celebrating-the-holy-maha-paropkar-month-with-charity-and-welfare-activities

ਪਰਮਾਰਥੀ ਕੰਮ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ

ਰਾਮਦੇਵ ਨੂੰ ਕੁਝ ਹੀ ਘੰਟਿਆਂ ‘ਚ ਮਿਲਿਆ ਆਪਣਾ ਪੱਕਾ ਮਕਾਨ


ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਾਵਨ ਸਤੰਬਰ ਮਹੀਨੇ ਨੂੰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ‘ਚ ਮਨਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦੇ ਹੋਏ ਸੇਵਾਦਾਰਾਂ ਵੱਲੋਂ ਆਪਣੇ-ਆਪਣੇ ਬਲਾਕਾਂ ‘ਚ ਜ਼ਰੂਰਤਮੰਦਾਂ ਨੂੰ ਆਸ਼ਿਆਨੇ ਬਣਾ ਕੇ ਦਿੱਤੇ ਜਾ ਰਹੇ ਹਨ ਇੱਥੇ ਗੱਲ ਹੋ ਰਹੀ ਹੈ ਬਲਾਕ ਪਟਿਆਲਾ ਦੀ, ਜਿੱਥੋਂ ਦੇ ਡੇਰਾ ਸ਼ਰਧਾਲੂਆਂ ਨੇ ਬੀਤੀ 6 ਸਤੰਬਰ ਨੂੰ ਟੀਨ ਦੀ ਛੱਤ ਵਾਲੇ ਪੁਰਾਣੇ ਘਰ ‘ਚ ਰਹਿ ਰਹੇ ਪਿੰਡ ਰਸੂਲਪੁਰ ਨਿਵਾਸੀ ਰਾਮਦੇਵ ਨੂੰ ਕੁਝ ਹੀ ਘੰਟਿਆਂ ‘ਚ ਪੱਕਾ ਮਕਾਨ ਬਣਾ ਕੇ ਸੌਂਪ ਦਿੱਤਾ ਨਵੇਂ ਮਕਾਨ ਨੂੰ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ

ਦੱਸ ਦਈਏ ਕਿ ਰਾਮਦੇਵ ਦਾ ਇੱਕ ਹੱਥ ਚਾਰਾ ਕੱਟਣ ਵਾਲੀ ਮਸ਼ੀਨ ‘ਚ ਆਉਣ ਨਾਲ ਕੱਟ ਗਿਆ ਸੀ ਇਹ ਬਜ਼ੁਰਗ ਚੌਂਕੀਦਾਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਇਸ ਸੇਵਾ ਕਾਰਜ ‘ਚ ਮਿਸਤਰੀ ਇਕਬਾਲ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਸਦਾਨੰਦ ਅਤੇ ਪ੍ਰਕਾਸ਼ ਸਿੰਘ, 45 ਮੈਂਬਰ ਕੁਲਵੰਤ ਰਾਇ, ਹਰਮਿੰਦਰ ਨੋਨਾ ਅਤੇ ਕਰਨਪਾਲ ਸਿੰਘ ਤੇ ਬਲਾਕ ਦੀ ਸਾਧ-ਸੰਗਤ ਦਾ ਭਰਪੂਰ ਸਹਿਯੋਗ ਰਿਹਾ

ਗਰੀਬੀ ਨਾਲ ਜੂਝ ਰਹੇ ਦਰਸ਼ਨ ਸਿੰਘ ਨੂੰ ਮਿਲਿਆ ਆਸ਼ੀਆਨਾ

ਅਜਿਹਾ ਹੀ ਦਿਲਚਸਪ ਕੰਮ ਕਰਕੇ ਦਿਖਾਇਆ ਹੈ ਬਲਾਕ ਚੁੱਘੇ ਕਲਾਂ ਦੀ ਸੰਗਤ ਨੇ, ਜਿਨ੍ਹਾਂ ਨੇ ਬੀਤੀ 10 ਸਤੰਬਰ ਨੂੰ ਪਿੰਡ ਬੀੜ ਤਲਾਬ ਬਸਤੀ ਨੰ. 6 ‘ਚ ਗਰੀਬੀ ਨਾਲ ਜੂਝ ਰਹੇ ਇੱਕ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਪੂਰਾ ਪਰਿਵਾਰ ਇੱਕ ਛੱਪਰ ‘ਤੇ ਪਲਾਸਟਿਕ ਪਾ ਕੇ ਉਸ ‘ਚ ਰਹਿਣ ਨੂੰ ਮਜ਼ਬੂਰ ਸੀ ਸਾਧ-ਸੰਗਤ ਨੇ ਜ਼ਰੂਰਤਮੰਦ ਦਰਸ਼ਨ ਸਿੰਘ ਦਾ ਮਕਾਨ ਬਣਾਉਣ ਦਾ ਫੈਸਲਾ ਲਿਆ ਅਤੇ ਦੇਖਦੇ ਹੀ ਦੇਖਦੇ ਕੁਝ ਘੰਟਿਆਂ ‘ਚ ਹੀ ਡੇਰਾ ਸ਼ਰਧਾਲੂਆਂ ਨੇ ਮਕਾਨ ਦੀ ਛੱਤ ਲਾ ਕੇ ਪੂਰਾ ਮਕਾਨ ਤਿਆਰ ਕਰ ਦਿੱਤਾ

ਇਸ ਪਰਮਾਰਥੀ ਕਾਰਜ ਲਈ ਦਰਸ਼ਨ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਹਾਰਦਿਕ ਧੰਨਵਾਦ ਕੀਤਾ ਇਸ ਸੇਵਾ ਕਾਰਜ ‘ਚ ਅੰਗਰੇਜ਼ ਸਿੰਘ ਇੰਸਾਂ ਦੇ ਪੁੱਤਰ ਕੁਲਵੀਰ ਸਿੰਘ ਵੱਲੋਂ ਵੀ ਮੱਦਦ ਕੀਤੀ ਗਈ, ਜੋ ਇਨ੍ਹਾਂ ਦਿਨਾਂ ‘ਚ ਕੈਨੇਡਾ ‘ਚ ਰਹਿ ਰਿਹਾ ਹੈ ਇਸ ਮੌਕੇ ਜ਼ਿਲ੍ਹਾ 25 ਮੈਂਬਰ ਗੁਰਤੇਜ ਸਿੰਘ ਇੰਸਾਂ, 15 ਮੈਂਬਰ ਜਸਪਾਲ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ ਤੇ ਸਮੂਹ ਸੇਵਾਦਾਰ ਮੌਜ਼ੂਦ ਰਹੇ

ਬਲਬੀਰ ਸਿੰਘ ਦਾ ਸੁਫਨਾ ਹੋਇਆ ਸੱਚ

ਬੀਤੀ 11 ਸਤੰਬਰ ਨੂੰ ਪਾਵਨ ਮਹਾਂ ਪਰਉਪਕਾਰ ਮਹੀਨੇ ਦੀ ਯਾਦਗਾਰੀ ‘ਚ ਬਲਾਕ ਗੁਰੂਹਰਸਹਾਏ ਦੇ ਸੇਵਾਦਾਰਾਂ ਨੇ ਜ਼ਰੂਰਤਮੰਦ ਬਲਵੀਰ ਸਿੰਘ ਨਿਵਾਸੀ ਜੁਆਇ ਸਿੰਘ ਵਾਲਾ ਦਾ ਘਰ ਬਣਾ ਕੇ ਦਿੱਤਾ 45 ਮੈਂਬਰ ਜਗਰੂਪ ਸਿੰਘ ਅਤੇ ਬਲਾਕ ਦੇ ਭੰਗੀਦਾਸ ਰਜਵੰਤ ਇੰਸਾਂ ਨੇ ਦੱਸਿਆ ਕਿ ਸੇਵਾਦਾਰਾਂ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪੀੜਤ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ ਗਿਆ ਸੰਗਤ ਨੇ ਕੁਝ ਹੀ ਘੰਟਿਆਂ ‘ਚ ਮਕਾਨ ਤਿਆਰ ਕਰਕੇ ਉਕਤ ਪਰਿਵਾਰ ਨੂੰ ਸੌਂਪ ਦਿੱਤਾ ਬਲਵੀਰ ਸਿੰਘ ਨੇ ਇਸ ਦੇ ਲਈ ਧੰਨਵਾਦ ਪ੍ਰਗਟ ਕੀਤਾ

ਗੁਰਜੰਟ ਸਿੰਘ ਦੇ ਪਰਿਵਾਰ ਨੂੰ ਨਸੀਬ ਹੋਈ ਸੁਰੱਖਿਅਤ ਛੱਤ

ਬਲਾਕ ਫਿਰੋਜ਼ਪੁਰ ਦੀ ਸਾਧ-ਸੰਗਤ ਨੇ ਬੀਤੀ 15 ਸਤੰਬਰ ਨੂੰ ਪਿੰਡ ਢੀਂਡਸਾ ਨਿਵਾਸੀ ਗੁਰਜੰਟ ਸਿੰਘ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਇਸ ਸੇਵਾ ਦੇ ਕੰਮ ‘ਚ ਬਲਾਕ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਹਕੂਮਤ ਸਿੰਘ ਵਾਲਾ ਦੀ ਸਾਧ-ਸੰਗਤ ਨੇ ਸਹਿਯੋਗ ਦਿੱਤਾ ਚਸ਼ਮਦੀਦ ਦੱਸਦੇ ਹਨ ਕਿ ਸਿਰਫ਼ ਦੋ ਦਿਨਾਂ ‘ਚ ਹੀ ਸੰਗਤ ਨੇ ਘਰ ਤਿਆਰ ਕਰਕੇ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਸੌਂਪ ਦਿੱਤਾ ਗੁਰਜੰਟ ਸਿੰਘ ਦਾ ਪਰਿਵਾਰ ਸੁਫਨਿਆਂ ਨੂੰ ਸਾਕਾਰ ਕਰਦੇ ਹੋਇਆ ਪੱਕਾ ਘਰ ਪਾ ਕੇ ਖੁਸ਼ੀ ‘ਚ ਫੁੱਲਿਆ ਨਹੀਂ ਸਮਾ ਰਿਹਾ ਇਸ ਮੌਕੇ ‘ਤੇ 45 ਮੈਂਬਰ ਅੱਛਰ ਸਿੰਘ, ਜੋਗਿੰਦਰ ਸਿੰਘ 15 ਮੈਂਬਰ ਫਿਰੋਜ਼ਪੁਰ ਸ਼ਹਿਰ, ਸੰਦੀਪ ਇੰਸਾਂ ਬਲਾਕ ਭੰਗੀਦਾਸ, ਸੁਖਵੰਤ ਸਿੰਘ, ਸੁਖਰਾਜ, ਮਹਿੰਦਰਪਾਲ, ਜਸਵੰਤ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਗੁਰਨਾਮ ਸਿੰਘ ਬਲਾਕ ਭੰਗੀਦਾਸ, ਮੇਜਰ ਸਿੰਘ ਸਮੇਤ ਸਾਧ-ਸੰਗਤ ਹਾਜ਼ਰ ਸੀ

ਸਾਧ-ਸੰਗਤ ਨੇ ਬਣਾਇਆ ਗਰੀਬ ਦਾ ਆਸ਼ੀਆਨਾ

ਬਲਾਕ ਮਾਣੂੰਕੇ ਦੀ ਸਾਧ-ਸੰਗਤ ਰਾਹੀਂ ਮਾਨਵਤਾ ਭਲਾਈ ਦੇ ਕੰਮ ਕਰਦੇ ਹੋਏ ਆਸ਼ੀਆਨਾ ਮੁਹਿੰਮ ਅਧੀਨ ਪਿੰਡ ਬੁਰਜ਼ ਕੁਲਾਰਾਂ ‘ਚ ਇੱਕ ਅਤਿ ਜ਼ਰੂਰਤਮੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਬਲਾਕ ਭੰਗੀਦਾਸ ਬਲਵੀਰ ਸਿੰਘ ਇੰਸਾਂ ਤੇ ਸੰਮਤੀ ਮੈਂਬਰਾਂ ਨੇ ਦੱਸਿਆ ਕਿ ਇਸ ਸੇਵਾ ਦੇ ਕੰਮ ਨੂੰ ਸੈਂਕੜਿਆਂ ਦੀ ਗਿਣਤੀ ‘ਚ ਬਲਾਕ ਦੀ ਸਾਧ-ਸੰਗਤ ਵੱਲੋਂ ਸਵੇਰੇ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕੀਤਾ ਗਿਆ ਸੰਮਤੀ ਮੈਂਬਰਾਂ ਨੇ ਦੱਸਿਆ ਕਿ ਇਸ ਪੂਰੇ ਘਰ ਨੂੰ ਬਣਾਉਣ ‘ਚ ਤਕਰੀਬਨ ਇੱਕ ਲੱਖ ਵੀਹ ਹਜ਼ਾਰ ਰੁਪਏ ਦਾ ਖਰਚਾ ਹੋਇਆ ਹੈ,

ਜੋ ਕਿ ਨਿਊਜ਼ੀਲੈਂਡ ਦੇ 15 ਮੈਂਬਰ ਭਰਪੂਰ ਸਿੰਘ ਇੰਸਾਂ ਤੇ ਸਮੂਹ ਸਾਧ-ਸੰਗਤ ਨੇ ਖਰਚ ਕੀਤਾ ਮਕਾਨ ਬਣਾਉਣ ‘ਚ ਬਲਾਕ ਭੰਗੀਦਾਸ ਬਲਵੀਰ ਸਿੰਘ ਇੰਸਾਂ, 15 ਮੈਂਬਰ ਪ੍ਰੀਤਮ ਇੰਸਾਂ, ਕਪੂਰ ਇੰਸਾਂ, ਕੁਲਵੰਤ ਇੰਸਾਂ, ਅਮਰ ਇੰਸਾਂ, ਭੋਲਾ ਇੰਸਾਂ, ਜਸਵਿੰਦਰ ਇੰਸਾਂ, ਮਿਸਤਰੀ ਰਾਜਿੰਦਰ ਇੰਸਾਂ ਕਾਓਂਕੇ, ਸੋਨੀ ਇੰਸਾਂ, ਸਵਰਨ ਇੰਸਾਂ, ਸੁਖੀ ਇੰਸਾਂ, ਪਾਲ ਇੰਸਾਂ, ਜਗਦੀਪ ਇੰਸਾਂ, ਗੁਰਦੀਪ ਇੰਸਾਂ, ਰਣਜੀਤ ਇੰਸਾਂ ਦੋਧਰ, ਜੱਗਾ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਗੁਰਦੀਪ ਇੰਸਾਂ ਸਮੇਤ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸੇਵਾ ਕੀਤੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!