no-need-for-operation

no-need-for-operationਸਤਿਸੰਗੀਆਂ ਦੇ ਅਨੁਭਵ

ਅਪਰੇਸ਼ਨ ਦੀ ਜ਼ਰੂਰਤ ਹੀ ਨਾ ਰਹੀ  ਪੂਜਨੀਕ ਹਜ਼ੂਰ ਪਿਤਾ ਜੀ ਦੀ ਅਪਾਰ ਰਹਿਮਤ

ਪ੍ਰੇਮੀ ਹਰਨੇਕ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਸ. ਅਮਰ ਸਿੰਘ ਪਿੰਡ ਸਾਬੂਵਾਲਾ ਤਹਿਸੀਲ ਟਿੱਬੀ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ)
ਸੰਨ 2008 ਦੀ ਗੱਲ ਹੈ ਕਿ ਮੇਰਾ ਪੋਤਾ ਜਸਪ੍ਰੀਤ ਸਿੰਘ ਉਮਰ ਅੱਠ ਸਾਲ ਦੇ ਪਤਾਲੂ ਦੀਆਂ ਦੋਵੇਂ ਗੋਲੀਆਂ ਉੱਪਰ ਚੜ੍ਹ ਗਈਆਂ ਸਨ ਬੱਚੇ ਨੂੰ ਬਹੁਤ ਤਕਲੀਫ਼ ਸੀ ਅਸੀਂ ਦੇਸੀ ਵੈਦਾਂ ਤੇ ਹਕੀਮਾਂ ਤੋਂ ਉਸ ਦਾ ਇਲਾਜ ਕਰਵਾਇਆ, ਪਰ ਬੱਚਾ ਕਿਤੋਂ ਵੀ ਠੀਕ ਨਹੀਂ ਹੋਇਆ

ਅਸੀਂ ਹਨੂੰਮਾਨਗੜ੍ਹ ਦੇ ਪੰਜ ਵੱਡੇ-ਵੱਡੇ ਮਾਹਿਰ ਡਾਕਟਰਾਂ ਤੇ ਸਰਜਨਾਂ ਤੋਂ ਅੱਡ-ਅੱਡ ਸਮੇਂ ‘ਤੇ ਬੱਚੇ ਦਾ ਚੈਕਅੱਪ ਕਰਵਾਇਆ ਸਾਰੇ ਡਾਕਟਰਾਂ ਦੀ ਇੱਕ ਹੀ ਰਾਇ ਸੀ ਕਿ ਬੱਚੇ ਦਾ ਅਪਰੇਸ਼ਨ ਕਰਕੇ ਹੀ ਪਤਾਲੂ ਦੀਆਂ ਗੋਲੀਆਂ ਸਹੀ ਥਾਂ ‘ਤੇ ਲਿਆਂਦੀਆਂ ਜਾ ਸਕਦੀਆਂ ਹਨ ਇਸ ਦਾ ਹੋਰ ਕੋਈ ਹੱਲ ਨਹੀਂ ਹੈ ਛੇਤੀ ਤੋਂ ਛੇਤੀ ਅਪਰੇਸ਼ਨ ਕਰਵਾ ਲਓ ਨਹੀਂ ਤਾਂ ਬੱਚੇ ਦੀ ਤਕਲੀਫ਼ ਹੋਰ ਵੀ ਵਧ ਸਕਦੀ ਹੈ

10 ਜੁਲਾਈ 2008 ਨੂੰ ਅਸੀਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿੱਚ ਬੱਚੇ ਨੂੰ ਦਿਖਾਇਆ ਡਾਕਟਰ ਸਾਹਿਬਾਨਾਂ ਨੇ ਫਿਰ ਤੋਂ ਬੱਚੇ ਦੇ ਸਾਰੇ ਟੈਸਟ ਕਰਵਾਏ ਟੈਸਟਾਂ ਦੀ ਰਿਪੋਰਟ ਦੇਖ ਕੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਬੱਚੇ ਦਾ ਅਪਰੇਸ਼ਨ ਹੀ ਹੋਵੇਗਾ, ਇਸ ਦਾ ਕੋਈ ਹੋਰ ਇਲਾਜ ਨਹੀਂ ਹੈ ਅਸੀਂ ਡਰਦੇ ਸੀ, ਇਸ ਲਈਂ ਅਸੀਂ ਬੱਚੇ ਦਾ ਅਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ ਫਿਰ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਡਾਕਟਰ ਪੂਜਨੀਕ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਚਰਨਾਂ ਵਿੱਚ ਬੱਚੇ ਦੇ ਅਪਰੇਸ਼ਨ ਬਾਰੇ ਅਰਜ਼ ਕਰ ਦਿੱਤੀ ਉਸ ਸਮੇਂ ਬਾਲ ਰੋਗਾਂ ਦਾ ਮਾਹਿਰ ਡਾਕਟਰ ਵੀ ਪੂਜਨੀਕ ਹਜ਼ੂਰ ਪਿਤਾ ਜੀ ਦੀ ਹਜ਼ੂਰੀ ਵਿੱਚ ਖੜ੍ਹਾ ਸੀ ਪੂਜਨੀਕ ਪਿਤਾ ਜੀ ਨੇ ਉਸ ਡਾਕਟਰ ਨੂੰ ਫਰਮਾਇਆ, ”ਡਾਕਟਰ ਸਾਹਿਬ! ਬੱਚੇ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਰਾਇ ਦੇਣਾ” ਉੱਧਰ ਪੂਜਨੀਕ ਪਿਤਾ ਜੀ ਨੇ ਸਾਨੂੰ ਆਦੇਸ਼ ਫਰਮਾਇਆ, ”ਬੇਟਾ! ਡਾਕਟਰ ਸਾਹਿਬ ਦੀ ਰਾਇ ਲੈ ਲਓ” ਡਾਕਟਰ ਸਾਹਿਬ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਆਦੇਸ਼ ਅਨੁਸਾਰ ਬੱਚੇ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ

ਅਤੇ ਸਾਨੂੰ ਕਿਹਾ ਕਿ ਹਸਪਤਾਲ ਦੇ ਕਮਰਾ ਨੰ: ਪੰਜ ਵਿੱਚ ਚਲੇ ਜਾਓ ਉੱਥੇ ਹਸਪਤਾਲ ਦੇ ਸਰਜਨ ਅਤੇ ਸਾਰੇ ਡਾਕਟਰਾਂ ਨੂੰ ਬੁਲਾਇਆ ਗਿਆ ਡਾਕਟਰਾਂ ਨੇ ਬੱਚੇ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਟੈਸਟ ਰਿਪੋਰਟਾਂ ਤੇ ਅਲਟਰਾਸਾਊਂਡ ਨੂੰ ਦੇਖ ਕੇ ਸਾਰੇ ਡਾਕਟਰਾਂ ਦੀ ਰਾਇ ਅਨੁਸਾਰ ਫੈਸਲਾ ਲਿਆ ਗਿਆ ਕਿ ਇਸ ਬੱਚੇ ਦਾ ਅਪਰੇਸ਼ਨ ਕਰਨਾ ਜ਼ਰੂਰੀ ਹੈ, ਫਿਰ ਹੀ ਇਸ ਦੀਆਂ ਗੋਲੀਆਂ ਠੀਕ ਥਾਂ ‘ਤੇ ਆ ਸਕਦੀਆਂ ਹਨ

ਅਸੀਂ 14 ਜੁਲਾਈ ਨੂੰ ਬੱਚੇ ਨੂੰ ਅਪਰੇਸ਼ਨ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ 15 ਜੁਲਾਈ ਨੂੰ ਬੱਚੇ ਦਾ ਅਪਰੇਸ਼ਨ ਹੋਣਾ ਸੀ ਸਾਨੂੰ ਦੱਸਿਆ ਨਹੀਂ ਗਿਆ ਸੀ ਕਿ ਬੱਚੇ ਨੂੰ ਖਾਣ ਲਈ ਕੁਝ ਵੀ ਨਹੀਂ ਦੇਣਾ, ਖਾਲੀ ਪੇਟ ਰੱਖਣਾ ਹੈ ਉਸ ਦਿਨ ਬੱਚੇ ਨੇ ਖਾਣਾ ਖਾ ਲਿਆ ਇਸ ਲਈ ਉਸ ਦਿਨ ਅਪਰੇਸ਼ਨ ਨਹੀਂ ਹੋ ਸਕਿਆ ਅਗਲੇ ਦਿਨ ਅਪਰੇਸ਼ਨ ਲਈ ਡਾਕਟਰ ਆਜ਼ਾਦ ਨੂੰ ਸਰਸਾ ਸ਼ਹਿਰ ਤੋਂ ਬੁਲਾਇਆ ਗਿਆ

ਸਾਥੋਂ ਅਪਰੇਸ਼ਨ ਦਾ ਸਾਰਾ ਸਮਾਨ ਦਵਾਈਆਂ-ਟੀਕੇ ਵਗੈਰਾ ਮੰਗਵਾ ਲਏ ਡਾਕਟਰ ਸਾਹਿਬਾਨਾਂ ਨੇ ਅਪਰੇਸ਼ਨ ਦੀ ਤਿਆਰੀ ਵਿੱਚ ਪੰਦਰਾਂ-ਵੀਹ ਮਿੰਟ ਲਾ ਦਿੱਤੇ ਫਿਰ ਸਾਥੋਂ ਅਲਟਰਾਸਾਊਂਡ ਦੀ ਰਿਪੋਰਟ ਮੰਗਵਾਈ ਜੋ ਡਾਕਟਰ ਆਜ਼ਾਦ ਨੇ ਅੰਦਰ ਹੀ ਦੇਖੀ ਫਿਰ ਮੇਰੇ ਲੜਕੇ ਨਿਰਮਲ ਸਿੰਘ (ਬੱਚੇ ਦੇ ਪਾਪਾ) ਨੂੰ ਅੰਦਰ ਬੁਲਾ ਲਿਆ ਅਤੇ ਦੱਸਿਆ ਕਿ ਪ੍ਰੇਮੀ ਜੀ! ਤੁਹਾਡੇ ‘ਤੇ ਸਤਿਗੁਰ ਦੀ ਬਹੁਤ ਦਇਆ-ਮਿਹਰ ਹੈ ਬੱਚਾ ਹੁਣ ਬਿਲਕੁਲ ਠੀਕ ਭਾਵ ਪੂਰੀ ਤਰ੍ਹਾਂ ਸਿਹਤਮੰਦ ਹੈ, ਇਸ ਦਾ ਅਪਰੇਸ਼ਨ ਨਹੀਂ ਹੋਵੇਗਾ ਇਸ ਦੀਆਂ ਗੋਲੀਆਂ ਠੀਕ ਥਾਂ ‘ਤੇ ਹਨ ਅਤੇ ਇਸ ਨੂੰ ਕੱਲ੍ਹ ਨੂੰ ਹੀ ਛੁੱਟੀ ਦੇ ਦੇਵਾਂਗੇ

17 ਜੁਲਾਈ ਨੂੰ ਸਰਜਨ ਸਾਹਿਬ ਨੇ ਬੱਚੇ ਨੂੰ ਫਿਰ ਤੋਂ ਚੈੱਕ ਕੀਤਾ ਡਾਕਟਰ ਸਾਹਿਬ ਕਹਿਣ ਲੱਗੇ ਕਿ ਬੱਚਾ ਬਿਲਕੁਲ ਠੀਕ ਹੈ ਇਸ ਤੋਂ ਬਾਅਦ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ

ਇਸ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਨੂੰਮਾਨਗੜ੍ਹ ਦੇ ਪੰਜ ਮਾਹਿਰ ਡਾਕਟਰਾਂ ਦੀ ਰਾਇ ਅਨੁਸਾਰ ਅਪਰੇਸ਼ਨ ਕਰਵਾਉਣਾ ਬਹੁਤ ਹੀ ਜ਼ਰੂਰੀ ਸੀ ਇਸੇ ਤਰ੍ਹਾਂ ਸਰਸਾ ਸ਼ਹਿਰ ਦੇ ਸਰਜਨ ਡਾ. ਆਜ਼ਾਦ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਦੀ ਰਾਇ ਅਨੁਸਾਰ ਕਿ ਇਸ ਬਿਮਾਰੀ ਦਾ ਇੱਕੋ-ਇੱਕ ਇਲਾਜ ਅਪਰੇਸ਼ਨ ਹੀ ਹੈ ਪਰ ਪਰਉਪਕਾਰੀ ਦਿਆਲੂ ਸਤਿਗੁਰ ਦਾਤਾਰ ਪੂਜਨੀਕ ਹਜ਼ੂਰ ਪਿਤਾ ਜੀ ਦੀ ਅਨੋਖੀ ਤੇ ਨਿਰਾਲੀ ਰਹਿਮਤ ਨਾਲ ਬੱਚਾ ਬਿਨਾਂ ਅਪਰੇਸ਼ਨ ਦੇ ਠੀਕ ਹੋਇਆ ਇਹੀ ਉਸ ਦੀ ਰਹਿਮਤ ਦਾ ਕਮਾਲ ਹੈ ਅਸੀਂ ਸਾਰਾ ਪਰਿਵਾਰ ਪੂਜਨੀਕ ਹਜ਼ੂਰ ਪਿਤਾ ਜੀ ਦਾ ਕੋਟਿ-ਕੋਟਿ ਵਾਰ ਧੰਨਵਾਦ ਕਰਦੇ ਹਾਂ ਅਤੇ ਨਤ-ਮਸਤਕ ਹੋ ਕੇ ਨਮਨ ਕਰਦੇ ਹਾਂ ਕਿ ਹੇ ਸਤਿਗੁਰ ਜੀ! ਸਾਡੀ ਪ੍ਰੀਤ ਅਤੇ ਪ੍ਰਤੀਤ ਆਪ ਜੀ ਦੇ ਚਰਨਾਂ ਵਿੱਚ ਓੜ ਨਿਭ ਜਾਵੇ ਜੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!