worlds first hospital train life line express -sachi shiksha punjabi

ਦੁਨੀਆਂ ਦੀ ਪਹਿਲੀ ਹਸਪਤਾਲ ਟ੍ਰੇਨ ਲਾਈਫ ਲਾਇਨ ਐਕਸਪ੍ਰੈੱਸ
ਅਸੀਂ ਆਏ ਦਿਨ ਬਜ਼ਟ ਟ੍ਰੇਨ, ਸੀਜ਼ਨ ਟੇ੍ਰਨ, ਸਪੈਸ਼ਲ ਟ੍ਰੇਨ ਅਤੇ ਲਗਜ਼ਰੀ ਟੇ੍ਰਨ ਬਾਰੇ ਸੁਣਦੇ ਰਹਿੰਦੇ ਹਾਂ ਇਨ੍ਹਾਂ ’ਚੋਂ ਇੱਕ ਹਸਪਤਾਲ ਟ੍ਰੇਨ ਵੀ ਹੈ, ਜਿਸ ਦੀ ਸ਼ੁਰੂਆਤ ਸੰਨ 1991 ’ਚ ਦੂਰ-ਦੂਰ ਦੇ ਪਿੰਡ ’ਚ ਰਹਿ ਰਹੇ ਗਰੀਬ, ਸੁਵਿਧਾ ਤੋਂ ਵਾਂਝੇ ਅਤੇ ਬਿਮਾਰ ਲੋਕਾਂ ਲਈ ਹੋਈ ਸੀ ਇਹ ਟ੍ਰੇਨ ਭਾਰਤੀ ਸੰਸਥਾ ਦੇ ਪ੍ਰਭਾਵ ਨਾਲ ਮੁੰਬਈ ਦੇ ਹੀ ਇੱਕ ਗੈਰ-ਸਰਕਾਰੀ ਸੰਗਠਨ ਰਾਹੀਂ ਚਲਾਈ ਗਈ ਇਸ ਪਹਿਲ ਦੀ ਸ਼ੁਰੂਆਤ ਭਾਰਤੀ ਰੇਲਵੇ ਅਤੇ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਹੋਈ

Also Read :-

ਭਾਰਤ ਦੇ ਪੱਛੜੇ ਇਲਾਕਿਆਂ ’ਚ ਲੋਕਾਂ ਨੂੰ ਹਸਪਤਾਲਾਂ ਨਾਲ ਜੁੜੀ ਸੇਵਾ ਦੇਣ ਲਈ ਇੱਕ ਟ੍ਰੇਨ ਨੂੰ ਹੀ ਹਸਪਤਾਲ ਦਾ ਰੂਪ ਦਿੱਤਾ ਗਿਆ ਹੈ ਇਹ ਟੇ੍ਰਨ ਲੋਂੜੀਦੀ ਇਲਾਜ ਸੇਵਾ ਨਾਲ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਦਾ ਸਫ਼ਰ ਤੈਅ ਕਰਦੀ ਹੈ ਅਤੇ ਹਰ ਸਟੇਸ਼ਨ ’ਤੇ ਲਗਭਗ 21 ਤੋਂ 25 ਦਿਨਾਂ ਲਈ ਰੁਕਦੀ ਹੈ ਇਸ ਟ੍ਰੇਨ ਨੂੰ ਲਾਈਫ ਲਾਈਨ ਐਕਸਪ੍ਰੈੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਹੁਣ ਤੱਕ ਇਹ ਟ੍ਰੇਨ 15 ਲੱਖ ਤੋਂ ਜ਼ਿਆਦਾ ਲੋਕਾਂ ਦਾ ਮੁਫ਼ਤ ਇਲਾਜ ਕਰ ਚੁੱਕੀ ਹੈ ਟ੍ਰੇਨ ਦਾ ਹਰੇਕ ਡੱਬਾ ਏਅਰ ਕੰਡੀਸ਼ਨਡ ਹੈ ਪਟੜੀ ’ਤੇ ਚੱਲਦਾ ਫਿਰਦਾ ਇਹ ਹਸਪਤਾਲ ਦੇਸ਼ ਦੇ ਲੋਕਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਿਹਾ ਹੈ ਇਸ ਨੂੰ ਦੁਨੀਆਂ ਦੀ ਪਹਿਲੀ ਹਸਪਤਾਲ ਟ੍ਰੇਨ ਹੋਣ ਦਾ ਮਾਣ ਪ੍ਰਾਪਤ ਹੈ

ਸਾਰੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਫ੍ਰੀ:

ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਲੋਕਾਂ ਨੂੰ ਫ੍ਰੀ ਇਲਾਜ ਦੇਣ ਲਈ ਬਣਾਈ ਗਈ ਲਾਈਫ ਲਾਇਨ ਐਕਸਪ੍ਰੈੱਸ ਅਸਲ ’ਚ ਪਿੰਡਾਂ ਦੇ ਇਲਾਕੇ ਦੇ ਲੋਕਾਂ ਦੀ ਵੱਡੀ ਸੇਵਾ ਕਰ ਰਹੀ ਹੈ ਇਹ ਟ੍ਰੇਨ ਦੇਸ਼ ਦੇ ਦੂਰ ਵਾਲੇ ਇਲਾਕਿਆਂ ਤੱਕ ਪਹੁੰਚ ਕਰਦੀ ਹੈ, ਜਿੱਥੇ ਮੈਡੀਕਲ ਸੁਵਿਧਾਵਾਂ ਨਹੀਂ ਹਨ ਬੱਚੇ ਅਤੇ ਬਜ਼ੁਰਗ ਹਸਪਤਾਲ ਤੱਕ ਨਹੀਂ ਪਹੁੰਚ ਸਕਦੇ ਅਜਿਹੇ ਲੋਕਾਂ ਨੂੰ ਤੁਰੰਤ ਉੱਨਤ ਸਰਜੀਕਲ ਇਲਾਜ ਮੁਫ਼ਤ ਮੁਹੱਈਆ ਕਰਾਉਣਾ ਹੈ ਟ੍ਰੇਨ ਦੇ ਸਟੇਟ-ਆਫ-ਦ-ਆਰਟ ਅਪਰੇਸ਼ਨ ਥੀਏਟਰ ’ਚ ਕੱਟੇ ਹੋਏ ਬੁੱਲ੍ਹਾਂ, ਪੋਲੀਓ, ਮੋਤੀਆਬਿੰਦ ਅਤੇ ਨਸਬੰਦੀ ਵਰਗੇ ਅਪਰੇਸ਼ਨ ਕੀਤੇ ਜਾਂਦੇ ਹਨ

ਸਾਰੀਆਂ ਆਧੁਨਿਕ ਸੁਵਿਧਾਵਾਂ ਹਨ ਉਪਲੱਬਧ:

ਇਸ ਹਸਪਤਾਲ ਟ੍ਰੇਨ ’ਚ ਅਤਿਆਧੁਨਿਕ ਤਕਨੀਕੀ ਉਪਕਰਣ ਅਤੇ ਡਾਕਟਰ ਦੀ ਟੀਮ ਹੈ, ਜਿਸ ’ਚ ਦੋ ਮਾਡਰਨ ਅਪਰੇਸ਼ਨ ਥੀਏਟਰ ਅਤੇ 5 ਅਪਰੇਟਿੰਗ ਟੇਬਲਾਂ ਸਮੇਤ ਕਈ ਸੁਵਿਧਾਵਾਂ ਉਪਲੱਬਧ ਹਨ ਟ੍ਰੇਨ ਦੇ ਡੱਬਿਆਂ ’ਚ ਮੈਡੀਕਲ ਵਾਰਡ ਤੋਂ ਇਲਾਵਾ ਪਾਵਰ ਜਨਰੇਟਰ, ਪੈਂਟਰੀ ਕਾਰ ਅਤੇ ਇਲਾਜ ਦੀ ਸਮੱਗਰੀ ਦਾ ਸਟੋਰ ਹੈ ਅਪਰੇਸ਼ਨ ਥੀਏਟਰ ’ਚ ਕਲੋਜਡ ਸਰਕਿਟ ਟੈਲੀਵਿਜ਼ਨ ਵੀ ਲਗਾਏ ਗਏ ਹਨ ਇਸ ਦਾ ਮਕਸਦ ਹੈ ਕਿ ਇਹ ਰੂਰਲ ਏਰੀਆ ’ਚ ਉੱਥੋਂ ਦੇ ਸਥਾਨਕ ਡਾਕਟਰਾਂ ਨੂੰ ਟ੍ਰੇਨਿੰਗ ਦੇਵੇ ਐਨਾ ਹੀ ਨਹੀਂ ਮੈਡੀਕਲ ਟੀਮ ਦੇ ਆਰਾਮ ਦਾ ਵੀ ਟ੍ਰੇਨ ’ਚ ਪੂਰਾ ਖਿਆਲ ਰੱਖਿਆ ਗਿਆ ਹੈ ਇਸ ਟ੍ਰੇਨ ’ਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੌਜ਼ੂਦ ਹਨ

ਯਾਤਰਾ ਦੇ ਨਾਲ-ਨਾਲ ਸੇਵਾ ਕਰਦੇ ਹਨ ਡਾਕਟਰ:

ਟ੍ਰੇਨ ’ਚ ਉਪਲੱਬਧ ਸਿਹਤਮੰਦ ਖੇਤਰ ਸਬੰਧੀ ਟੀਮ ਪਿੰਡਾਂ ’ਚ ਰਹਿ ਰਹੇ ਹੋਰ ਪਿੰਡਾਂ ਵਾਲਿਆਂ ਲਈ, ਕਈ ਹੋਰ ਜਾਗਰੂਕ ਪ੍ਰੋਗਰਾਮ ਅਤੇ ਸਿਹਤਮੰਦ ਸੇਵਾਵਾਂ ਦਾ ਆਯੋਜਨ ਵੀ ਕਰਦੇ ਹਨ ਇੱਥੋਂ ਤੱਕ ਕਿ ਇਸ ਟ੍ਰੇਨ ’ਚ ਹੋਰ ਥਾਵਾਂ ਦੇ ਕਈ ਲੋਕ, ਡਾਕਟਰ ਦੀ ਸੇਵਾ ਪ੍ਰਦਾਨ ਕਰਕੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਨ ਆਉਂਦੇ ਹਨ ਜਦੋਂ ਦੇਸ਼ ਦੇ ਹੋਰ ਲੋਕ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੀ ਯਾਤਰਾ ਕਰਦੇ ਹਨ ਨਵੀਆਂ ਥਾਵਾਂ ਨੂੰ ਦੇਖਣ ਅਤੇ ਉੱਥੇ ਮਜ਼ੇ ਕਰਨ ਲਈ, ਤਾਂ ਲੋਕਾਂ ਦਾ ਕੁਝ ਅਜਿਹਾ ਭਾਈਚਾਰਾ ਵੀ ਹੈ,

ਜਿਸ ’ਚ ਡਾਕਟਰ ਅਤੇ ਟੈਕਨੀਸ਼ੀਅੰਸ ਸਰਕਾਰ ਦੀ ਮੱਦਦ ਨਾਲ, ਉਨ੍ਹਾਂ ਥਾਵਾਂ ਦੀ ਯਾਤਰਾ ਕਰਦੇ ਹਨ ਜਿੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀ ਸੇਵਾ ਦੀ ਜ਼ਰੂਰਤ ਹੁੰਦੀ ਹੈ ਹਾਲੇ ਵੀ ਕੁਝ ਅਜਿਹੇ ਲੋਕ ਹਨ, ਜੋ ਦੂਜਿਆਂ ਦੀ ਜਾਨ ਬਚਾਉਣ ਅਤੇ ਬਣਾਉਣ ਲਈ ਮੁਫ਼ਤ ’ਚ ਸੇਵਾਵਾਂ ਦਿੰਦੇ ਹਨ ਲਾਈਫਲਾਇਨ ਐਕਸਪ੍ਰੈੱਸ ਦੀਆਂ ਇਹ ਸਾਰੀਆਂ ਵਿਸ਼ੇਸ਼ਤਾਵਾਂ ਇਸ ਨੂੰ ਸਭ ਤੋਂ ਯੂਨੀਕ ਟ੍ਰੇਨਾਂ ਦੀ ਸੂਚੀ ’ਚ ਸ਼ਾਮਲ ਕਰਦੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!