Shabari: ਪ੍ਰੇਮ ਦੀਵਾਨੀ ਸ਼ਬਰੀ ਦੀ ਅਮਰ ਕਹਾਣੀ
‘ਸ਼ਬਰੀ’ ਇੱਕ ਅਜਿਹਾ ਨਾਂਅ ਜੋ ਅਧਿਆਤਮ ਦੇ ਮਾਰਗ ’ਤੇ ਚੱਲਣ ਵਾਲੀਆਂ ਹਸਤੀਆਂ ’ਚ ਇੱਕ ਖਾਸ ਪਹਿਚਾਣ ਰੱਖਦਾ ਹੈ ਪ੍ਰਭੂ ਭਗਤੀ ’ਚ ਲੀਨ ਸ਼ਬਰੀ ਪ੍ਰਭੂ ਸ੍ਰੀ ਰਾਮ ਜੀ ਨੂੰ ਪਾ ਕੇ ਅਮਰ ਹੋ ਗਈ ਅਜਿਹੀ ਅਮਰਤਾ ਹਰ ਕਿਸੇ ਦੇ ਨਸੀਬ ’ਚ ਨਹੀਂ ਹੁੰਦੀ
ਸ਼ਬਰੀ ਭੀਲ ਸਮੁਦਾਇ ਨਾਲ ਸਬੰਧ ਰੱਖਣ ਵਾਲੀ ਇੱਕ ਅਬੋਧ ਕੰਨਿਆ ਸੀ ਉਸ ਦਾ ਪਿਤਾ ਇੱਕ ਬਹੁਤ ਵੱਡੇ ਕਬੀਲੇ ਦਾ ਸਰਦਾਰ ਸੀ ਸੰਘਣੇ ਜੰਗਲਾਂ ’ਚ ਵੱਸਣ ਵਾਲਾ ਇਹ ਕਬੀਲਾ ਬੇਹੱਦ ਹਿੰਸਕ ਸੀ ਜਾਨਵਰਾਂ ਦੀ ਬਲੀ ਦੇਣਾ, ਉਨ੍ਹਾਂ ਦਾ ਸ਼ਿਕਾਰ ਕਰਨਾ ਅਤੇ ਉਨ੍ਹਾਂ ਨੂੰ ਮਾਰ ਕੇ ਖਾ ਜਾਣਾ ਇਨ੍ਹਾਂ ਦਾ ਮੁੱਖ ਪੇਸ਼ਾ ਸੀ ਪਰ ਸ਼ਬਰੀ ਆਪਣੇ ਸਮੁਦਾਇ ਦੇ ਲੋਕਾਂ ਅਤੇ ਆਪਣੇ ਹਮਉਮਰ ਬੱਚਿਆਂ ਤੋਂ ਅਲੱਗ ਸੀ ਜਿੱਥੇ ਹੋਰ ਬੱਚੇ ਜਾਨਵਰਾਂ ਨੂੰ ਮਾਰਨ ’ਚ ਖੁਸ਼ ਹੁੰਦੇ, ਸ਼ਬਰੀ ਅਜਿਹਾ ਦੇਖ ਦੁਖੀ ਹੋ ਜਾਂਦੀ ਸੀ
ਉਨ੍ਹਾਂ ਤੋਂ ਉਲਟ ਉਹ ਉਨ੍ਹਾਂ ਨੂੰ ਪਿਆਰ ਕਰਦੀ, ਜ਼ਖ਼ਮੀਆਂ ਨੂੰ ਮੱਲ੍ਹਮ ਪੱਟੀ ਕਰਕੇ ਪਸ਼ੂ ਪਰਿੰਦਿਆਂ ਦੀ ਸੇਵਾ ਕਰਦੀ ਉਹ ਜਦੋਂ ਕੁਝ ਵੱਡੀ ਹੋਈ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਹੁਣ ਉਸ ਦੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਕਬੀਲੇ ਦਾ ਸਰਦਾਰ ਹੋਣ ਦੇ ਨਾਤੇ ਉਸ ਦੇ ਪਿਤਾ ਨੇ ਬਹੁਤ ਸਾਰੇ ਜਾਨਵਰਾਂ ਨੂੰ ਆਪਣੇ ਘਰ ਬੰਨ੍ਹ ਰੱਖਿਆ ਸੀ ਜੋ ਅਗਲੇ ਦਿਨ ਆਉਣ ਵਾਲੇ ਲੋਕਾਂ ਲਈ ਮਾਰ ਦਿੱਤੇ ਜਾਣੇ ਸਨ ਸ਼ਬਰੀ ਉਨ੍ਹਾਂ ਜਾਨਵਰਾਂ ਦੇ ਵਿੱਚ ਗਈ ਅਤੇ ਉਨ੍ਹਾਂ ਨੂੰ ਪਲੋਸ ਰਹੀ ਸੀ ਲਾਡ-ਪਿਆਰ ਕਰ ਰਹੀ ਸੀ ਇਸ ਦੌਰਾਨ ਉਨ੍ਹਾਂ ਦਾ ਇੱਕ ਨੌਕਰ ਆਇਆ ਅਤੇ ਸ਼ਬਰੀ ਨੇ ਉਸ ਨੂੰ ਪੁੱਛਿਆ, ਐਨੇ ਸਾਰੇ ਜਾਨਵਰ ਕਿਉਂ ਲਿਆ ਰੱਖੇ ਹਨ?
ਉਸ ਨੇ ਦੱਸਿਆ ਕਿ ਕੱਲ੍ਹ ਤੁਹਾਡਾ ਵਿਆਹ ਹੈ ਅਤੇ ਆਉਣ ਵਾਲੇ ਮਹਿਮਾਨਾਂ ਲਈ ਸਰਦਾਰ ਵੱਲੋਂ ਇਹ ਇੰਤਜ਼ਾਮ ਹੈ ਇਹ ਸੁਣ ਕੇ ਸ਼ਬਰੀ ਘਬਰਾ ਗਈ ਉਹ ਫਿਰ ਬੋਲੀ, ਜੇਕਰ ਮੇਰਾ ਵਿਆਹ ਕੱਲ੍ਹ ਨਾ ਹੋਇਆ ਤਾਂ ਕੀ ਇਹ ਨਹੀਂ ਕੱਟੇ ਜਾਣਗੇ ਉਸ ਨੌਕਰ, ਚਰਵਾਹੇ ਨੇ ਕਿਹਾ, ਹਾਂ ਫਿਰ ਤਾਂ ਇਹ ਬਚ ਜਾਣਗੇ ਪਰ ਕਦੋਂ ਤੱਕ ਇੱਕ ਦਿਨ ਤਾਂ ਤੁਹਾਡਾ ਵਿਆਹ ਹੋਣਾ ਹੀ ਹੈ ਨਾ ਸ਼ਬਰੀ ਨੂੰ ਇਸ ਗੱਲ ਨਾਲ ਬੜੀ ਸੱਟ ਵੱਜੀ ਉਹ ਹਾਲੇ ਘੱਟ ਉਮਰ ਦੀ ਸੀ ਕਿਉਂਕਿ ਭੀਲ ਛੋਟੇ ਬੱਚਿਆਂ ਦਾ ਹੀ ਵਿਆਹ ਕਰ ਦਿਆ ਕਰਦੇ ਸਨ ਸ਼ਬਰੀ ਦਾ ਮਨ ਨਿਰਮਲ ਸੀ ਉਸ ਨੇ ਸੋਚਿਆ ਕਿ ਮੇਰੇ ਵਿਆਹ ’ਤੇ ਐਨੇ ਜਾਨਵਰ ਕੱਟੇ ਗਏ
ਤਾਂ ਇਹ ਬਹੁਤ ਵੱਡਾ ਪਾਪ ਹੋਵੇਗਾ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ ਇਹ ਸੋਚ ਕੇ ਉਹ ਉਸੇ ਰਾਤ ਘਰੋਂ ਚਲੀ ਗਈ ਹਨ੍ਹੇਰੇ ਅਤੇ ਸੰਘਣੇ ਜੰਗਲਾਂ ’ਚ ਉਸ ਨੂੰ ਵੀ ਨਹੀਂ ਪਤਾ ਕਿ ਕਿੱਧਰ ਤੇ ਕਿੱਥੇ ਜਾ ਰਹੀ ਹੈ ਬੱਸ ਉਸਨੂੰ ਤਾਂ ਇਹੀ ਸੀ ਕਿ ਮੈਂ ਬੇਗੁਨਾਹ ਜਾਨਵਰਾਂ ਨੂੰ ਮਰਨ ਤੋਂ ਬਚਾਉਣਾ ਹੈ ਉਹ ਬਹੁਤ ਦੂਰ ਨਿੱਕਲ ਗਈ ਉਹ ਜੰਗਲਾਂ ’ਚ ਲੁਕੀ ਰਹਿੰਦੀ ਤਾਂ ਕਿ ਘਰ ਵਾਲੇ ਕਿਤੇ ਫਿਰ ਉਸ ਨੂੰ ਲੈ ਨਾ ਜਾਣ ਕਈ ਦਿਨਾਂ ਬਾਅਦ ਉਹ ਰਾਤ ਨੂੰ ਇੱਕ ਰਿਸ਼ੀ ਦੇ ਆਸ਼ਰਮ ਪਹੁੰਚ ਗਈ ਉਸ ਨੇ ਦੇਖਿਆ ਕੁਝ ਲੋਕ ਸੌਂ ਰਹੇ ਹਨ, ਕੁਝ ਲੋਕ ਧਿਆਨ ਮੁਦਰਾ ’ਚ ਬੈਠੇ ਹਨ ਉੱਥੋਂ ਦਾ ਮਾਹੌਲ ਉਸ ਨੂੰ ਭਗਤੀ ਭਾਵ ਨਾਲ ਖਿੜਿਆ ਹੋਇਆ ਲੱਗਾ
ਉਸ ਨੂੰ ਨਹੀਂ ਪਤਾ ਸੀ ਕਿ ਉਹ ਮਤੰਗ ਰਿਸ਼ੀ ਦਾ ਆਸ਼ਰਮ ਹੈ ਮਹਾਂਮੁਨੀ ਰਿਸ਼ੀ ਮਤੰਗ ਇੱਕ ਮਹਾਨ ਤਪੱਸਵੀ ਸਨ ਸ਼ਬਰੀ ਨੇ ਉੱਥੇ ਰਹਿਣ ਦਾ ਮਨ ਬਣਾ ਲਿਆ ਪਰ ਇੱਥੇ ਤਾਂ ਸਾਰੇ ਪੁਰਸ਼ ਸਨ ਜਦੋਂ ਸਵੇਰ ਹੋਈ ਤਾਂ ਉੱਥੇ ਚਹਿਲ-ਪਹਿਲ ਹੋਈ ਤਾਂ ਉਹ ਭੱਜ ਗਈ ਕਿ ਕੋਈ ਉਸ ਨੂੰ ਦੇਖ ਨਾ ਲਵੇ ਰਿਸ਼ੀ ਪਰੰਪਰਾ ਅਨੁਸਾਰ ਉੱੱਥੇ ਔਰਤਾਂ ਦਾ ਦਾਖ਼ਲਾ ਮਨ੍ਹਾ ਸੀ ਉਹ ਇਸ ਗੱਲ ਤੋਂ ਡਰ ਗਈ ਕਿ ਰਿਸ਼ੀ ਉਸ ਨੂੰ ਕੋਈ ਸਰਾਪ ਨਾ ਦੇ ਦੇਣ ਉਹ ਦਿਨੇ ਕਿਤੇ ਲੁਕੀ ਰਹੀ ਅਤੇ ਰਾਤ ਦੇ ਹਨੇ੍ਹੇਰੇ ’ਚ ਉਹ ਫਿਰ ਆ ਗਈ ਅਤੇ ਆਸ਼ਰਮ ’ਚ ਸਾਫ-ਸਫਾਈ ਕਰਕੇ ਯੱਗ ਦੀਆਂ ਲੱਕੜਾਂ ਆਦਿ ਰੱਖ ਕੇ ਸਵੇਰ ਹੋਣ ਤੋਂ ਪਹਿਲਾਂ ਫਿਰ ਚਲੀ ਗਈ ਰਿਸ਼ੀਆਂ ਨੇ ਦੇਖਿਆ ਤਾਂ ਹੈਰਾਨ ਰਹਿ ਗਏ ਕਿ ਇਹ ਕੌਣ ਕਰ ਗਿਆ ਉਹ ਇਸ ਤਰ੍ਹਾਂ ਹਰ ਰੋਜ਼ ਕਰਨ ਲੱਗੀ ਪਰ ਕਿਸੇ ਨੂੰ ਦਿਖਾਈ ਨਾ ਦਿੰਦੀ ਆਸ਼ਰਮ ਦੇ ਸਭ ਲੋਕ ਬੜੇ ਹੈਰਾਨ ਸਨ
ਕਿ ਰੋਜ਼-ਰੋਜ਼ ਅਜਿਹਾ ਕੌਣ ਕਰ ਰਿਹਾ ਹੈ ਉਹ ਦੇਖਦੇ ਕਿ ਆਸ਼ਰਮ ਦੀ ਸਫਾਈ ਕੀਤੀ ਹੁੰਦੀ ਹੈ ਭਾਂਡਿਆਂ ’ਚ ਪਾਣੀ ਭਰਿਆ ਹੁੰਦਾ ਹੈ ਹਵਨ ਲਈ ਲੱਕੜਾਂ ਰੱਖੀਆਂ ਹੁੰਦੀਆਂ ਹਨ, ਪਰ ਅਜਿਹਾ ਕਰਨ ਵਾਲਾ ਅੱਜ ਤੱਕ ਨਜ਼ਰ ਨਹੀਂ ਆ ਰਿਹਾ ਕੁਝ ਮਹੀਨੇ ਇਸੇ ਤਰ੍ਹਾਂ ਬੀਤ ਗਏ ਸ਼ਬਰੀ ਰਾਤ ਨੂੰ ਆਉਂਦੀ ਅਤੇ ਸਭ ਕੁਝ ਕਰਕੇ ਕਿਸੇ ਦੇ ਉੱਠਣ ਤੋਂ ਪਹਿਲਾਂ ਹੀ ਚਲੀ ਜਾਂਦੀ ਕਿਉਂਕਿ ਉਸ ਦਾ ਮਨ ਇਸ ਸੇਵਾ ’ਚ ਰਚ- ਵੱਸ ਚੁੱਕਾ ਸੀ ਉਹ ਤਾਂ ਆਪਣੀ ਸੇਵਾ ’ਚ ਮਸਤ ਸੀ ਉਸ ਨੂੰ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਆਖਰ ਇੱਕ ਦਿਨ ਮਹਾਂਰਿਸ਼ੀ ਮਤੰਗ ਨੇ ਉਸ ਨੂੰ ਦੇਖ ਲਿਆ ਅਤੇ ਬੋਲੇ, ਦੇਵੀ ਤੁਸੀਂ ਕੌਣ ਹੋ?
ਜੋ ਇਸ ਤਰ੍ਹਾਂ ਇਹ ਸੇਵਾ ਨਿਭਾ ਰਹੇ ਹੋ ਤੁਸੀਂ ਮੇਰੇ ਸਾਹਮਣੇ ਆਓ! ਲੁਕਣ ਦੀ ਲੋੜ ਨਹੀਂ ਹੈ ਦੇਵੀ ਡਰੋ ਨਾ ਜੋ ਵੀ ਹੋ, ਸਾਹਮਣੇ ਆਓ ਮਹਾਂਰਿਸ਼ੀ ਦੇ ਕਹਿਣ ’ਤੇ ਉਹ ਆ ਗਈ ਅਤੇ ਬੋਲੀ, ਮਹਾਤਮਾ ਮੈਂ ਭੀਲ ਸਮੁਦਾਇ ਤੋਂ ਹਾਂ ਅਤੇ ਸ਼ਬਰੀ ਕੁੱਲ ਤੋਂ ਹਾਂ ਮੈਂ ਵੀ ਭਗਤੀ-ਮਾਰਗ ਨਾਲ ਜੁੜਨਾ ਚਾਹੁੰਦੀ ਹਾਂ ਪਰ ਔਰਤ ਹੋਣ ਦੇ ਨਾਤੇ ਅਤੇ ਭੀਲ ਸਮੁਦਾਇ ਹੋਣ ਕਾਰਨ ਮੈਂ ਡਰੀ ਹੋਈ ਸੀ ਕਿ ਮੈਨੂੰ ਕਿਤੇ ਕੋਈ ਜਗ੍ਹਾ ਮਿਲੇਗੀ ਵੀ ਜਾਂ ਨਹੀਂ ਮਤੰਗ ਰਿਸ਼ੀ ਉਸ ਦੀ ਇਸ ਪੀੜਾ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਪ੍ਰਾਚੀਨ ਪਰੰਪਰਾ ਨੂੰ ਤੋੜਦਿਆਂ ਉਸ ਨੂੰ ਆਪਣੇ ਆਸ਼ਰਮ ’ਚ ਜਗ੍ਹਾ ਦੇਣ ਦਾ ਬਚਨ ਦੇ ਦਿੱਤਾ ਉਹ ਬੋਲੇ, ਸ਼ਬਰੀ ਤੂੰ ਮੇਰੀ ਬੇਟੀ ਹੈ
ਤੂੰ ਇਸ ਆਸ਼ਰਮ ’ਚ ਇੱਕ ਬੇਟੀ, ਇੱਕ ਭਗਤਣੀ ਦੀ ਤਰ੍ਹਾਂ ਨਿਹਸੰਕੋਚ ਰਹਿ ਸਕਦੀ ਹੈ ਤੇਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ ਇੱਥੇ ਕੋਈ ਕੁਝ ਨਹੀਂ ਕਹੇਗਾ ਇੱਥੇ ਸੇਵਾ ਕਰੋ ਅਤੇ ਆਪਣੀ ਭਗਤੀ ਕਰੋ ਇਸ ਤੋਂ ਬਾਅਦ ਉਹ ਉਸ ਆਸ਼ਰਮ ’ਚ ਰਹਿਣ ਲੱਗੀ ਅਤੇ ਰਾਮ ਨਾਮ ’ਚ ਇੰਜ ਲੱਗੀ ਕਿ ਉਸ ਨੂੰ ਰਾਮ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਉਹ ਉਸੇ ਤਰ੍ਹਾਂ ਰਸਤਿਆਂ ਨੂੰ ਸਵਾਰਦੀ ਉਨ੍ਹਾਂ ’ਤੇ ਫੁੱਲ ਵਿਛਾਉਂਦੀ ਆਪਣੇ ਰਾਮ ਦੇ ਆਉਣ ਦੀ ਉਡੀਕ ਕਰਦੀ ਪਰ ਹੋਰ ਰਿਸ਼ੀ-ਮੁਨੀ ਉਸ ਤੋਂ ਚਿੜਨ ਲੱਗ ਗਏ ਉਹ ਉਸ ਨੂੰ ਬੁਰਾ-ਭਲਾ ਵੀ ਕਹਿੰਦੇ
ਮਹਾਂਰਿਸ਼ੀ ਮਤੰਗ ਕੋਲ ਵੀ ਇਸ ਦੀ ਸ਼ਿਕਾਇਤ ਹੋਣ ਲੱਗੀ ਪਰ ਮਹਾਂਰਿਸ਼ੀ ਉਸ ਦੇ ਭਗਤੀ ਭਾਵ ਤੋਂ ਜਾਣੂ ਸਨ ਉਹ ਸਮਝਦੇ ਸਨ ਕਿ ਜਿੱਥੇ ਹੋਰ ਸਿਰਫ ਰਾਮ-ਰਾਮ ਹੀ ਕਰਦੇ ਹਨ, ਉਸ ਦੇ ਲਈ ਤੜਫ ਨਹੀਂ ਹੈ ਜਦਕਿ ਇਹ ਭੀਲਣੀ ਰਾਮ ਦੀ ਸੱਚੀ ਉਪਾਸਕ ਹੈ ਅਤੇ ਇਸ ਦੀ ਨਿਰੋਲ ਭਗਤੀ ਉੱਚ ਦਰਜੇ ਦੀ ਹੈ ਜਦੋਂ ਮਹਾਂਰਿਸ਼ੀ ਮਤੰਗ ਬਜ਼ੁਰਗ ਹੋ ਗਏ ਅਤੇ ਆਪਣੇ ਅੰਤਿਮ ਸਮੇਂ ਨੂੰ ਦੇਖਦਿਆਂ ਉਨ੍ਹਾਂ ਨੇ ਸ਼ਬਰੀ ਨੂੰ ਸਮਝਾਉਂਦਿਆਂ ਕਿਹਾ, ਸ਼ਬਰੀ ਮੇਰੇ ਸਵਰਗ ਜਾਣ ਤੋਂ ਬਾਅਦ ਤੂੰ ਇੱਥੇ ਹੀ ਰਹਿਣਾ ਹੈ
ਕਿਤੇ ਨਹੀਂ ਜਾਣਾ ਇਹ ਜੋ ਦੂਜੇ ਲੋਕ ਹਨ ਉਹ ਭਟਕਦੇ ਰਹਿਣਗੇ ਉਨ੍ਹਾਂ ਨੂੰ ਕਦੇ ਸ੍ਰੀ ਰਾਮ ਜੀ ਦੇ ਦਰਸ਼ਨ ਨਹੀਂ ਹੋਣਗੇ ਜਦਕਿ ਤੈਨੂੰ ਮਿਲਣ ਸ੍ਰੀ ਰਾਮ ਜੀ ਇੱਕ ਦਿਨ ਇੱਥੇ ਆਉਣਗੇ ਕੁਝ ਦਿਨਾਂ ਬਾਅਦ ਮਹਾਂਰਿਸ਼ੀ ਮਤੰਗ ਸਵਰਗ ਸਿਧਾਰ ਗਏ ਸ੍ਰੀ ਰਾਮ ਜੀ ਦੀ ਉਡੀਕ ਕਰਦਿਆਂ ਸ਼ਬਰੀ ਆਪਣੇ ਭਗਤੀ ਦੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਚੱਲਦੀ ਰਹੀ ਬੜੇ ਰਿਸ਼ੀ-ਮੁਨੀ ਆਉਂਦੇ ਉਸ ਦੇ ਫੁੱਲਾਂ ਨੂੰ ਕੁਚਲ ਜਾਂਦੇ ਪਰ ਕਈ ਵਾਰ ਡਰ ਕੇ ਪਾਸੇ ਹੱਟ ਜਾਂਦੇ ਕਿ ਕਿਤੇ ਸ਼ਰਾਪ ਹੀ ਨਾ ਦੇ ਦੇਵੇ ਉਸ ਨੂੰ ਤਾਹਨੇ-ਮਿਹਣੇ ਦਿੰਦੇ ਉਸ ਨੂੰ ਪਾਗਲ ਕਹਿੰਦੇ ਪਰ ਸ਼ਬਰੀ ਆਪਣੇ ਮਾਰਗ ਤੋਂ ਟੱਸ ਤੋਂ ਮੱਸ ਨਾ ਹੋਈ ਉਹ ਹੁਣ ਬਜ਼ੁਰਗ ਹੋ ਚੱਲੀ ਸੀ
ਅੱਜ ਦੇ ਅਨੁਸਾਰ ਕਹੀਏ ਤਾਂ 15-16 ਸਾਲਾਂ ਤੋਂ ਉਹ 80-85 ਸਾਲ ਦੀ ਹੋ ਚੁੱਕੀ ਸੀ, ਭਗਤੀ ਮਾਰਗ ’ਤੇ ਚੱਲਦੇ ਹੋਏ ਸ੍ਰੀ ਰਾਮ ਜੀ ਲਈ ਉਹੀ ਤੜਫ਼, ਉਹੀ ਵੈਰਾਗ ਅਤੇ ਉਸ ਦੇ ਆਉਣ ਦਾ ਵਿਸ਼ਵਾਸ ਇੱਕ ਪਲ ਵੀ ਘੱਟ ਨਹੀਂ ਹੋਇਆ ਜਦਕਿ ਰਿਸ਼ੀ-ਮੁਨੀ ਉਸ ਨੂੰ ਇਹ ਕਹਿ ਕੇ ਚਿੜਾਉਂਦੇ ਕਿ ਹੇ ਪਾਗਲ, ਤੇਰਾ ਦਿਮਾਗ ਖਰਾਬ ਹੋ ਗਿਆ ਹੈ ਰਾਮ ਕਦੇ ਨਹੀਂ ਆਉਣਗੇ ਤੂੰ ਐਵੇਂ ਹੀ ਮਰ ਜਾਵੇਂਗੀ ਜਦੋਂ ਉਹ ਅਜਿਹਾ ਸੁਣਦੀ, ਉਹ ਜ਼ੋਰ-ਜ਼ੋਰ ਨਾਲ ਰੋ ਪੈਂਦੀ ਕਿ ਨਹੀਂ-ਨਹੀਂ, ਮੇਰੇ ਰਾਮ ਆਉਣਗੇ ਜ਼ਰੂਰ ਆਉਣਗੇ ਤੁਸੀਂ ਮੇਰੇ ਫੁੱਲਾਂ ਨੂੰ ਕੁਚਲੋ ਨਾ! ਮੇਰੇ ਭਗਵਾਨ ਜ਼ਰੂਰ ਆਉਣਗੇ!
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸ਼ਬਰੀ ਦਾ ਪ੍ਰੇਮ ਇੱਕ ਅਮਰ ਕਹਾਣੀ ਹੈ ਉਸ ਦੇ ਦਿਲੋ-ਦਿਮਾਗ ’ਚ ਪ੍ਰਭੂ ਤੋਂ ਬਿਨਾਂ ਕੋਈ ਨਹੀਂ ਸੀ ਉਸ ਦੀ ਪ੍ਰੀਤ, ਵੈਰਾਗ ਦਿਨੋ-ਦਿਨ ਵਧਦਾ ਗਿਆ ਈਰਖਾਲੂ ਲੋਕ ਜਿੰਨਾ ਤੰਗ-ਪ੍ਰੇਸ਼ਾਨ ਕਰਦੇ, ਉਸ ਦਾ ਵਿਸ਼ਵਾਸ ਓਨਾ ਹੀ ਮਜ਼ਬੂਤ ਹੁੰਦਾ ਗਿਆ ਉਸ ਦਾ ਪ੍ਰੇਮ ਓਨਾ ਹੀ ਨਿੱਖਰਦਾ ਗਿਆ ਅਤੇ ਉਹ ਪ੍ਰਭੂ ਦੇ ਨੇੜੇ ਪਹੁੰਚਦੀ ਗਈ ਉਸ ਦੇ ਐਨੇ ਦ੍ਰਿੜ੍ਹ ਵਿਸ਼ਵਾਸ ਅਤੇ ਅਨਮੋਲ ਪਿਆਰ ਅਤੇ ਤੜਫ਼ ਨੂੰ ਦੇਖ ਭਗਵਾਨ ਵੀ ਪਿਘਲ ਗਏ
ਆਖਰ ਇੱਕ ਦਿਨ ਸ੍ਰੀ ਰਾਮ ਜੀ ਉਸ ਦੀ ਕੁਟੀਆ ’ਚ ਚੱਲ ਕੇ ਆਏ ਸ਼ਬਰੀ ਰਾਹ ’ਤੇ ਫੁੱਲ ਵਿਛਾ ਰਹੀ ਸੀ ਜਦੋਂ ਉਸ ਨੇ ਆਪਣੇ ਸਾਹਮਣੇ ਸ੍ਰੀ ਰਾਮ ਜੀ ਨੂੰ ਦੇਖਿਆ ਤਾਂ ਉਹ ਮਤਵਾਲੀ ਹੋ ਗਈ ਆਪਣੇ ਹੋਸ਼-ਹਵਾਸ ਗੁਆ ਬੈਠੀ ਉਹ ਗੁਣਗਾਣ ਗਾਉਣ ਲੱਗੀ ਮੇਰੇ ਰਾਮ ਤੁਸੀਂ ਆ ਗਏ ਹੇ ਮੇਰੇ ਪ੍ਰਭੂ ਤੁਸੀਂ ਆ ਗਏ ਮੇਰੇ ਗਰੀਬਣੀ ਦੇ ਘਰ ਆਓ! ਮੇਰੇ ਭਗਵਾਨ! ਆਓ! ਤੁਹਾਨੂੰ ਪਿਆਸ ਲੱਗੀ ਹੋਵੇਗੀ, ਲਓ ਜਲ ਗ੍ਰਹਿਣ ਕਰੋ ਫਿਰ ਉਹ ਬੇਰ ਲੈ ਕੇ ਆਈ ਮੇਰੇ ਭਗਵਾਨ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ ਲਓ!
ਮੈਂ ਤੁਹਾਡੇ ਲਈ ਜੰਗਲ ’ਚੋਂ ਬੇਰ ਲੈ ਕੇ ਆਈ ਹਾਂ ਉਹ ਐਨੀ ਮਸਤ ਹੋ ਗਈ ਕਿ ਸ੍ਰੀ ਰਾਮ ਨੂੰ ਆਪਣੇ ਜੂਠੇ ਬੇਰ ਖੁਆਉਣ ਲੱਗੀ ਉਹ ਪ੍ਰੇਮ ’ਚ ਪਾਗਲ ਸੀ ਉਸ ਨੂੰ ਇਹੀ ਲੱਗਾ ਕਿ ਮੇਰੇ ਪ੍ਰਭੂ ਨੂੰ ਕੋਈ ਬੇਰ ਕੌੜਾ ਨਾ ਚਲਾ ਜਾਵੇ ਉਹ ਬੇਰ ਨੂੰ ਥੋੜ੍ਹਾ ਜਿਹਾ ਚੱਖੇ ਅਤੇ ਮਿੱਠੇ ਸਵਾਦ ਵਾਲਾ ਬੇਰ ਸ੍ਰੀ ਰਾਮ ਜੀ ਨੂੰ ਦੇ ਦੇਵੇ ਸ੍ਰੀ ਰਾਮ ਜੀ ਨੂੰ ਇਹ ਬੇਰ ਐਨੇ ਸੁਆਦ ਅਤੇ ਮਿੱਠੇ ਲੱਗੇ ਕਿ ਦੁਨੀਆ ਦਾ ਕੋਈ ਪਕਵਾਨ ਇਨ੍ਹਾਂ ਜੂਠੇ ਬੇਰਾਂ ਦੇ ਬਰਾਬਰ ਨਹੀਂ ਸੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੋਈ ਸ਼ਬਰੀ ਬਣੇ ਤਾਂ ਜਾਣੇ ਪ੍ਰਭੂ ਪ੍ਰੇਮ ਕੀ ਹੁੰਦਾ ਹੈ ਅਤੇ ਪ੍ਰਭੂ ਪਿਆਰ ਨੂੰ ਕਿਵੇਂ ਪਾਇਆ ਜਾਂਦਾ ਹੈ ਦੁਨੀਆ ਦੇ ਤਾਹਨਿਆਂ-ਉਲ੍ਹਾਂਭਿਆਂ ਦੀ ਪਰਵਾਹ ਕੀਤੇ ਬਿਨਾਂ ਸ਼ਬਰੀ ਵਾਂਗ ਕੋਈ ਚੱਲੇ ਤਾਂ ਭਗਵਾਨ ਦਰਸ਼ਨ ਦੇਣ ਚਲੇ ਆਉਂਦੇ ਹਨ


































































