ਔਸ਼ਧੀ ਗੁਣਾਂ ਨਾਲ ਭਰਪੂਰ ਅਦਰਕ
ਅਦਰਕ ’ਚ ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ ਇਹ ਖਾਰ ਪੈਦਾ ਕਰਦਾ ਹੈ ਖਾਣੇ ਤੋਂ ਪਹਿਲਾਂ ਥੋੜ੍ਹੀ ਅਦਰਕ ਹਰ ਰੋਜ਼ ਕਾਲੇ ਨਮਕ ਨਾਲ ਖਾਣ ਨਾਲ ਰੁਚੀ ਪੈਦਾ ਹੁੰਦੀ ਹੈ, ਖਾਣਾ ਛੇਤੀ ਪਚਦਾ ਹੈ, ਅਫਾਰਾ, ਪੇਟ ਦੇ ਕੀੜੇ ਅਤੇ ਸੂਲ ਦੂਰ ਹੋ ਜਾਂਦਾ ਹੈ, ਪਿੱਤ ਉਤੇਜਿਤ ਹੁੰਦਾ ਹੈ, ਦਿਲ ਨੂੰ ਤਾਕਤ ਮਿਲਦੀ ਹੈ ਅਦਰਕ ਦਾ ਸੇਵਨ ਕਰਨ ਨਾਲ ਕਫ ਅਤੇ ਗਲੇ ਦੇ ਰੋਗਾਂ ’ਚ ਬਹੁਤ ਲਾਭ ਹੁੰਦਾ ਹੈ ਸਾਹ, ਮੰਦਾਗਨੀ ਅਤੇ ਖੂਨ ਦੇ ਵਿਕਾਰਾਂ ਨੂੰ ਨਸ਼ਟ ਕਰ ਦਿੰਦਾ ਹੈ ਕੋਹੜ, ਡਾਈਸੂਰੀਆ, ਪੇਚਿਸ਼, ਬੁਖਾਰ, ਜਲਣ ਆਦਿ ’ਚ ਇਸ ਦੀ ਵਰਤੋਂ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ।
- ਖੰਘ ’ਚ:- ਇੱਕ ਤੋਲਾ ਅਦਰਕ ਦਾ ਰਸ, ਇੱਕ ਤੋਲਾ ਸ਼ਹਿਦ ’ਚ ਮਿਲਾ ਕੇ ਦਿਨ ’ਚ ਦੋ ਵਾਰ ਸੇਵਨ ਕਰਨ ਨਾਲ ਦਮਾ ਖੰਘ ਲਈ ਵਧੀਆ ਦਵਾਈ ਦਾ ਕੰਮ ਕਰਦਾ ਹੈ ਦਹੀਂ, ਖੱਟਾਈ, ਲੱਸੀ ਦਾ ਸੇਵਨ ਨਾ ਕਰੋ।
- ਭੁੱਖ ਦੀ ਕਮੀ ’ਚ:- 6 ਮਾਸਾ ਅਦਰਕ ਨੂੰ ਖੂਬ ਬਰੀਕ ਕੱਟ ਕੇ ਥੋੜ੍ਹਾ ਜਿਹਾ ਨਮਕ ਲਾ ਕੇ ਦਿਨ ’ਚ ਇੱਕ ਵਾਰ ਅੱਠ ਦਿਨਾਂ ਤੱਕ ਸੇਵਨ ਕਰਨ ਨਾਲ ਹਾਜ਼ਮਾ ਠੀਕ ਹੋ ਜਾਵੇਗਾ ਅਤੇ ਭੁੱਖ ਲੱਗਣ ਲੱਗੇਗੀ ਕਬਜ਼ ਨੂੰ ਵੀ ਦੂਰ ਕਰ ਦਿੰਦਾ ਹੈ ਇਸਦੇ ਸੇਵਨ ਨਾਲ ਪੇਟ ਦੀ ਹਵਾ ਵੀ ਸਾਫ ਹੁੰਦੀ ਹੈ।
- ਪੂਰਨ ਹਾਜ਼ਮੇ ਲਈ:- ਦੋ ਤੋਲਾ ਸੁੰਢ, ਦੋ ਤੋਲਾ ਅਜ਼ਵਾਇਨ ਅਤੇ ਨਿੰਬੂ ਦਾ ਰਸ ਐਨਾ ਲਓ ਕਿ ਉਹ ਭਿੱਜ ਜਾਣ ਅਤੇ ਛਾਂ ’ਚ ਸੁਕਾ ਕੇ ਬਰੀਕ ਪੀਸ ਕੇ ਥੋੜ੍ਹਾ ਨਮਕ ਮਿਲਾ ਕੇ ਰੱਖ ਦਿਓ ਇਸਦਾ ਸੇਵਨ ਮਿਹਦੇ ਨੂੰ ਤਾਕਤ ਦਿੰਦਾ ਹੈ, ਪੇਟ ਦਾ ਦਰਦ ਦੂਰ ਕਰਦਾ ਹੈ ਖੱਟੇ ਡਕਾਰਾਂ ਨੂੰ ਰੋਕ ਕੇ ਖਾਣੇ ਨੂੰ ਹਜ਼ਮ ਕਰ ਦਿੰਦਾ ਹੈ।
- ਉਲਟੀ ’ਚ:- ਅਦਰਕ ਅਤੇ ਪਿਆਜ ਦਾ ਰਸ ਦੋ ਚਮਚ ਪੀਣ ਨਾਲ ਉਲਟੀ ਬੰਦ ਹੋ ਜਾਂਦੀ ਹੈ।
- ਜ਼ੁਕਾਮ ਅਤੇ ਬੰਦ ਗਲੇ ’ਚ:- ਅਦਰਕ ਦਾ ਰਸ ਇੱਕ ਤੋਲਾ, ਸ਼ਹਿਦ ਇੱਕ ਤੋਲਾ ਗਰਮ ਕਰਕੇ ਦਿਨ ’ਚ ਦੋ ਵਾਰ ਲੈਣ ਨਾਲ ਆਰਾਮ ਮਿਲਦਾ ਹੈ।
- ਮਸੂੜਿਆਂ ਦਾ ਫੁੱਲਣਾ:- ਜੇਕਰ ਮਸੂੜੇ ਫੁੱਲ ਜਾਣ ਤਾਂ ਤਿੰਨ ਮਾਸਾ ਸੁੰਢ ਦਿਨ ’ਚ ਇੱਕ ਵਾਰ ਪਾਣੀ ਦੇ ਨਾਲ ਚਾਰ ਦਿਨਾਂ ਤੱਕ ਲਗਾਤਾਰ ਖਾਣ ਨਾਲ ਦੰਦ ਦਾ ਦਰਦ ਅਤੇ ਮਸੂੜਿਆਂ ਦਾ ਫੁੱਲਣਾ ਠੀਕ ਹੋ ਜਾਂਦਾ ਹੈ।
-ਇੰਦੀਵਰ ਮਿਸ਼ਰ