the-oldest-fort-built-in-india-which-still-exists-today

the-oldest-fort-built-in-india-which-still-exists-todayਭਾਰਤ ‘ਚ ਬਣਿਆ ਸਭ ਤੋਂ ਪ੍ਰਾਚੀਨ ਕਿਲ੍ਹਾ ਜੋ ਅੱਜ ਵੀ ਵਜ਼ੂਦ ‘ਚ ਹੈ

ਕਿਲ੍ਹਾ ਮੁਬਾਰਕ ਭਾਰਤ ਦਾ ਸਭ ਤੋਂ ਪੁਰਾਣਾ ਕਿਲ੍ਹਾ ਹੈ ਜੋ ਹਾਲੇ ਵੀ ਖੜ੍ਹਾ ਹੈ ਇਸ ਕਿਲ੍ਹੇ ‘ਚ ਕੁਸ਼ਾਨ ਕਾਲ ਦੀਆਂ ਇੱਟਾਂ ਪਾਈਆਂ ਗਈਆਂ ਹਨ ਜਦੋਂ ਸਮਾਰਟ ਕਨਿਸ਼ਕ ਦਾ ਭਾਰਤ ਤੇ ਮੱਧ ਏਸ਼ੀਆ ਦੇ ਕਈ ਭਾਗਾਂ ‘ਤੇ ਰਾਜ ਸੀ

ਕਿਲ੍ਹਾ ਮੁਬਾਰਕ ਭਾਰਤ ਦੇ ਪੰਜਾਬ ਦੇ ਬਠਿੰਡਾ ਸ਼ਹਿਰ ‘ਚ ਸਥਿਤ ਇੱਕ ਇਤਿਹਾਸਕ ਵਿਰਾਸਤ ਹੈ ਇਸ ਨੂੰ ਭਾਰਤ ‘ਚ ਰਾਸ਼ਟਰੀ ਮਹੱਤਵ ਦੇ ਸਮਾਰਕ ਹੋਣ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਦਾ ਰੱਖ-ਰਖਾਵ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਦੀ ਜ਼ਿੰਮੇਵਾਰੀ ਹੈ ਇਹ 1100-1200 ਈਸਵੀਂ ਤੋਂ ਹੋਂਦ ‘ਚ ਹੈ ਅਤੇ ਭਾਰਤ ਦਾ ਸਭ ਤੋਂ ਪੁਰਾਣਾ ਦੁਰਗ ਹੈ ਜੋ ਹਾਲੇ ਵੀ ਖੜ੍ਹਾ ਹੈ ਇਸੇ ਕਿਲ੍ਹੇ ‘ਚ ਰਜੀਆ ਸੁਲਤਾਨਾ (1205-1240 ਈ) ਨੂੰ ਉਨ੍ਹਾਂ ਦੀ ਹਾਰ ਤੋਂ ਬਾਅਦ ਬੰਦੀ ਬਣਾ ਕੇ ਰੱਖਿਆ ਗਿਆ ਸੀ ਮੰਨਿਆ ਜਾਂਦਾ ਹੈ ਕਿ ਦੁਰਗ ਦਾ ਮੂਲ ਨਿਰਮਾਣ ਸਮਰਾਟ ਕਨਿਸ਼ਕ ਅਤੇ ਰਾਜਾ ਡਾਬ ਨੇ ਕੀਤਾ ਸੀ ਬਠਿੰਡਾ ਭਾਰਤੀ ਇਤਿਹਾਸ ਦੇ ਨਾਲ ਨੇੜਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਜ਼ਿਕਰ ਤ੍ਰਿਵੈਦ ਅਤੇ ਮਹਾਂਭਾਰਤ ‘ਚ ਵੀ ਕੀਤਾ ਗਿਆ ਹੈ

ਬਠਿੰਡਾ ਵੀ ਸਿੰਧੂ ਘਾਟੀ ਸੱਭਿਅਤਾ ਦਾ ਇੱਕ ਹਿੱਸਾ ਸੀ

ਬਠਿੰਡਾ ਸਦੀਆਂ ਤੋਂ ਹੋਂਦ ‘ਚ ਸੀ ਬਠਿੰਡਾ ‘ਚ ਇਤਿਹਾਸਕ ਵਾਸਤੂਕਲਾ ਮੌਜ਼ੂਦ ਹੈ ਅਜਿਹਾ ਹੀ ਇੱਕ ਹੈ ਕਿਲ੍ਹਾ ਮੁਬਾਰਕ ਜੋ ਬਠਿੰਡਾ ਦੇ ਮੱਧ ‘ਚ ਸਥਿਤ ਹੈ ਕਿਲ੍ਹਾ ਮੁਬਾਰਕ, ਸ਼ਹਿਰ ਦੇ ਧੋਬੀ ਬਾਜ਼ਾਰ ਦੇ ਸਭ ਤੋਂ ਭੀੜ-ਭਾੜ ਵਾਲੇ ਸਥਾਨਾਂ ‘ਚੋਂ ਇੱਕ ‘ਚ ਸਥਿਤ ਹੈ ਕਿਲ੍ਹਾ ਮੁਬਾਰਕ ਅੰਦਰ ਸਥਿਤ ਗੁਰਦੁਆਰੇ ਨੂੰ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ 10ਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਨੇ ਕਿਲ੍ਹੇ ਦਾ ਦੌਰਾ ਕੀਤਾ ਸੀ ਅਤੇ ਪੀਰ ਬਾਬਾ ਹਾਜ਼ੀ ਰਤਨ ਜੀ ਨਾਲ ਬੈਠਕ ਕੀਤੀ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਕ ਰਾਖਸ਼ ਜਾਂ ਦੇਵ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਹੈ ਗੁਰੂ ਸਾਹਿਬ ਨੇ ਰਾਖਸ਼ ਨੂੰ ਬੁਲਾਇਆ ਉਸ ਤੋਂ ਬਾਅਦ ਉਹ ਗੁਰੂ?ਸਾਹਿਬ ਦੇ ਦਰਸ਼ਨ ਕਰਕੇ ਸਰਹਿੰਦ ਵੱਲ ਚਲਿਆ ਗਿਆ

ਅਜਿਹਾ ਮੰਨਿਆ ਜਾਂਦਾ ਹੈ ਕਿ ਕਿਲ੍ਹਾ ਮੁਬਾਰਕ ਬਠਿੰਡਾ ਦਾ ਨਿਰਮਾਣ ਰਾਜਾ ਡਾਬ ਨੇ 900-1100 ਈ. ਦੌਰਾਨ ਕਰਵਾਇਆ ਸੀ ਰਾਜਾ ਡਾਬ ਵੇਨਾ ਪਾਲ ਦੇ ਪੂਰਵਜ਼ ਸਨ ਕਿਲ੍ਹੇ ਦਾ ਨਿਰਮਾਣ ਰਾਜਾ ਵੱਲੋਂ ਇਸ ਲਈ ਕੀਤਾ ਗਿਆ ਸੀ ਤਾਂ ਕਿ ਹੂਨ, ਸਮਰਾਟ ਕਨਿਸ਼ਕ ਦੇ ਰਾਜ ‘ਤੇ ਹਮਲਾ ਨਾ ਕਰ ਸਕੇ ਬਾਅਦ ‘ਚ ਕਿਲ੍ਹੇ ‘ਚ ਇਲਾਕੇ ਦੇ ਸ਼ਾਸਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫੇਰਬਦਲ ਕੀਤੇ ਗਏ ਰਜ਼ੀਆ ਸੁਲਤਾਨਾ ਦਿੱਲੀ ਦੀ ਪਹਿਲੀ ਮਹਾਰਾਣੀ ਕਿਲ੍ਹਾ ਮੁਬਾਰਕ ‘ਚ ਕੈਦ ਹੋ ਗਈ ਸੀ ਦੰਤਕਥਾਵਾਂ ਅਨੁਸਾਰ ਰਜ਼ੀਆ ਸੁਲਤਾਨਾ ਨੇ ਕਿਲ੍ਹੇ ਦੀ ਬਾਲਕਨੀ ਤੋਂ ਛਾਲ ਲਾਈ ਤਾਂ ਕਿ ਉਹ ਆਪਣੀ ਸੈਨਾ ਨੂੰ ਇਕੱਠਾ ਕਰ ਸਕੇ ਅਤੇ ਦੁਸ਼ਮਣਾਂ ਨਾਲ ਲੜ ਸਕੇ 1705 ‘ਚ 10ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਕਿਲ੍ਹੇ ਦਾ ਦੌਰਾ ਕੀਤਾ ਗਿਆ ਸੀ

ਇਸ ਕਿਲ੍ਹੇ ‘ਚ ਆਪਣੀ ਯਾਤਰਾ ਦੀ ਯਾਦ ਲਈ ਬਾਅਦ ਦੇ ਸਾਲਾਂ ‘ਚ ਕਿਲ੍ਹੇ ਅੰਦਰ ਇੱਕ ਗੁਰਦੁਆਰਾ ਬਣਾਇਆ ਗਿਆ ਸੀ ਕਿਲ੍ਹੇ ਦੀ ਵਰਤੋਂ ਪਟਿਆਲਾ ਰਾਜਵੰਸ਼ ਦੇ ਸ਼ਾਸਕਾਂ ਦੇ ਨਿਵਾਸ ਦੇ ਰੂਪ ‘ਚ ਵੀ ਕੀਤੀ ਜਾਂਦੀ ਸੀ 17ਵੀਂ ਈਸਵੀਂ ਦੇ ਮੱਧ ‘ਚ, ਕਿਲ੍ਹੇ ‘ਤੇ ਮਹਾਰਾਜਾ ਅਲਾ ਸਿੰਘ ਨੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਨੇ ਕਿਲ੍ਹੇ ਦਾ ਨਾਂਅ ਫੋਰਟ ਗੋਬਿੰਦਗੜ੍ਹ ਰੱਖਿਆ ਸੀ

ਕਿਲ੍ਹਾ ਮੁਬਾਰਕ ਵਸਤੂਕਲਾ

ਕਿਲ੍ਹਾ ਮੁਬਾਰਕ ਇੱਕ ਕਿਸ਼ਤੀ ਦਾ ਆਕਾਰ ਦਾ ਕਿਲ੍ਹਾ ਹੈ ਜੋ ਰੇਤ ਵਿੱਚ ਖੜ੍ਹੇ ਜਹਾਜ਼ ਵਾਂਗ ਦਿਸਦਾ ਹੈ ਕਿਲ੍ਹੇ ਦਾ ਡਿਜ਼ਾਇਨ ਰੇਗਿਸਤਾਨਾਂ ਲਈ ਉਪਯੁਕਤ ਹੈ ਅਤੇ ਬਠਿੰਡਾ ਇੱਕ ਅਜਿਹਾ ਸਥਾਨ ਹੈ ਜਿੱਥੇ ਰੇਤ ਦੇ ਢੇਰ ਹਨ ਅਤੇ ਰੇਤ ਦੇ ਟਿੱਲੇ ਹਾਲੇ ਵੀ ਬਠਿੰਡਾ ਦੇ ਵੱਖ-ਵੱਖ ਹਿੱਸਿਆਂ ‘ਚ ਇੱਥੇ ਅਤੇ ਉੱਥੇ ਖਿੱਲਰੇ ਹੋਏ ਪਾਏ ਜਾਂਦੇ ਹਨ

ਕਿਲ੍ਹੇ ਦਾ ਪ੍ਰਵੇਸ਼ ਦੁਆਰ ਅਜੀਬ ਹੈ ਇਹ ਕਿਲ੍ਹਾ ਸ਼ਹਿਰ ਦੇ ਜੀਵਨ ਦੀ ਹਲਚਲ ਤੋਂ ਦੂਰ ਸ਼ਹਿਰ ਦੇ ਵਿੱਚ ਇੱਕ ਰਾਜਸੀ ਨਿਰਮਾਣ ਦੇ ਰੂਪ ‘ਚ ਸਥਿਤ ਹੈ ਕਿਲ੍ਹੇ ਦੇ ਅੰਦਰੂਨੀ ਹਿੱਸੇ, ਜਿਸ ਨੂੰ ਕਿਲ੍ਹਾ ਐਂਡਰੂਨ ਕਿਹਾ ਜਾਂਦਾ ਹੈ, ਉਹ ਖੇਤਰ ਸੀ ਜਿੱਥੇ ਪਟਿਆਲਾ ਰਾਜਵੰਸ਼ ਦੇ ਲੋਕ ਨਿਵਾਸ ਕਰਦੇ ਸਨ ਕਿਲ੍ਹੇ ‘ਚ ਵੱਖ-ਵੱਖ ਅਪਾਰਟਮੈਂਟ ਸਨ-ਮੋਤੀ ਪੈਲੇਸ, ਰਾਜਮਾਤਾ ਪੈਲੇਸ (ਰਾਣੀ ਮਾਤਾ ਲਈ ਮਹਿਲ), ਸ਼ੀਸ਼ ਮਹਿਲ (ਦਰਪਣ ਮਹਿਲ), ਜੇਲ੍ਹ ਵਾਲਾ ਪੈਲੇਸ (ਇੱਕ ਜਗ੍ਹਾ ਜਿੱਥੇ ਸ਼ਾਹੀ ਕੈਦੀਆਂ ਨੂੰ ਰੱਖਿਆ ਗਿਆ ਸੀ), ਪੈਲੇਸ ਆਫ਼ ਮੂਨ ਅਤੇ ਪੈਲੇਸ ਰੰਗਾਂ ਦਾ ਕਿਲ੍ਹੇ ਦੇ ਅੰਦਰ ਹੋਰ ਮਨੋਰੰਜਕ ਨਿਰਮਾਣ ਹਨ:-

ਕਿਲ੍ਹਾ ਮੁਬਾਰਕ ਨਾਲ ਜੁੜੇ ਮਹੱਤਵਪੂਰਨ ਸ਼ਾਸਕ:-

ਇੱਥੇ ਕਿਲ੍ਹਾ ਮੁਬਾਰਕ ਬਠਿੰਡਾ ਨਾਲ ਜੁੜੇ ਸ਼ਾਸਕਾਂ ਦੀ ਸੂਚੀ ਦਿੱਤੀ ਗਈ ਹੈ:-

  • ਸਮਾਰਟ ਕਨਿਸ਼ਕ, ਰਾਜਾ ਡਾਬ, 90-110 ਈ: (ਕਿਲ੍ਹਾ ਮੁਬਾਰਕ ਬਣਿਆ)
  • ਗਾਜ਼ੀ ਕਾ ਮਹਿਮੂਦ, 1004 ਈ: (ਕਿਲ੍ਹੇ ‘ਤੇ ਕਬਜ਼ਾ)
  • ਪੀਰ ਬਾਬਾ ਹਾਜ਼ੀ ਰਤਨ ਜੀ, 1045 ਈ: (ਧਿਆਨ ਲਈ ਇਸ ਕਿਲ੍ਹੇ ‘ਚ ਵਸੇ)
  • ਮੁਹੰਮਦ ਗੌਰੀ, 1189 ਈ: (ਕਿਲ੍ਹੇ ‘ਤੇ ਕਬਜ਼ਾ)
  • ਪ੍ਰਿਥਵੀ ਰਾਜ ਚੌਹਾਨ, 1191 ਈ: (ਕਿਲ੍ਹੇ ਨੂੰ ਹਟਾ ਦਿੱਤਾ)
  • ਰਜ਼ੀਆ ਸੁਲਤਾਨਾ, 1240 ਈ: (ਇਸ ਕਿਲ੍ਹੇ ‘ਚ ਕੈਦ)
  • ਗੁਰੂ ਨਾਨਕ ਦੇਵ ਜੀ, 1515 ਈ: (ਕਿਲ੍ਹੇ ਦਾ ਦੌਰਾ)
  • ਗੁਰੂ ਤੇਗ ਬਹਾਦੁਰ ਸਿੰਘ ਜੀ, 1665 ਈ: (ਕਿਲ੍ਹੇ ਦਾ ਦੌਰਾ)
  • ਗੁਰੂ ਗੋਬਿੰਦ ਸਿੰਘ ਜੀ, 1705 ਈ: (ਕਿਲ੍ਹੇ ਦਾ ਦੌਰਾ)
  • ਮਹਾਰਾਜਾ ਕਰਮ ਸਿੰਘ, 1835 ਈ: (ਕਿਲ੍ਹੇ ‘ਚ ਇੱਕ ਗੁਰਦੁਆਰਾ ਬਣਾਇਆ ਗਿਆ)

-ਰਾਮਚੰਦਰ ਗਹਿਲੋਤ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!