪੂਰਾ ਕਰ ਰਹੇ ਹਨ? ਖਾਸ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਯੂਨੀਵਰਸਿਟੀਜ਼ ਦੀ ਟਿਊਸ਼ਨ ਫੀਸ, ਹਾੱਸਟਲ, ਟਰੈਵਲ ਕਰਨ ਦਾ ਖਰਚ ਕਰੀਬ ਦੁੱਗਣਾ ਹੋ ਚੁੱਕਿਆ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਆਖਰ ਵਿਦੇਸ਼ ’ਚ ਪੜ੍ਹਾਈ ਲਈ ਸਟੂਡੈਂਟ ਆਪਣੇ ਖਰਚ ਨੂੰ ਕਿਸ ਤਰ੍ਹਾਂ ਪੂਰਾ ਕਰ ਰਹੇ ਹਨ

ਸਾਰੇ ਖਰਚਿਆਂ ਨੂੰ ਜਾਣਨਾ ਜ਼ਰੂਰੀ:

ਆਪਣੇ ਬੱਚੇ ਦੀ ਸਿੱਖਿਆ ਲਈ ਪਲਾਨਿੰਗ ਕਰਦੇ ਸਮੇਂ ਤੁਹਾਨੂੰ ਸਿਰਫ਼ ਟਿਊਸ਼ਨ ਫੀਸ ’ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਕੰਪਿਊਟਰ, ਕਿਤਾਬਾਂ ਦੀ ਜ਼ਰੂਰਤ ਤੋਂ ਲੈ ਕੇ ਕੋਚਿੰਗ ਅਤੇ ਰਹਿਣ ਦੇ ਖਰਚ ਤੱਕ ’ਤੇ ਵਿਚਾਰ ਕਰਨਾ ਜ਼ਰੂਰੀ ਹੈ ਇਸ ਤਰ੍ਹਾਂ ਤੁਹਾਨੂੰ ਅੱਜ ਦੀ ਸਿੱਖਿਆ ਦੀ ਲਾਗਤ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਆਦਾ ਬੱਚਤ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਦੇ ਸਮੇਂ ’ਚ ਜੋ ਖਰਚ ਆਉਣ ਵਾਲਾ ਹੈ, ਉਸ ਦਾ ਮੁੱਲ ਮਹਿੰਗਾਈ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ’ਚ ਵਧ ਜਾਏਗਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਆਉਣ ਵਾਲੇ ਸਮੇਂ ’ਚ ਤੁਹਾਡੇ ਬੱਚੇ ਦੀ ਰੁਚੀ ਕਿਸ ਵਿਸ਼ੇ ’ਚ ਹੋਵੇਗੀ ਵਿਸ਼ੇ ਦੇ ਆਧਾਰ ’ਤੇ ਖਰਚ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ

ਐੱਸਆਈਪੀ ਇੰਨਵੈਸਟਮੈਂਟ ਆੱਪਸ਼ਨ:

ਇਹ ਆੱਪਸ਼ਨ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਐੱਸਆਈਪੀ ਕਿੰਨੀ ਜਲਦੀ ਸ਼ੁਰੂ ਕਰਦੇ ਹੋ ਇਹ ਆੱਪਸ਼ਨ ਉਨ੍ਹਾਂ ਪ੍ਰੋਫੈਸ਼ਨਲਾਂ ਲਈ ਸਹੀ ਹੈ ਜੋ ਕੰਮ ਕਰਨ ਦੇ ਨਾਲ ਹਾਇਰ ਐਜ਼ੂਕੇਸ਼ਨ ਵੱਲ ਜਾਣਾ ਚਾਹੁੰਦੇ ਹਨ ਐੱਸਆਈਪੀ ਸੈਲਰੀਡ ਪ੍ਰੋਫੈਸ਼ਨਲ ਲਈ ਇਨਵੈਸਟਮੈਂਟ ਅਤੇ ਸੇਵਿੰਗ ਦੋਵੇਂ ਤਰੀਕਿਆਂ ਨਾਲ ਸ਼ਾਨਦਾਰ ਆੱਪਸ਼ਨ ਹੈ ਇੰਨਵੈਸਟਮੈਂਟ ਦੀ ਫਰੀਕਵੈਂਸੀ ਕਿਵੇਂ ਹੋਣੀ ਚਾਹੀਦੀ ਹੈ, ਉਹ ਸਟੂਡੈਂਟ ਦੇ ਦਿਮਾਗ ’ਤੇ ਨਿਰਭਰ ਕਰਦੀ ਹੈ

ਐੱਫਡੀ ਇੱਕ ਚੰਗਾ ਨਿਵੇਸ਼:

ਜੇਕਰ ਤੁਸੀਂ ਦੇਸ਼ ’ਚ ਪੜ੍ਹਾਈ ’ਤੇ ਆਉਣ ਵਾਲੇ ਖਰਚਿਆਂ ਦੀ ਤੁਲਨਾ ਵਿਦੇਸ਼ ਦੀ ਪੜ੍ਹਾਈ ਨਾਲ ਕਰੋ ਤਾਂ ਇਸ ’ਚ ਇੱਕ ਵੱਡਾ ਅੰਤਰ ਦੇਖਣ ਨੂੰ ਮਿਲਦਾ ਹੈ ਭਾਰਤ ਦੇ ਸਭ ਤੋਂ ਵੱਡੇ ਕਾਲਜਾਂ ਅਤੇ ਯੂਨੀਵਰਸਿਟੀਆਂ (ਜ਼ਿਆਦਾਤਰ ਸਰਕਾਰ ਵੱਲੋਂ ਸੰਚਾਲਿਤ) ’ਚ ਫੀਸ ਬੇਹੱਦ ਘੱਟ ਹੈ ਅਤੇ ਆਮ ਤੌਰ ’ਤੇ ਤੁਹਾਡੇ ਵੱਲੋਂ ਕੀਤੀ ਜਾਣ ਵਾਲੀ ਬੱਚਤ ਇਸ ਦੇ ਲਈ ਲੋਂੜੀਦੀ ਹੈ ਜੇਕਰ ਸਰਕਾਰੀ ਸੰਸਥਾਨ ’ਚ ਐਡਮਿਸ਼ਨ ਨਹੀਂ ਮਿਲ ਪਾਉਂਦੀ ਹੈ ਤਾਂ ਇੱਕ ਚੰਗੇ ਪ੍ਰਾਈਵੇਟ ਕਾਲਜ ’ਚ 10 ਤੋਂ 30 ਲੱਖ ਰੁਪਏ ਖਰਚ ਕਰਕੇ ਗ੍ਰੈਜ਼ੂਏਸ਼ਨ ਕੀਤੀ ਜਾ ਸਕਦੀ ਹੈ ਇਸਦਾ ਮਤਲਬ ਹੈ ਕਿ ਤੁਹਾਨੂੰ ਹਰ ਸਾਲ ਇੱਕ ਲੱਖ ਰੁਪਏ (ਬੱਚੇ ਦੇ ਸਕੂਲ ਸਿੱਖਿਆ ਦੌਰਾਨ) ਦਾ ਖਰਚ ਆਏਗਾ ਇਸ ਦੇ ਲਈ ਤੁਸੀਂ ਫਿਕਸਡ ਡਿਪਾਜ਼ਿਟ ਜਿਵੇਂ ਸੁਰੱਖਿਅਤ ਬਦਲਾਂ ’ਚ ਨਿਵੇਸ਼ ਕਰ ਸਕਦੇ ਹੋ, ਇਸ ਜ਼ਰੀਏ ਪੜ੍ਹਾਈ ’ਚ ਆਉਣ ਵਾਲੇ ਇਨ੍ਹਾਂ ਖਰਚਿਆਂ ਨੂੰ ਮੈਨੇਜ ਕਰ ਸਕਦੇ ਹੋ

ਸੁਰੱਖਿਅਤ ਅਤੇ ਕੋਲੇਟਰਲ ਬੇਸਡ ਐਜ਼ੂਕੇਸ਼ਨ ਲੋਨ:

ਕਈ ਸਰਕਾਰੀ, ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਨਾੱਨ ਬੈਕਿੰਗ ਫਾਈਨੈਂਸ ਕੰਪਨੀਆਂ ਕੋਲੇਟਰਲ ਬੇਸਡ ਐਜ਼ੂਕੇਸ਼ਨ ਲੋਨ ਦੇ ਰਹੀਆਂ ਹਨ ਜਿਸਦੇ ਬਦਲੇ ’ਚ ਤੁਹਾਨੂੰ ਘਰ ਜਾਂ ਲੈਂਡ ਗਿਰਵੀ ਰੱਖਣੀ ਪੈਂਦੀ ਹੈ ਜਿਸ ਨਾਲ ਤੁਹਾਨੂੰ ਟੈਕਸ ਸੇਵ ਕਰਨ ’ਚ ਵੀ ਮੱਦਦ ਮਿਲਦੀ ਹੈ ਇਸ ਲੋਨ ਨੂੰ ਚੁਕਾਉਣ ਲਈ ਤੁਹਾਨੂੰ ਡਿਗਰੀ ਮਿਲਣ ਦੇ ਛੇ ਮਹੀਨੇ ਬਾਅਦ ਤੱਕ ਦਾ ਸਮਾਂ ਮਿਲਦਾ ਹੈ ਭਲੇ ਹੀ ਤੁਹਾਨੂੰ ਇਹ ਲੋਨ ਚੁਕਾਉਣ ਲਈ ਸੱਤ ਸਾਲ ਦਾ ਸਮਾਂ ਮਿਲਦਾ ਹੈ ਅਜਿਹੇ ’ਚ ਸਟੂਡੈਂਟਾਂ ਨੂੰ ਇਸ ਤਰ੍ਹਾਂ ਦਾ ਲੋਨ ਲੈਣ ਨਾਲ ਕਈ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ

ਕਈ ਬੈਂਕ ਆਮ ਤੌਰ ’ਤੇ ਟਿਊਸ਼ਨ ਫੀਸ, ਰਿਹਾਇਸ਼, ਯਾਤਰਾ ਅਤੇ ਪ੍ਰਯੋਗਸ਼ਾਲਾ ਫੀਸ ਜਿਵੇਂ ਲਗਭਗ 85-90 ਫੀਸਦੀ ਖਰਚ ਨੂੰ ਕਵਰ ਕਰਦੇ ਹੋ, ਜਦਕਿ ਐੱਨਬੀਐੱਫਸੀ ਕਾੱਸਟ ਆਫ ਅਟੈਂਡਸ ਨੂੰ 100 ਫੀਸਦੀ ਤੱਕ ਕਵਰ ਕਰਦੇ ਹਨ ਐੱਨਬੀਐੱਫਸੀ ’ਚ ਲੋਨ ਅਮਾਊਂਟ ’ਤੇ ਕੋਈ ਲਿਮਟ ਨਹੀਂ ਹੈ ਦੂਜੇ ਪਾਸੇ ਬੈਂਕ ਮਹਿਲਾਵਾਂ ਨੂੰ ਵਿਆਜ ਦਰਾਂ ’ਚ ਰਿਆਇਤ ਦੇ ਸਕਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!