yumthang beautiful valley of flowers -sachi shiksha punjabi

ਫੁੱਲਾਂ ਦੀ ਖੂਬਸੂਰਤ ਘਾਟੀ ਯੁਮਥਾਂਗ

ਸੈਰ-ਸਪਾਟੇ ਦੀ ਜਦੋਂ ਵੀ ਗੱਲ ਆਉਂਦੀ ਹੈ, ਤਾਂ ਆਮ ਤੌਰ ’ਤੇ ਉਨ੍ਹਾਂ ਥਾਵਾਂ ਦਾ ਨਾਂਅ ਯਾਦ ਆਉਂਦਾ ਹੈ, ਜਿੱਥੇ ਤੁਸੀਂ ਪਹਿਲਾਂ ਹੀ ਜਾ ਚੁੱਕੇ ਹੁੰਦੇ ਹੋ ਅਜਿਹੇ ’ਚ ਜੇਕਰ ਤੁਸੀਂ ਫੁੱਲਾਂ ਦੀਆਂ ਵਾਦੀਆਂ ਦਾ ਇੱਕ ਵੱਖ ਨਜ਼ਾਰਾ ਦੇਖਣਾ ਚਾਹੁੰਦੇ ਹੋ ਤਾਂ ਯੁਮਥਾਂਗ ਘਾਟੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਇਸ ਥਾਂ ਦੇ ਬਾਰੇ ’ਚ ਲੋਕ ਬਹੁਤ ਘੱਟ ਜਾਣਦੇ ਹਨ, ਪਰ ਜੋ ਵੀ ਇੱਕ ਵਾਰ ਇੱਥੇ ਜਾਂਦਾ ਹੈ, ਇੱਥੋਂ ਦੀ ਖੂਬਸੂਰਤੀ ਦਾ ਕਾਇਲ ਹੋ ਜਾਂਦਾ ਹੈ

Also Read :-

ਸਿੱਕਮ ’ਚ ਗੰਗਟੋਕ ਤੋਂ ਲਗਭਗ 140 ਕਿੱਲੋਮੀਟਰ ਉੱਤਰ ’ਚ ਸਥਿਤ ਯੁਮਥਾਂਗ ਘਾਟੀ ਸਥਿੱਤ ਹੈ ਬੇਹੱਦ ਹੀ ਖੂਬਸੂਰਤ ਇਹ ਯੁਮਥਾਂਗ ਘਾਟੀ ਜਿਸਨੂੰ ‘ਫੁੱਲਾਂ ਦੀ ਘਾਟੀ’ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ, ਖੂਬਸੂਰਤੀ ਦੀ ਇੱਕ ਸ਼ਾਨਦਾਰ ਧਰੋਹਰ ਹੈ ਇੱਥੋਂ ਦੇ ਮੈਦਾਨ, ਫੁੱਲ, ਪਹਾੜ ਸੈਲਾਨੀਆਂ ਨੂੰ ਆਪਣਾ ਦੀਵਾਨਾ ਕਰਦੇ ਰਹਿੰਦੇ ਹਨ ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਮਿੱਤਰਾਂ ਨਾਲ ਘੁੰਮਣ ਜਾਣ ਦਾ ਮਨ ਬਣਾ ਰਹੇ ਹੋ, ਤਾਂ ਯੁਮਥਾਂਗ ਵੈਲੀ ਪਹੁੰਚ ਜਾਓ

ਤੁਸੀਂ ਜਦੋਂ ਵੀ ਯੁਮਥਾਂਗ ਘਾਟੀ ਦੀ ਯਾਤਰਾ ’ਤੇ ਨਿਕਲੋ ਤਾਂ ਗਰਮ ਕੱਪੜੇ ਆਪਣੇ ਕੋਲ ਜ਼ਰੂਰ ਰੱਖ ਲਓ, ਕਿਉਂਕਿ ਇਹ ਇੱਕ ਬਹੁਤ ਹੀ ਠੰਡੀ ਜਗ੍ਹਾ ਹੈ ਯੁਮਥਾਂਗ ਘਾਟੀ ਘੁੰਮਣ ਲਈ ਵਿਸ਼ੇਸ਼ ਪਰਮਿੱਟ ਦੀ ਜ਼ਰੂਰਤ ਹੁੰਦੀ ਹੈ ਤਾਂ ਇਸਨੂੰ ਲੈ ਕੇ ਹੀ ਯਾਤਰਾ ਸ਼ੁਰੂ ਕਰੋ ਵੈਸੇ ਤਾਂ ਘਾਟੀ ਖੁੱਲ੍ਹੀ ਹੀ ਰਹਿੰਦੀ ਹੈ, ਪਰ ਸਵੇਰੇ 6:00 ਤੋਂ ਸ਼ਾਮ 5:00 ਤੱਕ ਦਾ ਸਮਾਂ ਯੁਮਥਾਂਗ ਘਾਟੀ ਦੀ ਯਾਤਰਾ ਲਈ ਬੇਸਟ ਟਾਈਮ ਹੁੰਦਾ ਹੈ

ਯੁਮਥਾਂਗ ਘਾਟੀ ਖੂਬਸੂਰਤੀ ਦੇ ਮਾਮਲੇ ’ਚ ਵੀ ਬੇਹਤਰੀਨ ਹੈ ਇਸ ਘਾਟੀ ਕੋਲ ਮੌਜ਼ੂਦ ਉੱਚੇ-ਉੱਚੇ ਪਹਾੜ ਅਤੇ ਸੰਘਣੇ ਜੰਗਲ ਸੈਲਾਨੀਆਂ ਵੱਲ ਵੀ ਜ਼ਿਆਦਾ ਆਕਰਸ਼ਿਤ ਕਰਦੇ ਹਨ ਇਸ ਘਾਟੀ ਦੇ ਨੇੜੇ ਮੌਜ਼ੂਦ ਤੀਸਤਾ ਨਦੀ ਇੱਕ ਅਦਭੁੱਤ ਨਜ਼ਾਰਾ ਪੇਸ਼ ਕਰਦੀ ਹੈ ਵੈਲੀ ’ਚ ਅਜਿਹੇ ਕਈ ਝਰਨੇ ਵੀ ਮੌਜ਼ੂਦ ਹਨ, ਜਿੱਥੇ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਘੁੰਮਣ ਲਈ ਜਾ ਸਕਦੇ ਹੋ

ਯੁਮਥਾਂਗ ਘਾਟੀ ਕਿਉਂ ਫੇਮਸ ਹੈ:

ਜੇਕਰ ਤੁਹਾਡੇ ਮਨ ’ਚ ਹਾਲੇ ਵੀ ਇਹ ਸਵਾਲ ਹਨ ਕਿ ਯੁਮਥਾਂਗ ਘਾਟੀ ਕਿਉਂ ਅਤੇ ਕਿਸ ਚੀਜ਼ ਲਈ ਫੇਮਸ ਹੈ? ਤਾਂ ਅਸੀਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਯਮਥਾਂਗ ਘਾਟੀ ਕਿਸੇ ਇੱਕ ਚੀਜ਼ ਲਈ ਨਹੀਂ ਸਗੋਂ ਕਈ ਆਕਰਸ਼ਣਾਂ ਲਈ ਫੇਮਸ ਹੈ ਪਰ ਜੇਕਰ ਕੁਝ ਸਭ ਤੋਂ ਜ਼ਿਆਦਾ ਫੇਮਸ ਹੈ ਤਾਂ ਉਹ ਹੈ ਇੱਥੇ ਪਾਈਆਂ ਜਾਣ ਵਾਲੀਆਂ ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਜੀ ਹਾਂ ਯੁਮਥਾਂਗ ਘਾਟੀ ’ਚ ਰੋਡੋਡੈਂਡਰੋਨ ਫੁੱਲਾਂ ਦੀਆਂ 24 ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜੋ ਫਰਵਰੀ ਤੋਂ ਅੱਧ ਜੂਨ ਤੱਕ ਖਿੱਲਦੀਆਂ ਹਨ ਇਨ੍ਹਾਂ ਤੋਂ ਇਲਾਵਾ ਯੁਮਥਾਂਗ ਘਾਟੀ ਟ੍ਰੇਕਿੰਗ ਅਤੇ ਕੈਪਿੰਗ ਵਰਗੀਆਂ ਅਟਰੈਕਟਿਵ ਐਕਟੀਵਿਟੀਜ਼ ਲਈ ਵੀ ਫੇਮਸ ਹਨ

ਇੱਥੇ ਕਿਵੇਂ ਕਰੀਏ ਮੰਨੋਰੰਜਨ:

ਸਭ ਤੋਂ ਪਹਿਲਾਂ ਤਾਂ ਜੇਕਰ ਤੁਸੀਂ ਫਰਵਰੀ ਤੋਂ ਅੱਧ ਜੂਨ ਤੱਕ ਇੱਥੇ ਜਾਣ ਵਾਲੇ ਹੋ, ਤਾਂ ਇੱਥੇ ਖਿੱਲਣ ਵਾਲੀਆਂ ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਨੂੰ ਦੇਖ ਸਕਦੇ ਹੋ ਜੋ ਤੁਹਾਡੀ ਲਾਈਫ ਦੇ ਸਭ ਤੋਂ ਬੇਸਟ ਮੁਮੈਂਟਾਂ ’ਚੋਂ ਇੱਕ ਹੋ ਸਕਦਾ ਹੈ
ਯੁਮਥਾਂਗ ਵੈਲੀ ’ਚ ਤੁਸੀਂ ਆਪਣੇ ਮਿੱਤਰਾਂ ਨਾਲ ਟ੍ਰੇਕਿੰਗ ਅਤੇ ਕੈਪਿੰਗ ਦਾ ਮੰਨੋਰੰਜਨ ਕਰ ਸਕਦੇ ਹੋ ਯੁਮਥਾਂਗ ਘਾਟੀ ਵੱਲ ਜਾਣ ਵਾਲੇ ਰਸਤੇ ’ਚ, ਤੁਸੀਂ ਪੌਹੁਨਰੀ ਅਤੇ ਸ਼ੁੰਡੁ ਤਸੇਂਪਾ ਨਾਲ ਚੋਟੀਆਂ ਦੇ ਸ਼ਾਨਦਾਰ ਦ੍ਰਿਸ਼ਾਂ ਦੇ ਨਾਲ-ਨਾਲ ਸ਼ਾਨਦਾਰ ਝਰਨੇ ਦੇਖ ਸਕਦੇ ਹੋ

ਟਰਿੱਪਾਂ ਲਈ ਟਿੱਪਸ:

 • ਤੁਸੀਂ ਕਿਸੇ ਵੀ ਮੌਸਮ ’ਚ ਯੁਮਥਾਂਗ ਘਾਟੀ ਦੀ ਟਰਿੱਪ ’ਤੇ ਜਾਓ, ਆਪਣੇ ਨਾਲ ਗਰਮ ਕੱਪੜੇ ਜ਼ਰੂਰ ਲੈ ਕੇ ਜਾਓ, ਕਿਉਂਕਿ ਯੁਮਥਾਂਗ ਕਾਫ਼ੀ ਉੱਚਾਈ ’ਤੇ ਸਥਿੱਤ ਹੈ ਅਤੇ ਇਹ ਕਿਸੇ ਵੀ ਸਮੇਂ ਠੰਡਾ ਹੋ ਸਕਦਾ ਹੈ
 • ਯੁਮਥਾਂਗ ’ਚ ਏਟੀਐੱਮ ਨਹੀਂ ਹੈ, ਇਸ ਲਈ ਆਪਣੇ ਨਾਲ ਲੋਂੜੀਦਾ ਕੇਸ਼ ਲੈੈ ਕੇ ਚੱਲੋ
 • ਤੁਸੀਂ ਜਦੋਂ ਯੁਮਥਾਂਗ ਘੁੰਮਣ ਜਾਓ ਤਾਂ ਪਹਿਲਾਂ ਗੰਗਟੋਕ ਤੋਂ ਲਾਚੁੰਗ ਤੱਕ ਯਾਤਰਾ ਕਰੋ ਇੱਥੇ ਰਾਤ ਰੁਕਣ ਤੋਂ ਬਾਅਦ ਸਵੇਰੇ ਯੁਮਥਾਂਗ ਦੀ ਯਾਤਰਾ ’ਤੇ ਜਾਓ ਕਿਉਂਕਿ ਸਿੱਧੇ ਇੱਕ ਦਿਨ ’ਚ ਯੁਮਥਾਂਗ ਦੀ ਯਾਤਰਾ ਕਰਨਾ ਠੀਕ ਨਹੀਂ ਹੈ
 • ਸਭ ਤੋਂ ਮਹੱਤਵਪੂਰਣ ਗੱਲ ਯੁਮਥਾਂਗ ਘਾਟੀ ਘੁੰਮਣ ਲਈ ਵਿਸ਼ੇਸ਼ ਪਰਮਿੱਟ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਆਪਣੀ ਯਾਤਰਾ ’ਤੇ ਜਾਣ ਤੋਂ ਪਹਿਲਾਂ ਪਰਮਿੱਟ ਜ਼ਰੂਰ ਪ੍ਰਾਪਤ ਕਰ ਲਓ

ਆਸਪਾਸ ਦੇ ਦਰਸ਼ਨਯੋਗ ਸਥਾਨ:

ਯੁਮਥਾਂਗ ਘਾਟੀ ਦੇ ਨਾਲ-ਨਾਲ ਹੋਰ ਕਈ ਪ੍ਰਸਿੱਧ ਮੰਦਰ ਅਤੇ ਸੈਲਾਨੀ ਸਥਾਨਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਨੂੰ ਤੁਸੀਂ ਯੁਮਥਾਂਗ ਘਾਟੀ ਦੀ ਯਾਤਰਾ ਦੌਰਾਨ ਘੁੰਮ ਸਕਦੇ ਹੋ

 • ਹਨੂੰਮਾਨ ਟੋਕ
 • ਐੱਮਜੀ ਰੋਡ
 • ਤਾਸ਼ੀ ਵਿਊ ਪੁਆਇੰਟ
 • ਹਿਮਾਲਿਅਨ ਜੂਲਾੱਜਿਕਲ ਪਾਰਕ
 • ਗਣੇਸ਼ ਟੋਕ
 • ਤਿਸੁਕ ਲਾ ਖੰਗ ਮਠ
 • ਦੋ ਦਰੁਲ ਚੋਰਟੇਨ

ਘੁੰਮਣ ਜਾਣ ਦਾ ਸਭ ਤੋਂ ਵਧੀਆ ਸਮਾਂ:

ਯੁਮਥਾਂਗ ਘਾਟੀ ਦੀ ਯਾਤਰਾ ਕਰਨ ਦਾ ਸਭ ਤੋਂ ਵਧੀਆ ਸਮਾਂ ਫਰਵਰੀ ਦੇ ਅਖੀਰ ਤੋਂ ਸ਼ੁਰੂ ਹੁੰਦਾ ਹੈ ਅਤੇ ਜੂਨ ਤੱਕ ਰਹਿੰਦਾ ਹੈ ਜੇਕਰ ਤੁਸੀਂ ਯੁਮਥਾਂਗ ਘਾਟੀ ਨੂੰ ਸਭ ਤੋਂ ਖੂਬਸੂਰਤ ਰੂਪ ’ਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੌਰਾਨ ਹੀ ਯੁਮਥਾਂਗ ਘਾਟੀ ਗੰਗਟੋਕ ਦੀ ਯਾਤਰਾ ਕਰਨੀ ਚਾਹੀਦੀ ਹਾਲਾਂਕਿ ਜੇਕਰ ਤੁਸੀਂ ਬਰਫ ਨਾਲ ਢਕੇ ਪਹਾੜਾਂ ਦੇ ਸ਼ਾਨਦਾਰ ਦ੍ਰਿਸ਼ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਸਤੰਬਰ-ਦਸੰਬਰ ਦਾ ਸਮਾਂ ਇਸ ਜਗ੍ਹਾ ਦੀ ਯਾਤਰਾ ਲਈ ਆਦਰਸ਼ ਹੋਵੇਗਾ ਫਰਵਰੀ ਤੋਂ ਮਾਰਚ ਤੱਕ ਲੋਸਾਰ ਤਿਉਹਾਰ ਮਨਾਇਆ ਜਾਂਦਾ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਸਥਾਨਕ ਲੋਕਾਂ ਦੀ ਸ਼ਾਨਦਾਰ ਸੰਸਕ੍ਰਿਤਕ ਸ਼ੋਅ ਦੇ ਨਾਲ ਖਾਣ-ਪੀਣ ਦਾ ਤਜ਼ਰਬਾ ਵੀ ਲੈ ਸਕਦੇ ਹੋ

ਕਿਵੇਂ ਪਹੁੰਚੀਏ:

 • ਇੱਥੇ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਸੜਕ ਮਾਰਗ ਤੋਂ ਯਾਤਰਾ ਕਰਨਾ ਹੈ ਯੁਮਥਾਂਗ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਗੰਗਟੋਕ ਤੋਂ ਲਾਚੁੰਗ ਦੀ ਯਾਤਰਾ ਕਰਨਾ ਹੈ ਅਤੇ ਇੱਥੇ ਰਾਤ ਰੁਕਣ ਤੋਂ ਬਾਅਦ ਸਵੇਰੇ ਜਲਦੀ ਯੁਮਥਾਂਗ ਵੈਲੀ ਦੀ ਯਾਤਰਾ ਕਰਨਾ ਹੈ ਲਾਚੁੰਗ ਤੋਂ, ਯੁਮਥਾਂਗ ਦੀ ਡਰਾਈਵ ’ਚ ਲਗਭਗ 50 ਮਿੰਟ ਲੱਗਦੇ ਹਨ ਅਤੇ ਸੜਕ ਰੰਗੀਨ ਖਿੱਲਦੇ ਹੋਏ ਫੁੱਲਾਂ ਨਾਲ ਸੁਸੱਜਿਤ ਹੈ, ਜੋ ਸੁੱਖਦਾਇਕ ਅਤੇ ਬੇਹੱਦ ਖਾਸ ਤਜ਼ਰਬਾ ਦਿੰਦੀ ਹੈਯੁਮਥਾਂਗ ਘਾਟੀ ਤੇ ਲਾਚੁੰਗ ਇੱਕ ਹਿੱਲ ਸਟੇਸ਼ਨ ਹੈ, ਇਸ ਲਈ ਸੈਲਾਨੀ ਆਮਤੌਰ ’ਤੇ ਸੜਕ ਜਰੀਏ ਯਾਤਰਾ ਕਰਨਾ ਪਸੰਦ ਕਰਦੇ ਹਨ ਇਸ ਸਥਾਨ ਤੱਕ ਪਹੁੰਚਣ ਲਈ ਤੁਸੀਂ ਟੈਕਸੀ, ਜੀਪ ਅਤੇ ਬੱਸਾਂ ਪ੍ਰਾਪਤ ਕਰ ਸਕਦੇ ਹੋ ਗੰਗਟੋਕ ਸੜਕ ਅਵਾਜਾਈ ਸੁਵਿਧਾ ਨਾਲ ਲਾਚੁੰਗ ਨਾਲ ਚੰਗੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ
 • ਜੇਕਰ ਤੁਸੀਂ ਫਲਾਈਟ ਰਾਹੀਂ ਟਰੈਵਲ ਕਰਕੇ ਯੁਮਥਾਂਗ-ਗੰਗਟੋਕ ਜਾਣਾ ਚਾਹੁੰਦੇ ਹੋ, ਤਾਂ ਇਸ ਸ਼ਹਿਰ ਦਾ ਆਪਣਾ ਹਵਾਈ ਅੱਡਾ ਨਹੀਂ ਹੈ ਅਤੇ ਇਸ ਲਈ ਦੇਸ਼ ਦੇ ਵੱਡੇ ਸ਼ਹਿਰਾਂ ਤੋਂ ਗੰਗਟੋਕ ਲਈ ਸਿੱਧੀ ਉੱਡਾਨ ਸੰਭਵ ਨਹੀਂ ਹੈ ਗੰਗਟੋਕ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਬਾਗਡੋਗਰਾ ’ਚ ਹੈ, ਜੋ ਨਾਥੂ ਲਾ ਤੋਂ ਲਗਭਗ 220 ਕਿਮੀ ਦੂਰੀ ’ਤੇ ਸਥਿੱਤ ਹੈ ਇਸ ਹਵਾਈ ਅੱਡੇ ਲਈ ਤੁਹਾਨੂੰ ਦੇਸ਼ ਦੇ ਮੁੱਖ ਸ਼ਹਿਰਾਂ ਤੋਂ ਫਲਾਈਟ ਮਿਲ ਜਾਵੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!