Fast food: ਸਵਾਦ ਦਾ ਫਾਹਾ ਦਵਾਈਆਂ ਦੀ ਬੈਸਾਖੀ
ਅੱਜ ਜੇਕਰ ਸ਼ਾਮ ਦੇ ਸਮੇਂ ਕਿਸੇ ਵੀ ਸ਼ਹਿਰ ਜਾਂ ਕਸਬੇ ਦ ਚੌਰਾਹਿਆਂ ਜਾਂ ਰੇਹੜੀਆਂ ਦੇ ਆਸ-ਪਾਸ ਨਜ਼ਰ ਮਾਰੀ ਜਾਵੇ, ਤਾਂ ਉੱਥੇ ਆਉਣ ਵਾਲੀ ਬੇਕਾਬੂ ਭੀੜ ਕਿਸੇ ਤਿਉਹਾਰ ਦਾ ਭੁਲੇਖਾ ਪਾਉਂਦੀ ਹੈ ਪਰ ਜ਼ਰਾ ਠਹਿਰ ਕੇ ਸੋਚੋ, ਕੀ ਇਹ ਵਾਕਈ ਜ਼ਿੰਦਗੀ ਦਾ ਜਸ਼ਨ ਹੈ? ਜਾਂ ਫਿਰ ਅਸੀਂ ਜਾਣੇ-ਅਨਜਾਣੇ ਆਪਣੀ ਹੀ ਸਿਹਤ ਦੀ ਬਲੀ ਚੜ੍ਹਾਉਣ ਲਈ ਲਾਈਨ ’ਚ ਖੜ੍ਹੇ ਹਾਂ
ਮਸਾਲਿਆਂ ਅਤੇ ਤੇਲ ਨਾਲ ਲੱਥਪੱਥ, ਘਟੀਆ ਪੱਧਰ ਦੇ ਰੰਗਾਂ ਅਤੇ ਰਸਾਇਣਾਂ ਨਾਲ ਤਿਆਰ ਜਿਸ ਭੋਜਨ ਨੂੰ ਲੋਕ ‘ਜੀਭ ਦੇ ਸਵਾਦ’ ਅਤੇ ‘ਲਾਈਫ ਦਾ ਐਂਜੁਆਇਮੈਂਟ’ ਮੰਨ ਕੇ ਗਲੇ ਤੱਕ ਤੁੰਨ ਰਹੇ ਹਨ, ਉਹ ਅਸਲ ’ਚ ਬਿਮਾਰੀਆਂ ਦਾ ਹੌਲਾ ਜ਼ਹਿਰ ਹੈ ਅੱਜ ਸਮਾਜ ਦਾ ਇੱਕ ਵੱਡਾ ਵਰਗ ਸਿਹਤ ਦੇ ਪ੍ਰਤੀ ਸਿਖ਼ਰ ਤੱਕ ਲਾਪਰਵਾਹ ਹੋ ਚੁੱਕਾ ਹੈ ਖਾਣ ਲਾਇਕ ਕੀ ਹੈ ਅਤੇ ਕੀ ਨਹੀਂ, ਇਸ ਦਾ ਫਰਕ ਖ਼ਤਮ ਹੁੰਦਾ ਜਾ ਰਿਹਾ ਹੈ ਨਤੀਜਾ- ਘੱਟ ਉਮਰ ’ਚ ਹੀ ਅਣਗਿਣਤ ਗੰਭੀਰ ਬਿਮਾਰੀਆਂ ਦੀ ਚਪੇਟ ’ਚ ਆਉਂਦੇ ਲੋਕ
ਅੱਜ ਚਾਰੇ ਪਾਸੇ ਇੱਕ ਬੇਹੱਦ ਖਤਰਨਾਕ ਅਤੇ ਖੋਖਲੀ ਮਾਨਸਿਕਤਾ ਪੈਰ ਪਸਾਰ ਚੁੱਕੀ ਹੈ ਦੁਨੀਆਂ ’ਚ ਆਏ ਹਾਂ ਤਾਂ ਖਾ-ਪੀ ਕੇ ਜਾਵਾਂਗੇ, ਜ਼ਿੰਦਗੀ ’ਚ ਹੋਰ ਰੱਖਿਆ ਹੀ ਕੀ ਹੈ? ਜਾਂ ਫਿਰ ਅਰੇ! ਬਿਮਾਰ ਹੋਵਾਂਗੇ ਤਾਂ ਡਾਕਟਰ ਅਤੇ ਦਵਾਈਆਂ ਕਿਸ ਦਿਨ ਕੰਮ ਆਉਣਗੀਆਂ? ਦਵਾਈ ਖਾ ਕੇ ਸਭ ਠੀਕ ਕਰ ਲੈਣ ਦਾ ਇਹ ਭਰਮ ਇਨਸਾਨ ਨੂੰ ਅੰਦਰ ਹੀ ਅੰਦਰ ਘੁਣ ਵਾਂਗ ਚੱਟ ਰਿਹਾ ਹੈ
ਇਹ ਸੋਚ ਨਾ ਸਿਰਫ ਗਲਤ ਹੈ, ਸਗੋਂ ਆਤਮਘਾਤੀ ਵੀ ਹੈ ਲੋਕ ਭੁੱਲ ਰਹੇ ਹਨ ਕਿ ਗੋਲੀਆਂ ਅਤੇ ਕੈਪਸੂਲ ਸਰੀਰ ਨੂੰ ਸਿਰਫ ਕਿਸੇ ਤਰ੍ਹਾਂ ਚੱਲਣ ਲਾਇਕ ਬਣਾ ਸਕਦੇ ਹਨ, ਉਹ ਕੁਦਰਤੀ ਸਿਹਤ ਦਾ ਬਦਲ ਕਦੇ ਨਹੀਂ ਹੋ ਸਕਦੇ ਹਰ ਰੋਜ਼ ਮੁੱਠੀ ਭਰ ਦਵਾਈਆਂ ਖਾ ਕੇ ਜਿਉਣਾ ਕੋਈ ਜੀਵਨ ਨਹੀਂ, ਸਗੋਂ ਬਿਮਾਰੀਆਂ ਨਾਲ ਕੀਤਾ ਗਿਆ ਇੱਕ ਦੁਖਦਾਈ ਸਮਝੌਤਾ ਹੈ
Table of Contents
ਸਵਾਦ ਜਾਂ ਬਿਮਾਰੀਆਂ ਨੂੰ ਸੱਦਾ?
ਚੌਰਾਹਿਆਂ ਅਤੇ ਰੇਹੜੀਆਂ ’ਤੇ ਸੜਦੇ ਰੀ-ਯੂਜਡ ਤੇਲ (ਵਾਰ-ਵਾਰ ਉਬਾਲਿਆ ਗਿਆ ਤੇਲ), ਜ਼ਿਆਦਾ ਮਿਰਚ-ਮਸਾਲੇ ਅਤੇ ਬੇਹੀਆਂ ਸਮੱਗਰੀਆਂ ਨਾਲ ਸਜਦੇ ਵਿਅੰਜਨ ਸਿਰਫ ਸਵਾਦ ਗ੍ਰੰਥੀਆਂ ਨੂੰ ਤ੍ਰਿਪਤ ਕਰਦੇ ਹਨ, ਪਰ ਅੰਦਰ ਜਾ ਕੇ ਸਾਡੀਆਂ ਅੰਤੜੀਆਂ, ਲਿਵਰ ਅਤੇ ਦਿਲ ’ਤੇ ਭਿਆਨਕ ਵਾਰ ਕਰਦੇ ਹਨ ਅੱਜ ਛੋਟੀ ਉਮਰ ’ਚ ਐਸੀਡਿਟੀ, ਫੈਟੀ ਲਿਵਰ, ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਗ੍ਰਾਫ ਜਿਸ ਤੇਜ਼ੀ ਨਾਲ ਉੱਪਰ ਚੜ੍ਹ ਰਿਹਾ ਹੈ, ਉਸ ਦਾ ਇੱਕ ਵੱਡਾ ਕਾਰਨ ਇਹੀ ਬੇਲਗਾਮ ਖਾਣ-ਪੀਣ ਹੈ
ਅਸਲੀ ਅਨੰਦ ਸਰੀਰ ਦੇ ਸਿਹਤਮੰਦ ਅਤੇ ਊਰਜਾਵਾਨ ਹੋਣ ’ਚ ਹੈ, ਨਾ ਕਿ ਜੀਭ ਨੂੰ ਚਟਕਾਰੇ ਦੇ ਕੇ ਅਗਲੇ ਦਿਨ ਡਾਕਟਰ ਦੇ ਕਲੀਨਿਕ ਦੇ ਬਾਹਰ ਲਾਈਨ ਲਾਉਣ ’ਚ ਜੀਵਨ ਦਾ ਅਨੰਦ ਆਪਣਿਆਂ ਨਾਲ ਇੱਕ ਨਿਰੋਗੀ ਅਤੇ ਖੁਸ਼ਹਾਲ ਲੰਮਾ ਜੀਵਨ ਜਿਉਣ ’ਚ ਹੈ ਨਾ ਕਿ ਗਲਤ ਆਦਤਾਂ ਦੀ ਵਜ੍ਹਾ ਨਾਲ ਸਮੇਂ ਤੋਂ ਪਹਿਲਾਂ ਆਪਣਿਆਂ ਨੂੰ ਰੋਂਦੇ-ਵਿਲਕਦੇ ਛੱਡ ਜਾਣ ’ਚ-ਉਮੇਸ਼ ਕੁਮਾਰ ਸਾਹੂ
ਸਮਾਂ ਰਹਿੰਦੇ ਜਾਗਣਾ ਹੀ ਇੱਕੋ-ਇੱਕ ਬਦਲ
- ਸਵਾਦ ਲਈ ਨਹੀਂ, ਸਰੀਰ ਦੇ ਪੋਸ਼ਣ ਲਈ ਖਾਣਾ ਸਿੱਖੋ
- ਦਵਾਈ ਨਾਲ ਸਭ ਠੀਕ ਹੋ ਜਾਵੇਗਾ’ ਵਾਲੇ ਇਸ ਆਤਮਘਾਤੀ ਭਰਮ ਤੋਂ ਬਾਹਰ ਨਿੱਕਲੋ
- ਘਰ ਦੇ ਸਾਦੇ ਅਤੇ ਪੌਸ਼ਟਿਕ ਭੋਜਨ ਨੂੰ ਪਹਿਲ ਦਿਓ ਅਤੇ ਚੌਰਾਹਿਆਂ ਦੇ ਘਟੀਆ ਖਾਣ-ਪੀਣ ਤੋਂ ਦੂਰੀ ਬਣਾਓ

































































