ਸੁੰਦਰ ਲੱਗ ਸਕਦੇ ਹੋ ਤੁਸੀਂ ਵਧਦੀ ਉਮਰ ’ਚ

ਨੀਨਾ 45 ਸਾਲ ਦੀ ਉਮਰ ’ਚ ਵੀ ਦੇਖਣ ’ਚ ਸੁੰਦਰ ਅਤੇ ਚੁਸਤ ਦੁਰੱਸਤ ਲਗਦੀ ਹੈ ਉਨ੍ਹਾਂ ਨੂੰ
ਦੇਖ ਕੇ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਲੱਗਦਾ ਹੈ ਉਨ੍ਹਾਂ ਤੋਂ ਇਸ ਰਾਜ ਦੇ ਬਾਰੇ ’ਚ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜਵਾਨੀ ਦੀ ਤੁਲਨਾ ਵਧਦੀ ਉਮਰ ’ਚ ਸਰੀਰ ਦੀ ਦੇਖਭਾਲ ਕਰਨਾ ਜ਼ਿਆਦਾ ਜ਼ਰੂਰੀ ਹੈ ਖੁਦ ਨੂੰ ‘ਅਪ ਟੂ ਡੇਟ’ ਰੱਖਣ ਦੇ ਕੁਝ ਸਰਲ ਸੁਝਾਅ ਉਨ੍ਹਾਂ ਨੇ ਦਿੱਤੇ ਨੀਨਾ ਵੱਲੋਂ ਦੱਸੇ ਸੁਝਾਅ ਨੂੰ ਅਪਣਾ ਕੇ ਤੁਸੀਂ ਵੀ ਖੁਦ ਨੂੰ ਅਪ-ਟੂ ਡੇਟ ਰੱਖ ਸਕਦੇ ਹੋ

Also Read :-

ਵਧਦੀ ਉਮਰ ’ਚ ਚਮੜੀ ’ਤੇ ਵਿਸ਼ੇਸ਼ ਧਿਆਨ ਦਿਓ ਕਿਉਂਕਿ ਉਮਰ ਦੇ ਨਾਲ-ਨਾਲ ਚਮੜੀ ਰੁੱਖੀ ਅਤੇ ਝੁਰੜੀਦਾਰ ਹੋ ਜਾਂਦੀ ਹੈ ਇਸ ਨਾਲ ਤੁਹਾਡੀ ਉਮਰ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਵਿਸ਼ੇਸ਼ ਕਰਕੇ ਸਰਦੀਆਂ ’ਚ ਰੁੱਖੀ ਚਮੜੀ ਹੋਣ ’ਤੇ ਬਾੱਡੀ ਲੋਸ਼ਨ ਦੀ ਲਗਾਤਾਰ ਵਰਤੋਂ ਕਰੋ ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਲਗਾਤਾਰ ਮਸਾਜ ਕਰਵਾਉਂਦੇ ਰਹੋ ਅਤੇ ਸਹੀ ਆਹਾਰ ਲਓ

ਮਹੀਨੇ ’ਚ ਇੱਕ ਵਾਰ ਫੇਸ਼ੀਅਲ ਜ਼ਰੂਰ ਕਰਵਾਓ ਅਤੇ ਹਫ਼ਤੇ ’ਚ ਇੱਕ ਵਾਰ ਚਮੜੀ ਅਨੁਸਾਰ ਫੇਸ ਪੈਕ ਲਗਾਓ ਇਸ ਨਾਲ ਵੀ ਤੁਸੀਂ ਆਪਣੀ ਚਮੜੀ ਨੂੰ ਝੁਰੜੀਆਂ ਤੋਂ ਦੂਰ ਰੱਖ ਸਕਦੇ ਹੋ ਸਮੇਂ-ਸਮੇਂ ’ਤੇ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਂਦੇ ਰਹੋ ਇਸ ਨਾਲ ਹੱਥਾਂ-ਪੈਰਾਂ ਦੀ ਚਮੜੀ ਨਿਖਰੀ ਰਹਿੰਦੀ ਹੈ ਨਾਲ ਹੀ ਹੱਥਾਂ-ਪੈਰਾਂ ਅਤੇ ਨਾਖੂਨਾਂ ਦੀ ਸਫਾਈ ਵੀ ਹੋ ਜਾਂਦੀ ਹੈ

ਸਰੀਰ ਨੂੰ ਦੁਰੱਸਤ ਰੱਖਣ ਲਈ ਸਵੇਰ ਦੀ ਸੈਰ ’ਤੇ ਲਗਾਤਾਰ ਜਾਓ ਅਤੇ ਸੰਭਵ ਹੋਵੇ ਤਾਂ ਡਾਕਟਰੀ ਸਲਾਹ ਨਾਲ ਹਲਕੀ ਫੁਲਕੀ ਕਸਰਤ
ਕਰੋ ਇਸ ਨਾਲ ਸਰੀਰ ’ਚ ਫੁਰਤੀ ਬਣੀ ਰਹੇਗੀ ਅਤੇ ਉਮਰ ਵੀ ਨਹੀਂ ਝਲਕੇਗੀ ਵਧਦੀ ਉਮਰ ’ਚ ਕੱਪੜਿਆਂ ’ਤੇ ਵਿਸ਼ੇਸ਼ ਧਿਆਨ ਦਿਓ ਨਾ ਤਾਂ ਕੱਪੜੇ ਐਨੇ ਭੜਕੀਲੇ ਪਹਿਨੋ ਕਿ ਉਮਰ ਦੇ ਨਾਲ ਭੱਦੇ ਲੱਗਣ, ਨਾ ਹੀ ਐਨੇ ਸੋਬਰ ਪਹਿਨੋ ਕਿ ਉਮਰ ਤੋਂ ਵੱਡੇ ਲੱਗੋ ਆਪਣੀ ਉਮਰ ਨੂੰ ਧਿਆਨ ’ਚ ਰੱਖਦੇ ਹੋਏ ਕਲਰ ਅਤੇ ਕਢਾਈ ਦੀ ਚੋਣ ਕਰੋ ਵਧਦੀ ਉਮਰ ’ਚ ਸਭ ਤੋਂ ਵਧੀਆ ਪੋਸ਼ਾਕ ਸਲਵਾਰ-ਸੂਟ ਅਤੇ ਸਾੜੀ ਹੈ ਸੂਟ ਦੇ ਨਾਲ ਮੇਲ ਖਾਂਦਾ ਦੁਪੱਟਾ ਜ਼ਰੂਰ ਪਹਿਨੋ ਨਹੀਂ ਤਾਂ ਸੂਟ ਦੀ ਸੋਭਾ ਨਹੀਂ ਰਹੇਗੀ

ਵਾਲ ਹਾਲੇ ਸਫੈਦ ਹੋਣੇ ਸ਼ੁਰੂ ਹੋਏ ਹਨ ਤਾਂ ਉਨ੍ਹਾਂ ’ਤੇ ਹੇਅਰ ਕਲਰ ਕਰਵਾਓ ਕਲਰ ਜੇਟ ਬਲੈਕ ਨਾ ਕਰਵਾਓ ਉਮਰ ਅਨੁਸਾਰ ਬ੍ਰੀਗੇਨਡੀ ਜਾਂ ਡਾਰਕ ਬਰਾਊਨ ਰੰਗ ਹੀ ਚੰਗੇ ਲੱਗਦੇ ਹਨ ਵਾਲਾਂ ਦੀ ਚੰਗੀ ਲੁਕਸ ਇੱਕਦਮ ਚਿਹਰੇ ’ਤੇ ਪੈਂਦੀ ਹੈ, ਇਸ ਗੱਲ ਦਾ ਧਿਆਨ ਰੱਖੋ ਘਰ ’ਚ ਰਹਿਣ ਵਾਲੀਆਂ ਔਰਤਾਂ ਨੂੰ ਵਧਦੀ ਉਮਰ ਦੇ ਨਾਲ ਚੰਗੇ ਕੱਪੜੇ ਅਤੇ ਸਲੀਕੇ ਨਾਲ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ ਘਰ ’ਚ ਹੀ ਪ੍ਰੈੱਸ ਕੀਤੇ ਕੱਪੜੇ ਪਹਿਨੋ

ਮੇਕਅੱਪ ’ਤੇ ਵੀ ਵਿਸ਼ੇਸ਼ ਧਿਆਨ ਦਿਓ ਇਸ ਉਮਰ ’ਚ ਹਲਕਾ ਮੇਕਅੱਪ ਹੀ ਵਧੀਆ ਲਗਦਾ ਹੈ ਕਦੇ-ਕਦੇ ਵਿਆਹਾਂ ’ਚ ਥੋੜ੍ਹਾ ਜਿਆਦਾ ਮੇਕਅੱਪ ਠੀਕ ਲਗਦਾ ਹੈ ਜ਼ਿਆਦਾ ਗਹਿਰਾ ਮੇਕਅੱਪ ਨਾ ਕਰੋ
-ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!