ਝੜਦੇ ਵਾਲਾਂ ਦੀ ਰੋਕਥਾਮ

ਸੰਘਣੇ, ਰੇਸ਼ਮ ਜਾਂ ਮੁਲਾਇਮ ਅਤੇ ਲੰਬੇ ਕਾਲੇ ਵਾਲਾਂ ਦੀ ਗੱਲ ਹੀ ਕੁਝ ਹੋਰ ਹੈ ਸਾਰੀਆਂ ਮਹਿਲਾਵਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਵਾਲ ਲੰਬੇ, ਸੰਘਣੇ, ਮੁਲਾਇਮ ਅਤੇ ਕਾਲੇ ਹੋਣ ਪਰ ਕੀ ਅਜਿਹੇ ਹੀ ਵਾਲ ਸੰਘਣੇ ਲੰਬੇ ਅਤੇ ਮੁਲਾਇਮ ਹੋ ਜਾਣਗੇ? ਨਹੀਂ ਵਾਲਾਂ ਦੀ ਸਹੀ ਦੇਖਭਾਲ ਤੋਂ ਬਾਅਦ ਹੀ ਅਜਿਹਾ ਸੰਭਵ ਹੈ ਪ੍ਰਦੂਸ਼ਣ ਦਾ ਬੁਰਾ ਪ੍ਰਭਾਵ ਵਾਲਾਂ ’ਤੇ ਵੀ ਪੈਂਦਾ ਹੈ ਵਾਲਾਂ ਦੀ ਦੇਖਭਾਲ ਠੀਕ ਢੰਗ ਨਾਲ ਨਾ ਕਰਨ ਨਾਲ ਵਾਲ ਰੁੱਖੇ ਅਤੇ ਬੇ-ਰੌਣਕ ਹੋ ਜਾਂਦੇ ਹਨ ਅਤੇ ਝੜਨ ਲੱਗਦੇ ਹਨ

Also Read :-

ਵਾਲਾਂ ਦੀ ਦੇਖਭਾਲ

ਵਾਲਾਂ ਦੀ ਸਹੀ ਦੇਖਭਾਲ ਨਾਲ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਸੰਘਣੇ, ਮੁਲਾਇਮ ਅਤੇ ਲੰਬਾ ਬਣਾਇਆ ਜਾ ਸਕਦਾ ਹੈ ਹਫ਼ਤੇ ’ਚ ਦੋ ਵਾਰ ਜੈਤੂਨ ਜਾਂ ਨਾਰੀਅਲ ਦੇ ਤੇਲ ਨਾਲ ਹਲਕੇ ਹੱਥਾਂ ਨਾਲ ਵਾਲਾਂ ਦੀ ਮਾਲਸ਼ ਕਰਨੀ ਚਾਹੀਦੀ ਹੈ ਫਿਰ ਵਧੀਆ ਸ਼ੈਂਪੂ ਨਾਲ ਹਫ਼ਤੇ ’ਚ ਵਾਲਾਂ ਨੂੰ ਧੋ ਦੇਣਾ ਚਾਹੀਦਾ ਹੈ ਗਰਮੀਆਂ ’ਚ ਦੋ ਵਾਰ ਅਤੇ ਸਰਦੀਆਂ ’ਚ ਇੱਕ ਵਾਰ ਜ਼ਰੂਰ ਧੋਣਾ ਚਾਹੀਦਾ ਹੈ

ਵਾਲਾਂ ਦਾ ਝੜਨਾ ਰੋਕਣਾ

ਦਿਨ ’ਚ ਕਈ ਵਾਰ ਵਾਲਾਂ ’ਚ ਕੰਘੀ ਕਰਨੀ ਚਾਹੀਦੀ ਪਰ ਗਿੱਲੇ ਵਾਲਾਂ ’ਚ ਕੰਘੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਵਾਲ ਰੁੱਖੇ ਅਤੇ ਬੇਜ਼ਾਨ ਹੋ ਜਾਣਗੇ ਕਦੇ-ਕਦੇ ਵਾਲ ਝੜਨ ਲੱਗਦੇ ਹਨ ਵਾਲਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਕੇ ਵਾਲਾਂ ਦਾ ਝੜਨਾ ਰੋਕਿਆ ਜਾ ਸਕਦਾ ਹੈ

ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਹੇਠ ਲਿਖੇ ਤਰੀਕੇ ਅਪਣਾਓ:-

ਮਹੀਨੇ ’ਚ 1-2 ਵਾਰ ਵਾਲਾਂ ’ਚ ਸਟੀਮ ਜ਼ਰੂਰ ਦੇਣੀ ਚਾਹੀਦੀ ਹੈ ਸਟੀਮ ਦੇਣ ਲਈ ਇੱਕ ਪਤੀਲੇ ’ਚ ਪਾਣੀ ਗਰਮ ਕਰੋ ਅਤੇ ਉਸ ’ਚ ਇੱਕ ਤੌਲੀਆ ਪਾ ਦਿਓ ਹੁਣ ਨਾਰੀਅਲ ਜਾਂ ਜੈਤੂਨ ਦੇ ਤੇਲ ਨਾਲ ਹੌਲੀ-ਹੌਲੀ ਵਾਲਾਂ ਦੀ ਮਾਲਸ਼ ਕਰੋ ਅਤੇ ਪਤੀਲੇ ’ਚੋਂ ਤੌਲੀਆ ਕੱਢ ਕੇ ਨਿਚੋੜ ਕੇ ਵਾਲਾਂ ’ਤੇ ਲਪੇਟ ਦਿਓ 10-15 ਮਿੰਟਾਂ ਤੱਕ ਤੌਲੀਆ ਲਪੇਟਿਆ ਰਹਿਣ ਦਿਓ ਫਿਰ ਵਾਲਾਂ ’ਚ ਹੇਅਰ ਪੈਕ ਲਗਾ ਦਿਓ ਤੁਸੀਂ ਚਾਹੇ ਤਾਂ ਹੇਠ ਲਿਖੇ ਤਰੀਕੇ ਨਾਲ ਘਰ ’ਚ ਹੀ ਹੇਅਰ ਪੈਕ ਬਣਾ ਸਕਦੇ ਹੋ

  • ਮਹਿੰਦੀ-2 ਚਮਚ,
  • ਦਹੀ 1/2 ਕਟੋਰੀ,
  • ਨਿੰਬੂ ਦਾ ਰਸ 8-10 ਬੂੰਦਾਂ,
  • ਆਂਵਲਾ ਪਾਊਡਰ-2,
  • ਮੈਥੀ ਪਾਊਡਰ-2 ਚਮਚ,
  • ਸ਼ਿਕਾਕਾਈ ਪਾਊਡਰ-2 ਚਮਚ

ਸਭ ਨੂੰ ਇਕੱਠੇ ਮਿਲਾ ਕੇ ਪੇਸਟ ਬਣਾ ਲਓ

ਜੇਕਰ ਜ਼ਰੂਰਤ ਹੋਵੇ ਤਾਂ ਥੋੜ੍ਹਾ ਪਾਣੀ ਵੀ ਮਿਲਾਇਆ ਜਾ ਸਕਦਾ ਹੈ ਇਸਤੇਮਾਲ ਕਰਨ ਤੋਂ ਦੋ ਘੰਟੇ ਪਹਿਲਾਂ ਪੈਕ ਬਣਾ ਲਓ ਪੈਕ ਨੂੰ ਵਾਲਾਂ ਅਤੇ ਉਸ ਦੀਆਂ ਜੜ੍ਹਾਂ ’ਚ ਚੰਗੀ ਤਰ੍ਹਾਂ ਲਗਾ ਲਓ ਪੈਕ ਨੂੰ ਇੱਕ ਘੰਟੇ ਤੱਕ ਵਾਲਾਂ ’ਚ ਲੱਗਿਆ ਰਹਿਣ ਦਿਓ ਫਿਰ ਕਿਸੇ ਵਧੀਆ ਸ਼ੈਂਪੂ ਨਾਲ ਵਾਲਾਂ ਨੂੰ ਧੋ ਦਿਓ

ਵਾਲਾਂ ਦੀ ਸਿੱਕਰੀ ਕਿਵੇਂ ਦੂਰ ਕਰੀਏ:-

ਸਿੱਕਰੀ ਨਾਲ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਇਸ ਦੇ ਕਾਰਨ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਇਹ ਸਿਰ ਦੀ ਤਵੱਚਾ ’ਚ ਪਾਪੜੀ ਬਣ ਕੇ ਚਿਪਕ ਜਾਂਦੀ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲ ਪਾਉਂਦੀ ਹੈ ਇਸ ਕਾਰਨ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਵਾਲਾਂ ਦਾ ਵਧਣਾ ਰੁਕ ਜਾਂਦਾ ਹੈ

ਇਸ ਤੋਂ ਬਚਣ ਲਈ ਵਾਲਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਵਾਲਾਂ ’ਚ ਸ਼ੈਂਪੂ ਕਰਕੇ ਰਾਤ ਨੂੰ ਸੌਂਦੇ ਸਮੇਂ ਵਾਲਾਂ ’ਚ ਪੇਰਗਮਿਟ ਜਾਂ ਆਈਟਮੈਂਟ ਲਗਾ ਲੈਣਾ ਚਾਹੀਦਾ ਹੈ ਵਾਲ ਧੋਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈਕਿ ਪਾਣੀ ਮੱਥੇ ’ਤੇ ਨਾ ਆਏ ਵਾਲਾਂ ’ਚ ਸਿਰਕਾ ਵੀ ਲਗਾਇਆ ਜਾ ਸਕਦਾ ਹੈ 16 ਚਮਚ ਪਾਣੀ ’ਚ 2 ਚਮਚ ਸਿਰਕਾ ਪਾ ਕੇ ਮਿਲਾ ਲਓ ਸੌਣ ਤੋਂ ਪਹਿਲਾਂ ਸਿਰ ਦੀ ਤਵੱਚਾ ’ਤੇ ਰੂੰ ਦੇ ਫੰਬੇ ਨਾਲ ਲਗਾਓ, ਫਿਰ ਤੌਲੀਏ ਨਾਲ ਵਾਲਾਂ ਨੂੰ ਬੰਨ੍ਹ ਲਓ ਤਾਂ ਕਿ ਸਿਰਹਾਣੇ ਅਤੇ ਕੱਪੜੇ ’ਤੇ ਦਾਗ ਨਾ ਲੱਗੇ ਸਵੇਰੇ ਸ਼ੈਂਪੂ ਨਾਲ ਵਾਲ ਧੋ ਲਓ ਫਿਰ 2-3 ਚਮਚ ਸਿਰਕਾ ਪਾਣੀ ’ਚ ਪਾ ਕੇ ਉਸ ’ਚ ਸਿਰ ਪਾਓ ਇਹ ਪ੍ਰਯੋਗ ਲਗਾਤਾਰ 2-3 ਮਹੀਨੇ ਕਰੋ ਇਸ ਨਾਲ ਵਾਲਾਂ ਦੀ ਸਿੱਕਰੀ ਖ਼ਤਮ ਹੋ ਜਾਏਗੀ

ਇੱਕ ਹੋਰ ਪ੍ਰਯੋਗ:-

ਨਹਾਉਣ ਤੋਂ ਪਹਿਲਾਂ ਇੱਕ ਨਿੰਬੂ ਦੇ ਰਸ ’ਚ ਓਨਾ ਹੀ ਸਿਰਕਾ ਮਿਲਾ ਕੇ ਵਾਲਾਂ ’ਚ ਚੰਗੀ ਤਰ੍ਹਾਂ ਲਗਾਓ ਜੇਕਰ ਤੁਹਾਡੇ ਵਾਲ ਤੇਲੀਆ ਹਨ ਤਾਂ ਕੰਘੀ ਨਾ ਕਰੋ ਅਤੇ ਇੱਕ ਘੰਟੇ ਬਾਅਦ ਵਾਲ ਧੋ ਲਓ ਜੇਕਰ ਵਾਲਾਂ ’ਚ ਸਿੱਕਰੀ ਹੋਵੇ ਤਾਂ ਹੇਠ ਲਿਖੇ ਅਭਿਆਸ ਕਰੋ ਪਹਿਲਾਂ ਵਾਲਾਂ ’ਚ ਕੰਘੀ ਕਰੋ, ਫਿਰ ਉਸ ਨੂੰ ਅੱਗੇ ਲਿਆ ਕੇ ਸਾਰੇ ਵਾਲਾਂ ’ਚ ਫਿਰ ਕੰਘੀ ਕਰੋ 40-50 ਵਾਰ ਕੰਘੀ ਕਰੋ ਇਹ ਕਿਰਿਆ ਦਿਨ ’ਚ 3-4 ਵਾਰ ਕਰੋ ਇਸ ਨਾਲ ਵਾਲਾਂ ਦੀ ਸਿੱਕਰੀ ਦੂਰ ਹੋਵੇਗੀ ਅਤੇ ਸਿਰ ਨੂੰ ਆਰਾਮ ਪ੍ਰਾਪਤ ਹੋਵੇਗਾ
-ਰਾਜਾ ਤਾਲੁਕਦਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!