be-aware-of-personal-hygiene

ਪਰਸਨਲ ਹਾਈਜਿਨ ਪ੍ਰਤੀ ਰਹੋ ਸੁਚੇਤ

  • ਨੀਂਦ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਥਕਾਵਟ ਭਜਾਉਣ ਦੀ ਦਵਾਈ ਹੈ ਵੱਡਿਆਂ ਨੂੰ 8 ਘੰਟੇ ਅਤੇ ਬੱਚਿਆਂ ਲਈ 12-14 ਘੰਟੇ ਨੀਂਦ ਲੈਣੀ ਚਾਹੀਦੀ ਹੈ ਵੈਸੇ ਜਿਆਦਾ ਨੀਂਦ ਨਾਲ ਦਿਮਾਗੀ ਸਥਿਰਤਾ ਤੇ ਘੱਟ ਨੀਂਦ ਨਾਲ ਚਿੜਚਿੜਾਪਣ ਅਤੇ ਇਕਾਗਰਤਾ ‘ਚ ਕਮੀ ਹੁੰਦੀ ਹੈ ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਮੰਦਾਗਨੀ ਅਤੇ ਬਦਹਜ਼ਮੀ ਹੁੰਦੀ ਹੈ
  • ਅਫੀਮ, ਚਰਸ, ਨੀਂਦ ਦੀਆਂ ਗੋਲੀਆਂ ਨਾਲ ਦਿਲ ਦੇ ਰੋਗ, ਖੂਨ ਦੀ ਕਮੀ, ਨੀਂਦ ਨਾ ਆਉਣ ਦੇ ਰੋਗ ਹੋ ਸਕਦੇ ਹਨ ਨਸ਼ੀਲੇ ਪਦਾਰਥਾਂ ਨਾਲ ਮਾਸਪੇਸ਼ੀਆਂ ਢਿੱਲੀਆਂ ਹੁੰਦੀਆਂ ਹਨ, ਚੱਕਰ ਆਉਂਦੇ ਹਨ ਉਤੇਜਕ ਪੀਣ ਵਾਲੇ ਪਦਾਰਥਾਂ ‘ਚ ਚਾਹ, ਕਾੱਫ਼ੀ, ਸਿਗਰਟਨੋਸ਼ੀ, ਤੰਬਾਕੂ ਵੀ ਪਰਸਨਲ ਹਾਈਜਿਨ ਨੂੰ ਖਤਰਾ ਪਹੁੰਚਾਉਂਦੇ ਹਨ ਇਨ੍ਹਾਂ ਤੋਂ ਵੀ ਮਾਸਪੇਸ਼ੀ ਰੋਗ ਤੇ ਅਨਿੰਦਰਾ ਰੋਗ ਹੋ ਸਕਦੇ ਹਨ
  • ਹਰ ਰੋਜ਼ ਨਿਸ਼ਚਿਤ ਸਮੇਂ ‘ਚ ਪਖਾਨਾ ਜਾਓ ਨਹੀਂ ਤਾਂ ਮਿਤਲੀ, ਸਿਰਦਰਦ ਹੋ ਸਕਦਾ ਹੈ ਉਂਜ ਪਖਾਨੇ ਜਾਣ ਤੋਂ ਪਹਿਲਾਂ ਕੁਰਲੀ ਕਰਕੇ ਖਾਲੀ ਪੇਟ ਪਾਣੀ ਪੀਣਾ ਚੰਗਾ ਹੈ
  • ਪਰਸਨਲ ਹਾਈਜਿਨ ਲਈ ਕਸਰਤ ਵੀ ਜ਼ਰੂਰੀ ਹੈ ਯਾਦ ਰੱਖੋ, ਖਾਣੇ ਦੇ ਤੁਰੰਤ ਬਾਅਦ ਕਸਰਤ ਕਰਨਾ ਹਾਨੀਕਾਰਕ ਹੈ ਕਸਰਤ ਨਾਲ ਫੇਫੜੇ ਮਜ਼ਬੂਤ ਅਤੇ ਪ੍ਰਤੀਰੋਧੀ ਸਮਰੱਥਾ ‘ਚ ਵਾਧਾ ਹੁੰਦਾ ਹੈ
  • ਤੁਹਾਡੇ ਚੱਲਣ-ਫਿਰਨ, ਉੱਠਣ ਬੈਠਣ ਦੀਆਂ ਅਵਸਥਾਵਾਂ ਵੀ ਚੁਸਤ ਅਤੇ ਆਕਰਸ਼ਕ ਹੋਣੀਆਂ ਚਾਹੀਦੀਆਂ ਹਨ
  • ਕੱਪੜੇ ਸਰੀਰ ਤੋਂ ਹਟ ਕੇ ਹਨ ਇਨ੍ਹਾਂ ਨਾਲ ਸੁੰਦਰਤਾ ਦਾ ਵਾਧਾ ਅਤੇ ਮਾਨਸਿਕ ਖੁਸ਼ੀ ਪ੍ਰਾਪਤ ਹੁੰਦੀ ਹੈ ਊਨੀ ਕੱਪੜਿਆਂ ਦੀ ਵਰਤੋਂ ਸਰਦੀ ‘ਚ ਕਰੋ ਜੋ ਤਾਪ ਦੇ ਕੁਚਾਲਕ ਹਨ ਗਿੱਲੇ ਕੱਪੜੇ ਗਠੀਆ ਅਤੇ ਦਾਦ ਨੂੰ ਸੱਦਾ ਦਿੰਦੇ ਹਨ
  • ਭੋਜਨ ਪੌਸ਼ਟਿਕ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ ਤੁਸੀਂ ਹਰੀਆਂ ਸਬਜ਼ੀਆਂ ਖਾਓ ਅਤੇ ਖਾਣੇ ਤੋਂ ਬਾਅਦ ਜ਼ਿਆਦਾ ਪਾਣੀ ਨਾ ਪੀਓ
  • ਅੱਖਾਂ ਨੂੰ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ ਪੜ੍ਹਨ ਲਈ ਅੱਖ ਅਤੇ ਪੁਸਤਕ ਦੀ ਦੂਰੀ 10-12 ਇੰਚ ਹੋਣੀ ਚਾਹੀਦੀ ਹੈ
  • ਦੰਦ ਅਤੇ ਨਾਖੂਨਾਂ ਦੀ ਸਫਾਈ ਜ਼ਰੂਰੀ ਹੈ ਮੂੰਹ-ਦੰਦ ਸਾਫ ਨਾ ਕਰਨ ਨਾਲ ਪਾਇਰੀਆ ਰੋਗ ਹੋ ਸਕਦਾ ਹੈ ਦੰਦ ਦੇ ਨਾਲ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਦੰਦ ਰੋਗ ਰੁਕਦਾ ਹੈ ਵੱਡੇ ਨਾਖੂਨ ਜਾਣ-ਅਨਜਾਣੇ ‘ਚ ਸੈਂਕੜੇ ਹਾਨੀਕਾਰਕ ਸੂਖਮ ਜੀਵਾਣੂੰ ਤੁਹਾਡੇ ਪੇਟ ‘ਚ ਪਹੁੰਚਾ ਦਿੰਦੇ ਹਨ ਜਿਸ ਨਾਲ ਕੀੜਾ ਪੈਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ
  • ਚਮੜੀ ਅਤੇ ਸਰੀਰ ਦੀ ਸਫਾਈ ਵੀ ਹਰ ਰੋਜ਼ ਹੋਣੀ ਚਾਹੀਦੀ ਹੈ ਇਸ ਦੇ ਲਈ ਠੰਡੇ ਪਾਣੀ ਨਾਲ ਨਹਾਉਣਾ, ਗੁਣਗੁਣੇ ਪਾਣੀ ਨਾਲ ਨਹਾਉਣਾ, ਸੂਰਜ ਇਸ਼ਨਾਨ ਕੋਈ ਵੀ ਲਾਭਦਾਇਕ ਵਿਧੀ ਚੁਣੀ ਜਾ ਸਕਦੀ ਹੈ ਸੂਰਜ ਇਸ਼ਨਾਨ ‘ਚ ਮਾਲਿਸ਼ ਕਰਨ ਤੋਂ ਬਾਅਦ ਠੰਡੇ ਪਾਣੀ ਨਾਲ ਨਹਾਓ
  • ਸਿਹਤ ਲਈ ਭੋਜਨ ਵੀ ਸਾਫ਼ ਹੋਣਾ ਚਾਹੀਦਾ ਹੈ ਤੁਸੀਂ ਕੱਚੇ ਫਲ ਖਾਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਕਈ ਵਾਰ ਜਾਂ ਪੋਟਾਸ਼ੀਅਮ ਪਰਮੈਗਨੈਂਟ ਨਾਲ ਧੋ ਕੇ ਖਾਓ ਠੰਡਾ ਪਾਣੀ ਅਤੇ ਬਰਫ਼ ਪਰਸਨਲ ਹਾਈਜਿਨ ਲਈ ਖਤਰਨਾਕ ਹੈ
  • ਖੁਦ ਦੀ ਸਿਹਤ ‘ਚ ਹਾਈਜਿਨ ਰੱਖਣ ਦੇ ਨਾਲ ਰੋਗਾਂ ਦਾ ਬਚਾਅ ਵੀ ਹੋਣਾ ਚਾਹੀਦਾ ਹੈ ਇਸ ਦੇ ਲਈ ਸਮੇਂ-ਸਮੇਂ ‘ਤੇ ਪ੍ਰਤੀਰੱਖਿਅਕ ਟੀਕੇ ਲਗਵਾਉਣੇ ਚਾਹੀਦੇ ਹਨ ਜੇਕਰ ਤੁਸੀਂ ਜਿੱਥੇ ਰਹਿੰਦੇ ਹੋ, ਉਸ ਥਾਂ ‘ਤੇ ਵਾਇਰਸ ਫੀਵਰ, ਗਰਦਨ ਤੋੜ ਫੀਵਰ, ਕੰਜੈਕਟ ਵਾਈਟਿਸ ਜਵਰ ਦਾ ਪ੍ਰਕੋਪ ਫੈਲਿਆ ਹੋਵੇ ਤਾਂ ਜਿੰਮ, ਹੋਟਲ ਵਰਗੇ ਜਨਤਕ ਸਥਾਨਾਂ ਤੋਂ ਬਚੋ

ਪਰਸਨਲ ਹਾਈਜਿਨ ਦੇ ਸਾਰੇ ਢੰਗ ਅਪਣਾਉਣ ਅਤੇ ਦੁਹਰਾਉਣ ਤੋਂ ਬਾਅਦ ਵੀ ਤੁਸੀਂ ਸਿਹਤਮੰਦ ਨਹੀਂ ਰਹੋਗੇ ਜਦ ਤੱਕ ਕਿ ਤੁਸੀਂ ਸਦਾ ਖੁਸ਼, ਚਿੰਤਾਮੁਕਤ ਨਹੀਂ ਰਹੋਗੇ ਆਪਣੇ ਆਪ ‘ਤੇ ਅਤੇ ਈਸ਼ਵਰ ‘ਚ ਵਿਸ਼ਵਾਸ ਰੱਖੋ

ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਆਪਣੀ ਪਰਸਨਲ ਹਾਈਜਿਨ ਪ੍ਰਤੀ ਲਾਪਰਵਾਹ ਹੁੰਦੇ ਹਨ ਜਿਸ ਦੀ ਕਮੀ ਨਾਲ ਛੋਟੀਆਂ-ਵੱਡੀਆਂ ਬਿਮਾਰੀਆਂ ਨੂੰ ਬਿਨਾਂ ਬੁਲਾਏ ਸੱਦਾ ਮਿਲ ਜਾਂਦਾ ਹੈ ਹਾਲੀਆ ਕੋਵਿਡ-19 ਬਿਮਾਰੀ ਨੇ ਪਰਸਨਲ ਹਾਈਜਿਨ ਨੂੰ ਨਵਾਂ ਰੂਪ ਦਿੱਤਾ ਹੈ ਤੁਹਾਨੂੰ ਹੈਰਾਨੀ ਹੋਵੇਗੀ ਕਿ ਹਾਈਜਿਨ ਸ਼ਬਦ ਯੂਨਾਨ ਦੀ ਦੇਵੀ ਦੇ ਨਾਂਅ ‘ਤੇ ਲਿਖਿਆ ਗਿਆ ਹੈ ਪਰਸਨਲ ਹਾਈਜਿਨ ਦਾ ਸਿੱਧਾ ਜਿਹਾ ਅਰਥ ਹੈ ਖੁਦ ਦੀ ਸਿਹਤ ਦਾ ਧਿਆਨ ਰੱਖਣਾ ਹਾਈਜਿਨ ਨਾਂਅ ਪਵਿੱਤਰ ਦੇਵੀ ਦੇ ਨਾਂਅ ‘ਤੇ ਹੋਣ ਨਾਲ ਪਰਸਨਲ ਹਾਈਜਿਨ ਦੀ ਮਹੱਤਤਾ ਖੁਦ ਹੀ ਸਪੱਸ਼ਟ ਹੋ ਜਾਂਦੀ ਹੈ

ਮਨੁੱਖ ਦੀ ਸਿਹਤ ‘ਤੇ ਵੰਸ਼ ਅਤੇ ਵਾਤਾਵਰਨ ਦਾ ਪ੍ਰਭਾਵ ਖਾਸ ਤੌਰ ‘ਤੇ ਪੈਂਦਾ ਹੈ ਚੰਗੀ ਸਿਹਤ ਲਈ ਦੋਵੇਂ ਹੀ ਇੱਕ ਦੂਜੇ ਦੇ ਪੂਰਕ ਹਨ ਚੰਗੀ ਸਿਹਤ ਲਈ ਹੇਠ ਲਿਖੀਆਂ ਗੱਲਾਂ ‘ਤੇ ਸਜਗਤਾ ਰੱਖਣੀ ਹੋਵੇਗੀ ਮਨੁੱਖ ਨੂੰ ਚੰਗੀ ਸਿਹਤ ਲਈ ਖੁਦ ‘ਤੇ ਸੰਯਮ ਰੱਖਣਾ ਹੋਵੇਗਾ ਜਿਸ ਨਾਲ ਨੀਂਦ, ਨਸ਼ੀਲੇ ਪਦਾਰਥਾਂ ਦਾ ਸੇਵਨ, ਉਤੇਜਕ ਪਦਾਰਥ, ਨਾਚ ਕਿਰਿਆਵਾਂ ਦੀ ਆਦਤ, ਕਸਰਤ, ਕੱਪੜੇ, ਭੋਜਨ ਦੀਆਂ ਗੱਲਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਸਰੀਰ, ਕੱਪੜੇ, ਭੋਜਨ ਅਤੇ ਵਾਤਾਵਰਨ ਦੀ ਸਵੱਛਤਾ ਜ਼ਰੂਰੀ ਹੈ -ਰਾਕੇਸ਼ ਕੁਮਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!