Experiences of Satsangis ਚੱਲ ਗੁੜ ਖਾ ਲੈ’ -ਸਤਿਸੰਗੀਆਂ ਦੇ ਅਨੁਭਵ – ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਜੀਐੱਸਐੱਮ ਸੇਵਾਦਾਰ ਰੇਸ਼ਮ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਮੁਖਤਿਆਰ ਸਿੰਘ ਜੱਦੀ ਪਿੰਡ ਰੂੜੇ ਕੇ ਕਲਾਂ ਜ਼ਿਲ੍ਹਾ ਬਰਨਾਲਾ ਹਾਲ ਆਬਾਦ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਕੁਝ ਇਸ ਤਰ੍ਹਾਂ ਵਰਣਨ ਕਰਦੇ ਹਨ:-
ਸੰਨ 1975 ਦੀ ਗੱਲ ਹੈ ਕਿ ਸਤਿਗੁਰੂ ਨੇ ਮੇਰੇ ’ਤੇ ਰਹਿਮਤ ਕਰਕੇ ਮੈਨੂੰ ਨਾਮ ਸ਼ਬਦ ਬਖ਼ਸ਼ ਦਿੱਤਾ ਪਹਿਲਾਂ ਮੈਨੂੰ ਸ਼ਰਾਬ ਪੀਣ ਦੀ ਆਦਤ ਸੀ ਜੋ ਨਾਮ ਲੈਂਦੇ ਹੀ ਛੁੱਟ ਗਈ ਅਤੇ ਮੈਨੂੰ ਨਾਮ ਦੀ ਖੁਮਾਰੀ ਦਾ ਨਸ਼ਾ ਰਹਿਣ ਲੱਗਾ ਸਤਿਗੁਰੂ ਜੀ ਨੇ ਅਜਿਹਾ ਨਸ਼ਾ ਚੜ੍ਹਾ ਦਿੱਤਾ ਕਿ ਮੇਰਾ ਘਰ ’ਚ ਹੁਣ ਦਿਲ ਨਾ ਲੱਗਦਾ ਜਦੋਂ ਵੀ ਮੇਰੇ ਤੜਫ ਉੱਠਦੀ ਤਾਂ ਮੈਂ ਸਤਿਸੰਗ ਸੁਣਨ ਲਈ ਸਰਸਾ ਦਰਬਾਰ ਵੱਲ ਚੱਲ ਪੈਂਦਾ ਕਈ ਵਾਰ ਘਰ ਵਾਲੇ ਕਿਰਾਇਆ ਨਾ ਦਿੰਦੇ ਤਾਂ ਮੈਂ ਪੈਦਲ ਹੀ ਚੱਲ ਪੈਂਦਾ
ਇੱਕ ਵਾਰ ਇਸੇ ਤਰ੍ਹਾਂ ਹੀ ਮੈਂ ਪੈਦਲ ਹੀ ਘਰੋਂ ਸਰਸਾ ਵੱਲ ਚੱਲ ਪਿਆ ਉਸ ਦਿਨ ਮੈਂ ਕੁਝ ਵੀ ਖਾਧਾ-ਪੀਤਾ ਨਹੀਂ ਸੀ ਅਤੇ ਨਾ ਹੀ ਮੇਰੇ ਕੋਲ ਕੋਈ ਪੈਸਾ ਸੀ ਮੈਂ ਅੰਦਰ ਹੀ ਅੰਦਰ ਸਤਿਗੁਰੂ ਜੀ ਨੂੰ ਅਰਦਾਸ ਕੀਤੀ ਜਦੋਂ ਮੈਂ ਮਾਨਸਾ ਦੇ ਨੇੜੇ ਪਹੁੰਚਿਆ ਤਾਂ ਮੈਨੂੰ ਇੱਕ ਅਣਜਾਣ ਵਿਅਕਤੀ ਮਿਲਿਆ ਉਹ ਮੈਨੂੰ ਕਹਿਣ ਲੱਗਿਆ ਕਿ ਚਾਹ ਪੀਣੀ ਹੈ? ਮੈਂ ਕਿਹਾ ਕਿ ਨਹੀਂ ਪੀਣੀ ਫਿਰ ਕਹਿਣ ਲੱਗਾ ਕਿ ਚੱਲ ਗੁੜ ਖਾ ਲੈ, ਆਪਣਾ ਕੁਲਾਹੜਾ ਹੈ ਉਹ ਮੈਨੂੰ ਆਪਣੇ ਕੁਲਾਹੜੇ ’ਤੇ ਲੈ ਗਿਆ ਅਤੇ ਉਸ ਨੇ ਮੈਨੂੰ ਢਿੱਡ ਭਰ ਕੇ ਗੁੜ ਖੁਆਇਆ ਮੈਂ ਰਸਤੇ ’ਚ ਥੋੜ੍ਹਾ ਆਰਾਮ ਕੀਤਾ
ਅਤੇ ਅਗਲੇ ਦਿਨ ਮੈਂ ਪਿੰਡ ਪਨਿਹਾਰੀ ਕੋਲ ਪਹੁੰਚ ਗਿਆ ਹੁਣ ਮੈਨੂੰ ਤੁਰਨਾ ਮੁਸ਼ਕਿਲ ਹੋ ਗਿਆ ਸੀ ਮੇਰੀਆਂ ਲੱਤਾਂ ਦਰਦ ਕਰਨ ਲੱਗੀਆਂ ਸਨ ਮੈਂ ਥੋੜ੍ਹਾ ਆਰਾਮ ਕਰਨ ਲਈ ਇੱਕ ਜਗ੍ਹਾ ਪੁਲੀ ’ਤੇ ਬੈਠ ਗਿਆ ਉੱਥੇ ਬੈਠੇ-ਬੈਠੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੀਆਂ ਲੱਤਾਂ ’ਤੇ ਗਰਮ ਰੂੰ ਨਾਲ ਸੇਕ ਦਿੱਤਾ ਜਾ ਰਿਹਾ ਹੈ ਮੇਰੀਆਂ ਲੱਤਾਂ ਦਾ ਦਰਦ ਗਾਇਬ ਹੋ ਗਿਆ ਸੀ ਮੈਨੂੰ ਬੜਾ ਆਰਾਮ ਮਿਲਿਆ ਤੇ ਮੈਂ ਫਿਰ ਤੋਂ ਤੁਰਨ ਲਾਇਕ ਹੋ ਗਿਆ ਉਸ ਦਿਨ ਮੈਂ ਸਰਸਾ ਦਰਬਾਰ ਪਹੁੰਚ ਕੇ ਸਤਿਗੁਰੂ ਜੀ ਦੇ ਖੂਬ ਦਰਸ਼ਨ ਕੀਤੇ ਅਤੇ ਸਤਿਸੰਗ ਸੁਣਿਆ ਮੈਂ ਆਪਣੇ ਸਤਿਗੁਰੂ ਜੀ ਦਾ ਬੜਾ ਸ਼ੁਕਰਾਨਾ ਕੀਤਾ ਕਿਉਂਕਿ ਮੈਨੂੰ ਭੁੱਖ ਲੱਗਣ ’ਤੇ ਗੁੜ ਖੁਆ ਕੇ ਮੇਰੀ ਭੁੱਖ ਮਿਟਾਈ ਤੇ ਫਿਰ ਮੇਰੀਆਂ ਲੱਤਾਂ ਦੇ ਦਰਦ ਤੋਂ ਮੈਨੂੰ ਰਾਹਤ ਦਿਵਾਈ ਇਹ ਸਭ ਕਰਨ ਵਾਲਾ ਮੇਰਾ ਸਤਿਗੁਰੂ ਹੀ ਤਾਂ ਸੀ
ਉਨ੍ਹਾਂ ਦਿਨਾਂ ਦੀ ਗੱਲ ਹੈ, ਮੈਂ ਇੱਕ ਨਵਾਂ ਊਠ ਖਰੀਦ ਕੇ ਲਿਆਇਆ ਸੀ ਉਸ ਦਿਨ ਸ਼ਨਿੱਚਰਵਾਰ ਸੀ ਅਤੇ ਸ਼ਾਮ ਦੇ ਕਰੀਬ ਤਿੰਨ-ਚਾਰ ਵਜੇ ਦਾ ਸਮਾਂ ਸੀ ਊਠ ਦੀ ਸੌਦੇਬਾਜ਼ੀ ’ਚ ਮੈਨੂੰ ਯਾਦ ਨਹੀਂ ਰਿਹਾ ਕਿ ਇਸ ਸਨਿੱਚਰਵਾਰ-ਐਤਵਾਰ ਨੂੰ ਸਤਿਸੰਗ ਹੈ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਸਤਿਸੰਗ ’ਤੇ ਨਹੀਂ ਜਾਣਾ? ਮੈਂ ਕਿਹਾ ਕਿ ਜਾਣਾ ਤਾਂ ਹੈ ਉਹ ਕਹਿਣ ਲੱਗੀ ਕਿ ਮੈਂ ਰੋਟੀ ਪਕਾ ਦਿੰਦੀ ਹਾਂ, ਤੂੰ ਚਲਾ ਜਾ ਕਿਉਂਕਿ ਉਸ ਨੂੰ ਇਹ ਡਰ ਸੀ ਕਿ ਮੈਂ ਫਿਰ ਤੋਂ ਕਿਤੇ ਸ਼ਰਾਬ ਪੀਣ ਨਾ ਲੱਗ ਜਾਵਾਂ ਮੈਂ ਰੋਟੀ ਖਾ ਕੇ ਚੱਲ ਪਿਆ ਪਰ ਮਾਨਸਾ ਤੱਕ ਆਉਂਦੇ-ਆਉਂਦੇ ਹਨੇ੍ਹਰਾ ਹੋ ਗਿਆ
ਅਤੇ ਮੈਨੂੰ ਉੱਥੇ ਹੀ ਰੁਕਨਾ ਪੈ ਗਿਆ ਇੱਕ ਬੱਸ ਵਾਲੇ ਦੇ ਕਹਿਣ ’ਤੇ ਮੈਂ ਉਸ ਦੀ ਬੱਸ ’ਤੇ ਤਿਰਪਾਲ ਵਿਛਾ ਕੇ ਬੈਠ ਗਿਆ ਮੇਰੇ ਮਨ ਨੂੰ ਜ਼ਿਆਦਾ ਤੜਫ ਲੱਗ ਗਈ ਕਿ ਮੈਂ ਸਤਿਸੰਗ ’ਤੇ ਨਹੀਂ ਪਹੁੰਚ ਸਕਿਆ, ਸਤਿਸੰਗ ਸੁਣਨ ਤੋਂ ਰਹਿ ਗਿਆ ਮੈਂ ਸਿਮਰਨ ਕਰਨ ਲੱਗ ਗਿਆ ਮੈਨੂੰ ਬੈਠੇ-ਬੈਠੇ ਇੱਕਦਮ ਇੱਕ ਰੌਸ਼ਨੀ ਦਿਖਾਈ ਦਿੱਤੀ ਅਤੇ ਸਤਿਸੰਗ ਦਾ ਸਾਰਾ ਪ੍ਰੋਗਰਾਮ ਦਿਖਾਈ ਦੇਣ ਲੱਗਾ ਉਹ ਸਰਸਾ ਦਰਬਾਰ ’ਚ ਹੋ ਰਿਹਾ ਸੀ
ਮੈਂ ਸਤਿਸੰਗ ਪੰਡਾਲ ’ਚ ਸ਼ਾਹੀ ਸਟੇਜ਼ ਦੇ ਨਜ਼ਦੀਕ ਬੈਠਾ ਹੋਇਆ ਸੀ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਅਤੇ ਸਤਿਸੰਗ ਸੁਣ ਕੇ ਮੈਂ ਨਿਹਾਲ ਹੋ ਗਿਆ ਐਨੇ ’ਚ ਦਿਨ ਮਾੜਾ-ਮਾੜਾ ਨਿੱਕਲਣਾ ਸ਼ੁਰੂ ਹੋ ਚੁੱਕਾ ਸੀ ਮੈਂ ਉੱਥੋਂ ਬੱਸ ਚੜ੍ਹ ਕੇ ਸਰਸਾ ਦਰਬਾਰ ਪਹੁੰਚ ਗਿਆ ਦਰਬਾਰ ’ਚ ਮੈਨੂੰ ਪਿੰਡ ਸਿੱਲ੍ਹਵਾਲਾ ਦਾ ਪ੍ਰੇਮੀ ਬਹਾਦਰ ਸਿੰਘ ਮਿਲਿਆ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਰਾਤ ਬੁਲਾਇਆ (ਆਵਾਜ਼ ਦਿੱਤੀ ਸੀ) ਸੀ, ਤੂੰ ਬੋਲਿਆ ਕਿਉਂ ਨਹੀਂ ਮੈਂ ਤੇਰੇ ਕੋਲ ਹੀ ਬੈਠਾ ਸੀ ਮੈਂ ਚੁੱਪ ਰਿਹਾ, ਕਿਉਂਕਿ ਇਹ ਰਾਜ਼ ਦੀ ਗੱਲ ਸੀ
ਮੈਂ ਉਸਨੂੰ ਕਿਹਾ ਕਿ ਮੈਂ ਤਾਂ ਹੁਣ ਆਇਆ ਹਾਂ ਪਰ ਉਸ ਨੇ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਮੈਂ ਸੋਚ ਰਿਹਾ ਸੀ ਕਿ ਤੂੰ ਵੀ ਆਪਣੀ ਜਗ੍ਹਾ ਠੀਕ ਹੈਂ ਕਿਉਂਕਿ ਮੈਨੂੰ ਪੂਜਨੀਕ ਪਰਮ ਪਿਤਾ ਜੀ ਨੇ ਸਤਿੰਸਗ ਪੰਡਾਲ ’ਚ ਬਿਠਾ ਕੇ ਸਤਿਸੰਗ ਸੁਣਾਇਆ ਸੀ ਇਸੇ ਤਰ੍ਹਾਂ ਮੇਰੇ ਨਾਲ ਕਈ ਕਰਿਸ਼ਮੇ ਹੋਏ ਅਤੇ ਹੋ ਰਹੇ ਹਨ ਮੈਨੂੰ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ’ਤੇ ਐਨਾ ਵਿਸ਼ਵਾਸ ਹੋ ਗਿਆ ਕਿ ਮੈਂ ਘਰ-ਬਾਰ, ਦੁਨੀਆਦਾਰੀ ਸਭ ਕੁਝ ਛੱਡ ਕੇ ਦਰਬਾਰ ’ਚ ਬਤੌਰ ਜੀਐੱਸਐੱਮ ਸੇਵਾ ਕਰਨ ਲੱਗਿਆ ਮੇਰੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਾਕ ਚਰਨਾਂ ’ਚ ਇਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਸੇਵਾ-ਸਿਮਰਨ ਕਰਦੇ-ਕਰਦੇ ਮੇਰੀ ਓੜ ਨਿਭ ਜਾਵੇ ਜੀ
































































