Editorial in Punjabi

ਨਾਮ ਤੋਂ ਹੀ ਸਭ ਕੁਝ ਹੈ -ਸੰਪਾਦਕੀ ਪਵਿੱਤਰ ਐੱਮਐੱਸਜੀ ਗੁਰਮੰਤਰ ਮਹੀਨਾ

ਨਾਮ-ਸ਼ਬਦ, ਗੁਰਮੰਤਰ ਦੀ ਮਹਾਨਤਾ ਨਾਲ ਜੁੜਿਆ ਇਹ ਮਾਰਚ ਦਾ ਮਹੀਨਾ ਡੇਰਾ ਸੱਚਾ ਸੌਦਾ ਲਈ ਬਹੁਤ ਖਾਸ ਮਹੀਨਾ ਹੈ, ਕਿਉਂਕਿ ਇਸੇ ਮਹੀਨੇ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਹਾਸਲ ਕੀਤਾ ਸੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਸੱਚੇ ਰਹਿਬਰ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਇਸੇ ਹੀ ਮਹੀਨੇ ਨਾਮ-ਸ਼ਬਦ ਹਾਸਲ ਕਰਕੇ ਇਸ ਮਾਰਚ ਮਹੀਨੇ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ ਹਨ ਪੂਜਨੀਕ ਗੁਰੂ ਜੀ ਨੇ ਇਸ ਮਹੀਨੇ ਨੂੰ ‘ਪਵਿੱਤਰ ਐੱਮਐੱਸਜੀ ਗੁਰਮੰਤਰ ਮਹੀਨਾ’, ਅਤੇ ਇਸ ਖੁਸ਼ੀ ’ਚ ਐੱਮਐੱਸਜੀ ਗੁਰਮੰਤਰ ਭੰਡਾਰਾ ਮਨਾਉਣ ਦੇ ਬਚਨਾਂ ਰਾਹੀਂ ਸਾਧ-ਸੰਗਤ ਨੂੰ ਆਪਣੇ ਇਲਾਹੀ ਪਿਆਰ ਨਾਲ ਨਿਹਾਲ ਕਰ ਦਿੱਤਾ।

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਇਤਿਹਾਸਕ ਮਹੀਨੇ ’ਚ ਘੂਕਾਂਵਾਲੀ ਦਰਬਾਰ ’ਚ ਸਤਿਸੰਗ ਫ਼ਰਮਾਇਆ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ ਰਹਿਬਰ ਦਾ ਨਾਂਅ ਲੈ ਕੇ ਆਵਾਜ਼ ਦਿੱਤੀ (ਜਿਵੇਂ ਕਿ ਪਹਿਲਾਂ ਵੀ ਕਈ ਵਾਰ ਜਦੋਂ ਵੀ ਕਦੇ ਪੂਜਨੀਕ ਪਰਮ ਪਿਤਾ ਜੀ ਨੇ ਨਾਮ-ਸ਼ਬਦ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਸਾਈਂ ਜੀ ਹਰ ਵਾਰ ਨਾਮ ਵਾਲਿਆਂ ’ਚੋਂ ਇਹ ਕਹਿ ਕੇ ਉਠਾ ਦਿੰਦੇ ਕਿ ‘ਅਭੀ ਆਪ ਕੋ ਨਾਮ-ਸ਼ਬਦ ਨਹੀਂ ਮਿਲੇਗਾ ਜਬ ਸਮਾਂ ਆਇਆ ਤੋਂ ਖੁਦ ਆਵਾਜ਼ ਦੇਕਰ, ਬੁਲਾ ਕਰ ਨਾਮ ਦੇਂਗੇ) ਕਿ ‘ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ‘ਆਜ ਆਪਕੋ ਭੀ ਨਾਮ ਸ਼ਬਦ ਲੇਨੇ ਕਾ ਹੁਕਮ ਹੂਆ ਹੈ।

ਆਪ ਚਲਕਰ ਹਮਾਰੇ ਮੂੜ੍ਹੇ ਕੇ ਪਾਸ ਬੈਠੋ, ਹਮ ਭੀ ਅਭੀ ਆਤੇ ਹੈਂ’ ਪੂਜਨੀਕ ਸਾਈਂ ਜੀ ਜਦੋਂ ਨਾਮ-ਸਬਦ ਬਖ਼ਸ਼ਣ ਲਈ ਕਮਰੇ ’ਚ ਪਧਾਰੇ ਤਾਂ ਆਪ ਜੀ ਨੂੰ ਸੱਦ ਕੇ ਆਪਣੇ ਮੂੜ੍ਹੇ ਦੇ ਕੋਲ ਬਿਠਾਉਂਦੇ ਹੋਏ ਇਲਾਹੀ ਬਚਨ ਫ਼ਰਮਾਏ ਕਿ ‘‘ਆਪ ਕੋ ਇਸ ਲੀਏ ਪਾਸ ਬਿਠਾਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੇਨਾ ਹੈ ਆਪ ਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ, ਜੋ ਦੁਨੀਆਂ ਮੇਂ ਨਾਮ ਜਪਾਏਗਾ’’ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪਣੇ ਇਨ੍ਹਾਂ ਪਾਕ-ਪਵਿੱਤਰ ਬਚਨਾਂ ਰਾਹੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ 28 ਫਰਵਰੀ 1960 ਨੂੰ ਸ਼ਰੇਆਮ ਸਾਧ-ਸੰਗਤ ’ਚ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਪੱਸ਼ਟ ਤੇ ਸਾਕਾਰ ਕਰ ਦਿਖਾਇਆ ਅਤੇ ਇਹੀ ਪਵਿੱਤਰ ਦਿਹਾੜਾ 28 ਫਰਵਰੀ ‘ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ’ ਦੇ ਨਾਂਅ ਨਾਲ ਪੂਰੇ ਜਗਤ ਵਿੱਚ ਸਾਧ-ਸੰਗਤ ਦਾ ਅਤੀ ਹਰਮਨਪਿਆਰਾ ਦਿਹਾੜਾ ਬਣਿਆ ਹੈ।

ਇਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਿਲਕੁਲ ਆਪਣੇ ਕੋਲ ਬਿਠਾ ਕੇ ਹੀ ਨਾਮ-ਸ਼ਬਦ ਦਿੱਤਾ ਪੂਜਨੀਕ ਗੁਰੂ ਜੀ ਮਿਤੀ 25 ਮਾਰਚ 1973 ਨੂੰ 5-6 ਸਾਲ ਦੀ ਉਮਰ ’ਚ ਆਪਣੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ’ਚ ਮਹੀਨੇਵਾਰੀ ਸਤਿਸੰਗ ’ਤੇ ਨਾਮ-ਸ਼ਬਦ ਲੈਣ ਲਈ ਆਏ ਹੋਏ ਸਨ ਪੂਜਨੀਕ ਪਰਮ ਪਿਤਾ ਨੇ ਇਨ੍ਹਾਂ ਨੂੰ ਪਿੱਛੇ ਬੈਠਿਆਂ ਨੂੰ ਵਿਸ਼ੇਸ਼ ਤੌਰ ’ਤੇ ਖੁਦ ਸੱਦ ਕੇ ਆਪਣੀ ਸਟੇਜ ਦੇ ਬਿਲਕੁਲ ਕੋਲ ਬਿਠਾ ਕੇ ਨਾਮ-ਸ਼ਬਦ ਬਖ਼ਸ਼ਿਆ ਅਤੇ ਨਾਲ ਹੀ ਰਾਜ਼ੀ-ਖੁਸ਼ੀ ਵੀ ਪੁੱਛੀ ਕਿ ‘‘ਕਾਕਾ! ਹੋਰ ਤਾਂ ਸਭ ਠੀਕ ਹੈ?’’।

ਭਾਵ ਪੂਜਨੀਕ ਪਰਮ ਪਿਤਾ ਜੀ ਦਾ ਆਪ ਜੀ ਨੂੰ ਆਪਣਾ ਬੇਪਨਾਹ ਪਿਆਰ ਦੇਣ ਦਾ ਇਹ ਇੱਕ ਬੇਪਰਵਾਹੀ ਅੰਦਾਜ਼ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ 23 ਸਤੰਬਰ 1990 ਨੂੰ ਸ਼ਰੇਆਮ ਸਾਧ-ਸੰਗਤ ਦੇ ਸਾਹਮਣੇ ਖੁਦ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਤੀਜੇ ਗੁਰੂ ਦੇ ਰੂਪ ’ਚ ਬਿਰਾਜਮਾਨ ਕਰਦੇ ਹੋਏ ਆਪਣੇ ਉਸ ਅਸਲ ਉਦੇਸ਼ ਨੂੰ ਜ਼ਾਹਿਰ ਕੀਤਾ ਅਤੇ ਸ਼ਰੇਆਮ ਸੰਗਤ ’ਚ ਇਹ ਵੀ ਬਚਨ ਫ਼ਰਮਾਏ ਕਿ ‘‘ਅੱਜ ਤੋਂ ਅਸੀਂ ਇਸ ਨੌਜਵਾਨ ਬਾਡੀ ’ਚ ਸਾਰੇ ਕੰਮ ਕਰਾਂਗੇ।

ਇਹ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਸਾਡਾ ਹੀ ਰੂਪ ਹਨ’’ ਸੱਚੇ ਦਾਤਾ ਰਹਿਬਰ ਨੇ ਇਹ ਵੀ ਫ਼ਰਮਾਇਆ ਕਿ ‘‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’’ ਅਤੇ ਇਸ ਤਰ੍ਹਾਂ ਇਹ ਪਵਿੱਤਰ ਦਿਹਾੜਾ (23 ਸਤੰਬਰ 1990) ‘ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪੂਜਨੀਕ ਗੁਰੂ ਸੱਚੇ ਰਹਿਬਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਖੀਰ ’ਚ ਇਹ ਵੀ ਫ਼ਰਮਾਇਆ ਕਿ ਇਸੇ (ਮਾਰਚ) ਮਹੀਨੇ ’ਚ ਹੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਸੱਚੇ ਰਹਿਬਰ ਸਤਿਗੁਰੂ ਦਾਤਾ ਸਾਵਣ ਸ਼ਾਹ ਜੀ ਮਹਾਰਾਜ ਪਾਸੋਂ ਡੇਰਾ ਬਿਆਸ, ਪੰਜਾਬ ’ਚ ਨਾਮ-ਸ਼ਬਦ ਹਾਸਲ ਕਰਕੇ ਉਨ੍ਹਾਂ ਪਰਮ ਪਿਤਾ ਪਰਮੇਸ਼ਵਰ ਨੂੰ ਆਪਣੇ ਮੁਰਸ਼ਿਦੇ-ਕਾਮਿਲ ਦੇ ਰੂਪ ’ਚ ਹਰ ਸਮੇਂ ਆਪਣੇ ਅੰਗ-ਸੰਗ ਪਾਇਆ।

ਉਨ੍ਹਾਂ ਦੇ ਪਵਿੱਤਰ ਹੁਕਮ ਅਨੁਸਾਰ ਹੀ ਸਰਸਾ-ਬਾਗੜ ’ਚ ਆ ਕੇ ਸਰਵ ਧਰਮ ਸੰਗਮ ‘ਡੇਰਾ ਸੱਚਾ ਸੌਦਾ’ ਸਥਾਪਿਤ ਕੀਤਾ ਅਤੇ ਇੱਥੋਂ ਹੀ ਜਗ੍ਹਾ-ਜਗ੍ਹਾ, ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਜਾ ਕੇ ਅਤੇ ਹਜ਼ਾਰਾਂ ਸਰਵ-ਧਰਮ ਸਤਿਸੰਗ ਲਾ ਕੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੀਆਂ ਮਾਸ-ਸ਼ਰਾਬ, ਨਸ਼ੇ ਆਦਿ ਬੁਰਾਈਆਂ ਤੇ ਪਾਖੰਡਵਾਦ ਛੁਡਾ ਕੇ ਨਾਮ-ਸ਼ਬਦ ਰਾਹੀਂ ਭਵਸਾਗਰ ਤੋਂ ਪਾਰ ਲੰਘਾਇਆ ਇਸੇ ਹੀ ਪਵਿੱਤਰ ਪਰੰਪਰਾ ਅਨੁਸਾਰ ਅੱਜ ਸੱਤ ਕਰੋੜ ਤੋਂ ਵੀ ਜ਼ਿਆਦਾ ਲੋਕ ਸਤਿਗੁਰ ਜੀ ਤੋਂ ਨਾਮ-ਸ਼ਬਦ ਲੈ ਕੇ ਡੇਰਾ ਸੱਚਾ ਸੌਦਾ ਦੇ ਮੁਰੀਦ ਕਹਾਉਂਦੇ ਹਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਲਾਇਆ ਸੱਚਾ ਸੌਦਾ ਰੂਪੀ ਉਹ ਨੰਨ੍ਹਾ ਜਿਹਾ ਪੌਦਾ ਅੱਜ ਬਹੁਤ ਵੱਡਾ ‘ਬੋਹੜ ਦਾ ਦਰੱਖਤ’ ਬਣ ਕੇ ਪੂਰੀ ਦੁਨੀਆਂ ਨੂੰ ਖੂਬ ਠੰਢੀ ਛਾਂ ਤੇ ਮਹਿਕ ਦੇ ਰਿਹਾ ਹੈ।

ਪੂਰਨ ਸੰਤਾਂ ਦਾ ਬਚਨ ਹੈ ਕਿ ‘ਨਾਮ ਹੀ ਸਭ ਕੁਝ ਹੈ ਅਤੇ ਨਾਮ ਤੋਂ ਹੀ ਸਭ ਕੁਝ ਹੈ ਇਹ ਸਭ ਖੰਡ-ਬ੍ਰਹਿਮੰਡ ਨਾਮ ਦੇ ਸਹਾਰੇ ਹੀ ਕਾਇਮ ਹਨ’ ਇਹ ਵੀ ਬਚਨ ਹਨ ਕਿ ‘‘ਨਾਮ ਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੈ ਜਿਸਨੇ ਨਾਮ ਨੂੰ ਨਹੀਂ ਜਾਣਿਆ ਅਤੇ ਉਸ ਦੀ ਪ੍ਰਾਪਤੀ ਨਹੀਂ ਕੀਤੀ ਉਸਨੇ ਕੁਝ ਵੀ ਨਹੀਂ ਜਾਣਿਆ ਅਤੇ ਨਾਮੀ ਭਾਵ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਵੀ ਉਸ ਤੋਂ ਕਰੋੜਾਂ ਕੋਹ ਦੂਰ ਹੈ। ਉਪਰੋਕਤ ਅਨੁਸਾਰ ਸਪੱਸ਼ਟ ਹੈ ਕਿ ‘ਆਦਿ ਗੁਰੂ’ ਖੁਦ ਧੁਰ ਦਰਗਾਹ ਤੋਂ ਹੀ ਬਣ ਕੇ ਆਉਂਦੇ ਹਨ ਪਰ ਰੂਹਾਨੀਅਤ ’ਚ ਖੁਦ-ਖੁਦਾ ਪਰਮੇਸ਼ਵਰ ਦੀ ਇਹ ਪਵਿੱਤਰ ਰਿਵਾਇਤ ਹੈ।

ਕਿ ਉਨ੍ਹਾਂ ਪਵਿੱਤਰ ਹਸਤੀਆਂ ਨੂੰ ਵੀ ਬਾਹਰ ਕੋਈ ‘ਸੱਚਾ ਗੁਰੂ’ ਧਾਰਨ ਕਰਨਾ ਹੀ ਪੈਂਦਾ ਹੈ ਅਤੇ ਉਹ ਪੂਰਨ ਗੁਰੂ ਹੀ ਕੁੱਲ ਮਾਲਕ ਦੀ ਉਸ ਪਵਿੱਤਰ ਹਸਤੀ ਨੂੰ ਗੁਰਮੰਤਰ, ਨਾਮ-ਸ਼ਬਦ ਰਾਹੀਂ ਖੁਦ ਪੂਰੀ ਦੁਨੀਆਂ ’ਤੇ ਜ਼ਾਹਿਰ ਕਰਦਾ ਹੈ। ਇਸ ਤਰ੍ਹਾਂ ਮਾਰਚ ਦਾ ਸ਼ੁੱਭ ਮਹੀਨਾ ‘ਪਵਿੱਤਰ ਐੱਮਐੱਸਜੀ ਗੁਰਮੰਤਰ ਮਹੀਨੇ’ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ ਅਤੇ ਸਾਧ-ਸੰਗਤ ਡੇਰਾ ਸੱਚਾ ਸੌਦਾ ’ਚ ਹਰ ਸਾਲ ਇਸ ਪਵਿੱਤਰ ਦਿਹਾੜੇ ਨੂੰ 25 ਮਾਰਚ ਦੇ ਦਿਨ  ‘ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ’ ਦੇ ਰੂਪ ’ਚ ਧੂਮ-ਧਾਮ ਨਾਲ ਮਨਾਉਂਦੀ ਹੈ। ‘ਪਵਿੱਤਰ ਐੱਮਐੱਸਜੀ’ ਗੁਰਮੰਤਰ ਭੰਡਾਰੇ ਦੀਆਂ ਬਹੁਤ-ਬਹੁਤ ਵਧਾਈਆਂ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!