merry christmas

ਖਾਸ ਤਰੀਕੇ ਨਾਲ ਮਨਾਓ ਕ੍ਰਿਸਮਸ
ਈਸਾਈਆਂ ਦੇ ਸਭ ਤੋਂ ਵੱਡੇ ਤਿਉਹਾਰ ਦੀ ਗੱਲ ਕਰੀਏ ਤਾਂ ਬਗੈਰ ਸ਼ੱਕ ਉਹ ਕ੍ਰਿਸਮਸ ਹੀ ਹੈ, ਜਿਸ ਦਾ ਇੰਤਜਾਰ ਸਾਲਭਰ ਈਸਾਈ ਭਾਈਚਾਰੇ ਦੇ ਲੋਕ ਕਰਦੇ ਹਨ ਸਿਰਫ਼ ਈਸਾਈ ਭਾਈਚਾਰਾ ਹੀ ਕਿਉਂ, ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਦੁਨੀਆਭਰ ਦੇ ਸਾਰੇ ਦੇਸ਼ਾਂ ਅਤੇ ਸਾਰੇ ਧਰਮਾਂ ਦੇ ਲੋਕ ਮਨਾਉਂਦੇ ਹਨ ਇਸ ਦਿਨ ਸੈਂਟਾ ਕਲਾੱਜ ਛੋਟੇ ਬੱਚਿਆਂ ਨੂੰ ਗਿਫਟ ਵੰਡਦੇ ਹਨ,

ਜਿਸ ਲਈ ਛੋਟੇ ਬੱਚੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਈਸਾਈਆਂ ਦੇ ਪਵਿੱਤਰ ਈਸਾ ਮਸੀਹ ਦੇ ਜਨਮ ਦਿਨ ਨੂੰ ਲੈ ਕੇ ਕਈ ਸਾਰੀਆਂ ਮਾਨਤਾਵਾਂ ਅਤੇ ਧਾਰਨਾਵਾਂ ਪੁਰਾਣੇ ਸਮੇਂ ਤੋਂ ਪ੍ਰਚੱਲਿਤ ਚੱਲੀਆਂ ਆ ਰਹੀਆਂ ਸਨ, ਪਰ ਈਸਾ ਮਸੀਹ ਦੇ ਜਨਮ ਦਿਨ ਦੇ ਸ਼ੱਕ ਨੂੰ ਲੈ ਕੇ ਈਸਾਈ ਭਾਈਚਾਰਾ ਕਾਫੀ ਚਿੰਤਤ ਸੀ ਇਸਦੇ ਚੱਲਦਿਆਂ ਸਾਰੇ ਸਮੂਹਾਂ ਦੇ ਸ਼ਰਧਾਲੂਆਂ ਨੇ ਮਿਲ ਕੇ ਇਹ ਫੈਸਲਾ ਕੀਤਾ

Also Read :-

ਕਿ ਕਿਸੇ ਇੱਕ ਦਿਨ ਨੂੰ ਤੈਅ ਕੀਤਾ ਜਾਵੇ, ਜਿਸ ਦਿਨ ਈਸਾ ਮਸੀਹ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾ ਸਕੇ ਸਾਰਿਆਂ ਦੀ ਸਲਾਹ ਨਾਲ ਚੌਥੀ ਸਦੀ ’ਚ ਇਹ ਫੈਸਲਾ ਲਿਆ ਗਿਆ ਕਿ 25 ਦਸੰਬਰ ਨੂੰ ਈਸਾ ਮਸੀਹ ਦੇ ਜਨਮ ਦਿਨ ਦੇ ਰੂਪ ’ਚ ਮਨਾਇਆ ਜਾਏਗਾ

25 ਦਸੰਬਰ ਦਾ ਦਿਨ ਚੁਣਨ ਦੇ ਪਿੱਛੇ ਵਜ੍ਹਾ ਇਹ ਸੀ ਕਿ ਇਹ ਦਿਨ ਸਾਲ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ

ਕ੍ਰਿਸਮਸ ਟ੍ਰੀ ਦੀ ਪਰੰਪਰਾ:

25 ਦਸੰਬਰ ਭਾਵ ਕਿ ਕ੍ਰਿਸਮਸ ਦੇ ਦਿਨ ਸੈਂਟਾ ਕਲਾੱਜ ਦੇ ਨਾਲ-ਨਾਲ ਕ੍ਰਿਸਮਸ ਟ੍ਰੀ ਸਜਾਉਣ ਦੀ ਵੀ ਪਰੰਪਰਾ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਕ੍ਰਿਸਮਸ ਟ੍ਰੀ ਦੀ ਗੱਲ ਕਰੀਏ ਤਾਂ ਕ੍ਰਿਸਮਸ ਟ੍ਰੀ ਨੂੰ ਲੈ ਕੇ ਇਹ ਕਹਾਣੀ ਪ੍ਰਚੱਲਿਤ ਹੈ ਕਿ ਈਸਾ ਮਸੀਹ ਦਾ ਜਨਮ ਹੋਇਆ ਉਦੋਂ ਦੇਵੀ-ਦੇਵਤਾਵਾਂ ਨੇ ਆਪਣੀ ਖੁਸ਼ੀ ਦੇ ਇਜ਼ਹਾਰ ਲਈ ਦੇਵਦਾਰ ਦੇ ਦਰਖੱਤ ਨੂੰ ਸਜਾਇਆ ਸੀ ਉਦੋਂ ਤੋਂ ਕ੍ਰਿਸਮਸ ਦੇ ਦਿਨ ਦਰਖੱਤ ਸਜਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ ਇਸ ਦੇ ਲਈ ਝਾੜੀਨੁੰਮਾ ਦਰਖੱਤ ਨੂੰ ਕੱਟ ਕੇ ਘਰ ਲਿਆਂਦਾ ਜਾਂਦਾ ਹੈ ਅਤੇ ਉਸ ਦੇ ਉੱਪਰ ਹੀ ਸਜਾਵਟੀ ਸਮਾਨ ਅਤੇ ਬੱਲਬ ਲਗਾਇਆ ਜਾਂਦਾ ਹੈ

ਜ਼ੁਰਾਬ ’ਚ ਕਿਉਂ ਛੁਪਾਉਂਦੇ ਹਨ ਗਿਫ਼ਟ

ਪ੍ਰਚੱਲਿਤ ਕਹਾਣੀਆਂ ਅਨੁਸਾਰ ਚੌਥੀ ਸਦੀ ’ਚ ਏਸ਼ੀਆ ਮਾਇਨਰ ਦੀ ਇੱਕ ਜਗ੍ਹਾ ਮਾਇਰਾ (ਹੁਣ ਤੁਰਕੀ) ’ਚ ਸੈਂਟ ਨਾਂਅ ਦਾ ਇੱਕ ਸਖ਼ਸ਼ ਰਹਿੰਦਾ ਸੀ ਜੋ ਬਹੁਤ ਅਮੀਰ ਸੀ, ਪਰ ਉਸ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਿਆ ਸੀ ਉਹ ਹਮੇਸ਼ਾ ਗਰੀਬਾਂ ਦੀ ਚੁਪਕੇ ਨਾਲ ਮੱਦਦ ਕਰਦਾ ਸੀ ਉਨ੍ਹਾਂ ਨੂੰ ਸੀਕਰੇਟ ਗਿਫ਼ਟ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਇੱਕ ਦਿਨ ਨਿਕੋਲਸ ਨੂੰ ਪਤਾ ਚੱਲਿਆ ਕਿ ਇੱਕ ਗਰੀਬ ਆਦਮੀ ਦੀਆਂ ਤਿੰਨ ਬੇਟੀਆਂ ਹਨ, ਜਿਨ੍ਹਾਂ ਦੀ ਸ਼ਾਦੀ ਲਈ ਉਸ ਦੇ ਕੋਲ ਬਿਲਕੁਲ ਵੀ ਪੈਸਾ ਨਹੀਂ ਹੈ

ਇਹ ਗੱਲ ਜਾਣ ਕੇ ਨਿਕੋਲਸ ਇਸ ਸਖ਼ਸ਼ ਦੀ ਮੱਦਦ ਕਰਨ ਪਹੁੰਚਿਆ ਇੱਕ ਰਾਤ ਉਹ ਇਸ ਆਦਮੀ ਦੇ ਘਰ ਦੀ ਛੱਤ ’ਚ ਲੱਗੀ ਚਿਮਨੀ ਕੋਲ ਪਹੁੰਚੇ ਅਤੇ ਉੱਥੇ ਸੋਨੇ ਨਾਲ ਭਰਿਆ ਬੈਗ ਰੱਖ ਦਿੱਤਾ ਉਸ ਦੌਰਾਨ ਇਸ ਗਰੀਬ ਸਖ਼ਸ਼ ਨੇ ਆਪਣੀਆਂ ਜ਼ੁਰਾਬਾਂ ਸੁਕਾਉਣ ਲਈ ਚਿਮਨੀ ’ਚ ਲਗਾ ਰੱਖੀਆਂ ਸਨ ਪੂਰੀ ਦੁਨੀਆਂ ’ਚ ਕ੍ਰਿਸਮਸ ਦੇ ਦਿਨ ਜ਼ੁਰਾਬਾਂ ’ਚ ਗਿਫ਼ਟ ਦੇਣਾ ਭਾਵ ਸੀਕਰੇਟ ਸੈਂਟਾ ਬਣਨ ਦਾ ਰਿਵਾਜ਼ ਹੈ ਇਨ੍ਹਾਂ ਜ਼ੁਰਾਬਾਂ ’ਚ ਅਚਾਨਕ ਸੋਨੇ ਨਾਲ ਭਰਿਆ ਬੈਗ ਉਸ ਦੇ ਘਰ ਆ ਡਿੱਗਿਆ ਅਜਿਹਾ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਹੋਇਆ ਆਖਰੀ ਵਾਰ ’ਚ ਇਸ ਆਦਮੀ ਨੇ ਨਿਕੋਲਸ ਨੂੰ ਦੇਖ ਲਿਆ ਨਿਕੋਲਸ ਨੇ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਕਿਹਾ ਪਰ ਜਲਦ ਹੀ ਇਸ ਗੱਲ ਦਾ ਸ਼ੋਰ ਬਾਹਰ ਹੋਇਆ ਉਸ ਦਿਨ ਤੋਂ ਜਦੋਂ ਵੀ ਕਿਸੇ ਨੂੰ ਕੋਈ ਸੀਕਰੇਟ ਗਿਫ਼ਟ ਮਿਲਦਾ ਸਾਰਿਆਂ ਨੂੰ ਲੱਗਦਾ ਕਿ ਇਹ ਨਿਕੋਲਸ ਨੇ ਦਿੱਤਾ ਹੌਲੀ-ਹੌਲੀ ਨਿਕੋਲਸ ਦੀ ਇਹ ਕਹਾਣੀ ਪ੍ਰਸਿੱਧ ਹੋਈ ਕਿਉਂਕਿ ਕ੍ਰਿਸਮਸ ਦੇ ਦਿਨ ਬੱਚਿਆਂ ਨੂੰ ਤੋਹਫੇ ਦੇਣ ਦੀ ਪ੍ਰਥਾ ਰਹੀ ਹੈ ਇਸ ਤੋਂ ਬਾਅਦ ਪੂਰੀ ਦੁਨੀਆਂ ’ਚ ਕ੍ਰਿਸਮਸ ਦੇ ਦਿਨ ਜ਼ੁਰਾਬਾਂ ’ਚ ਗਿਫਟ ਦੇਣ ਵਾਲ ਸੀਕਰੇਟ ਸੈਂਟਾ ਬਣਨ ਦਾ ਰਿਵਾਜ਼ ਅੱਗੇ ਵਧਦਾ ਚਲਿਆ ਗਿਆ

ਕ੍ਰਿਸਮਸ ਦੀ ਸਜਾਵਟ ਨੂੰ ਬਣਾਓ ਅਸਾਨ

ਕ੍ਰਿਸਮਸ ’ਚ ਘਰ ਦੀ ਸਜਾਵਟ ਕਰਨ ਦੇ ਕੁਝ ਅਸਾਨ ਉਪਾਅ ਹਨ, ਜਿਨ੍ਹਾਂ ਨੂੰ ਤੁਸੀਂ ਨਾ ਸਿਰਫ਼ ਅਸਾਨੀ ਨਾਲ ਅਮਲ ’ਚ ਲਿਆ ਸਕਦੇ ਹੋ, ਸਗੋਂ ਤਿਉਹਾਰ ਹੋਰ ਮਜ਼ੇਦਾਰ ਬਣਾ ਸਕਦੇ ਹੋ

ਪੇਪਰ ਨਾਲ ਬਣਾਓ ਕ੍ਰਿਸਮਸ ਟ੍ਰੀ:

ਕ੍ਰਿਸਮਸ ਡੈਕੋਰੇਸ਼ਨ ਲਈ ਸਭ ਤੋਂ ਜ਼ਰੂਰੀ ਹੈ ਕ੍ਰਿਸਮਸ ਟ੍ਰੀ ਪੇਪਰ ਕ੍ਰਿਸਮਸ ਟ੍ਰੀ ਬਣਾਉਣ ਲਈ ਡਰਾਇੰਗ ਸ਼ੀਟ ਦਾ ਇੱਕ ਕੋਨ ਬਣਾ ਲਓ ਹਰੇ ਪੇਪਰ ਦੀ ਬਰਫੀ ਦੇ ਆਕਾਰ ਦੇ ਟੁਕੜੇ ਕੱਟੋ ਅਤੇ ਹਰ ਟੁਕੜੇ ਦੇ ਇੱਕ ਕਿਨਾਰੇ ’ਤੇ ਅੱਧੇ ਹਿੱਸੇ ਤੱਕ ਪਤਲੀ-ਪਤਲੀ ਕਤਰਨ ਬਣਾਓ ਇਨ੍ਹਾਂ ਨੂੰ ਕੋਨ ’ਤੇ ਗੂੰਦ ਨਾਲ ਚਿਪਕਾਓ ਕਈ ਪਰਤਾਂ ਬਣਾ ਕੇ ਕ੍ਰਿਸਮਸ ਟ੍ਰੀ ਦਾ ਲੁੱਕ ਦਿਓ ਸਟਾਰਾਂ ਨਾਲ ਸਜਾਓ ਇਸੇ ਤਰ੍ਹਾਂ ਤਾਜ਼ੇ ਹਰੇ ਪੱਤਿਆਂ ਦਾ ਇਸਤੇਮਾਲ ਕਰਕੇ ਵੀ ਟ੍ਰੀ ਬਣਾ ਸਕਦੇ ਹੋ

ਕਾਰਡਬੋਰਡ-ਤਾਰਾਂ ਨਾਲ ਬਣਾਓ ਗੁਲਦਸਤਾ:

ਕਾਰਡਬੋਰਡ ਨੂੰ ਗੋਲ ਅਕਾਰ ’ਚ ਕੱਟ ਲਓ ਹੁਣ ਉਸ ਦੇ ਉੱਪਰੀ ਰੱਸੀ ਜਾਂ ਰੀਬਨ ਨੂੰ ਗੋਲ-ਗੋਲ ਲਪੇਟਦੇ ਜਾਓ ਇਸ ਨੂੰ ਪੂਰਾ ਲਪੇਟਣ ਤੋਂ ਬਾਅਦ ਗੂੰਦ ਨਾਲ ਚਿਪਕਾ ਦਿਓ ਇਸ ਤੋਂ ਬਾਅਦ ਟੰਗਣ ਲਈ ਇਸ ਦੇ ਉੱਪਰ ਰੀਬਨ ਲਾਓ ਹੁਣ ਲਾਲ ਜਾਂ ਹਰੇ ਰੰਗ ਦੇ ਰੀਬਨ ਨਾਲ ਗੁਲਦਸਤਾ ਬਣਾ ਕੇ ਲਾ ਦਿਓ

ਢੱਕਣ-ਜ਼ੁਰਾਬਾਂ ਨਾਲ ਬਣੇਗਾ ਸਨੋਮੈਨ:

ਬੋਤਲ ਦੇ ਢੱਕਣ ’ਚ ਸਨੋਮੈਨ ਬਣਾ ਕੇ ਇਸ ਨੂੰ ਕ੍ਰਿਸਮਸ ਟ੍ਰੀ ’ਤੇ ਲਟਕਾ ਸਕਦੇ ਹੋ ਇਸ ਨੂੰ ਬਣਾਉਣ ਲਈ ਸਫੈਦ ਰੰਗ ਦੀ ਬੋਤਲ ਦੇ ਦੋ ਜਾਂ ਤਿੰਨ ਢੱਕਣ ਲਓ ਹੁਣ ਇਨ੍ਹਾਂ ਢੱਕਣਾਂ ਨੂੰ ਗੂੰਦ ਦੀ ਮੱਦਦ ਨਾਲ ਇਕੱਠੇ ਜੋੜ ਦਿਓ ਕਾਲਾ ਰੰਗ ਲੈ ਕੇ ਅੱਖਾਂ ਅਤੇ ਲਾਲ ਰੰਗ ਨਾਲ ਨੱਕ ਬਣਾਓ ਹੁਣ ਇੱਕ ਬਟਨ ਲੈ ਕੇ ਗਲੇ ’ਚ ਬੋ ਬਣਾਓ ਅਤੇ ਟੰਗਣ ਲਈ ਇਸ ਦੇ ਸਿਰ ’ਤੇ ਰੀਬਨ ਲਾ ਦਿਓ ਇਸ ਤੋਂ ਇਲਾਵਾ ਸਫੈਦ ਰੰਗ ਦੀਆਂ ਜ਼ੁਰਾਬਾਂ ’ਚ ਰੇਤ ਭਰ ਕੇ, ਗਲੇ ’ਚ ਰੀਬਨ ਬੰਨ੍ਹ ਕੇ, ਬਟਨ ਨਾਲ ਅੱਖਾਂ ਬਣਾ ਕੇ ਵੀ ਸਨੋਮੈਨ ਬਣਾ ਸਕਦੇ ਹੋ ਅਤੇ ਇਸ ਨੂੰ ਟੇਬਲ ’ਤੇ ਸਜਾ ਸਕਦੇ ਹੋ

ਰੂੰ ਨਾਲ ਦਿਓ ਸਨੋ ਲੁੱਕ:

ਘਰ ਨੂੰ ਸਨੋ ਲੁੱਕ ਦੇਣ ਲਈ ਰੂੰ ਦੀ ਵਰਤੋਂ ਕਰੋ ਕ੍ਰਿਸਮਸ ਟ੍ਰੀ ’ਤੇ ਜਗ੍ਹਾ-ਜਗ੍ਹਾ ਰੂੰ ਦੇ ਫਾਹੇ ਲਟਕਾ ਦਿਓ ਇਨ੍ਹਾਂ ਨੂੰ ਦੇਖ ਕੇ ਸਨੋ ਫਾੱਲ ਦਾ ਅਹਿਸਾਸ ਹੋਵੇਗਾ ਇਸ ਤੋਂ ਇਲਾਵਾ ਰੂੰ ਦੇ ਛੋਟੇ-ਵੱਡੇ ਗੋਲੇ ਬਣਾ ਕੇ ਕਮਰੇ ’ਚ ਪਾ ਦਿਓ ਉਨ੍ਹਾਂ ’ਤੇ ਗੋਲਡਨ ਜਾਂ ਫਿਰ ਸਿਲਵਰ ਗਲਿਟਰ ਵੀ ਲਾ ਸਕਦੇ ਹੋ

ਪੁਰਾਣੇ ਬੱਲਬ ਨਾਲ ਬਣਾਓ ਸਾਂਤਾ:

ਜੇਕਰ ਘਰ ’ਚ ਪੁਰਾਣੇ ਬੱਲਬ ਹੋਣ ਤਾਂ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਕੇ ਸਾਂਤਾ ਕਲਾੱਜ ਬਣਾ ਸਕਦੇ ਹੋ ਬੱਲਬ ਦੇ ਗੋਲ ਹਿੱਸੇ ਨੂੰ ਚਿਹਰੇ ਵਾਂਗ ਇਸਤੇਮਾਲ ਕਰ ਸਕਦੇ ਹੋ ਦਾੜ੍ਹੀ-ਮੁੱਛ ਲਈ ਰੂੰ ਅਤੇ ਸਾਂਤਾ ਦੀ ਕੈਪ ਲਾਲ ਰੰਗ ਦੇ ਕਾਗਜ਼ ਨਾਲ ਬਣਾ ਸਕਦੇ ਹੋ ਇਨ੍ਹਾਂ ਬੱਲਬਾਂ ਨੂੰ ਕ੍ਰਿਸਮਸ ਟ੍ਰੀ ’ਚ ਲਟਕਾ ਸਕਦੇ ਹੋ ਜਾਂ ਫਿਰ ਕਿਸੇ ਵੀ ਜਗ੍ਹਾ ’ਤੇ ਲਟਕਾ ਸਕਦੇ ਹੋ

ਪੁਰਾਣੀ ਬੋਤਲ-ਜਾਰ ਨਾਲ ਕਰੋ ਰੌਸ਼ਨੀ:

ਕਿਸੇ ਕੱਚ ਦੀ ਬੋਤਲ ’ਚ ਜਾਂ ਜਾਰ ’ਚ ਫੇਅਰੀ ਲਾਇਟਾਂ ਜਾਂ ਕੈਂਡਲ ਲਾ ਕੇ ਘਰ ਦੇ ਕੋਨਿਆਂ ’ਚ ਲਾ ਸਕਦੇ ਹੋ ਇਹ ਸੁੰਦਰ ਦਿਸਦਾ ਹੈ ਅਤੇ ਇਸ ਨਾਲ ਘਰ ਦੇ ਹਿੱਸੇ ’ਚ ਰੌਸ਼ਨੀ ਨਜ਼ਰ ਆਉਂਦੀ ਹੈ ਕ੍ਰਿਸਮਸ ਟ੍ਰੀ ਨੂੰ ਵੀ ਲਾਇਟਾਂ ਨਾਲ ਡੇਕੋਰੇਟ ਕਰੋ ਤੁਸੀਂ ਚਾਹੋਂ ਤਾਂ ਗਲਿਟਰ ਦਾ ਵੀ ਇਸਤੇਮਾਲ ਕਰ ਸਕਦੇ ਹੋ

ਇੱਕ ਲੜੀ ਸਜਾਵਟ ਵਾਲੀ:

ਸਜਾਵਟ ’ਚ ਚਾਰ ਚੰਦ ਲਗਾਉਣਾ ਚਾਹੁੰਦੇ ਹੋ ਤਾਂ ਮੁੱਖ ਦੀਵਾਰ ’ਤੇ ਇੱਕ ਰੱਸੀ ’ਤੇ ਲਾਲ-ਸਫੈਦ ਜਾਂ ਰੰਗ-ਬਿਰੰਗੀਆਂ ਜ਼ੁਰਾਬਾਂ ਟੰਗ ਸਕਦੇ ਹੋ ਇਸ ’ਤੇ ਛੋਟੇ ਸਾਂਤਾ, ਰੇਨਡੀਅਰ ਅਤੇ ਫਰਨ (ਪੇਪਰ ਨਾਲ ਬਣਾ ਕੇ) ਵੀ ਲਗਾਏ ਜਾ ਸਕਦੇ ਹਨ
ਕ੍ਰਿਸਮਸ ’ਤੇ ਘਰ ਦੀ ਸਜਾਵਟ ਕਰਨ ਦੇ ਕੁਝ ਅਸਾਨ ਜਿਹੇ ਉਪਾਅ ਹਨ, ਜਿਨ੍ਹਾ ਨੂੰ ਤੁਸੀਂ ਨਾ ਸਿਰਫ਼ ਅਸਾਨੀ ਨਾਲ ਅਮਲ ’ਚ ਲਿਆ ਸਕਦੇ ਹੋ, ਸਗੋਂ ਤਿਉਹਾਰ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!