Green tea -sachi shiksha punjabi

ਗਰੀਨ ਟੀ ਵਿਧੀ : Green Tea ਇੱਕ ਕੱਪ ਗਰੀਨ ਟੀ ਬਣਾਉਣ ਲਈ ਗ੍ਰੀਨ ਟੀ ਦੀ ਇੱਕ ਥੈਲੀ ਜਾਂ ਅੱਧਾ ਚਮਚ ਗ੍ਰੀਨ ਟੀ ਦੀਆਂ ਪੱਤੀਆਂ ਲਓ ਕੇਤਲੀ ’ਚ ਪਾਣੀ ਉਬਾਲ ਲਓ ਗੈਸ ਨੂੰ ਬੰਦ ਕਰੋ ਤੇ ਤਿੰਨ ਮਿੰਟ ਤੱਕ ਉਡੀਕ ਕਰੋ

ਫਿਰ ਇਸ ਉਬਲੇ ਪਾਣੀ ਨੂੰ ਟੀ ਬੈਗ ਜਾਂ ਗ੍ਰੀਨ ਟੀ ਦੀ ਪੱਤੀਆਂ ’ਤੇ ਪਾਓ ਤਿੰਨ ਮਿੰਟ ਤੱਕ ਉਡੀਕ ਕਰੋ, ਹੁਣ ਟੀ ਬੈਗ ਹਟਾ ਲਓ, ਤਿੰਨ ਮਿੰਟ ਉਡੀਕੋ ਤੇ ਫਿਰ ਇਸ ਚਾਹ ਨੂੰ ਪੀ ਕੇ ਇਸ ਦਾ ਤਾਜ਼ਗੀ ਭਰਿਆ ਸਵਾਦ ਲਓ ਇਸ ਪ੍ਰਣਾਲੀ ਦਾ ਅਨੁਸਰਣ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਲਾਭਦਾਇਕ ਪੋਲੀਫਿਨੋਲਸ ਕੌੜੇ ਸਵਾਦ ’ਚ ਬਦਲ ਜਾਣਗੇ

ਗ੍ਰੀਨ ਟੀ ਦੇ ਲਾਭ :

ਗ੍ਰੀਨ ਟੀ ਪਲਾਕ ’ਚ ਮੌਜ਼ੂਦ ਨੁਕਸਾਨਦਾਇਕ ਬੈਕਟੀਰੀਆ ਨੂੰ ਨਸ਼ਟ ਕਰਕੇ ਦੰਦਾਂ ਦੀ ਰੱਖਿਆ ਕਰਦੀ ਹੈ ਇਸ ’ਚ ਮੌਜ਼ੂਦ ਫਲੋਰੀਨ ਦੰਦਾਂ ’ਚ ਖੋੜਾਂ (ਕੈਵੀਟੀਜ਼) ਦੇ ਬਣਨ ਨੂੰ ਰੋਕਦਾ ਹੈ ਇਸ ਨਾਲ ਰੂਮੇਟਾਈਡ ਆਰਥਰਾਈਟਿਸ ’ਤੇ ਕੰਟਰੋਲ ਰਹਿੰਦਾ ਹੈ ਇਹ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ’ਚ ਸਹਾਇਕ ਹੈ ਗ੍ਰੀਨ ਟੀ ਦੇ ਨਿਯਮਿਤ ਸੇਵਨ ਨਾਲ ਗੁਰਦਿਆਂ ਦੇ ਸੰਕ੍ਰਮਣ ਦੀ ਸੰਭਾਵਨਾ ਘੱਟ ਹੁੰਦੀ ਹੈ

ਗ੍ਰੀਨ ਟੀ ’ਚ ਵੱਖ-ਵੱਖ ਕਿਸਮ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਮਲਟੀਪਲ ਸਕਲੀਰੋਸਿਸ ਵਰਗੀਆਂ ਦਿਮਾਗੀ ਬਿਮਾਰੀਆਂ ਨਾਲ ਲੜਨ ’ਚ ਸਹਾਇਕ ਹੁੰਦੇ ਹਨ ਇਹ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਵੀ ਵਧਾਉਂਦੇ ਹਨ ਗ੍ਰੀਨ ਟੀ ਦੇ ਸੇਵਨ ਨਾਲ ਪਾਚਣ-ਕਿਰਿਆ ਬਿਹਤਰ ਤੇ ਤੇਜ਼ ਗਤੀ ਨਾਲ ਕੰਮ ਕਰਦੀ ਹੈ ਤੇ ਇਹ ਭੁੱਖ ਵੀ ਵਧਾਉਂਦੀ ਹੈ

Also Read :-

Also Read:  ਮਸਾਲਾ ਸੋਇਆਬੀਨ ਚਾਪ

ਮੰਨਿਆ ਜਾਂਦਾ ਹੈ ਕਿ Green tea ਗ੍ਰੀਨ ਟੀ ’ਚ ਕੁਝ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਸਰੀਰ ’ਚ ਦਾਖ਼ਲ ਕਰਨ ਤੋਂ ਰੋਕਦੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਕੈਂਸਰ ਨਾਲ ਜੂਝ ਰਹੇ ਹਨ ਉਹ ਗ੍ਰੀਨ ਟੀ ਦੇ ਲਗਾਤਾਰ ਸੇਵਨ ਨਾਲ ਇਸ ਬਿਮਾਰੀ ਨੂੰ ਰੋਕਣ ’ਚ ਸਮਰੱਥ ਹੋ ਸਕਦੇ ਹਨ ਗਰੀਨ ਟੀ ਐੱਲ ਡੀ ਐੱਲ ਕੋਲੈਸਟ੍ਰਾਲ ਦੀ ਆਕਸੀਡੇਸ਼ਨ ਨੂੰ ਰੋਕਦੀ ਹੈ ਇਸ ਤਰ੍ਹਾਂ ਧਮਣੀਆਂ ’ਚ ਪਲਾਕ ’ਚ ਘੱਟ ਹੋਣ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਘਟ ਜਾਂਦਾ ਹੈ ਇਹ ਸਾਰਾ ਏਪੀਗੈਲੋਕੈਟੇਚਿਨ ਗੈਲੇਟ ਦੇ ਕਾਰਨ ਹੁੰਦਾ ਹੈ

ਗਰੀਨ ਟੀ ਦੀ ਸਹਾਇਤਾ ਨਾਲ ਅਸੀਂ ਸਰੀਰ ’ਚ ਕੈਲੋਰੀਜ਼ ਦੇ ਬਰਨ ਹੋਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ ਇਹ ਮੋਟਾਪੇ ਨੂੰ ਰੋਕਣ ਦੀ ਸਭ ਤੋਂ ਵਧੀਆ ਔਸ਼ਧੀ ਹੈ ਇਸ ਲਈ ਇਸ ਨੂੰ ਡੇਲੀ ਡਾਈਟ ’ਚ ਸ਼ਾਮਲ ਕਰਨ ਤੇ ਇਹ ਸਿਰਫ਼ ਫੈਟ ਘੱਟ ਕਰਦੀ ਹੈ, ਸਗੋਂ ਨਾਲ ਹੀ ਇਹ ਤੁਹਾਡੇ ਸਰੀਰ ਨੂੰ ਸਾਫ਼ ਕਰਕੇ ਵੱਖ-ਵੱਖ ਰੋਗਾਂ ਤੋਂ ਤੁਹਾਡੀ ਰੱਖਿਆ ਵੀ ਕਰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ