Travel

Travel: ਯਾਤਰਾ ਨਾਲ ਬਦਲਦਾ ਹੈ ਜੀਓਣ ਦਾ ਨਜ਼ਰੀਆ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੋ ਲੋਕ ਤਣਾਅ ’ਚ ਰਹਿੰਦੇ ਹਨ, ਉਨ੍ਹਾਂ ਨੂੰ ਬਾਹਰ ਕਿਤੇ ਘੰੁਮਣ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰਿਵਾਰ ਨਾਲ ਜਾਂ ਇਕੱਲੇ ਯਾਤਰਾ ਕਰਨ ਨਾਲ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਅਤੇ ਇਸ ਲਈ ਯਾਤਰਾ ਨੂੰ ਖੁਸ਼ਹਾਲੀ ਦੀ ਸਭ ਤੋਂ ਵਧੀਆ ਦਵਾਈ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਦੇ-ਫਿਰਦੇ ਹੋ, ਤਾਂ ਤਣਾਅ ਅਤੇ ਚਿੰਤਾ ਨਾ ਦੇ ਬਰਾਬਰ ਰਹਿ ਜਾਂਦੀ ਹੈ ਇਸ ਤੋਂ ਇਲਾਵਾ ਜਿੰਨਾ ਜ਼ਿਆਦਾ ਤੁਸੀਂ ਯਾਤਰਾ ਕਰਦੇ ਹੋ,

ਓਨਾ ਹੀ ਜ਼ਿਆਦਾ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਯਾਤਰਾ ਕਰਨ ਨਾਲ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਲੋਕਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ, ਉਸ ਜਗ੍ਹਾ ਦੇ ਸੱਭਿਆਚਾਰ ਬਾਰੇ ਪਤਾ ਲੱਗਦਾ ਹੈ ਅਤੇ ਤੁਹਾਡੀ ਸਿਹਤ ’ਤੇ ਵੀ ਚੰਗਾ ਅਸਰ ਪੈਂਦਾ ਹੈ ਕਿਸੇ ਵੀ ਖੇਤਰ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਮੁੱਲਾਂ ਨੂੰ ਵਧਾਉਣ ਅਤੇ ਤੁਹਾਡੀ ਸਮਝ ਵਧਾਉਣ ਦੇ ਉਦੇਸ਼ ਨਾਲ ਸਾਲ 1980 ਤੋਂ ਸੰਯੁਕਤ ਰਾਸ਼ਟਰ ਵੱਲੋਂ ਹਰੇਕ ਸਾਲ 27 ਸਤੰਬਰ ਨੂੰ ‘ਵਿਸ਼ਵ ਸੈਰ-ਸਪਾਟਾ ਦਿਵਸ’ ਮਨਾਇਆ ਜਾਂਦਾ ਹੈ

ਤਾਂ ਆਓ! ਜਾਣਦੇ ਹਾਂ ਸੈਰ-ਸਪਾਟੇ ਨਾਲ ਜੁੜੀ ਕੁਝ ਰੌਚਕ ਜਾਣਕਾਰੀ:

ਅਧਿਆਤਮਿਕ ਯਾਤਰਾਵਾਂ ’ਚ ਵਧਿਆ ਰੁਝਾਨ

ਸੈਰ-ਸਪਾਟਾ ਮੰਤਰਾਲਾ, ਸੂਬਿਆਂ ਦੇ ਸੈਰ-ਸਪਾਟਾ ਵਿਭਾਗ ਦੇ ਡਾਟਾ ਦੇ ਅਨੁਸਾਰ, ਜਿੱਥੇ ਧਾਰਮਿਕ ਸ਼ਹਿਰਾਂ ਦਾ ਔਸਤ ਸੈਰ-ਸਪਾਟਾ ਵਾਧਾ ਲਗਭਗ 34 ਪ੍ਰਤੀਸ਼ਤ ਸਾਲਾਨਾ ਹੈ, ਉੱਥੇ ਮੁੱਖ ਕੰਢੀ ਸ਼ਹਿਰਾਂ ਤੇ ਪਹਾੜਾਂ ਦਾ ਵਾਧਾ ਲਗਭਗ 15 ਪ੍ਰਤੀਸ਼ਤ ਦੇ ਆਸ-ਪਾਸ ਹੈ

ਭਾਰਤ ’ਚ ਸ਼ੁਰੂਆਤ ਤੋਂ ਹੀ ਯਾਤਰਾਵਾਂ ਦਾ ਬਹੁਤ ਜ਼ਿਆਦਾ ਰੁਝਾਨ ਰਿਹਾ ਹੈ ਗਰਮੀ ਦੀਆਂ ਛੁੱਟੀਆਂ ਹੋਣ ਜਾਂ ਸਰਦੀ ਦੀਆਂ, ਬੱਸ ਪਲਾਨ ਬਣਦਾ ਹੈ ਤਾਂ ਕਿਤੇ ਘੁੰਮਣ ਜਾਣ ਦਾ ਅਤੇ ਘੁੰਮਣ ਜਾਣ ਲਈ ਪਹਾੜੀ, ਕੁਦਰਤੀ, ਇਤਿਹਾਸਕ ਸਥਾਨਾਂ ਵੱਲ ਹਮੇਸ਼ਾ ਰੁਝਾਨ ਰਹਿੰਦਾ ਹੈ ਪੂਰੇ ਪਰਿਵਾਰ ਨਾਲ ਯਾਤਰਾ ਕਰਨਾ ਲੋਕਾਂ ਨੂੰ ਖੂਬ ਭਾਉਂਦਾ ਹੈ, ਪਰ ਪਿਛਲੇ ਕੁਝ ਸਾਲਾਂ ’ਚ ਇਹ ਰੁਝਾਨ ਜੈੱਨ-ਜੀ ਭਾਵ ਨੌਜਵਾਨ ਪੀੜ੍ਹੀ ’ਚ ਕਾਫੀ ਵਧ ਚੁੱਕਾ ਹੈ ਅਤੇ ਇਸ ’ਚ ਇੱਕ ਰੌਚਕ ਗੱਲ ਇਹ ਹੈ ਕਿ ਹੁਣ ਭਾਰਤ ਦੇ ਘੁਮੱਕੜ ਅਜਿਹੀ ਯਾਤਰਾ ਚਾਹੁੰਦੇ ਹਨ,Tourist Paradise Madhya Pradesh

Also Read:  Makarasana: ਤਣਾਅ ਘਟਾਓ, ਪਾਚਣ ਸੁਧਾਰੋ ਮਕਰ ਆਸਣ

ਜਿਸ ’ਚ ਅਧਿਆਤਮਿਕ ਦੇ ਨਾਲ-ਨਾਲ ਸੱਭਿਆਚਾਰ, ਵੈਲਨੈੱਸ, ਲੋਕ-ਕਥਾਵਾਂ, ਸਥਾਨਕ ਭੋਜਨ, ਤਿਉਹਾਰ ਅਤੇ ਡਿਜ਼ੀਟਲ ਸੁਵਿਧਾਵਾਂ ਵੀ ਸ਼ਾਮਲ ਹੋਣ ਬੀਤੇ ਦੋ-ਤਿੰਨ ਸਾਲਾਂ ’ਚ ਭਾਰਤ ’ਚ ਧਾਰਮਿਕ ਅਤੇ ਅਧਿਆਤਮਿਕ  ਸੈਰ-ਸਪਾਟੇ ਵੱਲ ਨੌਜਵਾਨਾਂ ਦੀ ਖਿੱਚ ਕਾਫੀ ਵਧ ਗਈ ਹੈ ਪਹਿਲਾਂ ਸੈਲਾਨੀ ਗੋਆ, ਸ਼ਿਮਲਾ, ਮਨਾਲੀ, ਕਸੌਲੀ, ਕੁਰਗ, ਗੁਹਾਟੀ, ਮੁਨਾਰ, ਅੱਲੇਪੀ, ਦਾਰਜ਼ੀÇਲੰਗ ਆਦਿ ਸਥਾਨਾਂ ’ਤੇ ਜਾ ਕੇ ਛੁੱਟੀਆਂ ਦਾ ਅਨੰਦ ਲੈਣਾ ਚਾਹੁੰਦੇ ਸਨ, ਪਰ ਹੁਣ ਅਯੁੱਧਿਆ, ਵਾਰਾਣਸੀ, ਮਥੁਰਾ, ਵਿ੍ਰੰਦਾਵਨ, ਪਰਿਆਗਰਾਜ, ਪੁਰੀ ਅਤੇ ਉੱਜੈਨ ਵਰਗੇ ਧਾਰਮਿਕ ਸ਼ਹਿਰ ਸਭ ਤੋਂ ਤੇਜ਼ੀ ਨਾਲ ਵਧਦੇ ਸੈਰ-ਸਪਾਟਾ ਕੇਂਦਰ ਬਣ ਰਹੇ ਹਨ

ਟਰੈਵਲ ਵੀਡੀਓਜ਼ ਨਾਲ ਵਧੀ ਲੋਕਪ੍ਰਿਅਤਾ:

5ਜੀ ਦੇ ਦੌਰ ’ਚ ਨੌਜਵਾਨ ਕੋਈ ਵੀ ਸਾਮਾਨ ਖਰੀਦਣ ਤੋਂ ਪਹਿਲਾਂ ਜਾਂ ਯਾਤਰਾ ਦੀ ਕੋਈ ਯੋਜਨਾ ਬਣਾਉਣ ਤੋਂ ਪਹਿਲਾਂ ਯੂਟਿਊਬ ਵਰਗੇ ਕਈ ਆਨਲਾਈਨ ਪਲੇਟਫਾਰਮਾਂ ਤੋਂ ਜਾਣਕਾਰੀ ਇਕੱਠੀ ਕਰ ਰਹੇ ਹਨ ਇੱਥੇ ਉਨ੍ਹਾਂ ਨੂੰ ਡੈਸਟੀਨੇਸ਼ਨ ਦੀਆਂ ਤਸਵੀਰਾਂ, ਰਸਤੇ ਦੀ ਜਾਣਕਾਰੀ ਆਦਿ ਭਰਪੂਰ ਜਾਣਕਾਰੀਆਂ ਮਿਲ ਜਾਂਦੀਆਂ ਹਨ

ਮੈਡੀਕਲ ਟੂਰਿਜ਼ਮ ’ਚ ਵਾਧਾ

ਸਸਤਾ, ਜ਼ਿਆਦਾ ਸੁਵਿਧਾਜਨਕ ਅਤੇ ਮਾਹਿਰ ਡਾਕਟਰਾਂ ਦੀ ਉਪਲੱਬਧਤਾ ਕਾਰਨ ਭਾਰਤ ’ਚ ਮੈਡੀਕਲ ਟੂਰਿਜ਼ਮ ’ਚ ਕਾਫੀ ਵਾਧਾ ਹੋਇਆ ਹੈ ਪਿਛਲੇ 16 ਸਾਲਾਂ ’ਚ ਵਿਦੇਸ਼ੀ ਮਰੀਜ਼ 4.5 ਗੁਣਾ ਜ਼ਿਆਦਾ ਭਾਰਤ ’ਚ ਇਲਾਜ ਲਈ ਪਹੁੰਚੇ ਹਨ ਇਨ੍ਹਾਂ ’ਚ ਬੰਗਲਾਦੇਸ਼, ਇਰਾਕ, ਉਜਬੇਕਿਸਤਾਨ, ਸੋਮਾਲੀਆ, ਓਮਾਨ ਅਤੇ ਕੇਨੀਆ ਤੋਂ ਵੱਡੀ ਗਿਣਤੀ ’ਚ ਮਰੀਜ਼ ਭਾਰਤ ’ਚ ਇਲਾਜ ਕਰਵਾਉਣ ਆਏ ਹਨ ਇੱਕ ਰਿਪੋਰਟ ਅਨੁਸਾਰ ਭਾਰਤ ਦਾ ਮੈਡੀਕਲ ਟੂਰਿਜ਼ਮ ਬਾਜ਼ਾਰ 2025 ’ਚ 84 ਹਜ਼ਾਰ ਕਰੋੜ ਰੁਪਏ ਦਾ ਸੀ, ਜੋ ਕਿ 2030 ਤੱਕ 1.56 ਲੱਖ ਕਰੋੜ ਰੁਪਏ ਤੱਕ ਵਧਣ ਦਾ ਅਨੁਮਾਨ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ