satguru-spared-names-of-special-forty-creatures

satguru-spared-names-of-special-forty-creaturesਸਤਿਸੰਗੀਆਂ ਦੇ ਅਨੁਭਵ

ਸਤਿਗੁਰੂ ਜੀ ਨੇ ਸਪੈਸ਼ਲ ਚਾਲੀ ਜੀਵਾਂ ਨੂੰ ਨਾਮ-ਸ਼ਬਦ ਬਖਸ਼ਿਆ
ਪੂਜਨੀਕ ਪਰਮ ਪਿਤਾ ਜੀ ਦੀ ਅਪਾਰ ਰਹਿਮਤ

ਭੈਣ ਹਾਕਮਾ ਦੇਵੀ ਇੰਸਾਂ ਪਤਨੀ ਸੱਚਖੰਡ ਵਾਸੀ ਸ੍ਰੀ ਸੱਤਪਾਲ ਅਹੂਜਾ ਇੰਸਾਂ 183, ਵਿਸ਼ਾਲ ਨਗਰ, ਪੱਖੋਵਾਲ ਰੋਡ, ਲੁਧਿਆਣਾ (ਪੰਜਾਬ) ਸੰਨ 1975 ਦੀ ਗੱਲ ਹੈ ਮੈਨੂੰ ਸਰਕਾਰੀ ਨੌਕਰੀ ਵਿੱਚ ਆਈ ਨੂੰ ਅਜੇ ਇੱਕ ਮਹੀਨਾ ਹੀ ਹੋਇਆ ਸੀ ਉਸ ਸਮੇਂ ਮੈਂ ਲੁਧਿਆਣਾ ਵਿਖੇ ਪ੍ਰੇਮੀ ਗੁਰਨਾਮ ਸਿੰਘ ਦੇ ਘਰ ਰਹਿੰਦੀ ਸੀ ਜੋ ਕਿ ਮੇਰੇ ਦਫ਼ਤਰ ਤੋਂ ਨੇੜੇ ਹੀ ਸੀ ਮੈਂ ਆਪਣੇ ਦਫ਼ਤਰ (ਭੂਮੀ ਸੁਰੱਖਿਆ ਵਿਭਾਗ) ‘ਚੋਂ ਸ਼ਾਮ ਨੂੰ ਪੰਜ ਵਜੇ ਘਰ ਆਈ ਤਾਂ ਪਤਾ ਲੱਗਿਆ ਕਿ ਪਿੰਡ ਹਠੂਰ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਹੈ ਗੁਰਨਾਮ ਸਿੰਘ ਦਾ ਟੈਂਪੂ ਸਤਿਸੰਗ ‘ਤੇ ਜਾਣਾ ਸੀ ਮੈਂ ਕਿਹਾ ਕਿ ਜੇਕਰ ਰਾਤ ਨੂੰ ਸਤਿਸੰਗ ਸੁਣ ਕੇ ਮੁੜ ਆਉਣਾ ਹੈ

ਤਾਂ ਮੈਂ ਵੀ ਚੱਲਦੀ ਹਾਂ ਪ੍ਰੇਮੀਆਂ ਨੇ ਮੈਨੂੰ ਕਿਹਾ ਕਿ ਰਾਤ ਨੂੰ ਹੀ ਮੁੜਨਾ ਹੈ ਉੱਥੇ ਸਰਸਾ ਸ਼ਹਿਰ ਦਾ ਇੱਕ ਆਦਮੀ ਸੀ ਜਿਸ ਨੂੰ ਪਰਮ ਪਿਤਾ ਜੀ ਨੇ ਬਾਹਰ ਪਿੰਡਾਂ ਵਿੱਚ ਨਾਮ-ਚਰਚਾ ਕਰਨ ਤੋਂ ਮਨ੍ਹਾ ਕੀਤਾ ਸੀ ਕਿ ਤੂੰ ਨਹੀਂ ਕਰਨੀ ਪਰ ਇੱਕ ਭਾਈ ਨੇ ਉਸ ਸਤਿਸੰਗੀ ਨੂੰ ਕਿਹਾ ਕਿ ਪ੍ਰੇਮ ਅੱਗੇ ਨੇਮ ਨਹੀਂ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਕੋਈ ਮਨਾਹੀ ਨਹੀਂ ਤੂੰ ਸਾਡੇ ਨਾਲ ਚੱਲ, ਬੈਠ ਉਸ ਨੇ ਕਿਹਾ ਕਿ ਪਿਤਾ ਜੀ ਨੇ ਮੈਨੂੰ ਮਨ੍ਹਾ ਕੀਤਾ ਹੋਇਆ ਹੈ, ਮੇਰੇ ਨਾਲ ਤੁਸੀਂ ਵੀ ਨਾ ਰਹਿ ਜਾਇਓ ਉਸ ਭਾਈ ਨੇ ਜ਼ਬਰਦਸਤੀ ਉਸ ਨੂੰ ਟੈਂਪੂ ਵਿੱਚ ਬਿਠਾ ਲਿਆ ਅਸੀਂ ਸ਼ਾਮ ਦੇ ਛੇ ਵਜੇ ਲੁਧਿਆਣਾ ਤੋਂ ਹਠੂਰ ਵਾਸਤੇ ਚੱਲ ਪਏ ਕਿ ਦੋ ਘੰਟਿਆਂ ਵਿੱਚ ਪਹੁੰਚ ਜਾਵਾਂਗੇ ਪਰ ਰਸਤਾ ਖਰਾਬ ਸੀ

ਤੇ ਜਗ੍ਹਾ-ਜਗ੍ਹਾ ਖੱਡੇ ਸਨ ਅਸੀਂ ਰਸਤੇ ਵਿੱਚ ਕਹੀ ਨਾਲ ਖੱਡਾ ਭਰ ਲੈਂਦੇ ਤੇ ਚੱਲ ਪੈਂਦੇ ਉੱਧਰ ਪਰਮ ਪਿਤਾ ਜੀ ਨੇ ਸਤਿਸੰਗ ਦੌਰਾਨ ਦੋ-ਤਿੰਨ ਵਾਰ ਬਚਨ ਫਰਮਾਏ, ”ਭਾਈ ਲੁਧਿਆਣੇ ਵਾਲੀ ਸੰਗਤ ਤਾਂ ਬਿਖੜੇ ਰਸਤੇ ਪੈ ਗਈ ਹੈ” ਜਿਸ ਵਕਤ ਲੁਧਿਆਣੇ ਵਾਲੀ ਸੰਗਤ ਪਹੁੰਚੀ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ ਪੂਜਨੀਕ ਪਰਮ ਪਿਤਾ ਜੀ ਸਤਿਸੰਗ ਫਰਮਾਉਣ ਤੋਂ ਬਾਅਦ ਨਾਮ-ਗੁਰਮੰਤਰ ਦੇਣ ਲੱਗੇ ਸਨ ਨਾਮ ਦੇਣ ਵੇਲੇ ਪਰਮ ਪਿਤਾ ਜੀ ਸਾਡੇ ਇੱਕ ਜ਼ਿੰਮੇਵਾਰ ਭਾਈ ਨੂੰ ਕਹਿਣ ਲੱਗੇ ਕਿ ਤੁਹਾਡੇ ਨਾਲ ਜਿਹੜੇ ਜੀਵ ਨਾਮ ਲੈਣ ਆਏ ਹਨ, ਉਹਨਾਂ ਨੂੰ ਨਾਮ ਦਿਵਾ ਲਵੋ ਸਾਡੇ ਨਾਲ ਵਾਲੇ ਪੰਜ ਜੀਵਾਂ ਨੇ ਨਾਮ ਲੈ ਲਿਆ ਪਰਮ ਪਿਤਾ ਜੀ ਨੇ ਉਸ ਭਾਈ ਨੂੰ ਆਦੇਸ਼ ਦਿੱਤਾ, ”ਤੁਸੀਂ ਹੁਣ ਆਰਾਮ ਕਰ ਲਓ, ਸਵੇਰੇ ਚਾਰ ਵਜੇ ਚੱਲ ਪੈਣਾ”

ਪਰ ਜੋ ਉਸ ਟੈਂਪੂ ਦਾ ਡਰਾਈਵਰ ਸੀ ਉਸ ਨੇ ਜ਼ਿੱਦ ਕੀਤੀ ਕਿ ਅਸੀਂ ਪਿਤਾ ਜੀ ਦੇ ਦਰਸ਼ਨ

ਕਰਕੇ ਜਾਵਾਂਗੇ ਪਰ ਪਰਮ ਪਿਤਾ ਜੀ ਜਦੋਂ ਸਵੇਰੇ ਸੱਤ ਵਜੇ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਆਏ ਤਾਂ ਲੁਧਿਆਣੇ ਦੀ ਸੰਗਤ ਦੇ ਜ਼ਿੰਮੇਵਾਰਾਂ ਨੂੰ ਡਾਂਟਿਆ ਕਿ ਤੁਹਾਨੂੰ ਕਿਹਾ ਸੀ ਕਿ ਸਵੇਰੇ ਚਾਰ ਵਜੇ ਚਲੇ ਜਾਣਾ ਅਤੇ ਇਹ ਬਚਨ ਵੀ ਫਰਮਾਇਆ ਕਿ ਕੋਈ ਨੌਕਰੀ ਵਾਲਾ ਵੀ ਹੁੰਦਾ ਹੈ ਪਰਮ ਪਿਤਾ ਜੀ ਨੇ ਸਾਨੂੰ ਆਪਣੀ ਦ੍ਰਿਸ਼ਟੀ ਵਾਲਾ ਪ੍ਰਸ਼ਾਦ ਦਿੱਤਾ ਉਹਨਾਂ ਵਿੱਚ ਸਿਰਫ਼ ਮੈਂ ਗੁਨਾਹਗਾਰ ਹੀ ਨੌਕਰੀ ਵਾਲੀ ਸੀ
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਦਫ਼ਤਰ ਦੇ ਅਫਸਰ ਨੇ ਮੇਰੇ ਨਾਲ ਦੀ ਲੜਕੀ ਮੇਰੇ ਘਰ ਭੇਜੀ ਕਿ ਪਤਾ ਕਰਕੇ ਆਓ ਪ੍ਰੇਮੀ ਗੁਰਨਾਮ ਸਿੰਘ ਦੀ ਪਤਨੀ ਨੇ ਉਸ ਲੜਕੀ ਨੂੰ ਕਿਹਾ ਕਿ ਉਹ ਤਾਂ ਸਤਿਸੰਗ ‘ਤੇ ਗਈ ਹੈ ਹੁਣ ਆਉਣ ਵਾਲੇ ਹਨ ਜਿਸ ਵਕਤ ਮੈਂ ਦਫ਼ਤਰ ਪਹੁੰਚੀ ਤਾਂ ਉਸ ਸਮੇਂ ਦਸ ਵੱਜ ਕੇ ਦਸ ਮਿੰਟ ਹੋ ਚੁੱਕੇ ਸਨ ਅਫ਼ਸਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ

ਕਿ ਅੱਜ ਉੁਸ ਲੜਕੀ ਨੂੰ ਜ਼ੁਬਾਨੀ ਸਮਝਾ ਦੇਣਾ, ਜੇ ਉਹ ਫਿਰ ਲੇਟ ਆਈ ਤਾਂ ਲਿਖ ਕੇ ਵਾਰਨਿੰਗ ਦੇਣਾ, ਜੇ ਫਿਰ ਲੇਟ ਆਈ ਤਾਂ ਸਾਡੇ ਪੇਸ਼ ਕਰ ਦੇਣਾ ਸਾਡੇ ਅਫ਼ਸਰ ਇਹ ਕਹਿ ਕੇ ਹਟੇ ਹੀ ਸਨ ਕਿ ਮੈਂ ਜਾ ਪਹੁੰਚੀ ਮੈਂ ਆਪਣੇ ਮਨ ਅੰਦਰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਅੰਦਰ ਚਲੀ ਗਈ ਮੈਂ ਕਿਹਾ, ਜਾਂ ਮੇਰੇ ਸਤਿਗੁਰੂ ਨੇ ਮੇਰੇ ਮੂੰਹ ‘ਚੋਂ ਕਢਵਾਇਆ ਕਿ ਸਰ, ਮੁਆਫ਼ ਕਰਨਾ, ਮੈਂ ਦਸ ਮਿੰਟ ਲੇਟ ਹੋ ਗਈ ਅਫ਼ਸਰ ਨੇ ਕਿਹਾ ਕਿ ਅਸੀਂ ਦਸ ਵਜੇ ਤਾਂ ਲੜਕੀ ਤੁਹਾਡੇ ਘਰ ਭੇਜੀ ਸੀ, ਹੁਣ ਕਿਸ ਤਰ੍ਹਾਂ ਨੌਂ ਵੱਜ ਕੇ ਦਸ ਮਿੰਟ ਹੋ ਗਏ? ਵਾੱਲ-ਕਲਾੱਕ ‘ਤੇ ਵੀ ਨੌਂ ਵੱਜ ਕੇ ਦਸ ਮਿੰਟ ਹੋਏ ਸਨ ਅਫਸਰ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਕਿ ਬੀਬਾ, ਤੇਰੇ ਹੱਥ ਵਿੱਚ ਕੋਈ ਜਾਦੂ ਹੈ! ਮੈਂ ਕਿਹਾ ਕਿ ਨਹੀਂ ਸਰ, ਇਹ ਗੱਲ ਨਹੀਂ, ਫਿਰ ਮੈਂ ਚੁੱਪ ਹੋ ਗਈ ਫਿਰ ਅਫਸਰ ਨੇ ਕਿਹਾ ਕਿ ਬੀਬਾ, ਤੇਰੇ ਗੋਡੀਂ ਹੱਥ ਲਾਈਏ ਤਾਂ ਤੂੰ ਦੱਸੇਂਗੀ ਕਿ ਇਹ ਟਾਈਮ ਕਿਵੇਂ ਬਦਲ ਗਿਆ? ਮੈਂ ਗੁਨਾਹਗਾਰ ਨੇ ਉਸ ਅਫਸਰ ਨੂੰ ਕਿਹਾ ਕਿ ਸਰ ਜੀ, ਅੱਜ-ਕੱਲ੍ਹ ਕਲਿਯੁਗ ਦਾ ਜ਼ਮਾਨਾ ਹੈ ਜੇਕਰ ਕਾਲਜਾ ਫਾੜ ਕੇ ਵੀ ਦਿਖਾ ਦੇਈਏ ਤਾਂ ਵੀ ਦੁਨੀਆ ਨੂੰ ਸੱਚ ਨਹੀਂ ਆ ਸਕਦਾ ਅਫ਼ਸਰ ਨੇ ਕਿਹਾ ਕਿ ਅਸੀਂ ਸੱਚ ਮੰਨਾਂਗੇ, ਤੂੰ ਦੱਸ ਤਾਂ ਸਹੀ ਮੈਂ ਕਿਹਾ ਕਿ ਸਰ ਜੀ,

ਇਹ ਮੇਰੇ ਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੇਰੀ ਲਾਜ ਰੱਖੀ ਹੈ, ਜਿਸ ਦਾ ਮੈਂ ਸਤਿਸੰਗ ਸੁਣਨ ਗਈ ਸੀ ਇੰਨਾ ਸੁਣ ਕੇ ਉਹ ਅਫ਼ਸਰ ਬਹੁਤ ਪ੍ਰਭਾਵਿਤ ਹੋਇਆ ਉਸ ਦੇ ਮਨ ‘ਚ ਵੀ ਦਰਸ਼ਨਾਂ ਦੀ ਲਗਨ ਲੱਗ ਗਈ ਉਹਨਾਂ ਕਿਹਾ ਕਿ ਤੂੰ ਸਾਨੂੰ ਇਹੋ-ਜਿਹੇ ਮਹਾਨ ਗੁਰੂ ਦੇ ਦਰਸ਼ਨ ਕਰਾਵੇਂਗੀ ਮੈਂ ਕਿਹਾ ਕਿ ਹਾਂ ਜੀ, ਜ਼ਰੂਰ ਕੁਝ ਸਮੇਂ ਬਾਅਦ ਦੀ ਗੱਲ ਹੈ ਮੈਂ ਆਪਣੇ ਦਫ਼ਤਰ ਵਿੱਚ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਮੇਨ ਸੜਕ ‘ਤੇ ਘੁੰਮਣ ਚਲੀ ਗਈ ਜੋ ਕਿ ਸਾਡੇ ਦਫ਼ਤਰ ਦੇ ਕੋਲ ਦੀ ਲੰਘਦੀ ਸੀ ਉਸ ਸਮੇਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਗੱਡੀਆਂ ਆ ਗਈਆਂ ਅਸੀਂ ਪਰਮ ਪਿਤਾ ਜੀ ਦੇ ਖੂਬ ਦਰਸ਼ਨ ਕੀਤੇ ਅਤੇ ਆ ਕੇ ਆਪਣੇ ਅਫਸਰ ਨੂੰ ਦੱਸਿਆ ਸਾਡਾ ਅਫਸਰ ਕਹਿਣ ਲੱਗਿਆ ਕਿ ਸਾਨੂੰ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਓ ਸਾਡਾ ਸਾਰਾ ਸਟਾਫ ਜਾਣ ਲਈ ਤਿਆਰ ਹੋ ਗਿਆ ਉਹਨਾਂ ਦਿਨਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਅਕਸਰ ਹੀ ਲੁਧਿਆਣੇ ਇੱਕ ਸੇਵਾਦਾਰ ਦੇ ਘਰ ਰੁਕਿਆ ਕਰਦੇ ਸੀ ਮੈਨੂੰ ਪਤਾ ਚੱਲਿਆ ਕਿ ਪੂਜਨੀਕ ਪਰਮ ਪਿਤਾ ਜੀ ਅੱਜ ਲੁਧਿਆਣੇ ਉਸੇ ਸੇਵਾਦਾਰ ਭਾਈ ਦੇ ਘਰ ਆਏ ਹੋਏ ਹਨ

ਅਤੇ ਰਾਤ ਨੂੰ ਉੱਥੇ ਹੀ ਰਹਿਣਗੇ ਮੈਂ ਆਪਣੇ ਅਫ਼ਸਰ ਤੇ ਸਟਾਫ਼ ਨੂੰ ਲੈ ਕੇ ਉਸੇ ਘਰ ਜਾ ਪਹੁੰਚੇ ਜਿੱਥੇ ਪਰਮ ਪਿਤਾ ਜੀ ਦਾ ਉਤਾਰਾ ਸੀ ਅਸੀਂ ਤਿੰੰਨ ਜੀਪਾਂ ਭਰ ਕੇ ਪੂਰੇ ਸਟਾਫ਼ ਸਮੇਤ ਉੱਥੇ ਪਹੁੰਚੇ ਉਸ ਭਾਈ ਨੇ ਸਾਨੂੰ ਉੱਪਰ ਚੁਬਾਰੇ ‘ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਪਿਤਾ ਜੀ 225 ਕਿਲੋਮੀਟਰ ਸਫ਼ਰ ਕਰਕੇ ਆਏ ਹਨ ਤੇ ਆਰਾਮ ਕਰ ਰਹੇ ਹਨ ਤੁਸੀਂ ਚਾਰ ਵਜੇ ਸਟਾਫ਼ ਨੂੰ ਲੈ ਆਉਣਾ ਐਨੇ ਨੂੰ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲੇ ਮੇਰੇ ਸਤਿਗੁਰ ਪਰਮ ਪਿਤਾ ਜੀ ਨੇ ਚੁਬਾਰੇ ਦੀ ਬਾਰੀ ਖੋਲ੍ਹ ਦਿੱਤੀ ਤੇ ਉਸ ਸੇਵਾਦਾਰ ਭਾਈ ਨੂੰ ਆਦੇਸ਼ ਫਰਮਾਇਆ, ”ਹਾਕਮਾ ਨੂੰ ਤੇ ਉਸ ਦੇ ਸਟਾਫ਼ ਨੂੰ ਆ ਜਾਣ ਦਿਓ” ਮੇਰੇ ਦਿਆਲੂ ਦਾਤਾ ਜੀ ਨੇ ਸਾਰੇ ਸਟਾਫ਼ ਨੂੰ ਮੌਸਮੀ ਫਰੂਟ ਦਾ ਪ੍ਰਸ਼ਾਦ ਦਿੱਤਾ ਮੇਰੇ ਸਟਾਫ਼ ਮੈਂਬਰ ਕਹਿਣ ਲੱਗੇ-ਬਾਬਾ ਜੀ, ਸਾਨੂੰ ਹੁਣੇ ਨਾਮ ਦਿਓ ਮੇਰੇ ਦਿਆਲੂ ਦਾਤਾਰ ਜੀ ਕਹਿਣ ਲੱਗੇ, ”ਵੈਸੇ ਤਾਂ ਅਸੀਂ ਸਤਿਸੰਗ ਤੋਂ ਬਿਨਾਂ ਨਾਮ ਨਹੀਂ ਦਿੰਦੇ, ਪਰ ਤੁਸੀਂ ਸ਼ਾਮ ਨੂੰ ਆ ਜਾਣਾ, ਨਾਮ ਦੇ ਦੇਵਾਂਗੇ ਉਸ ਦਿਨ ਸ਼ਾਮ ਨੂੰ ਉੱਥੇ ਉਹਨਾਂ ਦੇ ਘਰ ਸਤਿਸੰਗ ਹੋਇਆ ਜਿਸ ਵਿੱਚ ਮੇਰੇ ਦਿਆਲੂ ਪਰਮ ਪਿਤਾ ਜੀ ਨੇ ਮੇਰੇ ਸਟਾਫ਼ ਸਮੇਤ ਚਾਲੀ ਜੀਵਾਂ ਨੂੰ ਨਾਮ ਬਖ਼ਸ਼ ਦਿੱਤਾ

ਜੇ ਸਾਰੇ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈ ਜਾਵੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ, ਸਾਰੀ ਧਰਤੀ ਨੂੰ ਕਾਗਜ਼ ਕਰ ਲਿਆ ਜਾਵੇ ਤਾਂ ਵੀ ਮੈਂ ਆਪਣੇ ਸਤਿਗੁਰ ਖੁਦਾ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੋ ਜਹਾਨ ਦੇ ਵਾਲੀ ਦੀ ਦਇਆ-ਮਿਹਰ ਦੇ ਨਜ਼ਾਰੇ ਬਿਆਨ ਨਹੀਂ ਕਰ ਸਕਦੀ, ਨਾ ਹੀ ਉਹਨਾਂ ਦੇ ਅਹਿਸਾਨ ਜੋ ਉਹਨਾਂ ਨੇ ਸਾਡੇ ‘ਤੇ ਕੀਤੇ ਹਨ, ਉਹਨਾਂ ਦਾ ਬਦਲਾ ਚੁਕਾ ਸਕਦੀ ਹਾਂ ‘ਅਹਿਸਾਨ ਜੋ ਕੀਤੇ ਸਾਡੇ ‘ਤੇ, ਕਦੇ ਉਹਨਾਂ ਨੂੰ ਭੁਲਾਇਆ ਨਹੀਂ ਜਾਂਦਾ’ ਮੇਰੀ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ:-
ਹੱਥ ਬੰਨ੍ਹ-ਬੰਨ੍ਹ ਅਰਜ਼ਾਂ ਗੁਜ਼ਾਰਦੇ, ਅਸੀਂ ਸੇਵਾਦਾਰ ਰਹੀਏ ਦਰਬਾਰ ਦੇ ਨਾ ਹੋਰ ਆਸ ਕੋਈ ਹੈ ਸ਼ਹਿਨਸ਼ਾਹ, ਦਾਤਿਆ, ਤੂੰ ਵਾਲੀ ਦੋ ਜਹਾਨ ਦਾ ਪਰ ਕੋਈ-ਕੋਈ ਜਾਣਦਾ’

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!