employed-women-become-powerful

ਨੌਕਰੀਪੇਸ਼ਾ ਔਰਤਾਂ ਬਣਨ ਸ਼ਕਤੀਸ਼ਾਲੀ employed women become powerful
ਕੁਝ ਨੌਕਰੀਪੇਸ਼ਾ ਔਰਤਾਂ ਬਹੁਤ ਹੀ ਘੁਮੰਡੀ ਕਿਸਮ ਦੀਆਂ ਹੁੰਦੀਆਂ ਹਨ ਉਹ ਆਪਣੇ ਸਾਹਮਣੇ ਕਿਸੇ ਨੂੰ ਕੁਝ ਸਮਝਦੀਆਂ ਨਹੀਂ ਘਰ ਤੇ ਆਫ਼ਿਸ, ਜਿੱਥੇ ਵੀ ਉਹ ਹੋਣ, ਮਾਹੌਲ ਸਦਾ ਤਨਾਅਪੂਰਨ ਬਣਿਆ ਰਹਿੰਦਾ ਹੈ ਇਸ ਨਾਲ ਜਿੱਥੇ ਉਹ ਆਪਣੀ ਪ੍ਰਤਿਭਾ ਦਾ ਅਪਮਾਨ ਕਰਦੀਆਂ ਹਨ, ਉੱਥੇ ਕਿਸੇ ਦੇ ਸਨਮਾਨ ਦੀ ਪਾਤਰ ਨਹੀਂ ਬਣ ਪਾਉਂਦੀਆਂ ਨੌਕਰੀਪੇਸ਼ਾ ਔਰਤਾਂ ਨੂੰ ਏਨਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਕਿ ਕੋਈ ਵੀ ਬੇ-ਵਾਜ਼ਬੀ ਗੱਲ ਉਨ੍ਹਾਂ ਨੂੰ ਛੂਹ ਨਾ ਸਕੇ, ਲੋਕ ਉਨ੍ਹਾਂ ਦੀ ਸ਼ਕਤੀ ਦਾ ਲੋਹਾ ਮੰਨਣ ਤੁਸੀਂ ਵੀ ਬਣਨਾ ਚਾਹੁੰਦੇ ਹੋ ਅਜਿਹੀ ਸ਼ਖ਼ਸੀਅਤ,ਤਾਂ ਧਿਆਨ ਦਿਓ ਕੁਝ ਗੱਲਾਂ ‘ਤੇ:

ਹੰਕਾਰ ਤੋਂ ਦੂਰ ਰਹੋ:-

ਜੇਕਰ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹੋ ਤਾਂ ਇਸ ਦਾ ਜ਼ਰਾ ਜਿੰਨਾ ਵੀ ਘਮੰਡ ਨਾ ਕਰੋ ਸਗੋਂ ਦੂਜਿਆਂ ਲਈ ਪ੍ਰੇਰਨਾ-ਸ੍ਰੋਤ ਬਣੋ ਦੂਜਿਆਂ ਦੀ ਮੱਦਦ ਕਰੋ ਸਭ ਨਾਲ ਨਿਮਰਤਾਪੂਰਵਕ ਵਿਹਾਰ ਕਰੋ ਜਿੱਥੇ ਵੀ ਜਾਓ, ਮਾਹੌਲ ਨੂੰ ਸਹਿਜ ਬਣਾਏ ਰੱਖੋ, ਨਾ ਕਿ ਗੈਰ-ਜ਼ਰੂਰਤਮੰਦ ਗੱਲਾਂ ਕਰਕੇ ਮਾਹੌਲ ਨੂੰ ਬੋਝਿਲ ਬਣਾ ਦਿਓ

ਪਰਿਵਾਰ ਨਾਲ ਮੇਲਜੋਲ ਬਣਾਈ ਰੱਖੋ:-

ਆਪਣੇ ਮਾਤਾ-ਪਿਤਾ ਤੇ ਸੱਸ-ਸਹੁਰੇ ਨੂੰ ਪੂਰਾ ਸਨਮਾਨ ਦਿਓ ਨਾਲ ਹੀ ਘਰ ਦੇ ਹੋਰ ਛੋਟੇ-ਵੱਡੇ ਮੈਂਬਰਾਂ ਨਾਲ ਵੀ ਜਿੰਨਾ ਸਮਾਂ ਬਿਤਾਓ, ਪ੍ਰੇਮਪੂਰਵਕ ਰਹੋ ਛੋਟੀਆਂ-ਮੋਟੀਆਂ ਗੱਲਾਂ ਨੂੰ ਮਨ ‘ਚਂ ਕੱਢ ਦਿਓ ਜੇਕਰ ਮਾਪੇ ਜਾਂ ਸੱਸ-ਸਹੁਰਾ ਕਦੇ ਤੁਹਾਡੀ ਗਲਤ ਗੱਲ ‘ਤੇ ਤੁਹਾਨੂੰ ਟੋਕ ਦਿੰਦੇ ਹਨ ਤਾਂ ਇਸ ਦਾ ਬੁਰਾ ਨਾ ਮੰਨੋ ਆਪਣੇ ਵੱਲੋਂ ਸਦਾ ‘ਕੂਲ’ ਰਹਿਣ ਦਾ ਯਤਨ ਕਰੋ ਜੇਕਰ ਤੁਹਾਡਾ ਪਰਿਵਾਰ ਤੁਹਾਨੂੰ ਘਰੇਲੂ ਕੰਮਾਂ ‘ਚ ਸਹਿਯੋਗ ਨਹੀਂ ਦਿੰਦਾ ਤਾਂ ਇਸ ਦੇ ਲਈ ਹਾਇ-ਤੌਬਾ ਹਰਗਿਜ਼ ਨਾ ਮਚਾਓ ਇਸ ਦੀ ਬਜਾਇ ਆਪਣਾ ਕੰਮ ਖੁਦ ਹੀ ਕਰਨ ਦੀ ਆਦਤ ਬਣਾ ਲਓ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਦੇ ਸਹਿਯੋਗ ਨਾ ਦੇਣ ਦੀ ਆਦਤ ਨੂੰ ਲੈ ਕੇ ਗੁੱਸਾ ਕਰੋਗੇ ਜਾਂ ਟੈਨਸ਼ਨ ਲਵੋਗੇ ਤਾਂ ਇਸ ਨਾਲ ਨੁਕਸਾਨ ਤੁਹਾਡਾ ਹੀ ਹੋਵੇਗਾ ਤੁਸੀਂ ਮਾਨਸਿਕ ਤੇ ਸਰੀਰਕ ਰੂਪ ਨਾਲ ਸਿਹਤਮੰਦ ਨਹੀਂ ਰਹੋਗੇ ਇਸ ਲਈ ਸਦਾ ਆਮ ਰਹਿਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੀ ਆਮਦਨੀ ਚੰਗੀ ਹੈ ਤਾਂ ਮੱਦਦ ਲਈ ਨੌਕਰਾਨੀ ਵੀ ਰੱਖ ਸਕਦੇ ਹੋ

Also Read:  ਦੇਸ਼ ਭਗਤ ਬਾਲਕ -ਬਾਲ ਕਥਾ

ਸਕਾਰਾਤਮਕ ਸੋਚੋ:-

ਨਕਾਰਾਤਮਕ ਵਿਚਾਰ ਇਨਸਾਨ ਨੂੰ ਬਿਮਾਰ ਤੇ ਕਮਜ਼ੋਰ ਬਣਾਉਂਦੇ ਹਨ ਇਸ ਲਈ ਨਕਾਰਾਤਮਕ ਗੱਲਾਂ ਨੂੰ ਮਨ ‘ਚ ਜਗ੍ਹਾ ਨਾ ਬਣਾਉਣ ਦਿਓ ਆਤਮਵਿਸ਼ਵਾਸ ਨੂੰ ਡਗਮਗਾਉਣ ਨਾ ਦਿਓ ਆਫ਼ਿਸ ਜਾਂ ਘਰ ‘ਚ ਕਦੇ ਕਿਸੇ ਨਾਲ ਛੋਟੀ-ਮੋਟੀ ਨੋਕ-ਝੋਂਕ ਹੋ ਜਾਵੇ ਤਾਂ ਇਸ ਨੂੰ ਦਿਲ ‘ਤੇ ਨਾ ਲਾਓ ਕਦੇ ਕੋਈ ਤੁਹਾਡੀ ਬੁਰਾਈ ਕਰੇ ਤਾਂ ਹੀਨਭਾਵਨਾ ਮਨ ‘ਚ ਨਾ ਆਉਣ ਦਿਓ, ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਜ਼ਰੂਰ ਰਹੋ ਆਪਣੇ ਮੂਡ ਨੂੰ ਸਦਾ ਤਰੋਤਾਜ਼ਾ ਰੱਖੋ ਸਕਾਰਾਤਮਕ ਵਿਚਾਰ ਮਨ ‘ਚ ਲਿਆਓ ਤੇ ਖੁਸ਼ ਰਹੋ

ਸੁਚੇਤ ਰਹੋ:-

ਆਪਣੇ ਆਸ-ਪਾਸ ਦੇ ਮਾਹੌਲ ਪ੍ਰਤੀ ਸਜਗ ਰਹੋ ਸੁੰਨਸਾਨ ਰਸਤੇ ‘ਤੇ ਇਕੱਲੇ ਜਾਣ ਤੋਂ ਬਚੋ ਜੇਕਰ ਜਾਣਾ ਵੀ ਪਵੇ ਤਾਂ ਸਾਵਧਾਨੀ ਵਰਤੋ ਆਫਿਸ ‘ਚ ਪੁਰਸ਼ ਸਹਿਕਰਮੀਆਂ ਨਾਲ ਬਹੁਤ ਜ਼ਿਆਦਾ ਮੇਲ-ਜੋਲ ਨਾ ਵਧਾਓ, ਨਾ ਹੀ ਆਫ਼ਿਸ ਤੋਂ ਬਾਹਰ ਉਨ੍ਹਾਂ ਨਾਲ ਮਿਲੋ ਬਾੱਸ ਦੇ ਸਾਹਮਣੇ ਕਦੇ ਵੀ ਆਪਣੀ ਸਮੱਸਿਆ ਦਾ ਪਿਟਾਰਾ ਨਾ ਖੋਲ੍ਹੋ, ਇਸ ਨਾਲ ਉਹ ਤੁਹਾਡਾ ਨਜਾਇਜ਼ ਫਾਇਦਾ ਉਠਾ ਸਕਦੇ ਹਨ ਆਫਿਸ ਦੇ ਕੰਮ ਤੋਂ ਬਾਹਰ ਜਾਣਾ ਪਵੇ ਤਾਂ ਸੁਚੇਤ ਰਹੋ, ਖਾਸ ਕਰਕੇ ਰਾਤ ਨੂੰ ਬਾਹਰ ਰੁਕਣਾ ਪਵੇ ਤਾਂ ਖਾਸ ਖਿਆਲ ਰੱਖੋ ਕਿਸੇ ‘ਤੇ ਅਸਾਨੀ ਨਾਲ ਵਿਸ਼ਵਾਸ ਨਾ ਕਰੋ ਕਈ ਔਰਤਾਂ ਜਲਦੀ ਹੀ ਦੂਜਿਆਂ ਦੀਆਂ ਗੱਲਾਂ ‘ਚ ਆ ਜਾਂਦੀਆਂ ਹਨ ਅਜਿਹਾ ਹਰਗਿਜ਼ ਨਾ ਕਰੋ ਕਿਉਂਕਿ ਪਤਾ ਨਹੀਂ ਕਦੋਂ ਭਗਵਾਨ ਦੇ ਭੇਸ਼ ‘ਚ ਸ਼ੈਤਾਨ ਦੇ ਦਰਸ਼ਨ ਹੋ ਜਾਣ

ਖੁਦ ‘ਤੇ ਧਿਆਨ ਦਿਓ:-

ਅਕਸਰ ਕਿਹਾ ਜਾਂਦਾ ਹੈ ਕਿ ਵਿਅਕਤੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਹੁੰਦੀ ਹੈ ਆਪਣੇ ਮੈਕਅੱਪ ਤੇ ਵੇਸ਼ਭੂਸ਼ਾ ‘ਤੇ ਧਿਆਨ ਦਿਓ ਅਜਿਹਾ ਮੈਕਅੱਪ ਕਰੋ ਜੋ ਤੁਹਾਡੇ ਚਿਹਰੇ ‘ਤੇ ਨਿਖਾਰ ਲਿਆਏ ਨਾ ਕਿ ਉਸ ਨੂੰ ਭੱਦਾ ਦਿਖਾਏ ਕੱਪੜਿਆਂ ਦੀ ਚੋਣ ਵੀ ਆਪਣੇ ਰੰਗ-ਰੂਪ ਤੇ ਕੱਦਕਾਠੀ ਦੇ ਅਨੁਸਾਰ ਹੀ ਕਰੋ ਜੋ ਵੀ ਪਹਿਨੋ, ਸਲੀਕੇ ਨਾਲ ਪਹਿਨੋ ਹੇਅਰ ਸਟਾਇਲ ‘ਤੇ ਵੀ ਧਿਆਨ ਦਿਓ ਜੋ ਸਟਾਇਲ ਤੁਹਾਡੇ ‘ਤੇ ਸੂਟ ਕਰਦਾ ਹੋਵੇ, ਉਹੀ ਬਣਾਓ ਵਿੱਚ-ਵਿੱਚ ਦੀ ਬਦਲਾਅ ਲਿਆਉਂਦੇ ਰਹੋ ਇਸ ਤੋਂ ਇਲਾਵਾ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਪੌਸ਼ਟਿਕ ਆਹਾਰ ਲਓ ਸੰਭਵ ਹੋ ਸਕੇ ਤਾਂ ਥੋੜ੍ਹੀ ਕਸਰਤ ਵੀ ਕਰੋ ਤਾਂ ਕਿ ਪੂਰਨ ਰੂਪ ਨਾਲ ਫਿੱਟ ਰਹਿ ਸਕੋਂ

Also Read:  ਬੱਚਿਆਂ ਨੂੰ ਸਿਖਾਓ ਸ਼ੇਅਰਿੰਗ ਕਰਨਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ