corn flour halwa

ਮੱਕੀ ਦੇ ਆਟੇ ਦਾ ਹਲਵਾ

corn flour halwa ਸਮੱਗਰੀ:

  • ਮੱਕੀ ਦਾ ਆਟਾ-1/2 ਕੱਪ (80 ਗ੍ਰਾਮ),
  • ਘਿਓ-1/3 ਕੱਪ (70 ਗ੍ਰਾਮ),
  • ਖੰਡ-1/2 ਕੱਪ (120 ਗ੍ਰਾਮ),
  • ਕਾਜੂ 10-12, ਬਾਦਾਮ 10-12,
  • ਛੋਟੀ ਇਲਾਇਚੀ 4-5,
  • ਸੁੱਕੇ ਨਾਰੀਅਲ- 2 ਵੱਡੇ ਚਮਚ ਬਰੀਕ ਕੱਟਿਆ ਹੋਇਆ,
  • ਕਿਸ਼ਮਿਸ਼-1 ਵੱਡਾ ਚਮਚ (ਡੰਡੀ ਲਾਹ ਦਿਓ)

corn flour halwa ਬਣਾਉਣ ਦਾ ਤਰੀਕਾ:

ਸਭ ਤੋਂ ਪਹਿਲਾਂ ਤੁਸੀਂ ਪੈਨ ’ਚ ਘਿਓ ਪਾ ਕੇ ਹਲਕਾ ਗਰਮ ਕਰ ਲਓ ਗਰਮ ਹੋਣ ’ਤੇ ਮੱਕੀ ਦਾ ਆਟਾ ਪਾ ਦਿਓ ਫਿਰ ਇਸ ਨੂੰ ਘੱਟ ਸੇਕੇ ’ਚ ਭੂਰਾ ਹੋਣ ਤੱਕ ਭੁੰਨ੍ਹਦੇ ਰਹੋ ਹੁਣ ਇਸ ਵਿਚ ਲੋੜ ਅਨੁਸਾਰ ਪਾਣੀ ਪਾ ਦਿਓ ਅਤੇ ਖੰਡ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਘੱਟ ਸੇਕੇ ’ਚ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਹਲਵਾ ਗਾੜ੍ਹਾ ਨਾ ਹੋ ਜਾਵੇ

ਹੁਣ ਇਲਾਇਚੀ ਪਾਊਡਰ, ਕਾਜੂ ਅਤੇ ਬਾਦਾਮ ਨੂੰ ਛੋਟੇ ਛੋਟੇ ਟੁਕੜਿਆਂ ’ਚ ਕੱਟ ਲਓ ਹਲਵੇ ਦੇ ਗਾੜ੍ਹਾ ਹੋਣ ’ਤੇ ਇਸ ’ਚ ਨਾਰੀਅਲ, ਬਾਦਾਮ, ਕਾਜੂ, ਕਿਸ਼ਮਿਸ਼ ਅਤੇ ਇਲਾਇਚੀ ਪਾਊਡਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਥੋੜ੍ਹੇ ਜਿਹੇ ਕੱਟੇ ਕਾਜੂ, ਬਾਦਾਮ ਬਚਾ ਕੇ ਰੱਖੋ, ਉਨ੍ਹਾਂ ਨੂੰ ਬਾਅਦ ’ਚ ਹਲਵੇ ਦੇ ਉੱਪਰ ਪਾ ਦਿਓ ਮੱਕੀ ਦੇ ਆਟੇ ਦਾ ਸਵਾਦਿਸ਼ਟ ਹਲਵਾ ਬਣ ਕੇ ਤਿਆਰ ਹੈ

Also Read:  ਗੁਰਭਗਤੀ ਨਾਲ ਦੇਸ਼ਭਗਤੀ ਨੂੰ ਮਿਲਿਆ ਬਲ -ਸੰਪਾਦਕੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ