Train Journey ਰੇਲ ਯਾਤਰਾ ਤੋਂ ਪਹਿਲਾਂ ਰੇਲਵੇ ਸੁਵਿਧਾਵਾਂ ਬਾਰੇ ਵੀ ਜਾਣੋ
ਰੇਲ ਯਾਤਰਾ ਨੂੰ ਬੜਾ ਸੌਖਾ ਸਫਰ ਮੰਨਿਆ ਜਾਂਦਾ ਹੈ ਤੁਸੀਂ ਵੀ ਭਾਰਤੀ ਰੇਲ ਸੇਵਾ ਦੀ ਅਕਸਰ ਵਰਤੋਂ ਕਰਦੇ ਹੋਵੋਗੇ ਰੇਲ ਯਾਤਰਾ ਕਰਨਾ ਜਿੱਥੇ ਆਰਾਮਦਾਇਕ ਹੁੰਦਾ ਹੈ, ਉੱਥੇ ਖਰਚੇ ਦੇ ਲਿਹਾਜ਼ ਨਾਲ ਵੀ ਇਹ ਯਾਤਰਾ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ ਰੇਲਵੇ ਵਿਭਾਗ ਯਾਤਰੀਆਂ ਨੂੰ ਸਫਰ ਦੌਰਾਨ ਬਹੁਤ ਸਾਰੀਆਂ ਸੁਵਿਧਾਵਾਂ ਵੀ ਉਪਲੱਬਧ ਕਰਵਾਉਂਦਾ ਹੈ, ਪਰ ਬਹੁਤ ਘੱਟ ਲੋਕ ਇਸ ਬਾਰੇ ਜਾਣਕਾਰੀ ਰੱਖਦੇ ਹਨ ਰੇਲ ਯਾਤਰਾ ਦੌਰਾਨ ਤੁਸੀਂ ਅਜਿਹੀਆਂ ਢੇਰਾਂ ਅਸੁਵਿਧਾਵਾਂ ਦੇਖ ਕੇ ਵੀ ਅਣਦੇਖਿਆ ਕਰ ਦਿੰਦੇ ਹੋ, ਜੋ ਕਿਸੇ ਨਾ ਕਿਸੇ ਰੂਪ ’ਚ ਤੁਹਾਡੇ ਅਧਿਕਾਰ ਨਿਯਮਾਂ ਦੇ ਉਲਟ ਹੁੰਦਾ ਹੈ ਆਮ ਤੌਰ ’ਤੇ ਲੋਕ ਇਨ੍ਹਾਂ ਅਸੁਵਿਧਾਵਾਂ ਦੀ ਸ਼ਿਕਾਇਤ ਕਰਨ ਦੀ ਵੀ ਖੇਚਲ ਨਹੀਂ ਕਰਦੇ।
ਪਿਛਲੇ ਦਿਨੀਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰੇਲਵੇ ਕੋਚ ਅਟੈਂਡੈਂਟ ਨੇ ਆਰਏਸੀ ਟਿਕਟ ’ਤੇ ਦੋ ਯਾਤਰੀਆਂ ਨੂੰ ਇੱਕ ਸੀਟ ’ਤੇ ਇੱਕ ਕੰਬਲ ਅਤੇ ਇੱਕ ਸਿਰ੍ਹਾਣਾ ਫੜਾ ਦਿੱਤਾ ਅਤੇ ਕਿਹਾ ਕਿ ਇਹੀ ਨਿਯਮ ਹੈ ਯਾਤਰੀ ਨੇ ਇਸ ਦੀ ਸ਼ਿਕਾਇਤ ਦਿੱਲੀ ਰਾਜ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ’ਚ ਦਰਜ਼ ਕਰਵਾ ਦਿੱਤੀ ਇਸ ਮਾਮਲੇ ’ਚ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਰੇਲਵੇ ਦਾ ਇਹ ਕਦਮ 23 ਸਤੰਬਰ 2009 ਦੇ ਰੇਲਵੇ ਸਰਕੂਲਰ ਦਾ ਸਿੱਧਾ ਉਲੰਘਣ ਹੈ ਇਸ ਨਿਯਮ ਦੇ ਤਹਿਤ ਹਰੇਕ ਯਾਤਰੀ ਨੂੰ ਸਾਫ ਅਤੇ ਅਲੱਗ ਬੈੱਡਰੋਲ ਦੇਣਾ ਲਾਜ਼ਮੀ ਹੈ, ਪਰ ਰੇਲਵੇ ਨੇ ਦੋ ਬਿਲਕੁਲ ਅਣਜਾਣ ਯਾਤਰੀਆਂ ਨੂੰ ਇੱਕ ਹੀ ਕੰਬਲ ਇਸਤੇਮਾਲ ਕਰਨ ਲਈ ਦੇ ਦਿੱਤਾ ਖਪਤਕਾਰ ਕਮਿਸ਼ਨ ਨੇ ਇਸ ਨੂੰ ‘ਸੇਵਾ ’ਚ ਕਮੀ’ ਦਾ ਸਪੱਸ਼ਟ ਮਾਮਲਾ ਮੰਨਦੇ ਹੋਏ ਰੇਲਵੇ ’ਤੇ ਸਖ਼ਤ ਰੁਖ ਅਪਣਾਇਆ ਹੈ ਅਤੇ ਉਸ ’ਤੇ 25,000 ਰੁਪਏ ਦਾ ਜ਼ੁਰਮਾਨਾ ਲਾ ਦਿੱਤਾ।
ਦਰਅਸਲ ਖਪਤਕਾਰਾਂ ਲਈ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਨਿਯਮ, ਕਾਇਦੇ-ਕਾਨੂੰਨ ਤੈਅ ਕੀਤੇ ਹੁੰਦੇ ਹਨ, ਪਰ ਜਾਣਕਾਰੀ ਦੀ ਕਮੀ ’ਚ ਖਪਤਕਾਰ ਸਬੰਧਿਤ ਅਸੁਵਿਧਾ ਜਾਂ ਆਪਣੇ ਨਾਲ ਹੋਏ ਅਨਿਆਂ ਖਿਲਾਫ ਆਵਾਜ਼ ਨਹੀਂ ਉਠਾਉਂਦਾ ਇਸ ਅਣਦੇਖੀ ਦਾ ਭੁਗਤਾਨ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ ਤਾਂ ਆਓ! ਤੁਹਾਨੂੰ ਭਾਰਤੀ ਰੇਲਵੇ ਦੀ ਟਿਕਟਿੰਗ ਦੀ ਵਿਵਸਥਾ ਨਾਲ ਜੁੜੇ ਕੁਝ ਨਿਯਮਾਂ ਨਾਲ ਜਾਣੂ ਕਰਵਾਉਂਦੇ ਹਾਂ:-
Table of Contents
ਰਾਖਵੀਂਆਂ ਟਿਕਟਾਂ ਦੀ ਵਿਵਸਥਾ
ਭਾਰਤੀ ਰੇਲਵੇ ਵੱਲੋਂ ਯਾਤਰੀਆਂ ਲਈ ਸ਼੍ਰੇਣੀ ਅਨੁਸਾਰ ਟਿਕਟਾਂ ਦੀ ਵਿਵਸਥਾ ਕੀਤੀ ਜਾਂਦੀ ਹੈ ਯਾਤਰੀ 60 ਦਿਨ ਪਹਿਲਾਂ ਤੱਕ ਆਪਣੀ ਯਾਤਰਾ ਦੀ ਟਿਕਟ ਬੁੱਕ ਕਰਵਾ ਸਕਦੇ ਹਨ ਇਸ ’ਚ ਤਿੰਨ ਤਰ੍ਹਾਂ ਦੀਆਂ ਟਿਕਟਾਂ ਦੀ ਵਿਵਸਥਾ ਕੀਤੀ ਜਾਂਦੀ ਹੈ:-
ਰਿਜ਼ਰਵ ਟਿਕਟ (ਕਨਫਰਮ ਟਿਕਟ)
ਯਾਤਰੀ ਭਾਰਤੀ ਰੇਲਵੇ ਦੀ ਅਧਿਕਾਰਕ ਵੈੱਬਸਾਈਟ ੂੂੂ.ੜਭਿੁਭ.ਭਲ਼.ੜਗ਼ ਤੋਂ ਆਪਣੀ ਆਈਡੀ ਅਤੇ ਪਾਸਵਰਡ ਦੇ ਜ਼ਰੀਏ ਆਪਣੀ ਯਾਤਰਾ ਦੀ ਰਿਜ਼ਰਵ ਟਿਕਟ ਪ੍ਰਾਪਤ ਕਰ ਸਕਦੇ ਹਨ ਜਾਂ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਤੋਂ ਟਿਕਟ ਹਾਸਲ ਕੀਤੀ ਜਾ ਸਕਦੀ ਹੈ ਇਸ ਲਈ ਯਾਤਰੀ ਨੂੰ ਕਿੱਥੋਂ ਕਿੱਥੇ ਜਾਣਾ ਹੈ, ਤੈਅ ਕਰਕੇ ਦੇਖਣਾ ਹੁੰਦਾ ਹੈ ਕਿ ਰੇਲ ’ਚ ਰਿਜ਼ਰਵ ਟਿਕਟ ਉਪਲੱਬਧ ਹੈ ਜਾਂ ਨਹੀਂ ਉਪਲੱਬਧ ਹੋਣ ’ਤੇ ਯਾਤਰੀ ਸਲੀਪਰ ਜਾਂ ਏਸੀ ਕੋਚ ’ਚ ਆਪਣੀ ਸੀਟ ਬੁੱਕ ਕਰ ਸਕਦੇ ਹਨ ਇਸ ਲਈ ਯਾਤਰੀ ਨੂੰ ਪੂਰੀ ਸੀਟ ਦਾ ਪੂਰਾ ਕਿਰਾਇਆ ਦੇਣਾ ਹੁੰਦਾ ਹੈ।
ਆਰਏਸੀ ਟਿਕਟ (ਰਿਜ਼ਰਵੇਸ਼ਨ ਅਗੇਂਸਟ ਕੰਸਲੇਸ਼ਨ)
ਰੇਲ ’ਚ ਟਿਕਟ ਬੁੱਕ ਕਰਵਾਉਂਦੇ ਸਮੇਂ ਕਈ ਯਾਤਰੀਆਂ ਨੂੰ ਆਰਏਸੀ ਟਿਕਟ ਮਿਲਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਪੂਰੀ ਬਰਥ ਨਹੀਂ, ਸਗੋਂ ਅੱਧੀ ਸੀਟ ’ਤੇ ਸਫਰ ਕਰਨਾ ਪੈਂਦਾ ਹੈ, ਪਰ ਯਾਤਰੀ ਨੂੰ ਕਿਰਾਇਆ ਪੂਰੀ ਸੀਟ ਦਾ ਹੀ ਦੇਣਾ ਪੈਂਦਾ ਹੈ ਰੇਲਵੇ ਮੁਤਾਬਿਕ, ਆਰਏਸੀ ਵਿਵਸਥਾ ਯਾਤਰੀਆਂ ਦੀ ਸੁਵਿਧਾ ਲਈ ਬਣਾਈ ਗਈ ਹੈ ਇਸ ਦਾ ਮਕਸਦ ਇਹ ਤੈਅ ਕਰਨਾ ਹੈ ਕਿ ਜੇਕਰ ਕਿਸੇ ਯਾਤਰੀ ਦੀ ਕਨਫਰਮ ਟਿਕਟ ਰੱਦ ਹੋ ਜਾਵੇ ਜਾਂ ਯਾਤਰਾ ਲਈ ਨਾ ਪਹੁੰਚੇ, ਤਾਂ ਖਾਲੀ ਹੋਈ ਬਰਥ ਆਰਏਸੀ ਟਿਕਟਧਾਰਕ ਯਾਤਰੀਆਂ ਨੂੰ ਮਿਲ ਸਕੇ ਨਾਲ ਹੀ ਜੇਕਰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਸਫਰ ਦੌਰਾਨ ਕਿਸੇ ਕਨਫਰਮ ਟਿਕਟ ਵਾਲੇ ਯਾਤਰੀ ਦੀ ਬਰਥ ਖਾਲੀ ਹੋ ਜਾਂਦੀ ਹੈ, ਤਾਂ ਆਰਏਸੀ ਯਾਤਰੀ ਨੂੰ ਪੂਰੀ ਬਰਥ ਦੇ ਦਿੱਤੀ ਜਾਂਦੀ ਹੈ।
ਵੇਟਿੰਗ ਟਿਕਟ:
ਇਸ ਦਾ ਮਤਲਬ ਹੈ ਕਿ ਉਸ ਟਰੇਨ ’ਚ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਹਨ ਜੇਕਰ ਕੋਈ ਯਾਤਰੀ ਆਪਣੀ ਟਿਕਟ ਰੱਦ ਕਰਵਾਉਂਦਾ ਹੈ, ਤਾਂ ਵੇਟਿੰਗ ਟਿਕਟ ਅੱਗੇ ਵਧਦੀ ਹੈ ਜੇਕਰ ਤੁਸੀਂ ਆਨਲਾਈਨ (ਈ-ਟਿਕਟ), ਭਾਵ ਕਿਸੇ ਟਰੈਵਲ ਏਜੰਟ ਤੋਂ ਜਾਂ ਖੁਦ ਵੈੱਬਸਾਈਟ ਰਾਹੀਂ ਵੇਟਿੰਗ ਟਿਕਟ ਪ੍ਰਾਪਤ ਕੀਤੀ ਅਤੇ ਰੇਲ ਚੱਲਣ ਤੋਂ ਪਹਿਲਾਂ ਤਿਆਰ ਸੀਟਿੰਗ ਚਾਰਟ ਬਣਨ ਤੋਂ ਬਾਅਦ ਵੀ ਤੁਹਾਡੀ ਟਿਕਟ ਕਨਫਰਮ ਨਹੀਂ ਹੁੰਦੀ ਅਤੇ ਵੇਟਿੰਗ ’ਚ ਹੀ ਰਹਿ ਜਾਂਦੀ ਹੈ, ਅਜਿਹੇ ’ਚ ਇਹ ਟਿਕਟ ਰੱਦ ਹੋ ਜਾਂਦੀ ਹੈ ਅਤੇ 2-3 ਦਿਨਾਂ ’ਚ ਤੁਹਾਡਾ ਪੈਸਾ ਵਾਪਸ ਤੁਹਾਡੇ ਬੈਂਕ ਖਾਤੇ ’ਚ ਚਲਾ ਜਾਂਦਾ ਹੈ ਇਸ ਲਈ ਧਿਆਨ ਰੱਖੋ ਕਿ ਵੇਟਿੰਗ ਈ-ਟਿਕਟ ’ਤੇ ਤੁਸੀਂ ਯਾਤਰਾ ਨਹੀਂ ਕਰ ਸਕਦੇ ਦੂਜੇ ਪਾਸੇ, ਜੇਕਰ ਤੁਸੀਂ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਤੋਂ ਵੇਟਿੰਗ ਟਿਕਟ ਲਈ ਹੈ, ਤਾਂ ਤੁਸੀਂ ਯਾਤਰਾ ਕਰ ਸਕਦੇ ਹੋ, ਪਰ ਯਾਤਰੀ ਨੂੰ ਅਲੱਗ ਤੋਂ ਬੈਠਣ ਜਾਂ ਸੌਣ ਦੀ ਬਰਥ ਨਹੀਂ ਮਿਲਦੀ ਇਸ ਦੇ ਲਈ ਯਾਤਰੀ ਨੂੰ ਟੀਟੀਈ ਨਾਲ ਸੰਪਰਕ ਕਰਨਾ ਹੁੰਦਾ ਹੈ।
ਤੱਤਕਾਲ ਟਿਕਟ
ਜੇਕਰ ਕਿਸੇ ਯਾਤਰੀ ਨੂੰ ਕਨਫਰਮ ਟਿਕਟ ਹੀ ਚਾਹੀਦੀ ਹੈ, ਪਰ ਯਾਤਰਾ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਕਨਫਰਮ ਟਿਕਟ ਨਹੀਂ ਮਿਲਦੀ, ਉਦੋਂ ਸਮਾਂ-ਸਾਰਣੀ ਅਨੁਸਾਰ ਤੱਤਕਾਲ ਟਿਕਟ ਦੀ ਵਿਵਸਥਾ ਹੁੰਦੀ ਹੈ ਤੱਤਕਾਲ ਟਿਕਟ ਦੀ ਵਿਵਸਥਾ ਯਾਤਰਾ ਦੀ ਮਿਤੀ ਤੋਂ ਠੀਕ ਇੱਕ ਦਿਨ ਪਹਿਲਾਂ ਬੁਕਿੰਗ ਕੀਤੀ ਜਾ ਸਕਦੀ ਹੈ ਤੱਤਕਾਲ ਟਿਕਟ ਬੁਕਿੰਗ ਲਈ ਨਵੇਂ ਨਿਯਮਾਂ ਦੇ ਤਹਿਤ ਕਾਊਂਟਰ ਟੋਕਨ ਪ੍ਰਣਾਲੀ ਅਤੇ ਆਨਲਾਈਨ ਓਟੀਪੀ ਵੈਰੀਫਿਕੇਸ਼ਨ ਲਾਗੂ ਕੀਤੇ ਗਏ ਹਨ ਏਸੀ ਟਿਕਟ ਲਈ ਸਵੇਰੇ 8:30 ਤੋਂ 9:00 ਵਜੇ ਤੱਕ ਅਤੇ ਨਾਨ-ਏਸੀ/ਸਲੀਪਰ ਲਈ 9:00 ਤੋਂ 9:30 ਵਜੇ ਤੱਕ ਟੋਕਨ ਦਿੱਤੇ ਜਾਂਦੇ ਹਨ ਬੁਕਿੰਗ ਦਾ ਸਮਾਂ ਏਸੀ ਕਲਾਸ ਲਈ ਸਵੇਰੇ 10:00 ਵਜੇ ਤੋਂ ਅਤੇ ਨਾਨ-ਏਸੀ ਕਲਾਸ ਲਈ ਸਵੇਰੇ 11:00 ਵਜੇ ਤੋਂ ਸ਼ੁਰੂ ਹੁੰਦਾ ਹੈ। -ਸੱਚੀ ਸ਼ਿਕਸ਼ਾ ਟੀਮ
ਕੀ ਕਹਿੰਦਾ ਹੈ ਰੇਲਵੇ ਸਰਕੂਲਰ
ਭਾਰਤੀ ਰੇਲਵੇ ਦਾ 23 ਸਤੰਬਰ 2009 ਦੇ ਸਰਕੂਲਰ ’ਚ ਏਸੀ ਸ਼੍ਰੇਣੀਆਂ ’ਚ ਯਾਤਰਾ ਕਰਨ ਵਾਲੇ ਆਰਏਸੀ ਯਾਤਰੀਆਂ ਨੂੰ ਕੰਬਲ ਅਤੇ ਚਾਦਰ ਵਰਗੀਆਂ ਬੈੱਡਰੋਲ ਕਿੱਟਾਂ ਦੇਣ ਦੀ ਤਜਵੀਜ਼ ਤੈਅ ਕੀਤੀ ਗਈ ਹੈ ਇਸ ’ਚ ਅਹਿਮ ਗੱਲ ਇਹ ਹੈ ਕਿ ਏਸੀ ਸ਼ੇ੍ਰਣੀਆਂ ’ਚ ਯਾਤਰਾ ਕਰ ਰਹੇ ਹਰੇਕ ਆਰਏਸੀ ਯਾਤਰੀ ਨੂੰ ਬੈੱਡਰੋਲ ਕਿੱਟ (ਕੰਬਲ, ਚਾਦਰ ਅਤੇ ਸਿਰ੍ਹਾਣਾ) ਮਿਲਣਾ ਜ਼ਰੂਰੀ ਹੈ, ਕਿਉਂਕਿ ਇਸ ਦੀ ਫੀਸ ਟਿਕਟ ਦੇ ਕਿਰਾਏ ’ਚ ਪਹਿਲਾਂ ਤੋਂ ਹੀ ਸ਼ਾਮਲ ਹੁੰਦੀ ਹੈ ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੁੰਦਾ ਹੈ ਕਿ ਸਾਂਝਾ ਬਰਥ ਜਾਂ ਸੀਟ ਹੋਣ ’ਤੇ ਵੀ ਹਰੇਕ ਆਰਏਸੀ ਯਾਤਰੀ ਨੂੰ ਅਲੱਗ ਤੋਂ ਪੂਰੀ ਬੈੱਡਰੋਲ ਸਮੱਗਰੀ ਦਿੱਤੀ ਜਾਵੇ।
ਇਸ ਵਿੱਚ ਕੋਈ ਦੋਰਾਇ ਨਹੀਂ ਹੈ ਕਿ ਭਾਰਤੀ ਰੇਲ ਸੇਵਾ ਯਾਤਰੀਆਂ ਲਈ ਅਹਿਮ ਹੈ ਅਤੇ ਹਰ ਕੋਈ ਰੇਲ ’ਚ ਸਫਰ ਕਰਨਾ ਚਾਹੁੰਦਾ ਹੈ, ਪਰ ਕਈ ਵਾਰ ਤੁਹਾਨੂੰ ਅਸੁਵਿਧਾ ਹੁੰਦੀ ਹੋਵੇਗੀ, ਜਿਸ ਲਈ ਤੁਸੀਂ ਉਪਭੋਗਤਾ ਕਮਿਸ਼ਨ ’ਚ ਸਬੰਧਿਤ ਦਸਤਾਵੇਜ਼ਾਂ ਸਮੇਤ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਸ਼ਿਕਾਇਤ ਕਰ ਸਕਦੇ ਹੋ ਹਰ ਤਰ੍ਹਾਂ ਉਪਭੋਗਤਾਵਾਂ ਲਈ ਅਧਿਕਾਰ ਬਣੇ ਹੁੰਦੇ ਹਨ, ਜਿਨ੍ਹਾਂ ਦਾ ਹਰ ਕਿਸੇ ਨੂੰ ਫਾਇਦਾ ਲੈਣਾ ਚਾਹੀਦਾ ਹੈ।





























































