Kalpana Chawla

Kalpana Chawla ਕਲਪਨਾ ਚਾਵਲਾ ਪੁਲਾੜ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ‘‘ਭਾਰਤ ਦਾ ਨਕਸ਼ਾ ਬਹੁਤ ਸੋਹਣਾ ਲੱਗ ਰਿਹਾ ਹੈ’’ -ਕਲਪਨਾ ਚਾਵਲਾ

ਅੱਜ ਜਦੋਂ ਅਸੀਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਕਲਪਨਾ ਚਾਵਲਾ ਦਾ 19 ਨਵੰਬਰ 1997 ਨੂੰ ਅਮਰੀਕੀ ਪੁਲਾੜ ਗੱਡੀ ਕੋਲੰਬੀਆ (ਐੱਸਟੀਐੱਸ-87 ਮਿਸ਼ਨ) ਨੇ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ ਅਤੇ ਕਲਪਨਾ ਚਾਵਲਾ ਅਧਿਕਾਰਕ ਤੌਰ ’ਤੇ ਪੁਲਾੜ ਪਹੁੰਚਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਇਹ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਉਹ ਪਲ ਸੀ ਜਦੋਂ ਸੁਫਨਿਆਂ ਨੂੰ ਖੰਭ ਲੱਗੇ ਦਿਖਾਈ ਦਿੱਤੇ

ਕਲਪਨਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ’ਚ ਹੋਇਆ ਸੀ ਬਚਪਨ ਤੋਂ ਹੀ ਉਹ ਜਹਾਜ਼ਾਂ ਅਤੇ ਤਾਰਿਆਂ ਦੀ ਦੁਨੀਆਂ ’ਚ ਗੁਆਚੀ ਰਹਿੰਦੀ ਸੀ ਜਦੋਂ ਜ਼ਿਆਦਾਤਰ ਲੜਕੀਆਂ ਨੂੰ ਘਰ-ਗ੍ਰਹਿਸਥੀ ਦੀ ਸਿੱਖਿਆ ਦਿੱਤੀ ਜਾਂਦੀ ਸੀ, ਤਾਂ ਕਲਪਨਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਏਅਰੋਨਾਟਿਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਉਸ ਸਮੇਂ ਕਾਲਜ ’ਚ ਉਹ ਇਕਲੌਤੀ ਮਹਿਲਾ ਵਿਦਿਆਰਥਣ ਸੀKalpana Chawla

ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਜਾ ਕੇ ਟੈਕਸਾਸ ਯੂਨੀਵਰਸਿਟੀ ਅਤੇ ਕੋਲੋਰਾਡੋ ਯੂਨੀਵਰਸਿਟੀ ਤੋਂ ਦੋ ਮਾਸਟਰਜ਼ ਅਤੇ ਪੀਐੱਚਡੀ ਪੂਰੀ ਕੀਤੀ 1994 ’ਚ ਨਾਸਾ ਨੇ ਉਨ੍ਹਾਂ ਨੂੰ ਐਸਟ੍ਰੋਨਾਟ ਦੇ ਰੂਪ ’ਚ ਚੁਣਿਆ ਅਤੇ ਸਿਰਫ ਤਿੰਨ ਸਾਲਾਂ ਬਾਅਦ 1997 ’ਚ ਉਹ ਪੁਲਾੜ ਪਹੁੰਚ ਗਈ ਐੱਸਟੀਐੱਸ-87 ਮਿਸ਼ਨ 16 ਦਿਨ 15 ਘੰਟੇ 34 ਮਿੰਟਾਂ ਤੱਕ ਚੱਲਿਆ ਇਸ ਦੌਰਾਨ ਕਲਪਨਾ ਨੇ ਸਪਾਰਟਨ ਸੈਟੇਲਾਈਟ ਨੂੰ ਤੈਨਾਤ ਅਤੇ ਮੁੜ ਪ੍ਰਾਪਤ ਕਰਨ ਦਾ ਮਹੱਤਵਪੂਰਨ ਕੰਮ ਕੀਤਾ

ਉਹ ਮਿਸ਼ਨ ਸਪੈਸ਼ਲਿਸਟ  ਅਤੇ ਰੋਬੋਟਿਕ ਆਰਮ ਆਪਰੇਟਰ ਸਨ ਕੁੱਲ 252 ਵਾਰ ਧਰਤੀ ਦੀ ਪਰਿਕਰਮਾ ਕਰਦਿਆਂ ਉਨ੍ਹਾਂ ਨੇ ਇੱਕ ਕਰੋੜ 60 ਲੱਖ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ ਇਹ ਮਿਸ਼ਨ ਸੂਖਮ ਗੁਰਤਵਾਕਰਸ਼ਣ ’ਚ ਵਿਗਿਆਨਕ ਪ੍ਰਯੋਗਾਂ ਲਈ ਯਾਦ ਕੀਤਾ ਜਾਂਦਾ ਹੈ ਬਦਕਿਸਮਤੀ ਨਾਲ, ਇੱਕ ਫਰਵਰੀ 2003 ਨੂੰ ਕੋਲੰਬੀਆ ਪੁਲਾੜ ਗੱਡੀ (ਐੱਸਟੀਐੱਸ-107 ਮਿਸ਼ਨ) ਦੇ ਮੁੜ ਦਾਖ਼ਲੇ ਦੌਰਾਨ ਟੁੱਟ ਗਿਆ ਅਤੇ ਕਲਪਨਾ ਸਮੇਤ ਸਾਰੇ ਸੱਤ ਪੁਲਾੜ ਯਾਤਰੀ ਸ਼ਹੀਦ ਹੋ ਗਏ ਉਸ ਹਾਦਸੇ ਨੇ ਪੂਰੀ ਦੁਨੀਆਂ ਨੂੰ ਝੰਜੋੜ ਦਿੱਤਾ, ਪਰ ਉਹ ਕਲਪਨਾ ਦੀ ਵਿਰਾਸਤ ਨੂੰ ਘੱਟ ਨਹੀਂ ਕਰ ਸਕਿਆ

Also Read:  ਬੱਚਿਆਂ ਨੂੰ ਸੰਵਾਰੋ ਸਲੀਕੇ ਨਾਲ

ਕਲਪਨਾ ਚਾਵਲਾ ਸਿਰਫ ਇੱਕ ਪੁਲਾੜ ਯਾਤਰੀ ਨਹੀਂ ਸਨ, ਉਹ ਇੱਕ ਪ੍ਰਤੀਕ ਸਨ ਕਿ ਭਾਰਤ ਦੀਆਂ ਧੀਆਂ ਵੀ ਆਕਾਸ਼ ਛੂਹ ਸਕਦੀਆਂ ਹਨ ਜਦੋਂ 1997 ਵਿਚ ਉਨ੍ਹਾਂ ਪੁਲਾੜ ਤੋਂ ਧਰਤੀ ਨੂੰ ਦੇਖਿਆ ਅਤੇ ਕਿਹਾ ਸੀ, ‘ਭਾਰਤ ਦਾ ਨਕਸ਼ਾ ਬਹੁਤ ਸੋਹਣਾ ਲੱਗ ਰਿਹਾ ਹੈ’, ਤਾਂ ਉਸ ਇੱਕ ਵਾਕ ’ਚ ਪੂਰਾ ਦੇਸ਼ ਪੁਲਾੜ ’ਚ ਪਹੁੰਚ ਗਿਆ ਸੀ ਉਨ੍ਹਾਂ ਨੇ ਸਾਬਤ ਕੀਤਾ ਸੀ ਕਿ ਸੁਫਨੇ ਦੇਖਣ ਦੀ ਕੋਈ ਹੱਦ ਨਹੀਂ ਹੁੰਦੀ- ਨਾ ਦੇਸ਼ ਦੀ, ਨਾ ਹਾਲਾਤ ਦੀ ਉਨ੍ਹਾਂ ਦੇ ਸ਼ਬਦ ਅੱਜ ਵੀ ਗੂੰਜਦੇ ਹਨ: ‘ਆਕਾਸ਼ ਵੱਲ ਦੇਖੋ ਅਸੀਂ ਬਹੁਤ ਛੋਟੇ ਹਾਂ, ਪਰ ਜੇਕਰ ਅਸੀਂ ਕੋਸ਼ਿਸ਼ ਕਰੀਏ ਤਾਂ ਬਹੁਤ ਉੱਚਾ ਉੱਡ ਸਕਦੇ ਹਾਂ’

ਕੁਝ ਠੋਸ ਅੰਕੜੇ ਅਤੇ ਸਨਮਾਨ

  • ਪਹਿਲੀ ਭਾਰਤੀ ਮੂਲ ਦੀ ਔਰਤ, ਜੋ ਪੁਲਾੜ ਗਈ (1997)
  • ਪੁਲਾੜ ’ਚ ਕੁੱਲ 31 ਦਿਨ 14 ਘੰਟੇ 54 ਮਿੰਟ ਬਿਤਾਏ (ਦੋ ਮਿਸ਼ਨ ਮਿਲਾ ਕੇ)
  • ਨਾਸਾ ਤੋਂ ਸਪੇਸ ਫਲਾਈਟ ਮੈਡਲ, ਕਾਂਗ੍ਰੇਸਨਲ ਸਪੇਸ ਮੈਡਲ ਆਫ ਆਨਰ (ਮਰਨ ਉਪਰੰਤ)
  • ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ
  • ਚੰਦਰਮਾ ’ਤੇ ਇੱਕ ਪਹਾੜੀ ਲੜੀ ਨੂੰ ਚਾਵਲਾ ਹਿਲਸ ਨਾਂਅ ਦਿੱਤਾ ਗਿਆ
  • 72 ਤੋਂ ਵੱਧ ਸਕੂਲ, ਕਾਲਜ ਅਤੇ ਸੜਕਾਂ ਦੇ ਨਾਂਅ ਉਨ੍ਹਾਂ ਦੇ ਨਾਂਅ ’ਤੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ