Marketing Management

ਮਾਰਕੀਟਿੰਗ ਮੈਨੇਜ਼ਮੈਂਟ ’ਚ ਮੁੱਖ ਕਰੀਅਰ ਆਪਸ਼ੰਸ

ਮਾਰਕੀਟਿੰਗ ਪ੍ਰੋਫੈਸ਼ਨਲਜ਼ ਕੋਲ ਵੱਡੇ ਬਰਾਂਡ ਵਾਲੀਆਂ ਕੰਪਨੀਆਂ ’ਚ ਕੰਮ ਕਰਨ ਦਾ ਸੁਨਹਿਰੀ ਮੌਕਾ ਹਮੇਸ਼ਾ ਰਹਿੰਦਾ ਹੈ ਜਿਵੇਂ-ਜਿਵੇਂ ਉਸ ਦਾ ਤਜ਼ਰਬਾ ਵਧਦਾ ਜਾਂਦਾ ਹੈ, ਵੱਡੇ ਬਰਾਂਡ ’ਚ ਕੰਮ ਕਰਨ ਦਾ ਮੌਕਾ ਓਨਾ ਹੀ ਜ਼ਿਆਦਾ ਉਪਲੱਬੱਧ ਹੁੰਦਾ ਹੈ ਭਾਰਤ ’ਚ ਕੁਝ ਅਜਿਹੀਆਂ ਕੰਪਨੀਆਂ ਹਨ ਜੋ ਤਜ਼ਰਬੇਕਾਰ ਅਤੇ ਪ੍ਰੋਫੈਸ਼ਨਲੀ ਸਮਾਰਟ ਮਾਰਕੀਟਿੰਗ ਮੈਨੇਜ਼ਰਸ ਨੂੰ ਬਿਨਾਂ ਕਿਸੇ ਸ਼ਰਤ ਆਪਣੇ ਕੋਲ ਨੌਕਰੀਆਂ ਦਿੰਦੀਆਂ ਹਨ

ਇਨ੍ਹੀਂ ਦਿਨੀਂ ਦੇਸ਼-ਦੁਨੀਆਂ ’ਚ ਪ੍ਰੋਡਕਟ ਅਤੇ ਸਰਵਿਸੇਜ਼ ਦੇ ਪ੍ਰਚਾਰ ਦੇ ਨਾਲ-ਨਾਲ ਇੰਡਸਟ੍ਰੀ, ਬਿਜ਼ਨਸ ਹਾਊਸੇਜ਼, ਕਾਰਪੋਰੇਟ ਹਾਊਸੇਜ਼ ਅਤੇ ਸਰਵਿਸ ਸੈਕਟਰ ਲਈ ਮਾਰਕੀਟਿੰਗ ਮੈਨੇਜ਼ਮੈਂਟ ਬਹੁਤ ਜ਼ਰੂਰੀ ਹੈ ਇਸ ਆਰਟੀਕਲ ’ਚ ਅਸੀਂ ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ਦੀ ਫੀਲਡ ’ਚ ਮੁੱਖ ਕਰੀਅਰ ਬਾਰੇ ਜਾਣਕਾਰੀ ਪੇਸ਼ ਕਰ ਰਹੇ ਹਾਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮਾਰਕੀਟਿੰਗ ਮੈਨੇਜ਼ਮੈਂਟ ਦੇ ਖੇਤਰ ’ਚ ਸਪੈਸ਼ਲਾਈਜੇਸ਼ਨ ਦੀ ਚੋਣ ਕੀਤੀ ਜਾ ਸਕਦੀ ਹੈ 12ਵੀਂ ਤੋਂ ਬਾਅਦ ਦੋ ਤਰ੍ਹਾਂ ਦੇ ਕੋਰਸ ਹੁੰਦੇ ਹਨ ਜਿਨ੍ਹਾਂ ’ਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪਹਿਲਾ ਕੋ-ਡਿਪਲੋਮਾ ਕੋਰਸ ਦੇ ਰੂਪ ’ਚ ਜਾਣਿਆ ਜਾਂਦਾ ਹੈ ਜਦਕਿ ਹੋਰ ਅੰਡਰ-ਗ੍ਰੈਜੂਏਟ ਕੋਰਸ ਦੇ ਰੂਪ ’ਚ ਜਾਣਿਆ ਜਾਂਦਾ ਹੈ ਇਨ੍ਹਾਂ ਦੋਵਾਂ ’ਚ ਪਹਿਲਾ ਫਰਕ ਕੋਰਸਾਂ ਦੀ ਸਮਾਪਤੀ ’ਚ ਸ਼ਾਮਲ ਸਮਾਂ ਵਿਸ਼ੇਸ਼ ਦਾ ਹੁੰਦਾ ਹੈ

ਆਓ! ਮਾਰਕੀਟਿੰਗ ਮੈਨੇਜ਼ਮੈਂਟ ਦੇ ਵੱਖ-ਵੱਖ ਕੋਰਸਾਂ ’ਤੇ ਇੱਕ ਨਜ਼ਰ ਮਾਰਦੇ ਹਾਂ:-

ਡਿਪਲੋਮਾ:

ਮਾਰਕੀਟਿੰਗ ਮੈਨੇਜ਼ਮੈਂਟ ’ਚ ਡਿਪਲੋਮਾ ਉਮੀਦਵਾਰਾਂ ਨੂੰ ਮਾਰਕੀਟਿੰਗ ਦੇ ਡੋਮੇਨ ਨਾਲ ਸਬੰਧਿਤ ਬੁਨਿਆਦੀ ਪੱਧਰ ਦੇ ਨਾਲੇਜ ਅਤੇ ਸਕਿੱਲ ਦੇਣ ’ਤੇ ਕੇਂਦਰਿਤ ਹੈ ਇਸ ਕੋਰਸ ਦਾ ਸਮਾਂ ਇੱਕ ਸਾਲ ਹੈ

ਅੰਡਰ ਗ੍ਰੈਜੂਏਟ ਕੋਰਸ:

ਮਾਰਕੀਟਿੰਗ ਮੈਨੇਜ਼ਮੈਂਟ ’ਚ ਅੰਡਰ ਗ੍ਰੈਜੂਏਟ ਕੋਰਸ ਨੂੰ ਬੀਏ/ਬੀਬੀਏ (ਮਾਰਕੀਟਿੰਗ ਮੈਨੇਜ਼ਮੈਂਟ) ਦੇ ਰੂਪ ’ਚ ਜਾਣਿਆ ਜਾਂਦਾ ਹੈ ਬੀਬੀਏ ਦੀ ਡਿਗਰੀ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਦਿੱਤੀ ਜਾਂਦੀ ਹੈ ਜਦਕਿ ਬੀਏ ਦੀ ਡਿਗਰੀ ਆਮ ਤੌਰ ’ਤੇ ਦਿੱਲੀ ਯੂਨੀਵਰਸਿਟੀ ਵਰਗੀਆਂ ਸਟੇਟ ਯੂਨੀਵਰਸਿਟੀਆਂ ਵੱਲੋਂ ਕੋਰਸਾਂ ਦੇ ਅਧੀਨ ਦਿੱਤੀ ਜਾਂਦੀ ਹੈ ਇਸ ਕੋਰਸ ਦਾ ਸਮਾਂ ਤਿੰਨ ਸਾਲ ਹੈgoogle digital marketing course

Also Read:  mata urmila insan: ਸ਼ਲਾਘਾਯੋਗ ਉਦਾਹਰਨ ਬਣੀ ਮਾਤਾ ਉਰਮਿਲਾ ਦੇਵੀ ਇੰਸਾਂ

ਪੋਸਟ ਗ੍ਰੈਜੂਏਟ ਕੋਰਸ:

ਮਾਰਕੀਟਿੰਗ ਮੈਨੇਜ਼ਮੈਂਟ ’ਚ ਪੀਜੀ ਕੋਰਸ ਨੂੰ ਮਾਰਕੀਟਿੰਗ ’ਚ ਐੱਮਬੀਏ/ਐੱਮਏ ਦੇ ਰੂਪ ’ਚ ਜਾਣਿਆ ਜਾਂਦਾ ਹੈ ਆਮ ਤੌਰ ’ਤੇ ਐੱਮਬੀਏ ਕੋਰਸਾਂ ਦੇ ਦੂਜੇ ਸਾਲ ’ਚ ਮਾਰਕੀਟਿੰਗ ਮੈਨੇਜ਼ਮੈਂਟ ’ਚ ਸਪੈਸ਼ਲਾਈਜੇਸ਼ਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਕੁਝ ਐੱਮਬੀਏ ਇੰਸਟੀਚਿਊਟ ਮਾਰਕੀਟਿੰਗ ਫੀਲਡ ’ਚ ਵੀ ਪੂਰਨ ਕੋਰਸ ਪ੍ਰਦਾਨ ਕਰਦੇ ਹਨ ਪੋਸਟ ਗ੍ਰੈਜੂਏਟ ਕੋਰਸ ਦਾ ਸਮਾਂ ਦੋ ਸਾਲ ਹੈ

ਡਾਕਟਰੇਟ ਕੋਰਸ:

ਮਾਰਕੀਟਿੰਗ ਮੈਨੇਜ਼ਮੈਂਟ ’ਚ ਡਾਕਟਰੇਟ ਕੋਰਸ ਨੂੰ ਪੀਐੱਚਡੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਮਾਰਕੀਟਿੰਗ ਮੈਨੇਜ਼ਮੈਂਟ ’ਚ ਪੀਐੱਚਡੀ ਕਰਦੇ ਸਮੇਂ ਅਜਿਹੇ ਮਹੱਤਵਪੂਰਨ ਟਾਪਿਕਾਂ ਦੀ ਚੋਣ ਰਿਸਰਚ ਲਈ ਕੀਤੀ ਜਾਂਦੀ ਹੈ ਜਿਸ ਦੀ ਮੱਦਦ ਨਾਲ ਅਕੈਡਮੀ ਅਤੇ ਇੰਡਸਟ੍ਰੀ ’ਚ ਚੰਗਾ ਯੋਗਦਾਨ ਦਿੱਤਾ ਜਾ ਸਕੇ ਡਾਕਟਰੇਟ ਕੋਰਸ ਦਾ ਸਮਾਂ ਆਮ ਤੌਰ ’ਤੇ 3-4 ਸਾਲ ਹੁੰਦਾ ਹੈ ਪਰ ਇਹ ਯੂਨੀਵਰਸਿਟੀ/ਰਿਸਰਚ ਗਾਈਡ ਵੱਲੋਂ ਜਾਰੀ ਸਮਾਂ-ਹੱਦ ਦੇ ਆਧਾਰ ’ਤੇ ਵੱਖ ਹੋ ਸਕਦਾ ਹੈ

ਐਡਮਿਸ਼ਨ ਲੈਣ ਲਈ ਐਂਟਰੈਂਸ ਐਗਜ਼ਾਮ:

ਐਂਟਰੈਂਸ ਐਗਜ਼ਾਮ ਤੁਹਾਡੀ ਪਸੰਦ ਦੇ ਕਾਲਜ-ਇੰਸਟੀਚਿਊਟ ’ਚ ਐਂਟਰੀ ਲੈਣ ਦਾ ਮੁੱਖ ਦੁਆਰ ਹਨ ਜ਼ਿਆਦਾਤਰ ਇੰਸਟੀਚਿਊਟ ਐਂਟਰੈਂਸ ਐਗਜ਼ਾਮ ’ਚ ਪ੍ਰਾਪਤ  ਇੰਡੈਕਸ ਦੇ ਆਧਾਰ ’ਤੇ ਹੀ ਵੱਖ-ਵੱਖ ਕੋਰਸਾਂ ’ਚ ਐਡਮਿਸ਼ਨ ਦਿੰਦੇ ਹਨ ਇਸ ਲਈ ਹਰੇਕ ਲੈਵਲ ’ਤੇ ਐਂਟਰੈਂਸ ਐਗਜ਼ਾਮ ਦੀ ਪੂਰੀ ਜਾਣਕਾਰੀ ਵਿਦਿਆਰਥੀਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ

ਮਾਰਕੀਟਿੰਗ ਮੈਨੇਜ਼ਮੈਂਟ ਗੈ੍ਰਜੂਏਟ ਲਈ ਸਪੈਸ਼ਲਾਈਜੇਸ਼ਨ ਸਬਜੈਕਟ:

ਮਾਰਕੀਟਿੰਗ ਦੇ ਡੋਮੇਨ ’ਚ ਵੱਖ-ਵੱਖ ਸਬ-ਸਪੈਸ਼ਲਾਈਜੇਸ਼ਨ ਸਬਜੈਕਟਾਂ ਦੇ ਅਧੀਨ ਵਿਦਿਆਰਥੀਆਂ ਨੂੰ ਮਾਰਕੀਟ ਦੀ ਭਲੀਭਾਂਤੀ ਜਾਣਕਾਰੀ ਰੱਖਣ ਵਾਲੇ ਅਜਿਹੇ ਕੈਂਡੀਡੇਟ ਤਿਆਰ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਿਸ ਨੂੰ ਹਰੇਕ ਇੰਡਸਟ੍ਰੀ ਬਿਨਾਂ ਕਿਸੇ ਸ਼ਰਤ ਦੇ ਆਪਣੇ ਕੋਲ ਨੌਕਰੀ ਦੇਣ ਲਈ ਤਿਆਰ ਰਹਿੰਦੀ ਹੈ ਹੇਠਾਂ ਦਿੱਤੇ ਗਏ ਸਬ-ਸਪੈਸ਼ਲਾਈਜੇਸ਼ਨ ਸਬਜੈਕਟ ਮਾਰਕੀਟਿੰਗ ਡੋਮੇਨ ’ਚ ਪੜ੍ਹਾਏ ਜਾਂਦੇ ਹਨ ਇਨ੍ਹਾਂ ਸਪੈਸ਼ਲਾਈਜੇਸ਼ਨ ਨੂੰ ਮਾਰਕੀਟਿੰਗ ਸੰਸਥਾਨਾਂ ’ਚ ਵਿਆਪਕ ਰੂਪ ਨਾਲ ਪੜ੍ਹਾਇਆ ਜਾਂਦਾ ਹੈ ਇਨ੍ਹਾਂ ਡੋਮੇਨ ’ਚ ਆਪਣੇ ਵਾਲਾ ਚੁਣੋ ਅਤੇ ਮਾਹਿਰ ਬਣਾਓ:-

  • ਉਪਭੋਗਤਾ ਦਾ ਵਿਹਾਰ: ਇਹ ਕੋਰਸ ਮਨੋਵਿਗਿਆਨਕ, ਭਾਵਨਾਤਮਕ ਅਤੇ ਸਰੀਰਕ ਕਾਰਕਾਂ ’ਤੇ ਚਾਨਣਾ ਪਾਉਂਦੇ ਹਨ ਅਤੇ ਇਹ ਉਪਭੋਗਤਾ ਨੂੰ ਖ਼ਪਤਕਾਰ ਚੀਜ਼ਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਪ੍ਰੇਰਿਤ ਕਰਦੇ ਹਨ ਇਸ ਵਿਸ਼ੇ ਦਾ ਉਦੇਸ਼ ਉਪਭੋਗਤਾ ਦ੍ਰਿਸ਼ਟੀਕੋਣ ਅਤੇ ਵਿਹਾਰ ਬਾਰੇ ਸਮਝ ਨੂੰ ਵਧਾਉਣ ਵਾਲੇ ਤਕਨੀਕੀ ਗਿਆਨ ਦੇਣਾ ਹੈ
  • ਡਿਜ਼ੀਟਲ ਮਾਰਕੀਟਿੰਗ: ਇਹ ਨਵਾਂ ਵਿਸ਼ਾ ਹੈ ਜਿਸ ਨੂੰ ਅੱਜ-ਕੱਲ੍ਹ ਲਗਭਗ ਸਾਰੇ ਸੰਸਥਾਨਾਂ ਵੱਲੋਂ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਇਹ ਵਿਸ਼ਾ ਆਨਲਾਈਨ ਮੀਡੀਆ ’ਚ ਵਪਾਰ ਅਤੇ ਬਰਾਂਡ ਦੀ ਦਿੱਖ ਵਧਾਉਣ ਲਈ ਸੋਸ਼ਲ ਮੀਡੀਆ ਮਾਰਕੀਟਿੰਗ, ਸਰਚ ਇੰਜਣ ਮਾਰਕੀਟਿੰਗ (ਐੱਸਈਐੱਮ) ਅਤੇ ਕੰਟੈਂਟ ਮਾਰਕੀਟਿੰਗ ਵਰਗੇ ਵਿਸ਼ਿਆਂ ਬਾਰੇ ਵਿਸਤ੍ਰਿਤ ਸਮਝ ਪ੍ਰਦਾਨ ਕਰਨਾ ਹੈ
  • ਮਾਰਕੀਟਿੰਗ ਰਿਸਰਚ: ਮਾਰਕੀਟਿੰਗ ਮੈਨੇਜ਼ਮੈਂਟ ਦਾ ਮੁੱਖ ਆਧਾਰ ਰਿਸਰਚ ਹੈ ਇਸ ਸਬ ਸਪੈਸ਼ਲਾਈਜੇਸ਼ਨ ਦਾ ਟੀਚਾ ਉਪਭੋਗਤਾਵਾਂ ਜਾਂ ਉਦਯੋਗਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਰਤੀ ਜਾ ਸਕਣ ਵਾਲੀ ਜਾਣਕਾਰੀ ਇਕੱਠੀ ਕਰਨਾ, ਵਿਸ਼ਲੇਸ਼ਣ ਕਰਨਾ ਤੇ ਫਿਰ ਵਿਆਖਿਆ ਕਰਨ ’ਚ ਮੱਦਦ ਕਰਨ ਵਾਲੇ ਸਕਿੱਲਾਂ ’ਚ ਵਾਧਾ ਕਰਨਾ ਹੈ
  • ਰੂਰਲ ਮੈਨੇਜ਼ਮੈਂਟ: ਪੇਂਡੂ ਅਤੇ ਰਿਮੋਟ ਇਲਾਕਿਆਂ ’ਚ ਘੁਸਪੈਠ ਅਤੇ ਮੁਨਾਫਾ ਬਣਾਉਣ ਲਈ ਅਪ੍ਰਚੱਲਿਤ ਬਾਜ਼ਾਰ ਸਥਾਨ ਨੂੰ ਟਰੇਸ ਕਰਨਾ ਇੱਕ ਚੁਣੌਤੀਪੂਰਨ ਕੰਮ  ਹੈ ਇਸ ਤਰ੍ਹਾਂ, ਇਸ ਵਿਸ਼ੇ ਦਾ ਉਦੇਸ਼ ਪਿੰਡਾਂ ਦੇ ਬਜ਼ਾਰਾਂ ਨੂੰ ਟੈਪ ਕਰਨ ਤੇ ਉਨ੍ਹਾਂ ਖੇਤਰਾਂ ਤੋਂ ਜ਼ਿਆਦਾ ਰੈਵੇਨਿਊ ਲਿਆਉਣ ’ਚ ਸ਼ਾਮਲ ਬਰੀਕੀਆਂ ਦੀ ਸਮਝ ਪ੍ਰਦਾਨ ਕਰਦਾ ਹੈ
  • ਰੀਟੇਲ ਮਾਰਕੀਟਿੰਗ: ਰੀਟੇਲ ਮਾਰਕੀਟਿੰਗ ਪੂਰੀ ਤਰ੍ਹਾਂ ਸਾਡੀ ਅਰਥਵਿਵਸਥਾ ਦੇ ਸੰਗਠਿਤ ਖੁਦਰਾ ਪਰਿਦ੍ਰਿਸ਼ ਦਾ ਵਿਸਥਾਰਤ ਮੁਲਾਂਕਣ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ ਇਸ ਵਿਸ਼ੇ ਦਾ ਉਦੇਸ਼ ਵੱਡੇ ਪੈਮਾਨੇ ’ਤੇ ਸੰਗਠਿਤ ਰੀਟੇਲ ਫੀਲਡ, ਜਿਸ ਦਾ ਘਰੇਲੂ ਉਤਪਾਦ ’ਚ ਕੋਈ ਯੋਗਦਾਨ ਨਹੀਂ ਹੁੰਦਾ, ਨੂੰ ਬਦਲਣਾ ਹੈ ਇਹ ਪੂਰੀ ਦੁਨੀਆਂ ’ਚ ਰੀਟੇਲ ਦੇ ਖੇਤਰ ’ਚ ਵੱਖ-ਵੱਖ ਰੀਟੇਲ ਮਾਡਲ ਅਤੇ ਨਵੇਂ ਵਿਕਾਸ ਬਾਰੇ ਸਮਝ ਵਿਕਸਤ ਕਰਨ ਦੇ ਕਈ ਦਰਵਾਜ਼ੇ ਖੋਲ੍ਹਦਾ ਹੈ
Also Read:  Clean the house: ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ

ਕੋਰਸ ਕਰਵਾਉਣ ਵਾਲੇ ਟਾੱਪ ਇੰਡੀਅਨ ਇੰਸਟੀਚਿਊਟ:

ਅਜਿਹੇ ਕਈ ਸੰਸਥਾਨ ਹਨ ਜੋ ਮਾਰਕੀਟਿੰਗ ਦੇ ਖੇਤਰ ’ਚ ਸਪੈਸ਼ਲਾਈਜੇਸ਼ਨ ਕਰਵਾਉਂਦੇ ਹਨ ਪਰ ਆਪਣੀ ਸਟੇਟ ਆਫ ਆਰਟ ਇੰਫ੍ਰਾਸਟ੍ਰਕਚਰ ਪਲੇਸਮੈਂਟ ਸਰਵਿਸ, ਕੁਆਲੀਫਾਈਡ ਫੈਕਲਟੀ ਅਤੇ ਰਿਸਰਚ ਵਰਕ ਦੀ ਵਜ੍ਹਾ ਨਾਲ ਕਈ ਇੰਸਟੀਚਿਊਟ ਦੀ ਡਿਮਾਂਡ ਵਿਦਿਆਰਥੀਆਂ ’ਚ ਕਾਫੀ ਹੈ ਉੱਪਰ ਲਿਖੇ ਮਾਪਦੰਡਾਂ ਦੇ ਆਧਾਰ ’ਤੇ ਹਰ ਸਾਲ ਐੱਮਐੱਚਆਰਡੀ ਵੱਲੋਂ ਕਰਵਾਈ ਜਾਂਦੀ ਐੱਨਆਰਆਰਐੱਫ ਰੈਂਕਿੰਗ ਦੇ ਆਧਾਰ ’ਤੇ ਕੁਝ ਟਾਪ ਇੰਸਟੀਚਿਊਟਸ ਦੇ ਨਾਂਅ:-

  • ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ, ਅਹਿਮਦਾਬਾਦ
  • ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ, ਬੈਂਗਲੌਰ
  • ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ, ਕਲਕੱਤਾ
  • ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਬੰਬੇ
  • ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ
  • ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ
  • ਲੇਬਰ ਰਿਲੇਸ਼ੰਸ ਇੰਸਟੀਚਿਊਟ, ਜਮਸ਼ੇਦਪੁਰ

ਮੈਨੇਜ਼ਮੈਂਟ ਕੋਰਸਾਂ ਦਾ ਕਰੀਅਰ ਸਕੋਪ

ਮਾਰਕੀਟਿੰਗ ਮੈਨੇਜ਼ਮੈਂਟ ਦੇ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਇੱਕ ਔਖਾ ਕੰਮ ਨਹੀਂ ਹੈ ਲੋੜੀਂਦੇ ਕੋਰਸਾਂ ’ਚ ਐਡਮਿਸ਼ਨ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਰਫ ਕੁਝ ਸਕਿੱਲ ਡਿਵੈਲਪ ਕਰਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਵਿਦਿਆਰਥੀ ਥੋੜ੍ਹੀ ਜਿਹੀ ਮਿਹਨਤ ਨਾਲ ਹਾਸਲ ਕਰ ਸਕਦੇ ਹਨ ਮਾਰਕੇਟਰਸ ਚੰਗੇ ਕਮਿਊਨੀਕੇਸ਼ਨ ਸਕਿੱਲ ਵਾਲੇ ਵਿਦਿਆਰਥੀਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਤਾਂ ਕਿ ਉਹ ਅਸਾਨੀ ਨਾਲ ਆਪਣੀਆਂ ਗੱਲਾਂ ਨਾਲ ਆਪਣੇ ਕਸਟਮਰਸ ਨੂੰ ਪ੍ਰਭਾਵਿਤ ਕਰ ਸਕਣ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ