ਮਿੱਤਰਤਾ ’ਚ ਜ਼ਰੂਰੀ ਹੈ ਸੂਝ-ਬੂਝ

ਮਨੁੱਖ ਸਮਾਜਿਕ ਪ੍ਰਾਣੀ ਹੋਣ ਕਾਰਨ ਮਿੱਤਰਤਾ ਰੱਖਣਾ ਉਸ ਲਈ ਬੇਹੱਦ ਜ਼ਰੂਰੀ ਹੁੰਦਾ ਹੈ, ਮਿੱਤਰਤਾ ਕਰਨਾ ਤਾਂ ਸੌਖਾ ਹੈ, ਮਿੱਤਰਤਾ ਨਿਭਾਉਣਾ ਮੁਸ਼ਕਿਲ ਹੈ ਮਿੱਤਰਤਾ ਤਦ ਪ੍ਰਵਾਨ ਚੜ੍ਹਦੀ ਹੈ ਜੇਕਰ ਸਹਿਯੋਗੀ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ, ਦਿਖਾਵਾ ਨਾ ਕੀਤਾ ਜਾਵੇ!

Also Read :-

ਜੇਕਰ ਤੁਸੀਂ ਵੀ ਚੰਗਾ ਮਿੱਤਰ ਚਾਹੁੰਦੇ ਹੋ ਤਾਂ ਧਿਆਨ ਦਿਓ ਕੁਝ ਖਾਸ ਗੱਲਾਂ ਵੱਲ:

  • ਮਿੱਤਰ ਦੀ ਉਪਲੱਬਧੀ ’ਤੇ ਦਿਲੋਂ ਵਧਾਈ ਦਿਓ ਅਤੇ ਕਿਸੇ ਤਰ੍ਹਾਂ ਦੀ ਈਰਖ਼ਾ ਮਨ ’ਚ ਨਾ ਰੱਖੋ
  • ਲੰਮੇ ਸਮੇਂ ਬਾਅਦ ਮਿੱਤਰ ਨਾਲ ਉਤਸ਼ਾਹਪੂਰਵਕ ਮਿਲੋ ਜਿਸ ਨਾਲ ਉਸ ਨੂੰ ਆਪਣੀ ਮਹੱਤਤਾ ਦਾ ਪਤਾ ਲੱਗ ਸਕੇ ਜਦੋਂ ਵੀ ਮਿਲੋਂ, ਖੁਸ਼ ਹੋ ਕੇ ਮਿਲੋ, ਨਾਟਕੀ ਢੰਗ ਨਾਲ ਨਾ ਮਿਲੋ
  • ਚੰਗੀ ਮਿੱਤਰਤਾ ’ਚ ਛੋਟੇ-ਛੋਟੇ ਤੋਹਫ਼ੇ ਵੀ ਪੁਲ (ਮੇਲਜੋਲ ਵਧਾਉਣ) ਦਾ ਕੰਮ ਕਰਦੇ ਹਨ! ਤੋਹਫ਼ਾ ਦਿੰਦੇ ਸਮੇਂ ਆਪਣੀ ਹੈਸੀਅਤ ਅਤੇ ਮਿੱਤਰ ਦੀ ਪਸੰਦ ਦਾ ਧਿਆਨ ਰੱਖੋ ਤੋਹਫ਼ਾ ਲੈਂਦੇ ਸਮੇਂ ਖੁਸ਼ੀ ਪੂਰਵਕ ਸਵੀਕਾਰੋ
  • ਆਪਣੇ ਮਿੱਤਰਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਨਾ ਨਾ ਭੁੱਲੋ ਪ੍ਰਸ਼ੰਸਾ ਰਸਮੀ ਤਰੀਕੇ ਨਾਲ ਨਾ ਕਰੋ, ਆਤਮਿਕ ਤਰੀਕੇ ਨਾਲ ਹੀ ਉਨ੍ਹਾਂ ਦੀ ਪ੍ਰਸ਼ੰਸਾ ਕਰੋ
  • ਮਿੱਤਰ ਦੇ ਛੋਟੇ-ਛੋਟੇ ਸੱਦੇ ਪਿਆਰ ਨਾਲ ਸਵੀਕਾਰੋ ਜਿੱਥੇ ਤੁਹਾਨੂੰ ਲੱਗੇ ਕਿ ਇਹ ਤੁਹਾਡੇ ਵੱਸ ’ਚ ਨਹੀਂ ਹੈ, ਪਿਆਰ ਨਾਲ ਉਸ ਨੂੰ ਮਨ੍ਹਾ ਕਰੋ ਤਾਂ ਕਿ ਉਸ ਦਾ ਦਿਲ ਟੁੱਟੇ ਨਾ ਮਿੱਤਰ ਦਾ ਕੋਈ ਸੱਦਾ ਗਲਤ ਲੱਗੇ ਤਾਂ ਉਸ ਨੂੰ ਸਹੀ ਕਾਰਨ ਦੱਸ ਕੇ ਸਮਝਾ ਵੀ ਸਕਦੇ ਹੋ
  • ਦੋਸਤੀ ’ਚ ਕਦੇ ਭਰਮ ਦੀ ਸਥਿਤੀ ਆ ਜਾਏ ਤਾਂ ਅਜਿਹੇ ’ਚ ਗੱਲ ਸਪੱਸ਼ਟ ਕਰ ਲੈਣ ’ਚ ਹੀ ਸਮਝਦਾਰੀ ਹੁੰਦੀ ਹੈ ਈਗੋ ਨੂੰ ਦੋਸਤੀ ’ਚ ਨਾ ਆਉਣ ਦਿਓ
  • ਦੋਸਤੀ ’ਚ ਕੁਝ ਹੱਦਾਂ ਦਾ ਵੀ ਆਪਣਾ ਮਹੱਤਵ ਹੈ! ਇਹ ਨਹੀਂ ਕਿ ਦੋਸਤੀ ’ਚ ਸਭ ਕੁਝ ਮੁਆਫ਼ ਹੈ! ਚੰਗੇ ਦੋਸਤ ਉਹੀ ਹੁੰਦੇ ਹਨ, ਜੋ ਆਪਣੀ ਹੱਦ, ਆਪਣੀ ਹੈਸੀਅਤ ਨੂੰ ਵੀ ਪਹਿਚਾਣਦੇ ਹਨ
  • ਤੁਹਾਡੀ ਨਜ਼ਰ ’ਚ ਮਿੱਤਰ ਕੁਝ ਗਲਤੀ ਕਰੇ ਤਾਂ ਉਸ ਨੂੰ ਪਿਆਰ ਨਾਲ ਸਮਝਾਉਣ ’ਚ ਕੋਈ ਹਰਜ਼ ਨਹੀਂ
  • ਮਿੱਤਰ ਦੀ ਅਲੋਚਨਾ ਸਕਾਰਾਤਮਕ ਢੰਗ ਨਾਲ ਕਰੋ ਨਾ ਕਿ ਅਲੋਚਨਾ ’ਚ ਉਸ ਨੂੰ ਠੇਸ ਪਹੁੰਚੇ ਜਾਂ ਉਸ ਦਾ ਅਪਮਾਨ ਹੋਵੇ! ਇੱਕ ਚੰਗਾ ਦੋਸਤ ਹੀ ਸਹੀ ਸਲਾਹ ਦੇ ਸਕਦਾ ਹੈ
  • ਦੁਖ-ਸੁਖ ’ਚ ਮਿੱਤਰ ਦੀ ਜਿੰਨੀ ਮਦਦ ਕਰ ਸਕਦੇ ਹੋ, ਕਰੋ ਸਹਿਯੋਗ ਹਮੇਸ਼ਾ ਬਣਾਈ ਰੱਖੋ ਕਿਸੇ ਤਰ੍ਹਾਂ ਦਾ ਲਾਲਚ ਮਨ ’ਚ ਨਾ ਰੱਖੋ
  • ਦੋਸਤੀ ’ਚ ਤਿਆਗ ਦਾ ਹੋਣਾ ਜ਼ਰੂਰੀ ਹੈ ਹਮੇਸ਼ਾ ਮਿੱਤਰ ਤੋਂ ਉਮੀਦ ਨਾ ਰੱਖਕੇ ਕੁਝ ਤਿਆਗ ਕਰਨਾ ਵੀ ਸਿੱਖੋ
  • ਮਿੱਤਰ ਦੇ ਮਾਤਾ-ਪਿਤਾ, ਭੈਣ-ਭਰਾ ਆਦਿ ਉਨ੍ਹਾਂ ਦੇ ਨਜ਼ਦੀਕੀ ਸਬੰਧੀਆਂ ਨੂੰ ਵੀ ਸੰਭਵ ਸਨਮਾਨ ਦਿਓ
  • ਮਿੱਤਰ ਦੀਆਂ ਭਾਵਨਾਵਾਂ ਦੀ ਕਦਰ ਕਰੋ ਜੋ ਗੱਲ ਮਿੱਤਰ ਨੂੰ ਪਸੰਦ ਨਹੀਂ, ਕਦੇ ਨਾ ਕਰੋ
  • ਮਿੱਤਰ ਦਾ ਮਜ਼ਾਕ ਕਦੇ ਨਾ ਉਡਾਓ
  • ਧਨ ਦੇ ਲੈਣ-ਦੇਣ ’ਚ ਸਪੱਸ਼ਟਤਾ ਰੱਖੋ ਕਿਉਂਕਿ ਧਨ ਅਕਸਰ ਦੋਸਤੀ ਵਿਚ ਦੀਵਾਰ ਦਾ ਕਾਰਨ ਬਣ ਜਾਂਦਾ ਹੈ
  • ਦੋਸਤ ’ਤੇ ਕਦੇ ਕਿਸੇ ਗੱਲ ਦਾ ਦਬਾਅ ਨਾ ਪਾਓ ਅਤੇ ਉਸ ’ਤੇ ਕਦੇ ਕੋਈ ਅਹਿਸਾਨ ਵੀ ਨਾ ਜਤਾਓ
    -ਸਾਰਿਕਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!