ਪਾਪੜੀ ਚਾਟ
Table of Contents
Papdi Chaat: ਸਮੱਗਰੀ:
- 14 ਪਾਪੜੀ (ਚਾਟ ਪੂਰੀ),
- 2/3 ਕੱਪ ਉੱਬਲੇ ਹੋਏ ਕਾਬਲੀ ਛੋਲੇ,
- 2/3 ਕੱਪ ਉੱਬਲਿਆ ਹੋਇਆ ਤੇ ਕੱਟਿਆ ਹੋਇਆ ਆਲੂ (ਲਗਭਗ ਇੱਕ ਵੱਡਾ ਆਲੂ),
- 1/2 ਕੱਪ ਉੱਬਲੀ ਹੋਈ ਮੂੰਗੀ,
- 1/2 ਕੱਪ ਕੱਟਿਆ ਹੋਇਆ ਪਿਆਜ (ਲਗਭਗ ਇੱਕ ਦਰਮਿਆਨਾ ਪਿਆਜ),
- 1/2 ਕੱਪ ਦਹੀਂ ਫੈਂਟ ਲਓ,
- 5 ਟੇਬਲ ਸਪੂਨ ਇਮਲੀ ਦੀ ਚਟਣੀ,
- 5 ਟੇਬਲ ਸਪੂਨ ਹਰੇ ਧਨੀਏ ਦੀ ਚਟਣੀ,
- 1/2 ਕੱਪ ਸੇਵ
Papdi Chaat: ਤਰੀਕਾ:
ਸਾਰੀਆਂ ਚਟਣੀਆਂ ਪਹਿਲਾਂ ਤੋਂ ਤਿਆਰ ਕਰ ਲਓ ਦੋ ਛੋਟੀਆਂ ਥਾਲੀਆਂ ਜਾਂ ਪਲੇਟਾਂ ਲਓ ਅਤੇ ਹਰੇਕ ਪਲੇਟ ’ਚ 7-7 ਪਾਪੜੀਆਂ ਰੱਖੋ ਤੁਸੀਂ ਪੂਰੀ ਪਾਪੜੀ ਰੱਖਣ ਦੇ ਬਦਲੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ’ਚ ਤੋੜ ਕੇ ਵੀ ਰੱਖ ਸਕਦੇ ਹੋ
ਇੱਕ ਕਟੋਰੇ ’ਚ ਉੱਬਲੇ ਹੋਏ ਕਾਬਲੀ ਛੋਲੇ ਅਤੇ ਦੋ ਟੇਬਲ ਸਪੂਨ ਹਰੀਂ ਚਟਣੀ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹਰ ਇੱਕ ਪਲੇਟ ’ਚ ਪਾਪੜੀ ਦੇ ਉੱਪਰ 1/3 ਕੱਪ ਆਲੂ ਅਤੇ 1/4 ਕੱਪ ਪਿਆਜ ਪਾਓ ਇਸ ਦੇ ਉੱਪਰ ਹਰ
ਇੱਕ ਪਲੇਟ ’ਚ 1/3 ਕੱਪ ਕਾਬਲੀ ਛੋਲੇ ਪਾਓ ਦੋਵਾਂ ਪਲੇਟਾਂ ’ਚ 1/4 ਕੱਪ ਮੂੰਗੀ ਪਾਓ ਉਸ ਦੇ ਉੱਪਰ ਦੋਵਾਂ ਪਲੇਟਾਂ ’ਚ 1/4 ਕੱਪ ਦਹੀਂ ਪਾਓ ਉਸ ਦੇ ਉੱਪਰ ਦੋਵਾਂ ਪਲੇਟਾਂ ’ਚ ਦੋ ਟੇਬਲ ਸਪੂਨ ਇਮਲੀ ਦੀ ਚਟਣੀ ਪਾਓ ਹਰੇਕ ਪਲੇਟ ਦੇ ਉੱਪਰ 1/4 ਕੱਪ ਸੇਵ ਛਿੜਕੋ
ਅਖੀਰ ’ਚ ਹਰੇਕ ਪਲੇਟ ਦੇ ਉੱਪਰ ਇੱਕ ਟੇਬਲ ਸਪੂਨ ਹਰੀ ਚਟਣੀ ਪਾਓ ਪਾਪੜੀ ਚਾਟ ਪਰੋਸਣ ਲਈ ਤਿਆਰ ਹੈ ਇਸ ਨੂੰ ਤੁਰੰਤ ਹੀ ਪਰੋਸੋ ਅਤੇ ਚਟਪਟੀ ਚਾਟ ਦਾ ਮਜ਼ਾ ਲਓ
































































