A Story: ਕਾਲਾ ਅੱਖਰ ਭੈਂਸ ਬਰਾਬਰ -ਕਹਾਣੀ
‘ਕੋਕਿਲਾ, ਤੁਹਾਨੂੰ ਪ੍ਰਿੰਸੀਪਲ ਸਾਹਿਬ ਬੁਲਾ ਰਹੇ ਹਨ ਆਫਿਸ ’ਚ’ ਪ੍ਰਾਇਮਰੀ ਸਕੂਲ ਦਾ ਚਪੜਾਸੀ ਪਾਣੀ ਪਿਆਉਣ ਵਾਲੀ ਭੈਣ ਨੂੰ ਕਹਿਣ ਆਇਆ ‘ਮੈਨੂੰ ਕਿਉਂ ਬੁਲਾ ਰਹੇ ਹਨ? ਮੈਂ ਤਾਂ ਆਪਣਾ ਕੰਮ ਠੀਕ ਤਰ੍ਹਾਂ ਕਰਦੀ ਹਾਂ ਸਾਰੇ ਬੱਚਿਆਂ ਨੂੰ ਸਾਫ ਗਲਾਸਾਂ ’ਚ ਪਾਣੀ ਪਿਆਉਂਦੀ ਹਾਂ ਘੜੇ ਵੀ ਰੋਜ਼ ਸਾਫ ਕਰਕੇ ਠੰਢਾ ਪਾਣੀ ਭਰਦੀ ਹਾਂ’ ਕੋਕਿਲਾ ਪਿਛਲੇ ਪੰਜ ਸਾਲਾਂ ਤੋਂ ਲਿਟਲ ਸਟਾਰ ਨਰਸਰੀ ਅਤੇ ਪ੍ਰਾਇਮਰੀ ਸਕੂਲ ’ਚ ਪਾਣੀ ਪਿਆਉਣ ਵਾਲੀ ਦੀ ਨੌਕਰੀ ਕਰ ਰਹੀ ਸੀ
‘ਮੈਨੂੰ ਨਹੀਂ ਪਤਾ ਸਾਹਿਬ ਕਿਉਂ ਬੁਲਾ ਰਹੇ ਹਨ’ ਐਨਾ ਕਹਿ ਕੇ ਚਪੜਾਸੀ ਚਲਾ ਗਿਆ ਕੋਕਿਲਾ ਸੋਚ ’ਚ ਪੈ ਗਈ ਬਚਪਨ ’ਚ ਹੀ ਕੋਕਿਲਾ ਦੇ ਮਾਪੇ ਟੀਬੀ ਦੀ ਬਿਮਾਰੀ ਨਾਲ ਗੁਜ਼ਰ ਗਏ ਸਨ ਸ਼ਿਆਮਲਾਜੀ ਤੋਂ ਅੱਗੇ ਛੋਟੇ ਜਿਹੇ ਪਿੰਡ ਸੀਤਾਪੁਰ ਤੋਂ ਉਹ ਆਪਣੇ ਚਾਚੇ ਦੇ ਘਰ ਰਹਿ ਕੇ ਵੱਡੀ ਹੋਈ ਸੀ ਚਾਚੇ ਦਾ ਸੁਭਾਅ ਵਧੀਆ ਸੀ, ਪਰ ਚਾਚੀ ਬਹੁਤ ਸਖ਼ਤ ਸੀ ਛੋਟੀ ਕੋਕਿਲਾ ਤੋਂ ਸਾਰੇ ਘਰ ਦੇ ਕੰਮ ਭਾਂਡੇ, ਸਫਾਈ, ਪਾਣੀ ਭਰਨਾ, ਸਭ ਕਰਵਾਇਆ ਜਾਂਦਾ ਸੀ ਇਸ ਲਈ ਉਸ ਨੂੰ ਸਕੂਲ ਜਾਣ ਦਾ ਮੌਕਾ ਹੀ ਨਹੀਂ ਮਿਲਿਆ
ਚਾਚੇ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਚਾਚੀ ਸਾਫ ਕਹਿ ਦਿੰਦੀ ਸੀ, ‘ਕੁੜੀਆਂ ਨੂੰ ਪੜ੍ਹਾ ਕੇ ਕੀ ਕਰਨਾ, ਆਖਰ ਤਾਂ ਘਰ ਦਾ ਕੰਮ ਅਤੇ ਬੱਚਿਆਂ ਨੂੰ ਹੀ ਸੰਭਾਲਣਾ ਹੈ’ ਵਿਚਾਰੀ ਕੋਕਿਲਾ ਉਸ ਲਈ ਤਾਂ ਕਾਲਾ ਅੱਖਰ ਮੱਝ ਬਰਾਬਰ ਸੀ ਉਸ ਨੂੰ ਪੜ੍ਹਨਾ-ਲਿਖਣਾ ਬਿਲਕੁਲ ਨਹੀਂ ਆਉਂਦਾ ਸੀ ਇਸ ਦਾ ਉਸ ਨੂੰ ਬਹੁਤ ਦੁੱਖ ਹੁੰਦਾ ਸੀ, ਪਰ ਉਸ ਦੇ ਹਾਲਾਤ ਨੇ ਕਦੇ ਸਾਥ ਨਹੀਂ ਦਿੱਤਾ ਸਮਾਂ ਬੀਤਦੇ ਦੇਰ ਨਹੀਂ ਲੱਗਦੀ ਕੋਕਿਲਾ ਜਵਾਨ ਹੋਣ ਲੱਗੀ ਰੱਬ ਨੇ ਉਸ ਨੂੰ ਮਿੱਠੀ ਆਵਾਜ਼ ਦਿੱਤੀ ਸੀ ਬਿਨਾਂ ਕਿਸੇ ਟੇ੍ਰਨਿੰਗ ਦੇ ਹੀ ਉਹ ਭਜਨ ਅਤੇ ਭਗਤੀ ਗੀਤ ਐਨੇ ਸੁਰੀਲੇ ਸੁਰ ’ਚ ਗਾਉਂਦੀ ਕਿ ਲੋਕ ਝੂਮ ਉੱਠਦੇ
ਚਾਚੀ ਦੇ ਦੂਰ ਦੇ ਰਿਸ਼ਤੇਦਾਰ ਦਾ ਬੇਟਾ ਤੀਹ ਸਾਲ ਦਾ ਹੋ ਗਿਆ ਸੀ, ਪਰ ਬੇਰੁਜ਼ਗਾਰ ਅਤੇ ਸ਼ਰਾਬੀ ਹੋਣ ਕਾਰਨ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਰਮੀਲਾ ਚਾਚੀ ਨੇ ਕੋਕਿਲਾ ਦਾ ਵਿਆਹ ਉਸ ਨਾਲ ਕਰਵਾਉਣ ਦੀ ਗੱਲ ਚਲਾਈ ਅਤੇ ਦੋ ਲੱਖ ਰੁਪਏ ’ਚ ਸੌਦਾ ਤੈਅ ਕਰ ਦਿੱਤਾ, ਪਰ ਕੋਕਿਲਾ ਦੇ ਚਾਚੇ ਦਾ ਮਨ ਇਸ ਲਈ ਮੰਨ ਨਹੀਂ ਰਿਹਾ ਸੀ ਇੱਕ ਸ਼ਾਮ ਕੋਕਿਲਾ ਬਾਹਰ ਦਾ ਕੰਮ ਕਰਕੇ ਘਰ ਵਾਪਸ ਆ ਰਹੀ ਸੀ ਉਦੋਂ ਘਰ ’ਚ ਚਾਚੇ-ਚਾਚੀ ਵਿਚਕਾਰ ਜ਼ੋਰਦਾਰ ਝਗੜਾ ਹੋ ਰਿਹਾ ਸੀ
‘ਤੂੰ ਮੇਰੀ ਭਤੀਜੀ ਨੂੰ ਦੋ ਲੱਖ ਰੁਪਏ ’ਚ ਵੇਚ ਕੇ ਪੈਸਾ ਕਮਾਉਣਾ ਚਾਹੁੰਦੀ ਏਂ, ਇਹ ਬਿਲਕੁਲ ਵੀ ਠੀਕ ਨਹੀਂ ਹੈ’ ਰਮਨ ਗੁੱਸੇ ਨਾਲ ਬੋਲਿਆ ‘ਅਰੇ ਸ਼ਾਂਤੀ ਰੱਖੋ ਜਵਾਨ ਕੁੜੀ ਨੂੰ ਘਰੇ ਰੱਖਣਾ ਮਤਲਬ ਘਰ ’ਚ ਸੱਪ ਪਾਲਣਾ ਤੈਨੂੰ ਸਮਝ ਨਹੀਂ ਹੈ ਸਾਹਮਣਿਓਂ ਦੋ ਲੱਖ ਰੁਪਏ ਮਿਲ ਰਹੇ ਹਨ ਤਾਂ ਕੀ ਮਾੜਾ ਹੈ?’ ਰਮੀਲਾ ਸਮਝਾਉਂਦੇ ਹੋਏ ਬੋਲੀ ਦਰਵਾਜ਼ੇ ਦੇ ਬਾਹਰ ਖੜ੍ਹੀ ਵੀਹ ਸਾਲ ਦੀ ਕੋਕਿਲਾ ਇਹ ਸਭ ਸੁਣ ਕੇ ਰੋ ਪਈ ਉਸੇ ਰਾਤ ਜਦੋਂ ਚਾਚਾ-ਚਾਚੀ ਸੌਂ ਗਏ, ਤਾਂ ਉਹ ਆਪਣਾ ਬੈਗ ਲੈ ਕੇ ਚੁੱਪਚਾਪ ਨਿੱਕਲ ਪਈ ਅਤੇ ਸ਼ਹਿਰ ਜਾਣ ਵਾਲੀ ਬੱਸ ’ਚ ਬੈਠ ਕੇ ਅਹਿਮਦਾਬਾਦ ਆ ਗਈ
ਅਹਿਮਦਾਬਾਦ ਵਰਗੇ ਵੱਡੇ ਸ਼ਹਿਰ ’ਚ ਬਿਨਾਂ ਪਹਿਚਾਣ ਦੇ ਕਿੱਥੇ ਜਾਵੇ? ਉਹ ਘਰ-ਘਰ ਜਾ ਕੇ ਝਾੜੂ-ਪੋਚਾ ਤੇ ਭਾਂਡਿਆਂ ਦਾ ਕੰਮ ਕਰਨ ਲੱਗੀ, ਪਰ ਇਕੱਲੀ ਕੁੜੀ ਲਈ ਅਹਿਮਦਾਬਾਦ ਵਰਗੇ ਸ਼ਹਿਰ ’ਚ ਰਹਿਣਾ ਸੌਖਾ ਨਹੀਂ ਸੀ ਆਖਰ ਉਸ ਦੀ ਮਿਹਨਤ ਰੰਗ ਲਿਆਈ ਲਿਟਲ ਸਟਾਰ ਨਰਸਰੀ ਅਤੇ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਮੈਕਵਾਨ ਸਰ ਨੂੰ ਉਸ ਦੀ ਗਰੀਬੀ ਅਤੇ ਹਾਲਤ ’ਤੇ ਤਰਸ ਆ ਗਿਆ ਉਨ੍ਹਾਂ ਨੇ ਸਕੂਲ ’ਚ ਪਾਣੀ ਪਿਆਉਣ ਵਾਲੀ ਦੀ ਨੌਕਰੀ ਦੇ ਦਿੱਤੀ ਅਤੇ ਕੋਲ ਦੀ ਖਾਲੀ ਪਈ ਇੱਕ ਛੋਟੀ ਜਿਹੀ ਕੋਠੜੀ ’ਚ ਰਹਿਣ ਦਾ ਵੀ ਪ੍ਰਬੰਧ ਕਰ ਦਿੱਤਾ ਪੰਜ ਸਾਲ ਤੋਂ ਕੋਕਿਲਾ ਆਪਣਾ ਕੰਮ ਇਮਾਨਦਾਰੀ ਅਤੇ ਮਿਹਨਤ ਨਾਲ ਕਰ ਰਹੀ ਸੀ, ਪਰ ਅੱਜ ਅਚਾਨਕ ਸਾਹਿਬ ਕਿਉੁਂ ਬੁਲਾ ਰਹੇ ਹਨ, ਉਹ ਸੋਚਾਂ ’ਚ ਪੈ ਗਈ
‘ਸਰ, ਮੈਂ ਅੰਦਰ ਆ ਸਕਦੀ ਹਾਂ?’ ਕੋਕਿਲਾ ਨੇ ਪੁੱਛਿਆ ‘ਆਓ ਕੋਕਿਲਾ! ਸਰਕਾਰੀ ਵਿਭਾਗ ਤੋਂ ਆਦੇਸ਼ ਆਇਆ ਹੈ ਕਿ ਸਕੂਲ ਦਾ ਹਰ ਕਰਮਚਾਰੀ ਘੱਟੋ-ਘੱਟ ਸੱਤਵੀਂ ਕਲਾਸ ਤੱਕ ਪੜਿ੍ਹਆ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪੜ੍ਹਨਾ-ਲਿਖਣਾ ਆਉਣਾ ਚਾਹੀਦਾ’ ਮੈਕਵਾਨ ਸਰ ਨੇ ਕਿਹਾ ‘ਸਰ, ਮੈਂ ਤਾਂ ਬਿਲਕੁਲ ਅਨਪੜ੍ਹ ਹਾਂ ਮੈਨੂੰ ਪੜ੍ਹਨਾ-ਲਿਖਣਾ ਵੀ ਨਹੀਂ ਆਉਂਦਾ’ ਕੋਕਿਲਾ ਘਬਰਾ ਕੇ ਬੋਲੀ ‘ਤਾਂ ਕੀ ਕਰੀਏ? ਤੈਨੂੰ ਨੌਕਰੀ ਛੱਡਣੀ ਪਵੇਗੀ’ ਮੈਕਵਾਨ ਸਰ ਨੇ ਭਾਰੀ ਮਨ ਨਾਲ ਕਿਹਾ
‘ਸਰ, ਹੁਣ ਮੈਂ ਕਿੱਥੇ ਜਾਵਾਂਗੀ? ਮੈਨੂੰ ਨੌਕਰੀ ਕੌਣ ਦੇਵੇਗਾ?’ ਇਹ ਕਹਿੰਦੇ-ਕਹਿੰਦੇ ਕੋਕਿਲਾ ਰੋਣ ਲੱਗੀ ਮੈਕਵਾਨ ਸਰ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਦੇਖੋ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਮੈਂ ਰੋਜ਼ ਤੁਹਾਨੂੰ ਗਾਉਂਦੇ ਹੋਏ ਸੁਣਦਾ ਹਾਂ ਮੇਰਾ ਇੱਕ ਦੋਸਤ ਅਸ਼ੋਕ ਤ੍ਰਿਵੇਦੀ ਗੁਜਰਾਤੀ ਫਿਲਮਾਂ ਦੇ ਨਿਰਮਾਤਾ ਹਨ ਮੈਂ ਉਨ੍ਹਾਂ ਨੂੰ ਤੁਹਾਡੀ ਸਿਫਾਰਿਸ਼ ਕਰਾਂਗਾ ਸ਼ਾਇਦ ਤੁਹਾਨੂੰ ਉੱਥੇ ਕੰਮ ਮਿਲ ਜਾਵੇ’
ਤ੍ਰਿਵੇਦੀ ਸਾਹਿਬ ਨੇ ਜਿਵੇਂ ਹੀ ਉਸਦੇ ਦੋ ਗੀਤ ਸੁਣੇ, ਉਹ ਝੂਮ ਉੱਠੇ, ‘ਵਾਹ! ਕਿਆ ਆਵਾਜ਼ ਹੈ!’ ਅਤੇ ਕੋਕਿਲਾ ਬਣ ਗਈ ਸੁਰਾਂ ਦੀ ਰਾਣੀ ਕੋਕਿਲਾ ਉਸ ਨੂੰ ਕਈ ਗੁਜਰਾਤੀ ਫਿਲਮਾਂ ’ਚ ਪਲੇਅ ਬੈਕ ਸਿੰਗਰ ਦੇ ਰੂਪ ’ਚ ਕੰਮ ਮਿਲਣ ਲੱਗੇ ਉਸ ਦੇ ਭਜਨਾਂ ਦੇ ਐਲਬਮ ਬਹੁਤ ਹਰਮਨਪਿਆਰੇ ਹੋਣ ਲੱਗੇ ਦੋ ਹੀ ਸਾਲਾਂ ’ਚ ਰਾਇਲਟੀ ਦੀ ਕਮਾਈ ਨਾਲ ਕੋਕਿਲਾ ਲੱਖਾਂ ਦੀ ਮਾਲਕ ਬਣ ਗਈ ਉਸਦੇ ਖਾਤੇ ’ਚ ਵੀਹ ਲੱਖ ਰੁਪਏ ਜਮ੍ਹਾ ਹੋ ਗਏ
ਇੱਕ ਦਿਨ ਬੈਂਕ ਮੈਨੇਜ਼ਰ ਨੇ ਖੁਦ ਫੋਨ ਕਰਕੇ ਉਸ ਨੂੰ ਬੁਲਾਇਆ, ‘ਦੇਖੋ ਕੋਕਿਲਾ ਮੈਡਮ, ਤੁਹਾਡੇ ਵੀਹ ਲੱਖ ਰੁਪਏ ਸੇਵਿੰਗ ਖਾਤੇ ’ਚ ਸਿਰਫ ਸਾਢੇ ਚਾਰ ਪ੍ਰਤੀਸ਼ਤ ਵਿਆਜ਼ ’ਤੇ ਪਏ ਹਨ ਜੇਕਰ ਇਨ੍ਹਾਂ ਨੂੰ ਕਿਤੇ ਹੋਰ ਨਿਵੇਸ਼ ਕੀਤਾ ਜਾਵੇ ਤਾਂ ਜ਼ਿਆਦਾ ਕਮਾਈ ਹੋ ਸਕਦੀ ਹੈ ‘ਇਸ ਦੇ ਲਈ ਕੀ ਕਰਨਾ ਹੋਵੇਗਾ?’ ਕੋਕਿਲਾ ਦੇ ਲਈ ਇਹ ਸਭ ਬਿਲਕੁਲ ਨਵਾਂ ਸੀ ‘ਮੈਂ ਤੁਹਾਨੂੰ ਕੁਝ ਮਿਊਚੁਅਲ ਫੰਡ ਅਤੇ ਐੱਫਡੀ ’ਚ ਪੈਸੇ ਲਾਉਣ ਦੀ ਸਲਾਹ ਦਿੰਦਾ ਹਾਂ ਤੁਹਾਨੂੰ ਲਗਭਗ ਬਾਰਾਂ ਪ੍ਰਤੀਸ਼ਤ ਤੱਕ ਫਾਇਦਾ ਮਿਲ ਸਕਦਾ ਹੈ’ ਮੈਨੇਜ਼ਰ ਨੇ ਸਮਝਾਇਆ
‘ਠੀਕ ਹੈ, ਮੈਨੂੰ ਕੀ ਕਰਨਾ ਹੋਵੇਗਾ? ਕੋਕਿਲਾ ਨੇ ਪੁੱਛਿਆ ‘ਬੱਸ ਇਨ੍ਹਾਂ ਦੋ-ਤਿੰਨ ਫਾਰਮਾਂ ’ਤੇ ਸਾਈਨ ਕਰ ਦਿਓ’ ਮੈਨੇਜ਼ਰ ਨੇ ਫਾਰਮ ਅੱਗੇ ਵਧਾਉਂਦੇ ਹੋਏ ਕਿਹਾ ਕੋਕਿਲਾ ਬੋਲੀ, ‘ਸਾਹਿਬ, ਮੈਂ ਤਾਂ ਬਿਲਕੁਲ ਅਨਪੜ੍ਹ ਹਾਂ ਮੈਨੂੰ ਪੜ੍ਹਨਾ-ਲਿਖਣਾ ਤਾਂ ਦੂਰ, ਸਾਈਨ ਕਰਨਾ ਵੀ ਨਹੀਂ ਆਉਂਦਾ ਮੈਨੇਜ਼ਰ ਹੈਰਾਨ ਹੋ ਕੇ ਬੋਲਿਆ, ‘ਅਰੇ, ਤੁਸੀਂ ਬਿਲਕੁਲ ਅਨਪੜ੍ਹ ਹੋ ਅਤੇ ਫਿਰ ਵੀ ਲੱਖਾਂ ਦੀ ਮਾਲਕ ਬਣ ਗਏ! ਜੇਕਰ ਪੜ੍ਹੇ-ਲਿਖੇ ਹੁੰਦੇ ਤਾਂ ਸ਼ਾਇਦ ਅਰਬਪਤੀ ਬਣ ਜਾਂਦੇ’
ਹੁਣ ਹੱਸਣ ਦੀ ਵਾਰੀ ਕੋਕਿਲਾ ਦੀ ਸੀ ਉਹ ਹੱਸਦੇ ਹੋਏ ਬੋਲੀ, ‘ਸਾਹਿਬ, ਜੇਕਰ ਮੈਂ ਸਿਰਫ ਸੱਤਵੀਂ ਤੱਕ ਵੀ ਪੜ੍ਹੀ ਹੁੰਦੀ ਤਾਂ ਅੱਜ ਵੀ ਲਿਟਲ ਸਟਾਰ ਨਰਸਰੀ ’ਚ ਬੱਚਿਆਂ ਨੂੰ ਪਾਣੀ ਪਿਆ ਰਹੀ ਹੁੰਦੀ’ ਪੂਰੀ ਕਹਾਣੀ ਸੁਣ ਕੇ ਬੈਂਕ ਮੈਨੇਜ਼ਰ ਅਤੇ ਸਟਾਫ ਦੇ ਸਾਰੇ ਲੋਕ ਹੈਰਾਨ ਰਹਿ ਗਏ ਸੱਚ ਹੈ, ਕਿਸੇ ਵੀ ਹਾਲਾਤ ’ਚ ਹਾਰ ਮੰਨ ਕੇ ਬੈਠੇ ਰਹਿਣ ਦੀ ਬਜਾਏ ਆਪਣੀ ਪ੍ਰਤਿਭਾ ਅਤੇ ਰੁਚੀ ਦੇ ਅਨੁਸਾਰ ਕੰਮ ਕਰਦੇ ਰਹੋ ਕੀ ਪਤਾ ਕਿਸ ਮੋੜ ’ਤੇ ਕਿਸਮਤ ਤੁਹਾਡਾ ਸਾਥ ਦੇ ਦੇਵੇ ਫਲ ਦੀ ਚਿੰਤਾ ਕੀਤੇ ਬਿਨਾਂ ਕਰਮ ਕਰਦੇ ਰਹੋ -ਅਨਿਕੇਤ ਸਿੰਘ




























































