ਇਨਸਾਨੀਅਤ ਦੀ ਸੱਚੀ ਪੂੰਜੀ ਹੈ ਰੂਹਾਨੀ ਜਾਮ roohaanee-jaam
ਬੇਸ਼ੱਕ ਪੰਜ ਤੱਤ ਪੂਰਨ ਰੂਪ ਵਿੱਚ ਹਰ ਇਨਸਾਨ ਦੇ ਅੰਦਰ ਹਨ, ਇਸ ਪੱਖ ਨੂੰ ਦੇਖੀਏ ਤਾਂ ਸਭ ਇਨਸਾਨ ਹੀ ਕਹਾਉਂਦੇ ਹਨ, ਸਭ ਇਨਸਾਨ ਹਨ ਇੱਥੇ ਅਸੀਂ ਜਿਸ ਇਨਸਾਨ ਦਾ ਜ਼ਿਕਰ ਕਰ ਰਹੇ ਹਾਂ ਉਸ ਦੇ ਮਤਲਬ ਬਹੁਤ ਗਹਿਰੇ ਹਨ ਉਸ ਦੇ ਅਰਥ ਕੁਝ ਹੋਰ ਹਨ ਆਪ ਖੁਦ ਹੀ ਵਿਚਾਰ ਕਰੋ ਕਿ ਜਿਸ ਵਿਅਕਤੀ ਅੰਦਰ ਇਨਸਾਨੀਅਤ ਦੇ ਗੁਣ ਹਨ, ਇਨਸਾਨ ਤਾਂ ਉਸੇ ਨੂੰ ਕਹਾਂਗੇ ਜਿਸ ਨੂੰ ਇਨਸਾਨੀਅਤ ਦਾ ਹੀ ਪਤਾ ਨਹੀਂ, ਇਨਸਾਨੀਅਤ ਜਿਸ ਦੇ ਅੰਦਰ ਲੇਸ਼ਮਾਤਰ ਹੀ ਨਹੀਂ ਹੈ, ਉਸ ਨੂੰ ਇਨਸਾਨ ਕਹਿਣਾ ਕਿੱਥੋਂ ਤੱਕ ਜਾਇਜ਼ ਹੈ? ਇਨਸਾਨੀਅਤ ਕੀ ਹੈ? ਕਿਸ ਨੂੰ ਕਹਿੰਦੇ ਹਨ ਇਨਸਾਨੀਅਤ? ਕਿਸੇ ਨੂੰ ਦੁੱਖ-ਦਰਦ ਵਿੱਚ ਤੜਫਦਾ ਦੇਖ ਕੇ ਉਸ ਦੀ ਸਹਾਇਤਾ ਕਰਨਾ, ਉਸ ਦੇ ਦੁੱਖ-ਦਰਦ ਵਿੱਚ ਸ਼ਾਮਲ ਹੋਣਾ, ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਹੀ ਸੱਚੀ ਇਨਸਾਨੀਅਤ ਹੈ
ਇਸ ਦੇ ਉਲਟ ਕਿਸੇ ਨੂੰ ਦੁੱਖ-ਦਰਦ ਵਿੱਚ ਤੜਫਦਾ ਦੇਖ ਕੇ ਉਸ ‘ਤੇ ਠਹਾ ਕੇ ਲਾਉਣਾ, ਉਸ ਨੂੰ ਹੋਰ ਸਤਾਉਣਾ, ਦੁਖੀ ਕਰਨਾ, ਉਸ ਦੀ ਮਜ਼ਬੂਰੀ ਦਾ ਫਾਇਦਾ ਉਠਾਉਣਾ ਇਹ ਇਨਸਾਨੀਅਤ ਨਹੀਂ, ਇਹ ਰਾਖਸ਼ੀਪਣ ਦੀ ਪਰਿਭਾਸ਼ਾ ਹੈ ਇਹ ਸ਼ੈਤਾਨੀਅਤ ਹੈ ਹੁਣ ਖੁਦ ਹੀ ਫੈਸਲਾ ਕਰੋ ਕਿ ਇਨਸਾਨ ਕਹਾਉਣ ਦਾ ਮਾਣ ਕਿਸ ਵਿਅਕਤੀ ਨੂੰ ਜਾਂਦਾ ਹੈ? ਸਗੋਂ ਅਜਿਹੀ ਰਾਖਸ਼ੀ ਪ੍ਰਵਿਰਤੀਆਂ ਵਾਲੇ ਵਿਅਕਤੀ ਨੂੰ ਜਿਸ ਦੇ ਮਨ ਵਿੱਚ ਦਇਆ ਨਾਂਅ ਦੀ ਕੋਈ ਵਸਤੂ ਕੋਈ ਐਸਾ ਗੁਣ ਨਹੀਂ ਹੈ,
ਉਸ ਨੂੰ ਇਨਸਾਨ ਕਹਿਣਾ ਇਨਸਾਨ ਨੂੰ ਗਾਲੀ ਦੇਣ ਦੇ ਬਰਾਬਰ ਹੈ ਆਮ ਬੋਲਚਾਲ ਦੀ ਭਾਸ਼ਾ ਵਿੱਚ ਵੀ ਅਜਿਹਾ ਹੀ ਕਿਹਾ-ਸੁਣਿਆ ਜਾਂਦਾ ਹੈ (ਪੰਜਾਬੀ ‘ਚ) ਤੈਨੂੰ ਬੰਦਾ (ਇਨਸਾਨ) ਕੀਹਨੇ ਬਣਾਤਾ! ਤਾਂ ਅਜਿਹੀਆਂ ਰਾਖਸ਼ੀ ਪ੍ਰਵਿਰਤੀਆਂ ਕਾਰਨ ਹੀ ਮਨੁੱਖੀ ਸਮਾਜ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਦਾ ਇਨਸਾਨਾਂ ਵਿੱਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ ਭ੍ਰਿਸ਼ਟਾਚਾਰ ਆਦਿ ਬੁਰਾਈਆਂ ਦਾ ਸਮਾਜ ਵਿੱਚ ਬੋਲਬਾਲਾ ਹੈ ਲੋਕ ਆਪਣੀ ਜ਼ਮੀਰ ਨੂੰ ਦਬਾਏ ਹੋਏ ਹਨ ਨੱਕ ਥੱਲੇ ਬੁਰਾਈਆਂ ਦਿਨ-ਦਿਹਾੜੇ ਹੋ ਰਹੀਆਂ ਹਨ ਅਤੇ ਲੋਕ ਚੁੱਪ-ਚਾਪ ਦੇਖ ਰਹੇ ਹਨ ਇਸੇ ਵਜ੍ਹਾ ਕਰਕੇ ਅੱਜ ਸਮਾਜ ਵਿੱਚ ਭੈਅ ਦਾ ਵਾਤਾਵਰਣ ਬਣਿਆ ਹੋਇਆ ਹੈ
ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਕਾਰਨ ਇਹੀ ਹੈ ਕਿ ਇਨਸਾਨ ਐਨਾ ਸੁਆਰਥੀ ਹੋ ਗਿਆ ਹੈ ਕਿ ਸਭ ਲੋਕ ਆਪਣੇ ਤੱਕ ਹੀ ਸੀਮਤ ਹਨ ਇਨਸਾਨੀਅਤ ਦੀ ਭਾਵਨਾ ਤੋਂ ਹੀਨ ਹੋ ਚੁੱਕਿਆ ਹੈ ਇਨਸਾਨ ਇਨਸਾਨਾਂ ਵਿੱਚ ਇਨਸਾਨੀਅਤ, ਮਾਨਵਤਾ, ਆਦਮੀਅਤ ਦੀ ਭਾਵਨਾ ਦਬ ਚੁੱਕੀ ਹੈ ਅਤੇ ਸ਼ੈਤਾਨੀਅਤ, ਸੁਆਰਥਪਨ ਦਾ ਦੂਜਾ ਨਾਂਅ ਹੀ ਰਾਖਸ਼ੀਪਨ ਹੈ ਰਾਖਸ਼ੀਪਣ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਨਸਾਨ ਵਿੱਚ ਇਨਸਾਨੀਅਤ, ਇਨਸਾਨੀ ਚੇਤਨਾ ਨੂੰ ਜਗਾਉਣਾ, ਆਦਮੀ ਦੇ ਜ਼ਮੀਰ ਨੂੰ ਜਗਾਉਣਾ, ਉਸ ਦੀ ਖੁਦੀ ਨੂੰ ਬੁਲੰਦ ਕਰਨਾ ਜ਼ਰੂਰੀ ਸੀ ਇਸ ਲਈ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 29 ਅਪਰੈਲ 2007 ਨੂੰ ਜਾਮ-ਏ-ਇੰਸਾਂ ਦੀ ਰੀਤ ਚਲਾਈ ਇਹ ਨਹੀਂ ਹੈ ਕਿ ‘ਰੂਹਾਨੀ ਜਾਮ’ ਰੂਹ-ਅਫਜ਼ਾ, ਸ਼ਰਬੱਤ ਤੇ ਦੁੱਧ ਦਾ ਮਿਸ਼ਰਨ ਹੈ
ਸਗੋਂ ਇਹ ਰੂਹ (ਆਤਮਾ) ਲਈ ਮਲਟੀ ਵਿਟਾਮਿਨ, ਇੱਕ ਸ਼ਕਤੀ ਵਰਧਕ ਟਾੱਨਿਕ ਦਾ ਕੰਮ ਕਰਦਾ ਹੈ ਜਾਮ-ਏ-ਇੰਸਾਂ ਦੇ 47 ਨਿਯਮ ਨਿਰਧਾਰਤ ਹਨ ਜਿਹਨਾਂ ਨੂੰ ਫਾਲੋ ਕਰਨ, ਜਿਹਨਾਂ ‘ਤੇ ਸ਼ਿੱਦਤ ਨਾਲ ਚੱਲਣ ਲਈ ਪੂਜਨੀਕ ਗੁਰੂ ਜੀ ਪੰਜ ਚੂਲ਼ੀਆਂ ਲੈ ਕੇ ਸੌਗੰਧ ਦਿਵਾਉਂਦੇ, ਪ੍ਰਣ ਕਰਵਾਉਂਦੇ ਹਨ ਇਨਸਾਨ ਵੀ ਉਹੀ ਕਹਾਉਂਦਾ ਹੈ ਜੋ 47 ਨਿਯਮਾਂ ਅਨੁਸਾਰ ਆਚਰਨ ਕਰਦਾ ਹੈ ਆਦਮੀਆਂ ਵਿੱਚ, ਸਮਾਜ ਵਿੱਚ ਮਰ ਰਹੀ ਇਨਸਾਨੀਅਤ ਨੂੰ ਫਿਰ ਤੋਂ ਜਿੰਦਾ ਰੱਖਣ ਦਾ ਪੂਜਨੀਕ ਗੁਰੂ ਜੀ ਨੇ ਐਸਾ ਉਪਕਾਰ ਕਰ ਦਿਖਾਇਆ ਹੈ ਜੋ ਇਤਿਹਾਸ ਦੀ ਇੱਕ ਦੁਰਲੱਭ ਘਟਨਾ ਸਾਬਤ ਹੋਈ ਹੈ ‘ਕਸਮ ਦਿਵਾਉਣਾ’ ਅੱਜ ਦੀ ਕੋਈ ਨਵੀਂ ਚੀਜ਼ ਨਹੀਂ ਹੈ, ਆਦਿਕਾਲ ਤੋਂ ਅਜਿਹੇ ਸੰਕਲਪ ਲਏ ਜਾਂਦੇ ਰਹੇ ਹਨ
ਭਾਰਤੀ ਸੰਸਕ੍ਰਿਤੀ ਵਿੱਚ ਰਿਸ਼ੀਆਂ-ਮੁਨੀਆਂ ਦੇ ਕਾਲ ਤੋਂ ਉਹਨਾਂ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਆਪਣੇ ਆਪਣੇ ਤਰੀਕੇ ਨਾਲ ਸਹੁੰ ਗ੍ਰਹਿਣ ਕਰਵਾਈ ਜਾਂਦੀ ਰਹੀ ਹੈ ਉਹਨਾਂ ‘ਤੇ ਚੱਲਦੇ ਹੋਏ ਅੱਜ ਵੀ ਕਈ ਜਗ੍ਹਾ ਪਾਣੀ ਜਾਂ ਪਵਿੱਤਰ ਗੰਗਾ ਜਲ ਚੂਲ਼ੀ ਲੈ ਕੇ ਜਾਂ ਹੱਥ ਵਿੱਚ ਲੂਣ ਲੈ ਕੇ ਜਾਂ ਕਈ ਥਾਵਾਂ ‘ਤੇ ਦੁੱਧ ਜਾਂ ਅੱਗ ਨੂੰ ਪ੍ਰਤੱਖ ਮੰਨ ਕੇ ਸ਼ੁੱਭ ਕਾਰਜਾਂ ਦੀ ਸਹੁੰ ਲੈਂਦੇ ਹਨ ਕਿਤੇ ਪੇੜ-ਪੌਦਿਆਂ ਨੂੰ ਪ੍ਰਤੱਖ ਦੇ ਰੂਪ ‘ਚ ਮੰਨ ਲਿਆ ਜਾਂਦਾ ਹੈ ਆਪਣੇ ਦੇਸ਼ ਵਿੱਚ ਮਾਣਯੋਗ ਦੀ ਨਿਯੁਕਤੀ ਮੌਕੇ ‘ਤੇ ਸਹੁੰ ਗ੍ਰਹਿਣ ਕਰਵਾਈ ਜਾਂਦੀ ਹੈ ਇਸ ਦੇ ਲਈ ਉਹ ਆਪਣੇ-ਆਪਣੇ ਧਰਮ ਦੇ ਵਿਸ਼ਵਾਸ (ਭਗਵਾਨ ਨੂੰ ਦਿਮਾਗ ‘ਚ ਮੰਨ ਕੇ) ਦੇ ਨਾਲ ਆਪਣੇ ਧਰਮ ਗ੍ਰੰਥ ਨੂੰ ਹੱਥ ਵਿੱਚ ਲੈ ਕੇ ਆਪਣੇ ਮਿਸ਼ਨ ਤੇ ਨੇਕ ਨੀਅਤ ਨਾਲ ਚੱਲਣ ਦਾ ਵਚਨ ਦਿੰਦੇ ਹਨ ਇਹ ਇੱਕ ਨਵੀਂ ਸ਼ੁਰੂਆਤ ਦਾ ਨਰੋਆ ਵਿਧਾਨ ਹੈ
ਅਤੇ ਇਹ ਪਰੰਪਰਾਵਾਂ ਜਿਉਂ ਦੀਆਂ ਤਿਉਂ ਅੱਗੇ ਤੋਂ ਅੱਗੇ ਚੱਲ ਰਹੀਆਂ ਹਨ ਇਸੇ ਤਰ੍ਹਾਂ ਇਨਸਾਨੀਅਤ ਦੇ ਮਿਸ਼ਨ ‘ਤੇ ਚੱਲਣ ਦੀ ਵਿਧੀ, ਤਰੀਕਾ, ਇੱਕ ਪਰੰਪਰਾ ਹੈ ਰੂਹਾਨੀ ਜਾਮ ਜਿਸ ਨੂੰ ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਹੈ ਪੂਜਨੀਕ ਗੁਰੂ ਜੀ ਦਾ ਇਹ ਰੂਹਾਨੀ ਜਾਮ ਇੱਕ ਨਰੋਆ (ਸਮਾਜ ਹਿੱਤ ਵਿੱਚ) ਮਿਸ਼ਨ ਹੈ, ਰੂਹਾਨੀਅਤ ਤੇ ਇਨਸਾਨੀਅਤ ਦੀ ਇੱਕ ਬੇਜੋੜ ਮਿਸਾਲ ਹੈ ਦੇਸ਼ ਅਤੇ ਦੁਨੀਆਂ ਦੇ ਕਰੋੜਾਂ ਲੋਕ ਪੂਜਨੀਕ ਗੁਰੂ ਜੀ ਤੋਂ ਰੂਹਾਨੀ ਜਾਮ ਗ੍ਰਹਿਣ ਕਰਕੇ ਇਨਸਾਨੀਅਤ ਦੇ ਇਸ ਕਾਰਵਾਂ ਦਾ ਹਿੱਸਾ ਬਣੇ ਹਨ ਅਜਿਹਾ ਨਹੀਂ ਹੈ ਕਿ ਭਲਾ ਕਰਨ ਵਾਲਿਆਂ ਦੀ ਸੰਸਾਰ ਜਾਂ ਸਮਾਜ ਵਿੱਚ ਕੋਈ ਕਮੀ ਹੈ ਬਹੁਤ ਹਨ ਲੋਕ ਜੋ ਤਨ ਮਨ ਧਨ ਨਾਲ ਦੂਜਿਆਂ ਦੀ ਮੱਦਦ ਕਰਦੇ ਹਨ ਉਹ ਆਪਣੀ ਜਗ੍ਹਾ ਹਨ, ਪਰ ਮਾਨਵਤਾ ਹਿਤੈਸ਼ੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਐਨਾ ਮਜ਼ਬੂਤ ਬਣ ਚੁੱਕਿਆ ਹੈ
ਕਿ ਕਿਸੇ ਆਫ਼ਦਾ (ਮੁਸ਼ਕਲ ਦੀ ਘੜੀ) ਵਿੱਚ ਜਿੱਥੇ ਜਦੋਂ ਇਹ ਪਹੁੰਚ ਜਾਂਦੇ ਹਨ ਤਾਂ ਇਹਨਾਂ ਦੇ ਜਜ਼ਬੇ ਨੂੰ ਹਰ ਆਮ ਤੇ ਖਾਸ ਸੱਜਦਾ ਕਰਦੇ ਹਨ ਇੱਕ ਸੰਤੁਸ਼ਟੀ ਜਿਹੀ ਲੋਕਾਂ ਵਿੱਚ ਪਾਈ ਜਾਂਦੀ ਹੈ ਕਿ ਹੁਣ ਇਹ (ਡੇਰਾ ਪ੍ਰੇਮੀ) ਆ ਗਏ ਹਨ, ਹੁਣ ਕੋਈ ਫਿਕਰ ਨਹੀਂ ਹੈ
ਇੱਕ ਇਹ ਵੀ ਵਿਸ਼ੇਸ਼ਤਾ ਡੇਰਾ ਪ੍ਰੇਮੀਆਂ ਵਿੱਚ ਹੈ ਕਿ ਜਿੱਥੇ ਜਿਸ ਕੰਮ ਵਿੱਚ ਡਟ ਜਾਂਦੇ ਹਨ ਲੱਖ ਰੁਕਾਵਟਾਂ ਵੀ ਹੋਣ, ਇਹ ਪਿੱਛੇ ਨਹੀਂ ਹਟਦੇ ਕਿਤੇ ਅੱਗ ਲੱਗਣ ਦੀ ਘਟਨਾ ਹੋਈ ਹੈ, ਬਹੁ-ਮੰਜ਼ਿਲਾ ਇਮਾਰਤ ਧਸਣ ਦੀ ਘਟਨਾ, ਭੂਚਾਲ, ਬਰਫਬਾਰੀ ਜਾਂ ਕੋਈ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫ਼ਤ ਹੈ, ਬਸ ਡਟ ਜਾਂਦੇ ਹਨ
(ਬਿਨਾਂ ਭੇਦਭਾਵ ਦੇ) ਪੀੜਤਾਂ ਦੀ ਸਹਾਇਤਾ ‘ਚ ਇਨ੍ਹਾਂ ਨੂੰ ਕਿਸੇ ਮਾਣ-ਵਡਿਆਈ ਦੀ ਵੀ ਪਰਵਾਹ ਨਹੀਂ ਹੁੰਦੀ ਇਨਸਾਨੀਅਤ ਦੇ ਨਾਤੇ ਪੀੜਤਾਂ ਦੀ ਮੱਦਦ ਕਰਨਾ, ਮਲਬੇ ਵਿੱਚ ਦਬੇ ਲੋਕਾਂ, ਬੋਰਵੈੱਲ ਵਿੱਚ ਗਿਰੇ ਬੱਚੇ ਨੂੰ ਜਿੰਦਾ ਬਾਹਰ ਕੱਢਣਾ, ਇਹ ਇਨ੍ਹਾਂ ਦਾ ਉਦੇਸ਼ ਰਹਿੰਦਾ ਹੈ ਜਦੋਂ ਤੱਕ ਕੰਮ ਪੂਰਾ ਨਹੀਂ ਹੋ ਜਾਂਦਾ, ਭੁੱਖ-ਪਿਆਸ ਦੀ ਪਰਵਾਹ ਕੀਤੇ ਬਿਨ੍ਹਾਂ ਡਟੇ ਰਹਿੰਦੇ ਹਨ ਆਪਣੇ ਕੰਮ ਵਿੱਚ ਅਰਾਮ ਇਹਨਾਂ ਲਈ ਹਰਾਮ ਹੈ ਉਸ ਦੌਰਾਨ ਇਹੀ ਜਾਮ-ਏ-ਇੰਸਾਂ, ਰੂਹਾਨੀ ਜਾਮ ਦੀ ਸਿੱਖਿਆ ਹੈ, ਇਹੀ ਪੂਜਨੀਕ ਗੁਰੂ ਜੀ ਦੀ ਪਾਕ-ਪਵਿੱਤਰ ਪ੍ਰੇਰਨਾ ਹੈ
ਇਸ ਦਿਨ (29 ਅਪਰੈਲ) ਦੀ ਮਹੱਤਤਾ:-
ਦੁਨੀਆਂ ਨੂੰ ਇਨਸਾਨੀਅਤ ਦੀ ਸੱਚੀ ਰਾਹ ਦਿਖਾਉਣ ਵਾਲਾ, ਇਸ ਮਾਨਵਤਾ ਹਿਤੈਸ਼ੀ ਡਗਰ ‘ਤੇ ਅਡੋਲ ਚਲਾਉਣ ਵਾਲਾ 29 ਅਪਰੈਲ ਦਾ ਇਹ ਪਵਿੱਤਰ ਦਿਨ ਇਕੱਠਿਆਂ ਦੋ-ਦੋ ਅਤਿ ਮਹੱਤਵਪੂਰਨ ਨਜ਼ਰਾਂ ਦਾ ਦ੍ਰਿਸ਼ਟਵਾ ਹੈ ਇਸ ਦਿਨ ਭਾਵ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ, ਸਰਵ ਧਰਮ ਸੰਗਮ ਦੀ ਇੱਥੇ ਨੀਂਹ ਰੱਖੀ, ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਜਿਸ ਤਰ੍ਹਾਂ 29 ਅਪਰੈਲ 1948 ਦਾ ਦਿਨ ਡੇਰਾ ਸੱਚਾ ਸੌਦਾ ਦੀ ਪਵਿੱਤਰ ਹੋਂਦ ਦਾ ਪਹਿਲਾਂ ਦਿਨ ਹੈ ਉੱਥੇ ਹੀ 29 ਅਪਰੈਲ 2007 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਇਨਸਾਨੀਅਤ ਤੇ ਰੂਹਾਨੀਅਤ ਦੇ ਸੰਗਮ ਦੀ ਮਿਸਾਲ ਨੂੰ ਪ੍ਰਜਵਲਿਤ ਕੀਤਾ
ਅਤੇ ਇਸ ਮਿਸਾਲ ਦੀ ਰੌਸ਼ਨੀ ਨਾਲ ਸੰਸਾਰ ਭਰ ਨੂੰ ਜਗਮਗਾਇਆ 29 ਅਪਰੈਲ 2007 ਦਾ ਉਹ ਦਿਨ ‘ਜਾਮ-ਏ-ਇੰਸਾਂ ਗੁਰੂ ਕਾ’ ਦੇ ਨਾਂਅ ਦਾ ਪਹਿਲਾ ਦਿਨ ਸੀ ਇਨਸਾਨੀਅਤ ਤੇ ਰੂਹਾਨੀਅਤ ਦੇ ਇਸ ਪਵਿੱਤਰ ਸੰਗਮ ਦਾ ਇਹ ਕਾਰਵਾਂ ਦਿਨ ਪ੍ਰਤੀ ਦਿਨ ਵਧਦਾ ਚਲਾ ਗਿਆ ਅਤੇ ਕਰੋੜਾਂ ਲੋਕ ਇਸ ਪਵਿੱਤਰ ਕਾਰਵਾਂ ਦਾ ਹਿੱਸਾ ਬਣੇ ਹੋਏ ਹਨ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੂਜਨੀਕ ਗੁਰੂ ਜੀ ਦੇ ਇਹ ਇੰਸਾਂ ਮਾਨਵਤਾ ਭਲਾਈ ਦੇ 134 ਕੰਮਾਂ ਦੇ ਅਧੀਨ ਸਮਾਜ ਭਲਾਈ ਦੇ ਕਾਰਜਾਂ ਨੂੰ ਜੋ ਗਤੀ ਦੇ ਰਹੇ ਹਨ ਇਹ ਮੁਰਸ਼ਿਦ ਪਿਆਰੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ਦਾ ਹੀ ਨਤੀਜਾ ਹੈ ਇਸ ਤਰ੍ਹਾਂ 29 ਅਪਰੈਲ ਦਾ ਇਹ ਦਿਨ ਰੂਹਾਨੀ ਸਥਾਪਨਾ ਦਿਵਸ (ਡੇਰਾ ਸੱਚਾ ਸੌਦਾ ਦਾ ਸਥਾਪਨਾ ਤੇ ਜਾਮ-ਏ-ਇੰਸਾਂ ਗੁਰੂ ਕਾ ਦਿਵਸ) ਡੇਰਾ ਸੱਚਾ ਸੌਦਾ ਵਿੱਚ ਹਰ ਸਾਲ ਸਾਧ-ਸੰਗਤ ਦੁਆਰਾ ਬਹੁਤ ਵੱਡੇ ਭੰਡਾਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਪਾਵਨ ਦਿਵਸ ਦੀ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ
ਬਿਨਾਂ ਸੰਕੋਚ ਲੱਗੇ ਰਹੋ ਭਲਾਈ ਕਾਰਜਾਂ ‘ਚ:
ਸਾਧ-ਸੰਗਤ ਨੂੰ ਬੇਨਤੀ ਹੈ ਕਿ ਬਗੈਰ ਕਿਸੇ ਸ਼ੰਕਾ-ਭਰਮ ਦੇ ਅਤੇ ਕਿਸੇ ਤਰ੍ਹਾਂ ਦੇ ਕੂੜ ਪ੍ਰਚਾਰ ਨੂੰ ਅਣਸੁਣਿਆ ਅਤੇ ਅਣਦੇਖਿਆ ਕਰਦੇ ਹੋਏ ਆਪਣੇ ਸਤਿਗੁਰੂ ਪਿਆਰੇ ਦੇ ਵਚਨਾਂ ਅਨੁਸਾਰ ਮਾਨਵਤਾ ਤੇ ਸਮਾਜ ਭਲਾਈ ਕਾਰਜਾਂ ਵਿੱਚ ਬੇਰੋਕ-ਟੋਕ ਲੱਗੇ ਰਹੋ ਪੂਜਨੀਕ ਸਤਿਗੁਰੂ ਜੀ ਨੇ ਸਾਧ-ਸੰਗਤ ਨੂੰ ਭਲਾਈ ਕਰਨ ਦਾ ਹੀ ਪਾਠ ਪੜ੍ਹਾਇਆ ਹੈ ਕਿ ਹਰ ਜ਼ਰੂਰਤਮੰਦ ਚਾਹੇ ਕੋਈ ਇਨਸਾਨ ਹੈ ਜਾਂ ਕੋਈ ਜੀਵ-ਪ੍ਰਾਣੀ (ਪਸ਼ੂ-ਪੰਛੀ-ਜਾਨਵਰ) ਹੈ ਸਭ ਦੀ ਜਿੱਥੋਂ ਤੱਕ ਹੋ ਸਕੇ ਮੱਦਦ ਕਰਦੇ ਰਹਿਣਾ ਹੈ ਜਿਵੇਂ ਸਾਧ-ਸੰਗਤ ਨੇ ਪਹਿਲਾਂ ਤੋਂ ਵਿਸ਼ਵ ਪੱਧਰ ਤੱਕ ਆਪਣੇ ਭਲਾਈ-ਕਾਰਜਾਂ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ,
ਅੱਜ ਵੀ ਉਸੇ ਗਤੀ ਨਾਲ ਸਿਮਰਨ, ਸੇਵਾ ਤੇ ਭਲਾਈ ਦੇ ਕਾਰਜਾਂ ਵਿੱਚ ਬੇਰੋਕ ਟੋਕ ਲੱਗੇ ਰਹਿਣਾ ਹੈ ਪੂਜਨੀਕ ਗੁਰੂ ਜੀ ਨੂੰ ਸਾਧ-ਸੰਗਤ ‘ਤੇ, ਸੇਵਾਦਾਰਾਂ ‘ਤੇ ਮਾਣ ਵੀ ਹੈ ਪੂਜਨੀਕ ਗੁਰੂ ਜੀ ਸਾਧ-ਸੰਗਤ ਪ੍ਰਤੀ ਦਿਨ-ਰਾਤ ਭਗਵਾਨ ਨੂੰ ਦੁਆ ਕਰਦੇ ਰਹਿੰਦੇ ਹਨ ਹਰ ਇਨਸਾਨ ਆਪਣੇ ਇਨਸਾਨੀ ਫਰਜ਼ ਨੂੰ ਸਮਝਦੇ ਹੋਏ ਮਾਨਵਤਾ ਭਲਾਈ ਦੇ ਸਭ 134 ਕਾਰਜਾਂ ਪ੍ਰਤੀ ਵਚਨਬੱਧ ਰਹੇ, ਧਰਮ ਦੇ ਮਾਰਗ ‘ਤੇ ਚੱਲਦਾ ਰਹੇ, ਚੱਲਦਾ ਰਹੇ ਅਤੇ ਚੱਲਦੇ ਰਹਿਣ, ਅੱਗੇ ਹੀ ਅੱਗੇ ਵਧਦੇ ਰਹਿਣ, ਵਧਦੇ ਰਹਿਣ, ਭਲੇ ਲੋਕ ਭਲਾਈ ਕਾਰਜਾਂ ਵਿੱਚ ਜੁੜਦੇ ਜਾਣ ਅਤੇ ਨੇਕੀ ਭਲਾਈ ਦਾ ਇਹ ਕਾਰਵਾਂ ਵਧਦਾ ਹੀ ਚਲਿਆ ਜਾਵੇ ਅਤੇ ਬਿਨਾਂ ਰੁਕੇ ਵਧਦਾ ਹੀ ਚਲਿਆ ਜਾਵੇ, ਇਹੀ ਸਤਿਗੁਰੂ, ਪਰਮ ਪਿਤਾ ਪਰਮਾਤਮਾ ਅੱਗੇ ਦੁਆ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.