Medicines

Medicines: ਬਿਮਾਰੀਆਂ ਦਾ ਇੱਕੋ-ਇੱਕ ਹੱਲ ਨਹੀਂ ਦਵਾਈਆਂ

ਸਿਹਤ ਦੀ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਵੀ ਚਿੰਤਾ ਹੈ, ਉਹ ਸੰਜਮ ਵਰਤਦੇ ਹਨ, ਆਹਾਰ-ਵਿਹਾਰ ’ਚ ਸੰਤੁਲਨ ਬਣਾਈ ਰੱਖਦੇ ਹਨ ਅਤੇ ਦਵਾਈਆਂ ਤੋਂ, ਖਾਸ ਕਰਕੇ ਐਲੋਪੈਥਿਕ ਦਵਾਈਆਂ ਤੋਂ ਪਰਹੇਜ਼ ਕਰਦੇ ਹਨ ਜੋ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਦੇ ਹਨ, ਦਿਨਚਰਿਆ ਨਿਯਮਤ ਰੱਖਦੇ ਹਨ ਅਤੇ ਬਿਮਾਰ ਘੱਟ ਹੁੰਦੇ ਹਨ ਅਤੇ ਹੁੰਦੇ ਵੀ ਹਨ ਤਾਂ ਉਨ੍ਹਾਂ ਦੀ ਰੋਗ-ਰੋਕੂ ਸਮਰੱਥਾ ਐਨੀ ਹੁੰਦੀ ਹੈ ਕਿ ਉਹ ਛੇਤੀ ਠੀਕ ਹੋ ਜਾਂਦੇ ਹਨ

ਅੱਜ-ਕੱਲ੍ਹ ਐਲੋਪੈਥਿਕ ਦਵਾਈਆਂ ਨਾਲ ਰੋਗ ਠੀਕ ਕਰਨ ਦਾ ਹਰ ਪਾਸੇ ਰੁਝਾਨ ਹੈ ਪਰ ਰੋਗੀ ਦੀ ਰੋਗ-ਰੋਕੂ ਸਮਰੱਥਾ ਕਿੰਨੀ ਘੱਟ ਹੁੰਦੀ ਜਾ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਰੋਗ ਛੱਡਦਾ ਹੈ, ਦੂਜਾ ਹਮਲਾ ਕਰ ਦਿੰਦਾ ਹੈ ਹੁਣ ਡਾਕਟਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਐਲੋਪੈਥਿਕ ਦਵਾਈਆਂ ਆਪਣੇ ਪਿੱਛੇ ਲੰਮੇ ਸਮੇਂ ਤੱਕ ਚੱਲਣ ਵਾਲਾ ਜ਼ਬਰਦਸਤ ਪ੍ਰਭਾਵ ਛੱਡ ਕੇ ਜਾਂਦੀਆਂ ਹਨ ਐਲੋਪੈਥਿਕ ਦਵਾਈਆਂ ਉਦੋਂ ਹੋਰ ਆਪਣਾ ਜ਼ਬਰਦਸਤ ਪ੍ਰਭਾਵ ਛੱਡਦੀਆਂ ਹਨ ਜਦੋਂ ਰੋਗ ਦਾ ਕਾਰਨ ਅਤੇ ਲੱਛਣ ਜਾਣੇ ਬਿਨਾਂ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ

ਬਿਮਾਰਾਂ ਦੀ ਸਿਆਪਣ ਇਸ ਗੱਲ ’ਚ ਹੈ ਕਿ ਉਹ ਘੱਟ ਤੋਂ ਘੱਟ ਦਵਾਈਆਂ ਦੀ ਵਰਤੋਂ ਕਰਨ, ਉਹ ਵੀ ਇਸ ਹਾਲਤ ’ਚ ਜਦੋਂ ਰੋਗ ਕਾਬੂ ਤੋਂ ਬਾਹਰ ਹੋਵੇ ਅਰਥਾਤ ਸੰਜਮ ਵਰਤਣ ’ਤੇ ਵੀ ਨਾ ਦਬਾਇਆ ਜਾ ਸਕੇ ਵਿਦਵਾਨ ਡਾਕਟਰਾਂ ਦਾ ਕਥਨ ਹੈ ਕਿ ਠੀਕ ਹੋਣ ਵਾਲੇ ਰੋਗੀਆਂ ਦੇ ਸਬੰਧ ’ਚ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਸਿਰਫ ਦਵਾਈਆਂ ਦੀ ਵਰਤੋਂ ਨਾਲ ਹੀ ਠੀਕ ਹੋਏ ਹਨside effects of medicine

ਉਂਜ ਕੁਦਰਤ ਹਰ ਰੋਗ ਦੇ ਹੱਲ ’ਚ ਲੱਗੀ ਰਹਿੰਦੀ ਹੈ ਅਤੇ ਜ਼ਿਆਦਾਤਰ ਰੋਗੀ ਉਸ ਦੀ ਹੀ ਕਿਰਪਾ ਨਾਲ ਠੀਕ ਹੁੰਦੇੇ ਹਨ, ਸਿਹਰਾ ਔਸ਼ਧੀਆਂ ਨੂੰ ਮਿਲ ਜਾਂਦਾ ਹੈ ਜਦਕਿ ਅਸਲੀਅਤ ਇਹ ਹੈ ਕਿ ਸਰੀਰ ’ਚ ਪਹਿਲਾਂ ਤੋਂ ਹੀ ਰੋਗ-ਰੋਕੂ ਸਮਰੱਥਾ ਹੁੰਦੀ ਹੈ ਅਸੰਯਮ ਵਰਤਣ, ਕੁਪੋਸ਼ਣ ਅਤੇ ਕੁਝ ਮਾਨਸਿਕ ਕਾਰਨਾਂ ਕਾਰਨ ਇਹ ਜੀਵਨ ਸ਼ਕਤੀ ਘੱਟ ਹੁੰਦੀ ਜਾਂਦੀ ਹੈ ਅਤੇ ਵਿਅਕਤੀ ਰੋਗਾਂ ਦੀ ਚਪੇਟ ’ਚ ਆ ਜਾਂਦਾ ਹੈ

Also Read:  ਸਾਵਧਾਨੀ ਹੀ ਸੁਰੱਖਿਆ ਹੈ

ਅਸੰਯਮਿਤ ਅਤੇ ਬੇਢੰਗਾ ਰਹਿਣ-ਸਹਿਣ ਅਪਨਾਉਣ ਨਾਲ ਸਰੀਰ ’ਚ ਟੁੱਟ-ਭੱਜ ਹੁੰਦੀ ਹੈ, ਉਹੀ ਰੋਗ ਅਤੇ ਕਸ਼ਟ ਦੇ ਰੂਪ ’ਚ ਦਿਖਾਈ ਦਿੰਦੀ ਹੈ ਸਹੀ ਇਹ ਹੈ ਕਿ ਸਰੀਰ ’ਚ ਬੇਲੋੜਾ ਭਾਰ ਪਾਉਣਾ ਬੰਦ ਕਰਕੇ ਥੋੜ੍ਹਾ ਆਰਾਮ ਕੀਤਾ ਜਾਵੇ ਅਤੇ ਰੋਗੀ ਹੋਈ ਪਾਚਣ ਪ੍ਰਣਾਲੀ ਨੂੰ ਥੱਕਣ ਤੋਂ ਬਚਣ ਲਈ ਜਾਂ ਤਾਂ ਹੌਲੇ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਜਾਂ ਵਰਤ ਰੱਖਣ ਵਰਗੇ ਤਰੀਕਿਆ ਨੂੰ ਅਪਣਾਇਆ ਜਾਵੇ ਸਰਦੀ, ਜ਼ੁਕਾਮ, ਬੁਖਾਰ ਵਰਗੇ ਆਮ ਰੋਗਾਂ ’ਚ ਦਵਾਈ ਲੈ ਕੇ ਰੋਗ ਦਬਾਉਣ ਦੀ ਜੋ ਕਾਹਲੀ ਪਾਈ ਜਾਂਦੀ ਹੈ, ਉਸ ਨਾਲ ਤੁਰੰਤ ਆਰਾਮ ਭਲੇ ਹੀ ਮਿਲਦਾ ਹੋਵੇ, ਪਰ ਰੋਗ ਅਤੇ ਦਵਾਈਆਂ ਦਾ ਜ਼ਹਿਰੀਲਾਪਣ ਮਿਲ ਕੇ ਰੋਗੀ ਨੂੰ ਇੱਕ ਤਰ੍ਹਾਂ ਸਦਾ ਲਈ ਆਪਣੇ ਚੁੰਗਲ ’ਚ ਫਸੇ ਰਹਿਣ ਲਈ ਮਜ਼ਬੂਰ ਕਰਦੇ ਹਨ ਛੋਟੇ-ਮੋਟੇ ਰੋਗ ਹੀ ਇਨ੍ਹਾਂ ਦਵਾਈਆਂ ਕਾਰਨ ਲਾਇਲਾਜ ਰੋਗਾਂ ’ਚ ਤਬਦੀਲ ਹੋ ਜਾਂਦੇ ਹਨ

ਰੋਗਾਂ ਦਾ ਇਲਾਜ ਤਾਂ ਹੋਣਾ ਹੀ ਚਾਹੀਦਾ ਹੈ ਪਰ ਉਨ੍ਹਾਂ ’ਚ ਦਵਾਈਆਂ ਦਾ, ਖਾਸ ਕਰਕੇ ਐਲੋਪੈਥਿਕ ਦਵਾਈਆਂ ਦਾ ਪ੍ਰਯੋਗ ਰੋਗ ਦੇ ਲਾਇਲਾਜ ਹੋਣ ’ਤੇ ਹੀ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਛੋਟੇ-ਛੋਟੇ ਰੋਗਾਂ ’ਚ ਦਵਾਈਆਂ ਲੈ ਕੇ ਸਰੀਰ ਦੀ ਰੋਗ-ਰੋਕੂ ਸਮਰੱਥਾ ਨੂੰ ਐਵੇਂ ਨਸ਼ਟ ਕਰਨ ਦੀ ਕਾਹਲੀ ਜੀਵਨ ਲਈ ਮਹਿੰਗੀ ਪੈ ਸਕਦੀ ਹੈ

ਦਵਾਈਆਂ ਜਿਹੜੇ ਪਦਾਰਥਾਂ ’ਚ ਬਣਾਈਆਂ ਜਾਂਦੀਆਂ ਹਨ, ਉਹ ਸਾਡੇ ਸੁਭਾਵਿਕ ਖੁਰਾਕ ਪਦਾਰਥ ਨਹੀਂ ਹਨ, ਨਹੀਂ ਤਾਂ ਉਹ ਸਿਹਤਮੰਦ ਰਹਿਣ ਤੇ ਵੀ ਲਏ ਜਾਂਦੇ ਉਨ੍ਹਾਂ ’ਚ ਮਨੁੱਖੀ ਪ੍ਰਕਿਰਤੀ ਦੇ ਉਲਟ ਤੱਤ ਹੀ ਜ਼ਿਆਦਾ ਹੁੰਦੇ ਹਨ, ਜੋ ਪਾਗਲ ਹਾਥੀ ਵਾਂਗ ਆਪਣੀ ਅਤੇ ਦੁਸ਼ਮਣ ਦੀ ਫੌਜ ਦਾ ਵਿਨਾਸ਼ ਕਰਦੇ ਹਨ

ਇਹ ਸੱਚ ਹੈ ਕਿ ਦਵਾਈਆਂ ਰੋਗਾਣੂਆਂ ਨੂੰ ਮਾਰਦੀਆਂ ਹਨ ਪਰ ਜੀਵਨ ਰਸਾਂ ਨੂੰ ਵੀ ਨੁਕਸਾਨ ਪਹੁੰਚਾਏ ਬਿਨਾਂ ਨਹੀਂ ਰਹਿੰਦੀਆਂ ਇਸ ਲਈ ਜੇਕਰ ਇਨ੍ਹਾਂ ਦੀ ਵਰਤੋਂ ਕਰਨੀ ਵੀ ਪਵੇ ਤਾਂ ਵੀ ਸੀਮਤ ਮਾਤਰਾ ਅਤੇ ਸੀਮਤ ਸਮੇਂ ਤੱਕ ਹੀ ਇਨ੍ਹਾਂ ਦੀ ਵਰਤੋਂ ਕਰੋ ਰੋਗ ਦੀਆਂ ਜੜ੍ਹਾਂ ਕੱਟਣ ਲਈ ਵਰਤ, ਸੀਮਤ ਆਹਾਰ, ਸੰਤੁਲਿਤ ਅਤੇ ਪਚਣਯੋਗ ਭੋਜਨ ਹੀ ਜ਼ਰੂਰੀ ਹੈ ਆਹਾਰ-ਵਿਹਾਰ ਦਾ ਸੰਜਮ ਅਤੇ ਸੰਤੁਲਨ ਅਪਣਾ ਕੇ ਕਦੇ-ਕਦਾਈਂ ਕੁਦਰਤੀ ਜੜ੍ਹੀ-ਬੂਟੀਆਂ ਦਾ ਸੇਵਨ ਕਰਕੇ ਬਣਾਉਟੀ ਦਵਾਈਆਂ ਤੋਂ ਛੁਟਕਾਰਾ ਪਾਓ
-ਰਮੇਸ਼ ਸਾਰਸਵਤ

Also Read:  Online Shopping: ਆੱਨਲਾਈਨ ਖਰੀਦਦਾਰੀ ਕਰਦੇ ਸਮੇਂ ਵਰਤੋ ਸਾਵਧਾਨੀਆਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ