Home: ਘਰ ਨੂੰ ਦਿਓ ਕੁਦਰਤੀ ਦਿੱਖ
ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਸੋਹਣਾ ਅਤੇ ਆਕਰਸ਼ਕ ਦਿਸੇ ਪਰ ਸਿਰਫ ਮਹਿੰਗੀ ਸਜਾਵਟ, ਫ਼ਰਨੀਚਰ ਜਾਂ ਆਧੁਨਿਕ ਇੰਟੀਰੀਅਰ ਨਾਲ ਹੀ ਘਰ ਦੀ ਸੁੰਦਰਤਾ ਨਹੀਂ ਵਧਦੀ ਅਸਲੀ ਖੂਬਸੂਰਤੀ ਤਾਂ ਉਦੋਂ ਆਉਂਦੀ ਹੈ ਜਦੋਂ ਘਰ ਕੁਦਰਤੀ ਵਾਤਾਵਰਨ ਨਾਲ ਜੁੜਦਾ ਹੈ ਘਰ ’ਚ ਰੁੱਖ-ਬੂਟੇ ਲਾਉਣਾ ਨਾ ਸਿਰਫ ਸਜਾਵਟ ਦਾ ਸਾਧਨ ਹੈ ਸਗੋਂ ਇਹ ਸਿਹਤ, ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਵੀ ਸਰੋਤ ਹੈ ਹਰੇ-ਭਰੇ ਬੂਟੇ ਘਰ ਦੀ ਸੁੰਦਰਤਾ ’ਚ ਚਾਰ ਚੰਨ ਲਾਉਂਦੇ ਹਨ ਤੇ ਘਰ ਨੂੰ ਕੁਦਰਤ ਦੇ ਨੇੜੇ ਲੈ ਜਾਂਦੇ ਹਨ
Table of Contents
ਘਰ ’ਚ ਬੂਟੇ ਲਾਉਣ ਦਾ ਮਹੱਤਵ
ਕੁਦਰਤ ਹਮੇਸ਼ਾ ਤੋਂ ਮਨੁੱਖੀ ਜੀਵਨ ਦਾ ਆਧਾਰ ਰਹੀ ਹੈ ਜਦੋਂ ਘਰ ਦੇ ਕੋਨਿਆਂ ’ਚ ਹਰਿਆਲੀ ਆਉਂਦੀ ਹੈ, ਤਾਂ ਵਾਤਾਵਰਨ ਸੁਖਮਈ ਬਣ ਜਾਂਦਾ ਹੈ ਬੂਟੇ ਸਾਡੇ ਘਰ ਦੀ ਹਵਾ ਨੂੰ ਸ਼ੁੱਧ ਕਰਦੇ ਹਨ ਅਤੇ ਮਾਨਸਿਕ ਸ਼ਾਂਤੀ ਦਿੰਦੇ ਹਨ ਵਾਸਤੂ ਸ਼ਾਸਤਰ ਅਨੁਸਾਰ ਵੀ ਬੂਟਿਆਂ ਦਾ ਖਾਸ ਮਹੱਤਵ ਹੈ ਤੁਲਸੀ, ਮਨੀ ਪਲਾਂਟ, ਬਾਂਸ, ਐਲੋਵੇਰਾ ਵਰਗੇ ਬੂਟੇ ਘਰ ’ਚ ਵਧੀਆ ਮੰਨੇ ਜਾਂਦੇ ਹਨ ਇਸ ਨਾਲ ਨਾ ਸਿਰਫ ਘਰ ਸੋਹਣਾ ਬਣਦਾ ਹੈ ਸਗੋਂ ਖੁਸ਼ਹਾਲੀ ਵੀ ਆਉਂਦੀ ਹੈ
ਘਰ ਦੇ ਬਾਹਰ ਬੂਟਿਆਂ ਨਾਲ ਸੁੰਦਰਤਾ
ਘਰ ਦੇ ਮੁੱਖ ਦਰਵਾਜ਼ੇ, ਵਿਹੜੇ ਜਾਂ ਛੱਤ ’ਤੇ ਬੂਟੇ ਲਾਉਣ ਨਾਲ ਪੂਰੇ ਘਰ ਦਾ ਰੂਪ ਨਿੱਖਰ ਜਾਂਦਾ ਹੈ ਜੇਕਰ ਘਰ ਦੇ ਬਾਹਰ ਵੱਡੇ ਰੁੱਖ ਜਿਵੇਂ ਨਿੰਮ, ਪਿੱਪਲ, ਅਮਰੂਦ, ਅੰਬ ਆਦਿ ਲਾਏ ਜਾਣ ਤਾਂ ਨਾ ਸਿਰਫ ਛਾਂ ਮਿਲਦੀ ਹੈ ਸਗੋਂ ਵਾਤਾਵਰਨ ਵੀ ਠੰਢਾ ਰਹਿੰਦਾ ਹੈ ਅੱਜ-ਕੱਲ੍ਹ ਲੋਕ ਗਾਰਡਨਿੰਗ ਕਰਕੇ ਲਾਅਨ ਜਾਂ ਕਿਚਨ ਗਾਰਡਨ ਬਣਾਉਂਦੇ ਹਨ, ਜਿਸ ਨਾਲ ਘਰ ਦਾ ਹਰ ਕੋਨਾ ਹਰਿਆ-ਭਰਿਆ ਦਿਸਦਾ ਹੈ
ਘਰ ਦੇ ਅੰਦਰ ਬੂਟਿਆਂ ਦੀ ਸਜਾਵਟ
ਅੰਦਰੂਨੀ ਸਜਾਵਟ ’ਚ ਇੰਡੋਰ ਪਲਾਂਟਸ ਦਾ ਬੜਾ ਮਹੱਤਵ ਹੈ ਛੋਟੇ ਗਮਲਿਆਂ ’ਚ ਰੱਖੇ ਬੂਟੇ ਡਰਾਇੰਗ ਰੂਮ, ਬੈੱਡ ਰੂਮ ਅਤੇ ਬਾਲਕਨੀ ਨੂੰ ਆਰਕਸ਼ਕ ਬਣਾ ਦਿੰਦੇ ਹਨ ਸਨੇਕ ਪਲਾਂਟ, ਮਨੀ ਪਲਾਂਟ, ਪੀਸ ਲਿੱਲੀ, ਕ੍ਰੋਟਨ ਵਰਗੇ ਬੂਟੇ ਨਾ ਸਿਰਫ ਸੁੰਦਰ ਦਿਸਦੇ ਹਨ ਸਗੋਂ ਹਵਾ ਨੂੰ ਵੀ ਸ਼ੁੱਧ ਕਰਦੇ ਹਨ ਇੰਡੋਰ ਬੂਟੇ ਘੱਟ ਰੌਸ਼ਨੀ ਅਤੇ ਘੱਟ ਪਾਣੀ ’ਚ ਵੀ ਅਸਾਨੀ ਨਾਲ ਜਿਉਂਦੇ ਰਹਿੰਦੇ ਹਨ
ਛੱਤ ’ਤੇ ਬਗੀਚਾ
ਅੱਜ-ਕੱਲ੍ਹ ਸ਼ਹਿਰਾਂ ’ਚ ਥਾਂ ਦੀ ਕਮੀ ਹੈ, ਇਸ ਲਈ ਛੱਤ ’ਤੇ ਗਾਰਡਨ ਬਣਾਉਣ ਦਾ ਰੁਝਾਨ ਵਧ ਰਿਹਾ ਹੈ ਛੱਤ ’ਤੇ ਗਮਲਿਆਂ ’ਚ ਫੁੱਲ, ਸਬਜ਼ੀਆਂ ਅਤੇ ਛੋਟੇ ਰੁੱਖਾਂ ਨੂੰ ਲਾਇਆ ਜਾ ਸਕਦਾ ਹੈ ਇਹ ਨਾ ਸਿਰਫ ਘਰ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਸਗੋਂ ਪਰਿਵਾਰ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਫਲ ਵੀ ਮੁਹੱਈਆ ਕਰਵਾਉਂਦਾ ਹੈ ਛੱਤ ਦਾ ਬਗੀਚਾ ਗਰਮੀਆਂ ’ਚ ਘਰ ਨੂੰ ਠੰਢਾ ਰੱਖਣ ਦਾ ਵੀ ਕੰਮ ਕਰਦਾ ਹੈ
ਬਾਲਕਨੀ ਅਤੇ ਖਿੜਕੀ ’ਤੇ ਬੂਟੇ
ਫਲੈਟਾਂ ਅਤੇ ਛੋਟੀਆਂ ਥਾਵਾਂ ਵਾਲੇ ਘਰਾਂ ’ਚ ਬਾਲਕਨੀ ਅਤੇ ਖਿੜਕੀ ਬੂਟੇ ਲਾਉਣ ਦੀ ਸਭ ਤੋਂ ਵਧੀਆ ਜਗ੍ਹਾ ਹੈ ਹੈਂਗਿੰਗ ਪਾੱਟਸ ’ਚ ਲਾਏ ਗਏ ਰੰਗ-ਬਿਰੰਗੇ ਫੁੱਲ ਬਾਲਕਨੀ ਨੂੰ ਮਨਮੋਹਕ ਬਣਾ ਦਿੰਦੇ ਹਨ ਖਿੜਕੀ ’ਤੇ ਰੱਖੇ ਬੂਟੇ ਦੇਖਣ ਵਾਲਿਆਂ ਦਾ ਮਨ ਮੋਹ ਲੈਂਦੇ ਹਨ ਅਤੇ ਘਰ ’ਚ ਹਰਿਆਲੀ ਦਾ ਅਹਿਸਾਸ ਕਰਵਾਉਂਦੇ ਹਨ
ਬੂਟਿਆਂ ਨਾਲ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ
ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਹਰੇ ਬੂਟਿਆਂ ਵਿੱਚ ਰਹਿਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ ਬੂਟੇ ਵਾਤਾਵਰਨ ’ਚ ਆਕਸੀਜ਼ਨ ਛੱਡਦੇ ਹਨ, ਜਿਸ ਨਾਲ ਘਰ ’ਚ ਤਾਜ਼ਗੀ ਬਣੀ ਰਹਿੰਦੀ ਹੈ ਸਵੇਰੇ-ਸ਼ਾਮ ਬੂਟਿਆਂ ਦੀ ਦੇਖਭਾਲ ਕਰਨ ਨਾਲ ਮਨ ਖੁਸ਼ ਰਹਿੰਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ’ਚ ਆਪਸੀ ਜੁੜਾਅ ਵੀ ਵਧਦਾ ਹੈ
ਬੂਟਿਆਂ ਦੀ ਦੇਖਭਾਲ ਅਤੇ ਸਜਾਵਟ ਦੇ ਤਰੀਕੇ
ਘਰ ਨੂੰ ਸੁੰਦਰ ਬਣਾਉਣ ਲਈ ਬੂਟਿਆਂ ਦੀ ਸਹੀ ਦੇਖਭਾਲ ਜ਼ਰੂਰੀ ਹੈ ਬੂਟਿਆਂ ਨੂੰ ਸਮੇਂ ’ਤੇ ਪਾਣੀ ਦੇਣਾ, ਉਨ੍ਹਾਂ ਨੂੰ ਸਹੀ ਧੁੱਪ ’ਚ ਰੱਖਣਾ ਤੇ ਸਮੇਂ-ਸਮੇਂ ’ਤੇ ਖਾਦ ਪਾਉਣਾ ਜ਼ਰੂਰੀ ਹੈ ਗਮਲਿਆਂ ਦੀ ਸਜਾਵਟ ਰੰਗੀਨ ਪੇਂਟ, ਕ੍ਰਿਏਟਿਵ ਡਿਜ਼ਾਇਨ ਅਤੇ ਸਜਾਵਟੀ ਪੱਥਰਾਂ ਨਾਲ ਕੀਤੀ ਜਾ ਸਕਦੀ ਹੈ ਇਸ ਨਾਲ ਬੂਟੇ ਹੋਰ ਵੀ ਆਰਕਸ਼ਕ ਲੱਗਦੇ ਹਨ
ਘਰ ਨੂੰ ਸੁੰਦਰ ਬਣਾਉਣ ਲਈ ਰੁੱਖ-ਬੂਟਿਆਂ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ ਇਹ ਨਾ ਸਿਰਫ ਵਾਤਾਵਰਨ ਨੂੰ ਸਾਫ ਅਤੇ ਤਾਜ਼ਗੀ ਭਰਿਆ ਬਣਾਉਂਦੇ ਹਨ, ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਲਈ ਵੀ ਫਾਇਦੇਮੰਦ ਹਨ ਭਾਵੇਂ ਛੋਟਾ ਘਰ ਹੋਵੇ ਜਾਂ ਵੱਡਾ, ਜੇਕਰ ਉਸ ’ਚ ਬੂਟਿਆਂ ਦੀ ਹਰਿਆਲੀ ਹੋਵੇ ਤਾਂ ਉਹ ਘਰ ਸੱਚਮੁੱਚ ‘ਸਵਰਗ ਵਰਗਾ’ ਬਣ ਜਾਂਦਾ ਹੈ -ਵਿਸ਼ਵਾਸ ਕੋਸ਼ਿਕ
































































