Diseases

Diseases: ਸਰੀਰ ’ਚ ਦਸਤਕ ਦੇ ਰਹੀਆਂ ਬਿਮਾਰੀਆਂ, ਸਮਾਂ ਰਹਿੰਦੇ ਸੰਭਲੋ

ਤੁਹਾਡਾ ਸਰੀਰ ਸਿਰਫ ਮਾਸ ਅਤੇ 206 ਹੱਡੀਆਂ ਦਾ ਢਾਂਚਾ ਨਹੀਂ ਹੈ, ਇਹ ਤੁਹਾਡੇ ਅਨੁਭਵ ਦਾ ਸਭ ਤੋਂ ਵੱਡਾ ਦਸਤਾਵੇਜ਼ ਵੀ ਹੈ, ਜੋ ਸਮੇਂ-ਸਮੇਂ ’ਤੇ ਤੁਹਾਨੂੰ ਆਪਣੀ ਸਿਹਤ ਅਤੇ ਜੀਵਨਸ਼ੈਲੀ ਬਾਰੇ ਸੰਕੇਤ ਦੇ ਕੇ ਅਲਰਟ ਕਰਦਾ ਰਹਿੰਦਾ ਹੈ ਜੇਕਰ ਅਸੀਂ ਆਪਣੇ ਸਰੀਰ ਦੇ ਸੰਕੇਤਾਂ ਨੂੰ ਸਮਝ ਕੇ ਸਹੀ ਜੀਵਨਸ਼ੈਲੀ ਅਪਣਾ ਲਈਏ ਅਤੇ ਸਮਾਂ ਰਹਿੰਦੇ ਜ਼ਰੂਰੀ ਕਦਮ ਚੁੱਕੀਏ, ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ

ਕਹਿੰਦੇ ਹਨ ਕਿ ਤੁਹਾਡਾ ਸਰੀਰ ਹੀ ਤੁਹਾਡਾ ਡਾਕਟਰ ਹੁੰਦਾ ਹੈ ਇਹ ਸਰੀਰ ਸਮੇਂ-ਸਮੇਂ ’ਤੇ ਸਾਨੂੰ ਦੱਸਦਾ ਹੈ ਕਿ ਬਾਡੀ ’ਚ ਕੁਝ ਤਾਂ ਗੜਬੜ ਹੈ ਅੱਜ ਜ਼ਿਆਦਾਤਰ ਰੋਗ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਦਿਲ ਦੇ ਰੋਗ, ਫੈਟੀ ਲੀਵਰ ਗਲਤ ਖਾਣ-ਪੀਣ, ਜ਼ਿਆਦਾ ਤਣਾਅ, ਨੀਂਦ ਦੀ ਕਮੀ ਅਤੇ ਅਨਿਯਮਤ ਵਿਹਾਰ ਦਾ ਸਿੱਟਾ ਹੁੰਦੇ ਹਨ

ਜਦੋਂ ਅਸੀਂ ਅਣਉੱਚਤ ਆਹਾਰ ਲੈਂਦੇ ਹਾਂ ਜਾਂ ਜੀਵਨਸ਼ੈਲੀ ’ਚ ਬਦਲਾਅ ਲਿਆਉਂਦੇ ਹਾਂ, ਤਾਂ ਸਾਡਾ ਸਰੀਰ ਸਾਨੂੰ ਕਈ ਸੰਕੇਤ ਦਿੰਦਾ ਹੈ ਜਿਵੇਂ ਵਾਰ-ਵਾਰ ਥਕਾਵਟ ਮਹਿਸੂਸ ਹੋਣਾ, ਕਬਜ ਰਹਿਣਾ, ਪੇਟ ’ਚ ਤੇਜ਼ਾਬ ਜਾਂ ਅਫਾਰੇ ਦੀ ਸਮੱਸਿਆ, ਨੀਂਦ ਪੂਰੀ ਨਾ ਹੋਣਾ, ਵਜਨ ਦਾ ਅਚਾਨਕ ਘਟਨਾ ਜਾਂ ਵਧਣਾ, ਵਾਰ-ਵਾਰ ਸੰਕਰਮਣ ਹੋਣਾ, ਵਾਲਾਂ ਦਾ ਝੜਨਾ ਤੇ ਚਮੜੀ ਦਾ ਬੇਜ਼ਾਨ ਦਿਖਣਾ ਆਦਿ ਜੇਕਰ ਸਿਹਤਮੰਦ ਜੀਵਨਸ਼ੈਲੀ ਅਪਣਾਈ ਜਾਵੇ ਤਾਂ, ਕਾਫੀ ਹੱਦ ਤੱਕ ਬਿਮਾਰੀਆਂ ਨੂੰ ਆਉਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ

Table of Contents

ਖੁਦ ਦੀ ਮੁਰੰਮਤ ਕਰਦਾ ਹੈ ਸਰੀਰ, ਰੱਖੋ ਧਿਆਨ:

ਸਰੀਰ ਵੱਲੋਂ ਦਿੱਤੇ ਜਾ ਰਹੇ ਸੰਕੇਤਾਂ ਨੂੰ ਸਮਾਂ ਰਹਿੰਦੇ ਸਮਝ ਲੈਣਾ ਚਾਹੀਦਾ ਹੈ ਤਾਂ ਕਿ ਜੀਵਨਸ਼ੈਲੀ ਇੱਕ ਸਮਾਨ ਬਣੀ ਰਹੇ ਜਾਂ ਲੋੜ ਅਨੁਸਾਰ ਜੀਵਨਸ਼ੈਲੀ ’ਚ ਸੁਧਾਰ ਕੀਤਾ ਜਾ ਸਕੇ ਇਸ ਲਈ ਕਈ ਸਮੱਸਿਆਵਾਂ ਨੂੰ ਮੁੱਢਲੀ ਅਵਸਥਾ ’ਚ ਹੀ ਰੋਕਿਆ ਜਾਣਾ ਜ਼ਰੂਰੀ ਹੈ ਤੁਹਾਡਾ ਸਰੀਰ ਖੁਦ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਬੱਸ ਉਸਨੂੰ ਸਹੀ ਖਾਣ-ਪੀਣ ਅਤੇ ਦੇਖਭਾਲ ਦੀ ਲੋੜ ਹੈwash-hands-frequently-avoid-diseases

Also Read:  Enactus MLNC ਸਮਾਜਕ ਪਰਿਵਰਤਨ ਦੇ ਲੈਂਡਸਕੇਪ ਦੀ ਪੜਚੋਲ ਕਰਨਾ: ਉੱਦਮਤਾ ਅਤੇ ਸਮਾਜਿਕ ਨਵੀਨਤਾ

ਸੰਤੁਲਿਤ ਆਹਾਰ ਲਓ:

ਆਪਣੀ ਥਾਲੀ ’ਚ ਲੋੜੀਂਦੀ ਮਾਤਰਾ ’ਚ ਪ੍ਰੋਟੀਨ, ਸਾਬਤ ਅਨਾਜ, ਦਾਲਾਂ, ਫਲ, ਹਰੀਆਂ ਸਬਜੀਆਂ, ਮੇਵੇ ਤੇ ਬੀਜ ਨੂੰ ਸ਼ਾਮਲ ਕਰੋ ਜ਼ਿਆਦਾ ਖੰਡ, ਤਲੇ ਹੋਏ ਖੁਰਾਕੀ ਪਦਾਰਥ ਅਤੇ ਅਲਟਰਾ ਪ੍ਰੋਸੈਸਡ ਫੂਡਜ਼ ਦਾ ਸੇਵਨ ਘੱਟ ਤੋਂ ਘੱਟ ਕਰੋ

ਨਿਯਮਤ ਕਸਰਤ ਕਰੋ:

ਨਿਯਮਤ ਕਸਰਤ ਦਿਲ, ਮਾਸਪੇਸ਼ੀਆਂ ਅਤੇ ਮਾਨਸਿਕ ਸਿਹਤ ਲਈ ਲਾਭਕਾਰੀ ਹੈ ਹਰ ਰੋਜ਼ ਘੱਟ ਤੋਂ ਘੱਟ 30-45 ਮਿੰਟ ਤੇਜ਼ ਤੁਰਨਾ, ਯੋਗ, ਜਾਂ ਕੋਈ ਵੀ ਸਰੀਰਕ ਗਤੀਵਿਧੀ ਜ਼ਰੂਰ ਕਰੋ

ਪੂਰੀ ਨੀਂਦ ਲਓ:

ਹਰ ਰਾਤ ਛੇ ਤੋਂ ਅੱਠ ਘੰਟੇ ਦੀ ਲੋੜੀਂਦੀ ਨੀਂਦ ਸਰੀਰ ਦੀ ਮੁਰੰਮਤ, ਹਾਰਮੋਨ ਸੰਤੁਲਿਤ ਅਤੇ ਪ੍ਰਤੀਰੱਖਿਆ ਪ੍ਰਣਾਲੀ ਲਈ ਬਹੁਤ ਜ਼ਰੂਰੀ ਹੈੇ

ਲੋੜੀਂਦਾ ਪਾਣੀ ਪੀਣਾ:

ਸਾਡੇ ਸਰੀਰ ’ਚ ਪਾਣੀ ਦੀ ਲੋੜੀਂਦੀ ਮਾਤਰਾ ਹੋਣਾ ਲਾਜ਼ਮੀ ਹੈ ਪਾਣੀ ਸਰੀਰ ਦੇ ਹਰੇਕ ਅੰਗ ਦੇ ਸੁਚਾਰੂ ਕੰਮ ਲਈ ਜ਼ਰੂਰੀ ਹੈ ਲੋੜੀਂਦਾ ਪਾਣੀ ਪੀਣ ਨਾਲ ਪਾਚਣ, ਚਮੜੀ ਤੇ ਗੁਰਦਿਆਂ ਦੀ ਸਿਹਤ ਬਿਹਤਰ ਰਹਿੰਦੀ ਹੈ ਇੱਕ ਦਿਨ ’ਚ ਘੱਟ ਤੋਂ ਘੱਟ ਚਾਰ ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ

ਮੈਡੀਟੇਸ਼ਨ ਕਰੋ:

ਦਿਲੋ-ਦਿਮਾਗ ’ਚ ਸ਼ਾਂਤੀ ਪੈਦਾ ਕਰਨ ਲਈ ਇਨਸਾਨ ਨੂੰ ਇਕਾਗਰਚਿੱਤ ਹੋ ਕੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਧਿਆਨ ਅਤੇ ਪ੍ਰਾਣਾਯਾਮ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦੇ ਹਨ ਜਿਵੇਂ ਸੰਗੀਤ ਸੁਣਨਾ, ਕੁਦਰਤ ਨਾਲ ਸਮਾਂ ਬਿਤਾਉਣਾ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਨਾਲ ਵੀ ਮਾਨਸਿਕ ਸਿਹਤ ਨੂੰ ਫਾਇਦਾ ਮਿਲਦਾ ਹੈ

ਨਿਯਮਤ ਸਿਹਤ ਜਾਂਚ ਹੋਵੇ:

ਕਈ ਗੰਭੀਰ ਰੋਗ ਲੱਛਣਾਂ ਤੋਂ ਬਿਨਾਂ ਵਿਕਸਤ ਹੋ ਜਾਂਦੇ ਹਨ ਇਸ ਲਈ ਸਮੇਂ-ਸਮੇਂ ’ਤੇ ਬਲੱਡ ਪ੍ਰੈਸ਼ਰ, ਸ਼ੂਗਰ, ਲਿਪਿਡ ਪ੍ਰੋਫਾਈਲ ਅਤੇ ਹੋਰ ਜ਼ਰੂਰੀ ਪ੍ਰੀਖਣ ਕਰਵਾਉਣਾ ਸਮਝਦਾਰੀ ਹੈ

ਹਾਨੀਕਾਰਕ ਪਦਾਰਥਾਂ ਤੋਂ ਦੂਰ ਰਹੋ:

ਸਾਈਲੈਂਟ ਕਿਲਰ ਜਿਵੇਂ ਸ਼ਰਾਬ, ਸਿਗਰਟਨੋਸ਼ੀ ਅਤੇ ਤੰਬਾਕੂ ਦਾ ਸੇਵਨ ਸਰੀਰ ਦੇ ਅੰਗਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ, ਇਸ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਸਾਦਾ ਜੀਵਨ ਉੱਚ ਵਿਚਾਰ ਦੇ ਆਦਰਸ਼ ਨੂੰ ਅਪਣਾਓ -ਡੈਸਕ

Also Read:  Papdi Chaat: ਪਾਪੜੀ ਚਾਟ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ