‘ਖਬਰਦਾਰ! ਕਿਸੇ ਨੂੰ ਨਹੀਂ ਦੱਸਣਾ!’ ਸਤਿਸੰਗੀਆਂ ਦੇ ਅਨੁਭਵ, ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਇੰਦਰ ਸਿੰਘ ਪੁੱਤਰ ਸ੍ਰੀ ਬਚਿੱਤਰ ਸਿੰਘ ਪਿੰਡ ਲੱਕੜਵਾਲੀ ਜ਼ਿਲ੍ਹਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਕਰਿਸ਼ਮੇ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ:-

ਇੰਦਰ ਸਿੰਘ ਦੱਸਦਾ ਹੈ ਕਿ ਬਚਪਨ ਤੋਂ ਹੀ ਮੇਰੇ ਵਿਚਾਰ ਧਾਰਮਿਕ ਸਨ ਪਰਮਾਤਮਾ ਨੂੰ ਪਾਉਣ ਦੀ ਇੱਛਾ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਦਾ ਸਤਿਸੰਗ ਸਰਸਾ ਸ਼ਹਿਰ ’ਚ ਸੁਣਿਆ ਸੀ ਪਰ ਉੁਸ ਸਮੇਂ ਮੈਂ ਨਾਮ-ਸ਼ਬਦ ਨਹੀਂ ਲਿਆ ਸੀ। ਉਸ ਤੋਂ ਬਾਅਦ ਮੈਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਵਡਿਆਈ ਲੋਕਾਂ ਤੋਂ ਬਹੁਤ ਸੁਣੀ ਲੋਕ ਕਿਹਾ ਕਰਦੇ ਕਿ ਸਰਸਾ ’ਚ ਇੱਕ ਫਕੀਰ ਮਸਤਾਨਾ ਜੀ ਹੈ ਜੋ ਮਕਾਨ ਬਣਾਉਂਦਾ ਹੈ ਅਤੇ ਗਿਰਾ ਦਿੰਦਾ ਹੈ ਰੁਪਏ-ਨੋਟ, ਸੋਨਾ-ਚਾਂਦੀ, ਕੱਪੜੇ ਆਮ ਹੀ ਵੰਡਦਾ ਹੈ, ਕਿਸੇ ਤੋਂ ਕੁਝ ਨਹੀਂ ਲੈਂਦਾ ਦੁਨੀਆਂ ’ਚ ਲੋਕ ਮੰਗ-ਮੰਗ ਕੇ ਖਾਂਦੇ ਹਨ ਪਰ ਉਹ ਅਜਿਹਾ ਫਕੀਰ ਹੈ ਜੋ ਦਿੰਦਾ ਹੀ ਦਿੰਦਾ ਹੈ ਮੈਂ ਆਪਣੇ ਮਨ ’ਚ ਸੋਚਿਆ ਕਿ ਅੱਜ ਦੇ ਜ਼ਮਾਨੇ ’ਚ ਅਜਿਹਾ ਤਾਂ ਹੋ ਨਹੀਂ ਸਕਦਾ ਆਪਣੇ ਪਿੰਡ ਦੀ ਸੰਗਤ ਨਾਲ ਸੰਨ 1958 ’ਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ’ਚ ਗਿਆ ਜਦੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਬਸ! ਉਨ੍ਹਾਂ ਦਾ ਹੀ ਹੋ ਕੇ ਰਹਿ ਗਿਆ ਮੈਂ ਉਸੇ ਸਤਿਸੰਗ ’ਤੇ ਨਾਮ-ਸ਼ਬਦ ਲੈ ਲਿਆ।

ਜਦੋਂ ਵੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਰਸਾ ਜਾਂ ਆਸ-ਪਾਸ ਕਿਤੇ ਵੀ ਸਤਿਸੰਗ ਕਰਦੇ ਤਾਂ ਮੈਂ ਉਨ੍ਹਾਂ ਦੀ ਮਿਹਰ ਨਾਲ ਉੱਥੇ ਪਹੁੰਚ ਜਾਂਦਾ ਮੇਰੇ ਬਾਪੂ ਜੀ ਨੂੰ ਮੇਰਾ ਸਤਿਸੰਗਾਂ ’ਤੇ ਜਾਣਾ ਚੰਗਾ ਨਹੀਂ ਲੱਗਦਾ ਸੀ ਜਦੋਂ ਵੀ ਮੈਂ ਸਤਿਸੰਗ ’ਤੇ ਕਿਤੇ ਜਾਣਾ ਹੁੰਦਾ ਤਾਂ ਉਹ ਇਸ ਗੱਲ ਦਾ ਬਹੁਤ ਵਿਰੋਧ ਕਰਦੇ ਮੈਂ ਅਕਸਰ ਉਨ੍ਹਾਂ ਤੋਂ ਚੋਰੀ-ਛੁਪੇ ਹੀ ਸਤਿਸੰਗ ’ਤੇ ਚਲਿਆ ਜਾਂਦਾ ਬਾਕੀ ਸਾਰੇ ਪਰਿਵਾਰ ਨੇ ਬੇਪਰਵਾਹ ਜੀ ਤੋਂ ਨਾਮ-ਸ਼ਬਦ ਲੈ ਲਿਆ ਸੀ ਪਰ ਮੇਰਾ ਬਾਪੂ ਮੇਰੇ ਪਰਮਾਰਥ ਦੇ ਰਸਤੇ ’ਚ ਰੁਕਾਵਟ ਬਣ ਗਿਆ ਮੈਂ ਆਪਣੇ ਬਾਪੂ ਨੂੰ ਕਿਹਾ ‘ਦੱਸੋ, ਗੁਰੂ ਹੋਣਾ ਚਾਹੀਦਾ ਜਾਂ ਨਹੀਂ?’ ਉਹ ਕਹਿੰਦੇ ਕਿ ‘ਮੈਂ ਜਾਣਦਾ ਹਾਂ ਕਿ ਗੱਲ ਸਹੀ ਹੈ, ਪੂਰਾ ਗੁਰੂ ਜਰੂਰ ਹੋਣਾ ਚਾਹੀਦਾ ਮੈਂ ਕਿਹਾ ‘ਬਾਪੂ ਪਤਾ, ਤੂੰ ਕਿਹੜਾ ਗੁਰੂ ਲੱਭਿਆ ਹੈ?’ ਮੈਨੂੰ ਮਸਤਾਨਾ ਜੀ ਖੁਦ ਭਗਵਾਨ ਦਾ ਰੂਪ ਲੱਗਦੇ ਹਨ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਇਸ ਗੱਲ ਨੂੰ ਲੈ ਕੇ ਮੇਰੇ ਬਾਪੂ ਅਤੇ ਮੇਰੇ ’ਚ ਅਕਸਰ ਹੀ ਕਹਾਸੁਣੀ ਹੋ ਜਾਇਆ ਕਰਦੀ ਸੀ ਇੱਕ ਦਿਨ ਮੈਂ ਸਿਮਰਨ ਕਰਦੇ ਸਮੇਂ ਸੱਚੇ ਪਾਤਸ਼ਾਹ ਮਸਤਾਨਾ ਜੀ ਦੇ ਚਰਨਾਂ ’ਚ ਅਰਜ਼ ਕਰ ਦਿੱਤੀ ਕਿ ਹੇ ਸਤਿਗੁਰੂ ਜੀ! ਮੇਰੇ ਬਾਪੂ ਨੂੰ ਨਾਮ-ਦਾਨ ਜ਼ਰੂਰ ਦਿਓ ਜੀ।

ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਨੇ ਗਦਰਾਣਾ ਪਿੰਡ ’ਚ ਜਾਣਾ ਸੀ ਲੱਕੜਵਾਲੀ ਪਿੰਡ ਦੀ ਸੰਗਤ ਨੂੰ ਪਤਾ ਸੀ ਕਿ ਸੱਚੇ ਪਾਤਸ਼ਾਹ ਜੀ 11 ਵਜੇ ਵਾਲੀ ਗੱਡੀ (ਟਰੇਨ) ’ਤੇ ਆਉਣਗੇ ਇਸ ਲਈ ਅਸੀਂ ਗੱਡੀ ਆਉਣ ਤੋਂ ਪਹਿਲਾਂ ਹੀ ਚਾਹ ਤਿਆਰ ਕਰ ਲਈ ਸੀ ਗਦਰਾਣਾ ਦਾ ਇੱਕ ਪ੍ਰੇਮੀ ਬੇਪਰਵਾਹ ਮਸਤਾਨਾ ਜੀ ਲਈ ਉੱਥੇ ਇੱਕ ਰੱਥ ਲੈ ਕੇ ਆਇਆ ਸੀ ਜਦੋਂ ਰੇਵਾੜੀ-ਸਰਸਾ ਤੋਂ ਬਠਿੰਡਾ ਨੂੰ ਜਾਣ ਵਾਲੀ ਗੱਡੀ ਲੱਕੜਵਾਲੀ ਸਟੇਸ਼ਨ ’ਤੇ ਰੁਕੀ ਤਾਂ ਸਾਧ-ਸੰਗਤ ਨਾਲ ਕੁੱਲ ਮਾਲਕ ਵਾਲੀ ਦੋ ਜਹਾਨ ਸ਼ਹਿਨਸ਼ਾਹ ਜੀ ਵੀ ਗੱਡੀ ਤੋਂ ਉੱਤਰੇ ਗੱਡੀ ਤੋਂ ਉੱਤਰਦੇ ਹੀ ਭਜਨ ਮੰਡਲੀ ਦਾ ਢੋਲ ਵੱਜਣ ਲੱਗਿਆ, ਸਾਜ ਵੱਜਣ ਲੱਗੇ, ਸੰਗਤ ਨੱਚਣ ਲੱਗੀ ਸੰਗਤ ’ਚ ਇੱਕ ਪ੍ਰੇਮੀ ਫੁਲਕਾਰੀ ਪਹਿਨ ਕੇ ਨੱਚ ਰਿਹਾ ਸੀ ਸ਼ਹਿਨਸ਼ਾਹ ਜੀ ਨੇ ਉਸਨੂੰ ਵਚਨ ਕੀਤੇ, ਗੁੰਮ ਰਹਿ, ਗੁੰਮ ਰਹਿ ਅਰਥਾਤ ਗੁਪਤ ਰਹਿ ਨੱਚਣ ਵਾਲਿਆਂ ’ਚ ਕੁਝ ਮਾਤਾ-ਭੈਣਾਂ ਵੀ ਸਨ ਉਸ ਸਮੇਂ ਜੋ ਸ਼ਬਦ ਬੋਲਿਆ ਜਾ ਰਿਹਾ ਸੀ ਉਸਦੀਆਂ ਕੁਝ ਪੰਗਤੀਆਂ ਇਸ ਤਰ੍ਹਾਂ ਸਨ:-

ਅਰੇ ਮੁਸਾਫ਼ਰ! ਅਜ਼ਲ ਸਪੈਸ਼ਲ ਆਨੇ ਵਾਲੀ ਹੈ
ਟਿਕਟ ਕਟਾ ਲੇ, ਤੇਰੇ ਭਲੇ ਕੀ ਕਹੂੰ
ਥੋੜਾ ਖਾ, ਤੇਰੇ ਭਲੇ ਕੀ ਕਹੂੰ
ਥੋੜਾ ਸੋ, ਤੇਰੇ ਭਲੇ ਕੀ ਕਹੂੰ
ਅਜਲ ਸਪੈਸ਼ਲ ਆਨੇ ਵਾਲੀ ਹੈ

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਬੋਲੇ ਜਾ ਰਹੇ ਉਕਤ ਭਜਨ ਦਰਮਿਆਨ ਹੀ ਫਰਮਾਇਆ ‘ਕੱਛ (ਬਗਲ) ਮੇਂ ਖੇਸ (ਬਿਸਤਰ) ਤੇਰੇ ਭਲੇ ਕੀ ਕਹੂੰ’ ਨੱਚਦੇ ਅਤੇ ਗਾਉਂਦੇ ਹੋਏ ਪ੍ਰੇਮੀ ਪੈਦਲ ਹੀ ਗਦਰਾਣਾ ਪਿੰਡ ਵੱਲ ਜਾ ਰਹੇ ਸਨ ਰੱਥ ਖਾਲੀ ਹੀ ਅੱਗੇ-ਅੱਗੇ ਜਾ ਰਿਹਾ ਸੀ ਸਤਿਗੁਰੂ ਜੀ ਵੀ ਪੈਦਲ ਹੀ ਸੰਗਤ ਨਾਲ ਚੱਲ ਰਹੇ ਸਨ ਮੈਂ ਅਤੇ ਕਰਮ ਸਿੰਘ ਸ਼ਹਿਨਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਹੀ ਲੱਕੜਵਾਲੀ ਰੇਲਵੇ ਸਟੇਸ਼ਨ ’ਤੇ ਆ ਗਏ ਅਸੀਂ ਸਾਧ-ਸੰਗਤ ਲਈ ਸਟੇਸ਼ਨ ’ਤੇ ਬਣੀ ਦੁਕਾਨ ’ਤੇ ਚਾਹ ਦਾ ਪ੍ਰਬੰਧ ਕੀਤਾ ਸੀ ਦੂਜੇ ਪਾਸੇ ਸਟੇਸ਼ਨ ਦੇ ਸਾਹਮਣੇ ਹੀ ਮੇਰਾ ਘਰ ਸੀ ਸ਼ਹਿਨਸ਼ਾਹ ਮਸਤਾਨਾ ਜੀ ਨੇ ਗਦਰਾਣਾ ਪਿੰਡ ’ਚ ਸਤਿੰਸਗ ਫਰਮਾਇਆ ਉਸੇ ਦਿਨ ਸੱਚੇ ਪਾਤਸ਼ਾਹ ਜੀ ਨੇ ਵਾਪਸ ਸਰਸਾ ਆਉਣਾ ਸੀ ਸ਼ਹਿਨਸ਼ਾਹ ਜੀ ਨੇ ਪੰਜ ਵਜੇ ਵਾਲੀ ਗੱਡੀ ’ਤੇ ਸਰਸਾ ਲਈ ਚੜ੍ਹਨਾ ਸੀ।

Also Read:  ਰੋਬੋਟਿਕ ਇੰਜੀਨੀਅਰਿੰਗ ਸਪੇਸ ਰਿਸਰਚ ਤੱਕ ਜਾਣ ਦਾ ਰਸਤਾ

ਮੈਂ ਸੋਚਿਆ ਕਿ ਅੱਜ ਮੌਕਾ ਹੈ ਬਾਪੂ ਨੂੰ ਨਾਮ ਦਿਵਾਉਣ ਦਾ ਇਸ ਤੋਂ ਬਾਅਦ ਤਾਂ ਪਿਤਾ ਜੀ ਸਰਸਾ ਚਲੇ ਜਾਣਗੇ ਮੈਂ ਆਪਣੇ ਬਾਪੂ ਦੀ ਬਾਂਹ ਫੜ ਕੇ ਉੱਥੇ ਲੈ ਆਇਆ ਐਨੇ ’ਚ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਾਧ-ਸੰਗਤ ਨਾਲ ਉੱਥੇ ਪਹੁੰਚ ਗਏ ਮੈਂ ਆਪਣੇ ਬਾਪੂ ਨੂੰ ਕਿਹਾ ਕਿ ਅੱਜ ਮੌਕਾ ਹੈ ਨਾਮ ਲੈ ਲੇ ਮੈਂ ਆਪਣੇ ਬਾਪੂ ਜੀ ਨੂੰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਲੈ ਗਿਆ ਮੇਰੇ ਬਾਪੂ ਨੇ ਸੱਚੇ ਪਾਤਸ਼ਾਹ ਜੀ ਤੋਂ ਅਜੀਬ ਸਵਾਲ ਪੁੱਛਿਆ ਤੁਹਾਡਾ ਦੌਲਤਖਾਨਾ ਬੇਪਰਵਾਹ ਜੀ ਨੇ ਫਰਮਾਇਆ ‘ਬਿਲੋਚਿਸਤਾਨ ਮੈਂ ਫਿਰ ਆਪਣੇ ਬਾਪੂ ਦੀ ਬਾਂਹ ਫੜ ਲਈ ਅਤੇ ਮੈਂ ਉਸ ਨਾਲ ਲੜਨ ਲੱਗਿਆ ਦੋ ਆਦਮੀ ਮੈਨੂੰ ਫੜ ਕੇ ਇੱਕ ਪਾਸੇ ਲੈ ਗਏ।

ਉਹ ਕਹਿਣ ਲੱਗੇ ਕਿ ਤੇਰਾ ਨਮੂਨਾ ਹੋਰ ਹੈ, ਤੇਰੇ ਬਾਪ ਦਾ ਹੋਰ ਹੈ ਉਸ ਤੋਂ ਬਾਅਦ ਉੱਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਤਿੰਨ ਮਜ਼ਦੂਰ ਮਜ਼ਦੂਰੀ ’ਤੇ ਕੱਚੀਆਂ ਇੱਟਾ ਕੱਢ ਰਹੇ ਸਨ ਸੱਚੇ ਪਾਤਸ਼ਾਹ ਜੀ ਉਨ੍ਹਾਂ ਮਜ਼ਦੂਰਾਂ ਕੋਲ ਖੁਦ ਚੱਲ ਕੇ ਗਏ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਇੱਕ ਹਜ਼ਾਰ ਇੱਟ ਕੱਢਣ ਲਈ ਕਿੰਨੇ ਰੁਪਏ ਲੈਂਦੇ ਹੋ? ਤਾਂ ਉਹ ਕਹਿਣ ਲੱਗੇ ਕਿ ਜੀ, ਚਾਰ ਰੁਪਏ ਸ਼ਹਿਨਸ਼ਾਹ ਜੀ ਨੇ ਦਰਬਾਰ ਦੇ ਸੇਵਾਦਾਰ ਨੂੰ ਕਿਹਾ ਕਿ ਇਨ੍ਹਾਂ ਨੂੰ ਦਸ-ਦਸ ਰੁਪਏ ਦੇ ਦਿਓ ਕਿਉਂਕਿ ਇਨ੍ਹਾਂ ਦੀ ਦਸਾਂ ਨੌਹਾ ਦੀ ਕਮਾਈ ਹੈ ਸ਼ਹਿਨਸ਼ਾਹ ਜੀ ਨੇ ਉਨ੍ਹਾਂ ਮਜ਼ਦੂਰਾਂ ਨੂੰ ਫਰਮਾਇਆ, ਇਨ੍ਹਾਂ ਰੁਪਇਆ ਦੀ ਕੋਈ ਚੰਗੀ ਚੀਜ਼ ਲੈਣੀ ਹੈ ਐਨੇ ’ਚ ਰੇਲਗੱਡੀ ਆ ਗਈ ਬੇਪਰਵਾਹ ਮਸਤਾਨਾ ਜੀ ਗੱਡੀ ’ਚ ਚੜ੍ਹ ਗਏ ਸਰਸਾ ਜਾਣ ਵਾਲੀ ਸਾਧ-ਸੰਗਤ ਵੀ ਚੜ੍ਹ ਗਈ ਅਤੇ ਗੱਡੀ ਚੱਲ ਪਈ।

ਮੈਂ ਆਪਣੇ ਬਾਪੂ ਨੂੰ ਕਿਹਾ ਕਿ ਸਤਿਗੁਰੂ ਜੀ ਨਾਲ ਕੋਈ ਚੰਗੀ ਗੱਲ ਕਰਨੀ ਸੀ ਤੈਨੂੰ ਚੰਗਾ ਮੌਕਾ ਮਿਲਿਆ ਸੀ ਪਰ ਤੂੰ ਕੁਝ ਫਾਇਦਾ ਨਹੀਂ ਲਿਆ ਇਸ ਤੋਂ ਤਿੰਨ ਮਹੀਨੇ ਬਾਅਦ ਮੇਰੇ ਬਾਪੂ ਦੀ ਮੌਤ ਹੋ ਗਈ ਮੈਂ ਸੋਚਿਆ ਮੇਰੇ ਬਾਪੂ ਨੇ ਨਾਮ ਨਹੀਂ ਲਿਆ, ਚੁਰਾਸੀ ਲੱਖ ਜੂਨੀਆਂ ’ਚ ਜਾਵੇਗਾ, ਨਰਕਾਂ ’ਚ ਜਾਵੇਗਾ ਮੈਂ ਬਹੁਤ ਨਿਰਾਸ਼ ਹੋ ਗਿਆ ਕਿ ਆਪਣੇ ਬਾਪੂ ਨੂੰ ਨਾਮ ਨਹੀਂ ਦਿਵਾ ਸਕਿਆ।

Also Read:  Joint care: ਜੋੜਾਂ ’ਚ ਹੋਵੇ ਕਟਕਟ ਤਾਂ ਹੋ ਜਾਓ ਸਾਵਧਾਨ

ਉਪਰੋਕਤ ਘਟਨਾ ਦੇ ਡੇਢ ਸਾਲ ਬਾਅਦ ਇੱਕ ਦਿਨ ਮੈਂ ਇਕੱਲੇ ਸਿਮਰਨ ਕਰ ਰਿਹਾ ਸੀ ਅਚਾਨਕ ਹੀ ਮੈਨੂੰ ਆਪਣੇ ਬਾਪੂ ਦਾ ਖਿਆਲ ਆਇਆ ਕਿ ਮੈਂ ਆਪਣੇ ਬਾਪੂ ਨੂੰ ਨਾਮ ਨਾ ਦਿਵਾ ਸਕਿਆ ਉਸ ਸਮੇਂ ਮੈਨੂੰ ਸਰਵਸਮਰੱਥ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਾਹਮਣੇ ਤੋਂ ਦਰਸ਼ਨ ਹੋਏ ਅਤੇ ਨਾਲ ਹੀ ਮੇਰੇ ਬਾਪੂ ਦੀ ਵੀ ਆਵਾਜ਼ ਆਈ ਕਿ ‘ਤੂੰ ਮੈਨੂੰ ਬਚਾ ਲਿਆ ਹੈ, ਜੋ ਜਬਰਦਸਤੀ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਮੈਨੂੰ ਦਰਸ਼ਨ ਕਰਵਾ ਦਿੱਤੇ’ ਮੈਂ ਕਿਹਾ ਕਿ ਤੂੰ ਬਾਬਾ ਜੀ (ਮਸਤਾਨਾ ਜੀ) ਵੱਲ ਹੱਥ ਕਰ ਉਨ੍ਹਾਂ ਨੇ ਹੀ ਤੈਨੂੰ ਸਭ ਕੁਝ ਦਿੱਤਾ ਹੈ, ਇਸ ਤੋਂ ਬਾਅਦ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ ‘ਖਬਰਦਾਰ! ਕਿਸੇ ਨੂੰ ਨਹੀਂ ਦੱਸਣਾ ਤੇਰੇ ਬਾਪ ਦਾ ਫਲਾਂ ਘਰ ’ਚ ਜਨਮ ਹੋਇਆ ਹੈ ਤੂੰ ਵੀ ਉਸਦੇ ਘਰ ਨਹੀਂ ਜਾਣਾ’।

ਕੁੱਲ ਮਾਲਕ ਵਾਲੀ ਦੋ ਜਹਾਨ ਨੇ ਮੇਰੇ ਬਾਪੂ ਨੂੰ ਦੁਬਾਰਾ ਮਨੁੱਖ ਜਨਮ ਦੇ ਕੇ ਉਸਦਾ ਉੱਧਾਰ ਕਰ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਇੱਕ ਵਾਰ ਦੇ ਦਰਸ਼ਨਾਂ ਨੇ ਉਸ ਦੀ 84 ਜੂਨ ਕੱਟ ਦਿੱਤੀ ਤੇ ਖੁਦ ਨੂੰ ਪਾਉਣ ਦਾ ਸਨਿਹਰਾ ਅਵਸਰ ਪ੍ਰਦਾਨ ਕੀਤਾ ਆਪਣੀ ਦੂਜੀ ਬਾਡੀ ’ਚ ਪੂਜਨੀਕ ਪਰਮਪਿਤਾ ਜੀ ਦੇ ਰੂਪ ’ਚ ਉਸਨੂੰ ਨਾਮ ਦੇ ਕੇ ਮੋਕਸ਼ ਦੇ ਦਿੱਤੀ ਸਤਿਗੁਰੂ ਸਰਵਸਮਰੱਥ ਖੁਦ ਹੀ ਕੁੱਲ ਮਾਲਕ ਹਨ ਸਤਿਗੁਰੂ ਦੇ ਹੱਥ ਬਹੁਤ ਲੰਮੇ ਹੁੰਦੇ ਹਨ ਜੋ ਕੰਮ ਇਨਸਾਨ ਸੋਚ ਵੀ ਨਹੀਂ ਸਕਦਾ ਉਹ ਕੰਮ ਸਤਿਗੁਰੂ ਕਰ ਸਕਦਾ ਹੈ ਅਤੇ ਕਰਦਾ ਹੈ ਪੂਰੇ ਗੁਰੂ ਦਾ ਸ਼ਿਸ਼ ਜੋ ਸੱਚੀ ਤੜਫ, ਲਗਨ ਨਾਲ ਸੋਚਦਾ ਹੈ ਸਤਿਗੁਰੂ ਉਪਰੋਕਤ ਅਨੁਸਾਰ ਉਸਨੂੰ ਜ਼ਰੂਰ ਪੂਰਾ ਕਰਦਾ ਹੈ ਬੇਪਰਵਾਹ ਜੀ ਦੇ ਇਨ੍ਹਾਂ ਵਚਨਾਂ ਨਾਲ ਮੇਰੀ ਚਿੰਤਾ ਮਿੱਟ ਗਈ ਮੈਂ ਜੋ ਚਾਹੁੰਦਾ ਸੀ ਮੇਰੀ ਉਹ ਗੱਲ ਪੂਰੀ ਹੋ ਗਈ ਮੈਨੂੰ ਸ਼ਹਿਨਸ਼ਾਹ ਜੀ ਨੇ ਦਿਖਾ ਦਿੱਤਾ ਕਿ ਮੇਰਾ ਬਾਪੂ ਕਿਤੇ ਨਰਕਾ ’ਚ ਨਹੀਂ ਗਿਆ, ਸਗੋਂ ਸਤਿਗੁਰੂ ਨੇ ਉਸਦੀ ਸੰਭਾਲ ਕਰ ਲਈ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ