ਬੱਚਿਆਂ ਨੂੰ ਸਿਖਾਓ ਸ਼ੇਅਰਿੰਗ ਕਰਨਾ
ਛੋਟੇ ਬੱਚਿਆਂ ਦਾ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ, ਖਿਡੌਣਿਆਂ ਨਾਲ ਐਨਾ ਜੁੜਾਅ ਹੁੰਦਾ ਹੈ ਕਿ ਉਹ ਉਨ੍ਹਾਂ ਨੂੰ ਦੂਜੇ ਬੱਚਿਆਂ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਨਤੀਜੇ ਵਜੋਂ ਤੁਹਾਡਾ ਬੱਚਾ ਲੜ-ਝਗੜ ਕੇ ਇਕੱਠ ਤੋਂ ਬਾਹਰ ਇਕੱਲੇ ਬੈਠ ਜਾਂਦਾ ਹੈ ਉਦਾਰ ਹਿਰਦਾ ਹੋਣਾ ਇੱਕ ਅਤੀ ਜ਼ਰੂਰੀ ਸਮਾਜਿਕ ਗੁਣ ਹਨ ਪਰ ਬੱਚਿਆਂ ਨੂੰ ਉਦਾਰ ਬਣਾਉਣਾ ਜਾਂ ਦੂਜੇ ਸ਼ਬਦਾਂ ’ਚ ਕਹੋ ਤਾਂ ਸ਼ੇਅਰਿੰਗ ਸਿਖਾਉਣਾ ਆਸਾਨ ਨਹੀਂ
ਬੱਚੇ ਜਦੋਂ ਦੋ ਸਾਲ ਦੇ ਹੁੰਦੇ ਹਨ ਅਤੇ ਸਕੂਲ ਜਾਣਾ ਜਾਂ ਦੂਜੇ ਦੋਸਤਾਂ ’ਚ ਉੱਠਣਾ-ਬੈਠਣਾ ਸਿੱਖ ਰਹੇ ਹੁੰਦੇ ਹਨ ਤਾਂ ਉਨ੍ਹਾਂ ਦਾ ਜੁੜਾਅ ਉਨ੍ਹਾਂ ਦੇ ਖਿਡੌਣਿਆਂ ਨਾਲ ਬਹੁਤ ਜ਼ਿਆਦਾ ਹੁੰਦਾ ਹੈ ਉਨ੍ਹਾਂ ਦੇ ਝਗੜੇ ਜ਼ਿਆਦਾਤਰ ਉਨ੍ਹਾਂ ਨਾਲ ਹੀ ਜੁੜੇ ਹੁੰਦੇ ਹਨ, ਝਗੜਾ ਚਾਹੇ ਦੋਸਤਾਂ ਨਾਲ ਹੋਵੇ ਜਾਂ ਮਾਤਾ-ਪਿਤਾ ਨਾਲ ਮਿਲ-ਵੰਡ ਕੇ ਖੇਡਣ ਦਾ ਗੁਣ ਵਿਕਸਤ ਕਰਨ ਲਈ ਅਭਿਆਸ ਅਤੇ ਸਮਝ ਦੀ ਜ਼ਰੂਰਤ ਹੁੰਦੀ ਹੈ ਇਸ ’ਚ ਘੱਟ ਤੋਂ ਘੱਟ ਇੱਕ-ਦੋ ਸਾਲ ਤਾਂ ਲੱਗਦੇ ਹੀ ਹਨ ਅਤੇ ਇਹ ਸੁਭਾਵਿਕ ਹੈ
ਤੁਸੀਂ ਜਦੋਂ ਵੀ ਆਪਣੇ ਬੱਚੇ ਨੂੰ ਗਾਰਡਨ ਲੈ ਕੇ ਜਾਓ ਤਾਂ ਅਪਣੇ ਨਾਲ ਕੁਝ ਖਿਡੌਣੇ ਲੈ ਜਾਓ ਜਿਨ੍ਹਾਂ ਨੂੰ ਤੁਹਾਡੇ ਬੱਚੇ ਆਪਣੇ ਦੋਸਤਾਂ ਨੂੰ ਦੇ ਸਕਦੇ ਹਨ ਜਦੋਂ ਵਾਪਸ ਆਉਣ ਦਾ ਸਮਾਂ ਹੋਵੇ ਤਾਂ ਬੱਚਿਆਂ ਤੋਂ ਖਿਡੌਣੇ ਵਾਪਸ ਇਕੱਠੇ ਕਰ ਲਓ ਇਸ ਨਾਲ ਬੱਚਿਆਂ ਨੂੰ ਸ਼ੇਅਰ ਕਰਨ ਨਾਲ ਖੁਸ਼ੀ ਦਾ ਅਨੁਭਵ ਹੁੰਦਾ ਹੈ ਅਤੇ ਸਾਰੇ ਖਿਡੌਣੇ ਉਸਨੂੰ ਵਾਪਸ ਮਿਲ ਵੀ ਜਾਂਦੇ ਹਨ ਇਸੇ ਤਰ੍ਹਾਂ ਜੇਕਰ ਤੁਸੀਂ ਬੱਚਿਆਂ ਦੇ ਟਿਫਨ ’ਚ ਕੁਝ ਸਨੈਕਸ ਭੇਜ ਰਹੇ ਹੋ ਜਿਵੇਂ ਕਿ ਪੋਪਕੋਰਨ ਜਾਂ ਚਿਪਸ, ਤਾਂ ਕੁਝ ਜ਼ਿਆਦਾ ਭੇਜੋ ਅਤੇ ਉਸ ਨੂੰ ਬੱਚੇ ਨੂੰ ਆਪਣੇ ਦੋਸਤਾਂ ’ਚ ਸ਼ੇਅਰ ਕਰਨ ਨੂੰ ਕਹੋ ਇਸ ਨਾਲ ਉਸਨੂੰ ਸ਼ੇਅਰ ਕਰਨ ਦੀ ਖੁਸ਼ੀ ਦਾ ਅਨੁਭਵ ਹੋਵੇਗਾ ਅਤੇ ਉਹ ਖੁਦ ਹੀ ਸ਼ੇਅਰਿੰਗ ਸਿੱਖਣ ਲੱਗੇਗਾ
ਜੇਕਰ ਬੱਚੇ ਮਿਲ-ਵੰਡ ਕੇ ਨਹੀਂ ਖੇਡਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਖਿਡੌਣਿਆਂ ਨਾਲ ਵਾਰੀ-ਵਾਰੀ ਨਾਲ ਖੇਡਣ ਨੂੰ ਕਹਿਣਾ ਚਾਹੀਦਾ ਹੈ ਬੱਚਿਆਂ ਦੇ ਪਹਿਲੇ ਆਦਰਸ਼ ਮਾਤਾ-ਪਿਤਾ ਹੀ ਹੁੰਦੇ ਹਨ ਜੇਕਰ ਉਹ ਆਪਣੇ ਮਾਤਾ-ਪਿਤਾ ਨੂੰ ਸ਼ੇਅਰ ਕਰਦੇ ਦੇਖਣਗੇ ਤਾਂ ਉਹ ਵੀ ਸ਼ੇਅਰਿੰਗ ਸਿੱਖਣਗੇ ਰੇਸਟੋਰੈਂਟ ’ਚ ਕਦੇ ਤੁਸੀਂ ਪੂਰਾ ਪਰਿਵਾਰ ਜਾਓ ਤਾਂ ਟੇਬਲ ’ਤੇ ਕਿਸੇ ਵੀ ਡਿਸ਼ ਦੇ ਆਉਣ ’ਤੇ ਮਾਤਾ-ਪਿਤਾ ਨੂੰ ਚਾਹੀਦਾ ਕਿ ਉਹ ਸਾਰੇ ਮੈਂਬਰਾਂ ਨੂੰ ਆਫਰ ਕਰਨ, ਉਸ ਤੋਂ ਬਾਅਦ ਉਹ ਖੁਦ ਖਾਣ ਚਾਕਲੇਟ, ਬਿਸਕੁਟ, ਗੁਬਾਰੇ ਵਰਗੀਆਂ ਚੀਜ਼ਾਂ, ਜੇਕਰ ਘਰ ’ਚ ਦੂਜੇ ਬੱਚੇ ਹਨ, ਤਾਂ ਉਨ੍ਹਾਂ ਲਈ ਵੀ ਲਿਆਉਣੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਹੀ ਦੂਜੇ ਬੱਚਿਆਂ ਨੂੰ ਦੇਣ ਲਈ ਕਹਿਣਾ ਚਾਹੀਦਾ ਹੈ ਪਰਿਵਾਰ ’ਚ ਜਾਂ ਫਰੈਂਡ ਸਰਕਲ ’ਚ ਲੈਣ-ਦੇਣ ਨਾਲ ਸਬੰਧਿਤ ਮਨਮੁਟਾਅ ਹੋਵੇ ਤਾਂ ਉਸਨੂੰ ਬੱਚਿਆਂ ਸਾਹਮਣੇ ਨਹੀਂ ਦਰਸਾਉਣਾ ਚਾਹੀਦਾ ਵੱਡਿਆਂ ਦਾ ਸਵਾਰਗ ਜਾਂ ਈਰਖਾ ਰਾਗ, ਦੁਵੈਸ਼ ਬੱਚਿਆਂ ਤੱਕ ਨਾ ਹੀ ਪਹੁੰਚੇ ਤਾਂ ਚੰਗਾ ਹੈ
ਬੱਚੇ ਕਹਾਣੀਆਂ ਦੀ ਦੁਨੀਆਂ ’ਚ ਰਹਿੰਦੇ ਹਨ ਜੇਕਰ ਕਹਾਣੀ ਸਹੀ ਤਰ੍ਹਾਂ ਨਾਲ ਸੁਣਾਈ ਜਾਵੇ ਤਾਂ ਉਨ੍ਹਾਂ ਤੋਂ ਮਿਲਣ ਵਾਲੀ ਸਿੱਖਿਆਂ, ਬੱਚਿਆਂ ਦੇ ਦਿਲ ’ਤੇ ਲੰਬੇ ਸਮੇਂ ਤੱਕ ਜੁੜੀਆਂ ਰਹਿੰਦੀਆਂ ਹਨ ਅੱਜਕੱਲ੍ਹ ਬੱਚਿਆਂ ਦੀਆਂ ਕਹਾਣੀਆਂ ’ਚ ਕਈ ਕਰੈਕਟਰਸ ਆਉਂਦੇ ਹਨ, ਜਿਵੇਂ ਬਬਲਸ, ਪੇਪਰ ਆਦਿ ਜਿਨ੍ਹਾਂ ਜਰੀਏ ਬੱਚੇ ਦਾ ਚਰਿੱਤਰ ਨਿਰਮਾਣ ਕੀਤਾ ਜਾ ਸਕਦਾ ਹੈ ਇਨ੍ਹਾਂ ’ਚ ਸ਼ੇਅਰਿੰਗ ਨਾਲ ਸਬੰਧਿਤ ਕਿਤਾਬਾਂ ਵੀ ਮਿਲਦੀਆਂ ਹਨ ਬੱਚਿਆਂ ਨੂੰ ਦਿਲ ਤੋਂ ਦੇਣ ਵਾਲਾ ਵਿਅਕਤੀ ਵੱਡਾ ਹੁੰਦਾ ਹੈ ਜਾਂ ਦੁਨੀਆਂ ਗੋਲ ਹੈ, ਜੋ ਦਿੰਦਾ ਹੈ ਉਸੇ ਨੂੰ ਮਿਲਦਾ ਹੈ, ਆਦਿ ਵਿਚਾਰ ਕਹਾਣੀਆਂ ਨਾਲ ਸਥਾਪਿਤ ਕੀਤੇ ਜਾ ਸਕਦੇ ਹਨ
ਤਾਰੀਫ, ਪ੍ਰਸੰਸ਼ਾ ਤਾਂ ਸਾਨੂੰ ਵੱਡਿਆਂ ਨੂੰ ਵੀ ਪੇ੍ਰਰਿਤ ਕਰਨ ਦਾ ਉੱਤਮ ਤਰੀਕਾ ਹੈ ਤਾਂ ਬੱਚਿਆਂ ’ਤੇ ਤਾਂ ਇਸਦਾ ਅਦਭੁੱਤ ਹੀ ਅਸਰ ਹੁੰਦਾ ਹੈ ਜੇਕਰ ਬੱਚੇ ਕਦੇ ਆਪਣਾ ਖਿਡੌਣਾ ਦੂਜੇ ਬੱਚੇ ਨੂੰ ਖੇਡਣ ਲਈ ਦੇਣ ਤਾਂ ਤੁਸੀਂ ਉਸਦੇ ਸਾਹਮਣੇ ਉਸਦੀ ਤਾਰੀਫ਼ ਜ਼ਰੂਰ ਕਰੋ ਇਸ ਨਾਲ ਬੱਚੇ ’ਚ ਸ਼ੇਅਰਿੰਗ ਦੀ ਆਦਤ ਵਧੇਗੀ ਜੇਕਰ ਕੋਈ ਦੂਜੇ ਵੱਡੇ ਬੱਚੇ ਸ਼ੇਅਰਿੰਗ ਕਰ ਰਹੇ ਹੋਣ ਤਾਂ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ ਥੋੜ੍ਹੀ ਵੱਡੀ ਉਮਰ ਦੇ ਬੱਚੇ, ਛੋਟੇ ਉਮਰ ਦੇ ਬੱਚਿਆਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਹ ਉਨ੍ਹਾਂ ਦਾ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ ਉਸ ਸਮੇਂ ਅਜਿਹਾ ਬਿਲਕੁੱਲ ਨਹੀਂ ਕਰਨਾ ਚਾਹੀਦਾ ਕਿ ਦੇਖੋ, ਤੁਸੀਂ ਤਾਂ ਸ਼ੇਅਰਿੰਗ ਕਰਦੇ ਹੀ ਨਹੀਂ, ਉਹ ਕਿਵੇਂ ਸ਼ੇਅਰਿੰਗ ਕਰ ਰਹੇ ਹਨ
ਬਹੁਤ ਸਮਝਾਉਣ ਤੋਂ ਬਾਅਦ ਵੀ ਬੱਚਾ ਜੇਕਰ ਅਪਣੀਆਂ ਚੀਜ਼ਾਂ ਜਾਂ ਖਿਡੌਣੇ ਸ਼ੇਅਰ ਨਾ ਕਰਨਾ ਚਾਹੇ ਤਾਂ ਉਸ ’ਤੇ ਨਾਰਾਜ਼ ਨਹੀਂ ਹੋਣਾ ਚਾਹੀਦਾ ਕੁਝ ਸਮੱਸਿਆਵਾਂ ਸਮੇਂ ਦੇ ਨਾਲ ਹੀ ਹੱਲ ਹੁੰਦੀਆਂ ਹਨ ਬੱਚੇ ਨੂੰ ਝਿੜਕਣ ਜਾਂ ਚਿਲਾਉਣ ਨਾਲ ਹੱਲ ਨਹੀਂ ਨਿਕਲਣ ਵਾਲਾ ਤੁਸੀਂ ਆਪਣੇ ਖਾਲੀ ਸਮੇਂ ’ਚ, ਜਦੋਂ ਬੱਚੇ ਨਾਲ ਇਕੱਲੇ ਹੋਵੋ ਤਾਂ ਉਸਨੂੰ ਪਿਆਰ ਨਾਲ ਮਿਲ-ਵੰਡਕੇ ਖੇਡਣ ਦੇ ਫਾਇਦੇ ਸਮਝਾ ਸਕਦੇ ਹੋ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖਿਡੌਣੇ ਬੱਚਿਆਂ ਨੂੰ ਓਨੇ ਹੀ ਪਿਆਰੇ ਹੁੰਦੇ ਹਨ ਜਿੰਨੇ ਮਹਿਲਾਵਾਂ ਨੂੰ ਗਹਿਣੇ ਉਨ੍ਹਾਂ ਨੂੰ ਸ਼ੇਅਰ ਕਰਨ ’ਚ ਥੋੜ੍ਹਾ ਸਮਾਂ ਤਾਂ ਲੱਗੇਗਾ, ਇਸ ਲਈ ਸਾਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ
ਖੁੰਜਰੀ ਦੇਵਾਗਣ