House Warm: ਸਰਦੀਆਂ ’ਚ ਘਰ ਨੂੰ ਦਿਓ ਪੂਰਾ ਨਿੱਘ
ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਸਭ ਤੋਂ ਵੱਡੀ ਲੋੜ ਮਹਿਸੂਸ ਹੁੰਦੀ ਹੈ- ਆਪਣੇ ਘਰ ਨੂੰ ਗਰਮ, ਸੁਰੱਖਿਅਤ ਅਤੇ ਅਰਾਮਦਾਇਕ ਬਣਾਈ ਰੱਖਣ ਦੀ ਭਾਰਤ ਦੇ ਮੱਧ ਅਤੇ ਉੱਤਰੀ ਹਿੱਸਿਆਂ ’ਚ ਸਰਦੀ ਕਈ ਵਾਰ ਐਨੀ ਕੜਾਕੇ ਦੀ ਹੁੰਦੀ ਹੈ ਕਿ ਕਮਰੇ, ਬਿਸਤਰਾ ਅਤੇ ਪਾਣੀ ਤੱਕ ਠੰਢੇ ਹੋ ਕੇ ਪ੍ਰੇਸ਼ਾਨ ਕਰ ਦਿੰਦੇ ਹਨ ਅਜਿਹੇ ’ਚ ਸਿਰਫ ਕਮਰੇ ਦਾ ਤਾਪਮਾਨ ਵਧਾਉਣਾ ਹੀ ਹੱਲ ਨਹੀਂ ਹੈ, ਸਗੋਂ ਊਰਜਾ ਦੀ ਬੱਚਤ, ਸਿਹਤ ਦੀ ਸੁਰੱਖਿਆ ਅਤੇ ਸਹੀ ਤਰੀਕਿਆਂ ਦਾ ਇਸਤੇਮਾਲ ਵੀ ਜ਼ਰੂਰੀ ਹੈ
ਆਓ! ਸਮਝਦੇ ਹਾਂ ਕਿ ਸਰਦੀਆਂ ’ਚ ਆਪਣੇ ਘਰ ਨੂੰ ਬਿਨਾਂ ਜ਼ਿਆਦਾ ਖਰਚ ਦੇ, ਸੌਖੇ ਤਰੀਕਿਆਂ ਨਾਲ ਕਿਵੇਂ ਗਰਮ ਰੱਖਿਆ ਜਾ ਸਕਦਾ ਹੈ
Table of Contents
ਖਿੜਕੀਆਂ ਅਤੇ ਦਰਵਾਜ਼ਿਆਂ ਦੀ ਸਹੀ ਸੀÇਲੰਗ:
ਅਕਸਰ ਘਰ ’ਚ ਠੰਢੀ ਹਵਾ ਦਰਵਾਜ਼ਿਆਂ ਅਤੇ ਖਿੜਕੀਆਂ ਦੀਆਂ ਬਰੀਕ ਝੀਤਾਂ ’ਚੋਂ ਦਾਖ਼ਲ ਹੁੰਦੀ ਹੈ ਇਨ੍ਹਾਂ ਥਾਵਾਂ ’ਤੇ ਪੁਰਾਣੀ ਰਬੜ ਸਟ੍ਰਿੱਪ, ਫੋਮ ਜਾਂ ਮੋਟੇ ਪਰਦਿਆਂ ਦੀ ਵਰਤੋਂ ਕਰਨ ਨਾਲ ਕਮਰੇ ਦੇ ਅੰਦਰ ਗਰਮਾਹਟ ਬਣੀ ਰਹਿੰਦੀ ਹੈ ਖਿੜਕੀਆਂ ’ਤੇ ਬਲੈਕਆਊਟ ਜਾਂ ਫਲੀਸ ਫੈਬਰਿਕ ਦੇ ਭਾਰੀ ਪਰਦੇ ਲਾਉਣ ਨਾਲ ਬਾਹਰੀ ਤਾਪ ਰੁਕ ਜਾਂਦਾ ਹੈ ਜੇਕਰ ਲੱਕੜ ਦੇ ਦਰਵਾਜ਼ਿਆਂ ’ਚ ਗੈਪ ਹੈ, ਤਾਂ ਹੇਠਾਂ ਡ੍ਰਾਫਟ ਸਟਾਪਰ ਜਾਂ ਕੱਪੜੇ ਦਾ ਗੋਲ ਸਿਰ੍ਹਾਣਾ ਲਾਉਣਾ ਬੇਹੱਦ ਅਸਰਦਾਰ ਹੁੰਦਾ ਹੈ
ਫਰਸ਼ ਨੂੰ ਰੱਖੋ ਗਰਮ:
ਸਰਦੀ ’ਚ ਠੰਢ ਸਭ ਤੋਂ ਜ਼ਿਆਦਾ ਫਰਸ਼ ਤੋਂ ਮਹਿਸੂਸ ਹੁੰਦੀ ਹੈ ਜੇਕਰ ਤੁਹਾਡੇ ਘਰ ’ਚ ਟਾਈਲ, ਸੰਗਮਰਮਰ ਜਾਂ ਪੱਥਰ ਦਾ ਫਰਸ਼ ਹੈ ਤਾਂ ਇਹ ਹੋਰ ਜ਼ਿਆਦਾ ਠੰਢਾ ਹੁੰਦਾ ਹੈ ਮੋਟੇ ਕਾਰਪੇਟ, ਦਰੀ, ਰਗ ਜਾਂ ਕਸ਼ਮੀਰ/ਸ਼ਿਲਪ ਵਾਲੀਆਂ ਊਨੀ ਦਰੀਆਂ ਦੀ ਵਰਤੋਂ ਕਰਨ ਨਾਲ ਫਰਸ਼ ਦਾ ਤਾਪਮਾਨ ਕਈ ਡਿਗਰੀ ਤੱਕ ਵਧ ਜਾਂਦਾ ਹੈ ਇਹ ਨਾ ਸਿਰਫ ਪੈਰਾਂ ਨੂੰ ਠੰਢ ਤੋਂ ਬਚਾਉਂਦੇ ਹਨ ਸਗੋਂ ਕਮਰੇ ਦੀ ਇੰਸੂਲੇਸ਼ਨ ਸਮਰੱਥਾ ਵੀ ਵਧਾਉਂਦੇ ਹਨ
ਧੁੱਪ ਦਾ ਲਾਭ:
ਸੂਰਜ ਦੀ ਰੌਸ਼ਨੀ ਸਰਦੀਆਂ ਦਾ ਸਭ ਤੋਂ ਗਰਮ ਅਤੇ ਮੁਫਤ ਸਾਧਨ ਹੈ ਦਿਨ ਦੇ ਸਮੇਂ ਕਮਰੇ ਦੀਆਂ ਖਿੜਕੀਆਂ ਦੇ ਪਰਦਿਆਂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿਓ ਸੂਰਜ ਦੀਆਂ ਕਿਰਨਾਂ ਕਮਰੇ ਦੇ ਫ਼ਰਨੀਚਰ, ਕੰਧਾਂ ਅਤੇ ਫਰਸ਼ ਨੂੰ ਗਰਮ ਕਰ ਦਿੰਦੀਆਂ ਹਨ, ਜੋ ਸ਼ਾਮ ਤੱਕ ਤਾਪ ਸੁਰੱਖਿਅਤ ਰੱਖਦਾ ਹੈ ਸ਼ਾਮ ਹੁੰਦੇ ਹੀ ਪਰਦੇ ਬੰਦ ਕਰ ਦੇਣੇ ਚਾਹੀਦੇ ਹਨ, ਤਾਂ ਕਿ ਜਮ੍ਹਾ ਗਰਮਾਹਟ ਬਾਹਰ ਨਾ ਨਿੱਕਲ ਸਕੇ
ਬਿਸਤਰੇ ਨੂੰ ਅਰਾਮਦਾਇਕ ਬਣਾਓ:
ਠੰਢ ’ਚ ਸਰੀਰ ਦਾ ਤਾਪ ਜ਼ਿਆਦਾ ਸਿਰ੍ਹਾਣੇ, ਕੰਬਲ ਜਾਂ ਮੋਟੀ ਰਜਾਈ ਨਾਲ ਨਹੀਂ, ਸਗੋਂ ਲੇਅਰਿੰਗ ਨਾਲ ਸੁਰੱਖਿਅਤ ਰਹਿੰਦਾ ਹੈ ਬਿਸਤਰੇ ’ਚ ਚਾਦਰ, ਪਤਲਾ ਕੰਬਲ, ਫਿਰ ਰਜਾਈ ਵਰਗੇ ਤਿੰਨ ਲੇਅਰ ਰੱਖਣ ਨਾਲ ਗਰਮਾਹਟ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ ਫਲੀਸ, ਉੱਨ ਅਤੇ ਮਾਈਕ੍ਰੋਫਾਈਬਰ ਸਮੱਗਰੀ ਵਾਲੇ ਕੰਬਲ ਜਾਂ ਕਵਰਲੈਟਸ ਜਿਆਦਾ ਗਰਮ ਅਤੇ ਸਰੀਰ ਦੇ ਅਨੁਕੂਲ ਹੁੰਦੇ ਹਨ ਸੌਣ ਤੋਂ ਪਹਿਲਾਂ ਇਲੈਕਟ੍ਰਿਕ ਹੀਟ ਪੈਡ ਜਾਂ ਹਾੱਟ ਵਾਟਰ ਬੈਗ ਬਿਸਤਰ ’ਚ ਰੱਖਣ ਨਾਲ ਹੀ ਗਰਮਾਹਟ ਬਣੀ ਰਹਿੰਦੀ ਹੈ ਪਰ ਇਹਨਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ
ਹੀਟਰ ਦੀ ਚੋਣ ਅਤੇ ਇਸਤੇਮਾਲ:
ਕਮਰੇ ਦਾ ਆਕਾਰ ਦੇਖ ਕੇ ਹੀਟਰ ਦੀ ਚੋਣ ਕਰਨਾ ਜ਼ਰੂਰੀ ਹੈ ਛੋਟੇ ਕਮਰਿਆਂ ਲਈ ਆਇਲ ਹੀਟਰ, ਕਵਾਟਰਜ਼ ਜਾਂ ਫੈਨ ਹੀਟਰ ਲਾਹੇਵੰਦ ਹੁੰਦੇ ਹਨ, ਜਦਕਿ ਵੱਡੇ ਕਮਰਿਆਂ ਲਈ ਆਇਲ ਫਿਲਡ ਰੈਡੀਏਟਰ ਬਿਹਤਰ ਹੁੰਦਾ ਹੈ ਧਿਆਨ ਰੱਖੋ ਹੀਟਰ ਨੂੰ ਕਦੇ ਨਮੀ ਵਾਲੀ ਥਾਂ ’ਤੇ ਨਾ ਰੱਖੋ ਚੱਲਣ ਦੌਰਾਨ ਕਮਰੇ ’ਚ ਥੋੜ੍ਹੀ ਖੁੱਲ੍ਹੀ ਥਾਂ ਜ਼ਰੂਰ ਰੱਖੋ, ਤਾਂ ਕਿ ਵੈਂਟੀਲੇਸ਼ਨ ਬਣਿਆ ਰਹੇ ਕਾਰਬਨ ਮੋਨੋਆਕਸਾਈਡ ਵਾਲੇ ਉਪਕਰਨ ਜਿਵੇਂ ਕੋਲਾ, ਅੰਗੀਠੀ ਜਾਂ ਬਿਨਾਂ ਵੈਂਟ ਗੈਸ ਹੀਟਰ ਦੀ ਵਰਤੋਂ ਬੰਦ ਕਮਰਿਆਂ ’ਚ ਨਾ ਕਰੋ, ਇਹ ਸਿਹਤ ਲਈ ਖ਼ਤਰਨਾਕ ਹੈ
ਬੂਟਿਆਂ ਨਾਲ ਸਜਾਵਟ:
ਇੰਡੋਰ ਪਲਾਂਟਸ ਘਰ ’ਚ ਨਮੀ ਨੂੰ ਕੰਟਰੋਲ ਕਰਕੇ ਤਾਪ ਨੂੰ ਬਿਹਤਰ ਬਣਾਈ ਰੱਖਦੇ ਹਨ ਕਮਰੇ ’ਚ ਲੱਕੜ ਦੇ ਫ਼ਰਨੀਚਰ, ਊਨੀ ਕੁਸ਼ਨ ਕਵਰ, ਫਲੀਸ ਸੋਫਾ ਥ੍ਰੋਅ ਅਤੇ ਮੋਟੀ ਵਾੱਲ ਹੈਂਗਿੰਗ ਲਾਉਣ ਨਾਲ ਘਰ ਜ਼ਿਆਦਾ ਗਰਮ ਮਹਿਸੂਸ ਹੁੰਦਾ ਹੈ ਫਿੱਕੇ ਰੰਗਾਂ ਦੀ ਬਜਾਏ ਗੂੜ੍ਹੇ ਰੰਗ ਦੀ ਸਜਾਵਟ ਠੰਢ ’ਚ ਜ਼ਿਆਦਾ ਗਰਮਾਹਟ ਮਹਿਸੂਸ ਕਰਵਾਉਂਦੀ ਹੈ ਸੌਣ ਤੋਂ ਪਹਿਲਾਂ ਸਾਰੇ ਹੀਟ ਇਲੈਕਟ੍ਰਾਨਿਕਸ ਉਪਕਰਨ ਬੰਦ ਕਰ ਕੇ ਸੌਣਾ ਚਾਹੀਦਾ ਹੈ, ਤਾਂ ਕਿ ਸੇਫ਼ਟੀ ਬਣੀ ਰਹੇ
-ਸੁਭਾਸ਼ ਮਿਸ਼ਰਾ


































































