khajoor-ka-halwa-kaise-banate-hain

ਖਜੂਰ ਦਾ ਹਲਵਾ -ਰੈਸਿਪੀ
ਖਜੂਰ ਦਾ ਹਲਵਾ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦਾ ਹੈ ਖ਼ਜ਼ੂਰ ਨੂੰ ਪਹਿਲਾਂ ਗਰਮ ਦੁੱਧ ’ਚ ਲਗਭਗ 6 ਘੰਟੇ ਤੱਕ ਭਿਓਂਣ ਤੋਂ ਬਾਅਦ ਖਜੂਰ ਹਲਵਾ ਬਣਾਇਆ ਜਾਂਦਾ ਹੈ

ਇਸ ਵਿੱਚ ਬਹੁਤ ਸਾਰਾ ਆਇਰਨ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ

ਖਜੂਰ ਦਾ ਹਲਵਾ ਬਣਾਉਣ ਦੀ ਵਿਧੀ:-

  • ਕਿੰਨੇ ਲੋਕਾਂ ਲਈ- 3-4
  • ਤਿਆਰੀ ’ਚ ਸਮਾਂ- 3 ਘੰਟੇ
  • ਪਕਾਉਣ ’ਚ ਸਮਾਂ- 30 ਮਿੰਟ

ਸਮੱਗਰੀ:

  • ਖਜੂਰ – 2 ਕੱਪ,
  • ਗਰਮ ਦੁੱਧ- 2 ਕੱਪ,
  • ਖੰਡ- ਡੇਢ ਕੱਪ,
  • ਘਿਓ- ਅੱਧਾ ਕੱਪ,
  • ਇਲਾਚੀ ਪਾਊਡਰ-1 ਚਮਚ,
  • ਬਾਦਾਮ 5-6 (ਸਲਾਈਸ ’ਚ ਕੱਟੇ)

ਵਿਧੀ:

ਹਲਕੇ ਗਰਮ ਦੁੱਧ ’ਚ ਖਜੂਰ ਨੂੰ ਲਗਭਗ 5 ਘੰਟੇ ਲਈ ਭਿਓਂ ਦਿਓ ਉਸ ਤੋਂ ਬਾਅਦ ਇਸ ਨੂੰ ਮਿਕਸੀ ’ਚ ਪੀਸ ਕੇ ਗਾੜਾ ਪੇਸਟ ਬਣਾ ਲਓ ਹੁਣ ਇੱਕ ਵੱਡੀ ਥਾਲੀ ਜਾਂ ਪਲੇਟ ’ਚ ਘਿਓ ਲਗਾ ਕੇ ਉਸ ਨੂੰ ਚਿਕਨਾ ਕਰ ਲਓ

ਇੱਕ ਪੈਨ ’ਚ ਘਿਓ ਗਰਮ ਕਰੋ ਉਸ ਵਿੱਚ ਖਜੂਰ ਦਾ ਪੇਸਟ ਪਾਓ ਫਿਰ ਚੀਨੀ ਪਾ ਕੇ ਉਸ ਨੂੰ ਉਦੋਂ ਤੱਕ ਚਲਾਓ, ਜਦੋਂ ਤੱਕ ਕਿ ਉਹ ਚੰਗੀ ਤਰ੍ਹਾਂ ਘੁਲ ਨਾ ਜਾਵੇ ਜੇਕਰ ਲੋੜ ਹੋਵੇ

ਤਾਂ ਉਸ ’ਚ ਦੁੱਧ ਮਿਲਾਓ ਅਤੇ 20 ਮਿੰਟ ਤੱਕ ਚਲਾਉਂਦੇ ਰਹੋ ਉਸ ਤੋਂ ਬਾਅਦ ਉਸ ਵਿੱਚ ਇਲਾਚੀ ਅਤੇ ਬਾਦਾਮ ਦੇ ਸਲਾਈਸ ਪਾਓ ਅਤੇ ਮਿਕਸ ਕਰੋ ਪੰਜ ਮਿੰਟ ਬਾਅਦ ਅੱਗ ਬੰਦ ਕਰ ਦਿਓ ਫਿਰ ਹਲਵੇ ਨੂੰ ਘਿਓ ਲੱਗੀ ਥਾਲੀ ’ਚ ਪਲਟ ਦਿਓ ਅਤੇ ਜਦੋਂ ਠੰਢਾ ਹੋ ਜਾਵੇ ਤਾਂ ਉਸ ਨੂੰ ਚਾਕੂ ਦੀ ਸਹਾਇਤਾ ਨਾਲ ਕਿਸੇ ਵੀ ਅਕਾਰ ’ਚ ਕੱਟ ਲਓ ਖਜੂਰ ਦਾ ਸਵਾਦਿਸ਼ਟ ਹਲਵਾ ਖਾਓ, ਖਵਾਓ ਤੇ ਪ੍ਰਸ਼ੰਸਾ ਪਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!