martyrs-day

…ਹਮ ਪਾਗਲ ਹੀ ਅੱਛੇ ਹੈਂ ਸ਼ਹੀਦੀ ਦਿਵਸ (23 ਮਾਰਚ) ‘ਤੇ ਵਿਸ਼ੇਸ਼ martyrs-day
ਭਾਰਤ ਦੇ ਅਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਨਾਂਅ ਬਹੁਤ ਆਦਰ-ਮਾਣ ਨਾਲ ਲਿਆ ਜਾਂਦਾ ਹੈ ਜੋ ਆਖਰੀ ਸਾਹ ਤੱਕ ਅਜ਼ਾਦੀ ਲਈ ਅੰਗਰੇਜ਼ਾਂ ਨਾਲ ਟੱਕਰ ਲੈਂਦੇ ਰਹੇ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਂਅ ਸ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂਅ ਵਿਦਿਆਵਤੀ ਸੀ ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਪਿੰਡ ਖੇੜਾ, ਪੂਣੇ, (ਮਹਾਰਾਸ਼ਟਰ) ਵਿੱਚ ਹੋਇਆ

ਉਨ੍ਹਾਂ ਦੇ ਪਿਤਾ ਦਾ ਨਾਂਅ ਸ੍ਰੀ ਹਰੀ ਨਰਾਇਣ ਤੇ ਮਾਤਾ ਦਾ ਨਾਂਅ ਪਾਰਵਤੀ ਬਾਈ ਸੀ ਉਨ੍ਹਾਂ ਦਾ ਪੂਰਾ ਨਾਂਅ ਸ਼ਿਵਚਰਨ ਹਰੀ ਰਾਜਗੁਰੂ ਸੀ ਸੁਖਦੇਵ ਜੀ ਦਾ ਜਨਮ 25 ਮਈ 1907 ਨੂੰ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਂਅ ਯੁਕਤ ਰਾਮ ਲਾਲ ਥਾਪਰ ਤੇ ਮਾਤਾ ਦਾ ਨਾਂਅ ਰੱਲੀ ਦੇਵੀ ਸੀ ਇਹ ਤਿੰਨੇ ਅਦਭੁਤ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਸ਼ਰਧਾਲੂ ਸਨ ਇਹ ਤਿੰਨੇ ਨੌਜਵਾਨ-ਭਾਰਤ ਸਭਾ ਦੇ ਸਰਗਰਮ ਮੈਂਬਰ ਅਤੇ ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਆਰਮੀ ਦੇ ਅਨੋਖੇ ਵੀਰ ਸਨ ਤਿੰਨਾਂ ਦੀ ਮਿੱਤਰਤਾ ਇਸ ਲਈ ਵੀ ਮਜ਼ਬੂਤ ਸੀ

ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਇੱਕ ਸੀ ਤਿੰਨੇ ਹੀ ਸਾਥੀਆਂ ਨੇ ਸਾਈਮਨ ਕਮਿਸ਼ਨ ਦਾ ਜੰਮ ਕੇ ਵਿਰੋਧ ਕੀਤਾ ਪੁਲਿਸ ਦੀ ਬੇਰਹਿਮਤੀ ਨਾਲ ਲਾਲਾ ਲਾਜਪਤ ਰਾਏ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ 17 ਨਵੰਬਰ 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਚੰਦਰ ਸ਼ੇਖਰ ਅਜ਼ਾਦ ਅਤੇ ਰਾਜਗੁਰੂ ਨੇ ਮਿਲ ਕੇ ਇੱਕ ਮਹੀਨੇ ‘ਚ ਹੀ ਉਸ ਪੁਲਿਸ ਮੁਖੀ ਸਾਂਡਰਸ ਨੂੰ ਭਾਵ 17 ਦਸੰਬਰ 1928 ਨੂੰ ਗੋਲੀ ਨਾਲ ਉਡਾ ਦਿੱਤਾ

ਇਸ ਘਟਨਾ ਤੋਂ ਤੁਰੰਤ ਬਾਅਦ ਭਗਤ ਸਿੰਘ ਭੇਸ ਬਦਲ ਕੇ ਕੋਲਕਾਤਾ ਚਲੇ ਗਏ ਉੱਥੇ ਰਹਿੰਦੇ ਹੋਏ ਭਗਤ ਸਿੰਘ ਨੇ ਬੰਬ ਬਣਾਉਣ ਦਾ ਢੰਗ ਸਿੱਖਿਆ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਲਾਮ ਭਾਰਤ ਦੀਆਂ ਬੇੜੀਆਂ ਅਹਿੰਸਾ ਦੀਆਂ ਨੀਤੀਆਂ ਨਾਲ ਨਹੀਂ ਕੱਟੀਆਂ ਜਾ ਸਕਦੀਆਂ ਇਸੇ ਕਾਰਨ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਨੇ 8 ਅਪਰੈਲ,1929 ਨੂੰ ਸੈਂਟਰਲ ਅਸੈਂਬਲੀ ਦੇ ਅੰਦਰ ਬੰਬ ਧਮਾਕਾ ਕੀਤਾ

ਇਸ ਤੋਂ ਬਾਅਦ 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਤਖ਼ਤੇ ‘ਤੇ ਲਟਕਾਇਆ ਗਿਆ, ਤਾਂ ਪੂਰੇ ਦੇਸ਼ ਵਿੱਚ ਅੰਗਰੇਜ਼ਾਂ ਪ੍ਰਤੀ ਰੋਸ ਦੀ ਲਹਿਰ ਦੌੜ ਗਈ ਫਾਂਸੀ ਦੇ ਤਖ਼ਤੇ ‘ਤੇ ਚੜ੍ਹ ਕੇ ਪਹਿਲਾਂ ਤਾਂ ਤਿੰਨਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮਿਆ ਅਤੇ ਫਿਰ ਆਪਣੇ ਹੀ ਹੱਥਾਂ ਨਾਲ ਉਸ ਫੰਦੇ ਨੂੰ ਆਪਣੇ ਗਲ ਵਿੱਚ ਪਾ ਲਿਆ ਇਹ ਵੇਖ ਕੇ ਜੇਲ੍ਹ ਦੇ ਵਾਰਡਨ ਨੇ ਕਿਹਾ ਸੀ,

”ਇਨ੍ਹਾਂ ਨੌਜਵਾਨਾਂ ਦੇ ਦਿਮਾਗ ਵਿਗੜੇ ਹੋਏ ਹਨ, ਇਹ ਪਾਗਲ ਹਨ”

ਉਦੋਂ ਸੁਖਦੇਵ ਨੇ ਉਸ ਨੂੰ ਇੱਕ ਗੀਤ ਸੁਣਾਇਆ:

‘ਇਨ ਬਿਗੜੇ ਦਿਮਾਗੋਂ ਮੇਂ ਘਨੀ ਖੁਸ਼ਬੂ ਕੇ ਲੱਛੇ ਹੈਂ
ਹਮੇਂ ਪਾਗਲ ਹੀ ਰਹਿਨੇ ਦੋ, ਹਮ ਪਾਗਲ ਹੀ ਅੱਛੇ ਹੈਂ’

ਬੰਬ ਕਾਂਡ ‘ਤੇ ਸੈਸ਼ਨ ਕੋਰਟ ਵਿੱਚ ਭਗਤ ਸਿੰਘ ਦਾ ਇੱਕ ਪੱਤਰ:

ਸਾਡੇ ਉੱਪਰ ਗੰਭੀਰ ਦੋਸ਼ ਲਾਏ ਗਏ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਵੀ ਆਪਣੀ ਸਫ਼ਾਈ ਵਿੱਚ ਕੁਝ ਸ਼ਬਦ ਆਖੀਏ ਸਾਡੇ ਕਥਿਤ ਅਪਰਾਧ ਦੇ ਸਬੰਧ ਵਿੱਚ ਨਿਮਨਲਿਖਤ ਸਵਾਲ ਉੱਠਦੇ ਹਨ:

  1. ਕੀ ਅਸਲ ਵਿੱਚ ਅਸੈਂਬਲੀ ਵਿੱਚ ਬੰਬ ਸੁੱਟੇ ਗਏ ਸਨ? ਜੇਕਰ ਹਾਂ ਤਾਂ ਕਿਉਂ?
  2. ਹੇਠਲੀ ਅਦਾਲਤ ਵਿੱਚ ਸਾਡੇ ‘ਤੇ ਜੋ ਦੋਸ਼ ਲਾਏ ਗਏ ਹਨ ਉਹ ਸਹੀ ਹੈ ਜਾਂ ਗਲਤ?

ਪਹਿਲੇ ਸਵਾਲ ਦੇ ਪਹਿਲੇ ਹਿੱਸੇ ਲਈ ਸਾਡਾ ਉੱਤਰ ਸਵੀਕਾਰਤਮਕ ਹੈ ਪਰ ਕਥਿਤ ਚਸ਼ਮਦੀਦ ਗਵਾਹਾਂ ਨੇ ਇਸ ਮਾਮਲੇ ਵਿੱਚ ਜੋ ਗਵਾਹੀ ਦਿੱਤੀ ਹੈ, ਉਹ ਸਰਾਸਰ ਝੂਠ ਹੈ ਕਿਉਂਕਿ ਅਸੀਂ ਬੰਬ ਸੁੱਟਣ ਤੋਂ ਇਨਕਾਰ ਨਹੀਂ ਕਰ ਰਹੇ, ਇਸ ਲਈ ਇੱਥੇ ਇਨ੍ਹਾਂ ਗਵਾਹਾਂ ਦੇ ਬਿਆਨਾਂ ਦੀ ਸੱਚਾਈ ਦੀ ਪਰਖ ਵੀ ਹੋ ਜਾਣੀ ਚਾਹੀਦੀ ਹੈ ਉਦਾਹਰਨ ਲਈ, ਅਸੀਂ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਰਜੈਂਟ ਟੇਰੀ ਦਾ ਇਹ ਕਹਿਣਾ

ਹੈ ਕਿ ਉਨ੍ਹਾਂ ਨੇ ਸਾਡੇ ਵਿੱਚੋਂ ਇੱਕ ਕੋਲੋਂ ਪਿਸਤੌਲ ਬਰਾਮਦ ਕੀਤੀ ਇਹ ਇੱਕ ਚਿੱਟਾ ਝੂਠ ਹੈ! ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪੁਲਿਸ ਨੂੰ ਸੌਂਪਿਆ, ਤਾਂ ਸਾਡੇ ਵਿੱਚੋਂ ਕਿਸੇ ਦੇ ਕੋਲ ਕੋਈ ਪਿਸਤੌਲ ਨਹੀਂ ਸੀ

ਜਿਨ੍ਹਾਂ ਗਵਾਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਬ ਸੁੱਟਦੇ ਵੇਖਿਆ ਸੀ, ਉਹ ਝੂਠ ਬੋਲਦੇ ਹਨ ਨਿਆਂ ਅਤੇ ਨਿਸ਼ਕਪਟ ਵਿਹਾਰ ਨੂੰ ਸਭ ਤੋਂ ਉੱਤਮ ਮੰਨਣ ਵਾਲੇ ਲੋਕਾਂ ਨੂੰ ਇਨ੍ਹਾਂ ਝੂਠੀਆਂ ਗੱਲਾਂ ਤੋਂ ਇੱਕ ਸਬਕ ਲੈਣਾ

ਚਾਹੀਦਾ ਹੈ ਨਾਲ ਹੀ ਅਸੀਂ ਸਰਕਾਰੀ ਵਕੀਲ ਦੇ ਉੱਚਿਤ ਵਿਹਾਰ ਅਤੇ ਅਦਾਲਤ ਦੇ ਹੁਣ ਤੱਕ ਦੇ ਨਿਆਂਸੰਗਤ ਰਵੱਈਏ ਨੂੰ ਵੀ ਸਵੀਕਾਰ
ਕਰਦੇ ਹਾਂ
ਪਹਿਲੇ ਸਵਾਲ ਦੇ ਦੂਜੇ ਹਿੱਸੇ ਦਾ ਉੱਤਰ ਦੇਣ ਲਈ ਸਾਨੂੰ ਇਸ ਬੰਬ ਕਾਂਡ ਵਰਗੀ ਇਤਿਹਾਸਕ ਘਟਨਾ ਦੇ ਕੁਝ ਵਿਸਥਾਰ ਵਿੱਚ ਜਾਣਾ ਪਵੇਗਾ ਅਸੀਂ ਉਹ ਕੰਮ ਕਿਸ ਉਦੇਸ਼ ਅਤੇ ਕਿਨ੍ਹਾਂ ਹਾਲਾਤਾਂ ਵਿੱਚ

ਕੀਤਾ,ਇਸ ਦੀ ਪੂਰੀ ਅਤੇ ਖੁੱਲ੍ਹੀ ਸਫ਼ਾਈ ਜ਼ਰੂਰੀ ਹੈ ਜੇਲ੍ਹ ਵਿੱਚ ਸਾਡੇ ਕੋਲ ਕੁਝ ਪੁਲਿਸ ਅਧਿਕਾਰੀ ਆਏ ਸਨ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਲਾਰਡ ਇਰਵਿਨ ਨੇ ਇਸ ਘਟਨਾ ਤੋਂ ਬਾਅਦ ਹੀ ਅਸੈਂਬਲੀ ਦੇ ਦੋਵੇਂ

ਸਦਨਾਂ ਦੇ ਅਧਿਵੇਸ਼ਨ ਵਿੱਚ ਕਿਹਾ ਹੈ ਕਿ ਇਹ ਵਿਦ੍ਰੋਹ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ, ਸਗੋਂ ਸਮੁੱਚੇ ਸ਼ਾਸਨ-ਪ੍ਰਬੰਧ ਵਿਰੁੱਧ ਸੀ ਇਹ ਸੁਣ ਕੇ ਅਸੀਂ ਤੁਰੰਤ ਜਾਣ ਲਿਆ ਕਿ ਲੋਕਾਂ ਨੇ ਸਾਡੇ ਇਸ ਕੰਮ ਦੇ

ਉਦੇਸ਼ ਨੂੰ ਸਹੀ ਤੌਰ ‘ਤੇ ਸਮਝ ਲਿਆ ਹੈ

ਇੱਕ ਇਤਿਹਾਸਕ ਸਬਕ:

ਇਸ ਤੋਂ ਬਾਅਦ ਅਸੀਂ ਇਸ ਕੰਮ ਦੀ ਸਜਾ ਭੋਗਣ ਲਈ ਆਪਣੇ-ਆਪ ਨੂੰ ਜਾਣ-ਬੁੱਝ ਕੇ ਪੁਲਿਸ ਹਵਾਲੇ ਕਰ ਦਿੱਤਾ ਅਸੀਂ ਸਾਮਰਾਜਵਾਦੀ ਸ਼ੋਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਸੀ ਕਿ ਮੁੱਠੀ ਭਰ ਆਦਮੀਆਂ ਨੂੰ

ਮਾਰ ਕੇ ਕਿਸੇ ਆਦਰਸ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦੋ ਨੰਗੇ ਵਿਅਕਤੀਆਂ ਨੂੰ ਕੁਚਲ ਕੇ ਰਾਸ਼ਟਰ ਨੂੰ ਦਬਾਇਆ ਜਾ ਸਕਦਾ ਹੈ ਅਸੀਂ ਇਤਿਹਾਸ ਦੇ ਇਸ ਸਬਕ ‘ਤੇ ਜ਼ੋਰ ਦੇਣਾ ਚਾਹੁੰਦੇ ਸੀ ਕਿ

ਪਛਾਣ-ਚਿੰਨ੍ਹ ਅਤੇ ਬਾਸਤੀ (ਫਰਾਂਸ ਦੀ ਪ੍ਰਸਿੱਧ ਜੇਲ੍ਹ, ਜਿੱਥੇ ਸਿਆਸੀ ਕੈਦੀਆਂ ਨੂੰ ਘੋਰ ਤਸੀਹੇ ਦਿੱਤੇ ਜਾਂਦੇ ਸਨ) ਫਰਾਂਸ ਦੇ ਕ੍ਰਾਂਤੀਕਾਰੀ ਅੰਦੋਲਨ ਨੂੰ ਕੁਚਲਣ ਵਿੱਚ ਸਮਰੱਥ ਨਹੀਂ ਹੋਏ ਸਨ ਫਰਾਂਸ ਦੇ ਫੰਦੇ ਅਤੇ

ਸਾਈਬੇਰੀਆ ਦੀਆਂ ਖਾਨਾਂ ਰੂਸੀ ਕ੍ਰਾਂਤੀ ਦੀ ਅੱਗ ਨੂੰ ਬੁਝਾ ਨਹੀਂ ਸਕੀਆਂ ਸਨ ਤਾਂ ਫਿਰ, ਕੀ ਬਿੱਲ ਅਤੇ ਸੁਰੱਖਿਆ ਬਿੱਲ ਭਾਰਤ ਵਿੱਚ ਅਜ਼ਾਦੀ ਦੀ ਲੋਅ ਨੂੰ ਬੁਝਾ ਸਕਣਗੇ? ਸਾਜਿਸ਼ਾਂ ਦਾ ਪਤਾ ਲਾ ਕੇ ਜਾਂ

ਘੜੀਆਂ ਹੋਈਆਂ ਸਾਜਿਸ਼ਾਂ ਰਾਹੀਂ ਨੌਜਵਾਨਾਂ ਨੂੰ ਸਜ਼ਾ ਦੇ ਕੇ ਜਾਂ ਇੱਕ ਮਹਾਨ ਆਦਰਸ਼ ਦੇ ਸੁਫ਼ਨੇ ਤੋਂ ਪ੍ਰੇਰਿਤ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਕੀ ਕ੍ਰਾਂਤੀ ਦਾ ਅਭਿਆਨ ਰੋਕਿਆ ਜਾ ਸਕਦਾ ਹੈ? ਹਾਂ, ਸਾਮਯਿਕ

ਚਿਤਾਵਨੀ ਨਾਲ, ਬਸ਼ਰਤੇ ਕਿ ਉਸ ਦੀ ਅਣਦੇਖੀ ਨਾ ਕੀਤੀ ਜਾਵੇ, ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਵਿਅਰਥ ਦੀਆਂ ਮੁਸੀਬਤਾਂ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ ਚਿਤਾਵਨੀ

ਦੇਣ ਦਾ ਇਹ ਭਾਰ ਆਪਣੇ ਉੱਪਰ ਲੈ ਕੇ ਅਸੀਂ ਆਪਣਾ ਕਰਤਵ ਪੂਰਾ ਕੀਤਾ ਹੈ
ਇਨਕਲਾਬ ਜ਼ਿੰਦਾਬਾਦ!
(6 ਜੂਨ, 1929)
-ਭਗਤ ਸਿੰਘ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!