Diabetes Foot

Diabetes Foot: ਸ਼ੂਗਰ ਕਰੋ ਬਚਾਅ, ਤਾਂ ਕਿ ਨਾ ਹੋਣ ਪੈਰਾਂ ਨਾਲ ਜੁੜੀਆਂ ਸਮੱਸਿਆਵਾਂ

ਬਹੁਤ ਸਾਰੇ ਲੋਕਾਂ ਨੂੰ ਆਪਣੇ ਜੀਵਨ ’ਚ ਪੈਰਾਂ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ, ਭਾਵੇਂ ਉਹ ਪੈਰਾਂ ’ਚ ਦਰਦ ਹੋਵੇ ਜਾਂ ਅਕੜਾ ਹੋਵੇ ਜਾਂ ਪੈਰਾਂ ’ਚ ਖਿਚਾਅ ਹੋਵੇ ਪਰ ਸ਼ੂਗਰ ਨਾਲ ਪੀੜਤ ਲੋਕਾਂ ’ਚ ਪੈਰਾਂ ਦੀਆਂ ਸਮੱਸਿਆਵਾਂ ਕਈ ਕਾਰਨਾਂ ਕਾਰਨ ਹੋਰ ਵਧ ਜਾਂਦੀਆਂ ਹਨ ਕੈਲੀਫੋਰਨੀਆ ਦੀ ਪੋਡਿਆਟ੍ਰਿਸਟ ਅਤੇ ਅਮੈਰੀਕਨ ਡਾਈਬਿਟੀਜ਼ ਐਸੋਸੀਏਸ਼ਨ ਦੇ ਫੁੱਟ ਕੇਅਰ ਇੰਸਰੈਸਟ ਗਰੁੱਪ ਦੇ ਚੇਅਰਪਰਸਨ ਡਾ. ਸ਼ੈਲੀ ਗੈਥ ਦੱਸਦੇ ਹਨ

ਕਿ ਭਲੇ ਹੀ ਕਿਸੇ ਨੂੰ ਹਾਲ ਹੀ ’ਚ ਡਾਈਬਿਟੀਜ਼ ਦਾ ਪਤਾ ਲੱਗਾ ਹੋਵੇ ਅਤੇ ਉਹ ਦੇਖਣ ’ਚ ਬਹੁਤ ਸਿਹਤਮੰਦ ਲੱਗ ਰਿਹਾ ਹੋਵੇ, ਫਿਰ ਵੀ ਆਪਣੇ ਪੈਰਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਉਨ੍ਹਾਂ ’ਚ ਪਹਿਲਾਂ ਤੋਂ ਹੀ ਨਾੜਾਂ ਨੂੰ ਨੁਕਸਾਨ ਜਾਂ ਸੂਖਮ ਖੂਨ ਦੀਆਂ ਨਾੜੀਆਂ ਦਾ ਰੋਗ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਡਾਈਬਿਟਿਕ ਫੁੱਟ ਦੀਆਂ ਜਟਿਲਤਾਵਾਂ ਦਾ ਖ਼ਤਰਾ ਵਧ ਜਾਂਦਾ ਹੈ ਉਨ੍ਹਾਂ ਦੇ ਪੈਰਾਂ ’ਚ ਕੱਟ ਜਾਂ ਕੋਈ ਹੋਰ ਗੰਭੀਰ ਸੱਟ ਲੱਗ ਸਕਦੀ ਹੈ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਹੋਵੇਗਾ।

ਪੈਰਾਂ ਦੀਆਂ ਸਮੱਸਿਆਵਾਂ ਅਕਸਰ ਨਾੜਾਂ ’ਚ ਨੁਕਸਾਨ ਹੋਣ ’ਤੇ ਹੁੰਦੀਆਂ ਹਨ, ਜਿਸ ਨੂੰ ਨਿਊਰੋਪੈਥੀ ਵੀ ਕਿਹਾ ਜਾਂਦਾ ਹੈ ਇਸ ਨਾਲ ਪੈਰਾਂ ’ਚ ਝਰਨਾਹਟ, ਦਰਦ (ਜਲਣ ਜਾਂ ਚੁਭਨ) ਜਾਂ ਕਮਜ਼ੋਰੀ ਹੋ ਸਕਦੀ ਹੈ ਇਸ ਤੋਂ ਇਲਾਵਾ ਪੈਰਾਂ ’ਚ ਸੁੰਨਾਪਣ ਵੀ ਆ ਸਕਦਾ ਹੈ, ਜਿਸ ਨਾਲ ਸੱਟ ਲੱਗਣ ’ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਖਰਾਬ ਖੂਨ ਪ੍ਰਵਾਹ ਜਾਂ ਪੈਰਾਂ ਜਾਂ ਪੈਰ ਦੀਆਂ ਉਂਗਲੀਆਂ ਦੇ ਆਕਾਰ ’ਚ ਬਦਲਾਅ ਵੀ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।Foot Ulcers

Table of Contents

ਪੈਰਾਂ ਦਾ ਇੰਜ ਰੱਖੋ ਖਿਆਲ:

ਸ਼ੂਗਰ ਹੋਣ ’ਤੇ, ਪੈਰਾਂ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਣ ਲਈ ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮਹੱਤਵਪੂਰਨ ਹੈ ਆਪਣੇ ਪੈਰਾਂ ਦੀ ਦੇਖਭਾਲ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:-

  • ਰੋਜ਼ਾਨਾ ਆਪਣੇ ਪੈਰਾਂ ਨੂੰ ਕੋਸੇ ਸਾਬਣ ਵਾਲੇ ਪਾਣੀ ਨਾਲ ਧੋਵੋ ਅਤੇ ਉਂਗਲੀਆਂ ਵਿਚਕਾਰਲੀ ਜਗ੍ਹਾ ਨੂੰ ਚੰਗੀ ਤਰ੍ਹਾਂ ਸੁਕਾ ਲਓ ਤਾਂ ਕਿ ਕੋਈ ਸਮੱਸਿਆ ਨਾ ਹੋਵੇ।
  • ਆਪਣੇ ਪੈਰਾਂ ਨੂੰ ਮਾਈਸ਼ਚਰਾਈਜ਼ ਕਰੋ, ਪਰ ਉਂਗਲੀਆਂ ਵਿਚਕਾਰ ਮਾਈਸ਼ਚਰਾਈਜ਼ ਕਰਨ ਤੋਂ ਬਚੋ।
  • ਆਪਣੇ ਪੈਰਾਂ ਦੇ ਨਹੁੰਆਂ ਨੂੰ ਟ੍ਰਿਮ ਕਰਕੇ ਰੱਖੋ ਅਤੇ ਤਿੱਖੇ ਕਿਨਾਰਿਆਂ ਨੂੰ ਮੁਲਾਇਮ ਕਰਨ ਲਈ ਐਮਰੀ ਬੋਰਡ ਦਾ ਇਸਤੇਮਾਲ ਕਰੋ।
  • ਰੋਜ਼ਾਨਾ ਆਪਣੇ ਪੈਰਾਂ ’ਚ ਜ਼ਖਮ, ਕੱਟ, ਛਾਲੇ, ਗੰਢਾਂ ਜਾਂ ਲਾਲੀ ਦੀ ਜਾਂਚ ਕਰੋ ਇਨ੍ਹਾਂ ’ਚੋਂ ਕੁਝ ਵੀ ਦਿਸਣ ’ਤੇ ਆਪਣੇ ਡਾਕਟਰ ਨੂੰ ਦੱਸੋ।
  • ਮੁੜ੍ਹਕਾ ਸੋਖਣ ਵਾਲੀਆਂ ਜ਼ੁਰਾਬਾਂ ਪਹਿਨੋ।
  • ਬੂਟ ਪਹਿਨਣ ਤੋਂ ਪਹਿਲਾਂ, ਤਿੱਖੀਆਂ ਚੀਜ਼ਾਂ (ਜਿਵੇਂ ਛੋਟੇ ਕੰਕੜ) ਦੀ ਜਾਂਚ ਕਰ ਲਓ।
  • ਅਜਿਹੇ ਬੂਟ ਪਹਿਨੋ ਜੋ ਪੈਰਾਂ ’ਚ ਚੰਗੀ ਤਰ੍ਹਾਂ ਫਿੱਟ ਹੋਣ ਅਤੇ ਪੈਰਾਂ ਨੂੰ ਰਗੜਨ ਨਾ।
  • ਨਿਯਮਿਤ ਤੌਰ ’ਤੇ ਪੈਰਾਂ ਦੀ ਦੇਖਭਾਲ ਅਤੇ ਜਾਂਚ ਕਰਵਾਉਂਦੇ ਰਹੋ।
Also Read:  ਬਿਨਾਂ ਮੰਗੇ ਸਭ ਕੁਝ ਮਿਲਦਾ

ਇਨ੍ਹਾਂ ਚੀਜ਼ਾਂ ਤੋਂ ਵੀ ਬਚੋ:

  • ਸਿਗਰਟਨੋਸ਼ੀ ਨਾ ਕਰੋ।
  • ਆਪਣੇ ਪੈਰਾਂ ਨੂੰ ਪਾਣੀ ’ਚ ਨਾ ਭਿਉਂਵੋ।
  • ਸਹੀ ਜੁੱਤੇ ਚੁਣੋ ਅਤੇ ਘਰ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਜੁੱਤੇ ਪਹਿਨੋ।
  • ਬਿਨਾਂ ਜ਼ੁਰਾਬਾਂ ਪਹਿਨੇ ਜੁੱਤੇ ਨਾ ਪਹਿਨੋ ਅਜਿਹਾ ਕਰਨ ਨਾਲ ਪੈਰਾਂ ’ਚ ਰਗੜ ਹੋ ਸਕਦੀ ਹੈ ਅਤੇ ਜਿਸ ਨਾਲ ਫੰਗਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
  • ਗਰਮੀਆਂ ’ਚ ਨੰਗੇ ਪੈਰ, ਚੱਪਲ ਜਾਂ ਹੋਰ ਖੁੱਲ੍ਹੇ ਜੁੱਤੇ ਪਹਿਨਣ ਤੋਂ ਬਚੋ -ਸ਼ਿਪ੍ਰਾ ਸ਼ਰਮਾ।

ਜ਼ੁਰਾਬਾਂ ਪਹਿਨਣਾ ਜ਼ਰੂਰੀ ਕਿਉਂ

ਜੇਕਰ ਤੁਹਾਨੂੰ ਨਸਾਂ ਦੀ ਕਮਜ਼ੋਰੀ, ਪੈਰ ਜਾਂ ਪੰਜੇ ’ਚ ਸੋਜ, ਪਹਿਲਾਂ ਕਦੇ ਪੈਰ ’ਚ ਖੂਨ ਦੇ ਜੰਮਣ ਦੀ ਸਮੱਸਿਆ ਹੋਈ ਹੋਵੇ ਜਾਂ ਤੁਸੀਂ ਬਹੁਤ ਤੁਰਦੇ ਜਾਂ ਖੜ੍ਹੇ ਰਹਿੰਦੇ ਹੋ, ਤਾਂ ਆਪਣੇ ਡਾਕਟਰ ਤੋਂ ਕੰਪ੍ਰੈਸ਼ਨ ਜ਼ੁਰਾਬਾਂ ਜਾਂ ਕੰਪ੍ਰੈਸ਼ਨ ਸਟਾਕਿੰਗਸ (ਖਾਸ ਤੌਰ ’ਤੇ ਡਿਜ਼ਾਇਨ ਕੀਤੀਆਂ ਗਈਆਂ ਇਲਾਸਟਿਕ ਜ਼ੁਰਾਬਾਂ ਹਨ ਜੋ ਪੈਰਾਂ ਅਤੇ ਗਿੱਟੇ ’ਤੇ ਹਲਕਾ ਦਬਾਅ ਪਾਉਂਦੀਆਂ ਹਨ) ਬਾਰੇ ਪੁੱਛੋ ਤੁਸੀਂ ਅਜਿਹੀਆਂ ਜ਼ੁਰਾਬਾਂ ਚੁਣਨ ਦਾ ਯਤਨ ਕਰੋ ਜੋ ਸਫੈਦ ਜਾਂ ਫਿੱਕੇ ਰੰਗ ਦੀਆਂ ਹੁੰਦੀਆਂ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਖੂਨ ਦੇ ਰਿਸਾਅ ਜਾਂ ਹੋਰ ਰਿਸਾਅ ਨੂੰ ਅਸਾਨੀ ਨਾਲ ਦੇਖਿਆ ਜਾ ਸਕੇ ਕੁਝ ਜ਼ੁਰਾਬਾਂ ’ਚ ਤਾਂ ਸਮਾਰਟ ਸੈਂਸਰ ਵੀ ਲੱਗੇ ਹੁੰਦੇ ਹਨ ਜੋ ਤਾਪਮਾਨ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਸੰਕਰਮਣ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾ ਸਕਦੇ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ