essential oils for hair health

ਵਾਲਾਂ ਦੀ ਸਿਹਤ ਲਈ ਜ਼ਰੂਰੀ ਤੇਲ

ਸਾਲਾਂ ਤੋਂ ਵਾਲਾਂ ’ਚ ਤੇਲ ਲਗਾਉਣ ਦੀ ਪਰੰਪਰਾ ਰਹੀ ਹੈ ਤੇਲ ਲਗਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਦਿਮਾਗ ਸ਼ਾਂਤ ਰਹਿੰਦਾ ਹੈ ਬਲੱਡ ਸਰਕੂਲੇਸ਼ਨ ਵਧਦਾ ਹੈ, ਜਿਸ ਨਾਲ ਵਾਲਾਂ ਦਾ ਝੜਨਾ ਅਤੇ ਸਫੈਦ ਹੋਣਾ ਦੋਵਾਂ ’ਚ ਕਮੀ ਆਉਂਦੀ ਹੈ

ਇਹ ਸੋਚਣਾ ਗਲਤ ਹੈ ਕਿ ਮਹਿੰਗੇ ਪ੍ਰੋਡਕਟ ਲਗਾਉਣਾ ਹੀ ਜ਼ਰੂਰੀ ਹਨ, ਪਰ ਦੂਜੇ ਪਾਸੇ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਉਹ ਪ੍ਰੋਡਕਟ ਨੂੰ ਲਗਾਉਣਾ ਕਿਵੇਂ ਹੈ? ਅੱਜ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ’ਚ ਵਾਲਾਂ ਦਾ ਝੜਨਾ ਅਤੇ ਜਲਦੀ ਸਫੈਦ ਹੋਣਾ ਆਮ ਹੈ

Also Read :-

ਅਜਿਹੇ ’ਚ ਲਗਾਤਾਰ ਤੇਲ ਲਗਾਉਣ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਸਿਹਤਮੰਦ ਰਹਿ ਸਕਦੇ ਹੋ

ਇੰਜ ਬਣਾਓ ਮਜ਼ਬੂਤ ਵਾਲ:

ਵਾਲਾਂ ਦੀ ਹਫ਼ਤੇ ’ਚ ਦੋ ਵਾਰ ਆਇÇਲੰਗ ਜ਼ਰੂਰੀ ਹੈ ਇਸ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਰਹਿੰਦੇ ਹਨ ਡੈਮੇਜ਼ ਵਾਲਾਂ ਦੀ ਲਗਾਤਾਰ ਰਿਪੇਅਰਿੰਗ ਹੁੰਦੀ ਰਹਿੰਦੀ ਹੈ ਨਾਲ ਹੀ ਪ੍ਰਦੂਸ਼ਣ ਤੋਂ ਵੀ ਡੈਮੇਜ਼ ਨਹੀਂ ਹੁੰਦੇ ਕਿਉਂਕਿ ਤੇਲ ਵਾਲਾਂ ਦੇ ਪ੍ਰੋਟੀਨ ਨੂੰ ਬਣਾਏ ਰੱਖਦਾ ਹੈ, ਜਿਸ ਨਾਲ ਵਾਲ ਹੈਲਦੀ ਅਤੇ ਮਜ਼ਬੂਤ ਰਹਿੰਦੇ ਹਨ ਹਰ ਮੌਸਮ ’ਚ ਆਇÇਲੰਗ ਸਹੀ ਰਹਿੰਦੀ ਹੈ ਵੈਸੇ ਤਾਂ ਵਾਲਾਂ ’ਚ ਤੇਲ ਹਰ ਕੋਈ ਆਪਣੀ ਸੁਵਿਧਾ ਅਨੁਸਾਰ ਲਗਾਉਂਦਾ ਹੈ

ਪਰ ਪੇਸ਼ ਹਨ ਕੁਝ ਤਰੀਕੇ ਜੋ ਵਾਲਾਂ ਨੂੰ ਡਿੱਗਣ ਤੋਂ ਰੋਕਦੇ ਹਨ:

  • ਆਇਲ ਨੂੰ ਲਗਾਉਣ ਤੋਂ ਪਹਿਲਾਂ ਥੋੜ੍ਹਾ ਗਰਮ ਕਰੋ
  • ਹੇਅਰ ਨੂੰ ਕਈ ਹਿੱਸਿਆਂ ’ਚ ਵੰਡ ਲਓ ਅਤੇ ਹਰ ਹਿੱਸੇ ’ਚ ਚੰਗੀ ਤਰ੍ਹਾਂ ਆਇਲ ਲਗਾਓ
  • ਇੱਕੋ ਵਾਰੀ ਜ਼ਿਆਦਾ ਤੇਲ ਨਾ ਲਗਾਓ, ਹਰ ਹਿੱਸੇ ’ਚ ਥੋੜ੍ਹਾ ਆਇਲ ਲੈ ਕੇ ਪੋਰਿਆਂ ਨਾਲ ਮਸਾਜ ਕਰੋ
  • ਮਸਾਜ 10 ਤੋਂ 15 ਮਿੰਟਾਂ ਤੱਕ ਕਰੋ ਤਾਂ ਕਿ ਤੇਲ ਵਾਲਾਂ ਦੀਆਂ ਜੜ੍ਹਾਂ ’ਚ ਪਹੁੰਚੇ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰੋ
  • ਮਸਾਜ ਦੇ ਤੁਰੰਤ ਬਾਅਦ ਵਾਲਾਂ ਨੂੰ ਨਾ ਧੋਵੋ ਘੱਟ ਤੋਂ ਘੱਟ ਇੱਕ ਘੰਟੇ ਬਾਅਦ ਧੋਵੋ ਵੈਸੇ ਪੂਰੀ ਰਾਤ ਤੇਲ ਦੇ ਲੱਗੇ ਰਹਿਣ ਨਾਲ ਫਾਇਦਾ ਜ਼ਿਆਦਾ ਹੁੰਦਾ ਹੈ
  • ਹਮੇਸ਼ਾ ਆਪਣੇ ਪਿੱਲੋ ਕਵਰ ਨੂੰ ਸਾਫ਼ ਰੱਖੋ ਚੁੰਨੀ ਨੂੰ ਵੀ ਲਗਾਤਾਰ ਧੋਵੋ ਕਿਉਂਕਿ ਤੇਲ ਲਗਾਉਣ ਦੀ ਵਜ੍ਹਾ ਨਾਲ ਬੈਕਟੀਰੀਆ ਜਲਦੀ ਮਲਟੀਪਲਾਈ ਕਰਦਾ ਹੈ
  • ਹਮੇਸ਼ਾ ਚੰਗੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਹੀ ਵਰਤੋਂ ਕਰੋ ਵਾਲਾਂ ਨੂੰ ਕੁਦਰਤੀ ਵਾਤਾਵਰਨ ’ਚ ਸੁੱਕਣ ਦਿਓ ਬਲੋਅਰ ਜਾਂ ਡਰਾਇਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਇਸ ਦੇ ਜ਼ਿਆਦਾ ਇਸਤੇਮਾਲ ਨਾਲ ਵਾਲ ਰੁੱਖੇ ਅਤੇ ਬੇਜ਼ਾਨ ਹੋ ਸਕਦੇ ਹਨ

ਆਇÇਲੰਗ ਕਦੋਂ ਅਤੇ ਕਿਵੇਂ ਕਰੀਏ, ਇਸ ਬਾਰੇ ਜਾਣਕਾਰੀ ਜ਼ਰੂਰੀ ਹੈ: ਜੇਕਰ ਮਸਾਜ ਸਿਰ, ਕੰਨਾਂ ਦੇ ਪਿੱਛੇ ਅਤੇ ਸਾਰੇ ਪ੍ਰੈਸ਼ਰ ਪੁਆਇੰਟਾਂ ਨੂੰ ਧਿਆਨ ’ਚ
ਰੱਖ ਕੇ ਕੀਤੀ ਜਾਏ ਤਾਂ ਇਸ ਦਾ ਲਾਭ ਤੁਰੰਤ ਮਿਲਦਾ ਹੈ ਮਸਾਜ ਨਾਲ ਸਿਰਫ਼ ਵਾਲ ਹੀ ਨਹੀਂ ਚਮਕਦੇ ਸਗੋਂ ਚਿਹਰੇ ’ਤੇ ਵੀ ਗਲੋ ਆਉਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!