ਪ੍ਰੇਰਣਾਦਾਇਕ:ਅਧੂਰੇ ਸੁਫਨੇ ਨੂੰ ਕੀਤਾ ਪੂਰਾ

ਸੁਸ਼ੀਲਾ ਦੇਵੀ ਨੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ 63 ਸਾਲ ਦੀ ਉਮਰ ’ਚ ਕਿਤਾਬਾਂ ਚੁੱਕੀਆਂ ਤੇ ਰਾਸ਼ਟਰੀ ਓਪਨ ਸਕੂਲ ਸਿੱਖਿਆ ਸੰਸਥਾਨ ਤੋਂ (ਸਾਲ 2025-26) 10ਵੀਂ ਦੀ ਪ੍ਰੀਖਿਆ 79.6 ਪ੍ਰਤੀਸਤ ਅੰਕ ਹਾਸਲ ਕਰਕੇ ਪਾਸ ਕੀਤੀ ਉਨ੍ਹਾਂ ਨੇ ਇਸ ਉਮਰ ’ਚ ਫਸਟ ਡਿਵੀਜ਼ਨ ’ਚ 10ਵੀਂ ਪ੍ਰੀਖਿਆ ਪਾਸ ਕੀਤੀ ਹੈ।

ਉਮਰ: 63 ਸਾਲ, ਨਾਂਅ: ਸੁਸ਼ੀਲਾ ਦੇਵੀ, ਵਾਸੀ: ਦੇਵਨਗਰ, ਮਹਿੰਦਰਗੜ੍ਹ (ਹਰਿ.)

ਜਦੋਂ ਮਨ ’ਚ ਕੁਝ ਕਰ ਲੈਣ ਦਾ ਧਾਰ ਲਿਆ ਜਾਵੇ ਤਾਂ ਹੋ ਨਹੀਂ ਸਕਦਾ ਕਿ ਉਹ ਹੋ ਨਾ ਸਕੇ ਸੁਫਨੇ ਹਰ ਕੋਈ ਦੇਖਦਾ ਹੈ, ਪਰ ਉਨ੍ਹਾਂ ਨੂੰ ਪੂਰਾ ਕੋਈ-ਕੋਈ ਕਰਦਾ ਹੈ ਅਤੇ ਜੋ ਪੂਰਾ ਕਰ ਲੈਂਦਾ ਹੈ, ਉਹ ਇੱਕ ਪ੍ਰੇਰਨਾ ਬਣ ਜਾਂਦਾ ਹੈ ਅਜਿਹੇ ਹੀ ਪ੍ਰੇਰਨਾ ਦਾ ਸਰੋਤ ਹਨ 63 ਸਾਲ ਦੇ ਬਜ਼ੁਰਗ ਮਾਤਾ ਸੁਸ਼ੀਲਾ ਦੇਵੀ, ਜੋ ਆਪਣੀ ਉਮਰ ਦੇ ਇਸ ਪੜਾਅ ’ਤੇ ਦਸਵੀਂ ਕਲਾਸ ਫਸਟ ਡਿਵੀਜ਼ਨ ’ਚ ਪਾਸ ਕਰਕੇ ਦੂਜਿਆਂ ਲਈ ਉਦਾਹਰਨ ਬਣ ਗਏ ਹਨ।

ਸੁਸ਼ੀਲਾ ਦੇਵੀ ਨੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ 63 ਸਾਲ ਦੀ ਉਮਰ ’ਚ ਕਿਤਾਬਾਂ ਚੁੱਕੀਆਂ ਤੇ ਰਾਸ਼ਟਰੀ ਓਪਨ ਸਕੂਲ ਸਿੱਖਿਆ ਸੰਸਥਾਨ ਤੋਂ (ਸਾਲ 2025-26) 10ਵੀਂ ਦੀ ਪ੍ਰੀਖਿਆ 79.6 ਪ੍ਰਤੀਸਤ ਅੰਕ ਹਾਸਲ ਕਰਕੇ ਪਾਸ ਕੀਤੀ ਉਨ੍ਹਾਂ ਨੇ ਇਸ ਉਮਰ ’ਚ ਫਸਟ ਡਿਵੀਜ਼ਨ ’ਚ 10ਵੀਂ ਪ੍ਰੀਖਿਆ ਪਾਸ ਕੀਤੀ ਹੈ ਉਹ ਇੱਥੇ ਰੁਕਣ ਵਾਲੀ ਨਹੀਂ ਹਨ, ਉਨ੍ਹਾਂ ਹੁਣ 12ਵੀਂ ਪ੍ਰੀਖਿਆ ਦੀ ਤਿਆਰੀ ਕਰਨੀ ਹੈ ਅਤੇ ਪਿੰਡ ਦੀ ਸਰਪੰਚ ਬਣਨ ਦਾ ਸੁਫਨਾ ਵੀ ਪੂਰਾ ਕਰਨਾ ਹੈ ਉਨ੍ਹਾਂ ਦੀ ਸਕਸੈੱਸ ਸਟੋਰੀ ਸਾਬਤ ਕਰਦੀ ਹੈ ਕਿ ਜੇਕਰ ਸਿੱਖਣ ਦੀ ਲਗਨ ਦਿਲ ’ਚ ਹੋਵੇ ਤਾਂ ਕੋਈ ਰੁਕਾਵਟ ਤੁਹਾਨੂੰ ਰੋਕ ਨਹੀਂ ਸਕਦੀ।Inspirational

ਸੁਸ਼ੀਲਾ ਦੇਵੀ ਦਾ ਜਨਮ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਭੰਡਗੀ ਪਿੰਡ ’ਚ ਹੋਇਆ ਸੀ 5ਵੀਂ ਕਲਾਸ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਸੀ ਬਚਪਨ ’ਚ ਪੜ੍ਹਾਈ ’ਚ ਹੁਸ਼ਿਆਰ ਸੀ, ਪਰ ਦਾਦਾ ਰਾਮਸਵਰੂਪ ਬੋਹਰਾ ਦੇ ਮਨ੍ਹਾ ਕਰਨ ’ਤੇ ਪੜ੍ਹਾਈ ਉੱਥੇ ਛੁੱਟ ਗਈ ਕਿਉਂਕਿ ਅੱਗੇ ਦੀ ਪੜ੍ਹਾਈ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ ਸੀ ਸਾਲ 1981 ’ਚ ਉਨ੍ਹਾਂ ਦਾ ਵਿਆਹ ਕਿਸਾਨ ਪਰਿਵਾਰ ’ਚ ਬਾਬੂ ਲਾਲ ਨਾਲ ਹੋਇਆ ਘਰੇਲੂ ਜ਼ਿੰਮੇਵਾਰੀਆਂ ਨਾਲ ਸੁਸ਼ੀਲਾ ਦੇਵੀ ਨੂੰ ਅਖਬਾਰ ਪੜ੍ਹਨ ਦਾ ਸ਼ੌਂਕ ਹਮੇਸ਼ਾ ਤੋਂ ਸੀ ਉਹ ਕਈ ਸਾਲਾਂ ਤੋਂ ਲਗਾਤਾਰ ਅਖਬਾਰ ਪੜ੍ਹਦੀ ਰਹੀ ਅਤੇ ਇਹੀ ਆਦਤ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣੀ।

Also Read:  Home New look: ਘਰ ਨੂੰ ਦਿਓ ਨਵੀਂ ਲੁਕ

ਇੱਕ ਦਿਨ ਮਾਂ ਨੂੰ ਬੜੀ ਦਿਲਚਸਪੀ ਨਾਲ ਅਖਬਾਰ ਪੜ੍ਹਦਾ ਦੇਖ ਬੇਟੇ ਵਿਸ਼ਨੂੰ ਨੇ ਪੁੱਛਿਆ ਕਿ ਕੀ ਉਹ ਹੁਣ ਵੀ ਪੜ੍ਹਨਾ ਚਾਹੁੰਦੇ ਹਨ? ਬੇਟੇ ਦੀ ਗੱਲ ਨੇ ਵਰਿ੍ਹਆਂ ਪੁਰਾਣੀ ਪੜ੍ਹਨ ਦੀ ਇੱਛਾ ਨੂੰ ਫਿਰ ਜਗਾ ਦਿੱਤਾ ਉਨ੍ਹਾਂ ਨੇ ਤੁਰੰਤ ਹਾਂ ਕਹਿ ਦਿੱਤੀ ਅਤੇ ਉਨ੍ਹਾਂ ਦੇ ਬੇਟੇ ਨੇ ਹੌਂਸਲਾ ਵਧਾਇਆ ਅਤੇ 10ਵੀਂ ਦਾ ਫਾਰਮ ਭਰ ਦਿੱਤਾ ਉਹ ਘਰ ਦਾ ਕੰਮ ਖ਼ਤਮ ਕਰਕੇ ਪੜ੍ਹਾਈ ਕਰਦੀ ਸੀ ਜਿੱਥੇ ਦਿੱਕਤ ਆਉਂਦੀ, ਉੱਥੇ ਬੇਟਾ-ਬੇਟੀ ਮੱਦਦ ਕਰਦੇ ਅਤੇ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਐਗਜ਼ਾਮ ਦੀ ਤਿਆਰੀ ਕਰਦੀ ਸੀ ਅਪਰੈਲ-2026 ’ਚ ਜਦੋਂ ਪ੍ਰੀਖਿਆ ਦਾ ਨਤੀਜਾ ਆਇਆ, ਉਦੋਂ ਅੰਗਰੇਜ਼ੀ-89, ਸਾਇੰਸ-88, ਗਣਿਤ-78, ਪੇਂਟਿੰਗ-76, ਹਿੰਦੀ-67 ਨੰਬਰਾਂ ਨਾਲ ਪ੍ਰੀਖਿਆ ਪਾਸ ਕਰ ਲਈ ਸੁਸ਼ੀਲਾ ਦੇਵੀ ਦੀ ਕਹਾਣੀ ਸਿਰਫ ਇੱਕ ਪ੍ਰੀਖਿਆ ਪਾਸ ਕਰਨ ਦੀ ਨਹੀਂ, ਸਗੋਂ ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜ ਕੇ ਆਪਣੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਅਤੇ ਪਰਿਵਾਰ ਦੀ ਸਪੋਟ ਦੀ ਮਿਸਾਲ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ