different identity created by cultivating lemon grass

ਲੈਮਨ ਗਰਾਸ ਦੀ ਖੇਤੀ ਕਰਕੇ ਬਣਾਈ ਵੱਖਰੀ ਪਛਾਣ

ਦੇਸ਼ਭਰ ’ਚ ਜਿੱਥੇ ਕਈ ਕਿਸਾਨ ਖੇਤੀ ਨੂੰ ਘਾਟੇ ਦਾ ਸੌਦਾ ਮੰਨ ਕੇ ਇਸ ਨੂੰ ਛੱਡ ਰਹੇ ਹਨ ਤਾਂ ਦੂਜੇ ਪਾਸੇ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਖੇਤੀਬਾੜੀ ਨੂੰ ਹੀ ਆਪਣਾ ਕਰੀਅਰ ਬਣਾ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਲਖਨਊ ਦੇ ਰਹਿਣ ਵਾਲੇ ਸਮੀਰ ਚੱਡਾ

ਸਮੀਰ ਨਾ ਸਿਰਫ਼ ਖੇਤੀਬਾੜੀ ਕਰਕੇ ਖੇਤੀ ਦੇ ਖੇਤਰ ’ਚ ਇੱਕ ਉਮੀਦ ਜਗਾ ਰਹੇ ਹਨ ਸਗੋਂ ਦੂਸਰੇ ਨੌਜਵਾਨ ਕਿਸਾਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰ ਰਹੇ ਹਨ ਨਾਲ ਹੀ ਉਹ ਖੇਤੀ ਦੇ ਤੌਰ ਤਰੀਕਿਆਂ ਦੀ ਟ੍ਰੇਨਿੰਗ ਵੀ ਦਿੰਦੇ ਹਨ ਨੌਜਵਾਨ ਕਿਸਾਨ ਸਮੀਰ ਨੇ ਖੇਤੀ ਦੇ ਖੇਤਰ ਦੇ ਅਜਿਹੇ-ਅਜਿਹੇ ਤੌਰ-ਤਰੀਕੇ ਲੱਭ ਕੱਢੇ ਹਨ ਜਿਸ ਨਾਲ ਨਾ ਸਿਰਫ਼ ਖੁਦ ਸਗੋਂ ਆਸ-ਪਾਸ ਦੇ ਲੋਕ ਵੀ ਮੁਨਾਫ਼ਾ ਕਮਾ ਰਹੇ ਹਨ ਆਖਰ ਇਹ ਸਭ ਕਿਵੇਂ ਸੰਭਵ ਹੋਇਆ, ਆਓ ਜਾਣਦੇ ਹਾਂ ਇਹ ਪੂਰੀ ਕਹਾਣੀ

ਸਮੀਰ ਚੱਡਾ ਉੱਤਰ ਪ੍ਰਦੇਸ਼ ਸੂਬੇ ਦੀ ਰਾਜਧਾਨੀ ਲਖਨਊ ਦੇ ਰਹਿਣ ਵਾਲੇ ਹਨ ਉਨ੍ਹਾਂ ਦਾ ਬਚਪਨ ਤੋਂ ਹੀ ਖੇਤੀ ਨਾਲ ਖਾਸ ਲਗਾਅ ਰਿਹਾ ਉਹ ਅਕਸਰ ਖੇਤੀ ਨੂੰ ਇੱਕ ਬਿਜਨੈੱਸ ਦੇ ਰੂਪ ’ਚ ਦੇਖਦੇੇ ਸਨ, ਬਸ ਤਲਾਸ਼ ਵੀ ਕਿਸੇ ਮੌਕੇ ਦੀ ਉਨ੍ਹਾਂ ਨੇ ਸਿੱਖਿਆ ਨੂੰ ਜਾਰੀ ਰੱਖਦੇ ਹੋਏ ਐੱਮਬੀਏ ਗ੍ਰੈਜੂਏਸ਼ਨ ਤੱਕ ਸਿੱਖਿਆ ਗ੍ਰਹਿਣ ਕੀਤੀ ਕੁਝ ਸਾਲਾਂ ਤੱਕ ਉਨ੍ਹਾਂ ਨੇ ਐਜ਼ੂਕੇਸ਼ਨ ਸੈਕਟਰ ’ਚ ਕੰਮ ਕੀਤਾ ਅਤੇ ਨਾਲ ਹੀ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਤਾਂ ਉਹ ਖੇਤੀ ਸਬੰਧੀ ਜਾਣਕਾਰੀਆਂ ਜੁਟਾਉਂਦੇ ਫਿਰ ਸਾਲ 2014 ’ਚ ਉਨ੍ਹਾਂ ਦਾ ਖੇਤੀ ਵੱਲ ਜ਼ਿਆਦਾ ਰੁਝਾਨ ਵਧਿਆ ਅਤੇ ਇਸੇ ਸਾਲ ਉਨ੍ਹਾਂ ਨੇ ਝੋਨਾ, ਕਣਕ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ, ਫਿਰ ਬਾਅਦ ’ਚ ਐਰੋਮੈਟਿਕ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਚੰਗਾ ਸੌਦਾ ਲੇਮਨ ਗਰਾਸ ਅਤੇ ਖਸ ਦਾ ਲੱਗਿਆ

31 ਸਾਲ ਦੇ ਸਮੀਰ ਪਹਿਲਾਂ ਪਰੰਪਰਿਕ ਖੇਤੀ ਕਰਦੇ ਸਨ ਇਸ ’ਚ ਲਾਗਤ ਦੇ ਮੁਕਾਬਲੇ ਬਹੁਤ ਚੰਗੀ ਕਮਾਈ ਨਹੀਂ ਹੁੰਦੀ ਸੀ ਮਾਰਕਿਟ ’ਚ ਫਸਲ ਦੀ ਕੀਮਤ ਵੀ ਚੰਗੀ ਨਹੀਂ ਮਿਲ ਰਹੀ ਸੀ ਫਿਰ ਉਨ੍ਹਾਂ ਨੂੰ ਖਿਆਲ ਆਇਆ ਕਿ ਕਿਉਂ ਨਾ ਅਜਿਹੀ ਖੇਤੀ ਕੀਤੀ ਜਾਏ ਜਿਸ ’ਚ ਲਾਗਤ ਘੱਟ ਹੋਵੇ ਅਤੇ ਮੁਨਾਫਾ ਜ਼ਿਆਦਾ ਹੋਵੇ ਕਾਫ਼ੀ ਰਿਸਰਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਐਰੋਮੈਟਿਕ ਪਲਾਂਟ ਬਾਰੇ ਪਤਾ ਚੱਲਿਆ ਸਾਲ 2014 ’ਚ ਅਸ਼ਵਗੰਧਾ ਅਤੇ ਸਤਾਵਰ ਦੀ ਖੇਤੀ ਸ਼ੁਰੂ ਕੀਤੀ ਇਸ ’ਚ ਚੰਗਾ ਰਿਸਪਾਂਸ ਮਿਲਿਆ, ਪਰ ਵਧੀਆ ਮਾਰਕਟਿੰਗ ਨਹੀਂ ਹੋ ਸਕੀ ਇਸ ਤੋਂ ਬਾਅਦ ਸਮੀਰ ਨੂੰ ਲੇਮਨ ਗਰਾਸ ਬਾਰੇ ਪਤਾ ਚੱਲਿਆ ਅਗਲੇ ਹੀ ਸਾਲ ਭਾਵ 2015 ਤੋਂ ਲੈਮਨਣ ਗਰਾਸ ਦੀ ਖੇਤੀ ਸ਼ੁਰੂ ਕੀਤੀ

ਪਹਿਲਾਂ ਪੱਤਿਆਂ ਅਤੇ ਫਿਰ ਆੱਇਲ ਦਾ ਬਿਜ਼ਨੈੱਸ

ਲੇਮਨ ਗਰਾਸ ਦੀ ਖੇਤੀ ਲਈ ਸਮੀਰ ਨੇ ਸੈਂਟਰਲ ਇੰਸਟੀਚਿਊਟ ਆਫ਼ ਮੈਡੀਸਨਲ ਐਰੋਮੈਟਿਕ ਪਲਾਂਟ, ਲਖਨਊ ਤੋਂ ਤਿੰਨ ਦਿਨ ਦੀ ਟ੍ਰੇਨਿੰਗ ਲਈ ਉਸ ਤੋਂ ਬਾਅਦ ਇੱਕ ਏਕੜ ਜ਼ਮੀਨ ’ਤੇ ਉਨ੍ਹਾਂ ਨੇ ਫਾਰਮਿੰਗ ਦੀ ਸ਼ੁਰੂਆਤ ਕੀਤੀ ਕੁਝ ਮਹੀਨੇ ਬਾਅਦ ਪਲਾਂਟ ਤਿਆਰ ਹੋ ਗਏ ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀਆਂ ਪੱਤੀਆਂ ਦੀ ਮਾਰਕਟਿੰਗ ਸ਼ੁਰੂ ਕੀਤੀ ਸ਼ੁਰੂਆਤ ’ਚ ਲੋਕਲ ਪੱਧਰ ’ਤੇ ਅਤੇ ਫਿਰ ਵੱਡੇ ਬਿਜ਼ਨੈੱਸਮੈਨ ਨੂੰ ਉਹ ਲੇਮਨ ਗਰਾਸ ਦੀਆਂ ਪੱਤੀਆਂ ਸਪਲਾਈ ਕਰਨ ਲੱਗੇ ਇਸ ’ਚ ਉਨ੍ਹਾਂ ਚੰਗੀ ਖਾਸੀ ਕਮਾਈ ਹੋਣ ਲੱਗੀ ਉਨ੍ਹਾਂ ਨੇ ਚੱਡਾ ਐਰੋਮਾ ਫਾਰਮ ਨਾਂਅ ਨਾਲ ਖੁਦ ਦੀ ਕੰਪਨੀ ਰਜਿਸਟਰਡ ਕੀਤੀ ਹੈ ਸਮੀਰ ਕਹਿੰਦੇ ਹਨ

ਕਿ ਲੇਮਨ ਗਰਾਸ ਦੀ ਖੇਤੀ ਤੋਂ ਬਾਅਦ ਮੈਨੂੰ ਉਸ ਦੇ ਆੱਇਲ ਦੇ ਬਾਰੇ ਜਾਣਕਾਰੀ ਮਿਲੀ ਇਸ ਦੇ ਆਇਲ ਦੀ ਚੰਗੀ ਖਾਸੀ ਡਿਮਾਂਡ ਹੁੰਦੀ ਹੈ ਵਿਸ਼ੇਸ਼ ਤੌਰ ’ਤੇ ਹੈਲਥ ਸੈਕਟਰ ’ਚ ਫਿਰ ਸਾਲ 2016 ’ਚ ਸਮੀਰ ਨੇ 2.5 ਲੱਖ ਰੁਪਏ ਦੀ ਲਾਗਤ ਨਾਲ ਮੈਂ ਆਇਲ ਕੱਢਣ ਦੀ ਇੱਕ ਮਸ਼ੀਨ ਲਗਾਈ ਫਿਲਹਾਲ ਹਰ ਸਾਲ ਉਹ ਕਰੀਬ 2,500 ਲੀਟਰ ਆੱਇਲ ਦੀ ਮਾਰਕਟਿੰਗ ਕਰਦੇ ਹਨ ਇਸ ਤੋਂ ਬਾਅਦ ਪੱਤਿਆਂ ਦੀ ਮਾਰਕਟਿੰਗ ਨਾਲ ਹੀ ਆੱਇਲ ਦਾ ਵੀ ਕਾਰੋਬਾਰ ਕਰਨ ਲੱਗਿਆ ਮੀਡੀਆ ’ਚ ਅਖਬਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੱਡੇ ਬਿਜ਼ਨੈੱਸਮੈਨ ਵੀ ਸਮੀਰ ਦੇ ਗਾਹਕ ਬਣ ਗਏ ਇਸ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਅਤੇ ਹੌਲੀ-ਹੌਲੀ ਖੇਤੀ ਦਾ ਦਾਇਰਾ ਵਧਾਉਣ ਲੱਗਿਆ ਅੱਜ ਸਮੀਰ ਚੱਡਾ 20 ਏਕੜ ਜ਼ਮੀਨ ’ਤੇ ਲੇਮਨ ਗਰਾਸ ਦੀ ਖੇਤੀ ਕਰ ਰਹੇ ਹਨ ਸਮੀਰ ਦੱਸਦੇ ਹਨ ਕਿ ਲੇਮਨ ਗਰਾਸ ਇੱਕ ਵਾਰ ਲਾਉਣ ’ਤੇ ਇਸ ਫਸਲ ਨਾਲ ਸੱਤ ਤੋਂ ਅੱਠ ਸਾਲ ਤੱਕ ਤੇਲ ਦਾ ਚੰਗਾ ਪ੍ਰੋਡਕਸ਼ਨ ਮਿਲਦਾ ਹੈ ਇਹ ਇੱਕ ਅਜਿਹੀ ਸਫਲ ਹੋ ਗਈ ਜੋ ਇੱਕ ਵਾਰ ਲਗਾਉਣ ’ਤੇ ਮੁਨਾਫ਼ਾ ਹੀ ਦਿੰਦੀ ਰਹੇਗੀ ਇਸ ਦਾ ਜ਼ਿਆਦਾ ਰਖ-ਰਖਾਅ ਵੀ ਨਹੀਂ ਕਰਨਾ ਪੈਂਦਾ

ਮਾਰਕਟਿੰਗ ’ਚ ਕਰਨਗੇ ਦੂਸਰੇ ਕਿਸਾਨਾਂ ਦੀ ਮੱਦਦ

ਸਮੀਰ ਖੁਦ ਖੇਤੀ ਕਰਨ ਦੇ ਨਾਲ-ਨਾਲ ਦੂਸਰੇ ਕਿਸਾਨਾਂ ਨੂੰ ਵੀ ਬਹੁਤ ਹੀ ਘੱਟ ਫੀਸ ’ਚ ਲੇਮਨ ਗਰਾਸ ਦੀ ਖੇਤੀ ਕਰਨ ਦੀ ਟ੍ਰੇਨਿੰਗ ਦਿੰਦੇ ਹਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਨੂੰ ਹੁਣ ਤੱਕ ਉਹ ਲੇਮਨ ਗਰਾਸ ਫਾਰਮਿੰਗ ਦੀ ਟੇ੍ਰਨਿੰਗ ਦੇ ਚੁੱਕੇ ਹਨ ਉਹ ਹਰੇਕ ਮਹੀਨੇ 20 ਤੋਂ 25 ਕਿਸਾਨਾਂ ਨੂੰ ਟ੍ਰੇਨਿੰਗ ਦਿੰਦਾ ਹੈ ਫਿਲਹਾਲ 100 ਕਿਸਾਨ ਅਜਿਹੇ ਹਨ ਜੋ ਉਨ੍ਹਾਂ ਦੇ ਖੇਤ ’ਚ ਲੇਮਨ ਗਰਾਸ ਦੀ ਫਾਰਮਿੰਗ ਕਰਦੇ ਹਨ ਸਮੀਰ ਉਨ੍ਹਾਂ ਨੂੰ ਪੌਦੇ ਪ੍ਰੋਵਾਇਡ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਫਸਲ ਤਿਆਰ ਹੋਣ ਤੋਂ ਬਾਅਦ ਉਸ ਦੀ ਮਾਰਕਟਿੰਗ ’ਚ ਵੀ ਮੱਦਦ ਕਰਦੇ ਹਨ ਇਸ ਨਾਲ ਉਨ੍ਹਾਂ ਕਿਸਾਨਾਂ ਦੀ ਵੀ ਚੰਗੀ ਕਮਾਈ ਹੋ ਜਾਂਦੀ ਹੈ

ਸਮੀਰ ਨੇ ਲੇਮਨ ਗਰਾਸ ਕਈ ਫਾਇਦੇ ਵੀ ਦੱਸੇ ਇਸ ਤੋਂ ਨਿਕਲਣ ਵਾਲੇ ਤੇਲ ਨੂੰ ਕਈ ਖੇਤਰਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ ਉਹ ਦੱਸਦਾ ਹੈ ਕਿ ਇਸ ਦਾ ਫਰੈਂਗਰੈਂਸ ਐਂਡ ਫਲੇਵਰ ਇੰਡਸਟਰੀ, ਫੂਡ ਐਂਡ ਬੇਵਰੇਜ਼ ਇੰਡਸਟਰੀ, ਸਾਬਣ, ਡਿਟਰਜੈਂਟ ਐਂਡ ਕਲੀਨਿੰਗ ਪ੍ਰੋਡਕਟਸ, ਫਾਰਮਸਿਊਟੀਕਲ ਇੰਡਸਟਰੀ ਅਤੇ ਪੈਸਟੀਸਾਇਡ ਇੰਡਸਟਰੀ ’ਚ ਇਸਤੇਮਾਲ ਹੁੰਦਾ ਹੈ ਇਸ ਦਾ ਇੱਕ ਵਧੀਆ ਇਸਤੇਮਾਲ ਹੈਂਡ ਸੈਨੇਟਾਈਜਰ ’ਚ ਵੀ ਹੋ ਰਿਹਾ ਹੈ ਇਸ ਤੋਂ ਇਲਾਵਾ ਐਰੋਮਾ ਥੈਰੇਪੀ ਲਈ ਸਪਾ ਵਗੈਰ੍ਹਾ ’ਚ ਲੇਮਨ ਗਰਾਸ ਦਾ ਕਾਫੀ ਫਾਇਦਾ ਹੈ ਸਮੀਰ ਕਹਿੰਦੇ ਹਨ ਸਾਡੇ ਦੇਸ਼ ’ਚ ਲੇਮਨ ਗਰਾਸ ਦੀ ਸਾਲਾਨਾ ਖ਼ਪਤ 10 ਹਜ਼ਾਰ ਟਨ ਹੈ ਪਰ ਹੁਣ 5-6 ਹਜ਼ਾਰ ਟਨ ਦਾ ਹੀ ਪ੍ਰੋਡਕਸ਼ਨ ਹੋ ਪਾਉਂਦਾ ਹੈ ਇਸ ਲਈ ਸਾਡੇ ਦੇਸ਼ ਨੂੰ ਕਾਫੀ ਤੇਲ ਇੰਮਪੋਰਟ ਵੀ ਕਰਨਾ ਪੈਂਦਾ ਹੈ ਇਸ ਫਸਲ ਦੀ ਦੇਸ਼ ’ਚ ਕਮੀ ਹੈ, ਇਸ ਲਈ ਇਸ ’ਚ ਮੌਕੇ ਭਰਪੂਰ ਹਨ

ਸਮੀਰ ਨੇ ਇਸ ਤਰ੍ਹਾਂ ਦੀ ਖੇਤੀ ਦੇ ਪਿੱਛੇ ਇੱਕ ਲਾਭ ਇਹ ਵੀ ਦੱਸਿਆ ਕਿ ਇਹ ਲਿਆਉਣ ਲੈ ਜਾਣ ’ਚ ਆਸਾਨ ਹੈ ਹੁਣ 75 ਹਜ਼ਾਰ ਰੁਪਏ ਦੇ ਮਾਲ ਨੂੰ ਇੱਕ 50 ਲੀਟਰ ਦੇ ਕਿਸੇ ਵੀ ਕੈਨ ’ਚ ਭਰ ਕੇ ਲੈ ਜਾ ਸਕਦੇ ਹਾਂ ਅਤੇ ਜਿੱਥੇ ਫਾਇਦਾ ਹੋਵੇ ਉਸ ਜਗ੍ਹਾ ਜਾਂ ਪੂਰੇ ਸੂਬੇ ’ਚ ਕਿਤੇ ਵੀ ਵੇਚ ਸਕਦੇ ਹਾਂ ਇਸ ਤੋਂ ਇਲਾਵਾ ਸਮੀਰ ਖਸ ਦੀ ਵੀ ਖੇਤੀ ਕਰਦੇ ਹਨ, ਜਿਸ ਦੀ ਡਿਮਾਂਡ ਭਾਰਤ ਦੀ ਪਾਨ ਮਸਾਲਾ ਇੰਡਸਟਰੀ, ਫੂਡ ਐਂਡ ਬੇਵਰੇਜ਼ ਇੰਡਸਟਰੀ ਅਤੇ ਆਯੂਰਵੈਦਿਵ ਮੈਡੀਸਨਜ਼ ’ਚ ਖੂਬ ਹੈ ਇਸ ਤੋਂ ਇਲਾਵਾ ਨਾ ਸਿਰਫ਼ ਭਾਰਤ ਦੇ ਅੰਦਰ ਵਪਾਰ ’ਚ ਸਗੋਂ ਇਹ ਮਹਿੰਗੇ ਪਰਫਿਊਮ ਬਣਾਉਣ ਲਈ ਯੂਰਪੀਅਨ ਦੇਸ਼ਾਂ ’ਚ ਵੀ ਐਕਸਪਰਟ ਹੁੰਦਾ ਹੈ

ਲੇਮਨ ਗਰਾਸ ਬਿਲਕੁਲ ਘਾਹ ਹੀ ਹੈ ਇਸ ਦੀ ਖੇਤੀ ਕਿਸੇ ਵੀ ਜ਼ਮੀਨ ’ਤੇ ਹੋ ਸਕਦੀ ਹੈ ਇੱਥੋਂ ਤੱਕ ਕਿ ਜੰਗਲਾਂ ’ਚ ਵੀ ਇਸ ਦੀ ਖੇਤੀ ਕੀਤੀ ਜਾ ਸਕਦੀ ਹੈ ਤੁਸੀਂ ਸਾਲ ਭਰ ’ਚ ਕਿਸੇੇ ਵੀ ਮੌਸਮ ’ਚ ਲਾ ਸਕਦੇ ਹੋ ਇਸ ਨੂੰ ਲੈਮਣ ਗਰਾਸ ਦੇ ਪੌਦਿਆਂ ਨਾਲ ਲਾਇਆ ਜਾਂਦਾ ਹੈ, ਜੋ ਕਿ ਇੱਕ ਏਕੜ ’ਚ 20 ਹਜ਼ਾਰ ਪੌਦੇ ਲਗਦੀ ਹੈ ਇੱਕ ਵਾਰ ਇਹ ਪੌਦੇ ਲਾਉਣ ਤੋਂ ਬਾਅਦ ਤੁਸੀਂ ਸੱਤ ਤੋਂ ਅੱਠ ਸਾਲ ਤੱਕ ਇਸ ਦੇ ਪੱਤਿਆਂ ਜਾਂ ਤੇਲ ਦਾ ਪ੍ਰੋਡਕਸ਼ਨ ਲੈ ਸਕਦੇ ਹੋ ਇਹ ਇੱਕ ਕੀਟਮੁਕਤ ਅਤੇ ਰੋਗਮੁਕਤ ਫਸਲ ਹੈ ਇਸ ਦੀ ਖੇਤੀ ਸਿੰਚਾਈ ਯੁਕਤ ਅਤੇ ਗੈਰ-ਸੰਚਾਈਯੁਕਤ ਖੇਤਰਾਂ ’ਚ ਕੀਤੀ ਜਾ ਸਕਦੀ ਹੈ

ਲੇਮਨ ਗਰਾਸ ਨਾਲ ਤੇਲ ਕੱਢਣ ਦੀ ਪ੍ਰਕਿਰਿਆ

ਲੇਮਨ ਗਰਾਸ ਨਾਲ ਆੱਇਲ ਤਿਆਰ ਕਰਨ ਲਈ ਇੱਕ ਫੀਲਡ ਡਿਸਟੀਲੇਸ਼ਨ ਯੂਨਿਟ (ਐੱਫਡੀਯੂ) ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਗਰਾਸ ਦੇ ਪੱਤਿਆਂ ਨੂੰ ਯੂਨਿਟ ’ਚ ਚੰਗੀ ਤਰ੍ਹਾਂ ਭਰ ਦਿੱਤਾ ਜਾਂਦਾ ਹੈ ਫਿਰ ਉਸ ਨੂੰ ਟਾਈਟ ਬੰਦ ਕਰਨ ਤੋਂ ਬਾਅਦ ਉਸ ਨੂੰ ਸਟੀਮ ਕੀਤਾ ਜਾਂਦਾ ਹੈ ਸਟੀਮ ਕਰਨ ਤੋਂ ਬਾਅਦ ਇੱਕ ਸੇਪਰੇਟਰ ਜ਼ਰੀਏ ਆੱਇਲ ਨਿਕਲਦਾ ਹੈ
ਇਸ ਨੂੰ ਠੰਡਾ ਕਰਨ ਤੋਂ ਬਾਅਦ ਆਇਲ ਇਸਤੇਮਾਲ ਲਈ ਤਿਆਰ ਹੋ ਜਾਂਦਾ ਹੈ ਸਮੀਰ ਯੂਨਿਟ ਨੂੰ ਗਰਮ ਕਰਨ ਲਈ ਲੇਮਨ ਗਰਾਸ ਦੀਆਂ ਬੇਕਾਰ ਹੋਏ ਪੱਤਿਆਂ ਦਾ ਵੀ ਇਸਤੇਮਾਲ ਕਰਦੇ ਹਨ

ਘੱਟ ਲਾਗਤ ’ਚ ਕਰ ਸਕਦੇ ਹੋ ਚੰਗੀ ਕਮਾਈ

ਜੇਕਰ ਕੋਈ ਕਿਸਾਨ ਛੋਟੇ ਲੇਵਲ ’ਤੇ ਲੇਮਨ ਗਰਸ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਇੱਕ ਏਕੜ ਜ਼ਮੀਨ ਨਾਲ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਲੇਮਨ ਗਰਾਸ ਦੇ ਸੁੱਕੇ ਪੱਤੇ ਅਤੇ ਆੱਇਲ ਦੋਵੇਂ ਵਿਕਦੇ ਹਨ ਇੱਕ ਏਕੜ ’ਚ ਸਾਲ ’ਚ ਛੇ ਤੋਂ ਅੱਠ ਟਨ ਸੁੱਕੇ ਪੱਤੇ ਨਿਕਲਦੇ ਹਨ, ਜੋ ਕਿ 25 ਰੁਪਏ ਤੋਂ ਲੈ ਕੇ 30 ਰੁਪਏ ਕਿੱਲੋ ਦੇ ਵਿੱਚ ਵਿਕਦੇ ਹਨ ਜਿਸ ਨਾਲ ਕਿਸਾਨ ਏਕੜ ਤੋਂ ਖਰਚ ਕੱਢਕੇ ਸਾਲ ’ਚ 80 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਕਮਾ ਸਕਦਾ ਹੈ ਜੇਕਰ ਕਿਸਾਨ ਇਸ ਦਾ ਲੇਮਨ ਗਰਾਸ ਤੇਲ ਦਾ ਬਿਜ਼ਨੈੱਸ ਚਾਹੇ ਤਾਂ ਉਹ ਆਪਣੇ ਮੁਨਾਫੇ ਨੂੰ ਹੋਰ ਵਧਾ ਸਕਦੇ ਹਨ ਇਸ ’ਚ ਤੇਲ ਦੀ ਟੈਂਕੀ ਦਾ ਸੈੱਟਅੱਪ ਲਾਉਣਾ ਪੈਂਦਾ ਹੈ, ਜਿਸ ਦਾ ਖਰਚ ਦੋ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਆਉਂਦਾ ਹੈ ਸਾਲ ਭਰ ’ਚ ਇੱਕ ਏਕੜ ’ਚ 120 ਤੋਂ 150 ਕਿੱਲੋ ਤੱਕ ਤੇਲ ਨਿਕਲਦਾ ਹੈ, ਜਿਸ ਦੀ ਕੀਮਤ 1200 ਤੋਂ ਲੈ ਕੇ 1500 ਰੁਪਏ ਪ੍ਰਤੀ ਕਿੱਲੋ ਤੱਕ ਹੁੰਦੀ ਹੈ ਇਸ ’ਚ ਪੂਰਾ ਖਰਚ ਕੱਢ ਕੇ ਇੱਕ ਏਕੜ ’ਚ ਇੱਕ ਲੱਖ 25 ਹਜ਼ਾਰ ਰੁਪਏ ਤੋਂ ਲੈ ਕੇ ਡੇਢ ਲੱਖ ਤੱਕ ਮੁਨਾਫ਼ਾ ਹੁੰਦਾ ਹੈ

ਚਿੰਤਾਮੁਕਤ ਹੋ ਕੇ ਕਰੋ ਲੇਮਨ ਗਰਾਸ ਦੀ ਖੇਤੀ

ਖੇਤੀ ਦਾ ਮੌਸਮ ਨਾਲ ਖਾਸ ਸਬੰਧ ਹੈ ਅਕਸਰ ਅਸੀਂ ਦੇਖਦੇ ਹਾਂ ਜਦੋਂ ਵੀ ਮੌਸਮ ’ਚ ਬਦਲਾਅ ਹੋਣ ਲਗਦਾ ਹੈ ਤਾਂ ਖੇਤੀ ਸਬੰਧੀ ਚਿੰਤਾਵਾਂ ਵਧਣ ਲਗਦੀਆਂ ਹਨ ਵੱਖ-ਵੱਖ ਖੇਤਰਾਂ ਦੇ ਖੇਤੀ ਮਾਹਿਰ ਫਸਲਾਂ ਸਬੰਧੀ ਅੰਦਾਜ਼ੇ ਅਤੇ ਉਨ੍ਹਾਂ ਦੇ ਰਖ-ਰਖਾਅ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ, ਪਰ ਲੇਮਨ ਗਰਾਸ ਦੀ ਖੇਤੀ ਬਿਲਕੁੱਲ ਚਿੰਤਾਮੁਕਤ ਹੋ ਕੇ ਤੁਸੀਂ ਕਰ ਸਕਦੇ ਹੋ ਇਸ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਹਰਾ-ਚਾਰਾ ਚਰਨ ਵਾਲੇ ਪਸ਼ੂ ਇਸ ਨੂੰ ਖਾਂਦੇ ਨਹੀਂ ਹਨ ਤੁਸੀਂ ਬਿਨ੍ਹਾਂ ਡਰ ਦੇ ਜਿੰਨੇ ਮਰਜ਼ੀ ਰਕਬੇ ’ਚ ਇਸ ਦੀ ਖੇਤੀ ਕਰ ਸਕਦੇ ਹੋ ਇੱਥੋਂ ਤੱਕ ਕਿ ਵਿਦੇਸ਼ਾਂ ’ਚ ਤਾਂ ਇਸ ਨੂੰ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਕਈ ਦੇਸ਼ਾਂ ’ਚ 500 ਤੋਂ ਲੈ ਕੇ ਇੱਕ ਹਜ਼ਾਰ ਏਕੜ ਤੱਕ ਇਸ ਦੀ ਖੇਤੀ ਹੋ ਰਹੀ ਹੈ ਜੇਕਰ ਤੁਸੀਂ ਵੀ ਲੇਮਨ ਗਰਾਸ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮੀਰ ਚੱਡਾ ਨਾਲ ਸੰਪਰਕ (95541-80717) ਕਰਕੇ ਉਨ੍ਹਾਂ ਦੇ ਲਖਨਊ ਫਾਰਮ ਹਾਊਸ ਜਾ ਕੇ ਟ੍ਰੇਨਿੰਗ ਲੈ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!