ਮਿੱਟੀ ਦੇ ਮਹੱਤਵ ਨੂੰ ਸਮਝੋ Mitti Ka Mahatva
ਮਨੁੱਖ ਦਾ ਨਿਰਮਾਣ ਜਿਨ੍ਹਾਂ ਪੰਜ ਤੱਤਾਂ ਤੋਂ ਮਿਲ ਕੇ ਹੋਇਆ ਹੈ ਮਿੱਟੀ ਉਨ੍ਹਾਂ ’ਚੋਂ ਇੱਕ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਮਿੱਟੀ ਸਮੇਤ ਹੋਰ ਤੱਤਾਂ ਪਾਣੀ, ਅੱਗ, ਆਕਾਸ਼ ਅਤੇ ਹਵਾ ਨਾਲ ਹੀ ਮਨੁੱਖ ਦਾ ਨਿਰਮਾਣ ਹੋਇਆ ਹੈ ਅਤੇ ਮਿੱਟੀ ਸਮੇਤ ਹੋਰ ਤੱਤਾਂ ਪਾਣੀ, ਅੱਗ, ਆਕਾਸ਼ ਅਤੇ ਹਵਾ ’ਚ ਹੀ ਉਸ ਨੇ ਸਮਾ ਜਾਣਾ ਹੈ
ਜੇਕਰ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਮਿੱਟੀ ਸਮੇਤ ਹੋਰ ਤੱਤਾਂ ਪਾਣੀ, ਅੱਗ, ਆਕਾਸ਼ ਅਤੇ ਹਵਾ ’ਚ ਸਿਰਫ਼ ਮਨੁੱਖ ਦਾ ਨਿਰਮਾਣ ਅਤੇ ਇਨ੍ਹਾਂ ’ਚ ਉਸ ਦਾ ਅੰਤ ਨਹੀਂ ਹੁੰਦਾ ਸਗੋਂ ਉਸ ਦਾ ਵਿਕਾਸ ਵੀ ਇਨ੍ਹਾਂ ਪੰਜ ਤੱਤਾਂ ’ਚ ਨਿਹਿੱਤ ਹੈ ਮਿੱਟੀ ਜਿਸ ਨੂੰ ਰੋਜ਼ਾਨਾ ਦੇ ਜੀਵਨ ’ਚ ਆਮ ਤੌਰ ’ਤੇ ਬਹੁਤ ਘੱਟ ਮਹੱਤਵ ਦਿੱਤਾ ਜਾਂਦਾ ਹੈ, ਮਨੁੱਖ ਦੇ ਵਿਕਾਸ ਦੀ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਹੀ ਨਹੀਂ, ਜ਼ਰੂਰੀ ਵੀ ਹੈ
ਇੱਕ ਬੱਚਾ ਪੈਦਾ ਹੁੰਦੇ ਹੀ ਜਿਨ੍ਹਾਂ ਪਦਾਰਥਾਂ ’ਤੇ ਨਿਰਭਰ ਹੁੰਦਾ ਹੈ, ਉਹ ਸਭ ਪ੍ਰਤੱਖ ਜਾਂ ਪਰੋਕਸ਼ ਰੂਪ ਨਾਲ ਮਿੱਟੀ ਤੋਂ ਹੀ ਤਾਂ ਪ੍ਰਾਪਤ ਹੁੰਦੇ ਹਨ ਮਿੱਟੀ ਤੋਂ ਹੀ ਕੰਦ-ਮੂਲ, ਫਲ-ਫੁੱਲ ਆਦਿ ਸਭ ਪਦਾਰਥ ਮਿਲਦੇ ਹਨ ਜੋ ਸਾਡੇ ਭੌਤਿਕ ਸਰੀਰ ਦੇ ਪੋਸ਼ਣ ਲਈ ਜ਼ਰੂਰੀ ਹਨ ਦੁੱਧ-ਘਿਓ ਤੇ ਹੋਰ ਬਨਸਪਤੀ ਪਦਾਰਥ ਵੀ ਪਰੋਕਸ਼ ਰੂਪ ਨਾਲ ਸਾਨੂੰ ਮਿੱਟੀ ਤੋਂ ਹੀ ਤਾਂ ਮਿਲਦੇ ਹਨ ਅਤੇ ਮਿੱਟੀ ਹੀ ਜਮ੍ਹਾ ਕਰਕੇ ਰੱਖਦੀ ਹੈ ਪਾਣੀ ਨੂੰ
ਮਿੱਟੀ ਕੁਦਰਤ ’ਚ ਆਪਣੀ ਗੋਦ ’ਚ ਅਤੇ ਘਰਾਂ ’ਚ ਆਪਣੀ ਹੱਥਾਂ ਨਾਲ ਨਿਰਮਤ ਤੌੜੇ ਦੇ ਪਾਣੀ ਨੂੰ ਯਤਨਪੂਰਵਕ ਸਹਿਜ ਕੇ ਰੱਖਦੀ ਹੈ ਮਿੱਟੀ ਦੀ ਗੋਦ ’ਚ ਪਲਣ ਵਾਲੇ ਪੇੜ-ਪੌਦੇ ਅਤੇ ਬਨਸਪਤੀਆਂ ਹੀ ਤਾਂ ਹਨ ਜੋ ਸਾਨੂੰ ਜੀਵਨਦਾਇਨੀ ਆਕਸੀਜਨ ਉਪਲੱਬਧ ਕਰਾਉਂਦੇ ਹਨ ਕਹਿਣ ਦਾ ਅਰਥ ਇਹੀ ਹੈ ਮਿੱਟੀ ਨਾਲ ਬਣਿਆ ਸਰੀਰ ਮਿੱਟੀ ਤੋਂ ਹੀ ਪੋਸ਼ਣ ਅਤੇ ਸਰੀਰਕ ਊਰਜਾ ਪਾਉਂਦਾ ਹੈ
Mitti Ka Mahatva in Punjabi ਆਧੁਨਿਕ ਵਿਗਿਆਨਕ ਸੋਧਾਂ ਤੋਂ ਪਤਾ ਚੱਲਦਾ ਹੈ ਕਿ ਮਿੱਟੀ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਵਿਕਾਸ ਕਰਦੀ ਹੈ ਜੋ ਬੱਚੇ ਧੂੜ-ਮਿੱਟੀ ’ਚ ਖੇਡਦੇ ਹਨ ਉਹ ਉਨ੍ਹਾਂ ਬੱਚਿਆਂ ਦੀ ਤੁਲਨਾ ’ਚ ਘੱਟ ਬਿਮਾਰ ਪੈਂਦੇ ਹਨ ਜੋ ਧੂੜ-ਮਿੱਟੀ ਨੂੰ ਕਦੇ ਛੂਹਦੇ ਵੀ ਨਹੀਂ ਅਤੇ ਧੂੜ-ਮਿੱਟੀ ’ਚ ਖੇਡਣ ਵਾਲੇ ਬੱਚੇ ਬਿਮਾਰ ਪੈਣ ’ਤੇ ਜਲਦ ਰੋਗਮੁਕਤ ਵੀ ਹੋ ਜਾਂਦੇ ਹਨ ਅਮਰੀਕਾ ਦੇ ਗੈਟੀਸਬਰਗ ਮੈਰੀਲੈਂਡ ’ਚ ਅਮਰੀਕਨ ਹਾਰਟੀਕਲਚਰ ਥਰੈਪੀ ਐਸੋਸੀਏਸ਼ਨ ਵੱਲੋਂ ਗਠਿਤ ਕਮੇਟੀ ਨੇ ਇਸ ਖੇਤਰ ’ਚ ਕਈ ਮਹੱਤਵਪੂਰਨ ਪ੍ਰਯੋਗ ਅਤੇ ਸੋਧਕਾਰਜ ਕੀਤੇ ਹਨ ਪ੍ਰਯੋਗਾਂ ਅਤੇ ਸੋਧਕਾਰਜਾਂ ਦੇ ਆਧਾਰ ’ਤੇ ਕਮੇਟੀ ਦਾ ਦਾਅਵਾ ਹੈ ਕਿ ਮਿੱਟੀ ਦੀ ਮਨ ਨੂੰ ਭਾਉਂਦੀ ਮਹਿਕ ਵੀ ਮਨ-ਦਿਮਾਗ ਅਤੇ ਸਰੀਰਕ ਤੰਤਰ ’ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ
ਇੱਥੇ ਮਿੱਟੀ ਤੋਂ ਤਿਆਰ ਗੰਦਗੀ ਅਤੇ ਕੂੜੇ ਦੇ ਢੇਰ ਅਤੇ ਪ੍ਰਦੂਸ਼ਿਤ ਮਿੱਟੀ ਤੋਂ ਨਹੀਂ ਸਗੋਂ ਸਾਫ਼-ਸੁਥਰੀ ਖੇਤਾਂ ਅਤੇ ਨਦੀਆਂ ਦੇ ਕਿਨਾਰਿਆਂ ਦੀ ਉਸ ਮਿੱਟੀ ਤੋਂ ਹੈ ਜੋ ਸ਼ਹਿਰਾਂ ਦੇ ਗੰਦੇ ਨਾਲਿਆਂ ਅਤੇ ਉਦਯੋਗਿਕ ਕਚਰੇ ਤੋਂ ਮੁਕਤ ਹੈ ਇਸ ਦੀ ਉਪਯੋਗਤਾ ਅਤੇ ਸਰਲਤਾ ਤੋਂ ਉਪਲੱਬਧਤਾ ਦੇ ਕਾਰਨ ਗਾਂਧੀ ਜੀ ਵੀ ਮਿੱਟੀ ਦੇ ਇਲਾਜ ਨੂੰ ਬਹੁਤ ਮਹੱਤਵ ਦਿੰਦੇ ਸਨ ਇਸ ਲਈ ਉਨ੍ਹਾਂ ਨੇ ਮਨੁੱਖਾਂ ’ਤੇ ਹੀ ਨਹੀਂ ਸਗੋਂ ਜੀਵ-ਜੰਤੂਆਂ ’ਤੇ ਵੀ ਮਿੱਟੀ ਦੇ ਇਲਾਜ ਦੀ ਵਰਤੋਂ ਕੀਤੀ ਮਿੱਟੀ ਏਨੀ ਲਾਭਕਾਰੀ ਅਤੇ ਮਹੱਤਵਪੂਰਨ ਹੈ ਫਿਰ ਵੀ ਕੁਝ ਲੋਕ ਮਿੱਟੀ ਦੇ ਟੱਚ ਕਰਨ ਤੋਂ ਵੀ ਡਰਦੇ ਹਨ ਮਿੱਟੀ ਮਨੁੱਖ ਦਾ ਪੋਸ਼ਣ ਹੀ ਨਹੀਂ, ਉਸ ਦਾ ਸ਼ਿੰਗਾਰ ਤੇ ਇਲਾਜ ਵੀ ਕਰਦੀ ਹੈ
ਸਾਡੀ ਸਿਹਤ, ਸੁੰਦਰਤਾ, ਪੋਸ਼ਣ, ਆਰੋਗ, ਇਲਾਜ ਅਤੇ ਲੰਮੀ ਉਮਰ ਸਾਰਿਆਂ ਦਾ ਮਿੱਟੀ ਨਾਲ ਗਹਿਰਾ ਰਿਸ਼ਤਾ ਹੈ ਕੁਦਰਤੀ ਇਲਾਜ ਦੇ ਰੂਪ ’ਚ ਮਡਥੈਰੇਪੀ ਅਤੇ ਮਿੱਟੀ ਦਾ ਇਲਾਜ ਇੱਕ ਬਹੁਤ ਵਿਸ਼ਵਾਸਯੋਗ ਅਤੇ ਮਹੱਤਵਪੂਰਨ ਤਰੀਕਾ ਹੈ ਇੱਕ ਬਿਊਟੀ ਪਾਰਲਰ ਦੇ ਰੂਪ ’ਚ ਮੁਲਤਾਨੀ ਮਿੱਟੀ ਦੇ ਗੁਣ ਅਤੇ ਉਪਯੋਗਾਂ ਤੋਂ ਤਾਂ ਤੁਸੀਂ ਜਾਣੂ ਹੋਵੋਂਗੇ ਹੀ, ਨਾਲ ਹੀ ਇਹ ਕਈ ਤਰ੍ਹਾਂ ਦੇ ਇਲਾਜ ਕਰਨ ’ਚ ਵੀ ਸਹਾਇਕ ਹੁੰਦੀ ਹੈ
ਮੁਲਤਾਨੀ ਮਿੱਟੀ ਵਾਂਗ ਹੀ ਆਮ ਮਿੱਟੀ ਅਤੇ ਹੋਰ ਕਈ ਤਰ੍ਹਾਂ ਦੀਆਂ ਮਿੱਟੀਆਂ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ ਇਨ੍ਹਾਂ ਮਿੱਟੀਆਂ ਦਾ ਲੇਪ, ਪੱਟੀਆਂ ਅਤੇ ਚਿੱਕੜ ਨਾਲ ਨਹਾਉਣਾ (ਮੱਡਬਾਥ) ਕਈ ਬਿਮਾਰੀਆਂ ਦੇ ਇਲਾਜ ’ਚ ਲਾਭ ਪਹੁੰਚਾਉਂਦਾ ਹੈ ਮਿੱਟੀ ਦੇ ਇਨ੍ਹਾਂ ਔਸ਼ਧੀ ਗੁਣਾਂ ਕਾਰਨ ਅੱਜ ਮਡਥੈਰੇਪੀ ਮੁਫ਼ਤ ਅਤੇ ਸਸਤੇ ਕੁਦਰਤੀ ਦਵਾਖਾਨਾ ਤੋਂ ਲੈ ਕੇ ਆਧੁਨਿਕ ਮਹਿੰਗੇ ਸਿਹਤ ਕੇਂਦਰਾਂ ਤੱਕ ’ਚ ਪ੍ਰਸਿੱਧ ਹੋ ਚੁੱਕੀ ਹੈ
ਸੀਤਾਰਾਮ ਗੁਪਤਾ