ਕਲਾ ਤੇ ਸਾਹਿਤ ਦਾ ਅਨੋਖਾ ਨਮੂਨਾ ਸ਼ੀਸ਼ ਮਹਿਲ, ਪਟਿਆਲਾ

ਸ਼ੀਸ਼ ਮਹਿਲ ਜਾਂ ਸ਼ੀਸ਼ਿਆਂ ਦਾ ਮਹਿਲ ਪਟਿਆਲਾ, ਪੰਜਾਬ ’ਚ ਹੈ, ਜਿਸ ਦਾ ਨਿਰਮਾਣ ਮਹਾਰਾਜਾ ਨਰਿੰਦਰ ਸਿੰਘ (1845-1862) ਨੇ ਮੁੱਖ ਮੋਤੀਬਾਗ ਮਹਿਲ ਦੇ ਪਿੱਛੇ ਕਰਵਾਇਆ ਸੀ

ਇਹ ਮਹਿਲ ਛੱਤਾਂ, ਬਗੀਚਿਆਂ, ਫੁਆਰਿਆਂ ਤੇ ਇੱਕ ਬਨਾਵਟੀ ਝੀਲ ਨਾਲ ਜੰਗਲ ’ਚ ਬਣਵਾਇਆ ਗਿਆ ਸੀ ਇਸ ਝੀਲ ’ਚ ਉੱਤਰ ਤੇ ਦੱਖਣ ਦਿਸ਼ਾ ’ਚ ਦੋ ਨਿਗਰਾਨੀ ਖੰਭੇ ਹਨ ਤੇ ਇਹ ਬਾਨਾਸਰ ਘਰ ਨਾਲ ਜੁੜੇ ਹਨ ਜੋ ਖਾਲ ’ਚ ਭਰ ਕੇ ਬਣਾਏ ਗਏ ਜਾਨਵਰਾਂ ਦਾ ਇੱਕ ਅਜਾਇਬ ਘਰ ਹੈ ਸ਼ੀਸ਼ ਮਹਿਲ, ਜੋ ਇੱਕ ਰਿਹਾਇਸ਼ੀ ਮਹਿਲ ਸੀ, ’ਚ ਇੱਕ ਲਟਕਿਆ ਹੋਇਆ ਸੇਤੂ ਹੈ ਜੋ ਰਿਸ਼ੀਕੇਸ਼ ’ਚ ਸਥਿਤ ਲਕਸ਼ਣ ਝੂਲੇ ਵਾਂਗ ਹੈ

ਮਹਾਰਾਜਾ ਨਰਿੰਦਰ ਸਿੰਘ ਨੂੰ ਕਲਾ ਤੇ ਸਾਹਿਤ ਦਾ ਇੱਕ ਮਹਾਨ ਸੁਰੱਖਿਅਕ ਮੰਨਿਆ ਜਾਂਦਾ ਸੀ ਉਨ੍ਹਾਂ ਨੇ ਕਾਂਗੜਾ ਤੇ ਰਾਜਸਥਾਨ ਦੇ ਮਹਾਨ ਚਿੱਤਰਕਾਰਾਂ ਨੂੰ ਬੁਲਾ ਕੇ ਕਈ ਪ੍ਰਕਾਰ ਦੇ ਚਿੱਤਰਮਈ ਦ੍ਰਿਸ਼ ਇਸ ਮਹਿਲ ਦੀਆਂ ਦੀਵਾਰਾਂ ’ਤੇ ਬਣਵਾਏ ਸਨ, ਜਿਸ ’ਚ ਸਾਹਿਤ, ਪੁਰਾਤਨ ਤੇ ਲੋਕ ਕਥਾਵਾਂ ਉੇਕੇਰੀਆਂ ਗਈਆਂ ਸਨ ਇਨ੍ਹਾਂ ’ਤੇ ਕਵੀ ਕੇਸ਼ਵ, ਸੂਰਦਾਸ ਤੇ ਬਿਹਾਰੀ ਦੀਆਂ ਕਵਿਤਾਵਾਂ ਦੇ ਦ੍ਰਿਸ਼ ਦਰਸਾਏ ਗਏ ਹਨ ਇਨ੍ਹਾਂ ਤਸਵੀਰਾਂ ’ਚ ਰਾਗ-ਰਾਗਿਨੀ, ਨਾਇਕ-ਨਾਇਕਾ ਤੇ ਬਾਰਾਮਾਸ ਨੂੰ ਰਾਜਸਥਾਨੀ ਸ਼ੈਲੀ ’ਚ ਦਰਸਾਇਆ ਗਿਆ ਹੈ ਸ਼ੀਸ਼ ਮਹਿਲ ਦੀਆਂ ਦੀਵਾਰਾਂ ਤੇ ਛੱਤਾਂ ’ਤੇ ਫੁੱਲਾਂ ਦੇ ਡਿਜ਼ਾਇਨ ਬਣਾਏ ਗਏ ਹਨ

Also Read :-

ਤੇ ਇਸ ਦੀ ਅੰਦਰੂਨੀ ਸਜਾਵਟ ’ਚ ਕਈ ਪ੍ਰਕਾਰ ਦੀਆਂ ਛਵੀਆਂ ਤੇ ਬਹੁਰੰਗੀ ਰੌਸ਼ਨੀਆਂ ਸ਼ਾਮਲ ਹਨ ਸ਼ੀਸ਼ ਮਹਿਲ ਦੀ ਸਭ ਤੋਂ ਜ਼ਿਆਦਾ ਮਨਭਾਉਂਦੀ ਵਸਤੂ ਹੈ ਇੱਥੇ ਬਣੀਆਂ ਹੋਈਆਂ ਕਾਂਗੜਾ ਸ਼ੈਲੀ ਦੀਆਂ ਛੋਟੀਆਂ-ਛੋਟੀਆਂ ਤਸਵੀਰਾਂ, ਜਿਨ੍ਹਾਂ ’ਚ ਜੈਦੇਵ ਵੱਲੋਂ ਰਚਿਤ ਇੱਕ ਮਹਾਨ ਕਵਿਤਾ ਸੰਗ੍ਰਹਿ, ਗੀਤ ਗੋਵਿੰਦ ਦੇ ਦ੍ਰਿਸ਼ ਲਏ ਗਏ ਹਨ ਸ਼ੀਸ਼ ਮਹਿਲ ਆਪਣੇ ਨਾਂਅ ਅਨੁਸਾਰ ਕੰਚ ਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਸਜਾਇਆ ਗਿਆ ਹੈ

ਸ਼ੀਸ਼ ਮਹਿਲ ’ਚ ਇੱਕ ਅਜਾਇਬ ਘਰ ਵੀ ਹੈ ਜਿਸ ’ਚ ਤਿੱਬਤੀ ਕਲਾ ਦੀਆਂ ਉੱਤਮ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਖਾਸ ਤੌਰ ’ਤੇ ਧਾਤੂ ਦੇ ਵੱਖ-ਵੱਖ ਪ੍ਰਕਾਰਾਂ ਨਾਲ ਬਣੀਆਂ ਸ਼ਿਲਪ ਕਲਾਤਮਕ ਵਸਤੂਆਂ ਪੰਜਾਬ ਦੀ ਹਾਥੀ ਦੰਦ ’ਤੇ ਕੀਤੀ ਗਈ ਸ਼ਿਲਪਕਾਰੀ, ਲੱਕੜੀ ’ਤੇ ਤਰਾਸ਼ ਕੇ ਬਣਾਏ ਗਏ ਸ਼ਾਹੀ ਫਰਨੀਚਰ ਤੇ ਵੱਡੀ ਗਿਣਤੀ ’ਚ ਬਰਮਾ ਤੇ ਕਸ਼ਮੀਰੀ ਦਸਤਕਾਰੀ ਦੀਆਂ ਵਸਤੂਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਇੱਥੇ ਪਟਿਆਲਾ ਦੇ ਸ਼ਾਸਕਾਂ ਦੇ ਵੱਡੇ ਚਿੱਤਰ ਅਜਾਇਬ ਘਰ ਵਾਲੇ ਕਮਰੇ ਦੀਆਂ ਦੀਵਾਰਾਂ ਦੀ ਸ਼ੋਭਾ ਵਧਾਉਂਦੇ ਹਨ ਅਜਾਇਬ ਘਰ ਦੀਆਂ ਕੁਝ ਦੁਰਲੱਭ ਪਾਂਡੂਲਿਪੀਆਂ ਵੀ ਸ਼ਾਮਲ ਹਨ

ਜਨਮ ਸਾਖੀ ਤੇ ਜੈਨ ਪਾਂਡੂਲਿਪੀਆਂ ਤੋਂ ਇਲਾਵਾ ਸਭ ਤੋਂ ਜ਼ਿਆਦਾ ਕੀਮਤੀ ਪਾਂਡੂਲਿਪੀ ਗੁਲਿਸਤਾਨ-ਬੋਸਟਨ ਦੀ ਹੈ, ਜਿਸ ਨੂੰ ਸ਼ਿਰਾਜ ਦੇ ਸ਼ੇਖ ਸਾਦੀ ਨੇ ਲਿਖਿਆ ਸੀ ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਨਿੱਜੀ ਲਾਇਬ੍ਰੇਰੀ ਲਈ ਪ੍ਰਾਪਤ ਕੀਤਾ ਗਿਆ ਸੀ ਸ਼ੀਸ਼ ਮਹਿਲ ’ਚ ਸਥਾਪਿਤ ਤਮਗਿਆਂ ’ਚ ਦੁਨੀਆਂ ਭਰ ਦੇ ਤਮਗਿਆਂ ਤੇ ਸਨਮਾਨ ਚਿੰਨ੍ਹਾਂ ਦੀ ਵੱਡੀ ਗਿਣਤੀ ਪ੍ਰਦਰਸ਼ਿਤ ਕੀਤੀ ਗਈ ਹੈ,

ਜੋ 3200 ਹੈ ਇਨ੍ਹਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਪੂਰੀ ਦੁਨੀਆਂ ਤੋਂ ਇਕੱਠਾ ਕੀਤਾ ਗਿਆ ਸੀ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਸ ਅਮੁੱਲ ਵਸਤੂਆਂ ਨੂੰ ਪੰਜਾਬ ਸਰਕਾਰ ਦੇ ਅਜਾਇਬ ਘਰ ’ਚ ਤੋਹਫ਼ੇ ਦੇ ਰੂਪ ’ਚ ਦੇ ਦਿੱਤਾ ਇਸ ’ਚ ਇੰਗਲੈਂਡ, ਆਸਟ੍ਰੀਆ, ਰੂਸ, ਬੈਲਜ਼ੀਅਮ, ਡੈਨਮਾਰਕ, ਫਿਨਲੈਂਡ, ਥਾਈਲੈਂਡ, ਜਪਾਨ ਤੇ ਏਸ਼ੀਆ ਤੇ ਅਫ਼ਰੀਕਾ ਦੇ ਹੋਰ ਕਈ ਦੇਸ਼ਾਂ ਦੇ ਤਮਗੇ ਸ਼ਾਮਲ ਹਨ

ਤਮਗਿਆਂ ਤੋਂ ਇਲਾਵਾ ਇੱਥੇ ਸਿੱਕਿਆਂ ਦਾ ਵੀ ਦੁਰਲੱਭ ਜਮਾਵੜਾ ਹੈ ਇਹ ਵੱਡਾ ਜਮਾਵੜਾ ਕਈ ਤਰ੍ਹਾਂ ਦੇ ਢਾਲ ਕੇ ਬਣਾਏ ਸਿੱਕਿਆਂ ਨਾਲ ਬਣਿਆ ਹੈ, ਜਿਨ੍ਹਾਂ ਨੂੰ 19ਵੀਂ ਸਦੀ ’ਚ ਰਾਜਸ਼ਾਹੀ ਸੂਬਿਆਂ ਵੱਲੋਂ ਜਾਰੀ ਕੀਤਾ ਗਿਆ ਸੀ ਇਨ੍ਹਾਂ ਸਿੱਕਿਆਂ ’ਚ ਦੇਸ਼ ਦਾ ਵਪਾਰ, ਵਣਿਜ ਤੇ ਵਿਗਿਆਨ ਤੇ ਧਾਤੂ ਕਰਮ ਦੇ ਇਤਿਹਾਸ ਨੂੰ ਪਰੋਇਆ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!