importance-of-sanskar

importance-of-sanskarਸੰਸਕਾਰਾਂ ਦਾ ਮਹੱਤਵ importance-of-sanskar

ਅਕਸਰ ਇਹ ਸਵਾਲ ਉੱਠਦਾ ਹੈ, ‘ਮਨੁੱਖ ਸਰਵੋਤਮ ਜੀਵ ਹੈ ਪਰ ਉਹ ਤਾਂ ਜਨਮ ਤੋਂ ਕੋਰਾ ਕਾਗਜ਼ ਹੁੰਦਾ ਹੈ ਉਸ ਨੂੰ ਹਰ ਕੰਮ ਸਿਖਾਉਣਾ ਪੈਂਦਾ ਹੈ ਵਾਰ-ਵਾਰ ਯਾਦ ਕਰਾਉਣਾ ਪੈਂਦਾ ਹੈ ਕਿ ਉਸ ਨੇ ਕੀ ਖਾਣਾ ਹੈ, ਕੀ ਨਹੀਂ ਖਾਣਾ ਖਾਣਾ ਵੀ ਹੈ ਤਾਂ ਕਿਵੇਂ ਖਾਣਾ ਹੈ ਕੀ ਬੋਲਣਾ ਹੈ ਅਤੇ ਕੀ ਹਰਗਿਜ਼ ਨਹੀਂ ਬੋਲਣਾ ਕਿੱਥੇ ਜਾਣਾ ਹੈ,

ਕਿੱਥੇ ਨਹੀਂ ਜਾਣਾ ਕਿਸ ਮੌਸਮ ‘ਚ ਕਿਵੇਂ ਰਹਿਣਾ ਹੈ ਆਚਾਰ-ਵਿਚਾਰ ਸੰਸਕਾਰ ਜਿਵੇਂ ਕਈ ਝਮੇਲੇ ਹਨ ਜਦਕਿ ਪਸ਼ੂ, ਪੰਛੀਆਂ ਨੂੰ ਕੁਝ ਨਹੀਂ ਸਿਖਾਉਣਾ ਉਨ੍ਹਾਂ ‘ਚ ਸਾਰੇ ਗੁਣ ਜਨਮਜਾਤ ਹੁੰਦੇ ਹਨ ਜਿਵੇਂ ਮਧੂਮੱਖੀ ਨੂੰ ਸਿਖਾਉਣਾ ਨਹੀਂ ਪੈਂਦਾ ਕਿ ਛੱਤਾ ਕਿਵੇਂ ਬਣੇਗਾ, ਸ਼ਹਿਦ ਕਿਵੇਂ ਬਣੇਗਾ ਜੀਵਾਂ ਨੂੰ ਤੈਰਨਾ, ਉੱਛਲਣਾ ਕੁੱਦਣਾ, ਫੁੱਲ ਨੂੰ ਸੁਗੰਧ ਬਿਖੇਰਨਾ, ਫਲ ਨੂੰ ਸੁਆਦ ਅਤੇ ਮਿਠਾਸ ਵੰਡਣਾ ਕੋਈ ਨਹੀਂ ਸਿਖਾਉਂਦਾ ਫਿਰ ਭਲਾ ਮਨੁੱਖ ਸਰਵੋਤਮ ਜੀਵ ਕਿਵੇਂ ਹੋਇਆ? ਕਾਹੇ ਤੁਲਸੀ ਬਾਬਾ ਕਹਿ ਗਏ, ‘ਬਡੇ ਭਾਗ ਮਾਨੁਸ਼ ਤਨ ਪਾਵਾ ਸੁਰ ਦੁਰਲੱਭ ਸਦ ਗ੍ਰੰਥਨਿਹ ਗਾਵਾ’ ਦੇਖ ਸਕਦੇ ਹੋ ਕਿ ਪੱਥਰ ਇੱਧਰ-ਉੱਧਰ ਬਿਨਾਂ ਨਿਗਰਾਨੀ ਦੇ ਪਏ ਹਨ ਪਰ ਸੋਨਾ ਤਿਜੋਰੀਆਂ ‘ਚ ਬੰਦ ਹੈ

ਸੋਨਾ ਹੀ ਕਿਉਂ, ਪਿੱਤਲ, ਤਾਂਬਾ, ਐਲਮਿਨੀਅਮ, ਲੋਹਾ ਆਦਿ ਦੀ ਵੀ ਨਿਗਰਾਨੀ ਕਰਨੀ ਪੈਂਦੀ ਹੈ ਕਿਉਂਕਿ ਇਨ੍ਹਾਂ ਧਾਤੂਆਂ ਦੀ ਵਰਤੋਂ ਹੈ ਇਨ੍ਹਾਂ ਦੇ ਗੁਣ ਧਰਮ, ਵਿਸ਼ੇਸ਼ਤਾਵਾਂ ਕਈ ਸੰਭਾਵਨਾਵਾਂ ਸਮੇਟੇ ਹੋਏ ਹਨ ਇਸ ਲਈ ਇਨ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ ਜਿਵੇਂ ਸਾਡੀ ਮਾਤਾ, ਭੈਣਾਂ, ਨੂੰਹਾਂ ਘਰ ਦੇ ਬਰਤਨਾਂ ਦੀ ਸੰਭਾਲ ਕਰਦੇ ਹੋਏ ਉਨ੍ਹਾਂ ਨੂੰ ਮਿੱਟੀ, ਮੌਸਮ ਆਦਿ ਦੇ ਪ੍ਰਭਾਵ ਤੋਂ ਬਚਣ ਅਤੇ ਉਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਜਿਵੇਂ-ਕਿਵੇਂ ਮਾਂਜਦੀਆਂ ਰਹਿੰਦੀਆਂ ਹਨ, ਉਸੇ ਤਰ੍ਹਾਂ ਮਨੁੱਖ ਦੇ ਸੁਭਾਵਿਕ ਗੁਣਾਂ ਨੂੰ ਸੰਭਾਲਣਾ ਪੈਂਦਾ ਹੈ

ਜਦੋਂ ਤੱਕ ਉਸ ਦੇ ਮਨ-ਕਥਨ-ਕਰਮ ‘ਚ ਇੱਕਰੂਪਤਾ ਨਹੀਂ ਆਉਂਦੀ, ਉਸ ਨੂੰ ਵਾਰ-ਵਾਰ ਯਾਦ ਕਰਾਉਣਾ ਪੈਂਦਾ ਹੈ ਕਿ ਉਸ ਨੂੰ ਕੀ, ਕਦੋਂ, ਕਿਵੇਂ ਕਰਨਾ ਹੈ ਕਿਉਂਕਿ ਉਹ ਸਿਰਫ਼ ਜੀਵ ਨਹੀਂ, ਵਿਵੇਕਸ਼ੀਲ ਜੀਵ ਭਾਵ ਮਨੁੱਖ ਹੈ ਸਰਲ ਭਾਸ਼ਾ ‘ਚ ਕਹੋ ਤਾਂ ਮਨੁੱਖ ਰੂਪ ‘ਚ ਜਨਮੇ ਬਾਲਕ ਨੂੰ ਉਸ ਦੇ ਸੁਭਾਵਿਕ ਗੁਣਾਂ ਤੋਂ ਭਟਕਣ ਤੋਂ ਰੋਕਣਾ ਅਤੇ ਮਾਨਵਤਾ ਦਾ ਦਿਮਾਗ ਉੱਚਾ ਕਰਨ ਵਾਲੇ ਗਿਆਨ ਦਾ ਨਾਂਅ ਹੀ ਸੰਸਕਾਰ ਹੈ’

‘ਬੱਚੇ ‘ਚ ਸੁਭਾਵਿਕ, ਨੈਤਿਕ, ਸੰਸਕ੍ਰਿਤਕ, ਸਮਾਜਿਕ ਗੁਣਾਂ ਦੇ ਵਿਕਾਸ ਦਾ ਯਤਨ ਉਸ ਨੂੰ ਸੰਸਕਾਰਿਤ ਕਰਨਾ ਹੀ ਤਾਂ ਹੈ ਆਪਣੇ ਸਮਾਜ ਦੇ ਰੀਤੀ-ਰਿਵਾਜ਼ਾਂ ਅਤੇ ਸਰਵੋਤਮ ਪਰੰਪਰਾਵਾਂ ਬਾਰੇ ਉਸ’ ਚ ਭਾਵ ਪੈਦਾ ਕਰਨਾ ਹੀ ਸੰਸਕਾਰ ਹੈ ਸੰਸਕਾਰ ਹੀ ਉਸ ਨੂੰ ਕਰਨੀ, ਅਨੁਕਰਨੀ ਦਾ ਗਿਆਨ ਕਰਾਉਂਦਾ ਰਹੇ ਜੇਕਰ ਉਸ ਨੂੰ ‘ਮਨੁੱਖ ਅਤੇ ਮਨੁੱਖ’ ਤੋਂ ‘ਮਨੁੱਖ ਅਤੇ ਕੁਦਰਤ’ ‘ਚ ਸੰਬੰਧਾਂ ਦਾ ਸਮੀਕਰਨ ਸਮਝ ‘ਚ ਆ ਜਾਏਗਾ ਤਾਂ ਵਾਤਾਵਰਨ ਪ੍ਰਦੂਸ਼ਿਤ ਹੋਣ ਦਾ ਸਵਾਲ ਨਹੀਂ ਹੋ ਸਕਦਾ ਕਿਉਂਕਿ ਉਹ ਦਰੱਖਤਾਂ, ਜੀਵ ਜੰਤੂਆਂ ਨਾਲ ਮਿੱਤਰਤਾ ਕਰਨ ਲੱਗੇਗਾ ਉਨ੍ਹਾਂ ਦੇ ਜਿਉਣ ਦੇ ਅਧਿਕਾਰ ਨੂੰ ਖੁਦ ਦੇ ਅਧਿਕਾਰ ਨਾਲੋਂ ਜਿਆਦਾ ਤਵੱਜੋ ਦੇਵੇਗਾ

ਉਦੋਂ ਉਹ ਸਦਾ ਕੋਇਲ ਦੀ ਕੂਕ ਅਤੇ ਅੰਬ ਦੀ ਮਨਜਰੀ ਨਾਲ ਖੁਦ ਨੂੰ ਜੋੜੇ ਰੱਖਣ ‘ਚ ਸਫਲ ਹੋਵੇਗਾ ਕਿਉਂਕਿ ਉਸ ਦੇ ਕੁਦਰਤ ਨਾਲ ਸਬੰਧ ਕਠੋਰ ਨਹੀਂ, ਪਿਆਰ ਭਰੇ ਹੋਣਗੇ ਉਹ ਕੁਦਰਤ ਦਾ ਰੱਖਿਅਕ ਹੋਵੇਗਾ, ਵਿਨਾਸ਼ਕ ਨਹੀਂ ਸਗੋਂ ਇਹ ਉਦੋਂ ਸੰਭਵ ਹੈ ਜਦੋਂ ਉਸ ਨੂੰ ਕੁਦਰਤ ਨਾਲ ਆਸਥਾ ਹੋਵੇ ਕੁਦਰਤੀ ਪ੍ਰੇਮ ਦਾ ਸੰਸਕਾਰ ਹੋਵੇ’

‘ਸੰਸਕਾਰ ਸਮਾਜਿਕ ਸੰਬੰਧਾਂ ਨੂੰ ਰੇਖਾਂਕਿਤ ਕਰਦੇ ਹਨ ਉਨ੍ਹਾਂ ਸਬੰਧਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਸਰਲ ਸੂਤਰ ਮਨ-ਦਿਮਾਗ ‘ਚ ਸਥਾਪਿਤ ਕਰਦੇ ਹਨ ਜੋ ਬਿਨਾਂ ਕਿਸੇ ਭੇਦਭਾਵ ਸਭ ਦੇ ਹਿੱਤ ਰੱਖਿਆ ਪ੍ਰਤੀ ਪ੍ਰਤੀਬੱਧ ਹੁੰਦੇ ਹਨ ਸੰਸਕਾਰ ਹੀ ਸਾਨੂੰ ਦੱਸਦੇ ਹਨ ਕਿ ਧਰਮ-ਸੰਸਕ੍ਰਿਤੀ ਕੋਰਾ ਵਿਧੀ ਵਿਧਾਨ ਜਾਂ ਧਾਰਮਿਕ ਕਰਮਕਾਂਡ ਨਹੀਂ, ਜਿਉਣ ਦੀ ਕਲਾ ਦੇ ਟੂਲ ਹਨ ਜੋ ਸਾਡੇ ਦਿਲ ਦੇ ਭਾਵਾਂ ਨੂੰ ਪਵਿੱਤਰਤਾ ਦੇ ਕੇ ਉਨ੍ਹਾਂ ‘ਚ ਆਸਥਾ ਦੇ ਰੰਗ ਭਰਦੇ ਹਨ ਅਤੇ ਜਿੱਥੇ ਆਸਥਾ ਹੁੰਦੀ ਹੈ,

ਉੱਥੇ ਆਸ-ਪਾਸ ਰਸਤਾ ਵੀ ਹੁੰਦਾ ਹੈ ਜੀਵਨ ਦੇ ਇਹ ਸੂਤਰ ਆਪਣੇ ਪੂਰਵਜ਼ਾਂ ਪ੍ਰਤੀ ਸਾਡੀ ਸ਼ਰਧਾ ਨਾਲ ਹੋਰ ਮਜ਼ਬੂਤ ਹੁੰਦੇ ਹਨ ਸਮਾਜਿਕ ਮੇਲਜੋਲ ਨਾਲ ਸਾਡੇ ਆਚਰਨ ਦੀ ਸਵੀਕਾਰਜਤਾ ਵਧਦੀ ਹੈ, ਇਸ ਲਈ ਮਨੁੱਖ ਨੂੰ ਵਾਰ-ਵਾਰ ਯਾਦ ਕਰਾਉਣਾ ਪੈਂਦਾ ਹੈ ਕਿ ਉਸ ਨੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਆਪਣੇ ਗਿਆਨਵਾਨ ਪੂਰਵਜ਼ਾਂ ਵੱਲੋਂ ਸੰਸਕਾਰਾਂ ‘ਤੇ ਜ਼ੋਰ ਦੇਣ ਕਾਰਨਾਂ ਨੂੰ ਸਮਝਣ ਦਾ ਯਤਨ ਕਰੋ ਜੋ ਜਿੰਨਾ ਸੰਸਕਾਰਵਾਨ ਹੈ, ਉਹ ਓਨਾ ਹੀ ਨਾਨ-ਰਿਐਕਟਿਵ ਹੁੰਦਾ ਹੈ ਸੁੱਖ-ਦੁੱਖ, ਹਨ੍ਹੇਰੀ-ਤੂਫਾਨ, ਮਿਲਨਾ-ਵਿੱਛੜਨਾ ਜੀਵਨ ਦਾ ਅਨਿੱਖੜਵਾਂ ਅੰਗ ਹੈ ਜੇਕਰ ਸੰਸਕਾਰ ਪ੍ਰਬਲ ਹਨ ਤਾਂ ਸੁਭਾਵਿਕ ਤੌਰ ‘ਤੇ ਹਰ ਸਥਿਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਅਤੇ ਸ਼ਕਤੀ ਵਿਕਸਤ ਹੁੰਦੀ ਹੈ’

‘ਉਹ ਸਾਡੇ ਸਰਵੋਤਮ ਸੰਸਕਾਰ ਹੀ ਹਨ ਜੋ ਸਾਨੂੰ ਸੰਸਾਰ ਨੂੰ ਇੱਕ ਪਰਿਵਾਰ ਸਮਝ ਕੇ ਵਿਹਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ ਜਦਕਿ ਸੰਸਕਾਰਵਿਹੀਨਤਾ ਪਰਿਵਾਰ ਪ੍ਰਤੀ ਵੀ ਗੈਰ-ਜਿੰਮੇਵਾਰ ਭਾਵ ਪੈਦਾ ਕਰਦੀ ਹੈ ਦਇਆ, ਕਰੁਣਾ, ਸ਼ੀਲ, ਸਰਲਤਾ, ਸ਼ੀਲਤਾ, ਪ੍ਰਤਿਭਾ, ਨਿਆਂ, ਸਹਿਯੋਗ, ਤਾਲਮੇਲ, ਕੁਦਰਤ ਪ੍ਰੇਮ, ਰਾਸ਼ਟਰਪ੍ਰੇਮ ਉਸ ਬਗੀਚੇ ਦੀ ਅਦ੍ਰਿਸ਼ ਪਰ ਮਜ਼ਬੂਤ ਸੁਗੰਧ ਹੈ ਜਿਸ ਨੂੰ ਸੰਸਕਾਰ ਕਿਹਾ ਜਾਂਦਾ ਹੈ ਸੰਖੇਪ ‘ਚ ਕਹੀਏ ਤਾਂ ਸੰਸਕਾਰ ਕਿਸੇ ਅਨਘੜ੍ਹਤ ਪੱਥਰ ‘ਚ ਛੁਪੇ ਦੈਵੀਤੱਤ ਨੂੰ ਉਭਾਰਨਾ ਹੈ ਨਹੀਂ ਤਾਂ ਉਸ ਪੱਥਰ ‘ਚ ਰਾਖ਼ਸ਼ ਵੀ ਹੋ ਸਕਦਾ ਹੈ ਜੇਕਰ ਸੰਸਕਾਰਾਂ ‘ਤੇ ਜ਼ੋਰ ਨਾ ਦਿੱਤਾ ਜਾਵੇ ਤਾਂ ਭਿਆਨਕ ਰਾਖਸ਼ ਦੀ ਛਵ੍ਹੀ ਵੀ ਉੱਭਰ ਸਕਦੀ ਹੈ ਸੰਸਕਾਰਾਂ ਨਾਲ ਦੈਵੀ ਸ਼ਕਤੀ ਅਰਥਾਤ ਸੱਚ ਸ਼ਿਵ ਸੁੰਦਰ ਦੀ ਸਕਾਰਤਾ ਹੈ
-ਵਿਨੋਦ ਬੱਬਰ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!