tobacco-gutkha-betel-life-endangered

ਤੰਬਾਕੂ, ਗੁਟਖ਼ਾ, ਪਾਨ ਜ਼ੋਖਮ ‘ਚ ਪਾਵੇ ਜਾਨ
ਤੰਬਾਕੂ ਇੱਕ ਧੀਮਾ ਜ਼ਹਿਰ ਹੈ, ਜੋ ਸੇਵਨ ਕਰਨ ਵਾਲੇ ਵਿਅਕਤੀ ਨੂੰ ਹੌਲੀ-ਹੌਲੀ ਕਰਕੇ ਮੌਤ ਦੇ ਮੂੰਹ ‘ਚ ਧੱਕਦਾ ਰਹਿੰਦਾ ਹੈ, ਫਿਰ ਵੀ ਲੋਕ ਬੇਪਰਵਾਹ ਹੋ ਕੇ ਇਸ ਦਾ ਇਸਤੇਮਾਲ ਕਰਦੇ ਜਾ ਰਹੇ ਹਨ

ਭਾਰਤ ‘ਚ ਪਹਿਲਾਂ ਦੇ ਸਮੇਂ ‘ਚ ਹੀ ਹੁੱਕਾ-ਚਿਲਮ, ਬੀੜੀ, ਖੈਨੀ ਆਦਿ ਰਾਹੀਂ ਲੋਕ ਨਸ਼ਾ ਕਰਦੇ ਰਹੇ ਹਨ, ਪਰ ਅੱਜ ਸਥਿਤੀ ਕਿਤੇ ਜ਼ਿਆਦਾ ਖ਼ਤਰਨਾਕ ਹੋ ਚੁੱਕੀ ਹੈ ਹੁਣ ਤਾਂ ਜ਼ਮਾਨਾ ਐਡਵਾਂਸ ਹੋ ਗਿਆ ਹੈ ਅਤੇ ਨਸ਼ੇ ਕਰਨ ਦੇ ਤਰੀਕੇ ਵੀ ਬਦਲ ਗਏ ਹਨ

ਬੀੜੀ ਦੀ ਜਗ੍ਹਾ ਸਿਗਰੇਟ ਨੇ ਲੈ ਲਈ ਹੈ ਅਤੇ ਹੁੱਕਾ ਤੇ ਚਿਲਮ ਦੀ ਜਗ੍ਹਾ ਸਮੈਕ, ਡਰੱਗਜ਼ ਅਤੇ ਖੈਨੀ ਬਣ ਗਿਆ ਹੈ ਗੁਟਖਾ! ਤੰਬਾਕੂ ਇੱਕ ਧੀਮਾ ਜ਼ਹਿਰ ਹੈ, ਜੋ ਸੇਵਨ ਕਰਨ ਵਾਲੇ ਵਿਅਕਤੀ ਨੂੰ ਹੌਲੀ-ਹੌਲੀ ਕਰਕੇ ਮੌਤ ਦੇ ਮੂੰਹ ‘ਚ ਧੱਕਦਾ ਰਹਿੰਦਾ ਹੈ ਇਹ ਜਾਣਦੇ ਹੋਏ ਵੀ ਲੋਕ ਇਸ ਦਾ ਧੱੜਲੇ ਨਾਲ ਇਸਤੇਮਾਲ ਕਰਦੇ ਜਾ ਰਹੇ ਹਨ ਤੰਬਾਕੂ ਦੀਆਂ ਲਗਭਗ 65 ਤਰ੍ਹਾਂ ਦੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ, ਜਿਸ ਨਾਲ ਵਪਾਰਕ ਤੌਰ ‘ਤੇ ਜ਼ਿਆਦਾਤਰ ਨਿਕੋਟੀਨਾ ਟੁਵੈਕਮ ਉਗਾਇਆ ਜਾਂਦਾ ਹੈ ਉੱਤਰੀ ਭਾਰਤ ਅਤੇ ਅਫਗਾਨਿਸਤਾਨ ਤੋਂ ਆਉਣ ਵਾਲਾ ਜ਼ਿਆਦਾਤਰ ਤੰਬਾਕੂ ‘ਨਿਕੋਟੀਨਾ ਰਸਟਿਕਾ ਕਿਸਮ ਦਾ ਹੁੰਦਾ ਹੈ

ਵਿਸ਼ਵਭਰ ‘ਚ, ਤੰਬਾਕੂ ਦੇ ਵਧਦੇ ਉਪਯੋਗ ਅਤੇ ਉਸ ਦੇ ਸਿਹਤ ‘ਤੇ ਪੈਣ ਵਾਲੇ ਹਾਨੀਕਾਰਕ ਪ੍ਰਭਾਵ ਚਿੰਤਾ ਦਾ ਕਾਰਨ ਬਣ ਗਏ ਹਨ ਗੈਰ-ਸੰਚਾਰੀ ਰੋਗ, ਐੱਨਸੀਡੀ ਵਰਗੇ ਦਿਲ ਦੇ ਰੋਗ, ਕੈਂਸਰ, ਸ਼ੂਗਰ, ਪੁਰਾਣੀ ਸਾਹ ਦੀਆਂ ਬਿਮਾਰੀ ਆਦਿ ਵਿਸ਼ਵ ਪੱਧਰ ‘ਤੇ ਹੋਣ ਵਾਲੀ ਮੌਤ ਦਾ ਮੁੱਖ ਕਾਰਨ ਹੈ, ਜੋ ਕਿ ਤੰਬਾਕੂ ਦੇ ਸੇਵਨ ਨਾਲ ਜੁੜੀਆਂ ਹਨ ਡਬਲਿਊਐੱਚਓ ਤੋਂ ਪ੍ਰਮਾਣਿਤ ਡੇਟਾ ਅਨੁਸਾਰ, ਵਿਸ਼ਵ ‘ਚ ਹਰ ਸਾਲ 38 ਲੱਖ ਲੋਕ ਐੱਨਸੀਡੀ ਨਾਲ ਮਰ ਜਾਂਦੇ ਹਨ

ਅਤੇ ਘੱਟ ਅਤੇ ਮੀਡੀਅਮ ਆਮਦਨੀ ਵਾਲੇ ਦੇਸ਼ਾਂ ‘ਚ ਲਗਭਗ 25 ਪ੍ਰਤੀਸ਼ਤ ਲੋਕ ਐੱਨਸੀਡੀ ਨਾਲ ਮੌਤ ਦੇ ਮੂੰਹ ‘ਚ ਜਾਂਦੇ ਹਨ ਡਬਲਿਊਐੱਚਓ ਦੇ ਅੰਕੜਿਆਂ ਅਨੁਸਾਰ, ਭਾਰਤ ‘ਚ ਹੋਣ ਵਾਲੀਆਂ ਮੌਤਾ ਦਾ ਆਮ ਕਾਰਨ ਦਿਲ ਦਾ ਰੋਗ ਤੇ ਸ਼ੂਗਰ ਹੈ ਐਨਸੀਡੀ ਦੇ ਜ਼ਿਆਦਾ ਬੋਝ ਨੂੰ ਤੰਬਾਕੂ ਦੀ ਵਰਤੋਂ ਨੂੰ ਵਧਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ

ਹਰੇਕ ਉਮਰ ਵਰਗ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਕਰਨ ਵਾਲਾ ਮੁੱਖ ਜ਼ੋਖਮ ਦਾ ਕਾਰਨ ਤੰਬਾਕੂ ਹੈ ਡਬਲਿਊਐੱਚਓ ਡੇਟਾ ਰਾਹੀਂ ਇਹ ਸਪੱਸ਼ਟ ਹੁੰਦਾ ਹੈ ਕਿ ਹਰ ਸਾਲ ਤੰਬਾਕੂ ਦਾ ਸੇਵਨ ਕਰਨ ਵਾਲੇ ਲਗਭਗ 6 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਤੰਬਾਕੂ ਕਾਰਨ ਹਰ ਛੇ ਸੈਕਿੰਡ ‘ਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਭਾਰਤ ‘ਚ ਸਭ ਤੋਂ ਡਰਾਵਨੀ ਤਸਵੀਰ ਇਹ ਹੈ

ਕਿ ਇੱਥੇ ਲਗਭਗ 35 ਪ੍ਰਤੀਸ਼ਤ ਦੇ ਆਸ-ਪਾਸ ਨੌਜਵਾਨ (47.9 ਪ੍ਰਤੀਸ਼ਤ ਪੁਰਸ਼ ਅਤੇ 20.3 ਪ੍ਰਤੀਸ਼ਤ ਔਰਤਾਂ) ਕਿਸੇ ਨਾ ਕਿਸੇ ਰੂਪ ‘ਚ ਤੰਬਾਕੂ ਦਾ ਸੇਵਨ ਕਰਦੇ ਹਨ ਤੰਬਾਕੂ ‘ਚ ਮੌਜ਼ੂਦ ਨਿਕੋਟੀਨ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਭਾਵ ਇਨਸਾਨ ਦੇ ਵਿਹਾਰ ‘ਤੇ ਪੈਂਦਾ ਹੈ ਇਹ ਜ਼ਹਿਰੀਲਾ ਪਦਾਰਥ ਨਸ਼ੇ ਨੂੰ ਪੈਦਾ ਕਰਦਾ ਹੈ ਤੰਬਾਕੂ ਪੀਣ (ਸਿਗਰਟਨੋਸ਼ੀ) ਕਾਰਨ ਅਤੇ ਇਸ ਦਾ ਸੇਵਨ ਕਰਨ ਤੋਂ ਬਾਅਦ, ਨਿਕੋਟੀਨ ਤੇਜ਼ੀ ਨਾਲ ਦਿਮਾਗ ‘ਚ ਪਹੁੰਚਦਾ ਹੈ ਅਤੇ ਤੁਰੰਤ ਮਨੋਵਿਗਿਆਨਕ ਗਤੀਵਿਧੀਆਂ ਐਕਟਿਵ ਹੋ ਜਾਂਦੀਆਂ ਹਨ ਇਸ ਤੋਂ ਬਾਅਦ ਇਹ ਸਥਿਤੀ ਹੋਰ ਜਿਆਦਾ ਵੱਡੇ ਤੌਰ ‘ਤੇ ਹੋਣ ਲੱਗ ਜਾਂਦੀ ਹੈ ਨਿਕੋਟੀਨ ਦਿਮਾਗ ‘ਚ ਰਿਸੈਪਟਰਸ ਨੂੰ ਬੰਨ੍ਹਦਾ ਹੈ,

ਜਿੱਥੇ ਇਹ ਦਿਮਾਗ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ ਨਿਕੋਟੀਨ ਜ਼ਿਆਦਾਤਰ ਪੂਰੇ ਸਰੀਰ, ਕੰਕਾਲ ਮਾਸਪੇਸ਼ੀਆਂ ‘ਚ ਵੰਡਿਆ ਜਾਂਦਾ ਹੈ ਵਿਅਕਤੀ ‘ਚ ਨਸ਼ੇ ਦੀਆਂ ਹੋਰ ਆਦਤਾਂ ਵਾਲੇ ਪਦਾਰਥ ਰਾਹੀਂ ਗਤੀਵਿਧੀਆਂ ‘ਚ ਸਹਿਨਸ਼ੀਲਤਾ ਵਿਕਸਤ ਹੁੰਦੀ ਹੈ, ਜੋ ਕਾਰਬਨ ਮੋਨੋਆਕਸਾਈਡ ਖੂਨ ‘ਚ ਲੈ ਕੇ ਜਾਣ ਵਾਲੀ ਆਕਸੀਜ਼ਨ ਦੀ ਮਾਤਰਾ ਨੂੰ ਘੱਟ ਕਰ ਦਿੰਦਾ ਹੈ ਇਹ ਸਾਹ ਲੈਣ ‘ਚ ਤਕਲੀਫ਼ ਦਾ ਕਾਰਨ ਬਣਦਾ ਹੈ ਤੰਬਾਕੂ ਦਾ ਸੇਵਨ ਅਲੱਗ-ਅਲੱਗ ਤਰ੍ਹਾਂ ਕੀਤਾ ਜਾਂਦਾ ਹੈ

  • ਜਿਸ ‘ਚ ਸਿਗਰਟ,
  • ਬੀੜੀ,
  • ਸਿਗਾਰ,
  • ਹੁੱਕਾ,
  • ਸੀਸਾ,
  • ਤੰਬਾਕੂ ਚਬਾਉਣਾ,
  • ਕ੍ਰੇਟੇਕਸ (ਲੌਂਗ ਸਿਗਰਟ),
  • ਸੁੰਘਨੀ/ਨਸਵਾਰ
  • ਤੇ ਈ-ਸਿਗਰਟ ਸ਼ਾਮਲ ਹੈ

ਤੰਬਾਕੂ ਸੇਵਨ ਦੇ ਖ਼ਤਰਨਾਕ ਨਤੀਜੇ:

ਤੰਬਾਕੂ ਦਾ ਸੇਬਨ ਬਹੁਤ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਪੈਦਾ ਕਰਦਾ ਹੈ ਤੰਬਾਕੂ ਦਾ ਨਿਰਮਾਣ, ਪੈਕੇਜਿੰਗ ਅਤੇ ਆਵਾਜਾਈ ਵੀ ਵਾਤਾਵਰਨ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਦੂਜੇ ਪਾਸੇ ਤੰਬਾਕੂ ਦਾ ਸੇਵਨ ਸਾਹ ਤੰਤਰ ਦੇ ਕੈਂਸਰ, ਫੇਫੜੇ, ਸੰਪੂਰਨ ਉੱਪਰੀ ਜਠਰਾਂਤਰ ਸੰਬੰਧੀ, ਲੀਵਰ, ਅੰਤੜੀਆਂ ਰਾਹੀਂ, ਗੁਰਦਾ, ਮੂਤਰ ਰਾਹੀਂ, ਮੌਖਿਕ ਕੈਵਿਟੀ (ਗੁਹਾ), ਨੱਕ ਕੈਵਿਟੀ (ਗੁਹਾ), ਗਰਭ ਅਵਸਥਾ ਗਰੀਵਾ ਆਦਿ ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ ਧੂੰਆਂ ਰਹਿਤ ਤੰਬਾਕੂ (ਤੰਬਾਕੂ, ਚਬਾਉਣਾ ਅਤੇ ਸੂੰਘਣੀ/ਨਸਵਾਰ ਆਦਿ) ਮੌਖਿਕ ਕੈਵਿਟੀ (ਗੁਹਾ) ਦੇ ਕੈਂਸਰ ਦਾ ਮੁੱਖ ਕਾਰਨ ਹੈ

ਦਿਲ ਦੇ ਰੋਗ:

ਤੰਬਾਕੂ, ਦਿਲ ਦੇ ਰੋਗ ਦੀ ਕੋਰੋਨਰੀ ਨਾੜਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਦਿਲ ‘ਚ ਖੂਨ ਦੀ ਪੂਰਤੀ ‘ਚ ਕਮੀ ਹੋ ਜਾਂਦੀ ਹੈ ਅਤੇ ਦਿਲ ਦੀਆਂ ਮਾਸਪੇਸ਼ੀਆਂ ਸਮਾਪਤ ਹੋ ਸਕਦੀਆਂ ਹਨ, ਜਿਸ ਨੂੰ ਇਸਕੀਮਿਕ ਜਾਂ ਕੋਰੋਨਰੀ ਦਿਲ ਦੇ ਰੋਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹ ਦਿਲ ‘ਚ ਖਿਚਾਅ ਦਾ ਕਾਰਨ ਬਣਦਾ ਹੈ ਸਿਗਰਟਨੋਸ਼ੀ ਕਰਨ ਨਾਲ ਹਾਈ ਕੋਲੈਸਟਰਾਲ ਅਤੇ ਬਲੱਡ ਪ੍ਰੈਸ਼ਰ ਰਾਹੀਂ ਕੋਰੋਨਰੀ ਦਿਲ ਦੇ ਰੋਗ (ਸੀਐੱਚਡੀ) ਵਰਗੀਆਂ ਬਿਮਾਰੀਆਂ ਦੇ ਜੋਖਮ ਦਾ ਖ਼ਤਰਾ ਵਧ ਜਾਂਦਾ ਹੈ

ਸਾਹ ਰੋਗ:

ਕ੍ਰੋਨਿਕ ਪ੍ਰਤੀਰੋਧੀ ਫੁੱਫੁਲਸੀਆ ਰੋਗ: ਇਸ ‘ਚ ਕ੍ਰੋਨਿਕ ਬਰੋਕਾਈਟਿਸ ਅਤੇ ਵਾਤਸਫੀਤੀ ਸ਼ਾਮਲ ਹਨ ਸਿਗਰਟਨੋਸ਼ੀ ਅਸਥਮਾ ਦੇ ਤੇਜ਼ ਹਮਲਿਆਂ ਦੇ ਨਾਲ ਜੁੜਿਆ ਹੈ ਇਸ ਨਾਲ ਸੜਨਾ ਰੋਗ/ਤਪੈਦਿਕ ਦੀਆਂ ਬਿਮਾਰੀਆਂ ਵੀ ਸੰਭਾਵਿਤ ਹਨ

ਗਰਭ ਅਵਸਥਾ ‘ਤੇ ਅਸਰ:

ਸਿਗਰਟਨੋਸ਼ੀ ਦੇ ਅਸਰ ਨਾਲ ਗਰਭਵਤੀ ਔਰਤਾਂ ਨੂੰ ਕਈ ਤਰ੍ਹਾਂ ਦੇ ਵਿਕਾਰ ਹੋ ਸਕਦੇ ਹਨ ਗਰਭ ਅਵਸਥਾ ਦੌਰਾਨ ਖੂਨ ਵਹਿਣਾ, ਅਸਥਾਨਿਕ ਗਰਭ ਅਵਸਥਾ, ਗਰਭ ਰਾਹੀਂ ਵਹਿਣਾ/ਗਰਭਪਾਤ, ਬੱਚੇ ਦਾ ਸਮੇਂ ਤੋਂ ਪਹਿਲਾਂ ਜਨਮ, ਮ੍ਰਿਤ ਜਨਮ, ਨਾਲ/ਪਲੇਸੈਂਟਾਂ ਦੀਆਂ ਬੇਨਿਯਮੀਆਂ ਆਦਿ

ਹੋਰ ਦੋਸ਼:

ਇਸ ਦੇ ਸੇਵਨ ਨਾਲ ਗੁਰਦਿਆਂ ਦਾ ਖਰਾਬ ਹੋਣਾ, ਅੱਖਾਂ ‘ਚ ਧੱਬੇ ਬਣਨਾ, ਦੰਦਾਂ ਦਾ ਨੁਕਸਾਨ ਹੋਣਾ, ਸ਼ੂਗਰ, ਅੰਤੜੀਆਂ ‘ਚ ਸੋਜ ਦਾ ਰੋਗ ਆਦਿ ਸੰਭਾਵਿਤ ਹਨ

ਕਿਤੇ ਜ਼ਿੰਦਗੀ ‘ਤੇ ਭਾਰੀ ਨਾ ਪੈ ਜਾਵੇ ਪਾਨ ਖਾਣ ਦਾ ਸ਼ੌਂਕ

ਪਾਨ ਭਾਰਤ ਦੇ ਇਤਿਹਾਸ ਅਤੇ ਪਰੰਪਰਾਵਾਂ ਨਾਲ ਡੂੰਘਾਈ ਨਾਲ ਜੁੜਿਆ ਹੈ ਰਾਜਾ-ਮਹਾਰਾਜਿਆਂ ਵੱਲੋਂ ਖੁਦ ਖਾਣ ਦੇ ਨਾਲ-ਨਾਲ ਦਰਬਾਰੀਆਂ ਨੂੰ ਮਾਣ-ਸਨਮਾਨ ਦੇ ਰੂਪ ‘ਚ ਪਾਨ ਦਿੱਤਾ ਜਾਂਦਾ ਸੀ ਪਰ ਪਾਨ ਖਾਣ ਦਾ ਇਹ ਸ਼ੌਂਕ ਕਈ ਵਾਰ ਮਹਿੰਗਾ ਵੀ ਪੈ ਜਾਂਦਾ ਹੈ, ਕਿਉਂਕਿ ਪਾਨ ਦੇ ਜ਼ਿਆਦਾ ਸੇਵਨ ਨਾਲ ਲੱਗਣ ਵਾਲੀਆਂ ਬਿਮਾਰੀਆਂ ਇਨਸਾਨ ਨੂੰ ਲਾਚਾਰ ਬਣਾ ਦਿੰਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੁਹਾਣੇ ਤੱਕ ਖਿੱਚ ਲਿਆਉਂਦੀਆਂ ਹਨ

ਪਾਨ ਬੇਸ਼ੱਕ ਕੁਝ ਮਾਇਨਿਆਂ ‘ਚ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਪਾਨ ਦਾ ਇਹ ਪੱਤਾ ਕਈ ਵਾਰ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ ਜ਼ਿਆਦਾ ਪਾਨ ਦੇ ਪੱਤੇ ਚਬਾਉਣ ਨਾਲ ਦਿਲ ਦੀ ਰਫ਼ਤਾਰ, ਬਲੱਡ ਪ੍ਰੈਸ਼ਰ, ਪਸੀਨਾ ਅਤੇ ਸਰੀਰ ਦੇ ਤਾਪਮਾਨ ‘ਚ ਵਾਧਾ ਹੋ ਸਕਦਾ ਹੈ ਸੋਧ ਅਨੁਸਾਰ, ਪਾਨ ਚਬਾਉਣ ਨਾਲ ਐਸੋਫੈਗਲ (ਖਾਧ ਨਲੀ) ਅਤੇ ਮੂੰਹ ਦਾ ਕੈਂਸਰ ਹੋਣ ਦਾ ਸ਼ੱਕ ਹੋ ਸਕਦਾ ਹੈ ਜੇਕਰ ਗਰਭ ਅਵਸਥਾ ‘ਚ ਪਾਨ ਦੇ ਪੱਤਿਆਂ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਭਰੂਣ ਅਤੇ ਉਸ ਦੇ ਵਿਕਾਸ ਲਈ ਹਾਨੀਕਾਰਕ ਹੋ ਸਕਦਾ ਹੈ ਜ਼ਿਆਦਾ ਮਾਤਰਾ ‘ਚ ਪਾਨ ਦੇ ਪੱਤਿਆਂ ਦਾ ਸੇਵਨ ਥਾਈਰਾਇਡ ਦੀ ਸਮੱਸਿਆ ਪੈਦਾ ਕਰ ਸਕਦਾ ਹੈ

ਤੰਬਾਕੂ ਦੇ ਨਾਲ ਜ਼ਿਆਦਾ ਪਾਨ ਖਾਣ ਵਾਲੇ ਲੋਕ ਇਸ ਦੇ ਆਦੀ ਹੋ ਜਾਂਦੇ ਹਨ ਜ਼ਿਆਦਾ ਪਾਨ ਖਾਣ ਕਾਰਨ ਬਹੁਤਿਆਂ ਦੇ ਦੰਦ ਖਰਾਬ ਹੋ ਜਾਂਦੇ ਹਨ- ਉਨ੍ਹਾਂ ‘ਚ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਅਤੇ ਮੂੰਹ ਤੋਂ ਬਦਬੂ ਆਉਣ ਲੱਗਦੀ ਹੈ ਸੁਪਾਰੀ ਦੇ ਇਸਤੇਮਾਲ ਨਾਲ ਦਿਲ ਦੇ ਰੋਗ ਦੀ ਦਰ, ਦਿਲ ਦਾ ਧੜਕਨਾ, ਸੰਭਵ ਦਿਲ ਦੇ ਰੋਗ, ਮੂੰਹ ਦਾ ਟਿਊਮਰ ਅਤੇ ਦਿਮਾਗ ਦੇ ਕੈਂਸਰ ਦੀ ਪ੍ਰਬਲਤਾ ਵਧ ਜਾਂਦੀ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!