beta din raat sumiran va deen dukhiyon kee madad karana experiences of satsangis

ਬੇਟਾ! ਦਿਨ-ਰਾਤ ਸਿਮਰਨ ਤੇ ਦੀਨ-ਦੁਖੀਆਂ ਦੀ ਮੱਦਦ ਕਰਨਾ
ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ
ਸੇਵਾਦਾਰ ਪ੍ਰੇਮੀ ਪੁਰਸ਼ੋਤਮ ਲਾਲ ਟੋਹਾਣਾ ਇੰਸਾਂ ਪੁੱਤਰ ਸ੍ਰੀ ਪੂਰਨ ਚੰਦ ਨਿਵਾਸੀ ਸ਼ਾਹ ਸਤਿਨਾਮ ਜੀ ਨਗਰ ਜ਼ਿਲ੍ਹਾ ਸਰਸਾ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਦਾ ਵਰਣਨ ਕਰਦਾ ਹੈ:-

ਸੰਨ 1980 ਦੀ ਗੱਲ ਹੈ ਕਿ ਮੈਂ ਇੱਕ ਨਿਰਦਈ ਤੇ ਕਰੂਰ ਆਦਮੀ ਸੀ ਜੋ ਹਮੇਸ਼ਾ ਗੰਦਗੀ ਵਿਚ ਲਿਪਤ ਭਾਵ ਮਾਸ-ਮਿੱਟੀ ਖਾਂਦਾ ਸੀ ਅਤੇ ਪਾਪਾਂ ਤੇ ਗੁਨਾਹਾਂ ਨਾਲ ਭਰਿਆ ਹੋਇਆ ਸੀ ਮੈਂ ਦਿਨ-ਰਾਤ ਸ਼ਰਾਬ ਪੀਂਦਾ, ਸ਼ਰਾਬ ਨਾਲ ਹੀ ਕੁਰਲਾ ਕਰਦਾ ਅਤੇ ਸ਼ਰਾਬ ਨਾਲ ਹੀ ਨਹਾਉਂਦਾ ਸੀ ਜੋ ਵੀ ਰਿਸ਼ਤੇਦਾਰ ਜਾਂ ਮਿੱਤਰ ਆਉਂਦਾ, ਉਸ ਦੀ ਮਹਿਮਾਨ-ਨਵਾਜੀ ਲਈ ਸ਼ਰਾਬ ਦੀ ਬੋਤਲ ਖੋਲ੍ਹ ਦਿੰਦਾ ਖੂਬ ਪੀਂਦਾ ਅਤੇ ਪਿਲਾਉਂਦਾ

ਮੇਰਾ ਸਰੀਰ ਆਪਣੇ-ਆਪ ਹਿੱਲਣ ਲੱਗ ਗਿਆ ਸੀ, ਫੇਫੜੇ ਗਲ ਗਏ ਸਨ, ਸ਼ਕਲ ਤੋਂ ਬੇਸ਼ਕਲ ਹੋ ਗਿਆ ਸੀ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਹ ਬੜੀ ਮੁਸ਼ਕਲ ਨਾਲ ਛੇ ਮਹੀਨੇ ਕੱਢੇਗਾ, ਕਿਸੇ ਵੀ ਸਮੇਂ ਇਸ ਦੀ ਮੌਤ ਹੋ ਸਕਦੀ ਹੈ ਇਹ ਸਭ ਪਤਾ ਲੱਗਣ ਦੇ ਬਾਵਜ਼ੂਦ ਵੀ ਐਨੀ ਸ਼ਰਾਬ ਪੀਂਦਾ ਕਿ ਜਿੱਥੇ ਵੀ ਪੀਂਦਾ, ਉੱਥੇ ਹੀ ਡਿੱਗ ਪੈਂਦਾ ਰਾਤ ਨੂੰ ਘਰ ਵਾਲੇ ਮੈਨੂੰ ਚੁੱਕ ਕੇ ਲੈ ਆਉਂਦੇ, ਪਰ ਮੈਂ ਅਕਸਰ ਇੱਕ ਗਾਣਾ ਗੁਣਗੁਣਾਉਂਦਾ ਰਹਿੰਦਾ ਸੀ ਕਿ ਪੰਡਿਤ ਜੀ ਮੇਰੇ ਮਰਨੇ ਕੇ ਬਾਅਦ, ਬੋਤਲ ਸ਼ਰਾਬ ਕੀ ਅਰਥੀ ਪਰ ਰੱਖ ਦੇਣਾ ਕਿ ਧਰਮ ਰਾਜ ਕੇ ਪਾਸ ਜਾਤੇ-ਜਾਤੇ ਸ਼ਰਾਬ ਖਤਮ ਨਾ ਹੋ ਜਾਏ ਮੇਰੇ ਨਾਲ ਮੇਲ-ਮਿਲਾਪ ਰੱਖਣ ਵਾਲੇ ਲੋਕ ਮੈਨੂੰ ਕਿਹਾ ਕਰਦੇ ਕਿ ਆਪ ਸ਼ਰਾਬ ਨਾ ਪੀਆ ਕਰੋ, ਮਾਸ-ਮਿੱਟੀ ਨਾ ਖਾਇਆ ਕਰੋ ਇਸ ਦਾ ਹਿਸਾਬ ਧਰਮ ਰਾਜ ਦੇ ਕੋਲ ਜਾ ਕੇ ਦੇਣਾ ਪਵੇਗਾ ਤਾਂ ਮੈਂ ਕਿਹਾ ਕਰਦਾ ਕਿ ਧਰਮ ਰਾਜ ਜਾਂ ਭਗਵਾਨ ਮੈਥੋਂ ਕਿਵੇਂ ਹਿਸਾਬ ਲਵੇਗਾ ਉਹ ਤਾਂ ਮੇਰੀ ਗੱਲ ਸੁਣ ਕੇ ਚੱਕਰ ਵਿੱਚ ਪੈ ਜਾਵੇਗਾ ਜਦੋਂ ਮੈਂ ਕਹਾਂਗਾ, ਭਗਵਾਨ ਧਰਮਰਾਜ ਜੀ ਆਪ ਨੇ ਤਾਂ ਮੈਨੂੰ ਸ਼ਰਾਬ ਦੇ ਠੇੇਕੇਦਾਰਾਂ ਦੇ ਘਰ ਜਨਮ ਦਿੱਤਾ ਜਿੱਥੇ ਸ਼ਰਾਬ ਦਾ ਹੀ ਵਪਾਰ ਹੁੰਦਾ ਹੈ, ਸ਼ਰਾਬ ਤੋਂ ਹੀ ਕਮਾਈ ਹੁੰਦੀ ਹੈ

ਜਦੋਂ ਮੇਰਾ ਜਨਮ ਹੋਇਆ ਸੀ ਤਾਂ ਉਸ ਸਮੇਂ ਮੈਨੂੰ ਸ਼ਰਾਬ ਦੀ ਹੀ ਗੁੜ੍ਹਤੀ ਦਿੱਤੀ ਗਈ ਸੀ ਫਿਰ ਮੈਂ ਇਸ ਬੁਰਾਈ ਵਿੱਚੋਂ ਕਿਸ ਤਰ੍ਹਾਂ ਬਚ ਸਕਦਾ ਹਾਂ ਕਈ ਵਾਰ ਮੈਂ ਆਪਣੇ ਦਿਲ ਵਿਚ ਇਹ ਗੱਲ ਸੋਚਿਆ ਕਰਦਾ ਸੀ ਕਿ ਕਦੇ ਕੋਈ ਅਜਿਹਾ ਆਵੇਗਾ ਜੋ ਮੈਨੂੰ ਇਸ ਗੰਦਗੀ ਦੀ ਦਲਦਲ ਵਿੱਚੋਂ ਕੱਢੇਗਾ ਮੈਂ ਆਪਣੀ ਅੰਤਰ-ਆਤਮਾ ’ਚੋਂ ਗਾਣਾ ਗਾਇਆ ਕਰਦਾ, ਜਿਸ ਦੇ ਬੋਲ ਸਨ:- ਕਭੀ ਨਾ ਕਭੀ ਤੋ ਕੋਈ ਆਏਗਾ, ਅਪਨਾ ਮੁਝੇ ਬਨਾਏਗਾ ਔਰ ਦਿਲ ਸੇ ਮੁਝੇ ਲਗਾਏਗਾ ਜਿੰਦਗੀ ਕਾ ਕੋਈ ਰਾਸਤਾ ਬਤਾਏਗਾ, ਗਲੇ ਸੇ ਲਗਾਏਗਾ ਔਰ ਦਿਲ ਸੇ ਡਰ ਭਗਾਏਗਾ

ਜਦੋਂ ਦਿਲੋਂ ਸੱਚੀ ਅਰਦਾਸ ਹੁੰਦੀ ਹੈ ਤਾਂ ਉਸ ਨੂੰ ਪਰਮ ਪਿਤਾ ਪਰਮਾਤਮਾ ਜ਼ਰੂਰ ਸੁਣਦਾ ਹੈ ਟੋਹਾਣਾ ਦੀ ਅਨਾਜ ਮੰਡੀ ਵਿੱਚ ਸਾਡੀ ਆੜ੍ਹਤ ਦੀ ਦੁਕਾਨ ਸੀ 22 ਅਪਰੈਲ 1980 ਦੇ ਦਿਨ ਮੈਂ ਭਾਈ ਭਾਗੀਰਥ ਲਾਲ ਤੇ ਭਾਈ ਜੋਗਰਾਜ ਸ਼ਰਾਬ ਬਰਫ਼ ’ਚ ਲਾ ਕੇ ਠੰਡੀ ਕਰਕੇ ਪੀ ਰਹੇ ਸਾਂ ਸ਼ਾਮ ਸਿੰਘ ਰੱਤਾ ਖੇੜਾ ਅਤੇ ਉਸ ਦਾ ਲੜਕਾ ਗੁਰਚਰਨ ਸਿੰਘ ਸਰਪੰਚ ਆਪਣੀ ਕਣਕ ਵੇਚਣ ਲਈ ਸਾਡੀ ਦੁਕਾਨ ’ਤੇ ਆਏ ਮੈਂ ਗੁਰਚਰਨ ਸਿੰਘ ਸਰਪੰਚ ਦੇ ਕੋਲ ਜਾ ਕੇ ਕਿਹਾ ਕਿ ਸਰਦਾਰ ਜੀ, ਆਪ ਵੀ ਪੈਗ-ਸ਼ੈਗ ਲਾ ਲਓ ਤਾਂ ਉਹ ਬੋਲਿਆ, ਅਸੀਂ ਸ਼ਰਾਬ ਨਹੀਂ ਪੀਂਦੇ ਅਸੀਂ ਤਾਂ ਡੇਰਾ ਸੱਚਾ ਸੌਦਾ ਸਰਸਾ ਜਾਂਦੇ ਹਾਂ ਮੈਂ ਉਸ ਨੂੰ ਕਿਹਾ ਕਿ ਪੀਂਦੇ ਤਾਂ ਤੁਸੀਂ ਜ਼ਰੂਰ ਹੋਵੋਗੇ ਅਸੀਂ ਤਾਂ ਸ਼ਰੇਆਮ ਪੀ ਰਹੇ ਹਾਂ, ਤੁਸੀਂ ਲੁਕ-ਛਿਪ ਕੇ ਪੀਂਦੇ ਹੋਵੋਗੇ ਉਸ ਦੇ ਇਸ ਗੱਲ ਤੋਂ ਸਖ਼ਤ ਇਨਕਾਰ ਕਰਨ ’ਤੇ ਫਿਰ ਮੈਂ ਉਸ ਨੂੰ ਕਿਹਾ ਕਿ ਅਜਿਹੇ ਸੰਤ-ਮਹਾਤਮਾ ਦੇ ਸਾਨੂੰ ਵੀ ਦਰਸ਼ਨ ਕਰਵਾਓ ਉਹ ਬੋਲਿਆ ਕਿ ਅਸੀਂ ਤੁਹਾਨੂੰ ਜ਼ਰੂਰ ਸਰਸਾ ਦਰਬਾਰ ਲੈ ਕੇ ਚੱਲਾਂਗੇ ਇਸ ਮਹੀਨੇ ਦੇ ਲਾਸਟ ਐਤਵਾਰ ਦਾ ਉੱਥੇ ਸਤਿਸੰਗ ਹੈ, ਅਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਜਦੋਂ ਸਤਿਸੰਗ ਦਾ ਦਿਨ ਆਇਆ ਤਾਂ ਉਹ ਮੈਨੂੰ ਲੈਣ ਨਹੀਂ ਆਏ ਤਾਂ ਮੇਰੇ ਦਿਲ ਨੂੰ ਧੱਕਾ ਲੱਗਿਆ ਮੇਰੇ ਪੁੱਛਣ ’ਤੇ ਸ਼ਾਮ ਸਿੰਘ ਨੇ ਦੱਸਿਆ ਕਿ ਅਸੀਂ ਭੁੱਲ ਗਏ ਸੀ

ਹੁਣ ਦੀ ਵਾਰ ਮਈ ਮਹੀਨੇ ਦੇ ਸਤਿਸੰਗ ’ਤੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਮਈ ਦੇ ਆਖਰੀ ਐਤਵਾਰ ਦੇ ਸਤਿਸੰੰਗ ’ਤੇ ਵੀ ਉਹ ਮੈਨੂੰ ਲੈ ਕੇ ਨਹੀਂ ਗਏ ਮੇਰੇ ਅੰਦਰ ਬਹੁਤ ਤੜਫ ਸੀ ਕਿ ਮੈਂ ਵੀ ਸੰਤ-ਮਹਾਤਮਾ ਗੁਰੂ ਜੀ ਦੇ ਦਰਸ਼ਨ ਕਰਾਂ ਇਹ ਤੜਫ ਤਾਂ ਗੁਰੂ ਜੀ ਨੇ ਹੀ ਜਗਾ ਰੱਖੀ ਸੀ ਮੇਰੇ ਮਨ ਵਿਚ ਅਨੇਕ ਗੱਲਾਂ ਆਉਣ ਲੱਗੀਆਂ ਮੇਰੇ ਖਿਆਲ ਵਿਚ ਆਇਆ ਕਿ ਮੈਨੂੰ ਇਸ ਲਈ ਨਹੀਂ ਲੈ ਕੇ ਗਏ ਕਿ ਮੈਂ ਸ਼ਰਾਬੀ-ਕਬਾਬੀ ਹਾਂ ਉਹਨਾਂ ਨੂੰ ਇਹ ਡਰ ਹੋਵੇਗਾ ਕਿ ਮੈਂ ਉਹਨਾਂ ਦੇ ਮਿਸ਼ਨ ਨੂੰ ਬਦਨਾਮ ਨਾ ਕਰ ਦੇਵਾਂ ਅਗਲੇ ਮਹੀਨੇ ਜੂਨ ਵਿਚ ਸਾਡੇ ਏਰੀਏ ਵਿਚ ਇੱਕ ਜਗ੍ਹਾ ਡੇਰਾ ਸੱਚਾ ਸੌਦਾ ਵਾਲਿਆਂ ਦੀ ਨਾਮ ਚਰਚਾ ਹੋ ਰਹੀ ਸੀ, ਮੈਂ ਉਸ ਵਿੱਚ ਪਹੁੰਚ ਗਿਆ ਮੈਂ ਨਾਮ ਚਰਚਾ ਵਿਚ ਸ਼ਰੇਆਮ ਬੋਲ ਦਿੱਤਾ ਕਿ ਤੁਸੀਂ ਸਾਰੇ ਪ੍ਰੇਮੀ ਝੂਠੇ ਹੁੰਦੇ ਹੋ ਉਹ ਬੋਲੇ, ਕੀ ਗੱਲ ਹੋ ਗਈ ਬਾਬੂ ਜੀ! ਮੈਂ ਦੱਸਿਆ ਕਿ ਤੁਹਾਡੇ ਜੋ ਪ੍ਰੇਮੀ ਸ਼ਾਮ ਸਿੰਘ ਰੱਤਾ ਖੇੜਾ ਅਤੇ ਉਹਨਾਂ ਦਾ ਲੜਕਾ ਗੁਰਚਰਨ ਸਿੰਘ ਸਰਪੰਚ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਡੇਰਾ ਸੱਚਾ ਸੌਦਾ ਸਰਸਾ ਲੈ ਚੱਲੋ ਤਾਂ ਕਿ ਮੈਂ ਵੀ ਤੁਹਾਡੇ ਗੁਰੂ ਜੀ ਦੇ ਦਰਸ਼ਨ ਕਰ ਲਵਾਂ ਪਰ ਉਹ ਮੇਰੇ ਨਾਲ ਵਾਅਦਾ ਕਰਕੇ ਮੈਨੂੰ ਸਰਸਾ ਨਹੀਂ ਲੈ ਕੇ ਗਏ

ਅਸੀਂ ਕਿਸ ਤਰ੍ਹਾਂ ਪ੍ਰੇਮੀਆਂ ’ਤੇ ਵਿਸ਼ਵਾਸ ਕਰਾਂਗੇ ਮੇਰੀ ਗੱਲ ਸੁਣ ਕੇ ਸਾਰੇ ਪ੍ਰੇਮੀ ਚੁੱਪ ਹੋ ਗਏ ਪ੍ਰੇਮੀਆਂ ਨੇ ਉਸੇ ਵੇਲੇ ਸ਼ਾਮ ਸਿੰਘ ਨੂੰ ਬੁਲਾਇਆ ਅਤੇ ਉਹਨਾਂ ਨੂੰ ਸਭ ਦੇ ਸਾਹਮਣੇ ਕਿਹਾ ਕਿ ਤੁਹਾਨੂੰ ਇਹਨਾਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜਦੋਂ ਇਹਨਾਂ ਨੂੰ ਐਨੀ ਲਗਨ ਤੇ ਤੜਫ ਹੈ ਤਾਂ ਇਹਨਾਂ ਨੂੰ ਕਿਉਂ ਨਹੀਂ ਡੇਰਾ ਸੱਚਾ ਸੌਦਾ ਲੈ ਕੇ ਜਾਂਦੇ? ਐਨਾ ਕਹਿਣ ’ਤੇ ਸ਼ਾਮ ਸਿੰਘ 27 ਜੂਨ 1980 ਨੂੰ ਮੈਨੂੰ ਲੈਣ ਲਈ ਅਨਾਜ ਮੰਡੀ ਟੋਹਾਣਾ ਵਿੱਚ ਸਾਡੀ ਦੁਕਾਨ ’ਤੇ ਆ ਗਿਆ ਉਸੇ ਦਿਨ ਸਰਸਾ ਵਿਚ ਆਖਰੀ ਹਫਤੇ ਦਾ ਸਤਿਸੰਗ ਸੀ ਮੈਂ ਸਤਿਸੰਗ ’ਤੇ ਜਾਣ ਲਈ ਤਿਆਰ ਹੋ ਗਿਆ ਘਰ ਵਾਲੇ ਤੇ ਭਾਈ ਭਾਗੀਰਾਥ, ਜੋਗਰਾਜ ਮੈਨੂੰ ਕਹਿਣ ਲੱਗੇ ਕਿ ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਕਿਹਾ ਕਿ ਮੈਂ ਡੇਰਾ ਸੱਚਾ ਸੌਦਾ ਸਰਸਾ ਵਿੱਚ ਸਤਿਸੰਗ ਸੁਣਨ ਜਾ ਰਿਹਾ ਹਾਂ ਮੇਰੇ ਭਾਈ ਕਹਿਣ ਲੱਗੇ ਕਿ ਪੱਕੇ ਰਹਿਣਾ, ਆ ਕੇ ਫਿਰ ਤੋਂ ਸ਼ਰਾਬ ਨਾ ਪੀਣਾ ਸ਼ੁਰੂ ਕਰ ਦੇਣਾ ਅਤੇ ਇਸ ਮਿਸ਼ਨ ਨੂੰ ਬਦਨਾਮ ਨਾ ਕਰਨ ਲੱਗ ਜਾਣਾ ਮੈਂ ਕਿਹਾ ਕਿ ਮੈਂ ਜਾਵਾਂਗਾ ਅਤੇ ਨਾਮ-ਦਾਨ ਥੋੜ੍ਹੇ ਹੀ ਲੈ ਕੇ ਆਵਾਂਗਾ ਮੈਂ ਤਾਂ ਸਤਿਸੰਗ ਸੁਣ ਕੇ ਆਵਾਂਗਾ ਫਿਰ ਮੈਂ ਸ਼ਾਮ ਸਿੰਘ ਦੇ ਨਾਲ ਡੇਰਾ ਸੱਚਾ ਸੌਦਾ ਲਈ ਚੱਲ ਪਿਆ ਦਿਲ ਵਿੱਚ ਖੁਸ਼ੀਆਂ ਦੇ ਫੁਹਾਰੇ ਚੱਲਣ ਲੱਗੇ ਦੁਪਹਿਰ 12 ਵਜੇ ਅਸੀਂ ਡੇਰਾ ਸੱਚਾ ਸੌਦਾ ਸਰਸਾ ਪਹੁੰਚੇ ਉਸ ਸਮੇਂ ਦੁਪਹਿਰ ਦਾ ਲੰਗਰ ਚੱਲ ਰਿਹਾ ਸੀ

ਸੇਵਾਦਾਰ ਭਾਈ ‘ਪ੍ਰੇਮੀ ਜੀ-ਪ੍ਰੇਮੀ ਜੀ’ ਕਹਿ ਕੇ ਬਹੁਤ ਪਿਆਰ ਨਾਲ ਲੰਗਰ ਵਰਤਾ ਰਹੇ ਸਨ ਲੰਗਰ ਦਾ ਸਾਇਜ਼ ਬਹੁਤ ਵੱਡਾ ਸੀ ਅਸੀਂ ਛੋਟੀਆਂ-ਛੋਟੀਆਂ ਰੋਟੀਆਂ ਖਾਣ ਵਾਲੇ ਸਾਂ ਜਦੋਂ ਲੰਗਰ ਖਾਣਾ ਸ਼ੁਰੂ ਕੀਤਾ ਤਾਂ ਪਹਿਲਾਂ ਇੱਕ ਲੰਗਰ ਲਿਆ, ਫਿਰ ਦੂਜਾ ਲੰਗਰ ਲਿਆ ਲੰਗਰ ਬਹੁਤ ਹੀ ਸੁਆਦ ਸੀ ਫਿਰ ਮੈਂ ਤੀਜਾ ਲੰਗਰ ਹੋਰ ਲਿਆ ਅਤੇ ਉਹ ਵੀ ਖਾ ਗਿਆ ਮੈਂ ਵਾਰ-ਵਾਰ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਿਆ ਗਰਮੀਆਂ ਦੇ ਦਿਨ ਸਨ ਸ਼ਾਮ ਸਿੰਘ ਮੈਨੂੰ ਸ਼ਾਹ ਮਸਤਾਨਾ ਜੀ ਧਾਮ ਵਿੱਚ ਸਾਹਮਣੇ ਜੋ ਵੱਡੇ-ਵੱਡੇ ਦਰਖੱਤ ਸਨ, ਉਹਨਾਂ ਦੀ ਛਾਂ ਵਿੱਚ ਆਰਾਮ ਕਰਨ ਲਈ ਲੈ ਗਿਆ ਜਦੋਂ ਅਸੀਂ ਦਰਖੱਤ ਦੇ ਥੱਲੇ ਲੇਟੇ ਪਏ ਸੀ, ਪ੍ਰੇਮੀ ਆਪਸ ਵਿੱਚ ਗੁਰੂ ਜੀ ਦੇ ਚਮਤਕਾਰਾਂ ਦੀਆਂ ਗੱਲਾਂ ਸੁਣਾ ਰਹੇ ਸਨ ਇੱਕ ਪ੍ਰੇਮੀ ਕਹਿ ਰਿਹਾ ਸੀ ਕਿ ਇੱਕ ਸਤਿਸੰਗੀ ਭੈਣ ਬਹੁਤ ਸੇਵਾ ਕਰਦੀ ਸੀ ਅਤੇ ਉਸ ਦਾ ਪਿਤਾ ਜੀ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨਾਲ ਬਹੁਤ ਜ਼ਿਆਦਾ ਪਿਆਰ ਸੀ

ਉਸ ਦਾ ਪਤੀ ਸ਼ਰਾਬੀ-ਕਬਾਬੀ ਸੀ ਉਸ ਦੀ ਕੁੱਟਮਾਰ ਕਰਦਾ ਸੀ, ਉਸ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਫਿਰ ਉਸ ਨੇ ਦੱਸਿਆ ਕਿ ਇੱਕ ਰਾਤ ਪਰਮ ਪਿਤਾ ਜੀ ਲਾਠੀ ਲੈ ਕੇ ਆਏ ਅਤੇ ਉਸ ਨੂੰ ਬਹੁਤ ਕੁੱਟਿਆ ਪਿਤਾ ਜੀ ਕਹਿਣ ਲੱਗੇ ਕਿ ਬੇਟੀ ਕਿੰਨੀ ਸੇਵਾ ਕਰਦੀ ਹੈ ਅਤੇ ਤੂੰ ਉਸ ਨੂੰ ਦੁੱਖ ਦਿੰਦਾ ਹੈਂ ਜਦੋਂ ਉਸ ਦੀ ਕਾਫੀ ਮਾਰ-ਕੁਟਾਈ ਹੋਈ ਤਾਂ ਉਸ ਨੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਅੱਗੇ ਤੋਂ ਕਦੇ ਵੀ ਅਜਿਹਾ ਗਲਤ ਕੰਮ ਨਹੀਂ ਕਰਾਂਗਾ ਉਸ ਨੇ ਸੁਬ੍ਹਾ ਆਪਣੀ ਪਤਨੀ ਨੂੰ ਰਾਤ ਦੀ ਆਪ-ਬੀਤੀ ਸਾਰੀ ਗੱਲ ਦੱਸੀ ਉਹ ਭੈਣ ਬਹੁਤ ਖੁਸ਼ ਹੋਈ ਅਤੇ ਉਸ ਨੇ ਪੂਜਨੀਕ ਪਰਮ ਪਿਤਾ ਜੀ ਦਾ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਉਸ ਦਾ ਪਤੀ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਦਾਨ ਲੈ ਕੇ ਤੇ ਆਪਣੇ ਸਾਰੇ ਗੁਨਾਹ ਬਖਸ਼ਵਾ ਕੇ ਦੇਵਤਾ ਪ੍ਰੇਮੀ ਬਣ ਗਿਆ ਜੋ ਪ੍ਰੇਮੀ ਉੱਥੇ ਲੇਟੇ ਪਏ ਸਨ, ਉਹ ਆਪਸ ਵਿੱਚ ਪੁੱਛ ਰਹੇ ਸਨ ਕਿ ਤੂੰ ਕਿੰਨੇ ਸਾਲਾਂ ਤੋਂ ਨਾਮ ਲਿਆ ਹੈ ਕੋਈ ਕਹਿ ਰਿਹਾ ਸੀ ਕਿ ਵੀਹ ਸਾਲ ਹੋ ਗਏ,

ਕੋਈ ਦਸ ਸਾਲ ਅਤੇ ਕੋਈ ਕਹਿ ਰਿਹਾ ਸੀ ਕਿ ਅੱਠ ਸਾਲ ਹੋ ਗਏ ਹਨ ਮੈਂ ਸੋਚਿਆ ਕਿ ਆਪਣੀ ਇੱਥੇ ਦਾਲ ਨਹੀਂ ਗਲੇਗੀ, ਕਿਉਂਕਿ ਮੈਂ ਤਾਂ ਰਾਤ ਹੀ 4-5 ਸ਼ਰਾਬ ਦੀਆਂ ਬੋਤਲਾਂ ਖਾਲੀ ਕਰਕੇ ਆਇਆ ਹਾਂ ਮੇਰੇ ਮਨ ਵਿੱਚ ਇਹ ਵਿਚਾਰ ਸੀ ਕਿ ਅਸੀਂ ਸਤਿਸੰਗ ਸੁਣ ਲਵਾਂਗੇ, ਗੁਰੂ ਜੀ ਦੇ ਦਰਸ਼ਨ ਕਰ ਲਵਾਂਗੇ ਅਤੇ ਚਲੇ ਜਾਵਾਂਗੇ

ਸ਼ਾਮ ਨੂੰ ਪੰਜ ਵਜੇ ਮਜਲਿਸ ਸੀ ਅਸੀਂ ਮਜਲਿਸ ਸੁਣੀ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਜਦੋਂ ਰਾਤ ਦਾ ਸਤਿਸੰਗ ਸ਼ੁਰੂ ਹੋਇਆ ਤਾਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਟੇਜ ’ਤੇ ਆ ਕੇ ਬਿਰਾਜ਼ਮਾਨ ਹੋ ਗਏ ਅਤੇ ਦਰਸ਼ਨ ਕੀਤੇ ਤਾਂ ਮੈਨੂੰ ਅਲੌਕਿਕ ਨਜ਼ਾਰੇ ਦਿਸ ਰਹੇ ਸਨ ਪੂਜਨੀਕ ਪਰਮ ਪਿਤਾ ਜੀ ਦੇ ਬਾੱਡੀ ਸਵਰੂਪ ਤੋਂ ਬਹੁਤ ਹੀ ਤੇਜ਼ ਪ੍ਰਕਾਸ਼ ਦੀਆਂ ਕਿਰਨਾਂ ਨਿਕਲ ਰਹੀਆਂ ਸਨ ਮੈਂ ਇਹ ਦੇਖ ਕੇ ਚਕਾਚੌਂਧ ਹੋ ਗਿਆ ਕਿ ਇਹ ਤਾਂ ਉਹੀ ਕਿਰਨਾਂ ਹਨ ਜੋ ਪੂਰਨ ਫਕੀਰਾਂ ਦੇ ਚਿੱਤਰਾਂ ਵਿੱਚ ਦੇਖੀਆਂ ਹਨ ਦਿਲ ਕਰਦਾ ਹੈ ਕਿ ਇੱਕ ਟਕ ਦੇਖਦਾ ਹੀ ਜਾਵਾਂ ਇਸ ਤਰ੍ਹਾਂ ਦੇ ਦਰਸ਼ਨ ਕਰਕੇ ਮੈਂ ਪੂਰਨ ਅਨੰਦ ਭਰਪੂਰ ਹੋ ਗਿਆ ਸ਼ਹਿਨਸ਼ਾਹ ਪਰਮ ਪਿਤਾ ਜੀ ਨੇ ਸਤਿਸੰਗ ਸ਼ੁਰੂ ਕੀਤਾ ਸ਼ਬਦ ਦੀ ਪਹਿਲੀ ਕੜੀ ਸੀ:-

ਕੀ ਭਰੋਸਾ ਇਸ ਦਮ ਦਾ ਕਰੇਂ
ਦਮ ਆਵੇ-ਆਵੇ ਨਾ ਆਵੇ

ਪਰਮ ਪਿਤਾ ਜੀ ਨੇ ਫਰਮਾਇਆ ਕਿ ਇਹਨਾਂ ਸਵਾਸਾਂ ਦਾ ਕੀ ਭਰੋਸਾ ਦੁਬਾਰਾ ਆਉਣ ਜਾਂ ਨਾ ਆਉਣ ਹੇ ਇਨਸਾਨ ਤੂੰ ਕਿਸ ਗੱਲ ’ਤੇ ਮਾਣ ਕਰਦਾ ਹੈਂ ਤੂੰ ਅਗਲਾ ਕਦਮ ਚੁੱਕ ਸਕੇਂ ਜਾਂ ਨਾ ਚੁੱਕ ਸਕੇਂ ਕਾਲ ਠੋਕਰ ਮਾਰ ਜਾਵੇ, ਝਪਟ ਮਾਰ ਜਾਵੇ ਇੱਕ ਕਦਮ ਦਾ ਵੀ ਭਰੋਸਾ ਨਹੀਂ ਹੈ ਸ਼ਹਿਨਸ਼ਾਹ ਜੀ ਨੇ ਅੱਗੇ ਫਰਮਾਇਆ ਕਿ ਤੁਸੀਂ ਜੋ ਕੰਮ ਕੀਤੇ ਹਨ, ਆਪਣੀ ਸ਼ੋਹਰਤ ਲਈ ਕੀਤੇ ਹਨ, ਆਪਣੇ ਪੇਟ ਲਈ ਕੀਤੇ ਹਨ, ਪਰ ਆਪਣੀ ਆਤਮਾ ਲਈ ਕੁਝ ਨਹੀਂ ਬਣਾਇਆ ਸਾਰਾ ਸਮਾਂ ਕਾਰੋਬਾਰ ਵਿੱਚ ਹੀ ਲਾ ਦਿੱਤਾ ਹੈ ਜਦੋਂ ਇਹ ਸ਼ਬਦ ਸੁਣੇ ਤਾਂ ਮਨ ਦੇ ਬਹੁਤ ਠੋਕਰ ਲੱਗੀ ਅਤੇ ਦਿਲ ਵਿੱਚ ਹੋ ਗਿਆ ਕਿ ਕਦੋਂ ਗੁਰੂ ਜੀ ਦਾ ਨਾਮ-ਦਾਨ ਮਿਲੇ ਅਤੇ ਮੇਰੀ ਆਤਮਾ ਦੀ ਮੁਕਤੀ ਹੋਵੇ ਮੇਰਾ ਦਿਲ ਮੰਨ ਗਿਆ ਕਿ ਇਹੀ ਸਭ ਤੋਂ ਵੱਡੀ ਤਾਕਤ ਹੈ ਜਿਸ ਦੇ ਸਹਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ ਸਾਰੀ ਦੁਨੀਆਂ ਦੇ ਮੁਕਤੀਦਾਤਾ ਇਹੀ ਮਹਾਰਾਜ ਜੀ ਹਨ ਮੈਂ ਆਪਣੇ ਸਾਥੀ ਪ੍ਰੇਮੀ ਸ਼ਾਮ ਸਿੰਘ ਨੂੰ ਕਹਿਣ ਲੱਗਿਆ ਕਿ ਨਾਮ-ਦਾਨ ਕਿੱਥੇ ਮਿਲੇਗਾ ਤਾਂ ਸ਼ਾਮ ਸਿੰਘ ਕਹਿਣ ਲੱਗਿਆ ਕਿ ਤੁਹਾਨੂੰ ਕੀ ਹੋ ਗਿਆ ਹੈ ਮੈਂ ਕਿਹਾ ਕਿ ਜੋ ਗੁਰੂ ਮਹਾਰਾਜ ਜੀ ਸਟੇਜ਼ ’ਤੇ ਬੈਠੇ ਹਨ,

ਉਹਨਾਂ ਨੇ ਮੈਨੂੰ ਸਭ ਕੁਝ ਦਿਖਾ ਦਿੱਤਾ ਹੈ ਅਤੇ ਮੇਰੀ ਰੂਹ-ਆਤਮਾ ਮੰਨ ਗਈ ਹੈ ਮੈਂ ਨਾਮ-ਦਾਨ ਲੈਣਾ ਹੈ ਸ਼ਾਮ ਸਿੰਘ ਕਹਿਣ ਲੱਗਿਆ ਕਿ ਨਾਮ-ਦਾਨ ਇਵੇਂ ਥੋੜੇ ਹੀ ਮਿਲ ਜਾਵੇਗਾ ਪਹਿਲਾਂ ਦੋ-ਚਾਰ ਸਤਿਸੰੰਗਾਂ ਵਿੱਚ ਆਓ, ਧਿਆਨ ਨਾਲ ਸਤਿਸੰਗ ਸੁਣੋ, ਬਚਨਾਂ ’ਤੇ ਅਮਲ ਕਰੋ, ਫਿਰ ਨਾਮ-ਦਾਨ ਮਿਲਦਾ ਹੈ ਮੇਰੇ ਦਿਲ ਵਿੱਚ ਆ ਗਿਆ ਕਿ ਪੇ੍ਰਮੀ ਸ਼ਾਮ ਸਿੰਘ ਡਰ ਗਿਆ ਹੈ ਕਿ ਇਹ ਸ਼ਰਾਬੀ-ਕਬਾਬੀ ਬੰਦਾ ਹੈ, ਫਿਰ ਪੀਣ ਲੱਗ ਜਾਵੇਗਾ, ਡੇਰੇ ਨੂੰ ਬਦਨਾਮ ਕਰੇਗਾ ਮੈਂ ਕਿਹਾ ਕਿ ਚਲੋ ਕੋਈ ਗੱਲ ਨਹੀਂ ਸ਼ਾਮ ਸਿੰਘ ਨੇ ਕਿਹਾ ਕਿ ਅਜੇ ਤਾਂ ਸਤਿਸੰਗ ਦੀ ਇੱੱਕ ਕੜੀ ਵੀ ਪੂਰੀ ਨਹੀਂ ਹੋਈ, ਤੁਹਾਨੂੰ ਕੀ ਹੋ ਗਿਆ ਮੈਂ ਉਸ ਨੂੰ ਕੀ ਦੱਸਦਾ ਕਿ

ਜੋ ਮੇਰੇ ਅੰਦਰ ਬੈਠਾ ਹੈ, ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਹੁਣ ਸਮਾਂ ਹੈ, ਫਿਰ ਸਮਾਂ ਨਹੀਂ ਮਿਲੇਗਾ ਮੈਂ ਥੋੜ੍ਹਾ ਅੱਗੇ ਸਰਕਦਾ ਹੋਇਆ ਇੱਕ ਹੋਰ ਪ੍ਰੇਮੀ ਦੇ ਕੋਲ ਹੋ ਗਿਆ ਮੈਂ ਉਸ ਨੂੰ ਪੁੱਛਿਆ, ਪ੍ਰੇਮੀ ਜੀ ਨਾਮ-ਦਾਨ ਕਿੱਥੇ ਮਿਲੇਗਾ? ਮੈਂ ਹੌਲੀ ਦੇਣੇ ਪੁੱਛਿਆ ਕਿ ਸ਼ਾਮ ਸਿੰਘ ਸੁਣ ਨਾ ਲਵੇ ਉਸ ਪ੍ਰੇਮੀ ਨੇ ਦੱਸਿਆ ਕਿ ਨਾਮ-ਦਾਨ ਸਾਹਮਣੇ ਗੁਫਾ ਵਿੱਚ ਮਿਲਦਾ ਹੈ ਮੈਂ ਉਸ ਨੂੰ ਬੇਨਤੀ ਕੀਤੀ ਕਿ ਪ੍ਰੇਮੀ ਜੀ, ਮੈਨੂੰ ਨਾਮ-ਦਾਨ ਦਿਵਾ ਦਿਓਗੇ? ਉਹ ਪ੍ਰੇਮੀ ਬੋਲਿਆ, ਕਿਉਂ ਨਹੀਂ? ਮੈਂ ਜ਼ਰੂਰ ਹੀ ਆਪ ਨੂੰ ਨਾਮ-ਦਾਨ ਦਿਵਾ ਦੇਵਾਂਗਾ ਸਤਿਸੰਗ ਦੇ ਅਖੀਰ ਵਿੱਚ ਜਦੋਂ ਭੈਣਾਂ ਦਾ ਸ਼ਬਦ ਸ਼ੁਰੂ ਹੋਵੇਗਾ ਤਾਂ ਮੈਂ ਤੁਹਾਨੂੰ ਉਠਾ ਕੇ ਲੈ ਜਾਵਾਂਗਾ ਮੇਰੇ ਦਿਲ ਵਿੱਚ ਵਾਰ-ਵਾਰ ਆ ਰਿਹਾ ਸੀ ਕਿ ਕਦੋਂ ਸਤਿਸੰਗ ਸਮਾਪਤ ਹੋਵੇ ਅਤੇ ਕਦੋਂ ਨਾਮ ਮਿਲੇ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਕਿ ਅਸੀਂ ਅੱਜ ਨਵੀਂ ਜ਼ਿੰਦਗੀ ਵਿੱਚ ਪ੍ਰਵੇਸ਼ ਹੋ ਜਾਵਾਂਗੇ ਅਤੇ ਸਾਡੀ ਜਿੰਦਗੀ ਦਾ ਬੀਮਾ ਹੋ ਜਾਵੇਗਾ ਸੱਚਖੰਡ ਦਾ ਸਿੱਧਾ ਟਿਕਟ ਮਿਲ ਜਾਵੇਗਾ, ਮੁਕਤੀ ਪਦ ਮਿਲ ਜਾਵੇਗਾ

ਮੈਨੂੰ ਇਹ ਡਰ ਸੀ ਕਿ ਕਿਤੇ ਸ਼ਾਮ ਸਿੰਘ ਨੂੰ ਪਤਾ ਨਾ ਲੱਗ ਜਾਵੇ ਥੋੜ੍ਹੀ ਦੇਰ ਬਾਅਦ ਪ੍ਰੇਮੀ ਜੀ ਮੈਨੂੰ ਗੁਫਾ ਦੇ ਕੋਲ ਲੈ ਗਏ ਜਿੱਥੇ ਪਰਮ ਪਿਤਾ ਜੀ ਨੇ ਨਾਮ ਦੇਣਾ ਸੀ ਸੇਵਾਦਾਰ ਪ੍ਰੇਮੀ ਉੱਥੇ ਪਹਿਲਾਂ ਹੀ ਖੜ੍ਹੇ ਸਨ ਜੋ ਨਾਮ ਲੈਣ ਵਾਲਿਆਂ ਨੂੰ ਇੱਕ-ਇੱਕ ਕਰਕੇ ਗੁਫਾ ਦੇ ਅੰਦਰ ਭੇਜ ਰਹੇ ਸਨ ਮੈਂ ਵੀ ਗੁਫਾ ਵਿੱਚ ਚਲਿਆ ਗਿਆ ਕੁਝ ਸਮੇਂ ਬਾਅਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਆ ਕੇ ਸਾਹਮਣੇ ਸਜੀ ਕੁਰਸੀ ’ਤੇ ਬਿਰਾਜਮਾਨ ਹੋ ਗਏ ਪਹਿਲਾਂ ਪਰਮ ਪਿਤਾ ਜੀ ਨੇ ਨਾਮ ਦੇ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਤਿੰਨ ਪਰਹੇਜ਼ ਜਿਵੇਂ ਮਾਸ-ਅੰਡਾ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਪੁਰਸ਼ਾਂ ਨੇ ਪਰਾਈ ਇਸਤਰੀ ਅਤੇ ਇਸਤਰੀ ਨੇ ਪਰਾਏ ਪੁਰਸ਼ ਨੂੰ ਉਮਰ ਦੇ ਲਿਹਾਜ ਨਾਲ ਵੱਡੇ ਹਨ ਤਾਂ ਮਾਤਾ-ਪਿਤਾ ਦੇ ਸਮਾਨ, ਬਰਾਬਰ ਦੇ ਹਨ ਤਾਂ ਭੈਣ-ਭਾਈ ਦੇ ਸਮਾਨ ਅਤੇ ਛੋਟੇ ਹਨ ਤਾਂ ਬੇਟਾ-ਬੇਟੀ ਦੇ ਸਮਾਨ ਮੰਨਣਾ ਹੈ ਇਸ ਉਪਰੰਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਆਪਣੇ ਉੱਪਰ ਸਫੈਦ ਚਾਦਰ ਲੈ ਕੇ ਥੋੜ੍ਹਾ ਸਮਾਂ ਅੰਤਰ-ਧਿਆਨ ਹੋਣ ਦੇ ਬਾਅਦ ਫਰਮਾਇਆ, ਅੱਜ ਅਸੀਂ ਤੁਹਾਡੀ ਆਤਮਾ ਦੀ ਤਸਵੀਰ ਸਤਿਲੋਕ ਮਾਲਕ ਦੇ ਦਰਬਾਰ ਵਿੱਚ ਭੇਜ ਦਿੱਤੀ ਹੈ

ਅੱਜ ਤੁਹਾਡਾ ਨਵਾਂ ਜਨਮ ਹੋ ਗਿਆ ਹੈ ਹੁਣ ਤੁਹਾਨੂੰ ਨਾਮ-ਦਾਨ ਦੱਸਦੇ ਹਾਂ ਤੁਸੀਂ ਸਭ ਨੇ ਸਾਡੇ ਪਿੱਛੇ-ਪਿੱਛੇ ਬੋਲਣਾ ਹੈ ਪਰਮ ਪਿਤਾ ਜੀ ਨਾਮ ਸ਼ਬਦ ਬੋਲਣ ਲੱਗੇ ਅਤੇ ਅਸੀਂ ਸਾਰੇ ਪਿੱਛੇ-ਪਿੱਛੇ ਬੋਲਣ ਲੱਗੇ ਨਾਮ-ਦਾਨ ਦੇ ਕੇ ਸਾਨੂੰ ਕਹਿਣ ਲੱਗੇ ਕਿ ਤੁਹਾਨੂੰ ਸਭ ਨੂੰ ਨਾਮ ਯਾਦ ਹੋ ਗਿਆ ਹੈ ਤਾਂ ਹੱਥ ਖੜ੍ਹੇ ਕਰੋ ਸਭ ਨੇ ਹੱਥ ਖੜ੍ਹੇ ਕਰਕੇ ਕਿਹਾ, ਹਾਂ ਜੀ! ਯਾਦ ਹੋ ਗਿਆ ਹੈ ਨਾਮ-ਸ਼ਬਦ ਲੈ ਕੇ ਮੇਰਾ ਦਿਲ ਆਨੰਦ ਨਾਲ ਭਰ ਗਿਆ ਅਤੇ ਇਸ ਤਰ੍ਹਾਂ ਲੱਗਿਆ ਕਿ ਅੱਜ ਮੈਨੂੰ ਦੁਨੀਆਂ ਦੀ ਸਭ ਤੋਂ ਪਿਆਰੀ ਦੌਲਤ ਮਿਲ ਗਈ ਹੈ ਮੈਂ ਵੀ ਨਾਮ-ਸ਼ਬਦ ਯਾਦ ਕਰ ਲਿਆ ਸੀ ਪਿਤਾ ਜੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਅਤੇ ਗੁਫਾ ਦੇ ਉਪਰ ਆਪਣੇ ਕਮਰੇ ਵਿਚ ਚਲੇ ਗਏ ਉਸ ਸਮੇਂ ਸੇਵਾਦਾਰ ਸਾਡੀ ਗਿਣਤੀ ਵੀ ਕਰ ਰਹੇ ਨਾਮ ਲੈਣ ਵਾਲੇ ਭਾਈ-ਭੈਣ ਜਲਦੀ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਮੈਨੂੰ ਕੋਈ ਜਲਦੀ ਨਹੀਂ ਸੀ ਕਿਉਂਕਿ ਪਰਮ ਪਿਤਾ ਜੀ ਨੇ ਅਸਲੀ ਕੰਮ ਕਰ ਦਿੱਤਾ ਸੀ ਨਾਮ-ਦਾਨ ਦੇ ਕੇ ਦੁਨੀਆਂ ਭਰ ਦੀ ਖੁਸ਼ੀ ਮੇਰੀ ਝੋਲੀ ਵਿੱਚ ਪਾ ਦਿੱਤੀ ਸੀ

ਜਦੋਂ ਮੈਂ ਨਾਮ-ਦਾਨ ਲੈ ਕੇ ਗੁਫਾ ਵਿੱਚੋਂ ਬਾਹਰ ਨਿਕਲਿਆ ਤਾਂ ਸਾਹਮਣੇ ਪ੍ਰੇਮੀ ਸ਼ਾਮ ਸਿੰਘ ਅਤੇ ਉਹ ਪ੍ਰੇਮੀ ਖੜ੍ਹਾ ਸੀ ਜੋ ਮੈਨੂੰ ਨਾਮ-ਦਾਨ ਦਿਵਾਉਣ ਲਈ ਗੁਫਾ ਵਿੱਚ ਛੱਡਣ ਆਇਆ ਸੀ ਸ਼ਾਮ ਸਿੰਘ ਜੀ ਬਹੁਤ ਹੈਰਾਨ ਹੋਏ ਅਤੇ ਮੈਨੂੰ ਕਹਿਣ ਲੱਗੇ ਕਿ ਪ੍ਰੇਮੀ ਜੀ ਤੁਸੀਂ ਨਾਮ-ਦਾਨ ਲੈ ਲਿਆ? ਮੈਂ ਕਿਹਾ, ਪ੍ਰੇਮੀ ਜੀ, ਤੁਸੀਂ ਤਾਂ ਅੱਗੇ ਦੀ ਤਰੀਕ ਰੱਖ ਦਿੱਤੀ ਸੀ, ਪਰ ਪਿਤਾ ਜੀ ਨੇ ਮੈਨੂੰ ਇਸ਼ਾਰਾ ਕਰਕੇ ਅੰਦਰ ਗੁਫ਼ਾ ਵਿੱਚ ਬੁਲਾਇਆ ਅਤੇ ਨਾਮ-ਦਾਨ ਦੇ ਦਿੱਤਾ ਫਿਰ ਪ੍ਰੇਮੀ ਸ਼ਾਮ ਸਿੰਘ ਨੇ ਮੈਨੂੰ ਗਲ ਨਾਲ ਲਾ ਲਿਆ ਅਤੇ ਕਹਿਣ ਲੱਗਿਆ ਕਿ ਤੁਸੀਂ ਪਿਤਾ ਜੀ ਦੀ ਕਿੰਨੀ ਪਿਆਰੀ ਰੂਹ ਹੋ ਪਿਤਾ ਜੀ ਨੇ ਆਪ ’ਤੇ ਕਿੰਨੀ ਵੱਡੀ ਕ੍ਰਿਪਾ ਕਰ ਦਿੱਤੀ ਆਪਣੇ ਨਾਲ ਮਿਲਾ ਲਿਆ ਸ਼ਾਮ ਸਿੰਘ ਅਤੇ ਉਹ ਪ੍ਰੇਮੀ ਕਹਿਣ ਲੱਗੇ ਕਿ ਹੁਣ ਖਾਣਾ ਖਾਵਾਂਗੇ ਅਤੇ ਚਾਹ-ਪਾਣੀ ਪੀਵਾਂਗੇ, ਉਸ ਦੇ ਬਾਅਦ ਸੌਵਾਂਗੇ ਉਸ ਸਮੇਂ ਰਾਤ ਦੇ ਢਾਈ ਵੱਜੇ ਸਨ ਮੈਂ ਕਿਹਾ ਕਿ ਮੈਂ ਨਹੀਂ ਸੌਵਾਂਗਾ, ਕਿਉਂਕਿ ਜੇਕਰ ਮੈਂ ਸੌਂ ਗਿਆ ਤਾਂ ਮੈਂ ਨਾਮ ਭੁੱਲ ਜਾਵਾਂਗਾ ਨਾਲ ਵਾਲੇ ਪ੍ਰੇਮੀ ਬਹੁਤ ਹੈਰਾਨ ਸਨ ਕਿ ਇਸ ਨੂੰ ਕੀ ਹੋ ਗਿਆ ਮੈਂ ਬਾਕੀ ਰਾਤ ਪਿਤਾ ਜੀ ਦਾ ਬਖ਼ਸ਼ਿਆ ਨਾਮ-ਦਾਨ ਯਾਦ ਕੀਤਾ ਜਦੋਂ ਸਾਥੀ ਪ੍ਰੇਮੀ ਸਵੇਰੇ ਉੱਠੇ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ 5-6 ਬੋਤਲਾਂ ਸ਼ਰਾਬ ਦੀਆਂ ਪੀ ਰੱਖੀਆਂ ਹੋਣ, ਐਨਾ ਨਸ਼ਾ ਸੀ ਕਿ ਮੇਰੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ ਸਨ

ਪਿਤਾ ਜੀ ਨੇ ਅੰਦਰੋਂ ਐਨੀ ਖੁਸ਼ੀ ਦਿੱਤੀ ਸੀ ਕਿ ਅੱਖਾਂ ਵਿੱਚ ਨਾਮ ਦਾ ਸਰੂਰ ਸੀ ਸੁਬ੍ਹਾ ਚਾਹ-ਪਾਣੀ ਪੀਤਾ ਅਤੇ ਨਾਸ਼ਤਾ ਲਿਆ ਪ੍ਰੇਮੀ ਸ਼ਾਮ ਸਿੰਘ ਕਹਿਣ ਲੱਗੇ ਕਿ ਸਾਧ-ਸੰਗਤ ਦੇ ਘਰਾਂ ਨੂੰ ਜਾਣ ਤੋਂ ਪਹਿਲਾਂ ਪਰਮ ਪਿਤਾ ਜੀ ਸਾਰੀ ਸਾਧ-ਸੰਗਤ ਨੂੰ ਮਿਲਦੇ ਹਨ ਤਾਂ ਉਹ ਵੀ ਸਮਾਂ ਆ ਗਿਆ, ਜਦੋਂ ਸ਼ਹਿਨਸ਼ਾਹ ਪਰਮ ਪਿਤਾ ਜੀ ਦਸ ਵਜੇ ਗੁਫ਼ਾ ਤੋਂ ਬਾਹਰ ਆ ਗਏ ਸੇਵਾਦਾਰਾਂ ਨੇ ਸਾਰੀ ਸਾਧ-ਸੰਗਤ ਨੂੰ ਗੋਲ ਦਾਇਰੇ ਵਿੱਚ ਖੜ੍ਹਾ ਕਰ ਲਿਆ ਇਸ ਦਾਇਰੇ ਵਿੱਚ ਕੋਈ ਪ੍ਰੇਮੀ ਭਾਈ-ਭੈਣ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦਾ ਹੈ ਚਾਹੇ ਰਾਮ-ਨਾਮ ਦੀ, ਚਾਹੇ ਪਰਮਾਰਥ ਦੀ, ਚਾਹੇ ਆਪਣੇ ਸੁੱਖ-ਦੁੱਖ ਦੀ ਐਨੇ ਨੂੰ ਪਰਮ ਪਿਤਾ ਜੀ ਗੋਲ ਦਾਇਰੇ ਵਿਚ ਆ ਗਏ ਅਤੇ ਸਭ ਦੀਆਂ ਗੱਲਾਂ ਸੁਣਨ ਲੱਗੇ ਪ੍ਰੇਮੀ ਸ਼ਾਮ ਸਿੰਘ ਮੈਨੂੰ ਕਹਿਣ ਲੱਗੇ ਕਿ ਸੇਠ ਸਾਹਿਬ, ਤੁਸੀਂ ਵੀ ਪਰਮ ਪਿਤਾ ਜੀ ਨਾਲ ਕੋਈ ਗੱਲ ਕਰ ਲਓ ਤੁਸੀਂ ਸ਼ਰਾਬ ਦੇ ਐਨੇ ਵੱਡੇ ਠੇਕੇਦਾਰ ਹੋ ਮੈਂ ਹੱਥ ਜੋੜ ਕੇ ਕਿਹਾ ਕਿ ਪ੍ਰੇਮੀ ਜੀ ਜਦੋਂ ਐਨਾ ਵੱਡਾ ਨਾਮ-ਦਾਨ, ਮੁਕਤੀ ਦਾ ਮਾਰਗ ਮਿਲ ਗਿਆ ਹੈ

ਤਾਂ ਹੋਰ ਕੀ ਚਾਹੀਦਾ ਹੈ ਮੈਂ ਕਿਹਾ, ਮੈਂ ਕੋਈ ਗੱਲ ਨਹੀਂ ਕਰਨੀ ਮੈਂ ਸ਼ਹਿਨਸ਼ਾਹ ਪਰਮ ਪਿਤਾ ਜੀ ਦੇ ਦਰਸ਼ਨ ਕਰਦਾ ਹੋਇਆ ਹੱਥ ਜੋੜੀ ਖੜ੍ਹਾ ਸੀ ਪਰਮ ਪਿਤਾ ਜੀ ਸਾਰੀ ਸਾਧ-ਸੰਗਤ ’ਤੇ ਦ੍ਰਿਸ਼ਟੀ ਪਾਉਂਦੇ ਹੋਏ ਮੇਰੇ ਸਾਹਮਣੇ ਆ ਕੇ ਖੜ੍ਹੇ ਹੋ ਗਏ ਅਤੇ ਮੇਰੇ ’ਤੇ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ‘‘ਬੇਟਾ! ਦਿਨ-ਰਾਤ ਸਿਮਰਨ ਤੇ ਦੀਨ-ਦੁਖੀਆਂ ਦੀ ਮੱਦਦ ਕਰਨਾ’’ ਮੈਂ ਸੋਚਿਆ ਕਿ ਗੁਰੂ ਜੀ ਇਹ ਕੀ ਕਹਿ ਗਏ ਡਾਕਟਰਾਂ ਨੇ ਤਾਂ ਮੇਰੀ ਜ਼ਿੰਦਗੀ ਛੇ ਮਹੀਨੇ ਦੱਸੀ ਹੈ ਅਤੇ ਗੁਰੂ ਜੀ ਕਹਿ ਰਹੇ ਹਨ ਕਿ ਦਿਨ-ਰਾਤ ਗਰੀਬਾਂ ਦੀ ਮੱਦਦ ਕਰਨੀ ਹੈ ਮੈਨੂੰ ਸਤਿਗੁਰ ਨੇ ਅੰਦਰੋਂ ਖਿਆਲ ਦਿੱਤਾ ਕਿ ਸੰਤ ਬਚਨ ਪਲਟੇ ਨਹੀਂ, ਪਲਟ ਜਾਏ ਬ੍ਰਹਿਮੰਡ ਫਿਰ ਕੀ ਹੋਇਆ ਕਿ ਪਰਮ ਪਿਤਾ ਜੀ ਨੇ ਆਪਣੀ ਰਹਿਮਤ ਨਾਲ ਤਿੰਨ ਮਹੀਨੇ ਦਿਨ-ਰਾਤ ਸਿਮਰਨ ਕਰਵਾਇਆ ਅੱਗੇ ਕੀ ਹੋਇਆ ਕਿ ਮੇਰਾ ਚਿਹਰਾ ਬਿਲਕੁਲ ਕਾਲਾ ਹੋ ਗਿਆ ਸਰੀਰ ਤੋਂ ਚਮੜੀ ਉਤਰਨੀ ਸ਼ੁਰੂ ਹੋ ਗਈ

ਮੈਂ ਦਿਨ ਵਿੱਚ ਦੋ ਵਾਰ ਨਹਾਉਂਦਾ ਸੀ ਕਿ ਜਿਸ ਨਾਲ ਚਮੜੀ ਸਾਫ਼ ਹੁੰਦੀ ਰਹੇ ਅਤੇ ਕਿਸੇ ਨੂੰ ਪਤਾ ਨਾ ਲੱਗੇ ਕਿ ਕੋਈ ਤਕਲੀਫ਼ ਆਈ ਹੈ ਅੰਦਰ ਪਿਤਾ ਜੀ ਦੇ ਨਾਮ ਦੀ ਖੁਸ਼ੀ ਚੱਲੀ ਹੋਈ ਸੀ ਮੇਰੇ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਹੁਣ ਪਰਸ਼ੋਤਮ ਲਾਲ ਮਹੀਨਾ ਜਾਂ ਦੋ ਮਹੀਨੇ ਹੀ ਕੱਢੇਗਾ, ਜ਼ਿਆਦਾ ਸਮਾਂ ਨਹੀਂ ਕੱਢੇਗਾ ਕਿਉਂਕਿ ਡਾਕਟਰਾਂ ਨੇ ਤਾਂ ਬੋਲ ਹੀ ਦਿੱਤਾ ਸੀ ਕਿ ਸ਼ਰਾਬ ਨਾਲ ਇਸ ਦੇ ਫੇਫੜੇ ਗਲ ਚੁੱਕੇ ਹਨ, ਛੇ ਮਹੀਨੇ ਮੁਸ਼ਕਲ ਨਾਲ ਕੱਢੇਗਾ ਸਾਰੇ ਰਿਸ਼ਤੇਦਾਰ, ਭਾਈਚਾਰਾ ਇਕੱਠਾ ਹੋਇਆ ਕਿ ਇਸ ਨੂੰ ਡਾਕਟਰਾਂ ਦੇ ਕੋਲ ਲੈ ਕੇੇ ਚੱਲੋ ਡਾਕਟਰਾਂ ਨੂੰ ਸਾਰੀ ਗੱਲ ਦੱਸੀ ਤਾਂ ਡਾਕਟਰ ਚੈੱਕਅੱਪ ਕਰਨ ਲੱਗੇ ਡਾਕਟਰਾਂ ਨੇ ਕਾਫੀ ਦੇਰ ਲਾ ਦਿੱਤੀ ਤਾਂ ਮੈਂ ਵੱਡੇ ਡਾਕਟਰ ਨੂੰ ਕਿਹਾ ਕਿ ਤੁਸੀਂ ਜਲਦੀ ਦੱਸੋ, ਜੋ ਵੀ ਰਿਪੋਰਟ ਹੈ, ਸਭ ਦੇ ਸਾਹਮਣੇ ਦੱਸੋ ਡਾਕਟਰ ਬੋਲੇ, ਪਰਸ਼ੋਤਮ ਲਾਲ ਆਪ ਨਾਲ ਤਾਂ ਚਮਤਕਾਰ ਹੋ ਗਿਆ ਆਪ ਦੇ ਤਾਂ ਫੇਫੜੇ ਵਧੀਆ ਠੀਕ ਹੋ ਗਏ ਹਨ ਆਪ ਨੂੰ ਪਰਮਾਤਮਾ ਨੇ ਨਵੀਂ ਜ਼ਿੰਦਗੀ ਦੇ ਦਿੱਤੀ ਹੈ ਇਹ ਤਾਂ ਕਮਾਲ ਹੋ ਗਿਆ ਹੈ ਮੈਂ ਬੋਲਿਆ ਕਿ ਇਹ ਕਮਾਲ ਤਾਂ ਮੇਰੇ ਸਤਿਗੁਰੂ ਡੇਰਾ ਸੱਚਾ ਸੌਦਾ ਸਰਸਾ ਵਾਲੇ ਦਾ ਹੈ ਆਪ ਡਾਕਟਰਾਂ ਨੇ ਤਾਂ ਕਹਿ ਦਿੱਤਾ ਸੀ ਕਿ ਇਹ ਛੇ ਮਹੀਨੇ ਬੜੀ ਮੁਸ਼ਕਲ ਨਾਲ ਕੱਢੇਗਾ

ਇਹ ਨਵੀਂ ਜ਼ਿੰੰਦਗੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਿੱਤੀ ਹੋਈ ਹੈ ਇਸ ਉਪਕਾਰ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਨਹੀਂ ਭੁਲਾ ਸਕਣਗੀਆਂ ਅੱਜ ਇਸ ਘਟਨਾ ਨੂੰ 42 ਸਾਲ ਹੋ ਗਏ ਹਨ ਗੁਰੂ ਜੀ ਅੱਜ ਵੀ ਮੈਨੂੰ 18-20 ਸਾਲ ਦਾ ਨੌਜਵਾਨ ਬਣਾ ਕੇ ਸੇਵਾ ਲੈ ਰਹੇ ਹਨ ਦਿਨ-ਰਾਤ ਇੱਕ ਕਰਕੇ ਪਰਮ ਪਿਤਾ ਜੀ ਮਾਨਵਤਾ ਦੀ ਸੇਵਾ ਕਰਵਾ ਰਹੇ ਹਨ ਇਹ ਉਹਨਾਂ ਦੀ ਕ੍ਰਿਪਾ ਹੈ ਅਤੇ ਉਸੇ ਕੁੱਲ ਮਾਲਕ ਨੇ ਅੱਗੇ ਕਰਵਾਉਣੀ ਹੈ ਮੇਰੀ ਉਮਰ ਕਰੀਬ ਸੱਤਰ ਸਾਲ ਹੈ ਮੈਂ ਸ਼ਹਿਨਸ਼ਾਹ ਜੀ ਦੀ ਕ੍ਰਿਪਾ ਨਾਲ ਅੱਜ ਵੀ ਦੌੜ ਲਾਉਂਦਾ ਹਾਂ, ਸੈਰ ਕਰਦਾ ਹਾਂ, ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨਹੀਂ ਹੈ, ਨਾ ਹੀ ਕਦੇ ਥਕਾਵਟ ਹੁੰਦੀ ਹੈ ਇਹ ਸਭ ਕੁੱਲ ਮਾਲਕ ਪਰਮ ਪਿਤਾ ਜੀ ਦੀ ਕ੍ਰਿਪਾ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਜੋ ਇਸ ਦਰ (ਡੇਰਾ ਸੱਚਾ ਸੌਦਾ) ’ਤੇ ਮਿਲਦਾ ਹੈ, ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗਾ ਜੋ ਦ੍ਰਿੜ ਨਿਸ਼ਚੇ ਨਾਲ ਇੱਥੇ ਆਉਂਦਾ ਹੈ, ਇਸ ਦਰ ’ਤੇ ਝੁਕਦਾ ਹੈ, ਦ੍ਰਿੜ੍ਹ ਵਿਸ਼ਵਾਸ ਰੱਖਦਾ ਹੈ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆ ਹਨ ਐੱਮ.ਐੱਸ.ਜੀ. ਦੀ ਕ੍ਰਿਪਾ ਨਾਲ ਅੱਜ ਤੱਕ ਕੋਈ ਵੀ ਇਸ ਦਰ ਤੋਂ ਨਿਰਾਸ਼ ਹੋ ਕੇ ਨਹੀਂ ਗਿਆ ਜੋ ਦ੍ਰਿੜ੍ਹ ਵਿਸ਼ਵਾਸ ਕਰਦਾ ਹੈ, ਉਹ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਨਾਲ ਆਪਣੀ ਝੋਲੀ ਭਰ ਕੇ ਲੈ ਜਾਂਦਾ ਹੈ

ਇਸ ਕਰਿਸ਼ਮੇ ਤੋਂ ਇਹ ਸਪੱਸ਼ਟ ਹੈ ਕਿ ਜੀਵ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ ਅਤੇ ਮੇਰੇ ਜੀਵਨ ਦਾ ਮਕਸਦ ਕੀ ਹੈ? ਇਸ ਗੱਲ ਦੀ ਸਮਝ ਪੂਰਨ ਸਤਿਗੁਰੂ ਦੇ ਸਤਿਸੰਗ ਤੋਂ ਹੀ ਮਿਲਦੀ ਹੈ ਸਤਿਸੰਗ ਵਿੱਚ ਕੋਈ ਭਾਗਾਂ ਵਾਲਾ ਹੀ ਆ ਸਕਦਾ ਹੈ, ਜਿਸ ਨੂੰ ਉਹ ਚਾਹੇ, ਜਿਸ ’ਤੇ ਮਿਹਰ ਕਰੇ, ਉਸੇ ਨੂੰ ਹੀ ਸਤਿਸੰਗ ਵਿੱਚ ਲੈ ਕੇ ਆਉਂਦਾ ਹੈ, ਉਸ ਦੇ ਭਾਗ ਬਦਲਦਾ ਹੈ ਆਪਣੀ ਦਇਆ ਨਾਲ ਉਸ ਨੂੰ ਖੁਸ਼ੀਆਂ ਨਾਲ ਮਾਲੋ-ਮਾਲ ਕਰ ਦਿੰਦਾ ਹੈ ਉਸ ਦਾ ਉੱਧਾਰ ਕਰ ਦਿੰਦਾ ਹੈ ਇਹ ਸਭ ਉਸ ਦੀ ਰਹਿਮਤ ਦਾ ਕਮਾਲ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!