eat-plenty-of-watermelon

ਖੂਬ ਖਾਓ ਤਰਬੂਜ

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਜ਼ਾਰਾਂ ‘ਚ ਅਤੇ ਸੜਕ ਦੇ ਕਿਨਾਰੇ ਵੀ ਤਰਬੂਜ ਦੇ ਵੱਡੇ-ਵੱਡੇ ਢੇਰ ਨਜ਼ਰ ਆਉਣ ਲੱਗਦੇ ਹਨ ਤਰਬੂਜ ਗਰਮੀ ਦੇ ਮੌਸਮ ਦਾ ਠੰਢੀ ਤਾਸੀਰ ਵਾਲਾ ਵੱਡੇ ਅਕਾਰ ਦਾ ਸਸਤਾ ਫ਼ਲ ਹੈ ਅਸਲ ‘ਚ ਸਖ਼ਤ ਹਰੇ ਛਿਲਕੇ ਦੇ ਅੰਦਰ ਕਾਲੇ ਅਤੇ ਸਫੈਦ ਬੀਜਾਂ ਵਾਲੇ ਲਾਲ ਰਸਦਾਰ ਗੁੱਦੇ ਵਾਲਾ ਗਰਮੀ ਰੁੱਤ ਦਾ ਇੱਕ ਬੇਮਿਸਾਲ ਫ਼ਲ ਹੈ ਤਰਬੂਜ

ਤਰਬੂਜ ਨੂੰ ਮਤੀਰਾ, ਪਾਣੀਫਲ, ਕਾਲਿੰਦ ਆਦਿ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਨੂੰ ਸੰਸਕ੍ਰਿਤ ‘ਚ ‘ਨਾਲਿੰਦ’ ਅਤੇ ਮਰਾਠੀ ‘ਚ ‘ਕਲਿੰਗੜ’ ਕਿਹਾ ਜਾਂਦਾ ਹੈ ਗਰਮੀ ਰੁੱਤ ਦਾ ਫ਼ਲ ਤਰਬੂਜ ਕੁਦਰਤ ਦੀ ਅਨਮੋਲ ਦੇਣ ਹੈ ਇਸ ਨੂੰ ਕੁਦਰਤ ਦੀ ਅਨੋਖੀ ਠੰਢਾਈ ਮੰਨਿਆ ਗਿਆ ਹੈ

ਗਰਮੀ ਦੇ ਮੌਸਮ

ਗਰਮੀ ਦੇ ਮੌਸਮ ‘ਚ ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ‘ਚ ਕੁਦਰਤੀ ਲੂਣ ਦੀ ਮਾਤਰਾ ਘੱਟ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ‘ਚ ਕਮਜ਼ੋਰੀ ਆਉਣ ਲੱਗਦੀ ਹੈ ਗਰਮੀ ਦੇ ਮੌਸਮ ‘ਚ ਪਿਆਸ ਵੀ ਬਹੁਤ ਲਗਦੀ ਹੈ, ਤਰਬੂਜ ਦੇ ਸੇਵਨ ਨਾਲ ਪਿਆਸ ਤਾਂ ਸ਼ਾਂਤ ਹੁੰਦੀ ਹੀ ਹੈ, ਨਾਲ ਹੀ ਇਹ ਪੋਸ਼ਕ ਤੱਤਾਂ ਅਤੇ ਵੱਖ-ਵੱਖ ਲੂਣ ਦਾ ਅਥਾਹ ਭੰਡਾਰ ਹੋਣ ਕਾਰਨ ਸਰੀਰ ਲਈ ਜ਼ਰੂਰੀ ਲੂਣ ਦੀ ਪੂਰਤੀ ਵੀ ਕਰਦਾ ਹੈ ਤਰਬੂਜ ਦੇ ਸੇਵਨ ਨਾਲ ਬੇਚੈਨੀ ਅਤੇ ਘਬਰਾਹਟ ਦੂਰ ਹੁੰਦੀ ਹੈ

ਇਸ ਦੇ ਸੇਵਨ ਨਾਲ ਭਿਆਨਕ ਗਰਮੀ ਅਤੇ ਧੁੱਪ ਦੇ ਪ੍ਰਭਾਵ ਕਾਰਨ ਪੈਦਾ ਹੋਣ ਵਾਲੀ ਖੁਸ਼ਕੀ ਅਤੇ ਇਸ ਕਾਰਨ ਪੈਦਾ ਹੋਣ ਵਾਲੇ ਹੋਰ ਮਾੜੇ ਪ੍ਰਭਾਵ ਵੀ ਦੂਰ ਹੁੰਦੇ ਹਨ ਤਰਬੂਜ ਖਾਣ ਨਾਲ ਅੰਤੜੀਆਂ ਨੂੰ ਚਿਕਨਾਈ ਮਿਲਦੀ ਹੈ ਅਤੇ ਇਸ ਨਾਲ ਅੰਤੜੀਆਂ ਦੀ ਜਲਨ ਵੀ ਮਿਟਦੀ ਹੈ ਤਰਬੁਜ ਇੱਕ ਚੰਗਾ ਪੇਟ ਸਾਫ਼ ਕਰਨ ਵਾਲਾ ਫ਼ਲ ਹੈ ਇਸ ਦੇ ਸੇਵਨ ਨਾਲ ਪੇਟ ਦੀ ਗੰਦਗੀ ਪਖਾਨੇ ਦੇ ਜਰੀਏ ਨਿੱਕਲ ਕੇ ਪੇਟ ਸਾਫ਼ ਰਹਿੰਦਾ ਹੈ ਤਰਬੂਜ ਖੂਨ ਨੂੰ ਸਾਫ ਕਰਦਾ ਹੈ ਅਤੇ ਸਰੀਰ ‘ਚ ਖੂਨ ਦੀ ਮਾਤਰਾ ‘ਚ ਵੀ ਵਾਧਾ ਕਰਦਾ ਹੈ

ਤਰਬੂਜ ‘ਚ ਮੌਜ਼ੂਦ ਵਿਟਾਮਿਨ ਏ, ਬੀ ਅਤੇ ਸੀ ਅਤੇ ਆਇਰਨ ਖੂਨ ਦੇ ਰੰਗ ਨੂੰ ਲਾਲ ਸੁਰਖ ਬਣਾਉਂਦੇ ਹਨ ਤਰਬੂਜ ਖਾਣ ਨਾਲ ਲੂ ਤੋਂ ਬਚਾਅ ਹੁੰਦਾ ਹੈ ਇਸ ਦੇ ਰੋਜ਼ਾਨਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਰੋਜ਼ਾਨਾ 2-3 ਗਿਲਾਸ ਤਰਬੂਜ ਦਾ ਰਸ ਪੀਣ ਨਾਲ ਗੁਰਦੇ ਦੀ ਪਥਰੀ ਨਸ਼ਟ ਹੋ ਜਾਂਦੀ ਹੈ

ਜਾਂਚੋ, ਪਰਖੋ, ਫਿਰ ਖਰੀਦੋ:-

ਚਾਹੇ ਗੋਲ ਤਰਬੂਜ ਹੋਵੇ ਜਾਂ ਓਵਲ ਸ਼ੇਪ ਦਾ, ਖਰੀਦਦੇ ਸਮੇਂ ਇਹ ਜ਼ਰੂਰ ਦੇਖੋ ਕਿ ਉਹ ਆਮ ਰੂਪ ‘ਚ ਵਧਿਆ ਹੋਇਆ ਹੀ ਹੋਵੇ ਉਸ ‘ਤੇ ਕੋਈ ਖਰੋਚ ਜਾਂ ਚੋਟ ਦਾ ਨਿਸ਼ਾਨ ਨਾ ਹੋਵੇ ਤਰਬੂਜ ਦਾ ਜੋ ਹਿੱਸਾ ਜ਼ਮੀਨ ਨਾਲ ਲੱਗਿਆ ਹੁੰਦਾ ਹੈ, ਉਸ ਹਿੱਸੇ ‘ਤੇ ਸਪਾਟ (ਧੱਬਾ) ਹੁੰਦਾ ਹੈ
ਜੇਕਰ ਇਹ ਸਪਾਟ ਹਰਾ ਹੈ, ਤਾਂ ਸਮਝੋ ਕਿ ਅਜੇ ਇਹ ਪਕਿਆ ਹੋਇਆ ਨਹੀਂ ਹੈ ਇਹੀ ਨਿਸ਼ਾਨ ਜੇਕਰ ਪੀਲੇ ਰੰਗ ਦਾ ਦਿਖੇ ਤਾਂ ਸਮਝੋ ਤਰਬੂਜ ਪੱਕ ਗਿਆ ਹੈ

ਇਹੀ ਨਹੀਂ ਜੇਕਰ ਤਰਬੂਜ ਪੱਕਿਆ ਹੈ, ਤਾਂ ਠੋਕਣ ‘ਤੇ ਉਸ ਵਿੱਚੋਂ ਟਪ-ਟਪ ਦੀ ਅਵਾਜ਼ ਆਵੇਗੀ ਤਰਬੂਜ ‘ਚ ਲਗਭਗ 80-90 ਫੀਸਦੀ ਤੱਕ ਪਾਣੀ ਭਰਿਆ ਹੁੰਦਾ ਹੈ ਇਸ ਲਈ ਉਹੀ ਤਰਬੁਜ ਲਓ, ਜੋ ਸ਼ੇਪ ਅਤੇ ਵਜਨ ‘ਚ ਭਾਰੀ ਹੋਵੇ

ਰਸਾਇਣਕ ਗੁਣ:-

ਤਰਬੂਜ ਦੇ 100 ਗ੍ਰਾਮ ਗੁੱਦੇ ‘ਚ 95.8 ਗ੍ਰਾਮ ਪਾਣੀ, 3.3 ਗ੍ਰਾਮ ਕਾਰਬੋਹਾਈਡ੍ਰੇਟ, 0.2 ਗ੍ਰਾਮ ਪ੍ਰੋਟੀਨ, 0.2 ਗ੍ਰਾਮ ਵਸਾ, 0.2 ਗ੍ਰਾਮ ਰੇਸ਼ਾ, 12 ਮਿਲੀਗ੍ਰਾਮ ਫਾਸਫੋਰਸ, 11 ਮਿ.ਗ੍ਰਾ. ਕੈਲਸ਼ੀਅਮ, 7.9 ਮਿ.ਗ੍ਰਾ. ਲੌਹ ਤੱਤ, 1 ਮਿ.ਗ੍ਰਾ. ਵਿਟਾਮਿਨ ਸੀ, 0.1 ਮਿ.ਗ੍ਰਾ. ਨਿਯਾਸਿਨ, 0.04 ਮਿ.ਗ੍ਰਾ. ਰਾਈਬੋਫਲੇਵਿਨ, 0.02 ਮਿ.ਗ੍ਰਾ. ਥਾਏਮਿਨ, 16 ਕਿਲੋ ਕੈਲੋਰੀ ਊਰਜਾ ਆਦਿ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਤਰਬੂਜ ‘ਚ ਲਾਈਕੋਪਿਨ ਪਾਇਆ ਜਾਂਦਾ ਹੈ ਲਾਈਕੋਪਿਨ ਸਾਡੀ ਚਮੜੀ ਨੂੰ ਜਵਾਨ ਬਣਾਈ ਰੱਖਦਾ ਹੈ! ਇਹ ਸਾਡੇ ਸਰੀਰ ‘ਚ ਕੈਂਸਰ ਨੂੰ ਹੋਣ ਤੋਂ ਵੀ ਰੋਕਦਾ ਹੈ

ਆਯੁਰਵੈਦਿਕ ਗੁਣ:-

ਆਯੁਰਵੈਦ ਅਨੁਸਾਰ ਤਰਬੂਜ ਦਿਮਾਗ ਅਤੇ ਦਿਲ ਨੂੰ ਤਾਜ਼ਗੀ ਪ੍ਰਦਾਨ ਕਰਨ ਵਾਲਾ, ਅੱਖਾਂ ਦੀ ਰੌਸ਼ਨੀ ਵਧਾਉਣ ਵਾਲਾ, ਮਨ-ਦਿਮਾਗ ਅਤੇ ਸਰੀਰ ਨੂੰ ਠੰਡਕ ਪ੍ਰਦਾਨ ਕਰਨ ਵਾਲਾ, ਕਫਨਾਸ਼ਕ, ਪਿੱਤ ਨਾਸ਼ਕ, ਵਾਤਨਾਸ਼ਕ ਅਤੇ ਪਿਆਸ ਬੁਝਾਉਣ ਵਾਲਾ ਮਧੁਰ ਫਲ ਹੈ ਤਰਬੂਜ ਦੇ ਸੇਵਨ ਨਾਲ ਹਾਈਬਲੱਡ ਪ੍ਰੈਸ਼ਰ, ਸੀਨੇ, ਅੰਤੜੀਆਂ ਅਤੇ ਪੇਟ ‘ਚ ਜਲਨ, ਫੇਫੜਿਆਂ ਦੇ ਰੋਗਾਂ, ਚਮੜੀ ਰੋਗਾਂ, ਪੇਸ਼ਾਬ ‘ਚ ਜਲਨ, ਮੂਤਰ ਰੋਗਾਂ, ਬਵਾਸੀਰ, ਪੀਲੀਆ, ਉਲਟੀ,ਜੀ ਮਚਲਣਾ, ਪੇਚਿਸ, ਕਬਜ਼, ਪਥਰੀ, ਜੋੜਾਂ ਦਾ ਦਰਦ, ਲੀਵਰ, ਮੋਟਾਪਾ, ਸਿਰ ਦਰਦ ਆਦਿ ਕਈ ਰੋਗਾਂ ‘ਚ ਲਾਭ ਹੁੰਦਾ ਹੈ

ਤਰਬੂਜ ਦੇ ਫਾਇਦੇ:-

  • ਜਿਨ੍ਹਾਂ ਵਿਅਕਤੀਆਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲਈ ਤਰਬੂਜ ਦਾ ਸੇਵਨ ਕਰਨਾ ਚੰਗਾ ਰਹਿੰਦਾ ਹੈ, ਕਿਉਂਕਿ ਇਸ ਦੇ ਖਾਣ ਨਾਲ ਅੰਤੜੀਆਂ ਨੂੰ ਇੱਕ ਤਰ੍ਹਾਂ ਦੀ ਚਿਕਨਾਈ ਮਿਲਦੀ ਹੈ
  • ਇਸ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਵੀ ਰੋਕਦਾ ਹੈਖਾਣਾ ਖਾਣ ਤੋਂ ਬਾਅਦ ਤਰਬੂਜ ਦਾ ਰਸ ਪੀਣ ਨਾਲ ਭੋਜਨ ਛੇਤੀ ਪਚ ਜਾਂਦਾ ਹੈ ਇਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਇਸ ਦੇ ਰਸ ਨਾਲ ਲੂ ਲੱਗਣ ਦਾ ਡਰ ਵੀ ਨਹੀਂ ਰਹਿੰਦਾ
  • ਮੋਟਾਪਾ ਘੱਟ ਕਰਨ ਵਾਲਿਆਂ ਲਈ ਇਹ ਉੱਤਮ ਭੋਜਨ ਹੈ
  • ਪੋਲੀਓ ਰੋਗੀਆਂ ਨੂੰ ਤਰਬੂਜ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਰਹਿੰਦਾ ਹੈ, ਕਿਉਂਕਿ ਇਹ ਖੂਨ ਨੂੰ ਵਧਾਉਂਦਾ ਹੈ ਅਤੇ ਉਸ ਨੂੰ ਸਾਫ਼ ਵੀ ਕਰਦਾ ਹੈ ਚਮੜੀ ਰੋਗਾਂ ‘ਚ ਵੀ ਇਹ ਫਾਇਦੇਮੰਦ ਹੈ
  • ਤਪਦੀ ਗਰਮੀ ‘ਚ ਜਦੋਂ ਸਿਰਦਰਦ ਹੋਣ ਲੱਗੇ ਤਾਂ ਤਰਬੂਜ ਦੇ ਅੱਧਾ ਗਿਲਾਸ ਰਸ ਨੂੰ ਮਿਸ਼ਰੀ ਮਿਲਾ ਕੇ ਪੀਣਾ ਚਾਹੀਦਾ ਹੈ
  • ਪੇਸ਼ਾਬ ‘ਚ ਜਲਨ ਹੋਵੇ ਤਾਂ ਤਰੇਲ ਜਾਂ ਬਰਫ ‘ਚ ਰੱਖੇ ਹੋਏ ਤਰਬੂਜ ਦਾ ਰਸ ਕੱਢ ਕੇ ਸਵੇਰੇ ਸ਼ੱਕਰ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ ਗਰਮੀ ‘ਚ ਰੋਜ਼ਾਨਾ ਤਰਬੂਜ ਦਾ ਠੰਢਾ-ਠੰਢਾ ਸ਼ਰਬਤ ਪੀਣ ਨਾਲ ਸਰੀਰ ਨੂੰ ਠੰਢਕ ਤਾਂ ਮਿਲਦੀ ਹੀ ਹੈ, ਚਿਹਰੇ ‘ਤੇ ਗੁਲਾਬੀ ਨਿਖਾਰ ਵੀ ਆਉਂਦਾ ਹੈ ਇਸ ਦੇ ਲਾਲ ਗੁੱਦੇਦਾਰ ਛਿਲਕਿਆਂ ਨੂੰ ਹੱਥ-ਪੈਰ, ਗਰਦਨ ਅਤੇ ਚਿਹਰੇ ‘ਤੇ ਰਗੜਨ ਨਾਲ ਸੁੰਦਰਤਾ ਨਿਖਰਦੀ ਹੈ
  • ਸੁੱਕੀ ਖੰਘ ‘ਚ ਤਰਬੂਜ ਖਾਣ ਨਾਲ ਖੰਘ ਦਾ ਵਾਰ-ਵਾਰ ਚੱਲਣਾ ਬੰਦ ਹੁੰਦਾ ਹੈ
  • ਜਿਨ੍ਹਾਂ ਲੋਕਾਂ ਨੂੰ ਤਣਾਅ ਜਾਂ ਜੋ ਲੋਕ ਕੰਮ ਦੇ ਤਣਾਅ ‘ਚ ਜ਼ਿਆਦਾ ਰਹਿੰਦੇ ਹਨ ਉਨ੍ਹਾਂ ਲਈ ਤਰਬੂਜ ਬਹੁਤ ਫਾਇਦੇਮੰਦ ਹੁੰਦਾ ਹੈ
  • ਤਰਬੂਜ ‘ਚ ਵਿਟਾਮਿਨ ਏ ਅਤੇ ਸੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਵਿਟਾਮਿਨ ਸੀ ਸਾਡੇ ਸਰੀਰ ਦੇ ਪ੍ਰਤੀ ਰੱਖਿਆ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਸਰੀਰ ‘ਚ ਵਿਟਾਮਿਨ ਸੀ ਹੋਣ ਨਾਲ ਤੁਹਾਨੂੰ ਕਦੇ ਫਲੂ ਨਹੀਂ ਹੋਵੇਗਾ ਨਾਲ ਹੀ ਤੁਹਾਡੀ ਚਮੜੀ ਵੀ ਸਿਹਤਮੰਦ ਰਹੇਗੀ
  • ਇਸ ਵਿੱਚ ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਜਿੰਕ, ਪੋਟਾਸ਼ੀਅਮ ਅਤੇ ਆਇਓਡੀਨ ਹੁੰਦਾ ਹੈ ਜੋ ਕਿ ਹੱਡੀਆਂ ਅਤੇ ਦੰਦਾਂ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ
  • ਤਰਬੂਜ ਦੀਆਂ ਫਾੜੀਆਂ ‘ਤੇ ਕਾਲੀ ਮਿਰਚ ਪਾਊਡਰ, ਸੇਂਧਾ ਅਤੇ ਕਾਲਾ ਨਮਕ ਲਗਾ ਕੇ ਖਾਣ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ
  • ਧੁੱਪ ‘ਚ ਚੱਲਣ ਨਾਲ ਬੁਖਾਰ ਆਇਆ ਹੈ ਤਾਂ ਫਰਿੱਜ ਦਾ ਠੰਢਾ-ਠੰਢਾ ਤਰਬੂਜ ਖਾਣ ਨਾਲ ਫਾਇਦਾ ਹੁੰਦਾ ਹੈ
  • ਤਰਬੂਜ ਦਾ ਗੁੱਦਾ ਲਓ ਅਤੇ ਇਸ ਨੂੰ ‘ਬਲੈਕ ਹੈਡਸ’ ਦੇ ਪ੍ਰਭਾਵਿਤ ਏਰੀਏ ‘ਤੇ ਹੌਲੀ-ਹੌਲੀ ਰਗੜੋ, 10 ਮਿੰਟ ਬਾਅਦ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਸਾਫ਼ ਕਰ ਲਓ ਚਿਹਰੇ ‘ਤੇ ਤਾਜ਼ਗੀ ਦਿਖੇਗੀ

ਤਰਬੂਜ ਦੇ ਬੀਜ ਗੁਣ:-

  • ਤਰਬੂਜ ਦੇ ਬੀਜ ਸਰੀਰ ‘ਚ ਚਿਕਨਾਈ ਵਧਾਉਣ ਵਾਲੇ, ਪੌਸ਼ਟਿਕ, ਗਰਮੀ ਦਾ ਨਾਸ਼ ਕਰਨ ਵਾਲੇ, ਦਿਮਾਗੀ ਸ਼ਕਤੀ ਵਧਾਉਣ ਵਾਲੇ, ਕਮਜ਼ੋਰੀ ਮਿਟਾਉਣ ਵਾਲੇ , ਗੁਰਦਿਆਂ ਦੀ ਕਮਜ਼ੋਰੀ ਦੂਰ ਕਰਨ ਵਾਲੇ, ਗਰਮੀ ਦੀ ਖੰਘ ਅਤੇ ਬੁਖਾਰ ਨੂੰ ਮਿਟਾਉਣ ਵਾਲੇ ਅਤੇ ਮੂਤਰ ਰੋਗਾਂ ਨੂੰ ਦੂਰ ਕਰਨ ਵਾਲੇ ਹਨ ਤਰਬੂਜ ਦੇ ਬੀਜ ਦੇ ਸੇਵਨ ਦੀ ਮਾਤਰਾ ਹਰ ਰੋਜ਼ 10 ਤੋਂ 20 ਗ੍ਰਾਮ ਹੈ ਤਰਬੂਜ ਦੇ ਜ਼ਿਆਦਾ ਬੀਜ ਖਾਣ ਨਾਲ ਤਿੱਲੀ ਦੀ ਹਾਨੀ ਹੁੰਦੀ ਹੈ ਤਰਬੂਜ ਦੇ ਬੀਜਾਂ ਨੂੰ ਛਿੱਲ ਕੇ ਅੰਦਰ ਦੀ ਗਿਰੀ ਖਾਣ ਨਾਲ ਸਰੀਰ ‘ਚ ਤਾਕਤ ਆਉਂਦੀ ਹੈ ਦਿਮਾਗ ਦੀਆਂ ਕਮਜ਼ੋਰ ਨਸਾਂ ਨੂੰ ਬਲ ਮਿਲਦਾ ਹੈ ਗਿੱਟਿਆਂ ਕੋਲ ਸੋਜ ਵੀ ਠੀਕ ਹੋ ਜਾਂਦੀ ਹੈ
  • ਤਰਬੂਜ ਦੇ ਬੀਜਾਂ ਦੀ ਗਿਰੀ ਦੀ ਠੰਢਾਈ ਬਣਾ ਕੇ ਸਵੇਰੇ ਪੀਣ ਨਾਲ ਯਾਦਦਾਸ਼ਤ ਵਧਦੀ ਹੈ ਬੀਜਾਂ ਦੀ ਗਿਰੀ ‘ਚ ਮਿਸ਼ਰੀ,ਸੌਂਫ, ਬਰੀਕ ਪੀਸ ਕੇ ਮਿਲਾ ਕੇ ਖਾਣ ਨਾਲ ਗਰਭ ‘ਚ ਪਲ ਰਹੇ ਸ਼ਿਸ਼ੂ ਦਾ ਵਿਕਾਸ ਚੰਗਾ ਹੁੰਦਾ ਹੈ
  • ਬੀਜਾਂ ਨੂੰ ਚਬਾ-ਚਬਾ ਕੇ ਚੂਸਣ ਨਾਲ ਦੰਦਾਂ ਦੇ ਪਾਈਰੀਆ ਰੋਗ ‘ਚ ਲਾਭ ਹੁੰਦਾ ਹੈ
  • ਪੁਰਾਣੇ ਸਿਰਦਰਦ ਨੂੰ ਦੂਰ ਕਰਨ ਲਈ ਤਰਬੂਜ ਦੇ ਬੀਜਾਂ ਦੀ ਗਿਰੀ ਨੂੰ ਪਾਣੀ ਨਾਲ ਪੀਸਕੇ ਲੇਪ ਤਿਆਰ ਕਰਕੇ ਰੋਜ਼ਾਨਾ ਮੱਥੇ ‘ਤੇ ਲਾਓ
  • ਭਿਆਨਕ ਗਰਮੀ ਰੁੱਤ ‘ਚ ਦੁਪਹਿਰ ਦੇ ਭੋਜਨ ਦੇ 2-3 ਘੰਟੇ ਬਾਅਦ ਤਰਬੂਜ ਖਾਣਾ ਲਾਭਦਾਇਕ ਹੈ ਜੇਕਰ ਤਰਬੂਜ ਖਾਣ ਤੋਂ ਬਾਅਦ ਕੋਈ ਤਕਲੀਫ ਹੋਵੇ ਤਾਂ ਸ਼ਹਿਦ ਅਤੇ ਗੁਲਕੰਦ ਦਾ ਸੇਵਨ ਕਰੋ

ਵਿਸ਼ੇਸ਼ ਧਿਆਨ ਰੱਖੋ:-

  • ਗਰਮ ਤਾਸੀਰ ਵਾਲਿਆਂ ਲਈ ਤਰਬੂਜ ਇੱਕ ਉੱਤਮ ਫਲ ਹੈ, ਪਰ ਗੈਸ ਅਤੇ ਕਫ ਵਾਲਿਆਂ ਲਈ ਹਾਨੀਕਾਰਕ ਹੈ ਇਸ ਲਈ ਸਰਦੀ- ਖੰਘ, ਸਾਹ, ਸ਼ੂਗਰ, ਕੋਹੜ, ਖੂਨ ਦੇ ਵਿਕਾਰ ਦੇ ਰੋਗੀਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ
  • ਤਰਬੂਜ ਖਾ ਕੇ ਤੁਰੰਤ ਪਾਣੀ ਜਾਂ ਦੁੱਧ, ਦਹੀਂ ਜਾਂ ਬਜ਼ਾਰ ਦੇ ਪੀਣ ਵਾਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ
  • ਤਰਬੂਜ ਖਾਣ ਤੋਂ 2 ਘੰਟੇ ਪਹਿਲਾਂ ਅਤੇ 3 ਘੰਟੇ ਬਾਅਦ ਚੌਲਾਂ ਦਾ ਸੇਵਨ ਨਾ ਕਰੋ
  • ਗਰਮ ਜਾਂ ਕੱਟਿਆ ਬੇਹਾ ਤਰਬੂਜ ਸੇਵਨ ਨਾ ਕਰੋ ਇਸ ਨਾਲ ਕਈ ਬਿਮਾਰੀਆਂ ਫੈਲਣ ਦੀ ਸੰਭਾਵਨਾ ਰਹਿੰਦੀ ਹੈ ਖਾਲੀ ਪੇਟ ਤਰਬੂਜ ਦਾ ਸੇਵਨ ਨਾ ਕਰੋ
  • ਦਮੇ ਦੇ ਮਰੀਜ਼ਾਂ ਨੂੰ ਤਰਬੂਜ ਦਾ ਸੇਵਨ ਨਹੀਂ ਕਰਨਾ ਚਾਹੀਦਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!