Amer Fort -sachi shiksha punjabi

ਆਮੇਰ ਕਿਲਾ ਰਾਜਪੁਤਾਨਾ ਵਿਰਾਸਤ ਦਾ ਅਨੋਖਾ ਨਗੀਨਾ
ਆਮੇਰ ਦਾ ਕਿਲ੍ਹਾ ਰਾਜਸਥਾਨ ਸੂਬੇ ਦੀ ਪਿੰਕ ਸਿਟੀ ਜੈਪੁਰ ’ਚ ਅਰਾਵਲੀ ਪਹਾੜੀ ਦੀ ਚੋਟੀ ’ਤੇ ਸਥਿਤ ਹੈ ਇਹ ਕਿਲ੍ਹਾ ਆਪਣੀ ਵਸਤੂਸ਼ਿਲਪ ਕਲਾ ਅਤੇ ਇਤਿਹਾਸ ਦੀ ਵਜ੍ਹਾ ਨਾਲ ਜਾਣਿਆ ਜਾਂਦਾ ਹੈ

ਆਮੇਰ ਦਾ ਕਿਲ੍ਹਾ ਭਾਰਤ ’ਚ ਏਨਾ ਜ਼ਿਆਦਾ ਪ੍ਰਸਿੱਧ ਹੈ ਕਿ ਇੱਥੇ ਰੋਜ਼ਾਨਾ ਕਰੀਬ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਲੋਕ ਘੁੰਮਣ ਲਈ ਆਉਂਦੇ ਹਨ ਰਾਜਸਥਾਨ ਦੀ ਰਾਜਧਾਨੀ ਤੋਂ 11 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਇਹ ਅੰਬਰ ਕਿਲ੍ਹਾ ਗੁਲਾਬੀ ਅਤੇ ਪੀਲੇ ਬਲੂਆ ਪੱਥਰਾਂ ਨਾਲ ਮਿਲ ਕੇ ਬਣਿਆ ਹੋਇਆ ਹੈ ਇੱਥੇ ਆਉਣ ਵਾਲੇ ਸੈਲਾਨੀ ਰੋਜ਼ਾਨਾ ਸ਼ਾਮ ਨੂੰ ਇਸ ਕਿਲ੍ਹੇ ਦੇ ਅਦਭੁੱਤ ਨਜ਼ਾਰਿਆਂ ਨੂੰ ਦੇਖ ਸਕਦੇ ਹਨ

Also Read :-

ਆਮੇਰ ਦਾ ਕਿਲ੍ਹਾ ਸੈਲਾਨੀਆਂ ਅਤੇ ਫੋਟੋਗ੍ਰਾਫਰਾਂ ਲਈ ਸਵਰਗ ਦੇ ਸਮਾਨ ਹੈ, ਇਸ ਲਈ ਜਦੋਂ ਰਾਜਸਥਾਨ ਦੀ ਸੈਰ ਕਰਨ ਲਈ ਜਾਓ, ਤਾਂ ਆਮੇਰ ਦੇ ਕਿਲ੍ਹੇ ਨੂੰ ਦੇਖਣਾ ਨਾ ਭੁੱਲੋ

ਆਮੇਰ ਕਿਲ੍ਹੇ ਦਾ ਇਤਿਹਾਸ:

ਆਮੇਰ ਪਹਿਲਾਂ ਕਛਵਾਹਾਂ ਦੇ ਸ਼ਾਸ਼ਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ਹਿਰ ਸੀ, ਜਿਸ ਨੂੰ ਮੀਨਾਸ ਨਾਂਅ ਦੀ ਇੱਕ ਛੋਟੀ ਜਨਜਾਤੀ ਰਾਹੀਂ ਬਣਾਇਆ ਗਿਆ ਸੀ ਇਸ ਕਿਲੇ੍ਹ ਨੂੰ ਆਪਣਾ ਨਾਂਅ ਆਮੇਰ ਭਾਵ ਭਗਵਾਨ ਸ਼ਿਵ ਦੇ ਇੱਕ ਨਾਂਅ ਅੰਬਕੇਸ਼ਵਰ ’ਤੇ ਪਿਆ ਹੈ ਪੁਰਾਣੇ ਸਮੇਂ ’ਚ ਧੁੰਦਰ ਦੇ ਰੂਪ ’ਚ ਪ੍ਰਸਿੱਧ ਇਸ ਸ਼ਹਿਰ ’ਤੇ 11ਵੀਂ ਸ਼ਤਾਬਦੀ ਦੌਰਾਨ ਕਛਵਾਹਾਂ ਦਾ ਸ਼ਾਸਨ ਰਿਹਾ ਸੀ 1592 ਈ. ’ਚ ਰਾਜਾ ਮਾਨ ਸਿੰਘ ਨੇ ਕਿਲੇ੍ਹ ਦਾ ਨਿਰਮਾਣ ਕੀਤਾ ਅਤੇ ਅਗਲੇ 150 ਸਾਲਾਂ ਤੱਕ ਉਨ੍ਹਾਂ ਦੇ ਉੱਤਰ ਅਧਿਕਾਰੀਆਂ ਨੇ ਇਸ ਕਿਲੇ੍ਹ ਦਾ ਵਿਸਥਾਰ ਅਤੇ ਨਵੀਨੀਕਰਨ ਦਾ ਕੰਮ ਕੀਤਾ ਪਹਿਲਾਂ ਇਸ ਜਗ੍ਹਾ ਦਾ ਨਾਂਅ ਕਦੀਮੀ ਮਹਿਲ ਸੀ ਜੋ ਭਾਰਤ ਦਾ ਸਭ ਤੋਂ ਪੁਰਾਣਾ ਮਹਿਲ ਹੈ ਇਸ ਮਹਿਲ ’ਚ ਉਨ੍ਹਾਂ ਦੀ ਸੁਰੱਖਿਅਕ ਦੇਵੀ ‘ਸ਼ੀਲਾ ਮਾਤਾ’ ਨੂੰ ਸਮਰਪਿਤ ਇੱਕ ਛੋਟਾ ਜਿਹਾ ਮੰਦਿਰ ਵੀ ਹੈ ਜਿਸ ਨੂੰ ਰਾਜਾ ਮਾਨ ਸਿੰਘ ਵੱਲੋਂ ਬਣਾਇਆ ਗਿਆ ਸੀ

ਆਮੇਰ ਕਿਲ੍ਹੇ ਦੀ ਵਸਤੂਕਲਾ:

ਆਮੇਰ ਦਾ ਕਿਲ੍ਹਾ ਪਰੰਪਰਿਕ ਹਿੰਦੂ ਅਤੇ ਰਾਜਪੁਤਾਨਾ ਸ਼ੈਲੀ ’ਚ ਬਣਿਆ ਹੋਇਆ ਹੈ, ਜਿਸ ਨੂੰ ਸੰਗਮਰਮਰ ਅਤੇ ਲਾਲ ਬੂਆ ਪੱਥਰਾਂ ਨਾਲ ਬਣਾਇਆ ਗਿਆ ਹੈ ਇੱਥੇ ਤੁਹਾਨੂੰ ਪ੍ਰਾਚੀਨ ਸ਼ਿਕਾਰ ਸ਼ੈਲੀਆਂ ਅਤੇ ਮਹੱਤਵਪੂਰਨ ਰਾਜਪੂਤ ਸ਼ਾਸ਼ਕਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਆਮੇਰ ਦਾ ਕਿਲ੍ਹਾ ਚਾਰ ਹਿੱਸਿਆਂ ’ਚ ਵੰਡਿਆ ਹੈ ਜਿਸ ਦਾ ਹਰੇਕ ਹਿੱਸਾ ਆਪਣੇ ਵੱਖਰੇ ਪ੍ਰਵੇਸ਼ ਦੁਆਰ ਅਤੇ ਆਂਗਣ ਨਾਲ ਸਜਿਆ ਹੋਇਆ ਹੈ ਇਸ ਕਿਲੇ੍ਹ ਦੇ ਮੁੱਖ ਦੁਆਰ ਨੂੰ ‘ਸੂਰਜ ਪੋਲ’ ਜਾਂ ਸੂਰਿਆ ਦੁਆਰ ਕਿਹਾ ਜਾਂਦਾ ਹੈ ਜੋ ਮੁੱਖ ਪ੍ਰਾਂਗਣ ਵੱਲ ਜਾਂਦਾ ਹੈ ਪੂਰਬ ਵੱਲ ਸਥਿਤ ਇਸ ਪ੍ਰਵੇਸ਼ ਦੁਆਰ ਦਾ ਨਾਂਅ ਸੂਰਿਆ ਦੁਆਰ ਉੱਗਦੇ ਸੂਰਜ ਦੇ ਸਬੰਧ ’ਚ ਇਸ ਦੀ ਸਥਿਤੀ ਦੀ ਵਜ੍ਹਾ ਨਾਲ ਪਿਆ ਹੈ ਇਸ ਕਿਲ੍ਹੇ ’ਚ ਪੌੜੀਆਂ ਦੀ ਮੱਦਦ ਨਾਲ ਤੁਸੀਂ ਮਹਿਲ ’ਚ ‘ਜਲੇਬ ਚੌਂਕ’ ਨਾਮਕ ਇੱਕ ਪ੍ਰਭਾਵਸ਼ਾਲੀ ਪ੍ਰਾਂਗਣ ਵੱਲ ਪਹੁੰਚ ਜਾਂਦੇ ਹੋ

ਦੀਵਾਨ-ਏ-ਆਮ:

ਜਿਵੇਂ ਕਿ ਨਾਂਅ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਆਮ ਲੋਕਾਂ ਦਾ ਇੱਕ ਹਾਲ ਹੈ ਦੀਵਾਨ-ਏ-ਆਮ ਇਸ ਕਿਲ੍ਹੇ ਦਾ ਦੂਜਾ ਪੱਧਰ ਬਣਾਉਂਦਾ ਹੈ ਅਤੇ ਤਿੰਨੋਂ ਪਾਸਿਆਂ ਤੋਂ ਖੁੱਲ੍ਹਿਆ ਹੋਇਆ ਹੈ ਵਿਆਪਕ ਮੋਜੇਕ ਗਲਾਸਵਰਕ ਨਾਲ ਸਜਿਆ ਹੋਇਆ ਇਹ ਹਾਲ ਹਾਥੀਆਂ ਨਾਲ ਦੋ ਥਮ੍ਹਾਂ ਦੇ ਸਹਾਰੇ ਖੜ੍ਹਾ ਹੈ ਦੀਵਾਨ-ਏ-ਆਮ ਦੇ ਸਾਹਮਣੇ ਸੁੱਖ ਨਿਵਾਸ ਸਥਿਤ ਹੈ ਜਿਸਦੇ ਦਰਵਾਜਿਆਂ ਨੂੰ ਹਾਥੀ ਦੰਦ ਨਾਲ ਸਜਾਇਆ ਗਿਆ ਹੈ

ਸੁੱਖ ਨਿਵਾਸ:

ਦੀਵਾਨ-ਏ-ਆਮ ਦੇ ਕੋਲ ਸਥਿਤ ਸੁੱਖ ਨਿਵਾਸ ਚੰਦਨ ਅਤੇ ਹਾਥੀ ਦੰਦ ਨਾਲ ਬਣਿਆ ਹੈ, ਦੱਸਿਆ ਜਾਂਦਾ ਹੈ ਕਿ ਸਮਾਂ ਬਿਤਾਉਣ ਲਈ ਇਸ ਜਗ੍ਹਾ ਦਾ ਇਸਤੇਮਾਲ ਰਾਜਾ ਸਭ ਤੋਂ ਜ਼ਿਆਦਾ ਕਰਦੇ ਸਨ, ਜਿਸ ਦੀ ਵਜ੍ਹਾ ਨਾਲ ਇਸ ਜਗ੍ਹਾ ਨੂੰ ਸੁੱਖ ਨਿਵਾਸ ਕਿਹਾ ਜਾਂਦਾ ਹੈ

ਆਮੇਰ ਫੋਰਟ ਕੋਲ ਖਾਣਾ ਅਤੇ ਸਥਾਨਕ ਭੋਜਨ:

ਆਮੇਰ ਕਿਲ੍ਹਾ ਜੈਪੁਰ ਭਾਰਤ ਦੇ ਸਭ ਤੋਂ ਖਾਸ ਸੈਲਾਨੀ ਸਥਾਨਾਂ ’ਚੋਂ ਇੱਕ ਹੈ ਜੈਪੁਰ ਇੱਕ ਅਜਿਹਾ ਸ਼ਹਿਰ ਹੈ ਜਿੱਥੋਂ ਤੁਸੀਂ ਇੱਥੇ ਇੱਕ ਤੋਂ ਵੱਧ ਕੇ ਇੱਕ ਵਿਅੰਜਨ ਦਾ ਸਵਾਦ ਲੈ ਸਕਦੇ ਹੋ ਇੱਥੇ ਕਈ ਅਜਿਹੇ ਰੰਗੀਨ ਸਥਾਨਕ ਭੋਜਨ ਉਪਲੱਬਧ ਹਨ ਜਿਸ ਦਾ ਸਵਾਦ ਚੱਖ ਕੇ ਸੈਲਾਨੀ ਮੋਹਿਤ ਹੋ ਜਾਂਦੇ ਹਨ ਮਹਾਰਾਜਾਵਾਂ ਅਤੇ ਮਹਾਰਾਣੀਆਂ ਵੱਲੋਂ ਪ੍ਰਭਾਵਿਤ ਇੱਕ ਪਰੰਪਰਿਕ ਰਾਜਸਥਾਨੀ ਥਾਲੀ ਤੁਸੀਂ ਇੱਕ ਤੋਂ ਵਧ ਕੇ ਇੱਕ ਚੀਜ਼ ਦਾ ਸਵਾਦ ਚੱਖ ਸਕਦੇ ਹੋ ਇੱਥੋਂ ਦੇ ਦਾਲ ਬਾਟੀ ਚੂਰਮਾ, ਇਮਰਤੀ ਅਤੇ ਘੇਵਰ ਵਰਗੀਆਂ ਮਠਿਆਈਆਂ ਅਤੇ ਪ੍ਰਸਿੱਧ ਚਾਟ ਵਰਗੇ ਭਾਵੁਕ ਵਿਅੰਜਨਾਂ ਨੂੰ ਖਾਧੇ ਬਿਨ੍ਹਾਂ ਜੈਪੁਰ ਦੀ ਯਾਤਰਾ ਅਧੂਰੀ ਹੈ ਇੱਥੋਂ ਦੀਆਂ ਮਠਿਆਈਆਂ ਬਹੁਤ ਪ੍ਰਸਿੱਧ ਹਨ ਜਿਸ ’ਚ ਘੇਵਰ, ਇਮਰਤੀ, ਹਲਵਾ, ਚੋਇਰਮਾ, ਗਜ਼ਕ, ਮੂੰਗ ਥਾਲ ਅਤੇ ਬਹੁਤ ਕੁਝ ਸ਼ਾਮਲ ਹਨ ਹਾਲਾਂਕਿ ਜੈਪੁਰ ’ਚ ਵਧੀਆ ਭੋਜਨ ਲਈ ਕਈ ਬਦਲ ਹਨ ਪਰ ਤੁਸੀਂ ਇੱਥੋਂ ਦੇ ਜੋਹਰੀ ਬਾਜ਼ਾਰ ਦੀ ਉੱਤਮ ਅਤੇ ਸਥਾਨਕ ਸਟਰੀਟ ਫੂਡ ਦਾ ਮਜ਼ਾ ਵੀ ਲੈ ਸਕਦੇ ਹੋ

ਸ਼ੀਸ਼ ਮਹਿਲ

ਸ਼ੀਸ਼ ਮਹਿਲ ਆਮੇਰ ਕਿਲ੍ਹੇ ਦਾ ਇੱਕ ਸਭ ਤੋਂ ਮੁੱਖ ਆਕਰਸ਼ਣ ਹੈ ਜੋ ਸ਼ੀਸ਼ਿਆਂ ਨਾਲ ਮਿਲ ਕੇ ਬਣਿਆ ਹੋਇਆ ਹੈ ਇਸ ਹਾਲ ਦਾ ਨਿਰਮਾਣ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਰੌਸ਼ਨੀ ਦੀਆਂ ਕੁਝ ਕਿਰਨਾਂ ਨਾਲ ਹੀ ਪੂਰਾ ਹਾਲ ਉਜਾਲੇ ਨਾਲ ਭਰ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਸ ਹਾਲ ਨੂੰ ਪ੍ਰਕਾਸ਼ਿਤ ਕਰਨ ਲਈ ਸਿਰਫ਼ ਇੱਕ ਇੱਕ ਮੋਮਬੱਤੀ ਦੀ ਰੌਸ਼ਨੀ ਹੀ ਕਾਫੀ ਹੈ

ਐਮਬਰ ਫੋਰਟ ਲਾਈਟ ਐਂਡ ਸਾਊਂਡ ਸ਼ੋਅ:

ਜੈਪੁਰ ਦੇ ਆਮੇਰ ਕਿਲੇ੍ਹ ’ਚ ਹਰ ਸ਼ਾਮ ਪੰਜਾਹ ਮਿੰਟ ਲੰਮਾ ਲਾਈਟ ਐਂਡ ਸਾਊਂਡ ਸ਼ੋਅ ਦਿਖਾਇਆ ਜਾਂਦਾ ਹੈ ਸੂਬੇ ਦੇ ਸ਼ਾਨਾਮੱਤੀ ਇਤਿਹਾਸ, ਪਰੰਪਰਾ ਅਤੇ ਸੰਸਕ੍ਰਿਤੀ ਨੂੰ ਮੁੜਸੁਰਜੀਤ ਕਰਨ ਦੇ ਉਦੇਸ਼ ਨਾਲ ਰੋਜ਼ਾਨਾ ਆਯੋਜਿਤ ਕੀਤਾ ਜਾਂਦਾ ਹੈ

ਐਮਬਰ ਫੋਰਟ ਲਾਈਟ ਐਂਡ ਸਾਊਂਡ ਸ਼ੋਅ:

ਅਕਤੂਬਰ ਤੋਂ ਫਰਵਰੀ: 6:30 ਵਜੇ (ਅੰਗਰੇਜ਼ੀ)/7:30 ਵਜੇ (ਹਿੰਦੀ)
ਮਾਰਚ ਤੋਂ ਅਪਰੈਲ: 7:00 ਵਜੇ (ਅੰਗਰੇਜ਼ੀ)/8:00 ਵਜੇ (ਹਿੰਦੀ)
ਮਈ ਤੋਂ ਸਤੰਬਰ: ਸ਼ਾਮ 7:30 ਵਜੇ (ਅੰਗਰੇਜ਼ੀ)/8:30 ਵਜੇ (ਹਿੰਦੀ)

ਆਮੇਰ ਕਿਲ੍ਹਾ ਕਿਵੇਂ ਪਹੁੰਚੀਏ:

ਆਮੇਰ ਕਿਲ੍ਹਾ ਜੈਪੁਰ ਤੋਂ 11 ਕਿਮੀ ਉੱਤਰ ’ਚ ਸਥਿਤ ਹੈ ਜੈਪੁਰ ਤੋਂ ਕਿਲ੍ਹੇ ਲਈ ਹਰ 30 ਮਿੰਟ ’ਚ ਹਵਾ ਮਹਿਲ ਤੋਂ ਬੱਸਾਂ ਰਵਾਨਾ ਹੁੰਦੀਆਂ ਹਨ ਇਸ ਤੋਂ ਇਲਾਵਾ ਤੁਸੀਂ ਕੈਬ ਅਤੇ ਟੈਕਸੀ ਦੀ ਮੱਦਦ ਨਾਲ ਵੀ ਪਹੁੰਚ ਸਕਦੇ ਹੋ ਜੈਪੁਰ ਰੇਲਵੇ, ਹਵਾਈ ਮਾਰਗ ਅਤੇ ਰੋਡਵੇਜ਼ ਜ਼ਰੀਏ ਦੇਸ਼ ਦੇ ਸਾਰੇ ਹਿੱਸਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ

ਹਵਾਈ ਮਾਰਗ:

ਜੇਕਰ ਤੁਸੀਂ ਆਮੇਰ ਦਾ ਕਿਲ੍ਹਾ ਘੁੰਮਣ ਲਈ ਜੈਪੁਰ ਜਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਹਵਾਈ ਜਹਾਜ਼ ਰਾਹੀਂ ਜੈਪੁਰ ਦੀ ਯਾਤਰਾ ਕਰਨਾ ਤੁਹਾਡੇ ਲਈ ਸਭ ਤੋਂ ਸਹੀ ਰਹੇਗਾ ਸਾਂਗਾਨੇਰ ਹਵਾਈ ਅੱਡਾ ਭਾਰਤ ਦੇ ਮੁੱਖ ਸ਼ਹਿਰਾਂ ਤੋਂ ਨਿਯਮਤ ਰੂਪ ਨਾਲ ਚੱਲਣ ਵਾਲੀਆਂ ਕਈ ਏਅਰਲਾਇਨਾਂ ਨਾਲ ਜੁੜਿਆ ਹੋਇਆ ਹੈ ਸਾਂਗਾਨੇਰ ਤੋਂ ਆਮੇਰ ਕਿਲੇ੍ਹ੍ਹ੍ਹ੍ਹ੍ਹ੍ਹ੍ਹ ਦੀ ਦੂਰੀ ਕਰੀਬ 27 ਕਿੱਲੋਮੀਟਰ ਹੈ ਜਿਸ ਦੇ ਲਈ ਕਿਸੇ ਵੀ ਟੈਕਸੀ ਜਾਂ ਕੈਬ ਦੀ ਮੱਦਦ ਲੈ ਸਕਦੇ ਹੋ

ਸੜਕ ਮਾਰਗ:

ਰਾਜਸਥਾਨ ਸੂਬਾ ਸੜਕ ਅਵਾਜਾਈ ਨਿਗਮ ਰਾਜਸਥਾਨ ਸੂਬੇ ਦੇ ਅੰਦਰ ਜੈਪੁਰ ਅਤੇ ਮੁੱਖ ਸ਼ਹਿਰਾਂ ’ਚ ਕਈ ਲਗਜ਼ਰੀ ਅਤੇ ਡੀਲਕਸ ਬੱਸਾਂ ਚਲਾਉਂਦਾ ਹੈ ਤੁਹਾਨੂੰ ਜੈਪੁਰ ਲਈ ਨਵੀਂ ਦਿੱਲੀ, ਅਹਿਮਦਾਬਾਦ, ਉਦੈਪੁਰ, ਵਡੋਦਰਾ, ਕੋਟਾ ਅਤੇ ਮੁੰਬਈ ਵਰਗੇ ਸ਼ਹਿਰਾਂ ਤੋਂ ਰੈਗੂਲਰ ਬੱਸਾਂ ਮਿਲ ਜਾਣਗੀਆਂ

ਟ੍ਰੇਨ ਰਾਹੀਂ ਕਿਵੇਂ ਪਹੁੰਚੀਏ:

ਜੇਕਰ ਤੁਸੀਂ ਆਮੇਰ ਦਾ ਕਿਲ੍ਹਾ ਜੈਪੁਰ ਟ੍ਰੇਨ ਰਾਹੀਂ ਸਫਰ ਕਰਨਾ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਜੈਪੁਰ ਰੇਲਵੇ ਸਟੇਸ਼ਨ ਭਾਰਤ ਦੇ ਹੋਰ ਹਿੱਸਿਆਂ ਐਕਸਪ੍ਰੈੱਸ ਟ੍ਰੇਨਾਂ ਦੀ ਮੱਦਦ ਨਾਲ ਜੁੜਿਆ ਹੋਇਆ ਹੈ ਜੈਪੁਰ ਰੇਲਵੇ ਸਟੇਸ਼ਨ ਤੋਂ ਤੁਸੀਂ ਕੈਬ ਜਾਂ ਟੈਕਸੀ ਦੀ ਮੱਦਦ ਨਾਲ ਆਪਣੀ ਮੰਜ਼ਿਲ ਤੱਕ ਅਸਾਨੀ ਨਾਲ ਪਹੁੰਚ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!